Monday, 20 September 2021
ਭਾਰਤੀ ਕਿਸਾਨ ਯੂਨੀਅਨ ਸਰਕਲ ਆਦਮਪੁਰ ਦੋਆਬਾ ਦੀ ਵਿਸ਼ੇਸ਼ ਮੀਟਿੰਗ ਹੋਈ
ਆਦਮਪੁਰ (ਖ਼ਬਰਸਾਰ ਪੰਜਾਬ)- ਭਾਰਤੀ ਕਿਸਾਨ ਯੂਨੀਅਨ ਸਰਕਲ ਆਦਮਪੁਰ ਦੋਆਬਾ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਆਦਮਪੁਰ ਦਫ਼ਤਰ ਵਿਖੇ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ, ਗੁਰਮੁੱਖ ਸਿੰਘ ਢੱਕੋਵਾਲ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਜਾਣਕਾਰੀ ਦਿੰਦੇ ਅਮਰਜੀਤ ਸਿੰਘ ਬੈਂਸ ਆਦਮਪੁਰ ਨੇ ਦਸਿਆ ਕਿ 27 ਤਰੀਕ ਦੀ ਸਯੁੰਕਤ ਮੌਰਚੇ ਵਲੋਂ ਆਈ ਭਾਰਤ ਬੰਦ ਕਾਲ ਨੂੰ ਮੁੱਖ ਰਖਦਿਆਂ ਇਹ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਬੰਦ ਸਫਲ ਬਣਾਉਣ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਡਰੋਲੀ, ਭੁਪਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਸੁਲਿੰਦਰ ਸਿੰਘ ਮਨਸੂਰਪੁਰ ਬਡਾਲਾ, ਹਰਭਜਨ ਸਿੰਘ ਬਾਜਵਾ ਅਤੇ ਹੋਰ ਆਗੂ ਤੇ ਕਿਸਾਨ ਵੀਰ ਹਾਜ਼ਰ ਸਨ।
Subscribe to:
Post Comments (Atom)

No comments:
Post a Comment