Monday, 26 February 2024

ਪਿੰਡ ਸ਼ੇਰਪੁਰ ਢੱਕੋਂ ਵਿੱਖੇ ਅਰੋਗਿਆ ਆਯੁਰਵੈਦਿਕ ਕਲੀਨਿਕ ਖੜਕਾ ਵੱਲੋਂ ਲਗਾਏ ਕੈਂਪ ਦੌਰਾਨ 980 ਮਰੀਜ਼ਾਂ ਦਾ ਚੈਅਕੱਪ ਹੋਇਆ


ਜਲੰਧਰ/ਹੁਸ਼ਿਆਰਪੁਰ 25 ਫਰਵਰੀ (ਅਮਰਜੀਤ ਸਿੰਘ)- ਪਿੰਡ ਸ਼ੇਰਪੁਰ ਢੱਕੋਂ ਵਿਖੇ ਸਥਿਤ ਸੰਤ ਬਾਬਾ ਨਰਾਇਣ ਦਾਸ ਜੀ, ਡੇਰਾ ਬਾਬਾ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਮੌਕੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾ ਹੁਸ਼ਿਆਰਪੁਰ ਵੱਲੋਂ ਫ੍ਰੀ ਚੈਕਅਪ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਗੱਦੀਨਸ਼ੀਨ ਸੰਤ ਬਾਬਾ ਰਮੇਸ਼ ਦਾਸ ਜੀ ਨੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿੱਚ ਉਚੇਚੇ ਤੌਰ ਤੇ ਡਾ. ਰਾਜ ਕੁਮਾਰ ਐਮ.ਐਲ.ਏ ਹਲਕਾ ਚੱਬੇਵਾਲ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਰਾਏਪੁਰ ਰਸੂਲਪੁਰ, ਭੈਣ ਸੰਤੋਸ਼ ਕੁਮਾਰੀ ਜੀ ਵੀ ਪੁੱਜੇ।


ਇਸ ਕੈਂਪ ਦੌਰਾਨ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਯੁਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਮਾੜਾ ਨੁਕਸਾਨ ਨਹੀਂ ਹੁੰਦਾ। ਇਸ ਕੈੰਂਪ ਵਿੱਚ ਵੈਦ ਬਲਜਿੰਦਰ ਰਾਮ ਦੀ ਟੀਮ ਨੇ ਮਰੀਜ਼ਾਂ ਤੇ ਸੰਗਤਾਂ ਦਾ ਚੈੱਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਵਿੱਚ 980 ਦੇ ਕਰੀਬ ਮਰੀਜ਼ਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਮੌਕੇ ਵੈਦ ਬਲਜਿੰਦਰ ਰਾਮ, ਵੈਦ ਸਿਮਰਨਜੀਤ ਕੌਰ, ਵੈਦ ਗੁਰਪ੍ਰੀਤ ਕੌਰ ਚੱਕ ਮੱਲਾਂ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਰਿਤੀਸ਼, ਵੈਦ ਚਰਨਜੀਤ ਭਾਰਦਵਾਜ, ਵੈਦ ਹਰਬੰਸ ਲਾਲ, ਵੈਦ ਲੁਕੇਸ਼ ਕੁਮਾਰ, ਵੈਦ ਦਵਿੰਦਰ ਸਿੰਘ, ਵੈਦ ਸ਼ਾਈਨਾ ਠਾਕੁਰ, ਸੁਨੀਲ ਕੁਮਾਰ ਰੌਕੀ, ਸਿਮਰਨਜੀਤ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ ਆਪਣੀਆਂ ਸੇਵਾਵਾਂ ਨਿਉਭਾਉਦੇ ਹੋਏ 980 ਦੇ ਕਰੀਬ ਸੰਗਤਾਂ ਅਤੇ ਮਰੀਜ਼ਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ।

Friday, 16 February 2024

ਮਨੁੱਖੀ ਅਧਿਕਾਰ ਮੰਚ ਵਲੋਂ ਕਾਲਕਾ (ਪੰਚਕੂਲਾ) ਵਿਖੇ ਮਹਿਲਾ ਦਿਵਸ ਸਬੰਧੀ ਕੀਤੀ ਮੀਟਿੰਗ



ਆਦਮਪੁਰ 13 ਫਰਵਰੀ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਬਲਾਕ ਕਾਲਕਾ ਜ਼ਿਲ੍ਹਾ ਪੰਚਕੂਲਾ ਸਟੇਟ ਹਰਿਆਣਾ ਵਿਖੇ ਬਲਾਕ ਪ੍ਰਧਾਨ ਡਾਕਟਰ ਅਮਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਚੇਅਰਮੈਨ ਸਟੇਟ ਹਰਿਆਣਾ ਪਰਮੋਦ ਕੁਮਾਰ ਜੈਨ ਅਤੇ ਮੋਨਿਕਾ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਸਟੇਟ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਸ਼ਰਮਾ ਚੇਅਰਮੈਨ,ਰਜਨੀ ਧੀਮਾਨ ਚੇਅਰਪਰਸਨ ਇਸਤਰੀ ਵਿੰਗ ਬਲਾਕ ਕਾਲਕਾ, ਮਰੀਨਲ ਕ੍ਰਿਸ਼ਨਾ‌ ਮਲਿਕ ਜਨਰਲ ਸਕੱਤਰ ਪੰਚਕੂਲਾ, ਵਰੁਣ ਕੁਮਾਰ ਸੈਕਟਰੀ, ਸੁਨੀਲ ਕੁਮਾਰ ਰਾਮਗੜ੍ਹ, ਵਰੁਣ ਧੀਮਾਨ ਚੇਅਰਮੈਨ ਯੂਥ ਵਿੰਗ, ਅਰਮਾਨ ਮਹੁੰਮਦ ਅਤੇ ਨਰੇਸ਼ ਸ਼ਰਮਾ ਨੂੰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਮਨੁੱਖੀ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜ਼ਿਆਦਾਤਰ ਦੁੱਖ ਇਸੇ ਕਰਕੇ ਝੱਲਦੇ ਜਾ ਰਹੇ ਹਾਂ ਕਿਉਂਕਿ ਸਾਨੂੰ ਆਪਣੇ ਮੌਲਿਕ ਹੱਕਾਂ ਬਾਰੇ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਨਾਰੀ ਚੇਤਨਾ ਸੈਮੀਨਾਰ ਦੌਰਾਨ ਜਿਨ੍ਹਾਂ ਨੇ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਮੂਹ ਔਰਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਧਨਸ ਕੁਮਾਰ, ਦੀਪਾ ਚੇਅਰਪਰਸਨ ਇਸਤਰੀ ਵਿੰਗ, ਸੁਸ਼ੀਲ ਕੁਮਾਰ, ਵਰੁਣ ਕੁਮਾਰ,ਵਿਪਲ, ਬਿਮਲਾ ਸ਼ਰਮਾ, ਅਸ਼ੋਕ ਕੁਮਾਰ ਅਤੇ ਧਰਮ ਰਾਜ ਪਾਲ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Thursday, 15 February 2024

दि इंपीरियल स्कूल, सिटी कैंपस, आदमपुर ने भरी ‘उड़ान’ परिवर्तन की



आदमपुर 15 फरबरी (अमरजीत सिंह)- दि इम्पीरियल स्कूल, सिटी कैंपस, आदमपुर में बड़े ही हर्षोल्लास के साथ छठे वार्षिक दिवस का आयोजन किया गया l कार्यक्रम का थीम ‘उत्सव, दि विंग्स ऑफ चेंज’ था l बच्चों का उत्साह बढ़ाने के लिए इस मौके पर मुख्य अतिथि के रुप में ग्रुप कैप्टन एस.एम टांगरी जी, श्रीमती अंजू टांगरी जी तथा मनोहर लाल टांगरी जी, गेस्ट ऑफ ऑनर एग्जीक्यूटिव ऑफिसर, नगर निगम आदमपुर श्री रामजीत जी, विशिष्ट अतिथि के रूप में श्री गगन पसरीचा जी, डॉ सुमित तथा शहर के सम्मानित अतिथिगण उपस्थित रहे। स्कूल के चेयरमैन श्री जगदीश लाल पसरीचा जी, डायरेक्टर श्री जगमोहन अरोड़ा जी, श्रीमती दिशा अरोड़ा, श्रीमती मीना पसरीचा, श्रीमती कंचन कोचर, मानसी कक्कर तथा परिवार के अन्य सदस्य, प्रिंसिपल TIS ग्रीन कैंपस, श्रीमती सविंदर कौर मल्ही, प्रिंसिपल यूरो किड्स, श्रीमती दीपा पांडेय, शैक्षणिक सलाहकार श्रीमती सुषमा वर्मा जी  तथा सभी पेरेंट्स भी बच्चों का हौसला बढ़ाने के लिए उपस्थित रहे l
   कार्यक्रम का शुभारंभ दीप प्रज्वलन के साथ किया गया l डायरेक्टर श्री जगमोहन अरोड़ा जी ने सभी अतिथियों तथा पेरेंट्स का स्वागत किया l इसके बाद बच्चों ने एक से बढ़कर एक प्रस्तुति दी l  कार्यक्रम की शुरुआत शबद और सरस्वती वंदना से हुई l इसके बाद मास्टर अनय, मास्टर सृजित, मिस भव्या, अंशिका, और नव्या थीम के अनुसार दर्शको को इम्पीरियल एयरलाइन्स की अनोखी यात्रा पर ले गए।
   इस कार्यक्रम में बच्चों ने कला की सभी विधाओं को खूबसूरती से प्रस्तुत किया l स्कूल के नन्हे-मुन्ने बच्चों ने अपनी प्रतिभा और कला की मनमोहक प्रस्तुति से सभी का दिल जीत लिया l  ग्रेड 1 के बच्चों द्वारा प्रस्तुत वेलकम डांस, ट्रिब्यूट टू बॉलीवुड तथा चलती का नाम गाड़ी प्रस्तुति ने दर्शकों का खूब मनोरंजन किया। मंच संचालन मिस मीरा उत्तम ने किया और दर्शकों की खूब वाहवाही बटोरी l  थीम के अनुसार बच्चों ने जीवन तथा समाज में होने परिवर्तन को दर्शाया और यह बताया कि हमें भी उस परिवर्तन का हिस्सा होना चाहिए जो हम अपने आस-पास  देखना चाहते हैं l हरेक प्रस्तुति एक सकारात्मक संदेश को समर्पित थी। से नो टू प्लास्टिक डांस के द्वारा बच्चों ने दर्शकों को प्लास्टिक से होने वाले नुकसान के बारे में बताया और मोबाइल एडिक्शन डांस से मोबाइल फ़ोन के अत्यधिक उपयोग को उजागर किया गया। स्पोर्ट्स ऑफ इंडिया, फ्यूज़न डांस, एरोबिक्स, जिमनास्टिक्स , चेंज ऑफ सीजन, बटरफ्लाई डांस, गिद्दा और भंगड़ा आदि  प्रस्तुतियाँ मनमोहक और ज्ञानवर्धक थीं। परिवर्तन को समर्पित यह कार्यक्रम अपने आप में अनूठा रहा l
       यह पूरा कार्यक्रम प्रिंसिपल दि इम्पीरियल स्कूल, सिटी कैंपस, श्रीमती पूजा ठाकुर और उनकी टीम की देख-रेख में तैयार किया गया l इस मौके पर बच्चों को प्रोत्साहित करने के लिए एकेडमिक एक्सीलेंस अवार्ड और फुल अटेंडेंस अवार्ड भी दिए गए l पार्थ गुप्ता, रेयांश, मनसिमरण और तनिष गुप्ता प्रथम स्थान पर रहे l कई शिक्षकों को भी मैक्सिमम अटेंडेंस अवार्ड से सम्मानित किया गया। मुख्य अतिथि ने बच्चों को प्रोत्साहित करते हुए उनकी सराहना की और उन्हें भविष्य की शुभकामनाएं दी l अंत में स्कूल के चेयरमैन श्री जगदीश लाल पसरीचा जी ने सभी अतिथियों तथा पेरेंट्स का धन्यवाद ज्ञापन किया । सभी पेरेंट्स ने कार्यक्रम का आनंद उठाया और बच्चों तथा टीचर्स की दिल खोलकर प्रशंसा की l प्रोग्राम के अंत में सभी पेरेंट्स और बच्चों ने स्कूल की ओर से प्रबंधित किये गए भोजन का आनंद उठाया । निश्चित ही यह दिन दि इम्पीरियल स्कूल, सिटी कैंपस, आदमपुर के बच्चों  के लिए यादगार दिन रहा l

Wednesday, 14 February 2024

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਸੈਂਟਰਲ ਹਲਕੇ ਦੀਆਂ ਸਟਰੀਟ ਲਾਈਟਾਂ ਲਈ 10 ਲੱਖ ਰੁਪਏ ਜਾਰੀ ਕੀਤੇ

ਵਿਧਾਇਕ ਰਮਨ ਅਰੋੜਾ ਨੂੰ ਚੈੱਕ ਸੌਂਪਦਿਆਂ ਕਿਹਾ ਪੰਜਾਬ ਸਰਕਾਰ ਕੋਲ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ 

ਜਲੰਧਰ, 14 ਫਰਵਰੀ- (ਬਿਊਰੌਂ)- ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਮੰਗਲਵਾਰ ਨੂੰ ਸੈਂਟਰਲ ਅਸੈਂਬਲੀ ਦੀਆਂ ਸਟਰੀਟ ਲਾਈਟਾਂ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ, ਜਿਸ ਦਾ ਚੈੱਕ ਉਨ੍ਹਾਂ ਨੇ ਵਿਧਾਇਕ ਰਮਨ ਅਰੋੜਾ  ਨੂੰ ਸੌਂਪਿਆ।  ਇਹ ਰਾਸ਼ੀ ਇਲਾਕੇ ਵਿੱਚ ਸਟਰੀਟ ਲਾਈਟਾਂ ’ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।  ਇਸ ਬਾਰੇ 

ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਸਟਰੀਟ ਲਾਈਟਾਂ ਦੀ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਪੈਸਾ ਖਰਚ ਕੀਤਾ ਜਾਵੇਗਾ।  ਇਹ ਸਾਰਾ ਕੰਮ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਇਸ ਰਕਮ ਨੂੰ ਖਰਚਣ ਤੋਂ ਬਾਅਦ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਤਹਿਤ ਸੂਬੇ ਭਰ ਵਿੱਚ ਕਈ ਵੱਡੇ ਉਪਰਾਲੇ ਕੀਤੇ ਗਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਲਗਾਤਾਰ ਨਵੇਂ ਕੰਮ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਯੋਜਨਾ ਬੋਰਡ ਵੱਲੋਂ ਕਈ ਕੰਮਾਂ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ।

Tuesday, 13 February 2024

ਪਿੰਡ ਮਦਾਰਾ ਵਿਖੇ 23ਵੇਂ ਦੋ ਦਿਨਾਂ ਕ੍ਰਿਕਟ ਟੂਰਨਾਂਮੈਂਟ ਵਿੱਚ ਪਿੰਡ ਬੋਲੀਨਾਂ ਦੀ ਟੀਮ ਰਹੀ ਜੈਤੂ


ਜਲੰਧਰ 11 ਫਰਵਰੀ (ਅਮਰਜੀਤ ਸਿੰਘ)- ਯੂਥ ਸਪੋਰਟਸ ਤੇ ਹੈਲਥ ਕਲੱਬ ਮਦਾਰ ਜਲੰਧਰ ਦੇ ਸਮੂਹ ਮੈਂਬਰਾਂ ਵੱਲੋਂ ਪਿੰਡ ਦੀ ਗਰਾਉਡ ਵਿੱਚ ਕਰਵਾਏ ਗਏ ਦੋ ਦਿਨਾਂ 23ਵੇਂ ਕਿ੍ਰਕਟ ਟੂਰਨਾਂਮੈਂਟ ਵਿੱਚ ਪਿੰਡ ਬੋਲੀਨਾਂ ਦੋਆਬਾ ਦੀ (ਬਾਬਾ ਭਗਤ ਰਾਮ ਸਪੋਰਟਸ ਕਲੱਬ) ਟੀਮ 21 ਹਜ਼ਾਰ ਦੇ ਨਗਦ ਇਨਾਮ ਤੇ ਟਰਾਫੀ ਨਾਲ ਪਹਿਲੇ ਨੰਬਰ ਤੇ ਜੈਤੂ ਰਹੀ ਅਤੇ ਦੂਜੇ ਨੰਬਰ ਪਿੰਡ ਢਿੱਲਵਾਂ ਦੀ ਟੀਮ 11 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਅੱਜ ਕ੍ਰਿਕਟ ਟੂਰਨਾਂਮੈਂਟ ਦੇ ਫਾਇਨਲ ਮੈਂਟਾਂ ਵਿੱਚ ਇਨਾਮਾਂ ਦੀ ਵੰਡ ਕਰਨ ਲਈ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ, ਗੋਪਾਲ ਗੇਰਾ ਇਕਸਾਇਜ਼ ਇੰਸਪੈਕਟਰ, ਪੰਜਾਬ ਯੂਥ ਸਕੱਤਰ ਹਨੀ ਜ਼ੋਸ਼ੀ, ਸ. ਅਵਤਾਰ ਸਿੰਘ ਸਰੋਆ (ਡਾਲਫਿਨ ਹੋਟਲ ਵਾਲੇ), ਅਵਤਾਰ ਸਿੰਘ ਮਿਨਹਾਸ ਪੁੱਜੇ, ਜਿਨ੍ਹਾਂ ਨੇ ਜੈਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਰਪੰਚ ਸ਼ਤੀਸ਼ ਕਲੇਰ ਨੇ ਸਾਰੇ ਆਏ ਮਹਿਮਾਨਾਂ, ਖਿਡਾਰੀਆਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਖਿਡਾਰੀਆਂ ਤੇ ਸੇਵਾਦਾਰਾਂ ਨੂੰ ਵੀ ਉਚੇਚੇ ਤੋਰ ਤੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ ਨੇ ਨੋਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਰੁੱਚੀ ਦਿਖਾਉਣ ਵਾਸਤੇ ਪ੍ਰੇਰਿਤ ਕੀਤਾ। ਟੂਰਨਾਂਮੈਂਟ ਦੀ ਸਮਾਪਤੀ ਮੌਕੇ ਤੇ ਦਵਿੰਦਰ, ਉਕਾਰ ਸਿੱਧੂ, ਅਮਿ੍ਰਤ, ਹਰਵਿੰਦਰ ਸਿੱਧੂ, ਗੁਰਪ੍ਰੀਤ ਗੋਪੀ, ਆਸ਼ੂ, ਐਨਥਨੀ, ਸਾਹਿਲ, ਹੈਰੀ, ਆਕਾਸ਼, ਹਰਪਾਲ ਸਿੰਘ ਪਾਲਾ, ਤੁਸ਼ਾਰ, ਵਿਪੁੱਨ, ਚਰਨਜੀਤ, ਅਗਮ, ਮੁਕੇਸ਼, ਅਸ਼ਵਨੀ, ਮਨੌਜ ਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ।