Wednesday, 26 July 2023
Thursday, 20 July 2023
ਫਗਵਾੜਾ ਦੇ ਕਾਰੋਬਾਰੀ ਖੇਤਰਾਂ ਅੰਦਰ ਸੀ ਐਲ ਯੂ ਲਈ ਜਲੰਧਰ ਰੀਜਨ ਦੇ ਰੇਟ ਲਾਗੂ ਹੋਣਗੇ
ਫਗਵਾੜਾ 20 ਜੁਲਾਈ (ਸ਼ਿਵ ਕੋੜਾ)- ਨਗਰ ਨਿਗਮ ਕਮਿਸ਼ਨਰ ਫਗਵਾੜਾ ਡਾ ਨਯਨ ਜੱਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੀ ਵਿਕਾਸ ਸਕੀਮ ਨੰ.1 ਹਰਗੋਬਿੰਦ ਨਗਰ ਫਗਵਾੜਾ ਦੀਆਂ 2 (ਸੜਕਾਂ ਪਲਾਟ ਨੰ. 718 ਤੋਂ 746 [ਸਿੰਗਲ ਸਾਈਡ] ਅਤੇ ਪਲਾਟ ਨੰ. 746 ਤੋਂ 485 [ਦੋਹਾ ਸਾਈਡਾਂ]) ਨੂੰ ਸਥਾਨਕ ਸਰਕਾਰ ਵਿਭਾਗ ਦੇ ਨੋਟੀਫਿਕੇਸ਼ਨ ਪੱਤਰ ਨੰ. ਸੀ.ਟੀ.ਪੀ.ਐਲ.ਜੀ-2023/969 ਮਿਤੀ 06/04/2023 ਰਾਂਹੀ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੀਆਂ 4 ਸੜਕਾਂ (ਵਿਕਾਸ ਸਕੀਮ ਨੰ. 3, ਪਲਾਹੀ ਰੋਡ, ਫਗਵਾੜਾ, ਟੀ.ਪੀ ਸਕੀਮ ਨੰ. 5 ਪਾਰਟ 1 ਨਕੋਦਰ ਰੋਡ) ਨੂੰ ਪਹਿਲਾਂ ਹੀ ਸਰਕਾਰ ਵੱਲੋਂ ਸਾਲ 2018 ਵਿੱਚ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਸੜਕਾਂ ਤੇ ਆਬਾਦ ਕੀਤੀਆਂ ਪ੍ਰਾਪਰਟੀਆਂ ਦੇ ਭੌ ਮੰਤਵ ਤਬਦੀਲੀ ਦੇ ਰੇਟਾਂ ਸਬੰਧੀ ਸਰਕਾਰ ਵੱਲੋਂ ਮਿਤੀ 19/07/2023 ਰਾਹੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਰਟੀਆਂ ਦੇ ਭੌਂ-ਮੰਤਵ ਤਬਦੀਲੀ ਸਬੰਧੀ ਸਰਕਾਰ ਵੱਲੋਂ ਪੱਤਰ ਨੰ. 9/87/06-5ਸਸ1/6761-63 ਮਿਤੀ 22/08/2006 ਅਤੇ ਪੱਤਰ ਨੰ.ਏ.ਸੀ.ਐਮ/ ਐਮ.ਟੀ.ਪੀ/11789 ਮਿਤੀ 15/07/2020 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜਲੰਧਰ ਰੀਜਨ ਦੇ ਹੀ ਰੇਟ ਲਾਗੂ ਹੋਣਗੇ।ਇਸ ਲਈ ਇਨ੍ਹਾਂ ਸੜਕਾਂ ਉੱਪਰ ਪੈਂਦੇ ਪ੍ਰਾਪਰਟੀ ਮਾਲਕ ਆਪਣੀਆਂ ਪ੍ਰਾਪਰਟੀਆਂ ਦਾ ਭੌਂ-ਮੰਤਵ ਤਬਦੀਲ (ਰਿਹਾਇਸ਼ੀ ਤੋਂ ਕਾਰੋਬਾਰੀ) ਕਰਵਾ ਸਕਦੇ ਹਨ ਅਤੇ ਜਿਨ੍ਹਾਂ ਵੱਲੋਂ ਅਣ-ਅਧਿਕਾਰਤ ਤੌਰ ਤੇ ਆਪਣੀ ਪ੍ਰਾਪਰਟੀ ਵਿੱਚ ਕਾਰੋਬਾਰੀ ਉਸਾਰੀਆਂ ਬਣਾ ਲਈਆਂ ਗਈਆਂ ਹਨ, ਉਹ ਵੀ ਆਪਣੀ ਪ੍ਰਾਪਰਟੀਆਂ ਦੀ ਤਬਦੀਲੀ ਕਰਵਾ ਸਕਦੇ ਹਨ। ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਨੂੰ ਸਰਕਾਰ ਵੱਲੋਂ ਸੀ.ਐਲ.ਯੂ. ਸਬੰਧੀ ਜਾਰੀ ਕੀਤੇ ਉਪਰੋਕਤ ਪੱਤਰਾਂ ਅਨੁਸਾਰ ਵਾਚਿਆ ਜਾਵੇਗਾ।ਜੇਕਰ ਕਿਸੇ ਬਣੀ ਉਸਾਰੀ ਦੇ ਮਾਲਕ/ਉਸਾਰੀਕਰਤਾ ਵੱਲੋਂ ਬਈ ਇਮਾਰਤ ਦਾ ਭੌਂ-ਮੰਤਵ ਤਬਦੀਲ ਕਰਵਾਉਣ ਲਈ 15 ਦਿਨਾਂ ਵਿੱਚ ਅਪਲਾਈ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਉਕਤ ਇਮਾਰਤ ਵਿਰੁੱਧ ਨਗਰ ਨਿਗਮ ਐਕਟ 1976 ਦੀਆਂ ਬਣਦੀਆਂ ਧਾਰਾਵਾਂ ਅਧੀਨ ਕਾਰਵਾਈ ਆਰੰਭੀ ਜਾਵੇਗੀ। ਜਿਸ ਦੇ ਹਰਜੇ ਖਰਚੇ ਦੀ ਜਿੰਮੇਵਾਰੀ ਸਬੰਧਤ ਮਾਲਕ/ਉਸਾਰੀਕਰਤਾ ਦੀ ਹੋਵੇਗੀ।ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਲੋੜੀਂਦੀ ਹੋਵੇ ਤਾਂ ਦਫਤਰੀ ਕੰਮ-ਕਾਜ ਵਾਲੇ ਦਿਨ ਦਫਤਰੀ ਸਮੇਂ ਦੌਰਾਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਨੇ ਹੜ੍ਹਾਂ ਪ੍ਹੀੜਤ ਪਿੰਡਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀਆਂ 25 ਟਰਾਲੀਆਂ ਭੇਜੀਆਂ
ਅਮਰਜੀਤ ਸਿੰਘ ਜਡੂ ਸਿੰਘਾ/ਪਤਾਰਾ- ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਸਮੂਹ ਮੈਂਬਰਾਂ ਅਤੇ ਪਿੰਡ ਬਡਲਾ, ਹਾਰਟਾ, ਰਾਜਪੁਰ ਭਾਈਆਂ, ਉਗੜਾ, ਮੁੱਖਲਿਆਣਾ, ਜੱਲੋਵਾਲ, ਖਨੂਰ ਦੇ ਪਤਵੰਤੇ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਲੋਈਆਂ, ਮੱਖੂ, ਜੀਰਾ (ਨਜ਼ਦੀਕ ਸੁਲਤਾਨਪੁਰ ਏਰੀਆ) ਵਿਖੇ ਪਸ਼ੂਆਂ ਦੇ ਲਈ ਹਰੇ ਚਾਰੇ ਦੀਆਂ 25 ਟਰਾਲੀਆਂ ਪਿੰਡ ਬਡਲਾ ਤੋਂ ਰਵਾਨਾਂ ਹੋਈਆਂ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਲੰਬਰਦਾਰ ਜਤਿੰਦਰ ਸਿੰਘ ਘੁੰਮਣ ਨੇ ਦਸਿਆ ਕਿ ਅੱਜ ਇਹ ਟਰਾਲੀਆਂ ਇਹ ਹ੍ਹੜ ਪ੍ਹੀੜਤ ਪਿੰਡਾਂ ਵਿੱਚ ਪੁੱਜੀਆਂ ਅਤੇ ਉਥੋਂ ਦੇ ਵਸਨੀਕਾਂ ਨੂੰ ਇਹ ਹਰਾ ਚਾਰਾ ਪਸ਼ੂਆਂ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੜ੍ਹ ਕਾਰਨ ਪਸ਼ੂਆਂ ਦੇ ਚਾਰੇ ਦਾ ਵੀ ਸੰਕਟ ਪੈਦਾ ਹੋਇਆ ਹੈ ਤੇ ਖੇਤਾਂ ‘ਚ ਖੜ੍ਹੀ ਹਰੇ ਚਾਰੇ ਸਾਰੀ ਫ਼ਸਲ ਖ਼ਰਾਬ ਹੋ ਗਈ। ਹੜ੍ਹਾਂ ਦੇ ਪਾਣੀ ਕਾਰਨ ਹੋਏ ਨੁਕਸਾਨ ਨਾਲ ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਵੀ ਖ਼ਰਾਬ ਹੋਣ ਨਾਲ ਕੀਮਤਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਪਾਣੀ ਕਾਰਨ ਪਸ਼ੂ ਬਿਮਾਰ ਪੈਣ ਲੱਗ ਪਏ ਹਨ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਖਾਸ ਜਰੂਰਤ ਹੈ। ਪੰਜਾਬ ਸਰਕਾਰ ਵੀ ਹੜ੍ਹ ਪੀੜਤ ਲੋਕਾਂ ਅਤੇ ਪਸ਼ੂਆਂ ਲਈ ਜਿਥੇ ਉਪਰਾਲੇ ਕਰ ਰਹੀ ਉਥੇ ਸਾਨੂੰ ਸਾਰਿਆਂ ਨੂੰ ਵੀ ਪ੍ਹੀੜਤ ਲੋਕਾਂ ਦੀ ਮੱਦਦ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਕੁਲਦੀਪ ਕੁਮਾਰ ਲਵਲੀ ਸਾਬਕਾ ਸਰਪੰਚ, ਦੁੱਖ ਭੰਜਨ ਸਿੰਘ ਹਾਰਟਾ, ਲੰਬਰਦਾਰ ਜਤਿੰਦਰ ਸਿੰਘ ਘੁੰਮਣ, ਹਰਪਾਲ ਸਿੰਘ ਸੰਘਾ, ਗੁਰਬਚਨ ਸਿੰਘ ਬਡਲਾ, ਲਾਡੀ ਪ੍ਰਧਾਨ ਹਾਰਟਾ, ਰਣਜੀਤ ਸਿੰਘ ਗਿੱਲ, ਦਵਿੰਦਰ ਸਿੰਘ ਬਡਲਾ, ਬਗੀਚਾ ਸਿੰਘ ਰਾਜਪੁਰ ਭਾਈਆਂ, ਲੰਬਰਦਾਰ ਸੁਖਵਿੰਦਰ ਸਿੰਘ ਸੰਘਾ ਰਾਜਪੁਰ ਭਾਈਆਂ, ਜਸਪਾਲ ਸਿੰਘ ਹਾਰਟਾ, ਪਰਜੀਤ ਸਿੰਘ ਹਾਰਟਾ, ਭੁਪਿੰਦਰ ਸਿੰਘ ਬਡਲਾ, ਗੁਰਵਿੰਦਰ ਸਿੰਘ ਕਾਕਾ ਬਡਲਾ ਅਤੇ ਹੋਰ ਪਤਵਤੇ ਸੱਜਣ ਹਾਜ਼ਰ ਸਨ।
Tuesday, 18 July 2023
ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਦੀ ਟੀਮ ਵੱਲੋਂ ਡੇਰਾ ਬਾਬਾ ਕੱਲਰਾਂ ਸ਼ੇਰਪੁਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ
ਹੁਸ਼ਿਆਰਪੁਰ 18 ਜੁਲਾਈ (ਅਮਰਜੀਤ ਸਿੰਘ)- ਪਿੰਡ ਸ਼ੇਰਪੁਰ ਢੱਕੋਂ ਵਿੱਚ ਸਥਿਤ ਸੰਤ ਬਾਬਾ ਨਾਰਾਇਣ ਦਾਸ ਜੀ ਡੇਰਾ ਬਾਬਾ ਕੱਲਰਾਂ ਸ਼ੇਰਪੁਰ ਵਿੱਖੇ ਸੰਤ ਬਾਬਾ ਅਮਰ ਦਾਸ ਜੀ, ਸੰਤ ਬਾਬਾ ਰਾਮ ਕ੍ਰਿਸ਼ਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀਨਸ਼ੀਨ ਸੰਚਾਲਕ ਸੰਤ ਰਮੇਸ਼ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਏ ਗਏ। ਇਸ ਮੌਕੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸਟਾਫ ਵੱਲੋਂ ਲਗਾਇਆ ਗਿਆ। ਇਸ ਕੈਂਪ ਦਾ ਸ਼ੁੱਭ ਅਰੰਭ ਸੰਤ ਰਮੇਸ਼ ਦਾਸ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਸੰਤ ਰਮੇਸ਼ ਦਾਸ ਜੀ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਹਰ ਸਾਲ ਇਹ ਫ੍ਰੀ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਲਗਾਇਆ ਜਾਂਦਾ ਹੈ। ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਕਿਹਾ ਆਯੂਰਵੈਦਿਕ ਦਵਾਈ ਮਨੁੱਖੀ ਸਰੀਰ ਲਈ ਲਾਭਦਾਇਕ ਹੁੰਦੀ ਹੈ ਤੇ ਇਸ ਸਰੀਰ ਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈ ਨਾਲ ਹਰ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਸਦੇ ਕੋਈ ਵੀ ਸਰੀਰਕ ਰੋਗ ਨੂੰ ਜੜੋ੍ਹ ਖ਼ਤਮ ਕੀਤਾ ਜਾ ਸਕਦਾ ਹੈ। ਇਸ ਕੈਂਪ ਵਿੱਚ ਡਾ. ਮਨੀਸ਼ਾ ਗੁਰਦਾਸਪੁਰ ਤੋਂ ਉਚੇਚੇ ਤੋਰ ਤੇ ਪੁੱਜੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਪਰਮਿੰਦਰ ਕੌਰ, ਵੈਦ ਗੁਰਪ੍ਰੀਤ ਕੌਰ, ਵੈਦ ਦਵਿੰਦਰ ਸਿੰਘ, ਵੈਦ ਰੀਤੀਸ਼, ਵੈਦ ਚਰਨਜੀਤ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ, ਸ਼ਪੈਸ਼ਲ ਧੰਨਮੰਤਰੀ ਵੱਲੋਂ ਹਰਪਾਲ ਸਿੰਘ ਅਮਿ੍ਰਤਸਰ ਸਾਹਿਬ ਤੋਂ ਪੁੱਜੇ ਅਤੇ ਡਾ. ਵਿਲਮਰ ਸ਼ਵਾਬੇ ਜਰਮਨੀ ਵਾਲਿਆਂ ਨੇ ਜਿਥੇ ਸੇਵਾ ਨਿਭਾਈ ਉਥੇ ਕੈਂਪ ਲਾਈ ਪੂਰਾ ਸਹਿਯੋਗ ਦਿਤਾ। ਉਨ੍ਹਾਂ ਦੀ ਟੀਮ ਵਿੱਚ ਵਿਨੋਦ ਕੁਮਾਰ, ਜਤਿੰਦਰ ਕੁਮਾਰ, ਅਨੀਰੁਦ ਮਲੀਕ, ਤਜਿੰਦਰ ਸਿੰਘ, ਅਨੀਤ ਕੁਮਾਰ, ਦਿਨੇਸ਼ ਕੁਮਾਰ ਹਾਜ਼ਰ ਸਨ। ਇਸ ਫ੍ਰੀ ਕੈਂਪ ਦੀ ਸਮਾਪਤੀ ਤੇ ਮੁੱਖ ਵੈਦ ਬਲਜਿੰਦਰ ਰਾਮ ਨੇ ਡੇਰਾ ਦੀਆਂ ਸਮੂਹ ਸੰਗਤਾਂ ਅਤੇ ਟੀਮ ਦਾ ਧੰਨਵਾਦ ਕੀਤਾ।
आदमपुर मे रघुवंश परिवार की ओर से शिव विवाह का आयोजन
आदमपुर/जालंधर (अमरजीत सिंह, राजीव सिंगला)- प्राचीन शिव मन्दिर राम बाजार आदमपुर मे रघुवंश परिवार की ओर से शिव विवाह का आयोजन किया गया। जिसमे जंगम बाबा की सदस्या टीम द्वारा भगवान् शिव पारवती जी के विवाह के बारे में वताया गया व भगवान् शिव जी का गुणगान किया। इस मौके पर राजीव सिंगला सर्कल प्रधान बी.जे.पी विशेष तौर पर पहुँच कर भगवन शिव जी का आशीर्वाद प्राप्त किया। इस मौके पर बड़ी संख्या में शिव भक्त हाज़िर हुए इस मौके रघुवंश परिवार की ओर से लंगर भी लगाया गया। इस मौके डॉ मोहित गौतम प्रधान व् विनोद कुमार सेक्ट्री ने आये सभी शिव भक्तों का धन्यवाद किया। इस मौके विक्रम टंडन कैशियार, नंद किशोर डॉ अरुण शर्मा, मदन लाल टंडन, सुशील डोगरा, सुरेश कुमार, अमित सभ्र्बाल, धीरज वर्मा, सुरिंदर बग्गा, रिक्की, संजय शर्मा, वंश शर्मा, गौरव सिंगला, दिनकर सिंगला, जगदीश वसुदेव, गगन बंसल, विजय सिंगला, अमित शर्मा, केशव शर्मा, पवन मल्होत्रा, योगेश पाठक, गौतम पंडित, स्वरित सभारबाल, प्रणव, द्विषा, आदि अन्य हाज़िर थे।
Monday, 17 July 2023
ਰੁੱਖ ਹਰ ਮਨੁੱਖ, ਜੀਵ-ਜੰਤੂ ਅਤੇ ਪਸ਼ੂ ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ : ਸੰਤ ਰਾਮ ਸਰੂਪ ਗਿਆਨੀ ਜੀ
ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਸੇਵਾਦਾਰਾਂ ਨੇ ਸੰਤ ਰਾਮ ਸਰੂਪ ਗਿਆਨੀ ਜੀ ਦੀ ਅਗਵਾਹੀ ਵਿੱਚ ਪੋਦੇ ਲਗਾਏ
ਜਲੰਧਰ 18 ਜੁਲਾਈ (ਅਮਰਜੀਤ ਸਿੰਘ)- ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਹੀ ਮਹੱਤਵ ਹੈ। ਸਾਡੀ ਰੋਜ਼ਾਨਾਂ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ ‘ਤੇ ਨਿਰਭਰ ਕਰਦੇ ਹਨ। ਰੁੱਖ ਮਨੁੱਖ ਲਈ ਕੁਦਰਤ ਦੀ ਬਹੁਮੁੱਲੀ ਦਾਤ ਹਨ। ਇਹਨਾਂ ਤੋਂ ਮਨੁੱਖਾਂ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰੀਆਂ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾਂ (ਮੁੱਖ ਸੇਵਾਦਾਰ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ, ਪੋਲੀਆਂ ਹਿਮਾਚਲ ਪ੍ਰਦੇਸ਼) ਡੇਰਾ ਨਿਊ ਰਨਤਪੁਰੀ ਵਿਖੇ ਸੇਵਾਦਾਰਾਂ ਅਤੇ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੋਦੇ ਲਗਾਉਣ ਵੇਲੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ। ਭੋਜਨ ਸਾਨੂੰ ਪੌਦਿਆਂ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਦਾ ਹੈ ਜੋ ਕਿ ਪੌਦਿਆਂ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਪਰਾਣੇ ਸਮੇਂ ਵਿੱਚ ਦਰਖਤਾਂ ਤੋਂ ਮਿਲੀ ਲੱਕੜ ਨਾਲ ਹੀ ਮਨੁੱਖ ਨੂੰ ਰਹਿਣ ਲਈ ਮਕਾਨ ਬਣਾਉਦਾ ਸੀ ਤੇ ਲੱਕੜ ਦੇ ਹੀ ਮਕਾਨ ਹੁੰਦੇ ਸਨ ਤੇ ਧੁੱਪ, ਮੀਂਹ ਤੇ ਝੱਖੜ ਸਮੇਂ ਦਰਖਤ ਹੀ ਸ਼ਰਨ ਦਿੰਦੇ ਸਨ।
ਸਾਡੇ ਲਗਾਏ ਰੁੱਖ ਹੀ ਵਰਖਾ ਲਿਆਉਣ, ਮੀਂਹ ਦੇ ਪਾਣੀ ਤੋਂ ਧਰਤੀ ਨੂੰ ਖੁਰਨ ਤੋਂ ਵੀ ਬਚਾਉਣ ਵਿੱਚ ਰੁੱਖ ਸਹਾਈ ਹੁੰਦੇ ਹਨ। ਜੋ ਕਿ ਮੀਂਹ ਦੇ ਵਾਧੂ ਪਾਣੀ ਨੂੰ ਚੂਸ ਲੈਂਦੇ ਹਨ। ਸੰਤ ਰਾਮ ਸਰੂਪ ਗਿਆਨੀ ਜੀ ਨੇ ਕਿਹਾ ਸ਼ੁੱਧ ਹਵਾ ਤੋਂ ਬਗੈਰ ਮਨੁੱਖ ਬਹੁਤੀ ਦੇਰ ਜਿਉਦਾ ਨਹੀਂ ਰਹਿ ਸਕਦਾ। ਅਸ਼ੁੱਧ ਹਵਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲਦੀਆਂ ਹਨ ਲਾਲਚੀ ਲੋਕ ਰੁੱਖਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਗੰਦਲਾ ਕਰਨ ਵਿੱਚ ਅਹਿੱਮ ਰੋ੍ਹਲ ਨਿਭਾ ਰਿਹਾ ਹੈ। ਰੁੱਖ ਹਵਾ ਨੂੰ ਸ਼ੁੱਧ ਬਣਾ ਕੇ ਮਨੁੱਖਤਾ ਦੀ ਸਹਾਇਤਾ ਕਰਦੇ ਹਨ। ਇਸੇ ਕਰਕੇ ਰੁੱਖ ਹਰ ਮਨੁੱਖ, ਜੀਵ ਜੰਤੂ ਅਤੇ ਪਸ਼ੂ ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ। ਨਿੰਮ ਦੇ ਦਰਖਤ ਦੇ ਪੱਤੇ ਫੋੜੇ-ਫਿਣਸੀਆਂ ਲਈ ਉੱਤਮ ਇਲਾਜ ਹਨ। ਹੋਰ ਬਹੁਤ ਸਾਰੀਆਂ ਦੇਸ਼ੀ ਤੇ ਅੰਗਰੇਜੀ ਦਵਾਈਆਂ ਰੁੱਖਾਂ ਦੇ ਪੱਤਿਆਂ ਅਤੇ ਜੜ੍ਹਾਂ ਤੋਂ ਬਣਦੀਆਂ ਹਨ। ਰੁੱਖ ਰੁੱਖ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਰੁੱਖ ਵਰਖਾ ਲਿਆਉਣ ਲਈ, ਮੌਸਮ ਠੰਢਾ ਰੱਖਣ ਲਈ, ਵਾਤਾਵਰਨ ਸਾਫ ਕਰਨ ਲਈ ਅਤੇ ਸਾਡੀਆਂ ਰੋਜਾਨਾ ਜ਼ਿੰਦਗੀ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਆਪਣੇ ਜੀਵਨ ਦਾ ਭਵਿਖ ਸੁਰੱਖਿਅਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋ੍ਹੜ ਹੈ। ਸੰਤ ਰਾਮ ਸਰੂਪ ਗਿਆਨੀ ਜੀ ਨੇ ਹਰ ਇੱਕ ਇਨਸਾਨ ਨੂੰ ਵੱਖ ਤੋਂ ਵੱਖ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਗੁਰੂ ਰਵਿਦਾਸ ਸੈਨਾ ਪੰਜਾਬ ਪ੍ਰਧਾਨ ਦਿਲਬਰ ਸਿੰਘ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਅਵੀ ਕੁਮਾਰ, ਰਿਸ਼ਵ ਕੁਮਾਰ, ਹਰਮੇਸ਼ ਲਾਲ ਬੋਲੀਨਾ, ਮੁਨੀਸ਼ ਬਾਘਾ, ਯੁੱਵਰਾਜ ਬਾਘਾ, ਦਵਿੰਦਰ ਬਾਘਾ, ਪ੍ਰਦੀਪ ਕੁਮਾਰ ਲਲਵਾਨ, ਪਰਮਜੀਤ ਨਗਰ, ਬਿੰਦਰ ਡੀ. ਸੀ ਮੱਖੂਮਜ਼ਾਰਾ ਤੇ ਹੋਰ ਸੇਵਾਦਾਰਾਂ ਨੇ ਰੁੱਖਾਂ ਦੀ ਸੰਭਾਲ ਦਾ ਪ੍ਰਣ ਕੀਤਾ।
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ, ਠੰਡੇ ਦਾ ਲੰਗਰ, ਬੂਟਿਆਂ ਦਾ ਲੰਗਰ
ਸੁਸਾਇਟੀ ਵੱਲੋਂ ਲਗਾਇਆ ਗਿਆ, 25ਵਾਂ ਬਲੱਡ ਕੈਂਪ 26 ਬਲੱਡ ਦਾਨੀ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਸਪੰਨ ਹੋਇਆ
ਜਲੰਧਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਨਗਰ ਤੇ ਇਲਾਕਾ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਪੂਰਨ ਸਹਿਯੋਗ ਨਾਲ 25ਵਾਂ ਸਵੈਂ ਇੱਛੁਕ ਖੂਨਦਾਨ ਕੈਂਪ, ਠੰਢੇ ਦਾ ਲੰਗਰ ਅਤੇ ਬੂਟਿਆਂ ਦਾ ਲੰਗਰ ਧੰਨ ਧੰਨ ਸਹੀਦ ਬਾਬਾ ਮੱਤੀਂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਪਿੰਡ ਬਡਲਾ ਵਿੱਖੇ ਲਗਾਇਆ ਗਿਆ। ਜੋਂ ਕਿ 26 ਬਲੱਡ ਦਾਨੀ ਵੀਰਾਂ ਭੈਣਾਂ ਦੇ ਪੂਰਨ ਸਹਿਯੋਗ ਨਾਲ ਸਪੰਨ ਹੋਇਆ।
ਪ੍ਰੈਸ ਜਾਣਕਾਰੀ ਦਿੰਦੇ ਹੋਏ ਭਾਈ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਬਲੱਡ ਕੈਂਪ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਸੇਵੀ ਅਤੇ ਪੰਜਾਬੀ ਲੋਕ ਗਾਇਕ ਬੱਲ ਸਾਊਪੁਰੀਆ, ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਰੰਧਾਵਾ ਮਸੰਦਾਂ ਦੇ ਸਰਪ੍ਰਸਤ ਸੁੱਖ ਰੰਧਾਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ, ਬਲੱਡ ਮੋਂਟੀ ਵੇਟ ਅੱਡਾ ਕੋਟ ਫਤੂਹੀ ਸੇਵਾ ਸੁਸਾਇਟੀ ਤੋਂ ਸ੍ਰੀ ਪ੍ਰਦੀਪ ਬੰਗਾ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਜੀ ਡਰੋਲੀ ਕਲਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਬਡਲਾ ਦੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਅਤੇ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਨੰਬੜਦਾਰ ਜਤਿੰਦਰ ਸਿੰਘ ਘੁੰਮਣ ਹਾਜਰ ਸਨ। ਜਿਨ੍ਹਾਂ ਨੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਾਲ ਇਨ੍ਹਾਂ ਸਮਾਗਮਾਂ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਸ ਕੈਂਪ ਮੌਕੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਮੀਤ ਪ੍ਰਧਾਨ ਇੰਦਰ ਸਿੰਘ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਗੁਰਵਿੰਦਰ, ਬੋਬੀ, ਆਕਾਸ਼, ਪਿੰਦਰ ਫੋਜ਼ੀ, ਜਸਕਰਨ, ਛੋਟੂ, ਮੈਸੀ, ਕਰਨ ਪੰਚ, ਸੁੱਖੀ ਦਾਉਦਪੁਰੀਆ, ਗੁਰਵਿੰਦਰ ਸਿੰਘ ਨਰੂੜ ਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ।
40 ਸਾਲ ਦੀ ਸਰਕਾਰੀ ਸੇਵਾ ਦੌਰਾਨ ਮੁਲਾਜਮਾਂ ਲਈ ਸੰਘਰਸ਼ ਕਰਦੇ ਰਹੇ ਸਵ. ਸ਼੍ਰੀ ਵੇਦ ਪ੍ਰਕਾਸ਼ ਖੋਸਲਾ
ਸ੍ਰੀ ਹਰਿਮੰਦਰ ਪ੍ਰੀਤ ਨਗਰ ਲਾਡੋਵਾਲੀ ਰੋਡ ਵਿਖੇ ਰਸਮ ਕਿਰਿਆ ਭੱਲਕੇ 18 ਜੁਲਾਈ ਨੂੰ
ਜਲੰਧਰ 14 ਜੁਲਾਈ (ਅਮਰਜੀਤ ਸਿੰਘ)- 73 ਸਾਲ ਦੀ ਉਮਰ ਵਿਚ ਬੀਤੇ ਦਿਨੀਂ 6 ਜੁਲਾਈ 2023 ਨੂੰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿੰਦੇ ਹੋਏ ਪ੍ਰਭੂ ਚਰਨਾਂ ਵਿਚ ਵਿਲੀਨ ਹੋ ਗਏ ਉੱਘੇ ਸਮਾਜ ਸੇਵਕ ਅਤੇ ਪੰਚਾਇਤ ਸੰਮਤੀ ਜਿਲ੍ਹਾ ਪਰਿਸ਼ਦ ਪੈਨਸਨਰਜ਼ ਯੂਨੀਅਨ ਪੰਜਾਬ ਦੇ ਜੁਆਇੰਟ ਸਕੱਤਰ ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਨੇ 1968 ਤੋਂ ਲੈ ਕੇ ਜੁਲਾਈ 2008 ਤੱਕ 40 ਸਾਲ ਸਿਹਤ ਮਹਿਕਮੇ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਬਤੌਰ ਹੈਲਥ ਇੰਸਪੈਕਟਰ ਸੇਵਾ ਮੁਕਤ ਹੋਏ। ਉਹਨਾਂ ਦਾ ਜਨਮ 21 ਜੁਲਾਈ 1950 ਨੂੰ ਜਲੰਧਰ ਦੇ ਕਿਲਾ ਮੁਹੱਲਾ ਵਿਚ ਪਿਤਾ ਮਾਸਟਰ ਜਵਿੰਦ ਲਾਲ ਖੋਸਲਾ ਜੀ ਅਤੇ ਮਾਤਾ ਸ਼੍ਰੀਮਤੀ ਸਕੁੰਤਲਾ ਦੇਵੀ ਜੀ ਦੇ ਘਰ ਹੋਇਆ। ਉਹ ਸਿਰਫ18 ਸਾਲ ਦੀ ਉਮਰ ਵਿਚ ਹੀ ਸਰਕਾਰੀ ਸੇਵਾ ਵਿਚ ਆ ਗਏ ਸਨ। ਹਿੰਦ ਸਮਾਚਾਰ ਪੱਤਰ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੇ ਆਸ਼ੀਰਵਾਦ ਨਾਲ 20 ਮਈ 1973 ਵਿਚ ਪੰਜਾਬ ਕੇਸਰੀ ਜਲੰਧਰ ਵਿਖੇ ਉਨ੍ਹਾਂ ਦਾ ਸ਼ੁਭ ਆਨੰਦ ਕਾਰਜ਼ ਰੇਖਾ ਖੋਸਲਾ ਸਪੁੱਤਰੀ ਸ੍ਰੀ ਬਲਦੇਵ ਰਾਜ ਨਈਅਰ ਨਾਲ ਹੋਇਆ। ਵਿਆਹ ਉਪਰੰਤ ਉਨ੍ਹਾਂ ਦੇ ਘਰ 2 ਬੇਟਿਆਂ ਰਾਜ਼ੇਸ ਖੋਸਲਾ ਅਤੇ ਮਹੇਸ਼ ਖੋਸਲਾ ਦਾ ਜਨਮ ਹੋਇਆ। ਸਰਕਾਰੀ ਸੇਵਾ ਦੌਰਾਨ ਵੀ ਸਵ. ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਨੇ ਜਿੱਥੇ ਸਰਕਾਰੇ- ਦਰਬਾਰੇ ਮੁਲਾਜਮਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਸੰਘਰਸ਼ ਕੀਤਾ, ਉਥੇ ਉਹ ਧਾਰਮਿਕ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਨੇ ਆਪਣੀ ਕਰਮ ਭੂਮੀ ਪਿੰਡ ਪਤਾਰਾ ਵਿਖੇ ਜਿੰਦਗੀ ਦਾ ਵੱਡਾ ਸਮਾਂ ਗੁਜਾਰਿਆ। ਇੱਥੇ ਹੀ ਉਨ੍ਹਾਂ ਨੇ ਆਪਣੇ ਦੋਵੇਂ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਨੂੰ ਉੱਚ ਵਿੱਦਿਆ ਹਾਸਲ ਕਰਵਾਈ ਅਤੇ ਚੰਗੇ ਮੁਕਾਮ ‘ਤੇ ਪਹੁੰਚਾਇਆ। ਪਿੰਡ ਪਤਾਰਾ ਵਿਖੇ ਹੀ ਇਥੋਂ ਦੇ ਪ੍ਰਸਿਧ ਸਥਾਨ ਪਿੱਪਲਾਂ ਵਾਲਾ ਥੜਾ ਵਿਖੇ ਉਨ੍ਹਾਂ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਲੰਮਾ ਸਮਾਂ ਲਗਾਤਾਰ ਮਹਾਮਾਈ ਦੇ ਜਗਰਾਤੇ ਕਰਵਾਏ ਅਤੇ ਇਸ ਤੋਂ ਇਲਾਵਾ ਅਨੇਕਾਂ ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਪਲਸ ਪੋਲੀਓ ਕੈਂਪ ਲਗਵਾਏ। 26 ਜਨਵਰੀ ਅਤੇ 15 ਅਗਸਤ ਦੇ ਸਮਾਗਮਾਂ ਸਮੇਤ ਹੋਰ ਵੀ ਅਜਿਹੇ ਕਈ ਵੱਡੇ ਕਾਰਜ ਕਰਵਾਏ ਜੋ ਯਾਦਗਾਰੀ ਬਣ ਗਏ। ਪਿੱਪਲਾਂ ਵਾਲੇ ਥੜ੍ਹੇ ‘ਤੇ ਹੀ ਛਿੰਨ ਮਸਤਿਕਾ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਰ ਦੀ ਸਥਾਪਨਾ ਕਰਵਾਈ। ਭਾਵੇਂ 2005 ਵਿਚ ਉਹ ਪਿੰਡ ਪਤਾਰਾ ਛੱਡ ਕੇ ਜਲੰਧਰ ਸ਼ਹਿਰ ਵਿਖੇ ਆ ਵਸੇ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਰਮ ਭੂਮੀ ਪਿੰਡ ਪਤਾਰਾ ਨਾਲ ਆਪਣਾ ਮੋਹ ਬਰਕਰਾਰ ਰੱਖਿਆ। ਅੱਤਵਾਦ ਦੌਰਾਨ ਪੰਜਾਬ ਦੇ ਮਾੜੇ ਸਮੇਂ ਵਿਚ ਵੀ ਉਨ੍ਹਾਂ ਵਲੋਂ ਪਿੰਡ ਪਤਾਰਾ ਵਿਖੇ ਜਾਰੀ ਰੱਖੇ ਗਏ ਧਾਰਮਿਕ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਪਿੰਡ ਦੇ ਲੋਕ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਕਈ ਮਹੱਤਵਪੂਰਨ ਮਿਸਾਲਾਂ ਦਿੰਦੇ ਹੋਏ ਨਹੀਂ ਥੱਕਦੇ। ਉਹ ਹਰ ਸਾਲ ਸਾਵਨ ਮਹੀਨੇ ਵਿਚ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨਾਂ ਦੀ ਤਹਿਸੀਲ ਅੰਬ ਵਿਚ ਸਥਿਤ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਚ ਸਾਵਨ ਅਸ਼ਟਮੀ ਦੇ ਪਾਵਨ ਮੇਲੇ ਵਿਚ ਪਿੰਡ ਪਤਾਰਾ ਦੇ ਲੋਕਾਂ ਨਾਲ ਮਹਾਂਮਾਈ ਦਾ ਝੰਡਾ ਲੈ ਕੇ ਵੀ ਜਾਂਦੇ ਸਨ। ਸਵ. ਸ੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਦੀ ਰਸਮ ਕਿਰਿਆ 18 ਜੁਲਾਈ 2023 ਦਿਨ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਪ੍ਰੀਤ ਨਗਰ (ਗਲੀ ਨੰਬਰ-1) ਨਜਦੀਕ ਲਾਡੋਵਾਲੀ ਰੋਡ ਰੇਲਵੇ ਫਾਟਕ (ਜਲੰਧਰ) ਵਿਖੇ ਹੋਵੇਗੀ।
Sunday, 16 July 2023
ਪਿੰਡ ਬਡਲਾ ਵਿੱਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਆਦਮਪੁਰ/ਜਲੰਧਰ 15 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਬਡਲਾ (ਨੇੜੇ ਰਾਜਪੁਰ ਭਾਈਆਂ) ਹੁਸ਼ਿਆਰਪੁਰ ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਬਹੁਤ ਸਤਿਕਾਰ ਸਹਿਤ ਮਨਾਇਆ ਗਿਆ। ਜਾਣਕਾਰੀ ਦਿੰਦੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਅਤੇ ਨੰਬਰਦਾਰ ਜਤਿੰਦਰ ਸਿੰਘ ਘੁੰਮਣ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਚੱਲ ਰਹੀ ਪੰਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲ੍ਹੜੀ ਦੇ ਭੋਗ ਪਾਏ ਗਏ। ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਗੁਰਸ਼ਰਨ ਸਿੰਘ ਤੇ ਸਾਥੀ, ਭਾਈ ਪਿਆਰਾ ਸਿੰਘ ਜੀ ਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀ ਵੀ ਉਚੇਚੇ ਤੋਰਤੇ ਸਮਾਗਮਾਂ ਵਿੱਚ ਪੁੱਜੇ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਅਤੇ ਨੰਬਰਦਾਰ ਜਤਿੰਦਰ ਸਿੰਘ ਘੁੰਮਣ ਅਤੇ ਸਮੂਹ ਪ੍ਰਬੰਧਕਾਂ ਨੇ ਜਿਥੇ ਗੁਰੂ ਘਰ ਪੁੱਜੀਆਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਇਸ ਮੌਕੇ ਤੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਨੰਬਰਦਾਰ, ਮੀਤ ਪ੍ਰਧਾਨ ਲਾਲ ਸਿੰਘ, ਹੈੱਡ ਗ੍ਰੰਥੀ ਚੜਤ ਸਿੰਘ, ਸਕੱਤਰ ਜਸਵੰਤ ਸਿੰਘ, ਖਜ਼ਾਨਚੀ ਬਲਕਾਰ ਸਿੰਘ, ਖਜਾਨਚੀ ਗੁਰਮੇਲ ਸਿੰਘ, , ਸੀਨੀਅਰ ਮੈਂਬਰ ਬਖਸ਼ੀਸ਼ ਸਿੰਘ, ਕੁਲਦੀਪ ਕੁਮਾਰ ਲਵਲੀ, ਗੁਰਬਚਨ ਸਿੰਘ, ਸੰਤੋਖ ਸਿੰਘ ਸਾਬਕਾ ਪੰਚ, ਨਰਿੰਦਰ ਸਿੰਘ ਪੱਤਰਕਾਰ ਬਡਲਾ, ਰਜਿੰਦਰ ਸਿੰਘ ਘੁੰਮਣ, ਰਘੁਵੀਰ ਸਿੰਘ, ਜਸਵੰਤ ਸਿੰਘ ਨੰਬਰਦਾਰ, ਗੁਰਬਚਨ ਸਿੰਘ ਸੈਣੀ, ਐਨ.ਆਰ.ਆਈ ਮਹਿੰਦਰ ਸਿੰਘ ਘੁੰਮਣ, ਐਨ.ਆਰ.ਆਈ ਜੋਗਿੰਦਰ ਸਿੰਘ ਸੋਨੀ ਤੋਂ ਇਲਾਵਾ ਨੋਜਵਾਨ ਸਭਾ ਦੇ ਭੁਪਿੰਦਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਅਮਨ ਸਿੰਘ, ਰਣਜੀਤ ਸਿੰਘ, ਨਵਜੋਤ ਸਿੰਘ, ਹਨੀ ਸਿੰਘ, ਗੁਰਜੀਤ ਸਿੰਘ, ਵਿੱਕੀ, ਹਰਮਨ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਪਿੰਡ ਕੰਗਣੀਵਾਲ ਵਿਖੇ ਬਾਬਾ ਮਸਤ ਵਲੀ ਦੀ ਯਾਦ ਵਿੱਚ ਸਲਾਨਾ ਲੰਗਰ ਲਗਾਇਆ
ਸਮਾਗਮ ਦੌਰਾਨ ਸਮਾਜ ਸੇਵਕ ਸਾਹਿਲ ਸ਼ਰਮਾਂ ਜੰਡੂ ਸਿੰਘਾ ਦਾ ਵਿਸ਼ੇਸ਼ ਸਨਮਾਨ ਹੋਇਆ
ਜਲੰਧਰ 16 ਜੁਲਾਈ (ਅਮਰਜੀਤ ਸਿੰਘ)- ਪਿੰਡ ਕੰਗਣੀਵਾਲ ਵਿਖੇ ਬਾਬਾ ਮਸਤ ਵਲੀ ਦਾਨੇਵਾਲ ਵਾਲੀ ਸਰਕਾਰ ਦੀ ਨਿੱਘੀ ਯਾਦ ਵਿੱਚ ਹਰ ਸਾਲ ਦੀ ਤਰਾਂ ਸਲਾਨਾ ਲੰਗਰ ਅਤੇ ਸੂਫੀ ਮਹਿਫ਼ਿਲ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਗੱਦੀ ਸੇਵਕ ਨਿੰਮੋਂ ਜੀ ਵੀ ਉਚੇਚੇ ਤੋਰ ਤੇ ਪੁੱਜੇ। ਸਮਾਗਮ ਦੌਰਾਨ ਦਲਜੀਤ ਹੰਸ, ਮਾਧੋ ਹੰਸ, ਆਸ਼ੂ ਬਿਲਗਾ ਵੱਲੋਂ ਮਸਤਾਂ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਰਾਤ ਨੂੰ ਬਾਬਾ ਜੀ ਦੀ ਚੌਂਕੀ ਵੀ ਲਗਾਈ ਗਈ। ਜਿਸ ਵਿੱਚ ਕਮਲ ਕੈਂਲੇ, ਡਾਚੀਆ, ਦਿਆਲ ਕੌਰ ਬਾਬਾ ਜੀ ਦੇ ਧਾਰਮਿਕ ਗੀਤ ਗਾਏ ਗਏ। ਇਸ ਮੌਕੇ ਤੇ ਸਮਾਜ ਸੇਵਕ ਸਾਹਿਲ ਸ਼ਰਮਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਬਾਬਾ ਹੰਸ ਰਾਜ ਜੀ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਪਰਵੀਨ ਨਈਅਰ ਵੱਲੋਂ ਵੱਖ ਵੱਖ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਮੌਕੇ ਤੇ ਪ੍ਰੇਮ ਕੁਮਾਰ, ਸਤਨਾਮ ਚੰਦ, ਤਰਸੇਮ ਲਾਲ, ਲਵਲੀ, ਪਵਨ, ਮਨਦੀਪ, ਬੰਟੀ, ਦਵਿੰਦਰ ਬਿੰਦਾ, ਲੱਕੀ ਨਈਅਰ, ਮੌਲਿਕ ਨਈਅਰ, ਅਮਿਤ, ਹਾਰਦਿਕ, ਧਰੋਤਰ, ਚਹਿਲ, ਜਿਆ, ਕੀਰਤੀ, ਜਸਨੂਰ, ਯਸ਼ਵੀ, ਵਿਰਾਜ, ਸਾਰਥਿਕ, ਵੀਨਾ, ਮਨੀ, ਮੀਨਾ, ਜੋਤੀ, ਅਮਿਤ, ਜਤਿਨ, ਹਨੀ, ਅਭੀ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਪਿੰਕੀ ਸਰਪੰਚ ਸੇਮੀ, ਸਾਬਕਾ ਸਰਪੰਚ ਗੁਰਵਿੰਦਰ ਨਈਅਰ, ਬਾਬੂ ਟੀਨੀ ਸੇਖੜੀ ਵੀ ਉਚੇਚੇ ਤੋਰ ਤੇ ਹਾਜ਼ਰ ਹੋਏ।
ਡੇਰਾ ਚਹੇੜੂ ਵਿੱਖੇ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
ਵੱਖ-ਵੱਖ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਸ ਮੌਕੇ ਪਹਿਲਾ ਲ੍ਹੜੀਵਾਰ ਚੱਲ ਰਹੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਤੇ ਸਾਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਕਾਬਲ ਰਾਮ ਜੱਖੂ ਸਲਾਮਾਬਾਦ ਹੁਸ਼ਿਆਰਪੁਰ, ਸੰਤ ਬਾਬਾ ਫੂਲ ਨਾਥ ਸੰਗੀਤਕ ਮੰਡਲੀ ਡੇਰਾ ਚਹੇੜੂ, ਮਾ. ਕੇ.ਪੀ ਸਿੰਘ ਮਾਨ, ਭਾਈ ਦਰਸ਼ਨ ਸਿੰਘ ਅਮਨ, ਬਲਵੀਰ ਸਿੰਘ ਲਹਿਰੀ ਤੇ ਸਾਥੀਆਂ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ। ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਿਦੇਸ਼ ਦੀ ਧਰਤੀ ਤੇ ਸੰਗਤਾਂ ਵੱਲੋਂ ਭੇਜੇ ਸੱਦੇ ਤੇ ਗਏ ਹੋਏ ਹਨ। ਉਨ੍ਹਾਂ ਆਨਲਾਇਨ ਹੋ ਕੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਨਾਲ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰਪਾਲ ਬਿੱਲਾ, ਸਾਬਕਾ ਸਰਪੰਚ ਜੀਤ ਰਾਮ ਕੁਰਾਲਾ, ਕੇਵਲ ਕ੍ਰਿਸ਼ਨ ਸੰਧੂ, ਐਡਵੋਕੇਟ ਪਵਨ ਕੁਮਾਰ ਜੰਡੂ ਸਿੰਘਾ, ਭਗਤ ਰਾਮ ਜੈਤੇਵਾਲੀ, ਬਿੰਦਰ ਜੈਤੇਵਾਲੀ, ਸਰਬਜੀਤ ਭੂਤਾਂ ਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
ਕੈਪਸ਼ਨ- ਸਟੇਜ ਤੇ ਕੀਰਤਨ ਕਰਦੇ ਮਾ. ਕੇ.ਪੀ ਸਿੰਘ ਮਾਨ ਤੇ ਬਿਰਾਜਮਾਨ ਭੁੱਲਾ ਰਾਮ ਸੁਮਨ, ਧਰਮਪਾਲ ਤੇ ਹੋਰ ਮਹਾਂਪੁਰਸ਼।
Saturday, 15 July 2023
ਆਦਮਪੁਰ ਦੇ ਮੁਹੱਲਾ ਸੱਗਰਾਂ ਵਿਖੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ
ਪੰਜਾਬ ਦੇ ਵੱਖ ਵੱਖ ਹਿੱਸਿਆ ਚੋਂ ਸੰਤ ਮਹਾਪੁਰਸ਼ਾਂ ਨੇ ਕੀਤੀ ਸ਼ਿਰਕਤ
ਆਦਮਪੁਰ/ਜਲੰਧਰ 14 ਜੁਲਾਈ (ਅਮਰਜੀਤ ਸਿੰਘ)- ਆਦਮਪੁਰ ਦੇ ਮੁਹੱਲਾ ਸੱਗਰਾਂ ਨੇੜੇ ਪਾਣੀ ਵਾਲੀ ਟੈਂਕੀ ਵਿਖ਼ੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬਾਬਾ ਜਸਵਿੰਦਰ ਸਿੰਘ ਸ਼ਾਹਕੋਟ ਦੀ ਰਹਿਨੁਮਾਈ ਚ ਮੁੱਖ ਸੇਵਾਦਾਰ ਮਨਮੋਹਨ ਸਿੰਘ ਬਾਬਾ (ਬਾਬਾ ਢਾਬਾ ਆਦਮਪੁਰ) ਦੀ ਦੇਖਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਸਾਂਈ ਬ੍ਰਹਮ ਸ਼ਾਹ ਜੀ ਲੜੋਈ (ਭੋਗਪੁਰ), ਗੁਰਨਾਮ ਸਿੰਘ ਸੇਵਾਦਾਰ ਦਰਬਾਰ ਸਾਂਈ ਜੁਮਲੇ ਸ਼ਾਹ ਜੀ ਉਦੇਸੀਆਂ, ਬਾਬਾ ਹਰਬੰਸ ਸ਼ਾਹ ਕਾਦਰੀ ਆਦਮਪੁਰ ਗੱਦੀ ਨਸ਼ੀਨ ਦਰਬਾਰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਡਡਵਿੰਡੀ ਸ਼ਰੀਫ, ਬਾਬਾ ਨਰਿੰਦਰ ਕੁਮਾਰ ਮੁੱਖ ਸੇਵਾਦਾਰ ਦਰਬਾਰ ਬਾਬਾ ਕੁਰਬਾਨ ਸ਼ਾਹ ਜੀ ਬਲੀ, ਬਾਬਾ ਬਿੱਕਰ ਜੀ ਲੇਸੜੀਵਾਲ, ਸਾਂਈ ਸੁਰਿੰਦਰ ਪਾਲ ਸ਼ੇਖੇ, ਬਾਬਾ ਮਦਨ ਜੀ ਰਮਦਾਸਪੁਰ ਤੇ ਹੋਰ ਸੰਤ ਮਾਹਪੁਰਸ਼ਾਂ ਨੇ ਸ਼ਿਰਕਤ ਕੀਤੀ ਜੋੜ ਮੇਲੇ ਦੌਰਾਨ ਸਵੇਰੇ 11ਵਜੇ ਦਰਬਾਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਵੱਖ-ਵੱਖ ਕਵਾਲ ਪਾਰਟੀਆਂ ਤੇ ਗਾਇਕਾ ਨੇ ਸੂਫ਼ੀਆਨਾ ਕਲਾਮਾਂ ਰਾਹੀਂ ਦਰਬਾਰ ਚ ਹਾਜ਼ਰੀ ਲਗਵਾਈ। ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਮਨਮੋਹਨ ਸਿੰਘ ਬਾਬਾ ਨੇ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਪੀਰਾਂ ਫ਼ਕੀਰਾਂ ਦੀ ਯਾਦ ਚ ਮੇਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਨਗਰ ਚ ਸੁਖਸ਼ਾਂਤੀ ਬਣੀ ਰਹੇ। ਆਈਆਂ ਸੰਗਤਾਂ ਚ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਈ.ਓ ਰਾਮਜੀਤ, ਕੁਲਵਿੰਦਰ ਸਿੰਘ ਟੋਨੀ, ਦਲਜੀਤ ਸਿੰਘ ਭੱਟੀ, ਸੰਦੀਪ ਛਾਬੜਾ, ਵਿਜੈ ਯਾਦਵ, ਕੌਸਲਰ ਸੁਰਿੰਦਰ ਪਾਲ ਸਿੱਧੂ, ਕੌਸਲਰ ਭੁਪਿੰਦਰ ਸਿੰਘ ਭਿੰਦਾ, ਚਰਨਜੀਤ ਸਿੰਘ ਸ਼ੇਰੀ ਸਾਬਕਾ ਕੌਸਲਰ, ਰਾਜੀਵ ਕੁਮਾਰ ਸਿੰਗਲਾ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਮੰਗਾ ਰਾਮ, ਸਤਿੰਦਰ ਸਿੰਘ ਰਾਜਾ, ਤਰਨਜੋਤ ਸਿੰਘ, ਗੁਲਸ਼ਨ ਦਿਲਬਾਗੀ, ਰਮਨ ਦਵੇਸਰ, ਜ਼ਿੰਦੂ, ਰਾਜੂ, ਲਾਡੀ, ਸੰਦੀਪ ਕੁਮਾਰ ਸੇਵਾ ਮੁਕਤ ਪੰਚਾਇਤ ਸੈਕਟਰੀ, ਪਰਮਜੀਤ ਵਿੱਕੀ, ਸੋਨੂ ਸਫੀਪੁਰ ਤੇ ਹੋਰ ਪਤਵੰਤੇ ਹਾਜ਼ਰ ਸਨ।
Friday, 14 July 2023
ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ 30ਵੇਂ ਬਰਸੀ ਸਮਾਗਮ ਕਰਵਾਏ
![]() |
| ਜਥੇਦਾਰ ਸਾਹਿਬ ਜੀ ਦਾ ਸਨਮਾਨ ਕਰਦੇ ਸੰਤ ਹਰਜਿੰਦਰ ਸਿੰਘ, ਭਗਵਾਨ ਸਿੰਘ ਜੋਹਲ, ਕੀਰਤਨ ਕਰਦੇ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ ਅਤੇ ਇਕੱਤਰ ਸੰਗਤਾਂ। |
ਹੜ੍ਹ ਪੀੜਤਾਂ ਦੇ ਨਾਲ ਬੇਜ਼ੁਬਾਨਾਂ ਦਾ ਵੀ ਰੱਖੋ ਖਿਆਲ : ਜਥੇਦਾਰ ਅਕਾਲ ਤਖਤ ਸਾਹਿਬ
ਸੰਤ ਬਾਬਾ ਠਾਕੁਰ ਸਿੰਘ ਜੋਹਲਾਂ ਵਾਲਿਆਂ ਦਾ ਜੀਵਨ ਸੰਗਤਾਂ ਲਈ ਪ੍ਰੇਰਣਾਂ ਸਰੋਤ
Thursday, 13 July 2023
ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤਾ ਕੇ ਕੀਤਾ ਜਾ ਰਿਹਾ ਪਰਉਪਕਾਰ - ਐਸ.ਐਚ.ਓ.
ਫਗਵਾੜਾ 13 ਜੁਲਾਈ (ਸ਼ਿਵ ਕੋੜਾ)- ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਇਕ ਲੋੜਵੰਦ ਔਰਤ ਦੀ ਅੱਖ ਦਾ ਓਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਅੰਤਰਰਾਸ਼ਟਰੀ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭਾ ਦੇ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਉਕਤ ਲੋੜਵੰਦ ਔਰਤ ਦੀ ਅੱਖ ਦਾ ਸਫਲ ਆਪ੍ਰੇਸ਼ਨ ਡਾ: ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਚ.ਓ. ਸਤਨਾਮਪੂਰਾ ਇੰਸਪੈਕਟਰ ਰਮਨਦੀਪ ਕੁਮਾਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਹਨ ਤਾਂ ਹੀ ਜਹਾਨ ਹੈ, ਜਿਸ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਦੁਬਾਰਾ ਪਰਤ ਆਉਂਦੀ ਹੈ ਉਸਦਾ ਜਹਾਨ ਮੁੜ ਕੇ ਫੇਰ ਸਿਰਜਿਆ ਜਾਂਦਾ ਹੈ। ਉਹਨਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਅੱਖਾਂ ਦੀ ਰੋਸ਼ਨੀ ਪਰਤਾ ਕੇ ਬਹੁਤ ਹੀ ਪਰਉਪਕਾਰੀ ਕੰਮ ਕਰ ਰਹੀਆਂ ਹਨ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਲਈ ਪ੍ਰਦੂਸ਼ਣ ਰਹਿਤ ਵਾਤਾਵਰਣ ਬਨਾਉਣ ਵਿਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਾ ਕਰਕੇ ਮਾਹਿਰ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰੇਗਾ। ਇਸ ਮੌਕੇ ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਨੇ ਕਿਹਾ ਕਿ ਕੰਪਿਊਟਰ ਤੇ ਮੋਬਾਇਲ ਫੋਨ ਦੇ ਇਸ ਯੁਗ ‘ਚ ਬੱਚਿਆਂ ਦੀਆਂ ਅੱਖਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਇਹਨਾ ਦੇ ਬਚਾਅ ਲਈ ਸਾਰਥਕ ਯਤਨ ਜ਼ਰੂਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਔਰਤ ਦੀ ਅੱਖ ‘ਚ ਫੋਲਡੇਬਲ ਲੈਂਸ ਪਾਇਆ ਗਿਆ ਹੈ। ਉਹਨਾਂ ਸਭਾ ਦੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਸਰਬ ਨੌਜਵਾਨ ਸਭਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਦਿੰਦੀ ਹੈ ਉੱਥੇ ਹੀ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਕਨੌਜੀਆ, ਰਵਿੰਦਰ ਸਿੰਘ ਰਾਏ, ਜਨਰਲ ਸਕੱਤਰ ਡਾ: ਵਿਜੇ ਕੁਮਾਰ, ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਰਾਕੇਸ਼ ਕੋਛੜ, ਵਿਕਰਮਜੀਤ ਸਿੰਘ ਵਿੱਕੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਐਡਵੋਕੇਟ ਰਾਜੂ ਅੰਬੇਡਕਰ ਦੀ ਬੇਟੀ ਹਰਸ਼ਿਤਾ ਨੇ ਡਕੈਥਲੋਂਨ ਸਵਿਮਿੰਗ ਪ੍ਰਤੀਯੋਗਿਤਾ ਵਿਚ ਪਹਿਲਾ ਦਰਜਾ ਹਾਸਿਲ ਕੀਤਾ
ਜਲੰਧਰ : ਦੋਆਬਾ ਕਾਲਜ ਜਲੰਧਰ ਵਿਖੇ ਡਕੈਥਲੋਂਨ ਵੱਲੋਂ ਸਵਿਮਿੰਗ ਪ੍ਰਤੀਯੋਗਿਤਾ ਦੌਰਾਨ ਸਿਟੀ ਪਬਲਿਕ ਸਕੂਲ ਦੀ ਵਿਦਿਆਰਥਣ ਐਡਵੋਕੇਟ ਰਾਜੂ ਅੰਬੇਡਕਰ ਦੀ ਬੇਟੀ ਹਰਸ਼ਿਤਾ ਨੇ ਪਹਿਲਾ ਦਰਜਾ ਹਾਸਿਲ ਕਰਕੇ ਗੋਲਡ ਸਿਲਵਰ ਮੈਡਲ ਹਾਸਿਲ ਕੀਤਾ।
Wednesday, 12 July 2023
ਫਗਵਾੜਾ ਨੂੰ ਪਲਾਸਟਿਕ ਤੇ ਪੋਲੀਥੀਨ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਰਹੇਗੀ : ਕਮਿਸ਼ਨਰ
ਫਗਵਾੜਾ 12 ਜੁਲਾਈ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਵਿਖੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਵਿਸ਼ਵ ਪੇਪਰ ਬੈਗ ਦਿਵਸ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਨੇ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਂਦੇ ਹੋਏ ਪੋਲੀਥੀਨ ਦੀ ਬਜਾਏ ਕਾਗਜ਼ੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ। ਉਨ੍ਹਾਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦੀ ਦੀ ਗੱਲ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੰਡਣ ਲਈ ਕਾਗਜ਼ੀ ਲਿਫਾਫੇ, ਕੱਪੜੇ ਦੇ ਥੈਲੇ ਅਤੇ ਡਸਟਬਿਨ ਰਿਲੀਜ਼ ਕੀਤੇ। ਇਸ ਦੌਰਾਨ ਪਤਵੰਤਿਆਂ ਨੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰਨ, ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ਨਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵਰਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਦਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕੱਪੜੇ ਦੇ ਥੈਲਿਆਂ ਦੀ ਵਰਤੋਂ ਖੁਦ ਕਰਨ ਅਤੇ ਜੇਕਰ ਉਹ ਘਰ ਦੇ ਕਿਸੇ ਹੋਰ ਮੈਂਬਰ ਨੂੰ ਖਰੀਦਦਾਰੀ ਲਈ ਭੇਜ ਰਹੀਆਂ ਹਨ ਤਾਂ ਉਨ੍ਹਾਂ ਨੂੰ ਵੀ ਘਰੋਂ ਕੱਪੜੇ ਦਾ ਬੈਗ ਦਿੱਤਾ ਜਾਵੇ। ਏਕ ਕੋਸ਼ਿਸ਼ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਪੁਰਾਣੇ ਕੱਪੜਿਆਂ ਦੇ ਬੈਗ ਘਰ ਵਿੱਚ ਹੀ ਬਣਾਉਣ ਅਤੇ ਉਨ੍ਹਾਂ ਦੀ ਖੁਦ ਵਰਤੋਂ ਕਰਨ ਦੇ ਨਾਲ-ਨਾਲ ਦੂਜਿਆਂ ਨੂੰ ਵੰਡਣ ਦਾ ਸੁਝਾਅ ਦਿੱਤਾ। ਸੀਨੀਅਰ ਸਿਟੀਜ਼ਨ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਦੇਵ ਸ਼ਰਮਾ ਨੇ ਪ੍ਰੇਮ ਨਗਰ ਨੂੰ ਪਲਾਸਟਿਕ ਮੁਕਤ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਤਾਰਾ ਚੰਦ ਚੁੰਬਰ, ਸੁਨੀਤਾ ਸ਼ਰਮਾ, ਸ੍ਰੀਮਤੀ ਪੂਜਾ, ਗੁਰਦੀਪ ਸਿੰਘ ਤੁਲੀ, ਪ੍ਰਿਤਪਾਲ ਕੌਰ ਤੁਲੀ ਅਤੇ ਚੀਫ ਸੈਨੇਟਰੀ ਇੰਸਪੈਕਟਰ ਅਜੇ ਕੁਮਾਰ ਅਤੇ ਸੰਨੀ ਗੁਪਤਾ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਕਾਂਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਵਾਅਦਾ ਕੀਤਾ ਕਿ ਪ੍ਰੇਮ ਨਗਰ ਵਿੱਚ ਘਰ-ਘਰ ਜਾ ਕੇ ਕਾਗਜ਼ ਦੇ ਲਿਫ਼ਾਫ਼ੇ, ਕੱਪੜੇ ਦੇ ਥੈਲੇ ਅਤੇ ਡਸਟਬਿਨ ਵੰਡੇ ਜਾਣਗੇ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਤਾਰਾ ਚੰਦ ਚੁੰਬਰ, ਰਾਮ ਲੁਭਾਇਆ, ਸੁਰਿੰਦਰਪਾਲ ਸਕੱਤਰ ਪ੍ਰੇਮ ਨਗਰ ਸੇਵਾ ਸੁਸਾਇਟੀ, ਮਨੀਸ਼ ਕਨੌਜੀਆ,ਐੱਸ.ਸੀ.ਚਾਵਲਾ, ਰਵੀਕਾਂਤ ਸਹਿਗਲ ਆਦਿ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਦੀ ਵਿਸ਼ੇਸ਼ ਮੀਟਿੰਗ 21 ਨੂੰ
ਹੁਸ਼ਿਆਰਪੁਰ 12 ਜੁਲਾਈ (ਤਰਸੇਮ ਦੀਵਾਨਾ)- ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਦੀ ਵਿਸ਼ੇਸ਼ ਮੀਟਿੰਗ ਮਿਤੀ 21 ਜੁਲਾਈ ਦਿਨ ਸ਼ੁਕਰਵਾਰ ਨੂੰ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸਵੇਰੇ 10 ਵਜੇ ਸੁਸਾਇਟੀ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਹੇਠ ਹੋਵੇਗੀ।ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਖਜ਼ਾਨਚੀ ਸੰਤ ਜਸਵਿੰਦਰ ਸਿੰਘ ਡੇਰਾ ਸੱਚਖੰਡ ਡਾਂਡੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਹਰਿਦੁਆਰ ਆਸ਼ਰਮ ਅਤੇ ਸਕੂਲ ਸਮਾਜ ਦੀ ਜਾਇਦਾਦ ਤੋਂ ਨਜਾਇਜ ਕਬਜਾ ਹਟਾਉਣ ਵਾਰੇ,ਡੇਰੇਦਾਰਾ,ਸੰਤਾਂ ਵਲੋਂ ਵਿਰੋਧੀ ਧਿਰ ਨੂੰ ਸਮਾਗਮਾ ਵਿੱਚ ਸੱਦਣ ਬਾਰੇ ਅਤੇ ਹੋਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਉਨ੍ਹਾਂ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ,ਸਮਾਜਿਕ,ਧਾਰਮਿਕ,ਗੈਰ ਰਾਜਨੀਤਿਕ ਜਥੇਬੰਦੀਆ ਦੇ ਪ੍ਰਧਾਨ/ਜਨਰਲ ਸਕੱਤਰ ਨੂੰ ਅਪੀਲ ਹੈ ਕਿ ਉਹ ਸਮੇਂ ਅਨੁਸਾਰ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਪਹੁੰਚਣ।
ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਨੇ ਕੀਤੀ ਲਾਇਨਜ਼ ਕਲੱਬ ਫਗਵਾੜਾ ਸਮਾਇਲ ਦੀ ਆਫੀਸ਼ੀਅਲ ਵਿਜਿਟ
ਫਗਵਾੜਾ 11 ਜੁਲਾਈ (ਸ਼ਿਵ ਕੋੜਾ)- ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਨੇ ਇਲੈਵਨ ਸਟਾਰ ਸਪੈਸ਼ਲ ਸਟੇਟਸ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਮਾਇਲ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਆਫੀਸ਼ੀਅਲ ਵਿਜਿਟ ਕੀਤੀ। ਸਥਾਨਕ ਹੋਟਲ ਇੰਪੀਰੀਅਲ ਪੂਨਮ ਵਿਖੇ ਆਯੋਜਿਤ ਇਸ ਵਿਜਿਟ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਅਤੇ ਜ਼ੋਨ ਚੇਅਰਮੈਨ ਲਾਇਨ ਮਾਸਟਰ ਹਰਮੇਸ਼ ਲਾਲ ਤੋਂ ਇਲਾਵਾ ਸਾਲ 2023-24 ਲਈ ਨਵੀਂ ਚੁਣੀ ਗਈ ਟੀਮ ਨੇ ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਦਾ ਸਵਾਗਤ ਕੀਤਾ। ਲਾਇਨ ਪਾਹਵਾ ਨੇ ਕਲੱਬ ਦੀ ਨਵ ਨਿਯੁਕਤ ਪ੍ਰਧਾਨ ਲੇਡੀ ਲਾਇਨ ਰੁਪਿੰਦਰ ਕੌਰ ਹੋਠੀ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਲੇਡੀ ਲਾਇਨ ਬਾਣੀ ਮਹੇ ਸੈਕਟਰੀ, ਲੇਡੀ ਲਾਇਨ ਰਜਨੀ ਬੰਗਾ ਖਜਾਨਚੀ ਅਤੇ ਲੇਡੀ ਲਾਇਨ ਸੁਨੀਤਾ ਰਾਣੀ ਪੀ.ਆਰ.ਓ ਤੋਂ ਇਲਾਵਾ ਜੁਆਇੰਟ ਪੀ.ਆਰ.ਓ. ਲੇਡੀ ਲਾਇਨ ਕੁਲਦੀਪ ਕੌਰ ਨੂੰ ਸ਼ੁਭ ਇੱਛਾਵਾਂ ਦੇਣ ਉਪਰੰਤ ਅਗਲੇ ਇਕ ਸਾਲ ਲਈ ਕਲੱਬ ਦੀ ਕਮਾਨ ਔਰਤਾਂ ਨੂੰ ਸੌਂਪੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੁਮੈਨ ਇੰਨਪਾਵਰਮੈਂਟ ਲਈ ਇਹ ਚੰਗਾ ਉਪਰਾਲਾ ਹੈ, ਜਿਸ ਤੋਂ ਹੋਰਨਾਂ ਕਲੱਬਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਸਭ ਤੋਂ ਵੱਧ ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਜਾਣਿਆ ਜਾਂਦਾ ਹੈ ਅਤੇ ਲਾਇਨਜ਼ ਕਲੱਬ ਦੇ ਹਰ ਮੈਂਬਰ ਨੂੰ ਦੁਨੀਆਂ ਵਿੱਚ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਵ-ਨਿਯੁਕਤ ਪ੍ਰਧਾਨ ਰੁਪਿੰਦਰ ਕੌਰ ਹੋਠੀ ਨੇ ਕਿਹਾ ਕਿ ਉਹ ਆਪਣੀ ਟੀਮ ਅਤੇ ਕਲੱਬ ਦੇ ਸਮੂਹ ਸੀਨੀਅਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕਲੱਬ ਨੂੰ ਨਵੇਂ ਪ੍ਰੋਜੈਕਟਾਂ ਰਾਹੀਂ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਅਨੁਸਾਰ ਇਸ ਵਾਰ ਕਲੱਬ ਦੀ ਇੰਟਰਨੈਸ਼ਨਲ ਪ੍ਰਧਾਨ ਲਾਇਨ ਲੇਡੀ ਪੈਟੀ ਹੇਲ ਨੂੰ ਬਣਾਇਆ ਗਿਆ ਹੈ ਜੋ ਪੂਰੀ ਦੁਨੀਆ ਲਈ ਪ੍ਰੇਰਨਾ ਹੈ ਕਿ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਹੈ। ਇਸ ਮੌਕੇ ਲਾਇਨ ਪਰਵੀਨ ਬੰਗਾ, ਲਾਇਨ ਨਸੀਬ ਚੰਦ, ਲਾਇਨ ਮਲਕੀਅਤ ਰਾਮ ਬੰਗਾ, ਲਾਇਨ ਹਰਮੇਸ਼ ਲਾਲ ਮਹਿਮੀ, ਲਾਇਨ ਕੁਲਵਿੰਦਰ ਕੁਮਾਰ, ਲਾਇਨ ਸਰਬਜੀਤ ਕੁਮਾਰ, ਲਾਇਨ ਤਿਲਕ ਰਾਜ, ਲਾਇਨ ਮਨਦੀਪ ਕੌਰ, ਲਾਇਨ ਪੰਕਜ ਬੰਗਾ, ਲਾਇਨ ਪਰਵਿੰਦਰ ਕੁਮਾਰ, ਲਾਇਨ ਜਸਵਿੰਦਰ ਕੌਰ ਬੰਗਾ, ਲਾਇਨ ਨਰਿੰਦਰ ਕੁਮਾਰ, ਲਾਇਨ ਕੁਲਦੀਪ ਸਿੰਘ, ਲਾਇਨ ਅਮਿਤ ਬੰਗਾ, ਲਾਇਨ ਗੁਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਰ ਸਨ।
ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਇੱਕ ਵਿਅਕਤੀ ਦੋ ਮੋਟਰ ਸਾਈਕਲਾ ਸਮੇਤ ਗ੍ਰਿਫਤਾਰ
ਹੁਸ਼ਿਆਰਪੁਰ 11 ਜੁਲਾਈ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਨੇ ਜਿਲ੍ਹੇ ਅੰਦਰ ਚੋਰੀ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਏ.ਐਸ.ਆਈ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਮਿਲਕ ਪਲਾਂਟ ਜੀ.ਟੀ ਰੋਡ ਦਸੂਹਾ ਮੋਜੂਦ ਸੀ ਤਾਂ ਸ਼ਰਨਦੀਪ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰਬਰ 11 ਹਾਊਸ ਨੰਬਰ 278 ਕੈਥਾਂ ਮੁਹੱਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਆਪਣੇ ਬਿਆਨ ਦਰਜ ਕਰਵਾਇਆ ਕਿ ਉਹ ਹਾਂਡਾ ਏਜੰਸੀ ਦਸੂਹਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ ਉਹਨਾ ਦੱਸਿਆ ਕਿ ਮੋਟਰ ਸਾਈਕਲ ਨੰਬਰ PB 07 AL 9939 ਮਾਰਕਾ ਹਾਂਡਾ ਰੰਗ ਕਾਲਾ ਕਮੇਟੀ ਘਰ ਖੜਾ ਕਰਕੇ ਆਪਣੇ ਨਿੱਜੀ ਕੰਮ ਗਿਆ ਸੀ ਜਦੋਂ ਕਰੀਬ ਅੱਧਾ ਘੰਟੇ ਬਾਅਦ ਵਾਪਸ ਆਇਆ ਤਾ ਮੋਟਰ ਸਾਈਕਲ ਕੋਈ ਨਾ-ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਭਾਲ ਕਰਨ ਤੇ ਪਤਾ ਲੱਗਾ ਕਿ ਓਮ ਪ੍ਰਕਾਸ ਪੁੱਤਰ ਰਾਮੇਸ਼ ਚੰਦ ਵਾਸੀ ਸੇਖਾਂ ਮੁਹੱਲਾ ਦਸੂਹਾ ਜੋ ਚੋਰੀ ਕਰਨ ਦਾ ਆਦੀ ਹੈ ਜੋ ਆਪਣੇ ਸਾਥੀਆ ਨਾਲ ਮਿਲ ਕੇ ਆਮ ਜਨਤਾ ਦੀ ਵਹੀਕਲ ਚੋਰੀ ਕਰਕੇ ਅੰਨਸਥਾਵੀ ਜਗਾ ਤੇ ਖੋਲ ਕੇ ਕਵਾੜ ਵਿੱਚ ਵੇਚ ਦਿੰਦਾ ਹੈ। ਜੋ ਮਿਲਕ ਪਲਾਟ ਨੇੜੇ ਜੀ ਟੀ ਰੋਡ ਹੇਠਾ ਵੇਖਿਆ ਤਾ ਇਕ ਵਿਅਕਤੀ ਮੋਟਰ ਸਾਈਕਲ ਨੂੰ ਖੋਲ ਰਿਹਾ ਸੀ ਜੋ ਉਹਨਾਂ ਵੇਖ ਕੇ ਦੋੜਨ ਲੱਗਾ ਜਿਸ ਨੂੰ ਕਾਬੂ ਕਰਨ ਤੇ ਆਪਣਾ ਨਾਮ ਓਮ ਪ੍ਰਕਾਸ ਪੁੱਤਰ ਰਾਮੇਸ਼ ਚੰਦ ਵਾਸੀ ਸੇਖਾਂ ਮੁਹੱਲਾ ਦਸੂਹਾ ਦੱਸਿਆ ਜਿਸ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਅੰਗਹੀਣ ਵਿਅਕਤੀਆਂ ਲਈ ਫਗਵਾੜਾ ਵਿਖੇ ਅਸੈਸਮੈਂਟ ਕੈਂਪ ਹੁਣ 21 ਜੁਲਾਈ
ਫਗਵਾੜਾ 12 ਜੁਲਾਈ (ਸ਼ਿਵ ਕੋੜਾ)- ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਕਤੀਕਰਨ ਮੰਤਰਾਲਾ ਰਾਹੀ ਦਿਵਿਆਂਗਜਨ (ਅੰਗਹੀਣ ਵਿਅਕਤੀਆਂ) ਦੀ ਸਹੂਲਤ ਲਈ ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਅਧੀਨ ਦਿਵਿਆਂਗਜਨਾਂ ਨੂੰ ਸਹਾਇਤਾ ਅਤੇ ਉਪਕਰਣ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਅਸੈਸਮੈਂਟ ਕੈਂਪ ਜ਼ਿਲ੍ਹੇ ਵਿਚ ਹੜ੍ਹ ਦੀ ਸਥਿਤੀ ਤੇ ਕਾਬੂ ਪਾਉਣ ਲਈ 13 ਜੁਲਾਈ ਨੂੰ ਲਗਾਏ ਜਾਣ ਵਾਲਾ ਕੈਂਪ ਹੁਣ 21 ਜੁਲਾਈ ਨੂੰ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿਵਿਆਂਗਜਨ (ਅੰਗਹੀਣ ਵਿਅਕਤੀਆਂ) ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪੁੱਜਦਾ ਕਰਨ ਦੇ ਲਈ ਸਾਲ 2023-24 ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਫਗਵਾੜਾ ਵਿਚ 21 ਜੁਲਾਈ ਨੂੰ ਗੀਤਾ ਭਵਨ, ਮਾਡਲ ਟਾਊਨ ਫਗਵਾੜਾ ਵਿਖੇ ਅਸੈਸਮੈਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੈਂਪ ਵਿਚ ਆਉਣ ਵਾਲਿਆਂ ਉਮੀਦਵਾਰ ਜਿਨਾਂ ਦੀ ਆਮਦਨ 22500/- ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਨਾ ਹੋਵੇ ਉਹ ਕੈਂਪ ਦਾ ਲਾਭ ਲੈ ਸਕਦੇ ਹਨ। ਆਮਦਨ ਦਾ ਸਰਟੀਫਿਕੇਟ ਬੀ.ਪੀ.ਐਲ ਕਾਰਡ/ਮਨਰੇਗਾ ਤੋਂ ਆਮਦਨ ਸਰਟੀਫਿਕੇਟ ਕਾਰਡ/ਐਮ.ਪੀ/ ਐਮ.ਐਲ.ਏ/ਕਾਉਂਸਲਰ/ਗ੍ਰਾਮ ਪੰਚਾਇਤ ਦੁਆਰਾ ਸਰਟੀਫਿਕੇਟ ਸਵੀਕਾਰ ਕੀਤਾ ਜਾ ਸਕਦਾ ਹੈ। ਇਸ ਲਈ ਆਮਦਨ ਦਾ ਸਰਟੀਫਿਕੇਟ, ਅਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋਆਂ ਅਤੇ ਦਿਵਿਆਂਗਤਾ ਦਾ ਸਰਟੀਫਿਕੇਟ (ਯੂਡੀ ਆਈਡੀ) ਲੈ ਕੇ 21 ਜੁਲਾਈ ਨੂੰ ਸਵੇਰੇ 9 ਵਜੇ ਗੀਤਾ ਭਵਨ, ਮਾਡਲ ਟਾਉਣ ਫਗਵਾੜਾ ਵਿਖੇ ਪਹੁੰਚ ਕੇ ਇਸ ਸਕੀਮ ਦਾ ਲਾਭ ਲਿਆ ਪ੍ਰਾਪਤ ਕੀਤਾ ਜਾਵੇ।
Tuesday, 11 July 2023
ਗੁ. ਡੇਰਾ ਸੰਤ ਸਾਗਰ ਚਾਹ ਵਾਲਾ ਵਿੱਖੇ ਮਹਾਨ ਗੁਰਮਤਿ ਸਮਾਗਮ 14 ਜੁਲਾਈ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦੋਆਬੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿਖੇ ਨਾਮ ਬਾਣੀ ਬਾਣੀ ਦੇ ਰਸੀਏ, ਬ੍ਰਹਮ ਗਿਆਨੀ, ਪਰਮ ਪੂਜਨੀਕ ਸੰਤ ਬਾਬਾ ਠਾਕੁਰ ਸਿੰਘ ਜੀ ਚਾਹ ਵਾਲਿਆਂ ਦੀ ਨਿੱਘੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ 14 ਜੁਲਾਈ 2023, ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸੰਤ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ 14 ਜੁਲਾਈ ਨੂੰ ਪਹਿਲਾ ਸਵੇਰੇ 8 ਵਜੇ ਸਮੂਹਿਕ ਸਹਿਜਪਾਠਾਂ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 8.30 ਵਜੇ ਪਾਏ ਜਾਣਗੇ। ਉਪਰੰਤ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ, ਰਾਗੀ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਸ਼ਮਸ਼ੇਰ ਸਿੰਘ ਜੀ ਹਜ਼ੂਰੀ ਰਾਗੀ ਗੁ. ਮਾਡਲ ਟਾਉਨ, ਭਾਈ ਜਗਜੀਵਨ ਸਿੰਘ ਜਲੰਧਰ ਵਾਲੇ, ਭਾਈ ਭਗਵਾਨ ਸਿੰਘ ਜੀ ਜੋਹਲ ਪ੍ਰਸਿੱਧ ਵਿਦਵਾਨ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ, ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Sunday, 9 July 2023
ਪਿੰਡ ਬਡਲਾ ਵਿੱਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 15 ਜੁਲਾਈ ਨੂੰ ਮਨਾਇਆ ਜਾਵੇਗਾ : ਪ੍ਰਬੰਧਕ ਕਮੇਟੀ
ਆਦਮਪੁਰ/ਜਲੰਧਰ 09 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਬਡਲਾ (ਨੇੜੇ ਰਾਜਪੁਰ ਭਾਈਆਂ) ਹੁਸ਼ਿਆਰਪੁਰ ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਵਿਸ਼ੇਸ਼ ਸਹਿਯੋਗ ਨਾਲ 15 ਜੁਲਾਈ ਦਿਨ ਸ਼ਨੀਵਾਰ ਨੂੰ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 13 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 15 ਜੁਲਾਈ ਦਿਨ ਸ਼ਨੀਵਾਰ ਪਾਏ ਜਾਣਗੇ। ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਗੁਰਸ਼ਰਨ ਸਿੰਘ ਤੇ ਸਾਥੀ, ਭਾਈ ਪਿਆਰਾ ਸਿੰਘ ਜੀ ਤੇ ਹੋਰ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀ ਨਿਹਾਲ ਕਰਨਗੇ। ਇਸ ਮੌਕੇ ਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ 25ਵਾਂ ਖੂਨਦਾਨ ਕੈਂਪ ਤੇ ਠੰਡੇ ਦਾ ਲੰਗਰ ਵੀ ਲਗਾਇਆ ਜਾਵੇਗਾ। ਜਾਣਕਾਰੀ ਦੇਣ ਸਮੇਂ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਲਾਲ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਚੜਤ ਸਿੰਘ, ਸਕੱਤਰ ਜਸਵੰਤ ਸਿੰਘ, ਖਜ਼ਾਨਚੀ ਬਲਕਾਰ ਸਿੰਘ, ਖਜਾਨਚੀ ਗੁਰਮੇਲ ਸਿੰਘ, ਜਤਿੰਦਰ ਸਿੰਘ ਨੰਬਰਦਾਰ, ਸੀਨੀਅਰ ਮੈਂਬਰ ਬਖਸ਼ੀਸ਼ ਸਿੰਘ, ਕੁਲਦੀਪ ਕੁਮਾਰ ਲਵਲੀ, ਰਾਜਾ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ, ਸੰਤੋਖ ਸਿੰਘ ਸਾਬਕਾ ਪੰਚ, ਨਰਿੰਦਰ ਸਿੰਘ ਪੱਤਰਕਾਰ ਬਡਲਾ, ਰਜਿੰਦਰ ਸਿੰਘ ਘੁੰਮਣ, ਰਘੁਵੀਰ ਸਿੰਘ, ਹਰਜੀਤ ਸਿੰਘ, ਜਸਵੰਤ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਸੈਣੀ ਤੋਂ ਇਲਾਵਾ ਨੋਜਵਾਨ ਸਭਾ ਦੇ ਭੁਪਿੰਦਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਅਮਨ ਸਿੰਘ, ਨਵਜੋਤ ਸਿੰਘ, ਹਨੀ ਸਿੰਘ, ਗੁਰਜੀਤ ਸਿੰਘ, ਵਿੱਕੀ, ਹਰਮਨ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਐਨ.ਆਰ.ਆਈ ਮਹਿੰਦਰ ਸਿੰਘ ਘੁੰਮਣ, ਐਨ.ਆਰ.ਆਈ ਜੋਗਿੰਦਰ ਸਿੰਘ ਸੋਨੀ ਤੇ ਹੋਰ ਸੇਵਾਦਾਰਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
Saturday, 8 July 2023
ਪਿੰਡ ਸਾਹਨੀ ਦੇ ਬੱਸ ਸਟਾਪ ਨਜਦੀਕ ਬੇਕਾਬੂ ਹੋਈ ਕਾਰ ਦਰਖ਼ਤ ਨਾਲ ਟਕਰਾਈ
Friday, 7 July 2023
ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਪਿੰਡ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਭਾਰੀ ਮੀਂਹ ਦੇ ਬਾਵਜੂਦ ਵੀ ਸੰਗਤਾਂ ਦੀ ਸ਼ਰਧਾ ਹੋਈ ਭਾਰੀ, ਦੂਰ ਦੁਰਾਡੇ ਤੋਂ ਸੰਗਤਾਂ ਹੋਈਆਂ ਨਤਮਸਤਕ
ਅਲਾਵਲਪੁਰ/ਆਦਮਪੁਰ 06 ਜੁਲਾਈ (ਅਮਰਜੀਤ ਸਿੰਘ)- ਦਰਬਾਰ ਹਜ਼ਰਤ ਸਾਂਈ ਫੱਜੇ ਸ਼ਾਹ, ਇੱਛਾਧਾਰੀ ਸ਼ਿਵ ਮੰਦਿਰ ਪਿੰਡ ਸਿਕੰਦਰਪੁਰ ਵਿਖੇ ਸਲਾਨਾ ਦੋ ਰੋਜ਼ਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ, ਦਰਬਾਰ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਜੋੜ ਮੇਲੇ ਵਿੱਚ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ਾਂ ਵਲੋਂ ਸ਼ਿਰਕਤ ਕੀਤੀ ਗਈ। ਮੇਲੇ ‘ਚ ਇਲਾਕੇ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਖਸੀਅਤਾਂ ਵੀ ਦਰਬਾਰ ਵਿਖੇ ਨਤਮਸਤਕ ਹੋਈਆਂ। ਖਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਦੂਰ ਦੁਰਾਡੇ ਤੋਂ ਭਾਰੀ ਗਿਣਤੀ ਚ ਸੰਗਤਾਂ ਵਲੋਂ ਮੇਲੇ ਚ ਭਰਵੀ ਹਾਜ਼ਰੀ ਲਗਵਾਈ ਗਈ। ਜੋੜ ਮੇਲੇ ਦੇ ਪਹਿਲੇ ਦਿਨ ਦਰਬਾਰ ਤੇ ਧਾਰਮਿਕ ਰਸਮਾਂ ਉਪਰੰਤ ਸ਼ਾਮ ਨੂੰ ਨਕਾਲ ਪਾਰਟੀਆਂ ਤੇ ਕਵਾਲ ਪਾਰਟੀਆਂ ਵੱਲੋਂ ਸੂਫੀਆਨਾ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਜੋੜ ਮੇਲੇ ਦੇ ਬਾਬਾ ਦਿਲਬਾਗ ਸ਼ਾਹ ਧੋਗੜੀ, ਸਾਂਈ ਰਾਣਾ ਬੇਰੀ ਵਾਲੀ ਸਰਕਾਰ, ਮਹੰਤ ਦੀਪਿਕਾ ਅਲਾਵਲਪੁਰ, ਸਾਂਈ ਕੁਲਦੀਪ ਅਰਜੁਨਵਾਲ, ਬਾਬਾ ਗੁਰਮੇਲ ਸ਼ਾਹ ਧੋਗੜੀ, ਸਾਂਈ ਪ੍ਰਦੀਪ ਜੀ ਤੱਲਣ, ਬੀਬੀ ਮੀਤੋ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਦਰਬਾਰ ਤੇ ਮੇਲੇ ਦੇ ਦੂਸਰੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ, ਬਲਰਾਜ ਬਿਲਗਾ, ਬੰਟੀ ਕਵਾਲ, ਸੰਜੀਵ ਮੁੰਨੀ ਕਵਾਲ ਵਲੋ ਗੀਤਾਂ ਤੇ ਸੂਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਝੂਮਣ ਲਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਬਾਬਾ ਜੀ ਦੇ ਦਰਬਾਰ ਤੇ ਭਾਰੀ ਮੀਂਹ ਦੇ ਚਲਦਿਆਂ ਸੰਗਤਾਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸ. ਗੁਰਪਿੰਦਰ ਸਿੰਘ ਸੂਸ, ਕੁਲਵਿੰਦਰ ਕੌਰ ਸੂਸ, ਰਣਦੀਪ ਸਿੰਘ ਸੂਸ, ਬਲਵਿੰਦਰ ਸਿੰਘ, ਜੈ ਕਪੂਰ, ਮਨੋਜ, ਰਾਜ਼ੇਸ਼ ਕੁਮਾਰ, ਵਿਸ਼ਾਲ, ਸੋਮਨਾਥ, ਜਸਕਰਨ ਦੀਪ, ਰਵਿੰਦਰ ਸਿੰਘ, ਇਕਬਾਲ ਸਿੰਘ ਚੀਮਾ ਸਿੰਕਦਰਪੁਰ, ਬਲਿਹਾਰ ਸਿੰਘ, ਚੈਂਚਲ ਸਿੰਘ, ਅਵਤਾਰ ਤਾਰੀ, ਬਲਬੀਰ ਸਿੰਘ, ਸੋਢੀ ਕੋਟ, ਸੁਖਦੇਵ, ਸੁਰਜੀਤ, ਦਲਵੀਰ ਬੀਰੀ, ਸ਼ੇਰਾ, ਭੁਪਿੰਦਰ ਸਿੰਘ, ਬੂਟਾ ਧੋਗੜੀ, ਹਰਪ੍ਰੀਤ ਹੈਪੀ, ਲਵ, ਆਕਾਸ਼, ਮਨਜੀਤ ਸਿੰਘ, ਹਰਮਨ ਜੋਤ, ਰੋਹਿਤ, ਦੀਪਕ, ਨਵਨੀਤ ਬੱਬੀ ਸਾਬਕਾ ਕੋਸਲਰ, ਸੁਭਾਸ਼ ਭਨੋਟ, ਰਾਮੇਸ਼ ਵਿਰਦੀ, ਮੁਕੱਦਰ ਲਾਲ ਕੋਸਲਰ, ਗੁਰਦਿਆਲ ਸੋਡੀ, ਮੁਕੇਸ਼ ਰਾਜਾ ਆਦਿ ਸੇਵਾਦਾਰਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਤੇ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।
Wednesday, 5 July 2023
ਜੰਡੂ ਸਿੰਘਾ ਵਿੱਚ ਯਾਦਗਾਰੀ ਹੋ ਨਿਬੜਿਆ ਮੇਲਾ ਤਕੀਏ ਦਾ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਨਗਰ ਵਿੱਚ ਮੌਜੂਦ ਪੁਰਾਤਨ ਦਰਗਾਹ ਪੀਰ ਬਾਬਾ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ (ਮੇਲਾ ਤਕੀਏ ਦਾ) ਯਾਦਗਾਰੀ ਹੋ ਨਿਬੜਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੰਗਤ ਅਲੀ ਨੇ ਦਸਿਆ ਕਿ ਜੋੜ ਮੇਲੇ ਦੇ ਪਹਿਲੇ ਦਿਨ ਸਮੂਹ ਸੰਗਤਾਂ ਵੱਲੋਂ ਚਾਦਰ ਤੇ ਝੰਡੇ ਦੀ ਰਮਸ ਅਦਾ ਕੀਤੀ ਗਈ ਅਤੇ ਬਾਬਾ ਜੀ ਦੀ ਦਰਗਾਹ ਤੇ ਸਵੇਰੇ ਤੱੜਕਸਾਰ ਤੋਂ ਹੀ ਸੰਗਤਾਂ ਨਤਮਸਤਕ ਹੋਈਆਂ ਤੇ ਬਾਬਾ ਜੀ ਦੇ ਦਰਬਾਰ ਵਿਖੇ ਚਾਦਰ ਅਤੇ ਨਿਆਜ਼ਾਂ ਭੇਟ ਕੀਤੀਆਂ। ਉਪਰੰਤ ਮਹਿਫਿਲੇ-ਏ- ਕੱਵਾਲੀ ਦਾ ਪ੍ਰੋਗਰਾਮ ਤੇ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਪੇਸ਼ ਕੀਤਾ ਗਿਆ, ਬਾਅਦ ਦੁਪਿਹਰ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਮੇਲੇ ਦੇ ਦੂਸਰੇ ਦਿਨ ਦੇ ਸਮਾਗਮਾਂ ਵਿੱਚ ਪਹਿਲਾ ਸਵੇਰੇ 11 ਵਜੇ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਿਆ। ਸ਼ਾਮ 6 ਵਜੇ ਮੇਲਾ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਕੁਸ਼ਤੀ ਮੁਕਾਬਲੇ ਕਰਵਾਏ ਗਏ। ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਪਹਿਲਵਾਨ ਕਾਲੂ ਬਾਰੋਵਾਲੀਆ ਟਰਾਫੀ ਅਤੇ ਸਪਲੈਡਰ ਮੋਟਰਸਾਇਕਲ, ਰੋਜ਼ੀ ਕਪੂਰਥਲਾ ਨੂੰ 40 ਹਜ਼ਾਰ ਨਗਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ। ਦੂਸਰੇ ਨੰਬਰ ਦੀ ਕੁਸ਼ਤੀ ਵਿੱਚ ਪਹਿਲਵਾਨ ਕਾਲਾ ਮੱਲੀ ਨੂੰ ਸਪਲੈਡਰ ਮੋਟਰਸਾਇਕਲ ਟਰਾਫੀ ਅਤੇ ਗੁਰਪ੍ਰੀਤ ਰਾਜਸਥਾਨ ਨੂੰ 31 ਹਜ਼ਾਰ ਟਰਾਫੀ ਦੇ ਕੇ ਨਿਵਾਜਿਆ ਗਿਆ। ਇਸ ਸਲਾਨਾ ਮੇੇਲੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ, ਸੰਤ ਸੁਰਿੰਦਰ ਦਾਸ ਅਟਾਰੀ ਵਾਲੇ, ਦੀਪਕ ਬਾਲੀ ਸਲਾਹਕਾਰ ਮੁੱਖ ਮੰਤਰੀ ਦਿੱਲੀ, ਬੀਐਸਪੀ ਦੇ ਸੀਨੀਅਰ ਆਗੂ ਬਲਵਿੰਦਰ ਕੁਮਾਰ ਐਡਵੋਕੇਟ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਕੁਸ਼ਤੀ ਮੁਕਾਬਲਿਆਂ ਦੌਰਾਨ ਮੰਨ ਜੰਡੂ ਸਿੰਘਾ ਨੂੰ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ 51 ਹਜ਼ਾਰ, ਮੁੰਦੀ ਅਤੇ ਟਰਾਫੀ ਨਾਲ ਸਨਮਾਨਿੱਤ ਕੀਤਾ ਗਿਆ। ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜੋੜ ਮੇਲੇ ਦੇ ਅਖੀਰਲੇ ਦਿਨ, ਰਾਤ ਵੇਲੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਗਿਆ। ਇਸ ਜੋੜ ਮੇਲੇ ਨੂੰ ਸਫਲ ਬਣਾਉਣ ਵਿੱਚ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੈ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਚੰਪਾ ਜ਼ੋਸ਼ੀ, ਪੰਚ ਮਨਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ ਹਾਜ਼ਰ ਸਨ।
ਅੱਜ ਸੰਤ 108 ਸ੍ਰੀ ਪ੍ਰਦੀਪ ਦਾਸ ਜੀ ਕਠਾਰ ਵਾਲੇ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਜੀ ਜਨਰਲ ਸਕੱਤਰ ਭਾਜਪਾ ਪੰਜਾਬ ਦੇ ਘਰ ਆਏ
ਜਲੰਧਰ 05 ਜੁਲਾਈ (ਅਮਰਜੀਤ ਸਿੰਘ)- ਡੇਰਾ ਸੰਤ 108 ਸ੍ਰੀ ਸੁਰਿੰਦਰ ਦਾਸ ਜੀ ਕਠਾਰ ਗੱਦੀਨਸ਼ੀਨ ਦੇ ਡੇਰੇ ਮੁਖੀ ਸੰਤ 108 ਸ੍ਰੀ ਪ੍ਰਦੀਪ ਦਾਸ ਜੀ ਅੱਜ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਜੀ ਜਨਰਲ ਸਕੱਤਰ ਭਾਜਪਾ ਪੰਜਾਬ ਦੇ ਘਰ ਆਏ ਅਤੇ ਉਹਨਾਂ ਦੇ ਨਾਲ਼ ਸੰਤ 108 ਸ੍ਰੀ ਰਾਮ ਸਰੂਪ ਗਿਆਨੀ ਜੀ ਬੋਲੀਨਾ ਵਾਲੇ, ਸ੍ਰੀ ਹਰਮੇਸ਼ ਲਾਲ ਜੀ, ਬਾਬਾ ਪਾਲਾ ਜੀ ਵੀ ਹਾਜ਼ਰ ਸਨ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਚਰਚਾਵਾਂ ਕੀਤੀਆਂ ਗਈਆਂ ਅਤੇ ਬਾਘਾ ਆਪਣੇ ਗ੍ਰਹਿ ਵਿਖੇ ਆਉਣ ਤੇ ਸੰਤ-ਮਹਾਂਪੁਰਸ਼ਾਂ ਅਤੇ ਉਨ੍ਹਾਂ ਦੇ ਨਾਲ ਸਾਥੀਆਂ ਦਾ ਸਨਮਾਨ ਕਰਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।
Tuesday, 4 July 2023
ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਤੇ ਇੱਛਾਧਾਰੀ ਸ਼ਿਵ ਮੰਦਿਰ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲਾ 5 ਤੇ 6 ਜੁਲਾਈ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ- ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਤੇ ਇੱਛਾਧਾਰੀ ਸ਼ਿਵ ਮੰਦਿਰ ਸਿਕੰਦਰਪੁਰ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਦੀ ਸਰਪ੍ਰਸਤੀ ਹੇਠ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ ਦਲਵੀਰ ਕੁਮਾਰ, ਜੈ ਕਪੂਰ, ਬਲਵਿੰਦਰ ਸਿੰਘ, ਅਵਤਾਰ ਤਾਰੀ, ਇਕਬਾਲ ਸਿੰਘ ਚੀਮਾ, ਹਰਪ੍ਰੀਤ ਬੱਧਣ, ਬੂਟਾ ਧੋਗੜੀ ਨੇ ਦੱਸਿਆ ਕਿ 5 ਜੁਲਾਈ ਨੂੰ ਸ਼ਾਮ ਨੂੰ ਨਕਾਲ ਪਾਰਟੀਆਂ ਤੇ ਕਵਾਲ ਪਾਰਟੀਆਂ ਵੱਲੋਂ ਸੁਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ 6 ਜੁਲਾਈ ਨੂੰ ਝੰਡੇ ਅਤੇ ਚਾਂਦਰ ਦੀ ਰਸਮ ਉਪਰੰਤ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਕੁਲਵਿੰਦਰ ਕਿੰਦਾ, ਬੰਟੀ ਕਵਾਲ, ਸੰਜੀਵ ਮੁਨੀ ਕਵਾਲ ਵਲੋਂ ਧਾਰਮਿਕ ਗੀਤਾਂ ਤੇ ਸੂਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਤੇ ਮੁੱਖ ਮਹਿਮਾਨ ਸਾਂਸਦ ਸੁਸੀਲ ਰਿੰਕੂ ਅਤੇ ਹਲਕਾ ਵਿਧਾਇਕ ਆਦਮਪੁਰ ਸੁਖਵਿੰਦਰ ਕੋਟਲੀ ਵੀ ਨਤਮਸਤਕ ਹੋਣਗੇ। ਸਟੇਜ ਸਕੱਤਰ ਦੀ ਜਿੰਮੇਵਾਰੀ ਬੂਟਾ ਧੋਗੜੀ ਅਤੇ ਦੀਪਾ ਬਾਂਸਲ ਵਲੋ ਸਾਂਝੇ ਤੌਰ ਤੇ ਨਿਭਾਈ ਜਾਵੇਗੀ। ਇਸ ਮੌਕੇ ਤੇ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ।
Monday, 3 July 2023
ਪਿੰਡ ਜਲਭੇ ਦਾ ਸਲਾਨਾ ਕ੍ਰਿਕਟ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ
Saturday, 1 July 2023
ਜੰਡੂ ਸਿੰਘਾ ਵਿਖੇ ਦਰਬਾਰ ਸੱਖੀ ਸਰਵਰ ਪੀਰ ਲੱਖ ਦਾਤਾ ਜੀ ਦਾ ਸਲਾਨਾ ਮੇਲਾ 6 ਜੁਲਾਈ ਨੂੰ
ਆਦਮਪੁਰ/ਜਲੰਧਰ 01 ਜੁਲਾਈ (ਅਮਰਜੀਤ ਸਿੰਘ)- ਦਰਬਾਰ ਸੱਖੀ ਸਰਵਰ ਪੀਰ ਲੱਖ ਦਾਤਾ ਜੀ ਪਿੰਡ ਜੰਡੂ ਸਿੰਘਾ ਵਿਖੇ ਸਲਾਨਾ ਮੇਲਾ 6 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਬਾਬਾ ਰਾਮੇ ਸ਼ਾਹ ਜੀ ਨੇ ਦਸਿਆ ਕਿ ਇਸ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਸਵਰੇ ਝੰਡੇ, ਚਾਦਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਸਭਿਆਚਾਰਕ ਸਮਾਗਮ ਦੋਰਾਨ ਗਾਇਕ ਨਿਸ਼ਾਨ ਉੱਚੇ ਵਾਲਾ, ਬੀਬੀ ਬਲਜੀਤ ਕਮਲ, ਕਵਾਲ ਦਿਲਦਾਰ ਐਂਡ ਪਾਰਟੀ ਹਾਜ਼ਰੀ ਭਰਦੇ ਹੋਏ ਬਾਬਾ ਜੀ ਦੀ ਮਹਿਮਾ ਗਾਉਣਗੇ। ਉਨ੍ਹਾਂ ਦਸਿਆ ਇਸ ਜੋੜ ਮੇਲੇ ਵਿੱਚ ਮੁੱਖ ਮਹਿਮਾਨ ਵੱਜ਼ੋਂ ਸਾਂਈ ਮਧੂ ਸ਼ਾਹ ਜੀ ਜਲੰਧਰ ਪੁੱਜਣਗੇ। ਉਨ੍ਹਾਂ ਕਿਹਾ ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਤੇ ਇੱਛਾਧਾਰੀ ਸ਼ਿਵ ਮੰਦਿਰ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲਾ 5 ਤੇ 6 ਜੁਲਾਈ ਨੂੰ
ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ, ਬਲਰਾਜ ਬਿਲਗਾ, ਬੰਟੀ ਕਵਾਲ, ਸੰਜੀਵ ਮੁਨੀ ਕਵਾਲ ਵੀ ਹਾਜ਼ਰੀ ਲਗਵਾਉਣਗੇ।
ਆਦਮਪੁਰ/ਜਲੰਧਰ 01 ਜੁਲਾਈ (ਅਮਰਜੀਤ ਸਿੰਘ)- ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਤੇ ਇੱਛਾਧਾਰੀ ਸ਼ਿਵ ਮੰਦਿਰ ਸਿਕੰਦਰਪੁਰ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਦੀ ਸਰਪ੍ਰਸਤੀ ਹੇਠ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ ਦਲਵੀਰ ਕੁਮਾਰ, ਜੈ ਕਪੂਰ, ਬਲਵਿੰਦਰ ਸਿੰਘ, ਅਵਤਾਰ ਤਾਰੀ, ਇਕਬਾਲ ਸਿੰਘ ਚੀਮਾ, ਹਰਪ੍ਰੀਤ ਬੱਧਣ, ਬੂਟਾ ਧੋਗੜੀ ਨੇ ਦੱਸਿਆ ਕਿ 5 ਜੁਲਾਈ ਨੂੰ ਸ਼ਾਮ ਨੂੰ ਨਕਾਲ ਪਾਰਟੀਆਂ ਤੇ ਕਵਾਲ ਪਾਰਟੀਆਂ ਵੱਲੋਂ ਸੁਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ 6 ਜੁਲਾਈ ਨੂੰ ਝੰਡੇ ਅਤੇ ਚਾਂਦਰ ਦੀ ਰਸਮ ਉਪਰੰਤ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਕੁਲਵਿੰਦਰ ਕਿੰਦਾ, ਬੰਟੀ ਕਵਾਲ, ਸੰਜੀਵ ਮੁਨੀ ਕਵਾਲ ਵਲੋਂ ਧਾਰਮਿਕ ਗੀਤਾਂ ਤੇ ਸੂਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਤੇ ਮੁੱਖ ਮਹਿਮਾਨ ਸਾਂਸਦ ਸੁਸੀਲ ਰਿੰਕੂ ਅਤੇ ਹਲਕਾ ਵਿਧਾਇਕ ਆਦਮਪੁਰ ਸੁਖਵਿੰਦਰ ਕੋਟਲੀ ਵੀ ਨਤਮਸਤਕ ਹੋਣਗੇ। ਸਟੇਜ ਸਕੱਤਰ ਦੀ ਜਿੰਮੇਵਾਰੀ ਬੂਟਾ ਧੋਗੜੀ ਅਤੇ ਦੀਪਾ ਬਾਂਸਲ ਵਲੋ ਸਾਂਝੇ ਤੌਰ ਤੇ ਨਿਭਾਈ ਜਾਵੇਗੀ। ਇਸ ਮੌਕੇ ਤੇ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ।
.jpg)

.png)
.png)


.jpg)


.jpg)

.jpg)
.jpg)
.jpg)
.jpg)

.jpg)
.jpg)


.jpg)

.jpg)

.jpg)

.jpg)
.jpg)
.jpg)
.jpg)




