ਚੰਡੀਗੜ, (ਪ੍ਰੀਤਮ ਲੁਧਿਆਣਵੀ), 20 ਸਤੰਬਰ, 2021: ਨਾਭਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ, ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਅਤੇ ਪ੍ਰੀਤ ਪਬਲੀਕੇਸ਼ਨ ਵੱਲੋਂ ਪੁਸਤਕ ਰੀਲੀਜ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਰਿੰਦਰਜੀਤ ਚੌਹਾਨ ਦੀ ਪੁਸਤਕ, ‘ਰੇਤਲਾ ਸ਼ਹਿਰ’, ਰਵਿੰਦਰ ਸਿੰਘ ਦੀ, ‘ਯਾਦਾਂ ਦੇ ਖੰਡਰ’, ਦਰਸ਼ਨ ਬਾਵਾ ਦੀ, ‘ਅੰਬਰੋਂ ਕਿਰਿਆ ਅੱਖਰ’, ਕਿਸ਼ਨ ਆਰੀਆ ਦੀ, ‘ਗੁਆਚੀ ਜਿੰਦਗੀ’, ਰਿਪਨਜੋਤ ਕੌਰ ਸੋਨੀ ਬੱਗਾ ਦੀ ਪੁਸਤਕ, ‘ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ’ ਅਤੇ ਨੇਚਰਦੀਪ ਕੌਰ ਕਾਹਲੋਂ ਦੀ ਪੁਸਤਕ, ‘ਤੈਨੂੰ ਪਤਾ’ ਰਿਲੀਜ ਕੀਤੀ ਗਈ। ਇਨਾਂ ਪੁਸਤਕਾਂ ਦੀਆਂ ਸਿਰਜਣਹਾਰ ਸ਼ਖ਼ਸੀਅਤਾਂ ਸਮੇਤ ਉਨਾਂ ਲਿਖਾਰੀਆਂ ਦਾ ਵੀ ਸਨਮਾਨ ਕੀਤਾ ਗਿਆ, ਜਿਨਾਂ ਨੇ ਸਟੇਜ ਉਤੇ ਆਪਣੀਆਂ ਰਚਨਾਵਾਂ ਪੜੀਆਂ। ਸਨਮਾਨਿਤ ਕਰਨ ਦੀਆਂ ਰਸਮਾਂ ਪਦਮ ਸੀ੍ ਡਾ. ਸੁਰਜੀਤ ਪਾਤਰ, ਗੁਰਦਿਆਲ ਰੌਸ਼ਨ, ਦਲਜੀਤ ਸਿੰਘ ਸੰਧੂ, ਮਨਪ੍ਰੀਤ ਟਿਵਾਣਾ, ਪਵਨ ਹਰਚੰਦਪੁਰੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੁਖਦੇਵ ਸਿੰਘ ਸਿਰਸਾ, ਮੇਜਰ ਅਦਰਸ਼ਪਾਲ ਸਿੰਘ ਅਤੇ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਸ੍ਰ.ਦਰਸ਼ਨ ਬੁੱਟਰ ਵੱਲੋਂ ਸਾਂਝੇ ਤੌਰ ਤੇ ਨਿਭਾਈਆ ਗਈਆਂ।
ਰਿਪਨਜੋਤ
ਕੌਰ ਸੋਨੀ ਬੱਗਾ ਦੀ ਪੁਸਤਕ, ‘ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ’ ਰਿਲੀਜ ਕਰਨ ਵਕਤ ਉਨਾਂ ਵੱਲੋਂ ਆਰਮੀ
ਸਕੂਲ ਪਟਿਆਲਾ ਵਿਖੇ 2019 ਵਿੱਚ 6ਵੀ,7ਵੀ ਤੇ 8ਵੀ ਜਮਾਤ ਵਿੱਚ ਪੰਜਾਬੀ ਦਾ ਵਿਸ਼ਾ ਲਗਵਾਉਣ ਬਦਲੇ ਉਨਾਂ
ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਵਕਤ ਉਨਾਂ ਦੇ ਜੀਵਨ-ਸਾਥੀ ਲੈਫਟੀਨੈਂਟ ਕਰਨਲ ਜੇ. ਐਸ.
ਬੱਗਾ (ਪੀ. ਸੀ. ਐਸ.) ਵੀ ਮੌਜੂਦ ਸਨ। ਜ਼ਿਕਰ ਯੋਗ ਹੈ ਕਿ ਸੋਨੀ ਬੱਗਾ ਜੀ ਵਾਤਾਵਰਣ ਪ੍ਰੇਮਣ ਲੇਖਿਕਾ
ਵਜੋਂ ਵੀ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਕਾਫੀ ਲੰਮੇ ਸਮੇਂ ਤੋਂ ਛਪਦੇ ਆ ਰਹੇ ਹਨ।
ਇਸ ਸੁਭਾਗੇ ਅਵਸਰ ’ਤੇ ਹੋਰਾਂ ਤੋਂ ਇਲਾਵਾ ਕਵਿੱਤਰੀ ਰਣਜੀਤ ਕੌਰ ਸਵੀ, ਕਿਰਨ ਪਾਹਵਾ, ਸਵਰਨ ਕਵਿਤਾ
ਤੇ ਪਰਮਜੀਤ ਪਾਇਲ ਆਦਿ ਵੀ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਅਸ਼ਵਨੀ ਬਾਗੜੀਆ ਜੀ
ਵੱਲੋਂ ਬਾਖੂਬੀ ਨਿਭਾਈ ਗਈ। ਕੁੱਲ ਮਿਲਾ ਕੇ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ, ਜਿਸਦੇ
ਲਈ ਪ੍ਰਬੰਧਕ ਵਧਾਈ ਦੇ ਪਾਤਰ ਬਣਦੇ ਹਨ।

No comments:
Post a Comment