Monday, 31 January 2022

ਸੋਮਵਾਰ ਨੂੰ 55 ਨਾਮਜ਼ਦਗੀਆਂ ਨਾਲ ਜ਼ਿਲ੍ਹੇ ’ਚ ਹੁਣ ਤੱਕ 101 ਨਾਮਜ਼ਦਗੀ ਪੱਤਰ ਦਾਖ਼ਲ


ਅੱਜ ਫਿਲੌਰ ਤੇ ਜਲੰਧਰ ਕੇਂਦਰ ’ਚ 9-9, ਨਕੋਦਰ ਚ 8, ਸ਼ਾਹਕੋਟ ਚ 3, ਕਰਤਾਰਪੁਰ ਤੇ ਜਲੰਧਰ ਪੱਛਮੀ ਚ 6-6, ਜਲੰਧਰ ਉੱਤਰੀ ਚ 7, ਜਲੰਧਰ ਛਾਉਣੀ ਚ 5 ਅਤੇ ਆਦਮਪੁਰ ਚ 2 ਨਾਮਜ਼ਦਗੀਆਂ

ਮੰਗਲਵਾਰ ਨਾਮਜ਼ਦਗੀਆਂ ਲਈ ਆਖਿਰੀ ਦਿਨ, 2 ਫਰਵਰੀ ਨੂੰ ਹੋਵੇਗੀ ਨਾਮਜ਼ਦਗੀਆਂ ਦੀ ਪੜਤਾਲ, 4 ਫਰਵਰੀ ਨੂੰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ

ਜਲੰਧਰ (ਅਮਰਜੀਤ ਸਿੰਘ)- ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸੋਮਵਾਰ ਨੂੰ 55 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਹਲਕਾ ਫਿਲੌਰ ਤੇ ਜਲੰਧਰ ਕੇਂਦਰ ਚ 9-9, ਨਕੋਦਰ ਚ 8, ਸ਼ਾਹਕੋਟ ਚ 3, ਕਰਤਾਰਪੁਰ ਤੇ ਜਲੰਧਰ ਪੱਛਮੀ ਚ 6-6, ਜਲੰਧਰ ਉੱਤਰੀ ਚ 7, ਜਲੰਧਰ ਛਾਉਣੀ ਚ 5 ਅਤੇ ਆਦਮਪੁਰ ਚ 2 ਨਾਮਜ਼ਦਗੀਆਂ ਸ਼ਾਮਲ ਹਨ।

               ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਵੱਲੋਂ ਮੇਲਾ ਸਿੰਘਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸਰਵਣ ਸਿੰਘ ਫਿਲੌਰ ਅਤੇ ਦਮਨਵੀਰ ਸਿੰਘ ਫਿਲੌਰਆਜ਼ਾਦ ਉਮੀਦਵਾਰ ਵਜੋਂ ਸਵਰਨ ਸਿੰਘਭਾਰਤਰਾਸ਼ਟਰਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਬਲਦੀਪ ਕੁਮਾਰਆਜ਼ਾਦ ਉਮੀਦਵਾਰ ਵਜੋਂ ਅਜੇ ਕੁਮਾਰਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦੇਵ ਸਿੰਘ ਤੇ ਗੁਰਮੁੱਖ ਸਿੰਘਆਜ਼ਾਦ ਉਮੀਦਵਾਰ  ਵਜੋਂ ਮਨੋਹਰ ਲਾਲ ਨੇ ਨਾਮਜ਼ਦਗੀ ਪੱਤਰ ਭਰੇ। ਇਸੇ ਤਰ੍ਹਾਂ ਹਲਕਾ ਨਕੋਦਰ ਵਿੱਚ ਆਜ਼ਾਦ ਉਮੀਦਵਾਰਾਂ ਵਜੋਂ ਬਲਵਿੰਦਰ ਸਿੰਘਮਨਦੀਪ ਸਿੰਘਮੱਖਣ ਸਿੰਘ ਤੋਂ ਇਲਾਵਾ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਪਰਸ਼ੋਤਮ ਲਾਲਆਮ ਆਦਮੀ ਪਾਰਟੀ ਵੱਲੋਂ ਇੰਦਰਜੀਤ ਕੌਰ ਤੇ ਅਮਨਦੀਪ ਸਿੰਘ ਮਾਨਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੂਬੇਦਾਰ ਮੇਜਰ ਸਿੰਘ ਭੰਗਾਲਾ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਦਵਿੰਦਰ ਸਿੰਘ ਨੇ ਕਾਗਜ਼ ਦਾਖ਼ਲ ਕੀਤੇ।

               ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਜਗਤਾਰ ਸਿੰਘ ਅਤੇ ਸੁਰਿੰਦਰ ਕੌਰ ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਵੱਲੋਂ ਜਸਕਰਨਜੀਤ ਸਿੰਘ ਨੇ ਪਰਚਾ ਭਰਿਆ। ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚੌਧਰੀ ਸੁਰਿੰਦਰ ਸਿੰਘਭਾਰਤੀ ਜਨਤਾ ਪਾਰਟੀ ਵੱਲੋਂ ਸੁਰਿੰਦਰ ਮਹੇਆਜ਼ਾਦ ਉਮੀਦਵਾਰਾਂ ਵਜੋਂ ਰਜੇਸ਼ ਕੁਮਾਰ ਅਤੇ ਕੁਲਦੀਪ ਕੌਰ ਨੇ ਨਾਮਜ਼ਦਗੀਆਂ ਭਰੀਆਂ। ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੂਰਾਲ ਤੇ ਅੰਜੂ ਅੰਗੂਰਾਲਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੁਸ਼ੀਲ ਕੁਮਾਰ ਤੇ ਸੁਨੀਤਾਭਾਰਤੀ ਜਨਤਾ ਪਾਰਟੀ ਵੱਲੋਂ ਮਹਿੰਦਰ ਪਾਲ ਅਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਰਾਜ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

               ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਵੱਲੋਂ ਚੰਦਨ ਕੁਮਾਰ ਗਰੇਵਾਲ ਤੇ ਸੁਮਨਆਮ ਆਦਮੀ ਪਾਰਟੀ ਵੱਲੋਂ ਗੀਤਾ ਅਰੋੜਾਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਰਜਿੰਦਰ ਬੇਰੀ ਅਤੇ ਉਮਾ ਬੇਰੀਜੈ ਜਵਾਨਜੈ ਕਿਸਾਨ ਪਾਰਟੀ ਵੱਲੋਂ ਭੁਪਿੰਦਰ ਸਿੰਘਭਾਰਤੀ ਜਨਤਾ ਪਾਰਟੀ ਵੱਲੋਂ ਮਨੋਰੰਜਨ ਕਾਲੀਆ ਅਤੇ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਨੇ ਕਾਗਜ਼  ਦਾਖ਼ਲ ਕੀਤੇ। ਜਲੰਧਰ ਉੱਤਰੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਦੇਸ ਰਾਜ ਜੱਸਲ ਤੇ ਮਨਦੀਪ ਕੁਮਾਰਆਮ ਆਦਮੀ ਪਾਰਟੀ ਵੱਲੋਂ ਦਿਨੇਸ਼ ਢੱਲ ਤੇ ਮੋਨਿਕਾ ਲਾਲਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗੁਰਪ੍ਰਤਾਪ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਰਾਹੁਲ ਬਜਾਜ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਬੀਰ ਸਿੰਘ ਬਰਾੜ ਤੇ ਰਵਨੀਤ ਕੌਰ ਬਰਾੜਪੀਪਲਜ਼ ਪਾਰਟੀ ਆਫ ਇੰਡੀਆ ਵੱਲੋਂ ਸੁਖਜਿੰਦਰ ਕੁਮਾਰਭਾਰਤੀ ਜਨਤਾ ਪਾਰਟੀ ਵੱਲੋਂ ਸਰਬਜੀਤ ਸਿੰਘ ਮੱਕੜ ਅਤੇ ਉਪਿੰਦਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਬੀ.ਐਸ.ਪੀ.(ਏ) ਵੱਲੋਂ ਵਿਨੋਦ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਵਨ ਕੁਮਾਰ ਟੀਨੂੰ ਨੇ ਕਾਗਜ਼ ਦਾਖ਼ਲ ਕੀਤੇ।

ਚੋਣ ਕਮਿਸ਼ਨ ਵੱਲੋਂ ਨਿਯੁਕਤ 9 ਅਬਜ਼ਰਵਰ ਜਲੰਧਰ ਪਹੁੰਚੇ, ਸਵੇਰੇ ਚੋਣ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ


ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਜਾਰੀ

ਜਲੰਧਰ (ਅਮਰਜੀਤ ਸਿੰਘ)- ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਸਾਰੇ 9 ਅਬਜ਼ਰਵਰ ਅੱਜ ਦੇਰ ਸ਼ਾਮ ਜਲੰਧਰ ਪਹੁੰਚੇ ਅਤੇ ਉਹ ਚੋਣ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਮੰਗਲਵਾਰ ਸਵੇਰੇ ਜ਼ਿਲ੍ਹੇ ਦੇ ਸਮੂਹ ਚੋਣ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

               ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਨਰਲ ਨਿਗਰਾਨਾਂ ਵਿੱਚ 2007 ਬੈਚ ਦੇ ਆਈ.ਏ. ਐਸ. ਅਧਿਕਾਰੀਆਂ ਮਹੇਸ਼ ਚੰਦਰਾ ਸ਼ਰਮਾ ਤੇ ਮਨੋਜ ਕੁਮਾਰ, 2008 ਬੈਚ ਦੇ ਡਾ. ਸਰੋਜ ਕੁਮਾਰ ਅਤੇ 2009 ਬੈਚ ਦੇ ਭੁਪਿੰਦਰਾ ਐਸ ਚੌਧਰੀ ਸ਼ਾਮਲ ਹਨ। ਇਸੇ ਤਰ੍ਹਾਂ ਤਿੰਨ ਸੀਨੀਅਰ ਆਈ. ਆਰ.ਐਸ. ਅਧਿਕਾਰੀ ਖਰਚਾ ਨਿਗਰਾਨ ਵਜੋਂ ਨਿਯੁਕਤ ਕੀਤੇ ਗਏ ਹਨਜਿਨ੍ਹਾਂ ਵਿੱਚ 2001 ਬੈਚ ਦੇ ਪ੍ਰਦੀਪ ਕੁਮਾਰ ਮੀਲ ਅਤੇ 2007 ਬੈਚ ਦੇ ਅਯਾਜ਼ ਅਹਿਮਦ ਕੋਹਲੀ ਤੇ ਸੱਤਿਆਪਾਲ ਸਿੰਘ ਮੀਨਾ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਅਬਜ਼ਰਵਰਾਂ ਵਜੋਂ ਤਾਇਨਾਤ ਕੀਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਵਿੱਚ 1998 ਬੈਚ ਦੇ ਵਿਕਰਮ ਸਿੰਘ ਮਾਨ ਅਤੇ 2008 ਬੈਚ ਦੇ ਡਾ. ਐਨ. ਕੋਲਾਂਚੀ ਸ਼ਾਮਲ ਹਨ।

               ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਅਬਜ਼ਰਵਰਾਂ ਨਾਲ ਤਾਲਮੇਲ ਅਫ਼ਸਰ ਵੀ ਨਿਯੁਕਤ  ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਵੀ ਲੋਕਾਂ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਢੰਗ ਵੋਟਾਂ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਰਲ ਅਬਜ਼ਰਵਰ ਡਾ. ਸਰੋਜ ਕੁਮਾਰ ਫਿਲੌਰ ਅਤੇ ਜਲੰਧਰ ਛਾਉਣੀ ਹਲਕੇ ਦੀਆਂ ਚੋਣ ਸਰਗਰਮੀਆਂ ਤੇ ਨਜ਼ਰ ਰੱਖਣਗੇ ਅਤੇ ਮਹੇਸ਼ ਚੰਦਰਾ ਸ਼ਰਮਾ ਨਕੋਦਰ ਅਤੇ ਸ਼ਾਹਕੋਟ ਦੀਆਂ ਚੋਣ ਗਤੀਵਿਧੀਆਂ ਤੇ ਨਿਗ੍ਹਸਾਨੀ ਕਰਨਗੇ ਜਦਕਿ ਭੁਪੇਂਦਰਾ ਐਸ ਚੌਧਰੀ ਕਰਤਾਰਪੁਰਜਲੰਧਰ ਪੱਛਮੀ ਤੇ ਜਲੰਧਰ ਉੱਤਰੀ ਹਲਕੇ ਦੇਖਣਗੇ। ਇਸੇ ਤਰ੍ਹਾਂ ਮਨੋਜ ਕੁਮਾਰ ਜਲੰਧਰ ਕੇਂਦਰੀ ਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਸਰਗਰਮੀਆਂ ਦੀ ਨਿਗਰਾਨੀ ਕਰਨਗੇ। ਖਰਚਾ ਨਿਗਰਾਨਾਂ ਪ੍ਰਦੀਪ ਕੁਮਾਰ ਮੀਲ ਕਰਤਾਰਪੁਰਜਲੰਧਰ ਉੱਤਰੀ ਤੇ ਆਦਮਪੁਰਅਯਾਜ਼ ਅਹਿਮਦ ਕੋਹਲੀ ਫਿਲੌਰਜਲੰਧਰ ਕੇਂਦਰੀ ਅਤੇ ਜਲੰਧਰ ਛਾਉਣੀ ਹਲਕਿਆਂ ਵਿੱਚ ਚੋਣ ਖਰਚਿਆਂ ਤੇ ਨਿਗ੍ਹਾ ਰੱਖਣਗੇ ਜਦਕਿ ਸੱਤਿਆਪਾਲ ਸਿੰਘ ਮੀਨਾ ਨਕੋਦਰਸ਼ਾਹਕੋਟ ਅਤੇ ਜਲੰਧਰ ਪੱਛਮੀ ਹਲਕਿਆਂ ਦੇ ਖਰਚਾ ਨਿਗਰਾਨ ਹੋਣਗੇ।

               ਪੁਲਿਸ ਨਿਗਰਾਨਾਂ ਵਿਕਰਮ ਸਿੰਘ ਮਾਨ ਵੱਲੋਂ ਜਲੰਧਰ ਪੱਛਮੀਜਲੰਧਰ ਕੇਂਦਰੀਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਹਲਕਿਆਂ ਅਤੇ ਡਾ. ਐਨ ਕੋਲਾਂਚੀ ਵੱਲੋਂ ਫਿਲੌਰਨਕੋਦਰਸ਼ਾਹਕੋਟਕਰਤਾਰਪੁਰ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿੱਚ ਕਾਨੂੰਨ ਵਿਵਸਥਾਤੇ ਨਜ਼ਰ ਰੱਖੀ ਜਾਵੇਗੀ।

ਬਾਕਸ

ਜਨਰਲ ਅਬਜ਼ਰਵਰ                   ਮੋਬਾਇਲ ਨੰਬਰ

ਡਾ. ਸਰੋਜ ਕੁਮਾਰ                           91155-50851

ਮਹੇਸ਼ ਚੰਦਰਾ ਸ਼ਰਮਾ                  91155-50852

ਭੁਪਿੰਦਰਾ ਐਸ ਚੌਧਰੀ                 91155-50853

ਮਨੋਜ ਕੁਮਾਰ                           91155-50854

 

ਖਰਚਾ ਨਿਗਰਾਨ

ਪ੍ਰਦੀਪ ਕੁਮਾਰ ਮੀਲ                   91155-50857

ਅਯਾਜ਼ ਅਹਿਮਦ ਕੋਹਲੀ      91155-50858

ਸੱਤਿਆਪਾਲ ਸਿੰਘ ਮੀਨਾ               91155-50859

ਪੁਲਿਸ ਅਬਜ਼ਰਵਰ

ਵਿਕਰਮ ਸਿੰਘ ਮਾਨ                    91155-50862

ਡਾ. ਐਨ. ਕੋਲਾਂਚੀ            91155-50860

ਖੂਬ ਸਫ਼ਲ ਰਿਹਾ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦਾ ਬਸੰਤ ਪੰਚਮੀ ਨੂੰ ਸਮਰਪਿਤ ਕਵੀ ਦਰਬਾਰ

 


ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 28 ਜਨਵਰੀ, 2022
: ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਮੀਡੀਆ ਪਰਵਾਜ਼ ਦੇ ਸਾਂਝੇ ਯਤਨਾਂ ਸਦਕਾ ਬਸੰਤ ਪੰਚਮੀ ਦੇ ਸੰਬੰਧ ਵਿੱਚ 24-ਵਾਂ ਕਵੀ ਦਰਬਾਰ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਨਿਰਮਲ ਕੌਰ ਕੋਟਲਾ ਜੀ ਨੇ ਕੀਤੀ। ਇਸ ਕਵੀ ਦਰਬਾਰ ਦੀ ਸ਼ੁਰੂਆਤ ਸਰਬਜੀਤ ਕੌਰ ਨੇ ਬਸੰਤ ਰੁੱਤ ਨਾਲ ਸੰਬੰਧਿਤ ਤੁਕਾਂ ਬੋਲ ਕੇ ਕੀਤੀ। ਇਸਤੋਂ ਬਾਅਦ ਸਵਿਤਾ ਕੁਮਾਰੀ, ਦਵਿੰਦਰ ਖੁਸ਼ ਧਾਲੀਵਾਲ, ਮਨਜੀਤ ਕੌਰ ਅੰਬਾਲਵੀ, ਅਰਸ਼ਪ੍ਰੀਤ ਕੌਰ ਸਰੋਆ, ਰਵਿੰਦਰ ਕੌਰ ਭਾਟੀਆ, ਅੰਜਨਾ ਮੈਨਨ, ਸਤਵੀਰ ਸਾਂਝ, ਕੰਵਲਜੀਤ ਕੌਰ ਥਿੰਦ, ਨਿਰਮਲ ਕੌਰ ਕੋਟਲਾ, ਕੁਲਵਿੰਦਰ ਕੌਰ ਨੰਗਲ ਅਤੇ  ਸਰਬਜੀਤ ਕੌਰ ਹਾਜੀਪੁਰ ਨੇ ਬਸੰਤ ਰੁੱਤ ਦੇ ਸੰਬੰਧ ਵਿੱਚ ਆਪੋ-ਆਪਣੀਆਂ ਕਵਿਤਾਵਾਂ ਬਾਖੂਬੀ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿਚ ਸੁਰਜੀਤ ਭੋਗਪੁਰ ਅਤੇ ਸਰਬਜੀਤ ਰਿੱਤੂ ਆਦਿ ਕਾਫੀ ਸਰੋਤਿਆਂ ਨੇ ਵੀ ਭਾਗ ਲੈਕੇ ਕਲਮਕਾਰਾਂ ਦੀ ਹੌਂਸਲਾ-ਅਫਜਾਈ ਕੀਤੀ। ਇਸ ਕਵੀ ਦਰਬਾਰ ਨੂੰ ਉਸਦੇ ਮੁਕਾਮ ਤਕ ਪਹੁੰਚਾਉਣ ਵਿਚ ਡਾ. ਕੁਲਦੀਪ ਸਿੰਘ ਦੀਪ ਅਤੇ ਨਿਰਮਲ ਕੌਰ ਕੋਟਲਾ ਦਾ ਬਹੁਮੁੱਲਾ ਯੋਗਦਾਨ ਰਿਹਾ, ਜੋ ਨਵੀਆਂ ਕਲਮਾਂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਕੇ ਪਰਵਾਜ਼ ਭਰਨ ਦਾ ਮੌਕਾ ਦੇ ਰਹੇ ਹਨ। ਇਸ ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਬਜੀਤ ਕੌਰ ਹਾਜੀਪੁਰ ਨੇ ਬਾਖੂਬੀ ਨਿਭਾਈ। ਕੁੱਲ ਮਿਲਾ ਕੇ ਬਸੰਤ ਪੰਚਮੀ ਨੂੰ ਸਮਰਪਿਤ ਇਹ ਕਵੀ ਦਰਬਾਰ ਖੂਬ ਸਫ਼ਲ ਰਿਹਾ, ਜਿਸਦੇ ਲਈ ਪ੍ਰਬੰਧਕਾਂ ਦੇ ਨਾਲ-ਨਾਲ ਹਿੱਸਾ ਲੈਣ ਵਾਲੀਆਂ ਸਮੂਹ ਕਲਮਾਂ ਵੀ ਹਾਰਦਿਕ ਵਧਾਈ ਦੀਆਂ ਪਾਤਰ ਬਣਦੀਆਂ ਹਨ।  

ਬਹੁ-ਕਲਾਵਾਂ ਦੀਆਂ ਮਹਿਕਾਂ ਵੰਡਦਾ ਹਸਤਾਖਰ : ਬਲਵਿੰਦਰ ਕੌਰ ਲਗਾਣਾ

 

         


ਸਾਹਿਤਕ, ਸੱਭਿਆਚਾਰਕ, ਸਮਾਜ-ਸੇਵੀ ਤੇ ਵਿੱਦਿਅਕ ਖੇਤਰ ਵਿਚ ਬਲਵਿੰਦਰ ਕੌਰ ਲਗਾਣਾ ਇਕ ਜਾਣਿਆ-ਪਛਾਣਿਆ ਬਹੁ-ਕਲਾਵਾਂ ਦਾ ਸ਼ਾਨਦਾਰ ਸੁਮੇਲ ਹੈ। ਜਿਲਾ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੀ ਜੰਮਪਲ, ਬਲਵਿੰਦਰ ਦੱਸਦੀ ਹੈ ਕਿ ਜਿੱਥੇ ਉਸਨੂੰ ਬਚਪਨ ਵਿਚ ਹੀ ਮਾਲਕ ਵੱਲੋਂ ਕਲਮ ਦੀ ਬਖਸ਼ੀਸ਼ ਹੋ ਗਈ ਸੀ, ਉਥੇ ਮਾਤਾ ਸ੍ਰੀਮਤੀ ਅੰਮਿਰਤ ਕੌਰ ਅਤੇ ਪਿਤਾ ਸ. ਜੋਗਿੰਦਰ ਸਿੰਘ ਜੀ ਵੱਲੋਂ ਲੋਰੀਆਂ ਵਿਚ ਹੀ ਉਸਨੂੰ ਸਮਾਜ-ਸੇਵੀ ਗੁੜਤੀ ਮਿਲ ਗਈ ਸੀ ਜੋ ਉਸ ਦੇ ਸਾਹ ਸਾਹ ਵਿਚ ਵਸੀ ਅੱਜ ਤੱਕ ਸਮਾਜਿਕ ਗਤੀਵਿਧੀਆਂ ਦੁਆਰਾ ਉਸ ਦੀ ਝੋਲ਼ੀ ਦੁਆਵਾਂ ਤੇ ਅਸੀਸਾਂ ਨਾਲ ਭਰਦੀ ਆ ਚਲੀ ਆ ਰਹੀ ਹੈ। ਉਸ ਦਾ ਕਹਿਣ ਹੈ ਕਿ ਇਨਸਾਨ ਦਾ ਅਸਲੀ ਜਿਊਣਾ ਉਹੀ ਹੈ ਜੋ ਦੂਜਿਆਂ ਦੇ ਕੰਮ ਆ ਸਕੇ। ਕਿੱਤੇ ਵਜੋਂ ਬਲਵਿੰਦਰ, ਵਾਰਡ ਨੰਬਰ 9, ਬਲਾਕ ਦਸੂਹਾ, ਜਿਲਾ ਹੁਸ਼ਿਆਰਪੁਰ ਵਿਖੇ ਬਤੌਰ ਆਂਗਣਵਾੜੀ ਵਰਕਰ ਆਪਣੀਆ ਸੇਵਾਵਾਂ ਨਿਭਾਉਂਦਿਆਂ ਜਿੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਸੂਹਾ ਦੇ ਹਰੇਕ ਪ੍ਰੋਗਰਾਮ ਵਿੱਚ ਮੰਚ ਸੰਚਾਲਕਾ ਦਾ ਰੋਲ ਨਿਭਾਉਂਦੀ ਹੈ, ਉਥੇ ਵਿਭਾਗ ਦੀਆਂ ਹਰੇਕ ਗਤੀਵਿਧੀਆਂ ’ਚ ਆਪਣੀ ਅਹਿਮ ਭੂਮਿਕਾ ਨਿਭਾਉਣ ’ਚ ਵੀ ਉਹ ਸਦਾ ਮੂਹਰਲੀ ਕਤਾਰ ਵਿਚ ਹੀ ਰਹਿੰਦੀ ਹੈ। ਇਹ ਲਿਖਦਿਆਂ ਬੜਾ ਗੌਰਵ ਮਹਿਸੂਸ ਹੁੰਦਾ ਹੈ ਕਿ ਉਹ ਦਸੂਹਾ ਵਿਖੇ ਪਿਛਲੇ 13 ਸਾਲਾਂ ਦੇ ਲੰਬੇ ਅਰਸੇ ਤੋਂ ਹਰੇਕ ਗਣਤੰਤਰ ਦਿਵਸ ਅਤੇ ਸਵਤੰਤਰਤਾ ਦਿਵਸ ਮੌਕੇ ’ਤੇ ਆਪਣੇ ਵਿਭਾਗ ਦੀਆਂ ਵਰਕਰ ਭੈਣਾਂ ਨਾਲ ਰੰਗੋਲੀ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਨਿਭਾ ਰਹੀ ਹੈ। 

          ਸਮਾਜਿਕ ਵਿਸ਼ਿਆਂ ਤੇ ਲੇਖ, ਕਵਿਤਾਵਾਂ, ਕਹਾਣੀਆ ਲਿਖਣੀਆਂ ਅਤੇ ਆਨ ਲਾਈਨ ਕਵੀ ਸਮੇਲਨਾਂ ਅਤੇ ਹੋਰ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਜਿੱਥੇ ਉਹ ਵੱਖ-ਵੱਖ ਸਾਹਿਤਕ ਕਲੱਬਾਂ ਤੇ ਮੰਚਾਂ ਨਾਲ ਜੁੜੀ ਚਲੀ ਆ ਰਹੀ ਹੈ, ਉਥੇ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੀ ਅਹੁੱਦੇਦਾਰ ਹੋਣਾ ਦੱਸਣ ਵਿਚ ਉਹ ਆਪਣਾ ਇਕ ਅੱਡਰਾ ਹੀ ਫ਼ਖ਼ਰ ਮਹਿਸੂਸ ਕਰਦੀ ਹੈ, ਜਿਸ ਸੰਸਥਾ ਵੱਲੋਂ ਕਿ ਉਸਨੂੰ ‘ਹੋਣਹਾਰ ਧੀ ਪੰਜਾਬ ਦੀ ਐਵਾਰਡ-2017’ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸੇ ਹੀ ਸੰਸਥਾ ਵੱਲੋਂ 25 ਦਸੰਬਰ, 2021 ਨੂੰ ਮੁਹਾਲੀ ਵਿਖੇ ਸਾਂਝੇ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਜਿਸ ਵਿਚ ਕਿ ਇਹ ਕਵਿੱਤਰੀ ਵੀ ਪੁਸਤਕ ਦਾ ਹਿੱਸਾ ਬਣੀ ਹੈ, ਦੇ ਲੋਕ-ਅਰਪਣ ਅਵਸਰ ’ਤੇ ਬਲਵਿੰਦਰ ਲਗਾਣਾ ਨੂੰ ਇਕ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਗਿਆ ਹੈ। ਇਹ ਬਲਵਿੰਦਰ ਲਗਾਣਾ ਦੀ ਕਲਮ ਦਾ ਉਚ ਮਿਆਰ ਹੀ ਹੈ ਕਿ ਪੰਜਾਬੀ ਸੱਥ ਬਰਵਾਲੀ ਦੇ ਸਾਹਿਤਕ ਸਨਮਾਨ ਸਮਾਰੋਹ ਸਮੇਂ ਪੰਜਾਹ ਕਹਾਣੀਕਾਰਾਂ ਦੀਆਂ ਇਕ ਸੌ ਪੰਜਾਹ ਕਹਾਣੀਆਂ/ ਮਿੰਨੀ ਕਹਾਣੀਆਂ ਵਿੱਚੋਂ, ਬਲਵਿੰਦਰ ਦੀ ਲਿਖੀ ਮਿੰਨੀ ਕਹਾਣੀ, ‘ਜੁੜਵਾਂ’ ਪਹਿਲੇ ਸਥਾਨ ਤੇ ਰਹੀ।  ਅਖਬਾਰੀ ਖੇਤਰ ਵਿਚ ਦੇਸ਼-ਵਿਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਪੇਪਰ ਜਾਂ ਮੈਗਜ਼ੀਨ ਬਚਿਆ ਹੋਵੇ, ਜਿੱਥੋਂ ਤੱਕ ਇਸ ਕਲਮ ਦੀ ਪਹੁੰਚ ਨਾ ਹੋ ਸਕੀ ਹੋਵੇ। ਇਸ ਦੇ ਨਾਲ ਨਾਲ ਆਲ ਇੰਡੀਆ ਰੇਡੀਓ ਜਲੰਧਰ ਵਿਖੇ ਵੀ ਕਵੀ ਸੰਮੇਲਨ ਵਿੱਚ ਉਹ ਹਾਜ਼ਰੀਆਂ ਲਗਵਾ ਚੁੱਕੀ ਹੈ। ਸਮਾਜ- ਸੇਵਿਕਾ ਹੋਣ ਕਾਰਨ, ਬਲਵਿੰਦਰ ਕੌਵਿਡ- 19 ਦੋਰਾਨ ਲੋੜਵੰਦਾਂ ਵਿੱਚ ਮਾਸਕ ਅਤੇ ਰਸਦ ਵੰਡਣ ਵਾਲਿਆਂ ਵਿਚ ਪੂਰੀ ਸਰਗਰਮ ਰਹੀ। ਇੱਥੇ ਹੀ ਬਸ ਨਹੀਂ, ਉਸਦੀ ਹਿੰਮਤ, ਹੌਸਲੇ ਅਤੇ ਦਲੇਰੀ ਨੂੰ ਵੇਖਦਿਆਂ ਆਂਗਣਵਾੜੀ ਮੁਲਾਜਮ ਯੂਨੀਅਨ, ਬਲਾਕ ਦਸੂਹਾ ਦੀ ਉਸਨੂੰ ਮੀਤ ਪ੍ਰਧਾਨ, ਸਰਕਲ ਦੀ ਪ੍ਰਧਾਨ ਅਤੇ ‘ਨਹਿਰੂ ਯੂਥ ਸੇਵਾ ਸੁਸਾਇਟੀ (ਰਜਿ:) ਆਲ ਇੰਡੀਆ, ਸੰਸਥਾ ਵਿੱਚ ਇਸਤਰੀ ਵਿੰਗ ਦੀ ਬਲਾਕ ਪ੍ਰਧਾਨ ਵੀ ਥਾਪਿਆ ਗਿਆ ਹੈ, ਜਿਸਦੀਆਂ ਕਿ ਅਹਿਮ ਜ਼ਿੰਮੇਵਾਰੀਆਂ ਨਿਭਾਂਉਂਦਿਆਂ ਉਹ ਕਦੀ ਵੀ ਕੜਾਕੇ ਦੀ ਗਰਮੀ, ਸਰਦੀ ਅਤੇ ਭਰਵੀਂ ਬਰਸਾਤ ਤੋਂ ਡਰਦੀ ਅੰਦਰ ਲੁਕ ਕੇ ਨਹੀਂ ਬੈਠੀ, ਬਲਕਿ ਯੂਨੀਅਨ ਨੂੰ ਲਾਮਬੰਦ ਕਰਨ ਵਿਚ ਹਮੇਸ਼ਾਂ ਤਤਪਰ ਰਹੀ। ਹੋਰ-ਤਾਂ-ਹੋਰ ਕਿਸਾਨੀ ਅੰਦੋਲਨ ਵਰਗੇ ਭਖਦੇ ਮਸਲੇ ਦੌਰਾਨ ਵੀ ਉਸਨੇ ਨਾ- ਸਿਰਫ ਲੋਕਲ ਕਿਸਾਨੀ ਅੰਦੋਲਨਾਂ ਵਿੱਚ ਜਾ ਕੇ ਹੀ ਆਪਣੀਆਂ ਲਿਖੀਆਂ ਕਵਿਤਾਵਾਂ ਨਾਲ ਹਾਜਰੀ ਲਗਵਾਈ, ਬਲਕਿ ਉਸਨੇ ਦੋ ਬਾਰ ਸਿੰਘੂ ਵਾਰਡਰ ਦਿੱਲੀ ਵਿਖੇ, ਕਿਸਾਨੀ ਸੰਘਰਸ਼ ਵਿਚ ਜਾ ਕੇ ਵੀ, ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਢੁੱਕਵੀਆਂ ਕਵਿਤਾਵਾਂ ਅਤੇ ਗੀਤ ਲਿਖ ਕੇ ਅੰਦੋਲਨਕਾਰੀਆਂ ਨਾਲ ਸਾਂਝ ਪਾਈ, ਜਿਹੜੇ ਕਿ ਬਹੁਤ ਹੀ ਪਸੰਦ ਕੀਤੇ ਜਾਂਦੇ ਰਹੇ। ਫਿਰ, ‘ਸੇਵ ਸ਼ਿਵਾਲਿਕ ਸੇਵ ਮਦਰ ਅਰਥ’ ਸੰਸਥਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਬਲਵਿੰਦਰ ਨੇ ਜਿੱਥੇ ਖੁਦ ਹਜਾਰਾਂ ਪੌਦੇ ਲਗਾਏ, ਉਥੇ ਪੌਦੇ ਲਗਾਉਣ ਲਈ ਉਹ ਦੂਜਿਆਂ ਵਿਚਕਾਰ ਵੀ ਵੰਡ ਚੁੱਕੀ ਹੈ।

          ਬਲਵਿੰਦਰ ਲਗਾਣਾ ਦੀਆਂ ਅਜਿਹੀਆਂ ਸਰਗਰਮ ਗਤੀ-ਵਿਧੀਆਂ ਨੂੰ ਵੇਖਦਿਆਂ ਹੋਇਆਂ ਜਿੱਥੇ ਜਿਲਾ ਪ੍ਰਸਾਸ਼ਨ ਹੁਸ਼ਿਆਰਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 2021 ਵਿਚ ਸਨਮਾਨਿਤ ਕੀਤਾ ਗਿਆ, ਉਥੇ ਹੁਣੇ ਹੁਣ ਉੱਪ ਮੰਡਲ ਮੈਜਿਸਟਰੇਟ ਦਸੂਹਾ ਵੱਲੋਂ ਉਸ ਨੂੰ ਸਮਾਜ ਸੇਵਿਕਾ ਹੋਣ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਵਿੱਚ ਤਨਦੇਹੀ ਨਾਲ ਕਾਰਗੁਜ਼ਾਰੀ ਕਰਨ ਬਦਲੇ 26 ਜਨਵਰੀ, 2022 ਨੂੰ ਮੋਮੈਂਟੋ ਅਤੇ ਪ੍ਰਸੰਸਾ ਪੱਤਰ ਦੇਕੇ ਉਸਦੇ ਸ਼ਲਾਘਾਯੋਗ ਕਾਰਜਾਂ ਦੀ ਕਦਰ ਪਾਈ ਗਈ ਹੈ। ਸਾਹਿਤ, ਸੱਭਿਆਚਾਰ, ਵਾਤਾਵਰਣ, ਸਮਾਜ-ਸੇਵੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਹਿੰਮਤ, ਹੌਸਲੇ, ਮਿਹਨਤ ਤੇ ਦਲੇਰੀ ਨਾਲ ਪੂਰਨੇ ਪਾਉਣ ਵਾਲੀ ਲਗਾਣਾ ਦੀ ਸੋਚ ਨੂੰ ਜਿੰਨਾ ਸਲਾਹਿਆ ਜਾਵੇ, ਥੋੜਾ ਹੈ। ਰੱਬ ਕਰੇ ! ਬਹੁ-ਕਲਾਵਾਂ ਦੀਆਂ ਮਹਿਕਾਂ ਵੰਡਦੀ, ਬਲਵਿੰਦਰ ਕੌਰ ਲਗਾਣਾ, ਸਾਹਿਤ ਤੇ ਸਮਾਜ ਵਿਚ ਇਵੇਂ ਹੀ ਨਵੇਂ ਯਾਦਗਾਰੀ ਪੂਰਨੇ ਪਾਉਂਦੀ ਨਾਰੀ- ਵਰਗ ਦਾ ਨਾਂ ਉਚਾ ਕਰਦੀ ਰਵੇ, ਦਿਲੀ ਦੁਆਵਾਂ ਹਨ, ਸਾਡੀਆਂ।

          ਪ੍ਰੀਤਮ ਲੁਧਿਆਣਵੀ), (ਚੰਡੀਗੜ੍ਵ), 9876428641

ਸੰਪਰਕ : ਬਲਵਿੰਦਰ ਕੌਰ ਲਗਾਣਾ, 9464928014

     

ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’ ਦੀ ਬਾਰਵੀਂ ਵਰੇ ਗੰਢ ’ਤੇ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ

 


ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 29 ਜਨਵਰੀ, 2022
: ਲੁਧਿਆਣਾ ਤੋਂ ਨਿਕਲਦੇ ਹਰਮਨ ਪਿਆਰੇ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’ ਦੀ ਵਰੇ ਗੰਢ ’ਤੇ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਗਾਇਕ ਤੇ ‘ਫਿਲਮੀ ਫੋਕਸ’ ਦੇ ਮੁੱਖ ਸੰਪਾਦਕ ਨਰਿੰਦਰ ਨੂਰ ਜੀ, ਬਲਬੀਰ ਸਿੰਘ ਕੁਲਾਰ ਤੇ ਜਰਨੈਲ ਸਿੰਘ ਤੂਰ ਨੇ ਦੱਸਿਆ ਕਿ ‘ਫਿਲਮੀ ਫੋਕਸ’ ਦੀ ਬਾਰਵੀਂ ਵਰੇ ਗੰਢ ਬੜੀ ਸ਼ਾਨੋ-ਸ਼ੌਕਤ ਅਤੇ ਪੂਰੇ ਚਾਅਵਾਂ ਨਾਲ 13 ਫਰਵਰੀ ਨੂੰ ਨੇੜੇ ਦਸ਼ਹਿਰਾ ਗਰਾਊਂਡ, ਛੋਟੀ ਸਬਜ਼ੀ ਮੰਡੀ, ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ ਦੇ ਰੂਪ ਵਿਚ ਮਨਾਈ ਜਾ ਰਹੀ ਹੈ। ਜਿਸ ਵਿੱਚ ਮਿਊਜ਼ਿਕ ਲਾਈਨ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੇਲੇ ਵਿਚ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਪੰਜਾਬੀ ਸ਼੍ਰੋਮਣੀ ਲੋਕ-ਗਾਇਕ ਸੁਰਿੰਦਰ ਛਿੰਦਾ, ਗਾਇਕ ਰਣਜੀਤ ਮਣੀ, ਗਾਇਕ ਦਲਵਿੰਦਰ ਦਿਆਲਪੁਰੀ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਕੌਰ ਬਿੱਲੋ, ਨਰਾਇਣ ਨਿੰਦੀ, ਅਸ਼ਵਨੀ ਵਰਮਾ, ਨਰਿੰਦਰ ਨੂਰ, ਮੰਜੂ ਮਾਨ, ਵਿਜੇ ਮਹਿਤਾ, ਵਰਿੰਦਰ ਸਿੱਧੂ, ਵੀਡੀਓ ਡਾਇਰੈਕਟਰ ਗੋਪੀ ਢਿੱਲੋਂ, ਵਰਿਆਮ ਸਰੋਏ, ਨਿਸ਼ਾ ਸਿਸਟਰ, ਪਰਮ ਗਿੱਲ, ਬਿੱਟੂ ਕੈਨੇਡਾ (ਪ੍ਰਮੋਟਰ ਅਤੇ ਪ੍ਰੋਡਿਊਸਰ), ਬਿੰਨੀ ਹੰਸ, ਕਿਰਨ ਜੋਤ, ਅਮਰਜੋਤ ਢਿੱਲੋਂ, ਮੰਗਤ ਫੁਰਤੀਲਾ, ਕਿਦਰ ਸਿੰਘ ਸ਼ੌਂਕੀ ਤੇ ਅਰਮਾਨ ਸਿੱਧੂ ਆਦਿ ਆਪੋ-ਆਪਣੀਆਂ ਹਾਜ਼ਰੀਆਂ ਭਰ ਕੇ ਸਰੋਤਿਆਂ /ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨਗੇ। ਇਸ ਸੁਭਾਗੇ ਅਵਸਰ ’ਤੇ ਕਲੱਬ-ਮੈਂਬਰ ਮਨਜੀਤ ਸਿੰਘ ਸ਼ਿਮਲਾਪੁਰੀ, ਦਵਿੰਦਰ ਸਿੰਘ ਅਰੋੜਾ, ਹਰਵਿੰਦਰ ਸਿੰਘ ਕਲੇਰ ਤੇ ਬਲਬੀਰ ਸਿੰਘ ਕੁਲਾਰ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਬੜੇ ਆਦਰ-ਸਤਿਕਾਰ ਨਾਲ ਸਨਮਾਨ ਕੀਤਾ ਜਾਵੇਗਾ।   

ਮੰਜ਼ਲਾਂ ਸਰ ਕਰ ਰਹੀ ਦੋਆਬੇ ਦੀ ਧਰਤ ਦੀ ਜੰਮਪਲ ਸੁਰੀਲੀ ਗਾਇਕਾ : ਰਿਹਾਨਾ ਭੱਟੀ

 

         


ਦੋਆਬੇ ਦੀ ਧਰਤ ਹੁਸ਼ਿਆਰਪੁਰ ਦੀ ਜੰਮਪਲ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਲਿਕਾ ਗਾਇਕਾ ਰਿਹਾਨਾ ਭੱਟੀ ਸੱਭਿਆਚਾਰਕ ਜਗਤ ਵਿਚ ਆਪਣੀ ਮਿਹਨਤ ਦੇ ਬੱਲਬੂਤੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਹੈ। ਘਰਦਿਆਂ ਦੀ ਪ੍ਰੀਤੀ ਤੇ ਸੱਭਿਆਚਾਰਕ ਹਲਕਿਆਂ ਦੀ ਰਿਹਾਨਾ ਭੱਟੀ ਦਾ ਜਨਮ ਹੁਸ਼ਿਆਰਪੁਰ ਵਿਖੇ ਮਾਤਾ ਸ੍ਰੀਮਤੀ ਮੰਜੂ ਜੀ ਦੀ ਪਾਕਿ ਕੁੱਖੋਂ ਪਿਤਾ ਸ੍ਰੀ ਬਲਰਾਮ ਭੱਟੀ ਜੀ ਦੇ ਗ੍ਰਹਿ ਵਿਖੇ ਹੋਇਆ। ਰਿਹਾਨਾ ਦੱਸਦੀ ਹੈ ਕਿ ਗਾਇਕੀ ਦਾ ਸ਼ੌਂਕ ਉਸਨੂੰ ਸ੍ਰੀਮਤੀ ਪੀ. ਡੀ. ਆਰੀਆ ਮਹਿਲਾ ਸਕੂਲ, ਹੁਸ਼ਿਆਰਪੁਰ ਵਿਚ ਪੜਦਿਆਂ ਹੀ ਜਾਗ ਪਿਆ ਸੀ, ਜਿਹੜਾ ਕਿ ਆਈ. ਟੀ. ਆਈ. ਕਾਲਜ ਹੁਸ਼ਿਆਰਪੁਰ ਤੋਂ ਫੈਸ਼ਨ ਡਿਜਾਇਨਿੰਗ ਦਾ ਡਿਪਲੋਮਾ ਕਰਨ ਤੱਕ ਉਸਦੀਆਂ ਗੀਤ-ਸੰਗੀਤ ਦੀਆਂ ਗਤੀ-ਵਿਧੀਆਂ ਦਾ ਹਿੱਸਾ ਬਣਕੇ ਹੋਰ ਵੀ ਗੂੜਾ ਹੁੰਦਾ ਗਿਆ। ਆਖਰ ਸੰਗੀਤ ਦੀ ਸਿੱਖਿਆ ਸਰਗਮ ਸੰਗੀਤ ਕਲਾ ਕੇਂਦਰ ਜਲੰਧਰ ਤੋਂ ਉਸਤਾਦ ਪੋ੍. ਭੁਪਿੰਦਰ ਸਿੰਘ ਜੀ ਕੋਲੋ ਪ੍ਰਾਪਤ ਕਰਨ ਉਪਰੰਤ ਉਹ ਗਾਇਕੀ ਦੇ ਪਿੜ ਵਿਚ ਪੱਕੇ ਪੈਰੀਂ ਨਿਕਲ ਤੁਰੀ।

          ਗਾਇਕੀ-ਜਗਤ ਵਿਚ ਰਿਹਾਨਾ ਨੇ ਧਾਰਮਿਕ ਟਰੈਕ ‘ਆਪਣੇ ਹੱਕ’ ਨਾਲ ਦਸਤਕ ਦਿੱਤੀ। ਸ੍ਰੀ ਸੀਤਲ ਸਾਗਰਪੁਰੀਆ ਦੀ ਕਲਮ ਦੇ ਲਿਖੇ ਹੋਏ ਇਸ ਗੀਤ ਨੂੰ ਸੰਗੀਤਕਾਰ ਬਲਜੀਤ ਸਨੀ ਜੀ ਨੇ ਲਾ-ਜੁਵਾਬ ਸੰਗੀਤਕ ਛੋਹਾਂ ਨਾਲ ਸ਼ਿੰਗਾਰਿਆ।  ਮਿਹਨਤ ਤੇ ਰੂਹ ਨਾਲ ਤਿਆਰ ਕੀਤੇ ਉਸਦੇ ਪਹਿਲੇ ਗੀਤ ਨੇ ਹੀ ਉਸ ਨੂੰ ਚੰਗੀ ਮਕਬੂਲੀਅਤ ਦਿਵਾਈ। ਵਧਦੇ ਕਦਮੀਂ ਗੀਤ, ‘ਗਾਗਰ ਦੀਆਂ ਛੱਲਾਂ’ (ਗੀਤਕਾਰ ਸ੍ਰੀ ਸੀਤਲ ਸਾਗਰਪੁਰੀਆ) ਤੇ ‘ਹਾਣੀ’ ਉਸ ਨੇ ਮਾਰਕੀਟ ਵਿਚ ਉਤਾਰੇ, ਜਿਸ ਸਦਕਾ ਉਸਦਾ ਨਾਂ ਵੀ ਗਾਇਕਾਂ ਦੀ ਕਤਾਰ ਵਿਚ ਚੰਗਾ ਬੋਲਣ ਲੱਗਾ। ਫਿਰ ਰਿਹਾਨਾ ਦੇ ਗੀਤ, ‘ਪਾਹੁਲ’ (ਗੀਤਕਾਰ ਰਣਜੀਤ ਸਿੰਘ ਰਾਣਾ ਸਾਹਿਬ ਯੂਕੇ, ਸੰਗੀਤਕਾਰ ਅਮਦਾਦ ਅਲੀ, ਪ੍ਰਾਈਮ ਬੀਟ ਨਿਊਜ਼ੀਲੈਂਡ) ਤੇ ‘ਤੇਰਾ ਗੋਰਾ ਠੋਕਣਾ’ (ਗੀਤਕਾਰ ਸੋਨੂ ਚਾਹਲ, ਪ੍ਰਾਈਮ ਬੀਟ ਨਿਊਜ਼ੀਲੈਂਡ), ਸਿੰਗਲ ਟਰੈਕ ਰਿਲੀਜ਼ ਹੋਏ ਜਿਨਾਂ ਨਾਲ ਰਿਹਾਨਾ ਭੱਟੀ ਨੂੰ ਸੱਤ ਸਮੁੰਦਰੋਂ ਪਾਰਲੀ ਧਰਤ ’ਤੇ ਵਸਦੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਿਚ ਵੀ ਖ਼ੂਬ ਸਫ਼ਲਤਾ ਹਾਸਲ ਹੋਈ।

          ਇੱਥੇ ਹੀ ਬਸ ਨਹੀਂ ਰਿਹਾਨਾ ਵੱਲੋ ਰਿਕਾਰਡ ਕੀਤੀ ਮਾਤਾ ਦੀ ਭੇਟ ਧਾਰਮਿਕ ਟਰੈਕ, ‘ਨੱਚ ਲੈਣ ਦੋ’ (ਐਮ ਡੀ ਰਿਕਾਰਡਸ ਕੰਪਨੀ) ਅਤੇ ‘ਰਾਖੇ ਸੱਭ ਦੇ ਸਤਿਗੁਰੂ ਸਵਾਮੀ’ ਨੂੰ ਸੰਗਤਾਂ ਵੱਲੋਂ ਉਸ ਦੀ ਆਸ ਤੋਂ ਕਈ ਗੁਣਾਂ ਵੱਧਕੇ ਭਰਵਾ ਹੁੰਗਾਰਾ ਮਿਲਿਆ ਹੈ। ਫਿਰ, ਨਵੇਂ ਸਾਲ 2022 ਦੀ ਆਮਦ ’ਤੇ ਡੀ. ਡੀ. ਪੰਜਾਬੀ ਉਤੇ ਪ੍ਰਸਾਰਿਤ ਹੋਏ ਰੰਗਾ-ਰੰਗ ਪ੍ਰੋਗਰਾਮ, ‘ਹੈਲੋ ਹੈਲੋ-2022’ ਵਿੱਚ, ‘ਰੋਹਬ ਜੱਟੀ ਦਾ’ (ਗੀਤਕਾਰ ਰਣਜੀਤ ਦੀਨਪੁਰੀ, ਪ੍ਰਡਿਊਸਰ ਮਨੋਹਰ ਧਾਲੀਵਾਲ) ਉਸਦੇ ਟਰੈਕ ਨੇ ਜਾਣੋ ਉਸਨੂੰ ਹੋਰ ਵੀ ਬੁਲੰਦੀਆਂ ਦੇ ਸ਼ਿਖਰਾਂ ’ਤੇ ਲਿਜਾ ਬਿਠਾਇਆ ਹੈ। ਆਪਣੇ ਭਵਿੱਖ ਦੇ ਨਿਸ਼ਾਨੇ ਸਾਂਝੇ ਕਰਦਿਆਂ ਮੁਟਿਆਰ ਗਾਇਕਾ ਰਿਹਾਨਾ ਭੱਟੀ ਨੇ ਦੱਸਿਆ ਕਿ ਜਲਦੀ ਹੀ ਉਹ ਆਪਣੇ ਨਵੇਂ ਟਰੈਕ, ‘ਧੀਆਂ’ ਨਾਲ ਸਰੋਤਿਆਂ ਦੇ ਰੂ-ਬ-ਰੂ ਹੋ ਰਹੀ ਹੈ, ਜਿਸਦੇ ਪ੍ਰੋਡਿਊਸਰ ਰਾਜ ਮਤਫੱਲੂ ਨਿਊਜੀਲੈਂਡ ਜੀ ਹਨ।  ਰਿਹਾਨਾ ਭੱਟੀ ਨੇ ਇਸ ਟਰੈਕ ਬਾਰੇ ਦੱਸਦਿਆਂ ਕਿਹਾ ਕਿ ਅੱਜਕਲ ਜਿਹੜੇ ਪੁੱਤਰ ਮਾਪਿਆਂ ਤੋਂ ਬੇਮੁੱਖ ਹੋ ਰਹੇ ਹਨ ਅਤੇ ਜਿਆਦਾਤਰ ਮਾਪਿਆਂ ਦੀ ਸਾਂਭ-ਸੰਭਾਲ ਧੀਆਂ ਕਰ ਰਹੀਆਂ ਹਨ, ਇਸ ਤ੍ਰਾਸਦੀ ਨੂੰ ਬਿਆਨ ਕਰਦਾ ਇਹ ਟਰੈਕ ਬਹੁਤ ਜਲਦੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।

          ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੀ ਰਿਹਾਨਾ ਭੱਟੀ ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਜਿੱਥੇ ਆਪਣੇ ਪਿਤਾ ਸ੍ਰੀ ਬਲਰਾਮ ਭੱਟੀ ਤੇ ਪਰਿਵਾਰ ਸਿਰ ਦਿੰਦੀ ਹੈ, ਉਥੇ ਆਪਣੇ ਉਸਤਾਦ ਪ੍ਰੋ. ਭੁਪਿੰਦਰ ਸਿੰਘ ਦੇ ਨਾਲ-ਨਾਲ, ਗਾਇਕ ਅਦਾਕਾਰ ਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਵੀ ਯੋਗਦਾਨ ਲਈ ਬੜੇ ਆਦਰ-ਸਤਿਕਾਰ ਨਾਲ ਜ਼ਿਕਰ ਕਰਦੀ ਹੈ। ਦੋਆਬੇ ਦੀ ਧਰਤ ਹੁਸ਼ਿਆਰਪੁਰ ਦੀ ਜੰਮਪਲ ਇਹ ਮੁਟਿਆਰ ਗਾਇਕਾ ਜਿਸ ਕਦਰ ਗਾਇਕੀ ਦੀਆਂ ਮਾਣ-ਮੱਤੀਆਂ ਉਚੇਰੀਆਂ ਉਡਾਣਾ ਭਰਦੀ ਦੁਆਬੇ ਦਾ ਨਾਂ ਉਚਾ ਕਰ ਰਹੀ ਹੈ, ਇਸਦੇ ਲਈ ਉਹ ਦਿਨ ਦੂਰ ਨਹੀਂ ਜਦੋਂ ਉਸਦਾ ਨਾਂ ਹਰ ਬੱਚੇ, ਬੁੱਢੇ ਅਤੇ ਜਵਾਨ ਦੀ ਜੁਬਾਨ ਉਤੇ ਗੂੰਜਦਾ ਸੁਣਾਈ ਦੇਵੇਗਾ।  ਰੱਬ ਕਰੇ !  ਉਹ ਸ਼ਾਨਾ-ਮੱਤੀ ਸੁਭਾਗੀ ਸਵੇਰ ਜਲਦੀ ਆਵੇ!  ਆਮੀਨ !

          -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਰਿਹਾਨਾ ਭੱਟੀ, 9872925951

ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਜਨਵਰੀ ਵਿੱਚ ਕਰਵਾਏ ਪੰਜ ਸਮਾਗਮ

 


ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 31 ਜਨਵਰੀ, 2022
: ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਵੱਲੋਂ 02 ਅਪ੍ਰੈਲ, 2021 ਤੋਂ ਈ-ਸਮਾਗਮ ਦੀ ਤੋਰੀ ਲੜੀ ਵਿਚ ਨਵੀਆਂ ਕੜੀਆਂ ਜੋੜਦਿਆਂ ਜਨਵਰੀ, 2022 ਵਿਚ ਪੰਜ ਨਵੇਕਲੇ ਅਤੇ ਸਮਾਜ ਲਈ ਰਾਹ ਦਸੇਰਾ ਬਣਨਯੋਗ ਸਮਾਗਮ ਕਰਵਾਏ ਗਏ।   ਨਵੇਂ ਸਾਲ ਦੀ ਆਮਦ ਦੇ ਦੂਜੇ ਦਿਨ ਭਾਵ 02 ਜਨਵਰੀ, 22 ਨੂੰ ‘ਉਚੇਰੀ ਸਿੱਖਿਆ : ਦਸ਼ਾ ਤੇ ਦਿਸ਼ਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰ  . ਡਾ. ਪਰਮਜੀਤ ਕੌਰ ਜੱਸਲ ਅਤੇ ਪ੍ਰਿੰ  . ਡਾ. ਅਵਤਾਰ ਸਿੰਘ ਹੁਰਾਂ ਵਿਸ਼ਾ ਮਾਹਰ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਆਪਣੇ ਖੋਜੀ ਅਨੁਭਵ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਅਤੇ ਉਚੇਰੀ ਸਿੱਖਿਆ ਲਈ ਲੋੜੀਂਦੇ ਰਾਹਾਂ ’ਤੇ ਤੁਰਨ ਦਾ ਸੁਨੇਹਾ ਦਿੱਤਾ। ਇਸ ਮਗਰੋਂ ਗਿਆਰਾਂ ਜਨਵਰੀ, 22 ਨੂੰ ‘ਚੋਣਾਂ ਵਿੱਚ ਸਿਹਤ ਦਾ ਮੁੱਦਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ਾ ਮਾਹਿਰ ਵਜੋਂ ਡਾ. ਸ਼ਿਆਮ ਸੁੰਦਰ ਦੀਪਤੀ ਸ਼ਾਮਲ ਹੋਏ ਅਤੇ ਮੰਚ ਸੰਚਾਲਨ ਰਾਜੂ ਸੋਨੀ ਹੁਰਾਂ ਕੀਤਾ। 12 ਜਨਵਰੀ, 22 ਨੂੰ ‘ਕਾਵਿ-ਰਿਸ਼ਮਾਂ’ ਸਿਰਲੇਖ ਅਧੀਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਡਾ. ਗੋਪਾਲ ਸਿੰਘ ਬੁੱਟਰ, ਹਰਮੀਤ ਵਿਦਿਆਰਥੀ, ਕੁਲਵੰਤ ਸੈਦੋਕੇ, ਅਮਰਜੀਤ ਸਿੰਘ ਅਮਨੀਤ, ਪ੍ਰੀਤ ਲੱਧੜ ਅਤੇ ਪ੍ਰੋ. ਜਸਵੀਰ ਸਿੰਘ ਸ਼ਾਇਰ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਉਪਰੰਤ ਅਗਲੇ ਹੀ ਦਿਨ 13 ਜਨਵਰੀ ਨੂੰ ‘ਚੋਣਾਂ ਵਿੱਚ ਸਿੱਖਿਆ ਦਾ ਮੁੱਦਾ’ ਵਿਸ਼ੇ ’ਤੇ ਅਹਿਮ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਰਨੈਲ ਫਿਲੌਰ ਹੁਰਾਂ ਵਿਸ਼ਾ ਮਾਹਿਰ ਵਜੋਂ ਅਤੇ ਰਾਜੂ ਸੋਨੀ ਹੁਰਾਂ ਮੰਚ ਸੰਚਾਲਕ ਵਜੋਂ ਭੂਮਿਕਾ ਨਿਭਾਈ।

     ਜਨਵਰੀ, 22 ਦਾ ਪੰਜਵਾਂ ਪ੍ਰੋਗਰਾਮ ਸਤਾਰਾਂ ਤਰੀਕ ਨੂੰ ‘ਮਾਨਸਿਕ ਰੋਗ ਅਤੇ ਇਲਾਜ’ ਵਿਸ਼ੇ ’ਤੇ ਕਰਵਾਇਆ ਗਿਆ। ਜਿਸ ਵਿੱਚ ਐੱਮ. ਡੀ. ਡਾ. ਅਮਨ ਸੂਦ (ਮਨੋਵਿਗਿਆਨਕ ਮਾਹਰ) ਹੁਰਾਂ ਮਾਹਰ ਵਜੋਂ ਸ਼ਿਰਕਤ ਕੀਤੀ ਅਤੇ ਮੰਚ ਸੰਚਾਲਨ ਰਾਜੂ ਸੋਨੀ ਹੁਰਾਂ ਹੀ ਕੀਤਾ। ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹਰ ਹਾਲ ਆਮ ਲੋਕਾਂ ਲਈ ਪ੍ਰੋਗਰਾਮ ਉਲੀਕਦੇ ਹਾਂ। ਉਨਾਂ ਦੇ ਮਨ ਦੇ ਸੰਤੁਲਨ, ਸੁਹਜ ਲਈ ਸਾਹਿਤਕਤਾ ਅਤੇ ਰੁਜ਼ਗਾਰ ਲਈ ਹੀ ਸੰਜੀਦਾ ਯਤਨ ਕਰਦੇ ਹਾਂ। ਇਹ ਸਾਰੇ ਪ੍ਰੋਗਰਾਮ ਐੱਲ. ਡੀ. ਡੀ. ਟੀ. ਵੀ. ’ਤੇ ਲਾਈਵ ਟੈਲੀਕਾਸਟ ਕੀਤੇ ਗਏ।     

Sunday, 30 January 2022

ਜੰਡੂ ਸਿੰਘਾ ਵਿਖੇ 26ਵਾਂ ਸ਼ਹੀਦੀ ਦੀਵਾਨ ਅਤੇ ਜੋੜ ਮੇਲਾ 6 ਫਰਵਰੀ ਨੂੰ


ਜਲੰਧਰ (ਅਮਰਜੀਤ ਸਿੰਘ)- ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਨਿੱਘੀ ਯਾਦ ਵਿੱਚ ਜੰਡੂ ਸਿੰਘਾ ਵਿਖੇ 26ਵਾਂ ਸ਼ਹੀਦੀ ਦੀਵਾਨ ਅਤੇ ਜੋੜ ਮੇਲਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜ਼ਿ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ 6 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 4 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 6 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਪੰਥ ਦੇ ਮਹਾਨ ਕੀਰਤਨੀਏ ਅਤੇ ਕਥਾ ਵਾਚਕ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦਾ ਸਾਂਝ ਪਾਉਣਗੇ ਅਤੇ ਸਮਾਗਮ ਦੀ ਸਮਾਪਤੀ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

ਜੰਡੂ ਸਿੰਘਾ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਦੇ ਸਮਾਗਮ 20 ਫਰਵਰੀ ਤੋਂ ਸ਼ੁਰੂ


20 ਤੋਂ 28 ਫਰਵਰੀ ਤੱਕ ਕੱਡੀਆਂ ਜਾਣਗੀਆਂ ਪ੍ਰਭਾਤ ਫੇਰੀਆਂ, ਮਹੰਤ ਪਵਨ ਕੁਮਾਰ ਦਾਸ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਦੇ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 20 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ। ਜਾਣਕਾਰੀ ਦਿੰਦੇ ਮਹੰਤ ਪਵਨ ਕੁਮਾਰ ਦਾਸ ਨੇ ਦਸਿਆ ਇਹ ਸਮਾਗਮ ਮਹੰਤ ਇੰਦਰ ਦਾਸ ਜੀ ਮੈਘੋਵਾਲ ਅਤੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਟਰੱਸਟ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਅਗਵਾਹੀ ਮਨਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ ਸੰਗਤਾਂ ਵਲੋਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਉਨਾਂ ਜਾਣਕਾਰੀ ਦਿੰਦੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਸੰਗਤਾਂ ਵਲੋਂ 20 ਫਰਵਰੀ ਨੂੰ ਪ੍ਰਭਾਤ ਫੇਰੀਆਂ ਅੰਰਭ ਕੀਤੀਆਂ ਜਾਣਗੀਆਂ। ਜੋ ਕਿ ਲਗਾਤਾਰ 28 ਫਰਵਰੀ ਤੱਕ ਚੱਲਣਗੀਆਂ ਅਤੇ 28 ਫਰਵਰੀ ਨੂੰ ਹੀ ਸ਼੍ਰੀ ਰਾਮਾਇਣ ਜੀ ਦੇ ਜਾਪ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 01 ਮਾਰਚ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ 11 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਭਜਨ ਕੀਰਤਨ ਅਤੇ ਸੰਤ ਸੰਮੇਲਨ ਹੋਵੇਗਾ। ਜਿਸ ਵਿੱਚ ਪੰਜਾਬ ਭਰ ਵਿਚੋਂ ਪੁੱਜੇ ਸੰਤ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਇਸ ਮੌਕੇ ਸੰਗਤਾਂ ਲਈ ਭੰਡਾਰਾ ਵੀ ਕਰਵਾਇਆ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Friday, 28 January 2022

ਐਡਵੋਕੇਟ ਬਲਵਿੰਦਰ ਕੁਮਾਰ ਨੇ ਹਲਕਾ ਕਰਤਾਰਪੁਰ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ

ਕਰਤਾਰਪੁਰ (ਅਮਰਜੀਤ ਸਿੰਘ)- ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਸ਼ੁੱਕਰਵਾਰ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਐਸ.ਡੀ.ਐਮ 2 ਕਮ ਰਿਟਰਨਿੰਗ ਅਫਸਰ ਬਲਬੀਰ ਰਾਜ ਸਿੱਧੂ ਦੇ ਦਫਤਰ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਬਸਪਾ ਦੇ ਸੂਬਾ ਇੰਚਾਰਜ ਵਿਪੁਲ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਪੁਲ ਕੁਮਾਰ ਨੇ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਪੜ੍ਹੇ-ਲਿਖੇ, ਸੂਝਵਾਨ ਤੇ ਹਰ ਸਮੇਂ ਲੋਕਾਂ ਨਾਲ ਖੜਨ ਵਾਲੇ ਉਮੀਦਵਾਰ ਹਨ। ਉਹ ਕਰਤਾਰਪੁਰ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਨਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਕਾਲੀ-ਬਸਪਾ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਅਤੇ ਕਰਤਾਰਪੁਰ ਵਾਸੀਆਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਵਧਾਈ ਦਿੱਤੀ।

Thursday, 27 January 2022

ਜੈ ਜਵਾਨ ਜੈ ਕਿਸਾਨ ਪਾਰਟੀ ਨੇ ਜਲੰਧਰ ਸੈਂਟਰਲ ਹਲਕੇ ਤੋਂ ਭੁਪਿੰਦਰ ਸਿੰਘ ਘੋਤੜਾ ਨੂੰ ਉਮੀਦਵਾਰ ਐਲਾਨਿਆ


ਜਲੰਧਰ ਸੈਂਟਰਲ ਹਲਕੇ ਦੀ ਬੇਹਤਰੀ ਲਈ ਦਿਨ ਰਾਤ ਇੱਕ ਕਰਾਂਗਾ : ਭੁਪਿੰਦਰ ਸਿੰਘ

ਜੈ ਜਵਾਨ ਜੈ ਕਿਸਾਨ ਪਾਰਟੀ ਰਜਿ. ਵਲੋਂ ਕਮਲਜੀਤ ਸਿੰਘ ਨੂੰ ਦੋਆਬੇ ਦਾ ਪ੍ਰਧਾਨ ਐਲਾਨਿਆ

ਪੰਜਾਬ ਵਾਸੀਆਂ ਦੀ ਸੇਵਾ ਸਾਡੀ ਪਾਰਟੀ ਦਾ ਪਹਿਲਾ ਫਰਜ਼ : ਸਕੱਤਰ ਗੁਰਦੀਪ ਸਿੰਘ

ਜਲੰਧਰ (ਅਮਰਜੀਤ ਸਿੰਘ)- ਜੈ ਜਵਾਨ ਜੈ ਕਿਸਾਨ ਪਾਰਟੀ ਰਜਿ. ਲੋਕ ਹਿੱਤਾਂ ਦੀ ਰਾਖੀ ਕਰਨ ਵਾਸਤੇ ਹੀ ਬਣਾਈ ਗਈ ਹੈ ਅਤੇ ਇਸ ਪਾਰਟੀ ਨੇ 40 ਵਿਧਾਨ ਸਭਾ ਉਮੀਦਵਾਰ ਐਲਾਨੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 70 ਤੱਕ ਕੁਝ ਦਿਨਾਂ ਵਿੱਚ ਹੋ ਜਾਵੇਗੀ ਅਤੇ ਪਾਰਟੀ ਦੇ ਸਾਫ ਸੁਥਰੇ ਅਕਸ ਵਾਲੇ 70 ਉਮੀਦਵਾਰ ਪੂਰੇ ਪੰਜਾਬ ਵਿਚੋਂ ਵਿਧਾਨ ਸਭਾ ਚੋਣਾਂ ਲੜਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਰੋਡ ਤੇ ਇੱਕ ਨਿੱਜੀ ਸਥਾਨ ਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਪੰਜਾਬ ਸਕੱਤਰ ਗੁਰਦੀਪ ਸਿੰਘ ਨੇ ਪੰਜਾਬ ਪੁਲਿਸ ਦੇ ਰਿਟਾਇਰਡ ਸੀਨੀਅਰ ਅਫਸਰ ਭੁਪਿੰਦਰ ਸਿੰਘ ਘੋਤੜਾ ਨੂੰ ਜਲੰਧਰ ਸੈਂਟਰਲ ਹਲਕੇ ਤੋਂ ਉਮੀਦਵਾਰ ਐਲਾਨਦੇ ਹੋਏ ਉਮੀਦਵਾਰੀ ਦਾ ਪੱਤਰ ਸੌਂਪਿਆ। ਇਸੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਕਮਲਜੀਤ ਸਿੰਘ ਜਲੰਧਰ ਨੂੰ ਪਾਰਟੀ ਵਲੋਂ ਦੋਆਬੇ ਦਾ ਪ੍ਰਧਾਨ ਲਗਾਉਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸਕੱਤਰ ਗੁਰਦੀਪ ਸਿੰਘ ਦੇ ਨਾਲ ਉਚੇਚੇ ਤੌਰ ਤੇ ਦਲਵਿੰਦਰ ਸਿੰਘ ਕੋਆਰਡੀਨੇਟਰ ਪੰਜਾਬ, ਅਵਤਾਰ ਸਿੰਘ ਬੀ.ਸੀ ਵਿੰਗ ਪੰਜਾਬ ਪ੍ਰਧਾਨ, ਹਰਮਨ ਮੋਗਾ ਯੂਥ ਸਕੱਤਰ, ਪਰਮਜੀਤ ਸਿੰਘ ਉਮੀਦਵਾਰ ਨਵਾਂ ਸ਼ਹਿਰ, ਨਰਿੰਦਰਪਾਲ ਸਿੰਘ, ਕਮਲਜੀਤ ਸਿੰਘ, ਜਤਿੰਦਰ ਸਿੰਘ, ਵਿਕਰਮਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਜਿਥੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ, ਉਥੇ ਸ. ਭੁਪਿੰਦਰ ਸਿੰਘ ਨੂੰ ਜਲੰਧਰ ਸੈਂਟਰਲ ਹਲਕੇ ਤੋਂ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਮੀਦਵਾਰ ਸ. ਭੁਪਿੰਦਰ ਸਿੰਘ ਘੋਤੜਾ ਨੇ ਕਿਹਾ ਮੈਂ ਇਲਾਕਾ ਵਾਸੀਆਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਾਂ। ਕੋਈ ਵੀ ਕਿਸੇ ਮੁਸ਼ਕਲ ਤੋਂ ਪੀੜਤ ਇਲਾਕੇ ਦਾ ਵਸਨੀਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਹਰ ਇੱਕ ਦੀ ਮੁਸ਼ਕਲ ਹੱਲ ਕਰਵਾਉਣ ਵਿੱਚ ਪਹਿਲ ਕਦਮੀਂ ਕਰਨਗੇ। ਉਨ੍ਹਾਂ ਸੈਂਟਰਲ ਹਲਕੇ ਦੇ ਵੋਟਰਾਂ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸਕੱਤਰ ਪੰਜਾਬ ਗੁਰਦੀਪ ਸਿੰਘ ਨੇ ਕਿਹਾ ਪੰਜਾਬ ਦੇ ਨੌਜਵਾਨ ਵਰਗ ਨੂੰ ਚੰਗੀ ਸਿਖਿਆ ਦੀ ਸਹੂਲਤ ਦੇਣ ਵਿੱਚ ਪਹਿਲ ਕਦਮੀ ਹੋਵੇਗੀ ਕਿਉਂਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਵਿਦਿਆ ਹਾਸਲ ਕਰਨ ਵਾਸਤੇ ਜਾ ਰਹੇ ਹਨ ਅਤੇ ਪਰ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬ ਵਿੱਚ ਹੀ ਚੰਗੀ ਮੁਫਤ ਸਿਖਿਆ ਦਾ ਪ੍ਰਬੰਧ ਕਰਵਾਏਗੀ ਅਤੇ ਪੰਜਾਬ ਦੇ ਲੋਕਾਂ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਸੰਖੇਪ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜੈ ਜਵਾਨ ਜੈ ਕਿਸਾਨ ਆਈ.ਟੀ ਸੈਲ ਪੰਜਾਬ ਦੇ ਹੈਡ ਜਸਵਿੰਦਰ ਸਿੰਘ ਆਜ਼ਾਦ ਵਲੋਂ ਬਾਖੂਬੀ ਨਿਭਾਈ ਗਈ।

Sunday, 23 January 2022

ਪਿੰਡ ਡਰੋਲੀ ਕਲਾਂ ਵਿਖੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸਮਰਪਿੱਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ


40 ਦੇ ਕਰੀਬ ਬਚਿਆਂ ਨੇ ਰੰਗ ਬਿਰੰਗੀਆਂ ਸੁੰਦਰ ਦਸਤਾਰਾਂ ਸਜਾ ਕੇ ਪ੍ਰਾਪਤ ਕੀਤੇ ਵਿਸ਼ੇਸ਼ ਸਨਮਾਨ

ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਜਥੇਦਾਰ ਮਨੋਹਰ ਸਿੰਘ, ਭਾਈ ਸੁਖਜੀਤ ਸਿੰਘ ਨੇ ਦਸਤਾਰਾਂ ਸਜਾਉਣ ਵਾਲੇ ਨੋਜਵਾਨ ਬਚਿਆਂ ਨੂੰ ਕੀਤੀ, ਇਨਾਮਾਂ ਦੀ ਵੰਡ

ਆਦਮਪੁਰ (ਅਮਰਜੀਤ ਸਿੰਘ, ਸਾਬੀ ਪੰਡੋਰੀ ਨਿੱਜਰਾਂ)- ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਮੱਤੀ ਸਾਹਿਬ ਪਿੰਡ ਡਰੋਲੀ ਕਲਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿੱਤ ਸੁੰਦਰ ਦਸਤਾਰ ਸਿਖਲਾਈ ਕੈਂਪ 10 ਜਨਵਰੀ ਤੋਂ 23 ਜਨਵਰੀ ਤੱਕ ਲਗਾਇਆ ਗਿਆ। ਜਿਨ੍ਹਾਂ ਦੇ ਸਬੰਧ ਵਿੱਚ 10 ਜਨਵਰੀ ਤੋਂ ਨੰਨੇ ਬਚਿਆਂ ਅਤੇ ਨੋਜਵਾਨ ਬਚਿਆਂ ਨੇ ਸੁੰਦਰ ਦਸਤਾਰਾਂ ਸਜਾਉਣ ਦੀ ਸਿਖਲਾਈ ਮਾਹਰਾਂ ਪਾਸੋਂ ਹਾਸਲ ਕੀਤੀ ਅਤੇ ਅੱਜ 23 ਜਨਵਰੀ ਨੂੰ ਬਚਿਆਂ ਦੇ ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅਮਨਪ੍ਰੀਤ ਸਿੰਘ ਇੰਟਰਨੈਸ਼ਨਲ ਦਸਤਾਰ ਕੋਚ ਵਲੋਂ ਜੱਜ ਦੀ ਭੂਮਿਕਾ ਨਿਭਾਉਦੇ ਹੋਏ, 1 ਤੋਂ 16 ਸਾਲ ਦੇ ਬਚਿਆਂ ਵਿੱਚ ਪਹਿਲੇ ਨੰਬਰ ਤੇ ਹਰਜੋਤ ਸਿੰਘ ਸ਼੍ਰੀ ਅਮਿ੍ਰਤਸਰ ਸਾਹਿਬ 21 ਸੋ ਰੁਪਏ ਟਰਾਫੀ, ਦੂਜੇ ਨੰਬਰ ਤੇ ਲਖਵਿੰਦਰ ਸਿੰਘ ਮਾਛੀਵਾੜਾ ਸਾਹਿਬ ਨੂੰ 11 ਸੋ ਰੁਪਏ ਟਰਾਫੀ, ਤੀਜੇ ਨੰਬਰ ਤੇ ਹਰਸਿਮਰਨ ਸਿੰਘ ਨਵੀਂ ਡਰੋਲੀ ਸੱਤ ਸੋ ਰੁਪਏ ਅਤੇ ਟਰਾਫੀ ਨਾਲ ਜੈਤੂ ਐਲਾਨਿਆ। ਏਸੇ ਤਰ੍ਹਾਂ 16 ਤੋਂ 21 ਸਾਲ ਦੀ ਉਮਰ ਵਿੱਚ ਪਹਿਲੇ ਨੰਬਰ ਤੇ ਬਲਜਿੰਦਰ ਸਿੰਘ ਬਰਨਾਲਾ ਨੂੰ 31 ਸੋ ਰੁਪਏ ਟਰਾਫੀ, ਦੂਜੇ ਨੰਬਰ ਤੇ ਜੀਵਨ ਸਿੰਘ ਨੂੰ 21 ਸੋ ਰੁਪਏ ਟਰਾਫੀ, ਜੀਤੇ ਨੰਬਰ ਤੇ ਰੋਹਿਤਦੀਪ ਸਿੰਘ ਫਿਰੋਜ਼ਪੁਰ ਨੂੰ 11 ਸੋ ਰੁਪਏ ਟਰਾਫੀ ਦੇ ਕੇ ਜੈਤੂ ਐਲਾਨਿਆ। ਦਸਤਾਰਾਂ ਸਜਾਉਣ ਵਾਲੇ ਜੈਤੂ ਨੋਜਵਾਨਾਂ ਅਤੇ ਬਚਿਆਂ ਨੂੰ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਜਥੇਦਾਰ ਮਨੋਹਰ ਸਿੰਘ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਇਨਾਮਾਂ ਦੀ ਵੰਡ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਇਨ੍ਹਾਂ ਪ੍ਰਬੰਧਕਾਂ ਨੇ ਸਤਦੇਵ ਸਿੰਘ ਮਲਿਕਪੁਰ ਨੂੰ ਸੁੰਦਰ ਦੁਮਾਲਾ ਸਜਾਉਣ ਲਈ ਵਿਸ਼ੇਸ਼ ਤੋਰ ਤੇ 11 ਸੋ ਰੁਪਏ ਅਤੇ ਟਰਾਫੀ ਦੇ ਕੇ ਨਿਵਾਜਿਆ। ਇਸ ਦਸਤਾਰ ਸਜਾਉਣ ਦੇ ਮੁਕਾਬਿਲਆਂ ਵਿੱਚ ਵਿਸ਼ੇਸ਼ ਤੋਰ ਤੇ ਅਨਮੋਲ ਐਨ.ਜ਼ੀ.ਉ ਹੁਸ਼ਿਆਰਪੁਰ ਤੋਂ ਮਨਜੀਤ ਸਿੰਘ ਜੰਡਾ, ਸੰਜੀਵ ਕੁਮਾਰ, ਮੀਕਾ ਸਿੰਘ, ਜੀਤ ਕੰਧਾਲਾ ਪੁੱਜੇ ਜਿਨ੍ਹਾਂ ਦਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਸੁਖਜੀਤ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਇਹ ਦਸਤਾਰ ਮੁਕਾਬਲੇ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਨੋਜਵਾਨ ਭਾਰੀ ਗਿਣਤੀ ਵਿੱਚ ਉਤਸ਼ਾਹ ਦਿਖਾਉਦੇ ਹੋਏ ਸੁੰਦਰ ਦਸਤਾਰਾਂ ਸਜਾਉਦੇ ਹਨ। ਅੱਜ ਭਾਰੀ ਮੀਂਹ ਦੇ ਬਾਵਜੂਦ ਨੋਜਵਾਨਾਂ ਨੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਿਲਆਂ ਵਿੱਚ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਸਜਾਈਆਂ। ਇਸ ਮੌਕੇ ਇੰਦਰ ਮਿਨਹਾਸ ਮੀਤ ਪ੍ਰਧਾਨ ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ, ਜਸਕਰਨ ਸਿੰਘ ਮਿਨਹਾਸ, ਗੁਰਵਿੰਦਰ ਸਿੰਘ, ਬੋਬੀ, ਕੁਲਵਿੰਦਰ ਸਿੰਘ, ਸੁਖਜੀਤ ਸਿੰਘ ਦਾਉਦਪੁਰੀਆ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 

 

ਸ਼ਾਮ ਚੌਰਾਸੀ ਤੋਂ ਠੇਕੇਦਾਰ ਭਗਵਾਨ ਅਤੇ ਆਦਮਪੁਰ ਤੋਂ ਪ੍ਰਸ਼ੋਤਮ ਅਹੀਰ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ


ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਗੇ- ਭਗਵਾਨ,ਅਹੀਰ

ਹੁਸ਼ਿਆਰਪੁਰ 23 ਜਨਵਰੀ (ਤਰਸੇਮ ਦੀਵਾਨਾ)- ਸੰਯੁਕਤ ਸਮਾਜ ਮੋਰਚੇ ਵਲੋਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਹਲਕਾ ਸ਼ਾਮ ਚੌਰਾਸੀ ਅਤੇ ਬਸਪਾ ਸਾਬਕਾ ਜਿਲਾ ਪ੍ਰਧਾਨ ਹੁਸ਼ਿਆਰਪੁਰ ਪ੍ਰਸ਼ੋਤਮ ਰਾਜ ਅਹੀਰ ਨੂੰ ਆਦਮਪੁਰ ਤੋਂ ਆਪਣਾ ਉਮੀਦਵਾਰ ਐਲਾਨਣ ਨਾਲ ਕਿਸਾਨਾਂ ਅਤੇ ਮਜਦੂਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਫੈਲ ਗਈ ਹੈ ਅਤੇ ਇਨਾਂ ਦੋਵਾਂ ਹਲਕਿਆਂ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ, ਕਿਸਾਨਾਂ, ਮਜਦੂਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਯਿਕਰਜੋਗ ਹੈ ਕਿ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਪ੍ਰਸ਼ੋਤਮ ਅਹੀਰ ਕਿਸਾਨਾਂ ਨਾਲ ਮਿਲਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਨੂੰਨਾਂ ਦਾ ਡੱਟਵਾਂ ਵਿਰੋਧ ਕੀਤਾ ਸੀ। ਇਸੇ ਮਿਹਨਤ ਅਤੇ ਈਮਾਨਦਾਰੀ ਤੇ ਸਮਾਜ ਲਈ ਕੀਤੇ ਸ਼ੰਘਰਸ਼ ਨੂੰ ਦੇਖਦਿਆਂ ਸੰਯੁਕਤ ਸਮਾਜ ਮੋਰਚੇ ਵਲੋਂ ਬਸਪਾ ਦੇ ਇਨਾਂ ਦੋਵੇਂ ਸੀਨੀਅਰ ਆਗੂਆਂ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਇਸ ਸਮੇਂ ਵਿਸ਼ੇਸ਼ ਗੱਲਬਾਤ ਕਰਦਿਆਂ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਸਰਮਾਏਦਾਰੀ ਸੋਚ ਦੇ ਲੋਕਾਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਅਤੇ ਬਸਪਾ ਬਾਨੀ ਕਾਂਸ਼ੀ ਰਾਮ ਜੀ ਦੇ ਕਿਸਾਨ, ਮਜਦੂਰ ਸਮਾਜ ਦੇ ਹੱਕਾਂ ਲਈ ਚਲਾਏ ਸ਼ੰਘਰਸ਼ ਨੂੰ ਤਿਆਗਕੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਦਾ ਪੱਖ ਪੂਰਨ ਵਾਲੀਆਂ ਨੀਤੀਆਂ ਵਾਲਾ ਰਸਤਾ ਅਖਤਿਆਰ ਕਰ ਲਿਆ ਹੈ। ਜਿਸ ਨਾਲ ਕਾਂਸ਼ੀ ਰਾਮ ਦੇ ਸਮਾਜਿਕ ਤੇ ਰਾਜਨੀਤਕ ਪ੍ਰੀਵਰਤਨ ਦੇ ਅੰਦੋਲਨ ਨੂੰ ਭਾਰੀ ਢਾਹ ਲੱਗੀ ਹੈ। ਉਨਾਂ ਕਿਹਾ ਕਿ ਕੱਲ ਤੱਕ ਜਿਹੜੇ ਲੋਕ ਸਟੇਜਾਂ ਤੇ ਕਹਿੰਦੇ ਸੀ ਕਿ ਸਾਡੀ ਲੜਾਈ ਲੰਬੀ ਦੇ ਜਗੀਰਦਾਰਾਂ ਅਤੇ ਪਟਿਆਲੇ ਦੇ ਮੋਤੀ ਮਹਿਲਾਂ ਨਾਲ ਹੈ ਉਹੀ ਲੋਕ ਹੁਣ ਉਨਾਂ ਲੰਬੀ ਅਤੇ ਮੋਤੀ ਮਹਿਲਾਂ ਵਾਲੇ ਜਗੀਰਦਾਰਾਂ ਨਾਲ ਘਿਉ ਖਿਚੜੀ ਹੋਈ ਬੇਠੈ ਹਨ। ਇਨਾਂ ਆਗੂਆਂ ਨੇ ਕਿਹਾ ਕਿ ਹਲਕਾ ਸ਼ਾਮ ਚੌਰਾਸੀ ਅਤੇ ਆਦਮਪੁਰ ਤੋਂ ਸੰਯੁਕਤ ਸਮਾਜ ਮੋਰਚਾ ਵੱਡੀ ਜਿੱਤ ਪ੍ਰਾਪਤ ਕਰੇਗਾ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ।  

ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ


ਹੁਸ਼ਿਆਰਪੁਰ 23 ਜਨਵਰੀ (ਤਰਸੇਮ ਦੀਵਾਨਾ)- ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਦੇ ਹੈੱਡ ਕੁਆਰਟਰ ਅਲਾਵਲਪੁਰ ਵਿਖੇ ਹੋਈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਦੀ ਅਗਵਾਈ ਹੇਠ ਹੋਈ। ਉਨਾਂ ਦੇ ਨਾਲ ਰਾਸ਼ਟਰੀ ਵਾਇਸ ਪ੍ਰਧਾਨ ਡਾਕਟਰ ਹਰਵਿੰਦਰ ਬਿੰਦੂ ਰਾਸ਼ਟਰੀ ਜਨਰਲ ਸਕੱਤਰ, ਪਿ੍ੰਸੀਪਲ ਸ੍ਰੀ ਮੋਹਨ ਲਾਲ ਖੋਸਲਾ ਨੈਸ਼ਨਲ ਸਕੱਤਰ, ਕੇ.ਕੇ ਸੱਭਰਵਾਲ ਪੰਜਾਬ ਪ੍ਰਧਾਨ, ਜੁਗਰਾਜ ਸਿੰਘ ਜੈਮਲ ਵਾਲਾ ਮਾਝਾ ਜ਼ੋਨ ਪ੍ਰਧਾਨ, ਗੁਰਵਿੰਦਰ ਸਿੰਘ ਕਾਹਲਵਾਂ ਜਿਲਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਜਿਲ੍ਹਾ ਖਜਾਨਚੀ, ਭਗਵਾਨ ਸਿੰਘ ਢੋਟੀਆਂ, ਜਗਤਾਰ ਸਿੰਘ ਪ੍ਰਧਾਨ ਮਾਲਵਾ ਜ਼ੋਨ ਨੇ ਹਿੱਸਾ ਲਿਆ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੌਰਾਨ ਦੱਸਿਆ ਕਿ ਸਾਡੀ ਪਾਰਟੀ ਇੱਕ ਪਰਿਵਾਰ ਹੈ। ਹਰ ਵਰਗ ਦੀ ਜਨਤਾ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਅਸੀਂ ਹਰ ਵਰਗ ਹਰ ਧਰਮ ਨੂੰ ਨਾਲ ਲੈਕੇ ਚੱਲ ਰਹੇ ਹਾਂ। ਪੰਜਾਬ ਵਿੱਚ  ਬਹੁਤ ਵਰਕਰ ਨੇ ਜੋ ਅੱਗੇ ਆਣ ਕੇ ਕੰਮ ਕਰਨਾ ਚਾਹੁੰਦੇ ਨੇ। ਪਰ ਦੂਸਰੀਆਂ ਪਾਰਟੀਆਂ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਖੁਸ਼ ਨਹੀਂ ਹੈ। ਸਾਡੀ ਪਾਰਟੀ ਹਮੇਸ਼ਾ ਤੋਂ ਹੀ ਆਪਣੇ ਵਰਕਰਾਂ ਨਾਲ ਵਫ਼ਾਦਾਰ ਰਹੀ ਹੈ। ਸਾਡੀ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਜੂਨੀਅਰ ਆਗੂ ਮੋਤੀਆਂ ਦੀ ਤਰ੍ਹਾਂ ਇੱਕ ਮਾਲਾ ਵਿੱਚ ਪਿਰੋਏ ਹੋਏ ਨੇ। ਪਾਰਟੀ ਦਾ ਹੁਕਮ ਸਾਰੇ ਵਰਕਰ ਮੰਨਦੇ ਨੇ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜੁਗਰਾਜ ਸਿੰਘ  ਜੈਮਲ ਵਾਲਾ ਨੂੰ ਧਰਮ ਕੋਟ ਤੋਂ ਬੀਬੀ ਪਰਮਜੀਤ ਕੌਰ ਨੂਰਪੁਰ ਹਕੀਮਾਂ ਨੂੰ ਨਿਹਾਲ ਸਿੰਘ ਵਾਲਾ ਤੋਂ ਕੇਵਲ ਕ੍ਰਿਸ਼ਨ ਨੂੰ ਕਰਤਾਰਪੁਰ ਤੋਂ ਮਨਜੀਤ ਸਿੰਘ ਸੇਖੋਂ ਨੂੰ ਪੱਟੀ ਹਲਕੇ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਅਤੇ ਗਿੱਲ ਨੇ ਕਿਹਾ ਕਿ ਪਾਰਟੀ ਜਲਦੀ ਤੋਂ ਜਲਦੀ ਦੂਸਰੀ ਲਿਸਟ ਜਾਰੀ ਕਰੇਗੀ। ਇਸ ਮੌਕੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਿੱਤਣ ਲਈ ਸੁਭਕਾਮਨਾਵਾ ਦਿੱਤੀਆਂ ਗਈਆਂ। ਇਸ ਮੌਕੇ ਤੇ ਐਲਾਨੇ ਗਏ ਉਮੀਦਵਾਰਾਂ ਨੇ ਕਿਹਾ ਕਿ ਅਸੀਂ ਇਹ ਚੋਣ ਜਿੱਤ ਕੇ ਸੀਟ ਸ੍ਰੀ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਦੀ ਝੋਲੀ ਵਿੱਚ ਪਾਵਾਂਗੇ। ਪ੍ਰਧਾਨ ਮਾਝਾ ਜ਼ੋਨ ਗੁਰਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਪੰਜਾਬ ਵਿੱਚ ਜਲਦੀ ਹੀ ਆਪਣਾ ਨਾਮ ਰੋਸ਼ਨ ਕਰੇਗੀ। ਪਾਰਟੀ ਹਮੇਸ਼ਾ ਹੀ ਹੋਣਹਾਰ  ਵਰਕਰਾਂ ਨੂੰ ਅੱਗੇ ਵਧਾਉਣ ਲਈ ਤਿਆਰ ਰਹਿੰਦੀ ਹੈ। ਪੰਜਾਬ ਵਿੱਚ ਨਸ਼ਿਆਂ ਨਾਲ ਦਿਨੋ ਦਿਨ ਮੌਤਾਂ ਹੋ ਰਹੀਆਂ ਨੇ ਤੇ ਬੇਰੁਜ਼ਗਾਰੀ ਵੱਧ ਰਹੀ ਹੈ। ਆੳ ਰਹ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਈਏ ।

ਫੋਟੋ ਮੁਨੀਰ 

ਮੰਜ਼ਲ ਵੱਲ ਸਰਗਰਮ ਕਦਮੀਂ, ਖੂਬਸੂਰਤ ਮੁਟਿਆਰ ਸੁਰੀਲੀ ਗਾਇਕਾ : ਕੌਰ ਹਰਸ਼

 

         


ਕਲਾਕਾਰਾਂ ਦਾ ਗੜ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੀ ਹਜ਼ੂਰੀ ਬਾਗ ਕਲੋਨੀ ਭੱਟੀਆਂ ਬੇਟ ਵਿਚ ਰਹਿਣ ਵਾਲੀ, ਪਿਤਾ ਬਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਪਾਕਿ ਕੁੱਖੋਂ ਜਨਮੀ ਕੌਰ ਹਰਸ਼ ਦੱਸਦੀ ਹੈ ਕਿ ਉਸਨੂੰ ਸਕੂਲ ਸਮੇਂ ਤੋਂ ਹੀ ਹੇਕਾਂ ਲਾਉਣ ਦਾ ਸ਼ੌਂਕ ਜਾਗ ਪਿਆ ਸੀ।  ਪੜਾਈ ਪੂਰੀ ਕਰਨ ਉਪਰੰਤ ਉਸਨੇ ਕਿਸੇ ਸਕੂਲ ਵਿੱਚ ਟੀਚਰ ਦੇ ਤੌਰ ’ਤੇ ਪੜਾਉਂਣਾ ਵੀ ਸ਼ੁਰੂ ਕੀਤਾ, ਪਰ ਉਸਦੇ ਸਿਰ ਗਾਇਕੀ ਦਾ ਭੂਤ ਐਸਾ ਸਵਾਰ ਹੋਇਆ ਪਿਆ ਸੀ ਕਿ ਟੀਚਰ ਦੀ ਨੌਕਰੀ ਵਿਚ ਵਿਚਾਲੇ ਹੀ ਛੱਡਕੇ ਉਹ ਹੌਲੀ ਹੌਲੀ ਗਾਇਕੀ ਖੇਤਰ ਵਿਚ ਨਿਕਲ ਤੁਰੀ। ਉਸਨੇ ਸੰਗੀਤਕਾਰ ਤੇਜਵੰਤ ਕਿੱਟੂ ਜੀ ਨੂੰ ਆਪਣਾ ਉਸਤਾਦ ਧਾਰ ਕੇ ਉਨਾਂ ਪਾਸੋਂ ਗੀਤ-ਸੰਗੀਤ ਦੀਆਂ ਬਾਰੀਕੀਆਂ ਦੀ ਵਿੱਦਿਆ ਹਾਸਲ ਕੀਤੀ। ਹੁਣ ਉਹ ਹਰਮੋਨੀਅਮ ਸਿੱਖਣ ਲਈ ਲੁਧਿਆਣਾ ਦੀ ਸੰਗੀਤ ਅਕੈਡਮੀ ਵੀ ਜਾਂਦੀ ਹੈ। ਹਰਸ਼ ਨੇ ਕਿਹਾ, ‘‘ਮੈਨੂੰ ਫੇਸਬੁੱਕ ਤੇ ਯੂ-ਟਿਊਬ ਉਤੇ ਵੀ ਗੀਤ ਪਾਉਣ ਦਾ ਬਹੁਤ ਸ਼ੌਂਕ ਹੈ। ਮੈਂ ਅਪਣੇ ਰਿਕਾਰਡ ਹੋਏ ਗੀਤ ਯੂ- ਟਿਊਬ ਤੇ ਫੇਸਬੁੱਕ ਉਤੇ ਪਾਉਦੀ ਰਹਿੰਦੀ ਹਾਂ।’’

          ਕੌਰ ਹਰਸ਼ ਦੇ ਸੁਪਰ ਹਿੱਟ ਹੋਏ ਗੀਤਾਂ ਵਿਚ, ‘ਕੈਪ ਬੁਆਏ’ (ਗੀਤਕਾਰ ਜੰਗ ਚਾਪੜਾ, ਡਾਇਰੈਕਟਰ ਅਵਤਾਰ ਧੀਮਾਨ), ‘ਸੋਹਣੀ ਜੱਟੀ’ (ਗੀਤਕਾਰ ਕੁਲਦੀਪ ਦੁੱਗਲ, ਡਾਇਰੈਕਟਰ  ਸੁਖਪਾਲ ਸਿੱਧੂ), ‘ਗੂੜੀਆਂ ਪ੍ਰੀਤਾਂ’ ਸਹਿਯੋਗੀ ਗਾਇਕ- ਰਣਜੀਤ ਮਣੀ (ਗੀਤਕਾਰ - ਕੁਲਵੰਤ ਗਿੱਲ ਰਾਖੜੀ, ਪ੍ਰਡਿਊਸਰ - ਜਾਦੂ ਭੁੱਲਰ) ਆਦਿ ਵਰਣਨ ਯੋਗ ਹਨ। ਹਰਸ਼ ਦੇ ਗੀਤ, ‘ਸਰਦਾਰੀ’ ਤੇ ਗੁਰੂ ਰਵਿਦਾਸ ਜੀ ਦਾ ਧਾਰਮਿਕ ਸ਼ਬਦ, ‘ਯਾਰ ਗਰੀਬਾਂ ਦਾ’ ਆਦਿ ਸਮੇਤ ਕਈ ਪ੍ਰੋਜੈਕਟ ਅੰਤਮ ਸਟੇਜ ’ਤੇ ਹਨ ਜਿਹੜੇ ਕਿ ਬਹੁਤ ਜਲਦ ਹੀ ਰਿਲੀਜ ਹੋਣ ਵਾਲੇ ਹਨ।

          ਇਕ ਸਵਾਲ ਦਾ ਜੁਵਾਬ ਦਿੰਦਿਆਂ ਹਰਸ਼ ਨੇ ਕਿਹਾ, ‘‘ਮੇਰੇ ਮਨ-ਪਸੰਦ ਗਾਇਕ ਗੁਰਨਾਮ ਭੁੱਲਰ, ਰਣਜੀਤ ਮਣੀ, ਬੱਬੂ ਮਾਨ ਤੇ ਮਾਸਟਰ ਸਲੀਮ ਜੀ ਹਨ। ਇਨਾਂ ਗਾਇਕਾਂ ਦੇ ਗੀਤ ਮੈਂ ਛੋਟੇ-ਮੋਟੇ ਪ੍ਰੋਗਰਾਮਾਂ ’ਤੇ ਅਕਸਰ ਹੀ ਗਾਉਂਦੀ ਰਹਿੰਦੀ ਹਾਂ।’’ ਹਰਸ਼ ਦਾ ਕਹਿਣ ਹੈ ਕਿ ਪੁਰਾਣੇ ਵੱਡਮੁੱਲੇ ਪੰਜਾਬੀ ਵਿਰਸੇ ਨੂੰ ਤਵਿਆਂ, ਟੇਪਾਂ ਰੀਲਾਂ ਤੇ ਸੀਡੀਆਂ ਦੇ ਰੂਪ ਵਿਚ ਸੰਭਾਲਦਿਆਂ ਹਿੱਕੜੀ ਨਾਲ ਲਾਈ ਬੈਠੇ ਬਲਜੀਤ ਟੰਡਨ (ਮਾਣਕਿਆਂ, ਪੰਚਕੂਲਾ ਚੰਡੀਗੜ) ਜੀ ਤੇ ਗੀਤਕਾਰ ਜੋਗਿੰਦਰ ਸਿੰਘ ਸੰਧੂ ਜੀ ਦਾ ਗਾਇਕੀ ਖੇਤਰ ਵਿਚ ਅੱਗੇ ਵਧਣ ਲਈ ਉਸਨੂੰ ਬਹੁਤ ਸਹਿਯੋਗ ਰਿਹਾ ਹੈ।

          ਸਾਹਨੇਵਾਲ ਵਿਖੇ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸਮਾਗਮ ਦੌਰਾਨ, ਭਾਰਤੀ ਕਲੋਨੀ ਕਾਰਾਬਾਰਾ ਲੁਧਿਆਣਾ ਵਿਖੇ ਅਤੇ ਮਾਛੀਵਾੜਾ ਵਿਖੇ ਮਿਲੇ ਸਨਮਾਨਾਂ ਸਮੇਤ ਅਨਗਿਣਤ ਸਨਮਾਨ ਹਾਸਲ ਕਰ ਚੁੱਕੀ ਸੁਹਣੀ-ਸੁਨੱਖੀ ਤੇ ਖੂਬਸੂਰਤ ਮੁਟਿਆਰ ਗਾਇਕਾ ਕੌਰ ਹਰਸ਼ ਤੋਂ ਗਾਇਕੀ-ਜਗਤ ਨੂੰ ਭਰਪੂਰ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ। ਰੱਬ ਕਰੇ ਸੁਰੀਲੀ ਤੇ ਦਮਦਾਰ ਅਵਾਜ਼ ਦੀ ਇਹ ਮਲਿਕਾ ਆਪਣੇ ਮਾਰਗ ਉਤੇ ਡਟੀ ਸ਼ੁਹਰਤਾਂ ਖੱਟਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਂ ਪੂਰੇ ਵਿਸ਼ਵ ਵਿਚ ਰੁਸ਼ਨਾਉਂਦੀ ਰਵੇ।

          ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641

ਸੰਪਰਕ : ਕੌਰ ਹਰਸ਼, 8437140212,  9646378192 .  

ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ‘ਕਹਾਣੀ ਧਾਰਾ’ ਦਾ ਪ੍ਰੇਮ ਗੋਰਖੀ ਅੰਕ ਰਿਲੀਜ

 


ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 23 ਜਨਵਰੀ, 2022
: ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪੰਜਾਬੀ ਵਿਭਾਗ ਵੱਲੋਂ ‘ਕਹਾਣੀਧਾਰਾ’ ਦਾ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ ਅੰਕ, ਖੋਜ਼-ਵਿਦਿਆਰਥੀਆਂ, ਅਧਿਆਪਕਾਂ ਅਤੇ ਲੇਖਕਾਂ ਦੀ ਹਾਜ਼ਰੀ ਵਿਚ ਵਿਭਾਗ ਦੇ ਮੁੱਖੀ ਡਾ. ਸਰਬਜੀਤ ਸਿੰਘ, ਅੰਗ੍ਰੇਜੀ ਵਿਭਾਗ ਦੇ ਮੁੱਖੀ ਡਾ. ਅਕਸੈ ਕੁਮਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜ. ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਪਾਲ ਸੰਧੂ, ਪ੍ਰੋ. ਉਮਾ ਸੇਠੀ, ਡਾ. ਗੁਰਮੇਲ ਸਿਘ, ਸੁਰਜੀਤ ਸੁਮਨ, ਸਬਦੀਸ਼, ਮਨਮੋਹਨ ਕੌਰ ਅਤੇ ਪਰਚੇ ਦੇ ਸੰਪਾਦਕ ਭਗਵੰਤ ਰਸੂਲਪੁਰੀ ਨੇ ਰਿਲੀਜ਼ ਕੀਤਾ। ਪੰਜਾਬ ਅਧਿਐਨ ਸਕੂਲ ਦੇ ਮੁੱਖੀ ਤੇ ਚੇਅਰਮੈਨ ਡਾ. ਸਰਬਜੀਤ ਸਿੰਘ ਨੇ ਪਰਚੇ ਬਾਰੇ ਬੋਲਦਿਆ ਕਿਹਾ, ‘‘ਸਾਹਿਤਕ ਪੱਤਰਕਾਰੀ ਵਿਚ ‘ਕਹਾਣੀ ਧਾਰਾ’ ਦਾ ਅਹਿਮ ਸਥਾਨ ਹੈ। ਦੋ ਸੌ ਪੰਜਾਹ ਪੰਨਿਆਂ ਦੇ ਹੱਥਲੇ ਗੋਰਖੀ ਅੰਕ ਵਿਚ ਗੋਰਖੀ ਦੀ ਰਚਨਾਕਾਰੀ, ਨਿੱਜੀ ਅਤੇ ਸਾਹਿਤਕ ਸਮਝ ਨੂੰ ਵੱਖ-ਵੱਖ ਵਿਦਵਾਨਾਂ ਨੇ ਉਭਾਰਨ ਦਾ ਸਫਲ ਯਤਨ ਕੀਤਾ ਹੈ।’’  ਡਾ. ਸੁਖਦੇਵ ਸਿਰਸਾ ਨੇ ਕਿਹਾ,‘‘ਹਾਸ਼ੀਏ ਉੱਤੇ ਧੱਕ ਦਿੱਤੇ ਗਏ ਹੋਰ ਲੇਖਕਾਂ ਬਾਰੇ ਵੀ ਵਿਸ਼ੇਸ ਅੰਕ ਛਪਣੇ ਚਾਹੀਦੇ ਹਨ। ਇਨਾਮ ਦੇਣ ਵਾਲੀਆਂ ਕਮੇਟੀਆਂ ਨੇ ਸੱਚਮੁੱਚ ਹੀ ਪ੍ਰੇਮ ਗੋਰਖੀ ਨਾਲ ਅਨਿਆ ਕੀਤਾ ਹੈ।’’.. ਡਾ. ਅਕਸੈ ਕੁਮਾਰ ਦੀ ਧਾਰਨਾ ਸੀ ਕਿ ਪ੍ਰੇਮ ਗੋਰਖੀ ਪੰਜਾਬੀ ਭਾਸ਼ਾ ਦਾ ਵੱਡੇ ਕੱਦ ਦਾ ਕਥਾਕਾਰ ਹੋਇਆ ਹੈ ਜਿਸ ਨੇ ਬਹੁਤ ਕਲਾਸਿਕ ਕਹਾਣੀਆਂ ਸਿਰਜ ਕੇ ਪੰਜਾਬੀ ਕਹਾਣੀ ਨੂੰ ਅਮੀਰ ਕੀਤਾ ਹੈ। ਡਾ. ਗੁਰਮੇਲ ਸਿੰਘ ਨੇ ਬੋਲਦਿਆ ਕਿਹਾ, ‘‘ਪਰਚੇ ਦੇ ਸੰਪਾਦਕ ਭਗਵੰਤ ਰਸੂਲਪੁਰੀ ਨੇ ਗੋਰਖੀ ਦੇ ਹਰ ਪੱਖ ਨੂੰ ਇਸ ਅੰਕ ਵਿਚ ਬੜੀ ਦਿਆਨਤਦਾਰੀ ਨਾਲ ਉਭਾਰਿਆ ਹੈ। . ਇਹ ਸਵਾਲ ਮੇਰੇ ਮਨ ਵਿਚ ਵੀ ਰੜਕਦੇ ਰਹੇ ਕਿ ਗੋਰਖੀ ਦੀ ਕੋਈ ਕਿਤਾਬ ਦੂਜੀ ਵਾਰ ਕਿਓਂ ਨਹੀਂ ਛਪੀ, ਉਸ ਉੱਤੇ ਕੋਈ ਆਲੋਚਨਾ ਦੀ ਪੁਸਤਕ ਕਿਉਂ ਨਹੀਂ ਛਪੀ ਅਤੇ ਉਸ ਨੂੰ ਬਣਦਾ ਕੋਈ ਵੱਡਾ ਵਕਾਰੀ ਇਨਾਮ ਕਿਓਂ ਨਹੀਂ ਮਿਲਿਆ, ਪਰ ‘ਕਹਾਣੀ ਧਾਰਾ’ ਦਾ ਵੱਡੇ ਅਕਾਰ ਦਾ ਅੰਕ ਪ੍ਰਕਾਸ਼ਤ ਕਰ ਕੇ ਸੰਪਾਦਕ ਤੇ ਗੋਰਖੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਨੇ ਉਸ ਨੂੰ ਮੁੜ ਜਿਉਂਦਾ ਕਰ ਦਿੱਤਾ ਹੈ। ਉੱਘੇ ਰੰਗ ਕਰਮੀ ਸਬਦੀਸ਼ ਨੇ ਕਿਹਾ,‘‘ਗੋਰਖੀ ਸਾਡੇ ਸਮਿਆਂ ਦਾ ਪ੍ਰਤੀਨਿੱਧ ਲੇਖਕ ਹੋਇਆ ਹੈ। ਉਸ ਦੀ ਸਵੈ-ਜੀਵਨੀ ‘ਗੈਰ ਹਾਜ਼ਰ ਆਦਮੀ’ ਪੰਜਾਬੀ ਦੀ ਕਲਾਸਿਕ ਰਚਨਾ ਹੈ। ਉਸ ਦੀਆਂ ਕਹਾਣੀਆਂ, ‘ਜੀਣ ਮਰਨ’, ‘ਇਕ ਟਿਕਟ ਰਾਮਪੁਰਾ ਫੂਲ’, ‘ਸੰਸਕਾਰ’,‘ਲੇਹਾ’ ਤੇ ‘ਧਰਤੀ ਪੁੱਤਰ’ ਕਲਾਸਿਕ ਕਹਾਣੀਆਂ ਹਨ।’’

          ਸੁਰਜੀਤ ਸੁਮਨ ਦੀ ਧਾਰਨਾ ਸੀ ਕਿ ਬੇਸ਼ੱਕ ਗੋਰਖੀ ਇਨਾਮਾਂ ਸਨਮਾਨਾਂ ਤੋਂ ਅਣਗੌਲਿਆ ਰਿਹਾ ਲੇਕਿਨ ਉਹਦੇ ਕਥਾ ਸੰਸਾਰ ਨੇ ਮਾਨਵੀ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਨੂੰ ਬੜੀ ਸਮਰੱਥਾ ਨਾਲ ਫੜਿਆ। ਉਸ ਨੇ ਆਪਣੀਆਂ ਕਹਾਣੀਆਂ ਤੇ ਨਾਵਲਾਂ ਵਿਚ ਅਜਿਹਾ ਪਾਤਰ ਅਤੇ ਸਥਿਤੀਆਂ ਸਿਰਜੀਆਂ ਹਨ ਜਿਨਾਂ ਸਦਕਾ ਗੋਰਖੀ ਪਾਠਕਾਂ ਦੇ ਮਨਾਂ ਵਿਚ ਅਜੇ ਤੱਕ ਵਸਿਆ ਹੋਇਆ ਹੈ। ਪਰਚੇ ਦੇ ਸੰਪਾਦਕ ਅਤੇ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਿਹਾ, ‘‘ਗੋਰਖੀ ਦਾ ਅੰਕ ਤਿਆਰ ਕਰਨਾ ਬਹੁਤ ਕਠਿਨ ਕਾਰਜ ਸੀ, ਕਿਉਂਕਿ ਉਸ ਦੀ ਕੋਈ ਵੀ ਕਿਤਾਬ ਮਾਰਕੀਟ ਵਿਚ ਮੌਜੂਦ ਨਹੀਂ। ਇਸ ਅੰਕ ਚ ਗੋਰਖੀ ਦੀਆਂ ਮੁਲਾਕਾਤਾਂ, ਸ਼ਬਦ ਚਿੱਤਰ, ਸਵੈ ਕਥਨ, ਚਿੱਠੀਆਂ ਅਤੇ ਉਸ ਦੀਆਂ ਕਿਤਾਬਾਂ ਦੀ ਪਰਖ ਪੜਚੋਲ ਨਾਲ ਸਬੰਧਤ ਸਮੱਗਰੀ ਪੜਨ ਨੂੰ ਮਿਲੇਗੀ। ਇਸ ਅੰਕ ਰਾਹੀਂ ਪਾਠਕ ਗੋਰਖੀ ਨੂੰ ਇਕ ਵੱਡੇ ਕਥਾਕਾਰ ਦੇ ਤੌਰ ਤੇ ਪੜ ਤੇ ਸਮਝ ਸਕਦੇ ਹਨ।  ਪੰਜ ਮੁਲਾਕਾਤਾਂ ਵਿਚ ਗੋਰਖੀ ਨੇ ਵਿਚਾਰ ਉਤੇਜਿਤ ਜਵਾਬ ਦਿੱਤੇ ਹਨ। ਪਰਚੇ ਵਿਚ ਪ੍ਰਕਾਸ਼ਤ ਉਸਦੇ ਸਵੈ-ਕਥਨ ਸਾਹਿਤ, ਸਾਹਿਤਕ ਸਮਝ ਅਤੇ ਸਾਹਿਤ ਦੀ ਸਿਆਸਤ ਬਾਰੇ ਗੰਭੀਰ ਸਵਾਲ ਖੜੇ ਕਰਦੇ ਹਨ। ਇਸ ਅੰਕ ਦੀ ਤਰਤੀਬ ਨੂੰ ਦਸਤਾਵੇਜੀ ਬਣਾਉਣ ਲਈ 200 ਦੇ ਕਰੀਬ ਤਸਵੀਰਾਂ ਤੇ ਸਵੈ-ਕਥਨਾਂ ਨੂੰ ਛਾਪਣਾ ਜਰੂਰੀ ਸੀ ਤਾਂ ਕਿ ਪਾਠਕਾਂ ਨੂੰ ਗੋਰਖੀ ਦੀ ਸ਼ਖ਼ਸੀਅਤ ਅਤੇ ਸਾਹਿਤ ਪ੍ਰਤੀ ਬਣੀ ਸਮਝ ਦਾ ਪਤਾ ਲੱਗ ਸਕੇ। ਇਹ ਦੱਸਦਿਆਂ ਖੁਸ਼ੀ ਮਿਲ ਰਹੀ ਹੈ ਕਿ ਇਸ ਅੰਕ ਨੂੰ ਪਾਠਕਾਂ ਵੱਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ।’’

Saturday, 22 January 2022

ਕਿਸਾਨ ਆਗੂ ਸੁਰਿੰਦਰਜੀਤ ਸਿੰਘ ਸੇਮਾ ਨਮਿਤ ਪਿੰਡ ਡਰੋਲੀ ਖੁਰਦ ਵਿੱਖੇ ਅੰਤਿਮ ਅਰਦਾਸ ਹੋਈ


ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਦਿੱਲੀ ਵਿਖੇ ਪੂਰਾ ਇੱਕ ਸਾਲ ਕਿਸਾਨੀ ਸਘੰਰਸ਼ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਅਤੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪਿੰਡ ਡਰੋਲੀ ਖੁਰਦ ਦੇ ਕਿਸਾਨ ਸੁਰਿੰਦਰਜੀਤ ਸਿੰਘ ਸੇਮਾ ਨਮਿਤ ਅੰਤਿਮ ਅਰਦਾਸ ਦੀ ਰਸਮ ਪਿੰਡ ਡਰੋਲੀ ਖੁਰਦ ਵਿਖੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ੍ਰੀ ਸਹਿਜਪਾਠ ਸਾਹਿਬ ਦੇ ਭੋਗ ਉਪਰੰਤ ਹੋਈ। ਇਸ ਮੌਕੇ ਰਾਗੀ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲੇ ਅਤੇ ਸਾਥੀਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਸੁਰਿੰਦਰਜੀਤ ਸਿੰਘ ਸੇਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਘੇ ਕਿਸਾਨ ਆਗੂ ਅਮਰਜੀਤ ਸਿੰਘ ਬੈਂਸ ਆਦਮਪੁਰ, ਬੀ.ਕੇ.ਯੂ ਦੇ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸੁਰਿੰਦਰਜੀਤ ਸਿੰਘ ਸੇਮਾ ਨੇ ਜਦੋਂ ਕਿਸਾਨ ਸਘੰਰਸ਼ ਸ਼ੁਰੂ ਹੋਇਆ ਉਸੇ ਦਿਨ ਤੋਂ ਲੈ ਕੇ ਸਘੰਰਸ਼ ਦੀ ਜਿੱਤ ਤੱਕ ਕਿਸਾਨ ਭਰਾਵਾਂ ਦਾ ਪੂਰਾ ਸਾਥ ਦਿਤਾ ਅਤੇ ਆਪਣੇ ਵਲੋਂ ਅਤੇ ਆਪਣੇ ਹਲਕੇ ਦੇ ਸਹਿਯੋਗੀਆਂ ਵਲੋਂ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਉਹ ਇੱਕ ਇਨਾਮਦਾਰ ਅਤੇ ਨਿੱਡਰ ਕਿਸਾਨ ਸਨ। ਜੋ ਕਿ ਹਮੇਸ਼ਾ ਕਿਸਾਨੀ ਯੋਧਿਆਂ ਦੀ ਗਿਣਤੀ ਵਿੱਚ ਕਿਸਾਨ ਭਰਾਵਾਂ ਦੇ ਮਨ੍ਹਾਂ ਵਿੱਚ ਵਸਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਸਮੂਹ ਕਿਸਾਨ ਭਾਈਚਾਰਾ ਸੁਰਿੰਦਰਜੀਤ ਸਿੰਘ ਸੇਮਾ ਦੇ ਪਰਿਵਾਰ ਨਾਲ ਜਿਥੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਉਥੇ ਹਰ ਵੇਲੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਡਰੋਲੀ ਖੁਰਦ ਵਿੱਖੇ ਅੰਤਿਮ ਅਰਦਾਸ ਦੀ ਰਸਮ ਵਿੱਚ ਹੋਰ ਵੱਖ ਵੱਖ ਬੁਲਾਰਿਆਂ ਨੇ ਵੀ ਸੁਰਿੰਦਰਜੀਤ ਸਿੰਘ ਸੇਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਅਰਦਾਸ ਦੀ ਰਸਮ ਦਾ ਸਮਾਗਮ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਸ. ਸੁਰਿੰਦਰਜੀਤ ਸਿੰਘ ਸੇਮਾ ਆਪਣੇ ਪਿਛੇ ਪਤਨੀ ਰਵਿੰਦਰ ਕੌਰ ਅਤੇ ਦੋ ਬੇਟੇ ਛੱਡ ਗਏ ਹਨ। ਇਸ ਮੌਕੇ ਮਨਜੀਤ ਸਿੰਘ ਡਰੋਲੀ, ਸੁਖਵਿੰਦਰ ਸਿੰਘ ਡਰੋਲੀ ਖੁਰਦ, ਸੁਰਿੰਦਰਜੀਤ ਸਿੰਘ ਬੱਬੀ ਸਾਬਕਾ ਸਰਪੰਚ ਮਨਸੂਰਪੁਰ ਵਡਾਲਾ, ਰਿੰਪਾ ਡਰੋਲੀ ਖੁਰਦ, ਹਰਮਨਦੀਪ ਸਿੰਘ, ਗੁਰਮੁੱਖ ਸਿੰਘ ਚੱਕੋਵਾਲ, ਰੋਮੀ ਮਿਨਹਾਸ ਅਤੇ ਹੋਰ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ। 


ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਆਟੋ ਯੂਨੀਅਨ ਜੰਡੂ ਸਿੰਘਾ ਵਿਖੇ ਸੈਮੀਨਾਰ ਦਾ ਆਯੋਜਨ

ਆਟੋ ਨੂੰ ਰਿਫਲੈਕਟਰ ਲਾਗਉਂਦੇ ਅਤੇ ਆਟੋ ਚਾਲਕ ਨੂੰ ਜਾਗਰੂਕ ਕਰਦੇ ਟ੍ਰੈਫਿਕ ਪੁਲਿਸ ਅਧਿਕਾਰੀ।

ਜਲੰਧਰ (ਅਮਰਜੀਤ ਸਿੰਘ)- ਟਰੈਫਿਕ ਇੰਚਾਰਜ ਇੰਸਪੈਕਟਰ ਰਣਜੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਆਟੋ ਯੂਨੀਅਨ ਬੱਸ ਅੱਡਾ ਜੰਡੂ ਸਿੰਘਾ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਟਰੈਫਿਕ ਨਿਯਮਾਂ, ਵਾਤਾਵਰਣ ਦੀ ਸੁਰੱਖਿਆ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਐਸ.ਆਈ ਹਰੀਸ਼ ਕੁਮਾਰ, ਏ.ਐਸ.ਆਈ ਸਤਨਾਮ ਸਿੰਘ, ਏ.ਐਸ.ਆਈ ਸੁਖਪਾਲ ਸਿੰਘ ਵਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵੱਧ ਰਹੀ ਧੁੰਦ ਕਾਰਨ ਹੋ ਰਹੇ ਹਾਦਸਿਆਂ ਦੀ ਰੋਕਥਾਮ ਲਈ ਵੱਖ ਵੱਖ ਵਾਹਨਾਂ ਤੇ ਰਿਫਲ਼ੈਕਟਰ ਵੀ ਲਗਾਏ ਗਏ। ਇਸ ਦੇ ਨਾਲ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ। ਇਸ ਸੈਮੀਨਾਰ ਦੌਰਾਨ ਵਿਚ ਐਸ.ਆਈ ਹਰੀਸ਼ ਕੁਮਾਰ, ਏ.ਐਸ ਆਈ ਸਤਨਾਮ ਸਿੰਘ, ਏ.ਐਸ ਆਈ ਸੁਖਪਾਲ ਸਿੰਘ ਤੇ ਐਚ.ਸੀ ਜਸਵੀਰ ਸਿੰਘ ਸ਼ਾਮਿਲ ਹੋਏ।



Friday, 21 January 2022

ਉਘੇ ਸਮਾਜ ਸੇਵਕਾਂ ਵੱਲੋਂ ਡਾਕਟਰ ਖੇੜਾ ਜੀ ਨੂੰ ਕੀਤਾ ਗਿਆ ਸਨਮਾਨਿਤ


ਮੰਡੀ ਗੋਵਿੰਦਗ਼ੜ੍ਹ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦਾ ਲੋਹੇ ਦੀ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਇਕ ਸਾਦੇ ਸਮਾਗਮ ਵਿੱਚ ਹਮੇਸ਼ਾ ਸਮਾਜ ਵਿਚ ਸਮਾਜ ਦੀ ਚੜ੍ਹਦੀ ਕਲਾ ਲਈ ਅਣਥੱਕ ਮਿਹਨਤ ਕਰਨ ਵਾਲੇ ਵਿਅਕਤੀ ਡਾਕਟਰ ਜਸਵੰਤ ਸਿੰਘ ਖੇੜਾ ਦਾ ਮੁਢਲੀ ਕਤਾਰ ਦੇ ਸਮਾਜ ਸੇਵਕਾਂ ਵੱਲੋਂ  ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ, ਕਿ੍ਰਸ਼ਨ ਕੁਮਾਰ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ, ਜਸਵਿੰਦਰ ਸਿੰਘ ਮਾਣਕ ਮਾਜਰਾ, ਬਲਵੀਰ ਸਿੰਘ ਫੋਰਮੈਨ ਉਘੇ ਸਮਾਜ, ਇੰਦਰਜੀਤ ਕੌਰ ਉਘੀ ਸਮਾਜ ਸੇਵਕਾਂ ਅਤੇ ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਲੋਹ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸੰਸਥਾ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 2 ਫਰਵਰੀ 2022 ਨੂੰ ਸੰਸਥਾ ਨੂੰ ਚਲਦਿਆਂ ਪੂਰੇ 20 ਸਾਲ ਹੋ ਜਾਣਗੇ ਮੈਂ ਬੇਹੱਦ ਖੁਸ਼ੀ ਮਹਿਸੂਸ ਕਰਦਾ ਹੋਇਆ ਇਨ੍ਹਾਂ ਸਮੂਹ ਸਮਾਜ ਸੇਵਕਾਂ ਦਾ ਸਨਮਾਨ ਕਰਨ ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਵੀਹ ਸਾਲਾਂ ਦੀ ਸੇਵਾ ਦਾ ਮੁੱਲ ਸਨਮਾਨ ਕਰਕੇ ਮੋੜਿਆ। ਮੈਂ ਪਹਿਲਾਂ ਵੀ ਤਰ੍ਹਾਂ ਹੁਣ ਹੋਰ ਵੀ ਤਨਦੇਹੀ ਅਤੇ ਦ੍ਰਿੜਤਾ ਨਾਲ ਜ਼ਿੰਮੇਵਾਰੀ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਮਨਜੀਤ ਕੌਰ ਚੇਅਰਪਰਸਨ ਇਸਤਰੀ ਵਿੰਗ ਅਮਲੋਹ,ਮੇਵਾ ਸਿੰਘ ਠੇਕੇਦਾਰ ਸੈਕਟਰੀ ਪੰਜਾਬ, ਜ਼ੀਨਤ ਬੇਗਮ ਮੀਤ ਪ੍ਰਧਾਨ ਇਸਤਰੀ ਵਿੰਗ, ਲਖਵੀਰ ਸਿੰਘ ਪ੍ਰੀਤ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਅਤੇ ਵਰਿੰਦਰ ਕੁਮਾਰ ਸ਼ਰਮਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਦੇ 25ਵੇਂ ਸਥਾਪਨਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਏ


ਹੁਸ਼ਿਆਰਪੁਰ 20 ਜਨਵਰੀ (ਤਰਸੇਮ ਦੀਵਾਨਾ)- ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਦੇ 25ਵੇਂ ਸਥਾਪਨਾ ਦਿਵਸ ਮੌਕੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ.ਹੁਸ਼ਿਆਰਪੁਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਉਚੇਚੇ ਤੌਰ ਤੇ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਸ਼੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ ਨੇ ਸ਼ਿਰਕਤ ਕੀਤੀ। ਮਹਾਨ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਤ ਬਾਬਾ ਕੁਲਦੀਪ ਸਿੰਘ ਜੀ ਨਾਨਕਸਰ ਠਾਠ ਮਜਾਰੀ, ਭਾਈ ਸੁਰਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ, ਭਾਈ ਜਪਨੀਸ਼ ਸਿੰਘ ਸਿਮਰੀਸ਼ ਸਿੰਘ ਭਾਈ ਸੂਰਬੀਰ ਸਿੰਘ, ਬੀਬੀ ਗੁਰਜੀਤ ਕੌਰ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ, ਕਵੀਸ਼ਰ ਭਾਈ ਨਿਸ਼ਾਨ ਸਿੰਘ ਮਾਨਪੁਰੀ ਆਦਿ ਜਥਿਆਂ ਨੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਦੇ 25ਵੇਂ ਸਥਾਪਨਾ ਦਿਵਸ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਵਾਲੇ ਬਣਨ ਦੀ ਅਪੀਲ ਕਰਦੇ ਹੋਏ ਆਪਣਾ ਦਸਵੰਧ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਖਰਚਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਨੇ ਆਪਣੀ ਕਿਰਤ ਕਮਾਈ ਵਿੱਚੋਂ 10 ਬੱਚੀਆਂ ਨੂੰ ਪੜ੍ਹਾਈ ਵਾਸਤੇ 5-5 ਹਜ਼ਾਰ ਰੁਪਏ ਦੀਆਂ ਐੱਫਡੀਆਂ ਵੀ ਸੌਂਪੀਆਂ। ਸਮਾਗਮ ਵਿਚ ਉਚੇਚੇ ਤੌਰ ਤੇ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਪ੍ਰਧਾਨ ਗੁਰਪ੍ਰੀਤ ਸਿੰਘ ਤੰਬੜ ਦੀ ਅਗਵਾਈ ਵਿੱਚ ਸ਼ਾਮਲ ਹੋਏ ਸੁਸਾਇਟੀ ਮੈਂਬਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵੱਲੋਂ ਭੇਜੇ ਭਾਈ ਦਲਜੀਤ ਸਿੰਘ ਕਾਕੂ ਅਤੇ ਹੋਰ ਸ਼ਖ਼ਸੀਅਤਾਂ ਦੇ ਨਾਲ ਨਾਲ ਪਿਛਲੇ 25 ਸਾਲਾਂ ਵਿੱਚ ਯਾਦਗਾਰੀ ਸੇਵਾ ਨਿਭਾਉਣ ਵਾਲੇ ਸਦੀਵੀ ਵਿਛੋੜਾ ਦੇ ਗਈਆਂ ਸਖਸ਼ੀਅਤਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਚ ਸੰਚਾਲਨ ਗੁਰਬਿੰਦਰ ਸਿੰਘ ਪਲਾਹਾ ਨੇ ਕਰਦਿਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਕੇਂਦਰੀਏ ਵਿਦਿਆਲੇ ਆਦਮਪੁਰ ਵੱਲੋਂ ਹਾਰਦਿਕ ਰਾਜਪੂਤ ਦਾ ਵਿਸੇਸ਼ ਸਨਮਾਨ


ਆਲ ਇੰਡੀਆ ਵਿਰਸਾ ਇੰਟਰ ਸਕੂਲ ਮੁਕਾਬਲੇ ਵਿਚ ਰੂਟ-ਟੂ-ਰੂਟਸ ਵਿਚ ਹਾਰਦਿਕ ਰਾਜਪੂਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ

ਭੋਗਪੁਰ 20 ਜਨਵਰੀ (ਅਮਰਜੀਤ ਸਿੰਘ)- ਅਖਿਲ ਭਾਰਤੀਯ ਵਿਰਸਾ ਪ੍ਰਤੀਯੋਗਤਾ ਰੂਟ-ਟੂ-ਰੂਟਸ 2021 ਆਨਲਾਈਨ ਸੀ.ਬੀ.ਐਸ.ਸੀ ਬੋਰਡ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ਨੌਰਥ ਜ਼ੋਨ ਦੇ 265 ਕੇਂਦਰੀ ਵਿਦਿਆਲਿਆ ਨੇ ਭਾਗ ਲਿਆ, ਜਿਸ ਵਿੱਚੋਂ ਆਦਮਪੁਰ ਦੇ ਕੇਂਦਰੀ ਵਿਦਿਆਲਾ ਸਕੂਲ ਨੰਬਰ 1 ਦੇ ਵਿਦਿਆਰਥੀ ਭੋਗਪਰ ਦੇ ਰਹਿਣ ਵਾਲੇ ਹਾਰਦਿਕ ਰਾਜਪੂਤ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਭੋਗਪੁਰ ਅਤੇ ਪੂਰੇ ਪੰਜਾਬ  ਦਾ ਨਾਂ ਰੌਸ਼ਨ ਕੀਤਾ। ਹਾਰਦਿਕ ਰਾਜਪੂਤ ਦੇ ਪਿਤਾ ਸ਼੍ਰੀ ਪੀ.ਸੀ ਰਾਊਤ ਰਾਜਪੂਤ ਨੂੰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਸੰਗੀਤ ਅਧਿਆਪਕ ਪਵਨ ਕੁਮਾਰ, ਅਕਸ਼ੇ ਕੁਮਾਰ, ਮੈਡਮ ਅਨੀਤਾ, ਮੈਡਮ ਨੀਲਮ ਅਤੇ ਸਮੂਹ ਸਟਾਫ ਵੱਲੋਂ ਸੇਨ ਸਿਨਸਟੀਰ ਆਫ ਕਲਚਰ ਇੰਡੀਆ ਤੋਂ ਇੱਕ ਸਰਟੀਫਿਕੇਟ ਅਤੇ 15 ਹਜ਼ਾਰ ਰੁਪਏ ਦਾ ਗਿਫਟ ਦੇ ਕੇ ਹਾਰਦਿਕ ਰਾਜਪੂਤ ਨੂੰ ਸਨਮਾਨਤ ਕੀਤਾ। ਪ੍ਰਿੰਸੀਪਲ ਰਾਕੇਸ਼ ਮਹਾਜਨ ਨੇ ਕਿਹਾ ਕਿ ਜਿੱਥੇ ਪੜ੍ਹਾਈ ਵਿੱਚ ਹਾਰਦਿਕ ਰਾਜਪੂਤ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਸੰਗੀਤ ਖੇਤਰ ਵਿੱਚ ਆਪਣੇ ਪਿਤਾ ਉਸਤਾਦ ਪੀ.ਸੀ ਰੌਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਿਹਾ ਹੈ, ਪ੍ਰਮਾਤਮਾ ਕਰੇ ਇਹ ਬੱਚਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਕਸ਼ੇ।

Thursday, 20 January 2022

ਨਾਮਜ਼ਦਗੀ ਪ੍ਰਕਿਰਿਆ ਸਬੰਧੀ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਦਿੱਤੀ ਸਿਖਲਾਈ


ਵਧੀਕ ਡਿਪਟੀ ਕਮਿਸ਼ਨਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਕਰਵਾਇਆ ਜਾਣੂ

ਜਲੰਧਰ 19 ਜਨਵਰੀ (ਅਮਰਜੀਤ ਸਿੰਘ)- ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਟ੍ਰੇਨਿੰਗ ਕਰਵਾਈ ਗਈ ਤਾਂ ਜੋ ਨਾਮਜ਼ਦਗੀ ਪ੍ਰਕਿਰਿਆ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

       


ਸਿਖਲਾਈ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ 20 ਫਰਵਰੀ ਨੂੰ ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਦੇ 1975 ਬੂਥਾਂ 'ਤੇ ਵੋਟਾਂ ਪੈਣਗੀਆਂ, ਜਿਸ ਲਈ 25 ਜਨਵਰੀ ਤੋਂ 1 ਫਰਵਰੀ 2022 ਤੱਕ ਰਿਟਰਨਿੰਗ ਅਫ਼ਸਰਾਂ ਵੱਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਜਦਕਿ 2 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਉਨ੍ਹਾਂ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਇਨ੍ਹਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਰਿਟਰਨਿੰਗ ਅਫ਼ਸਰ ਆਪੋ-ਆਪਣੇ ਦਫ਼ਤਰਾਂ ਵਿੱਚ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਪ੍ਰੋਟੋਕੋਲ ਅਨੁਸਾਰ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ।

         ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਓਜਸਵੀ ਅਲੰਕਾਰ, ਜ਼ਿਲ੍ਹੇ ਦੇ ਸਮੂਹ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਅਤੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਵੀ ਮੌਜੂਦ ਸਨ।

ਜੰਡੂ ਸਿੰਘਾ ਵਿਖੇ ਅਕਾਲੀ ਬਸਪਾ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ


ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵਲੋਂ ਜੰਡੂ ਸਿੰਘਾ ਦੇ ਅਕਾਲੀ ਬਸਪਾ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਦਾ ਜੰਡੂ ਸਿੰਘਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਇਸ ਬਾਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਨੋਜਵਾਨ ਵਰਗ ਵਿੱਚ ਵੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਕਾਲੀ ਬਸਪਾ ਗੱਠਜੋੜ ਨੂੰ ਕਾਮਯਾਬ ਕਰਨ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸ.ਓ.ਆਈ ਦੇ ਜਿਲ੍ਹਾ ਪ੍ਰਧਾਨ ਚੇਤਨਪਾਲ ਸਿੰਘ ਹਨੀ ਜੰਡੂ ਸਿੰਘਾ, ਚਰਨਜੀਤ ਸਿੰਘ ਜੋਗੀ ਉੱਘੇ ਲਿਖਾਰੀ, ਪੰਡਿਤ ਪਰਵਿੰਦਰ ਸ਼ਰਮਾਂ, ਪਰਮਜੀਤ ਸਿੰਘ ਲਾਲਾ, ਭਾਈ ਜੋਗਿੰਦਰਪਾਲ ਬੰਗੜ ਅਤੇ ਸਾਥੀਆਂ ਵਲੋਂ ਅਕਾਲੀ ਦਲ ਬਸਪਾ ਗੱਠਜੋੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਬਲਵਿੰਦਰ ਕੁਮਾਰ ਨੂੰ ਭਰੋਸਾ ਦਿਵਾਇਆ। ਇਸ ਮੌਕੇ ਇਕਬਾਲ ਸਿੰਘ ਮਿਲਾਵਾ, ਜਸਪਾਲ ਸਿੰਘ, ਜੋਗਿੰਦਰ ਸਿੰਘ, ਅਸ਼ੋਕ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ। 


Wednesday, 19 January 2022

ਸੁਨੀਲ ਕੁਮਾਰੀ ਸ਼ਰਮਾ ਨੂੰ ਮੰਚ ਵੱਲੋਂ ਕੀਤਾ ਗਿਆ ਸਨਮਾਨਿਤ- ਡਾਕਟਰ ਖੇੜਾ


ਫਤਿਹਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਅਤੇ ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ  ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਅਤੇ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਸੁਨੀਲ ਕੁਮਾਰੀ ਸ਼ਰਮਾ ਨੂੰ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਦੀ ਅਤਿਅੰਤ ਜ਼ਰੂਰਤ ਹੈ। ਤਾਂ ਜ਼ੋ ਸਮਾਜ ਅੰਦਰੋਂ ਭੈੜੀਆਂ ਅਲਾਮਤਾਂ ਨੂੰ ਜੜ੍ਹੋਂ ਖ਼ਤਮ ਕਰ ਸਕੀਏ। ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਮਨੁਖਤਾ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸੁਨੀਲ ਕੁਮਾਰੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ੋ ਮੈਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਹਮੇਸ਼ਾ ਹੀ ਉਸ ਨੂੰ ਯਾਦ ਰੱਖਾਗੀ ਅਤੇ ਹਮੇਸ਼ਾ ਮੰਚ ਦੇ ਨਾਲ ਸਮਾਜ ਸੇਵਾ ਕਰਦੀ ਰਹਾਂਗੀ। ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮਲਹੋਤਰਾ ਚੇਅਰਮੈਨ, ਸੁਰਿੰਦਰ ਆਹਲੂਵਾਲੀਆ ਉਪ ਚੇਅਰਪਰਸਨ ਬੁਧੀਜੀਵੀ ਸੈੱਲ, ਐਂਚ ਆਰ ਐਮ ਪਰਮਪਾਲ ਸਿੰਘ ਅਡਵਾਈਜ਼ਰ ਐਂਟੀ ਕਰਾਇਮ  ਸੈਲ, ਮੱਖਣ ਗੁਪਤਾ ਪਟਿਆਲਾ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਗੁਰਜੀਤ ਪਾਲ ਸਿੰਘ ਰਾਜੂ ਲੰਬੀ ਚੇਅਰਮੈਨ ਐਂਟੀ ਕਰਾਇਮ ਸੈਲ ਅਤੇ ਕਾਨਤਾ ਰਾਣੀ ਉਪ ਪ੍ਰਧਾਨ ਇਸਤਰੀ ਵਿੰਗ ਪੰਜਾਬ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਪੰਚਕੂਲਾ ਵਿਖੇ ਮੰਚ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਪੰਚਕੂਲਾ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪੰਚਕੂਲਾ ਸਟੇਟ ਹਰਿਆਣਾ ਵਿਖੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਸੀਮਾ ਨਾਗਪਾਲ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ,ਅਤੇ ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਜਨੀ ਬਾਲਾ ਚੇਅਰਪਰਸਨ ਐਂਟੀ ਕਰਾਇਮ ਸੈਲ, ਅਸ਼ਵਨੀ ਕੁਮਾਰ ਉਪ ਚੇਅਰਮੈਨ ਐਂਟੀ ਕਰਾਇਮ ਸੈਲ ਅਤੇ ਪੂਨਮ ਸੁਬਰਾਮਨੀਅਮ ਉਪ ਪ੍ਰਧਾਨ ਇਸਤਰੀ ਵਿੰਗ ਪੰਚਕੂਲਾ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੇਂ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਡਾਇਰੀਆ ਵੀ ਦਿਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਹਰਿਆਣਾ ਸਟੇਟ ਵਿੱਚ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਕਿਉਂਕਿ ਹਰਿਆਣਾ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ । ਸਟੇਟ ਹਰਿਆਣਾ ਦਾ ਯੂਥ ਵਿੰਗ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ । ਹੋਰਨਾਂ ਤੋਂ ਇਲਾਵਾ ਐਚ ਆਰ ਐਮ ਪਰਮਪਾਲ ਸਿੰਘ ਅਡਵਾਈਜ਼ਰ, ਰੁਪਿੰਦਰ ਕੌਰ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮੱਖਣ ਗੁਪਤਾ ਪਟਿਆਲਾ, ਕਿਰਨਦੀਪ ਕੌਰ ਪ੍ਰਧਾਨ ਅਮਲੋਹ, ਅਮਰਜੀਤ ਕੌਰ, ਪ੍ਰਭਪ੍ਰੀਤ ਸਿੰਘ ਉਪ ਪ੍ਰਧਾਨ ਅਤੇ ਬਲਵਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Friday, 14 January 2022

ਮਨੁੱਖੀ ਅਧਿਕਾਰ ਮੰਚ ਨੇ ਲੜਕੀ ਦੇ ਵਿਆਹ ਦੀ ਜ਼ੁਮੇਵਾਰੀ ਨਿਭਾਈ- ਅਵਤਾਰ ਸਿੰਘ


ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੇ ਅਵਤਾਰ ਸਿੰਘ ਚੇਅਰਮੈਨ ਐਂਟੀ ਕਰਾਇਮ ਸੈਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬੀਤੇ ਦਿਨੀਂ ਮਾਣਯੋਗ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਲੋੜਵੰਦ ਲੜਕੀ ਦਾ ਵਿਆਹ ਦਾ ਪੂਰਾ ਖ਼ਰਚਾ ਕਰਕੇ ਇੱਕ ਉਘਾ ਸਮਾਜ ਸੇਵਕ ਹੋਣ ਦਾ ਸਬੂਤ ਦਿੱਤਾ। ਇਹ ਲੋੜਵੰਦ ਪਰਿਵਾਰ  ਪਿੰਡ ਹਿਆਲਾ ਨੇੜੇ ਨਵਾਂ ਸ਼ਹਿਰ ਦੀ ਰਹਿਣ ਵਾਲਾ ਹੈ।ਇਸ ਵਿਆਹ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰ ਹਰਭਜਨ ਲਾਲ ਸਾਗਰ ਜਨਰਲ ਸਕੱਤਰ ਅਤੇ ਮਾਲਕ ਸਾਗਰ ਰਿਸੋਟਰ ਦੇ ਜਾਡਲਾ ਰੋਡ ਰਾਹੋਂ, ਮਧੂ ਸੂਦਨ, ਰਵਿੰਦਰ ਕੁਮਾਰ ਮੈਂਬਰ ਅਤੇ ਰਮਨਦੀਪ ਸਾਗਰ ਦੇ ਸਹਿਯੋਗ ਨਾਲ ਬੀਬੀ ਮਨਪ੍ਰੀਤ ਕੌਰ ਸਪੁੱਤਰੀ ਮਦਨ ਲਾਲ ਦੀ ਸ਼ਾਦੀ ਦਾ ਸਾਰਾ ਖਰਚਾ ਵਹਿਗੁਰੂ ਜੀ ਦੀ ਕਿਰਪਾ ਨਾਲ ਕੀਤਾ ਗਿਆ। ਇਸ ਮੌਕੇ ਸੋਹਰੇ ਪਰਿਵਾਰ ਅਤੇ ਰਿਸ਼ਤੇਦਾਰ ਸਾਕ ਸੰਬੰਧੀ ਤੋਂ ਇਲਾਵਾ ਹੁਸਨ ਲਾਲ ਸੂੰਡ, ਅਮਰੀਕ ਸਿੰਘ ਅਤੇ ਨਿਰਮਲ ਲਾਲ ਆਦਿ ਵੀ ਕਾਰਜ ਕਰਨ ਵੇਲੇ ਮੌਜੂਦ ਰਹੇ। ਸਾਰਿਆਂ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਮਾਲਕਾਂ ਜਿਥੇ ਧੀਆਂ ਨੂੰ ਜਨਮ ਦਿੰਦਾ ਏ ਉਥੇ ਉਨ੍ਹਾਂ ਦੀ ਪਰਵਰਿਸ਼ ਅਤੇ ਹੱਥ ਪੀਲੇ ਕਰਨ ਜੋਗੀ ਸਮੱਰਥਾ ਵੀ ਬਖਸ਼ ਦਿਆ ਕਰੋ ਜੀ। ਲੋੜਵੰਦ ਲੋਕਾਂ ਦੀ ਮੱਦਦ ਕਰਨ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ।

ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਗੁਰਪ੍ਰੀਤ ਸਿੰਘ ਕੰਧਾਲਾ ਦਾ ਗਾਇਨ ਕੀਤਾ ਸ਼ਬਦ "ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।।" ਰਿਲੀਜ਼।



ਹੁਸ਼ਿਆਰਪੁਰ 14 ਜਨਵਰੀ ( ਤਰਸੇਮ ਦੀਵਾਨਾ ) ਮਿਊਜ਼ਿਕ ਬੈਨਰ 'ਨੰਗਲ ਈਸ਼ਰ' ਹੁਸ਼ਿਆਰਪੁਰ ਵਲੋਂ ਮਾਘੀ ਦੇ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਚਾਲ਼ੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਭਾਈ ਗੁਰਪ੍ਰੀਤ ਸਿੰਘ ਕੰਧਾਲਾ ਦੇ ਜਥੇ ਦਾ ਗਾਇਨ ਕੀਤਾ ਹੋਇਆ ਸ਼ਬਦ "ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।" ਗੁਰਦੁਆਰਾ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਮਾਘੀ ਦੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸੁਰਿੰਦਰਪਾਲ ਸਿੰਘ ਜੀ,ਜ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਭਾਈ ਗੁਰਪ੍ਰੀਤ ਸਿੰਘ ਕੰਧਾਲਾ, ਭਾਈ ਜਸਪ੍ਰੀਤ ਸਿੰਘ, ਭਾਈ ਅਵਤਾਰ ਸਿੰਘ ਦੇ ਜਥੇ ਵਲੋਂ "ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।" ਸ਼ਬਦ ਦਾ ਗਾਇਨ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਦਰਸ਼ਨ ਸਿੰਘ ਪਲਾਹਾ, ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਸ ਜਸਵਿੰਦਰ ਸਿੰਘ ਪਰਮਾਰ, ਗੁਰਮਤਿ ਸੰਗੀਤ ਦੇ ਵਿਦਵਾਨ ਕੀਰਤਨੀਏ ਭਾਈ ਅਵਤਾਰ ਸਿੰਘ ਹੁਸ਼ਿਆਰਪੁਰ, ਭਾਈ ਸੁਰਿੰਦਰਪਾਲ ਸਿੰਘ, ਭਾਈ ਜਗਦੀਪ ਸਿੰਘ, ਨੰਗਲ ਈਸ਼ਰ ਮਿਊਜ਼ਿਕ ਬੈਨਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਸਮੂਹ ਜਥਿਆਂ ਵੱਲੋਂ ਸ਼ਬਦ "ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।" ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਸ ਗੁਰਵਿੰਦਰ ਸਿੰਘ ਪਲਾਹਾ ਵਲੋਂ ਬਾਖੂਬੀ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਇਸ ਸ਼ਬਦ ਦੇ ਪ੍ਰੋਡਿਊਸਰ ਰਾਜਵਿੰਦਰ ਕੇ ਨੀਰੂ ਹਨ, ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਸਦਾ ਮੀਡੀਆ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਅੱਜ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੇ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ। 
ਫੋਟੋ ਮੁਨੀਰ 
x
x

ਸੰਤ ਬਾਬਾ ਚਰਨ ਸਿੰਘ ਜੀ ਭੀਖੋਵਾਲ ਵਾਲਿਆਂ ਦੀ 11ਵੀ ਬਰਸੀ ਮਨਾਉਣ ਸਬੰਧੀ ਤਿਆਰੀਆ ਮੁਕੰਮਲ

ਫੋਟੋ ਮੁਨੀਰ 

ਹੁਸ਼ਿਆਰਪੁਰ 14 ਜਨਵਰੀ (ਤਰਸੇਮ ਦੀਵਾਨਾ)- ਇੱਥੋਂ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਭੀਖੋਵਾਲ ਦੇ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਸਾਹਿਬ ਪਿੰਡ ਭੀਖੋਵਾਲ ਵਿਖੇ ਧੰਨ ਧੰਨ ਸੰਤ ਬਾਬਾ ਚਰਨ ਸਿੰਘ ਜੀ ਭੀਖੋਵਾਲ ਵਾਲਿਆਂ ਦੀ 16 ਜਨਵਰੀ ਨੂੰ ਮਨਾਈ ਜਾਣ ਵਾਲੀ ਬਰਸੀ ਦੀਆ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ। ਇਸ ਸਬੰਧੀ ਸਮੂਹ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਚਰਨ ਸਿੰਘ ਜੀ ਦੀ ਬਰਸੀ ਪ੍ਰਬੰਧਕ ਕਮੇਟੀ ਦੇ ਸਾਰੇ ਸੇਵਾਦਾਰ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਭਾਵਨਾ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 14 ਜਨਵਰੀ ਤੋ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ 16 ਜਨਵਰੀ ਨੂੰ ਸਵੇਰੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੰਗਤ ਦੀ ਹਰ ਸੁੱਖ ਸਹੂਲਤ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਸ ਤੋਂ ਉਪਰੰਤ ਗੁਰੂ ਘਰ ਦੇ ਰਾਗੀ ਢਾਡੀ ਕੀਰਤਨੀ ਜਥੇ ਇਤਿਹਾਸ ਅਤੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਨਗੇ ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। 


Thursday, 13 January 2022

ਡੱਲੀ ਦੇ ਆਉਣ ਨਾਲ ਆਦਮਪੁਰ ਹਲਕੇ ਚ ਭਾਜਪਾ ਦੀ ਹੋਈ ਸਥਿਤੀ ਹੋਰ ਮਜ਼ਬੂਤ - ਮਨਜੀਤ ਬਾਲੀ


ਜਲੰਧਰ (ਖ਼ਬਰਸਾਰ ਪੰਜਾਬ)- ਐਸ.ਓ.ਆਈ. ਦੋਆਬਾ ਜੋਨ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਡੱਲੀ ਦਾ ਭਾਜਪਾ ਚ ਸ਼ਾਮਲ ਹੋਣ ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਲੀ ਨੇ ਕਿਹਾ ਕਿ ਉਨ੍ਹਾਂ ਦੀ ਡੱਲੀ ਪਰਿਵਾਰ ਨਾਲ ਬੜੇ ਲੰਮੇ ਸਮੇਂ ਤੋਂ ਪਰਿਵਾਰਕ ਸਾਂਝ ਰਹੀ ਹੈ ਅਮ੍ਰਿਤਪਾਲ ਸਿੰਘ ਡੱਲੀ ਦਾ ਪੰਜਾਬ ਅੰਦਰ ਨੋਜਵਾਨਾਂ ਵਿੱਚ ਕਾਫੀ ਪ੍ਰਭਾਵ ਹੈ ਉਨ੍ਹਾਂ ਦੇ ਭਾਜਪਾ ਚ ਆਉਣ ਨਾਲ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਵੇਗਾ। ਇਸ ਮੌਕੇ ਪ੍ਰਸ਼ੋਤਮ ਗੋਗੀ ਮੈਂਬਰ ਓ.ਬੀ.ਸੀ ਮੋਰਚਾ ਪੰਜਾਬ, ਅਕਾਸ਼ਦੀਪ ਪੰਚ, ਹੁਸਨ ਲਾਲ, ਤੁਸ਼ਾਰ ਬਾਲੀ ਵੀ ਹਾਜ਼ਰ ਸਨ।

ਮੋਹਾਲੀ ਵਿਖੇ 60 ਪ੍ਰੀਵਾਰਾਂ ਨਾਲ ਮਨਾਈ ਲੋਹੜੀ- ਡਾਕਟਰ ਖੇੜਾ


ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਨੇ ਸਾਂਝੇ ਤੌਰ ਤੇ ਧੀਆਂ ਦੀ ਲੋਹੜੀ ਫੇਸ 11 ਵਿਖੇ ਰਮਨੀਤ ਐਸ ਮੁਖਰਜੀ ਚੇਅਰਪਰਸਨ ਐਂਟੀ ਕਰਾਇਮ ਸੈਲ ਇੰਡੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਟੀਮ ਦੇ ਸਹਿਯੋਗ ਨਾਲ ਲੱਗਭਗ 60 ਪ੍ਰੀਵਾਰਾਂ ਨੂੰ ਲੋਹੜੀ ਉਪਹਾਰ ਦੇ ਕੇ ਬੱਚਿਆਂ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਕੁਝ ਐਸੇ ਵਿਅਕਤੀ ਵੀ ਵਸਦੇ ਹਨ ਜ਼ੋ ਆਪਣੇ ਬੱਚਿਆਂ ਨੂੰ ਤਿੱਥ ਤਿਉਹਾਰ ਵੇਲੇ ਵੀ ਖੁਸ਼ ਨਹੀਂ ਕਰ ਸਕਦੇ ਉਨ੍ਹਾਂ ਗਰੀਬ ਲੋਕਾਂ ਤੋਂ ਵੋਟਾਂ ਲੈਣ ਲਈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸਬਜ਼ ਬਾਗ਼ ਦਿਖਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ। ਪ੍ਰੰਤੂ ਅਜਿਹੇ ਤਿਉਹਾਰਾਂ ਵੇਲੇ ਇਹ ਫਰੀ ਵੋਟਾਂ ਪਾਉਣ ਵਾਲੇ ਲੋਕ ਦਿਸਦੇ ਹੀ ਨਹੀਂ। ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੀਆਂ ਹਨ। ਹੋਰਨਾਂ ਤੋਂ ਇਲਾਵਾ ਐਡਵੋਕੇਟ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ, ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਪਰਮਪਾਲ ਸਿੰਘ ਅਡਵਾਈਜ਼ਰ ਐਂਟੀ ਕਰਾਇਮ ਸੈਲ ਜ਼ਿਲ੍ਹਾ ਮੋਹਾਲੀ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਅਮਨਦੀਪ ਸਿੰਘ ਉਪ ਚੇਅਰਮੈਨ ਮੋਹਾਲੀ ਅਤੇ ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

ਲੋੜਵੰਦ ਲੋਕਾਂ ਨਾਲ ਰਲਮਿਲ ਕੇ ਲੋਹੜੀ ਮਨਾਈ- ਡਾਕਟਰ ਖੇੜਾ


ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਕਦਮ ਚੁੱਕੇ ਗਏ। ਜਿਸ ਵਿਚ ਹਰਨੂਰ ਮਧੁਰ ਅਤੇ ਅੰਕਿਤਾ ਗੋਇਲ ਨੇ ਵਿਸ਼ੇਸ਼ ਤੌਰ ਤੇ ਇਨ੍ਹਾਂ ਲੋੜਵੰਦਾਂ ਲਈ ਇਹ ਠੋਸ ਉਪਰਾਲਾ ਕੀਤਾ । ਇਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਬਰਾਬਰਤਾ ਦੀ ਜ਼ਰੂਰਤ ਹੈ ਜ਼ੋ ਸਾਡੇ ਸਮਾਜ ਵਿਚ ਨਹੀਂ ਹੈ ਕਿਉਂਕਿ ਆਮ ਮਨੁੱਖਤਾਂ ਨੂੰ ਇੱਕ ਬਰਾਬਰ ਨਾ ਸਮਝਣ ਵਾਲੇ ਲੋਕ ਆਪਣੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਬਣਾਈ ਬੈਠੇ ਹਨ ਪ੍ਰੰਤੂ ਸਮਾਜ ਵਿਚ ਗ਼ਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵੱਲੋਂ ਇਨ੍ਹਾਂ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਆਪ ਨੂੰ ਭਾਗਾਂਵਾਲੇ ਸਮਝ ਰਹੇ ਹਾਂ ।ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪਰਮਪਾਲ ਸਿੰਘ ਅਡਵਾਈਜ਼ਰ ਐਂਟੀ ਕਰਾਇਮ ਸੈਲ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਐਡਵੋਕੇਟ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ ਅਤੇ ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਸਾਥੀਆ ਸਮੇਤ ਲੋਹੜੀ ਵੰਡਣ ਲਈ ਆਏ ਹੋਏ ਸਨ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ, ਹੁੰਦਾ ਹੈ ਸਾਡੇ ਗੁਰੂਆਂ ਪੀਰਾਂ ਦੀ ਸਿਖਿਆ ਅਨੁਸਾਰ ਥੋੜਾ ਬਹੁਤਾ ਦਾਨ ਪੁੰਨ ਲੋੜਵੰਦ ਲੋਕਾਂ ਲਈ ਕਰਨਾ ਹਰ ਇੰਨਸਾਨ ਦਾ ਇਖਲਾਕੀ ਫਰਜ਼ ਬਣਦਾ ਹੈ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ, ਹਰਚਰਨ ਸਿੰਘ, ਕਰਮਜੀਤ ਕੌਰ, ਕਿਸ਼ਾਂਵਲ ਗੁਪਤਾ ਅਤੇ ਬਲਜੀਤ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।

Wednesday, 12 January 2022

ਮਨੁੱਖੀ ਅਧਿਕਾਰ ਮੰਚ ਦੇ ਮੈਬਰਾਂ ਨੇ ਮਨਾਈ ਲੋਹੜੀ ਐਸ.ਐਚ.ਓ ਨੂੰ ਕੀਤਾ ਸਨਮਾਨਿਤ


ਫ਼ਤਹਿਗੜ੍ਹ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਖੇ ਨੰਨੀਆਂ ਮੁੰਨੀਆਂ ਧੀਆਂ ਦੀ ਲੋਹੜੀ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਐਸ ਐਚ ਓ ਗੁਲਜ਼ਾਰੀ ਲਾਲ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਰਿੰਕੂ ‌ਲਾਠਰ ਯੂਥ ਵਿੰਗ ਚੰਡੀਗੜ੍ਹ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਆਈ ਵਿੰਗ ਪੰਜਾਬ ਅਤੇ ਕੂਲਦੀਪ ਸਿੰਘ, ਦਲਜੀਤ ਸਿੰਘ ਵਿਰਕ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਬਲਾਕ ਅਮਲੋਹ ਦੀ ਟੀਮ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਧੀਆਂ ਨੂੰ ਗਰਮ ਸ਼ੂਟ ਅਤੇ ਲੋਹੜੀ ਮਨਾਉਣ ਲਈ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਐਸ.ਐਚ.ਓ ਗੁਲਜ਼ਾਰੀ ਲਾਲ ਨੂੰ ਸਨਮਾਨ ਚਿੰਨ੍ਹ, ਸਿਰੋਪਾਓ ਅਤੇ ਨਵੇਂ ਸਾਲ ਦੀ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਔਰਤ ਵਰਗ ਨੂੰ ਉਚਾ ਚੁੱਕਣ ਲਈ ਧੀਆਂ ਨੂੰ ਬਣਦਾ ਮਾਣ ਸਨਮਾਨ ਦੇ ਲਈ ਮੰਚ ਸਦਾ ਤਤਪਰ ਰਹਿੰਦਾ ਹੈ। ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਤੂਰਾਂ, ਬਲਜੀਤ ਸਿੰਘ ਚੁੰਨੀ, ਕਿਰਨਦੀਪ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਬੂਟਾ ਸਿੰਘ, ਜ਼ੀਨਤ ਬੇਗਮ, ਅਮਰਜੀਤ ਕੌਰ, ਹਰਜੀਤ ਕੌਰ, ਸ਼ੌਕਤ ਅਲੀ, ਹਰਜੀਤ ਸਿੰਘ, ਰਣਜੀਤ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ ਵਿੱਕੀ, ਬਲਜੀਤ ਕੌਰ, ਕ੍ਰਿਪਾਲ ਸਿੰਘ ਅਤੇ ਵਰਿੰਦਰ ਕੁਮਾਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ।