Thursday, 30 November 2023

ਹਮਸਫ਼ਰ ਯੂਥ ਕਲੱਬ ਪ੍ਰਵਾਸੀ ਮਜ਼ਦੂਰਾਂ ਤੇ ਝੁੱਗੀ ਝੋਪੜੀ ਵਾਲਿਆਂ ਲਈ ਉੱਜਵਲ ਯੋਜਨਾ ਅਧੀਨ ਰਸੋਈ ਗੈਸ ਕੁਨੈਕ਼ਸ਼ਨ ਕਰਵਾਏਗੀ ਅਪਲਾਈ - ਕਲੱਬ ਚੀਫ਼ ਰੋਹਿਤ ਭਾਟੀਆ


ਪੰਜਾਬ ਦੇ ਪ੍ਰਵਾਸੀ ਮਜ਼ਦੂਰ ਅਤੇ ਝੁੱਗੀ ਵਿਚ ਰਹਿਣ ਵਾਲ਼ੇ ਲਾਭਪਾਤਰੀ ਬਿਨਾ ਬੀ.ਪੀ.ਐਲ ਕਾਰਡ ਤੋਂ ਲੈ ਸਕਦੇ ਲਾਭ
ਪ੍ਰਵਾਸੀ ਮਜ਼ਦੂਰਾਂ ਕੋਲ ਪੈਸੇ ਹੜੱਪਣ ਵਾਲੀਆਂ ਗੈਸ ਏਜੰਸੀਆਂ ਉੱਤੇ ਰੱਖੇਗੀ ਹਮਸਫ਼ਰ ਯੂਥ ਕਲੱਬ ਨਜ਼ਰ
ਜਲੰਧਰ (ਅਮਰਜੀਤ ਸਿੰਘ)-
ਹਮਸਫ਼ਰ ਯੂਥ ਕਲੱਬ ਦੇ ਚੀਫ਼ ਪ੍ਰਧਾਨ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ ਦੇ ਜਨਮ ਦਿਨ ਮੌਕੇ ਕਲੱਬ ਅਧਿਕਾਰੀਆਂ ਵਲੋਂ ਅੱਜ ਕੇਂਦਰ ਸਕੀਮ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਧੀਨ ਜਿਲ੍ਹਾ ਜਲੰਧਰ ਦੇ ਓਹਨਾਂ ਪ੍ਰਵਾਸੀ ਮਜਦੂਰਾਂ ਅਤੇ ਝੁੱਗੀ ਝੌਂਪੜੀ ਵਿਚ ਨਿਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਰਸੋਈ ਗੈਸ ਕੁਨੈਕਸ਼ਨ ਅਪਲਾਈ ਕਰਵਾਏ ਗਏ ਜੋ ਹੁਣ ਤੱਕ ਚੁੱਲ੍ਹੇ ਚੌਂਕੇ ਦੀ ਅੱਗ ਵਿੱਚ ਅਪਣਾ ਗੁਜਾਰਾ ਕਰਦੇ ਸਨ। ਕਲੱਬ ਫਾਉਂਡਰ ਚੇਅਰਮੈਨ ਸਰਦਾਰ ਬੂਟਾ ਸਿੰਘ ਸੋਸ਼ਲ ਐਕਟਿਵਿਸਤ ਪਿੰਡ ਕਾਲਰਾ ਕਲੱਬ ਚੇਅਰਮੈਨ ਸੁਖਵਿੰਦਰ ਕੁਮਾਰ ਸੋਨੂੰ ਸਾਈਂ ਨੇ ਦੱਸਿਆ ਕਿ ਰੋਹਿਤ ਭਾਟੀਆ ਸਾਡੀ ਕਲੱਬ ਦਾ ਧਰੂ ਤਾਰਾ ਹੈ ਜਿਨਾਂ ਦੁਆਰਾ ਆਪਣੇ ਜਨਮ ਦਿਵਸ ਮੌਕੇ ਹਮਸਫ਼ਰ ਯੂਥ ਕਲੱਬ ਦੀ ਛਤਰ ਛਾਇਆ ਹੇਠ ਓਹਨਾਂ ਪ੍ਰਵਾਸੀ ਮਜਦੂਰਾਂ ਦੀ ਔਰਤਾਂ ਲਈ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਅਪਲਾਈ ਕਰਵਾਉਣ ਦਾ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕਲੱਬ ਜਨਰਲ ਸਕੱਤਰ ਰਣਜੀਤ ਕੌਰ ਕਲੱਬ ਸੀਨੀਅਰ ਆਰਗਨਾਈਜ਼ਰ ਸਕੱਤਰ ਪੂਨਮ ਭਾਟੀਆ ਨੇ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਕੋਲੋਂ ਪੈਸੇ ਹੜੱਪਣ ਵਾਲੀਆਂ ਗੈਸ ਏਜੰਸੀਆਂ ਉਤੇ ਹਮਸਫ਼ਰ ਯੂਥ ਕਲੱਬ ਕੜ੍ਹੀ ਨਜ਼ਰ ਰੱਖੇਗੀ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਗੈਸ ਏਜੰਸੀ ਅਧਿਕਾਰੀ ਇਹਨਾਂ ਪ੍ਰਵਾਸੀ ਮਜ਼ਦੂਰ ਜਾਂ ਝੁੱਗੀ ਝੋਪੜੀ ਵਾਲਿਆਂ ਕੋਲੋਂ ਬੇਬੁਨਿਆਦ ਪੈਸੇ ਲੈਂਦਾ ਪਾਇਆ ਗਿਆ ਤਾਂ ਕਲੱਬ ਵੱਲੋਂ ਕਾਨੂੰਨ ਤੇ ਪ੍ਰਸ਼ਾਸ਼ਨ ਦੁਆਰਾ ਉਸ ਉੱਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ। ਕਲੱਬ ਉੱਚ ਅਧਿਕਾਰੀ ਕਰਨੈਲ ਸੰਤੋਖਪੁਰੀ ਤੇ ਹਰਵਿੰਦਰ ਕੁਮਾਰ ਕੰਪਿਊਟਰ ਅਧਿਆਪਕ ਰਵਿੰਦਰ ਕੁਮਾਰ ਕਲੱਬ ਫੋਟੋ ਜਰਨਲਿਸਟ ਨੇ ਦੱਸਿਆ ਕਿ ਜਿਹਨਾਂ ਲਾਭਪਾਤਰੀਆਂ ਕੋਲ ਗੈਸ ਕੁਨੇਕਸ਼ਨ ਨਹੀਂ ਹਨ ਓਹਨਾਂ ਵੱਲੋਂ ਉੱਜਵਲ ਯੋਜਨਾ ਦੀ ਸਕੀਮ ਪੰਜਾਬ ਦੇ ਪੱਕੇ ਵਸਨੀਕਾਂ ਲਈ ਬੀ.ਪੀ.ਐਲ ਕਾਰਡ ਅਧੀਨ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਪ੍ਰਵਾਸੀਆਂ ਵਲੋਂ ਪ੍ਰਵਾਸੀਆਂ ਦਾ ਅਧਾਰ ਕਾਰਡ ਰਿਹਾਇਸ਼ ਦਾ ਬੈਂਕ ਪਰੂਫ ਪਾਸਪੋਟ ਫੋਟੋ ਦੁਆਰਾ ਬਿਨਾਂ ਬੀ.ਪੀ.ਐਲ ਕਾਰਡ ਦਵਾਰਾ ਮੁਫ਼ਤ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਕਲੱਬ ਮੁੱਖ ਅਧਿਕਾਰੀ ਸਰਦਾਰ ਬੂਟਾ ਸਿੰਘ ਸੋਨੂੰ ਸਾਈਂ, ਸੁਖਵਿੰਦਰ ਕੁਮਾਰ, ਕਰਨੈਲ ਸੰਤੋਖਪੁਰੀ, ਰਣਜੀਤ ਕੌਰ, ਪੂਨਮ ਭਾਟੀਆ, ਹਰਵਿੰਦਰ ਕੁਮਾਰ, ਰਵਿੰਦਰ ਕੁਮਾਰ, ਗੁਰਪ੍ਰੀਤ ਬਸਰਾ ਆਦਿ ਮਜੂਦ।

ਰੈੱਡ ਕਰਾਸ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਨਸ਼ਾ ਛੁਡਾਉਣ ਵਾਲੀ ਦਵਾਈ ਦੀ ਸਪਲਾਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਹਾਲ ਕਰਵਾਇਆ



ਗੁਰਦਾਸਪੁਰ 30 ਨਵੰਬਰ (ਬਿਊਰੌ)-
ਭਾਰਤ ਸਰਕਾਰ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਗੁਰਦਾਸਪੁਰ ਵਿਖੇ ਚਲਾਏ ਜਾ ਰਹੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਇੱਕ ਦਵਾਈ (ਬੂਪਰੀਨਾਰਫਿਨ) ਦੀ ਸਪਲਾਈ ਸਿਹਤ ਵਿਭਾਗ ਵੱਲੋਂ ਮੁੜ ਬਹਾਲ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਵਾਈ ਦੀ ਕੋਈ ਘਾਟ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਗੁਰਦਾਸਪੁਰ ਸਥਿਤ ਇਹ ਨਸ਼ਾ ਛੁਡਾਊ ਕੇਂਦਰ ਭਾਰਤ ਸਰਕਾਰ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ ਨੂੰ ਦਵਾਈ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਦੇ ਪੋਰਟਲ ਉੱਪਰ ਰਜਿਸਟਰਡ ਕਰਨਾ ਜਰੂਰੀ ਹੈ ਤਾਂ ਜੋ ਦਵਾਈਆਂ ਸਬੰਧੀ ਪੂਰੀ ਪਾਰਦਰਸ਼ਤਾ ਬਣੀ ਰਹੇ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਦੇ ਨਸ਼ਾ ਛੁਡਾਊ ਕੇਂਦਰ ਵੱਲੋਂ ਦਵਾਈ ਲੈਣ ਲਈ ਸਿਹਤ ਵਿਭਾਗ ਦੇ ਪੋਰਟਲ ਉੱਪਰ ਰਜਿਸਟਰਡ ਨਹੀਂ ਕਰਵਾਇਆ ਗਿਆ ਸੀ ਜਿਸ ਕਾਰਨ ਇਥੇ ਥੋੜਾ ਸਮਾਂ ਦਵਾਈ ਸਪਲਾਈ ਦੀ ਸਮੱਸਿਆ ਆਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਇਹ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਤੁਰੰਤ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਨੂੰ ਪੋਰਟਲ ਉੱਪਰ ਰਜਿਸਟਰਡ ਕਰਵਾ ਕੇ ਦਵਾਈ ਦੀ ਸਪਲਾਈ ਨੂੰ ਬਹਾਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਵਿੱਖ ਵਿੱਚ ਇਸ ਕੇਂਦਰ ’ਚ ਦਵਾਈ ਦੀ ਸਪਲਾਈ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਗੁਰਦਾਸਪੁਰ ਵਿਖੇ ਚਲਾਏ ਜਾ ਰਹੇ ਇਸ ਨਸ਼ਾ ਛੁਡਾਊ ਕੇਂਦਰ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨਸ਼ਾ ਛੁਡਾਊ ਕੇਂਦਰ ਨੂੰ ਭਵਿੱਖ ਵਿੱਚ ਵੀ ਹਰ ਤਰਾਂ ਦਾ ਸਹਿਯੋਗ ਕੀਤਾ ਜਾਵੇਗਾ।

Wednesday, 29 November 2023

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਬਾਸਕਟਬਾਲ ਦੇ ਮੈਚ ਕਰਵਾਏ

ਜਲੰਧਰ, 29 ਨਵੰਬਰ (ਅਮਰਜੀਤ ਸਿੰਘ)- ਬੱਚਿਆਂ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦੇ ਮੰਤਵ ਨਾਲ ਪਿ੍ੰਸੀਪਲ ਸਵਿੰਦਰ ਕੌਰ ਮੱਲ੍ਹੀ ਜੀ ਦੀ ਰਹਿਨੁਮਾਈ ਹੇਠ ਅੱਜ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੀ ਗਰਾਊਂਡ 'ਚ ਬਾਸਕਟਬਾਲ ਦੇ ਮੈਚ ਕਰਵਾਏ ਗਏ | ਇਸ ਪ੍ਰਤੀਯੋਗਿਤਾ ਦੁਆਰਾ ਸਲਾਨਾ ਸਪੋਰਟਸ ਮੀਟ ਨੂੰ ਅੱਗੇ ਤੋਰਿਆ ਗਿਆ। ਇਸ ਮੁਕਾਬਲੇ ਵਿੱਚ ਸੱਤਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਚੇਅਰਮੈਨ ਸ੍ਰੀ ਜਗਦੀਸ਼ ਲਾਲ ਪਸਰੀਚਾ ਜੀ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁ਼ਸ਼ਮਾ ਵਰਮਾ ਜੀ ਅਤੇ ਅਕਾਦਮਿਕ ਕੋਆਰਡੀਨੇਟਰ ਸ਼੍ਰੀਮਤੀ ਰੈਨੂੰ ਚਾਹਲ ਜੀ ਵੀ ਹਾਜ਼ਰ ਸਨ। ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ ਨੇ ਜੇਤੂ ਟੀਮ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਹਰ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।

     ਪਿ੍ੰਸੀਪਲ ਸੁਰਿੰਦਰ ਕੌਰ ਮੱਲ੍ਹੀ ਜੀ ਨੇ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹੈ, ਜੇਕਰ ਅੱਜ ਹਾਰ ਹੋਈ ਤਾਂ ਕੱਲ੍ਹ ਨੂੰ  ਜਿੱਤ  ਜ਼ਰੂਰ ਹੋਵੇਗੀ, ਇਸੇ ਆਸ ਨਾਲ ਜ਼ਿੰਦਗੀ ਵਿਚ ਹਮੇਸ਼ਾ ਲੜਦੇ ਰਹੋ ਅਤੇ ਅੱਗੇ ਵਧਦੇ ਰਹੋ |       ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਨੇ ਵਿਦਿਆਰਥੀਆਂ ਦੇ ਖੇਡ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Tuesday, 28 November 2023

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ



ਆਦਮਪੁਰ/ਜਲੰਧਰ 26 ਨਵੰਬਰ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆਗਮਨ ਪੁਰਬ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ  ਸਮੂਹ ਸਕੂਲ ਵਲੋਂ ਪ੍ਰਭਾਤ ਫੇਰੀ ਕੱਢੀ ਗਈ ਉਪਰੰਤ ਸਿੰਘ ਸਾਹਿਬ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਤੇ ਸਿੰਘ ਸਾਹਿਬ ਵਲੋਂ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਤੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ।
       ਇਸ ਮੌਕੇ ’ਤੇ ਮੁੱਖ ਮਹਿਮਾਨ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ, ਉਨ੍ਹਾਂ ਦੇ ਸਪੁੱਤਰ ਇਸ਼ਾਨ ਪਸਰੀਚਾ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ, ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਮੁੱਖ ਅਕਾਦਮਿਕ ਸਲਾਹਕਾਰ ਸ਼ੁਸ਼ਮਾ ਵਰਮਾ ਸ਼ਾਮਲ ਸਨ। ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਨੇ ਵਿਦਿਆਰਥੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਪਰਮਾਤਮਾ ਦਾ ਸ਼ੁਕਰਾਨਾਂ ਕਰਨ ਦੀ ਸਿੱਖਿਆ ਦਿੱਤੀ। ਪ੍ਰਭਾਤ ਫੇਰੀ ਦੌਰਾਨ ਸਕੂਲ ਦੀ ਪ੍ਰਰਕਰਮਾ ਕੀਤੀ ਗਈ। ਪਰਿਕਰਮਾ ਦੌਰਾਨ ਸਾਰਾ ਸਕੂਲ ਵਾਹਿਗੁਰੂ ਜੀ ਦਾ ਜਾਪ ਕਰ ਰਿਹਾ ਸੀ ਜਿਸ ਨਾਲ ਸਕੂਲ ਦਾ ਹਰ ਕੋਨਾ ਸਤਿਨਾਮ ਸ਼੍ਰੀ ਵਾਹਿਗੁਰੂ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਵੀ ਸਮੂਹ ਸਟਾਫ਼ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਆ।

Sunday, 26 November 2023

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਿੰਡ ਧੋਗੜੀ ਵਿਖੇ ਨਗਰ ਕੀਰਤਨ ਸਜਾਇਆ



ਆਦਮਪੁਰ/ਜਲੰਧਰ 27 ਨਵੰਬਰ (ਅਮਰਜੀਤ ਸਿੰਘ)-
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿਚ ਗੁਰਦੁਆਰਾ ਸਿੰਘ ਸਭਾ ਪਿੰਡ ਧੋਗੜੀ ਤੋਂ ਨਗਰ ਦੀਆਂ ਸਮੂਹ ਸੰਗਤਾਂ ਨੇ ਨਗਰ ਕੀਰਤਨ ਸਜਾਇਆ। ਇਸ ਨਗਰ ਕੀਰਤਨ ਨੇ ਸਾਰੇ ਪਿੰਡ ਧੋਗੜੀ ਦੀ ਪ੍ਰਕਰਮਾਂ ਕੀਤੀ। ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਭਵਨ ਪਿੰਡ ਧੋਗੜੀ ਵਿਖੇ ਪੁੱਜਣ ਤੇ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਨਗਰ ਕੀਰਤਨ ਗੁਰੂ ਘਰ ਪੁੱਜਣ ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਉਥੇ ਨਗਰ ਕੀਤਰਨ ਨਾਲ ਹਾਜ਼ਰ ਹੋਈਆਂ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਵੀ ਬਹੁਤ ਹੀ ਸਤਿਕਾਰ ਨਾਲ ਛਕਾਏ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਤੇ ਪੰਜਾਂ ਪਿਆਰਿਆਂ ਨੂੰ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਭੇਟ ਕਰਕੇ ਸਤਿਕਾਰ ਕੀਤਾ ਗਿਆ। ਗੁਰੂ ਘਰ ਦੇ ਪ੍ਰਧਾਨ ਰੂਪ ਲਾਲ ਅਤੇ ਸੈਕਟਰੀ ਬੂਟਾ ਰਾਮ ਧੋਗੜੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਪ੍ਰਧਾਨ ਰੂਪ ਲਾਲ, ਕੈਸ਼ੀਅਰ ਸੁਰਜੀਤ ਕੁਮਾਰ, ਸੈਕਟਰੀ ਬੂਟਾ ਰਾਮ ਧੋਗੜੀ, ਭਾਈ ਪਰਮਾਨੰਦ ਸਿੰਘ, ਭਾਈ ਪਰਮਜੀਤ ਸਿੰਘ, ਕੁਲਦੀਪ, ਮੰਗਾ, ਪਿੰਦਰਜੀਤ, ਪ੍ਰੇਮ ਲਾਲ, ਉਮ ਪ੍ਰਕਾਸ਼, ਉਮਾ, ਗੁਰਦਿਆਲ, ਯੋਧਾਂ, ਨੀਰਜ਼, ਪ੍ਰਧਾਨ ਸਤਨਾਮ ਸਿੰਘ, ਪ੍ਰਧਾਨ ਬਲਦੇਵ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ, ਬਿੰਦਰ, ਸਨਦੀਪ, ਨਿਤਨ, ਬਾਬੀ ਤੇ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

Monday, 20 November 2023

ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਸਾਲਾਨਾ 36ਵੇਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਦੀ ਹੋਈ ਸ਼ੁਰੂਆਤ


ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਕੀਤਾ ਕੈਂਪ ਦਾ ਉਦਘਾਟਨ, 2372 ਮਰੀਜਾਂ ਦੀ ਜਾਂਚ ਉਪਰੰਤ 1031 ਮਰੀਜਾਂ ਦੀ ਅਪ੍ਰੇਸ਼ਨ ਵਾਸਤੇ ਹੋਈ ਚੋਣ
ਆਦਮਪੁਰ 20 ਨਵੰਬਰ (ਅਮਰਜੀਤ ਸਿੰਘ)-
ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਟਰੱਸਟ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ, ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਅਤੇ ਆਈਜ਼ ਫਾਰ ਦ ਵਰਲਡ ਕੈਨੇਡਾ ਦੇ ਸਹਿਯੋਗ ਨਾਲ 36ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸ਼ੁਰੂ ਹੋਇਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ, ਸਮਾਜ ਸੇਵਕ ਐਨ.ਆਰ.ਆਈ ਜਤਿੰਦਰ ਜੇ ਮਿਨਹਾਸ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਸਿੰਘ ਮਿਨਹਾਸ ਕੈਨੇਡਾ ਹਾਜ਼ਰ ਰਹੇ। ਜਾਣਕਾਰੀ ਦਿੰਦਿਆਂ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਲਗਾਤਰ 11 ਦਿਨ ਚੱਲਣ ਵਾਲੇ ਇਸ ਮੈਗਾ ਅੱਖਾਂ ਦੇ ਅਪ੍ਰੇਸ਼ਨ ਕੈਂਪ ਵਿੱਚ ਪਿੰਡਾਂ ਅੰਦਰ ਲਗਾਏ ਮਿੰਨੀ ਕੈਂਪਾਂ ਵਿੱਚ ਅਤੇ ਹੋਰ ਕੁੱਲ 2372 ਮਰੀਜਾਂ ਦੀ ਜਾਂਚ ਕਰਕੇ 1031 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ ਹੈ। ਜਿਨਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਜਾਣਗੇ ਅਤੇ ਮਰੀਜਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਲਾਇਨਜ ਕਲੱਬ ਵੱਲੋਂ ਹੀ ਕੀਤਾ ਜਾਵੇਗਾ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਕੈਂਪ ਵਿੱਚ ਆਈਜ਼ ਫਾਰ ਦਾ ਵਰਲਡ ਵੱਲੋਂ ਇਹ ਲਗਾਤਾਰ 6ਵਾਂ ਸਾਂਝਾ ਅਪ੍ਰੇਸ਼ਨ ਕੈਂਪ ਹੈ ਜਿਸ ਵਿੱਚ ਵੱਡੀਆਂ ਸੇਵਾਵਾਂ ਆਈਜ਼ ਫਾਰ ਦ ਵਰਲਡ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਇਨਜ਼ ਆਈ ਹਸਪਤਾਲ ਵੱਲੋਂ ਲਗਾਤਾਰ ਅੱਖਾਂ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਇਲਾਕੇ ਵਿੱਚ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਵਿੱਚ ਜਾਣੀਆਂ ਜਾਣ ਲੱਗੀਆਂ ਹਨ ਤੇ ਇਨਾਂ ਦੀ ਹਰ ਸਾਲ ਇਹ ਸੇਵਾ ਦੂਜਿਆਂ ਲਈ ਮਿਸਾਲ ਬਣਦੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਇਸ ਸਾਲ ਕੈਂਪ ਦੀ ਸ਼ੁਰੂਆਤ ਮੌਕੇ ਵੱਡੇ ਪੱਧਰ ਤੇ ਸਭਨਾਂ ਦੇ ਸਾਂਝੇ ਹੰਬਲੇ ਨਾਲ ਮਰੀਜਾਂ ਦੀ ਰਿਕਾਰਡ ਤੋੜ ਪਹੁੰਚ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਟੀਮ ਨੇ ਇਸ ਵਾਰ ਕਾਫੀ ਮਿਹਨਤ ਕੀਤੀ ਹੈ ਤੇ ਨਾਲ ਹੀ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਹਰ ਸਾਲ ਹੁੰਦੀਆਂ ਸਫਲਤਾਪੂਰਵਕ ਸਰਜਰੀਆਂ ਦਾ ਸਿੱਟਾ ਹੈ। ਕਿ ਲੋਕਾਂ ਦਾ ਵਿਸ਼ਵਾਸ ਹਸਪਤਾਲ ਦੀ ਸੇਵਾ ਭਾਵਨਾ ਤੇ ਵੱਧਦਾ ਜਾ ਰਿਹਾ ਹੈ ਅਖੀਰ ਕਲੱਬ ਦੇ ਪ੍ਰਧਾਨ ਅਕਸ਼ਰਦੀਪ ਸ਼ਰਮਾ ਨੇ ਸਭਨਾਂ ਸਹਿਯੋਗੀਆਂ, ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਸਮਾਜ ਸੇਵਾ ਦੇ ਖੇਤਰ ਅੰਦਰ ਸਮੂਹ ਮੈਂਬਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸੇ ਤਰੀਕੇ ਸੇਵਾ ਕਰਦਾ ਰਹੇਗਾ ਤੇ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਵੱਡੇ ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆ ਸੇਵਾ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾਣਗੇ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਸ਼ਖਸ਼ੀਅਤਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।


Thursday, 16 November 2023

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਪੂਰਬਕ ਮਨਾਇਆ ਗਿਆ



ਆਦਮਪੁਰ (ਅਮਰਜੀਤ ਸਿੰਘ)-
ਬੀਤੇ ਦਿਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਮੂਹ ਨਗਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਦੀ ਦੇਖਰੇਖ ਹੇਠ ਸ਼ਰਧਾਭਾਵਨਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨੋਹਰ ਸਿੰਘ ਨੇ ਦੱਸਿਆ ਕਿ ਸੰਗਰਾਂਦ ਦਿਹਾੜੇ ਮੌਕੇ ਸਵੇਰ 8 ਵਜੇ ਤੋਂ ਦੁਪਹਿਰ 1.30 ਵਜੇ ਤੱਕ ਸਜਾਏ ਗਏ ਦੀਵਾਨਾਂ ਅੰਦਰ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਜੱਥਿਆਂ ਵਿੱਚ ਭਾਈ ਲਖਵੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਕਥਾਵਾਚਕ ਭਾਈ ਹਰਦੀਪ ਸਿੰਘ ਰਾਮਦੀਵਾਲੀ ਅੰਮ੍ਰਿਤਸਰ, ਭਾਈ ਅਮਨਦੀਪ ਸਿੰਘ ਅਨੰਦਪੁਰੀ ਕੇਸਗੜ੍ਹ ਸਾਹਿਬ, ਭਾਈ ਤਰਸੇਮ ਸਿੰਘ ਜੀ ਕਾਲਰੇ ਵਾਲੇ, ਢਾਡੀ ਜੱਥਾ ਭਾਈ ਜੋਗਾ ਸਿੰਘ ਪਾਸਲਾ ਅਤੇ ਸਾਥੀ ਅਰਜੁਨਵਾਲ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏ। ਇਸ ਮੌਕੇ ਉਨ੍ਹਾਂ ਸਭਨਾਂ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਸੰਗਰਾਂਦ ਦੇ ਦਿਹਾੜੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੱਤਰ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਸਰਪੰਚ ਰਸ਼ਪਾਲ ਸਿੰਘ ਪਾਲਾ, ਜਸਪਾਲ ਸਿੰਘ ਸਾਬਾ, ਨਰਿੰਦਰ ਪਾਲ ਸਿੰਘ ਨਿੰਦੀ, ਕੁਲਦੀਪ ਸਿੰਘ, ਹਰਦਿਆਲ ਸਿੰਘ, ਅਮਰਜੀਤ ਸਿੰਘ, ਸ਼ਹੀਦ ਬਾਬਾ ਮੱਤੀ ਜੀ ਰਾਜਪੂਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਨਡਾਲੋਂ, ਕੁਲਦੀਪ ਸਿੰਘ ਮਿਨਹਾਸ, ਦਲਜੀਤ ਸਿੰਘ ਭੱਟੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਹੁਰਾਂ ਨੇ ਬਾਖੂਬੀ ਨਿਭਾਈ।

ਡੇਰਾ ਚਹੇੜੂ ਵਿੱਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ



ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਕੀਤਾ ਨਿਹਾਲ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਲ੍ਹੜੀਵਾਰ ਚੱਲ ਰਹੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਗੁਰਮੁੱਖ ਦਾਸ ਮਹੇੜੂ, ਸੁਰਿੰਦਰਪਾਲ ਪੰਛੀ ਮੁਹੱਦੀਪੁਰ, ਸ਼ਾਹ ਸਿਸਟਰਜ਼ ਜਲੰਧਰ, ਸ਼੍ਰੀ ਗੁਰੂ ਰਵਿਦਾਸ ਭਜਨ ਮੰਡਲੀ ਡੱਡਲ ਮੁਹੱਲਾ ਫਗਵਾੜਾ, ਸੰਤ ਬਾਬਾ ਫੂਲ ਨਾਥ ਜੀ ਭਜਨ ਮੰਡਲੀ ਡੇਰਾ ਚਹੇੜੂ ਅਤੇ ਹੋਰ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਨਿਹਾਲ ਕੀਤਾ। ਸਮਾਗਮ ਦੌਰਾਨ ਡਾਇਰੈਕਟਰ ਟੀ.ਐਸ ਤੀਰ ਵੱਲੋਂ ਬਣਾਈ ਜਾ ਰਹੀ ਧਾਰਮਿਕ ਫਿਲਮ ਜਗਤ ਗੁਰੂ ਰਵਿਦਾਸ ਅਤੇ ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਵੱਲੋਂ ਜਲਦ ਕਰਵਾਏ ਜਾ ਰਹੇ 11ਵੇਂ ਕ੍ਰਿਕਟ ਟੂਰਨਾਂਮੈਂਟ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਬੀਤੇ ਦਿਨ ਵਿਦੇਸ਼ ਦੀ ਧਰਤੀ ਤੋਂ ਮਹੀਨੇ ਬਾਅਦ ਡੇਰਾ ਚਹੇੜੂ ਵਿਖੇ ਵਾਪਸ ਪਰਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਜਿਥੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਬਚਿਆਂ ਉਚੇਰੀ ਵਿਦਿਆ ਪ੍ਰਦਾਨ ਕਰਵਾਉਣ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ।  ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਦਸਿਆ ਕਿ ਮਾਤਾ ਸਵਿੱਤਰੀ ਬਾਈ ਫੂਲੇ ਫਰੀ ਟਿਉਸ਼ਨ ਸੈਂਟਰ ਨੂੰ ਅੱਜ ਇੱਕ ਸਾਲ ਇੱਕ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ। ਜਿਥੇ ਵਿਦਿਆਰਥੀਆਂ ਲਈ 46 ਕੰਪਿਉਟਰ ਅਤੇ ਇੱਕ ਪ੍ਰੋਜੈਕਟਰ ਉਚੇਰੀ ਸਿਖਿਆ ਦੇਣ ਲਈ ਲਗਾਏ ਗਏ ਹਨ ਉਨ੍ਹਾਂ ਕਿਹਾ ਇੱਕ ਹੋਰ ਪ੍ਰੋਜੈਕਟਰ ਜਲਦ ਹੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਇਹ ਕਾਰਜ਼ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਬਚਿਆਂ ਨੂੰ ਆਮ ਅਤੇ ਆਨਲਾਇਨ ਕਲਾਸਾਂ ਰਾਹੀਂ ਸੰਸਥਾ ਵੱਲੋਂ ਫ੍ਰੀ ਸਿਖਿਅਤ ਕੀਤਾ ਜਾ ਰਿਹਾ ਹੈ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਅਸ਼ੋਕ ਸੰਧੂ, ਸੂਬੇਦਾਰ ਲਹਿਬਰ ਸਿੰਘ, ਕੇਵਲ ਕ੍ਰਿਸ਼ਨ, ਬਖਸ਼ੀਸ਼ ਸਿੱਧੂ, ਹਰਜਿੰਦਰ ਬੰਗਾ, ਭਗਤ ਰਾਮ ਜੈਤੇਵਾਲੀ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਬਿੰਦਰ ਜੈਤੇਵਾਲੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਕਮਲ ਤੱਲਣ, ਵਿੱਕੀ ਬਹਾਦੁਰਕੇ, ਮਾ. ਪਰਮਜੀਤ ਗੋਰਾਇਆ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।


Tuesday, 14 November 2023

ਜੰਡੂ ਸਿੰਘਾ ਵਿਖੇ ਬਾਬਾ ਵਿਸ਼ਕਵਕਰਮਾਂ ਜੀ ਦਾ ਦਿਹਾੜਾ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਪਿੰਡ ਜੰਡੂ ਸਿੰਘਾ ਵਿੱਚ ਮੌਜੂਦ ਦਰਬਾਰ ਸਖੀ ਸਰਵਰ ਲੱਖਾਂ ਦਾ ਦਾਤਾ ਵਿਖੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਦੇਖਰੇਖ ਰੇਠ ਬਾਬਾ ਵਿਸ਼ਵਕਰਮਾਂ ਜੀ ਦਾ ਦਿਹਾੜਾ ਸਮੂਹ ਸੰਗਤਾਂ ਵੱਲੋਂ ਸ਼ਰਧਾ ਪੂਰਬਕ ਮਨਾਇਆ ਗਿਆ। ਇਸ ਮੌਕੇ ਪਹਿਲਾ ਚਿਰਾਗ ਰੋਸ਼ਨ ਕੀਤਾ ਗਏ ਅਤੇ ਚਾਦਰ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਗਈ। ਸਮਾਗਮ ਮੌਕੇ ਗਇਕਾ ਸ਼ਾਇਦਾ ਬੇਗਮ ਮਲਸੀਆਂ ਵੱਲੋਂ ਸੰਗਤਾਂ ਨੂੰ ਸੂਫੀ ਗਾਈਕੀ ਰਾਹੀਂ ਮੰਤਰਮੁਗਧ ਕੀਤਾ ਗਿਆ। ਇਸ ਮੌਕੇ ਬਾਬਾ ਰਾਮੇ ਸ਼ਾਹ ਵੱਲੋਂ ਮਹਿਫਿਲ ਵਿੱਚ ਪੁੱਜੇ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਬਾਬਾ ਰਾਮੇ ਸ਼ਾਹ ਜੀ ਦਾ ਜਨਮ ਦਿਵਸ ਵੀ ਮਨਾਇਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਤ ਸਮਾਜ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਾਂਈ ਮਧੂ ਸ਼ਾਹ, ਪ੍ਰਧਾਨ ਸੁਖਵਿੰਦਰ ਸਾਗਰ, ਕੈਸ਼ੀਅਰ ਸਾਂਈ ਉਕਾਰ ਸ਼ਾਹ ਸੁਰਖਪੁਰ ਵਾਲੇ, ਜਰਨਲ ਸਕੱਤਰ ਅਮਰੀਕ ਸਿੰਘ ਸੰਧੂ, ਉਪ ਸਕੱਤਰ ਹਰਦੇਵ ਸਿੰਘ ਮਾਨ, ਗੁਰਦੀਪ ਦੀਪਾ, ਬੋਬੀ, ਰਣਜੀਤ, ਰਿੱਕੀ ਮੱਧੂ ਵੀ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਬਾਬਾ ਰਾਮੇ ਸ਼ਾਹ ਜੀ ਨੇ ਸਰੱਬਤ ਸੰਗਤਾਂ ਨੂੰ ਰਲਮਿੱਲ ਕੇ ਰਹਿਣ ਅਤੇ ਅਤੇ ਆਪਣੇ ਮਾਤਾ ਪਿਤਾ ਦਾ ਸਤਕਾਰ ਕਰਨ ਲਈ ਪ੍ਰੇਰਿਆ। ਸਮਾਗਮ ਦੋਰਾਨ ਬਿੱਟੂ ਭੁਲੱਥ, ਗੁਰਨਾਮ ਭਾਮ, ਪ੍ਰਦੀਪ ਸ਼ਾਹ, ਸੰਸਾਰ ਸਿੰਘ, ਮੁਨੀਸ਼, ਜਸਕਰਨ, ਲਖਵੀਰ ਕੈਲੇ, ਸੋਨੂੰ, ਰਵੀ, ਮੰਨਾਂ, ਰਮਨ ਇੰਗਲੈਂਡ, ਰਿੰਤੂ, ਨਿਜੇ, ਜਗਦੀਸ਼ ਕੌਰ, ਗਿਆਨ ਕੌਰ, ਇੰਦਰਜੀਤ, ਸੁਮਨਦੀਪ, ਰਚਨਾਂ ਦੇਵੀ, ਲਕਸ਼ ਕੈਲੇ, ਸੁਮੀਕਸ਼ਾਂ ਕਮਲ, ਜਗਤ ਕਮਲ, ਬੀਬੀ ਬਿੰਦੂ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।


Monday, 13 November 2023

ਜੰਡੂ ਸਿੰਘਾ ਵਿੱਚ ਦੋ ਦਿਨਾਂ ਨਰਿੰਦਰਪਾਲ ਸੰਘਾ 31ਵਾਂ ਕਬੱਡੀ ਕੱਪ ਭੱਲਕੇ 15 ਤੋਂ 16 ਨਵੰਬਰ ਤੱਕ

 
ਜਲੰਧਰ 12 ਨਵੰਬਰ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਦੋ ਦਿਨਾਂ ਯਾਦਗਾਰੀ ਨਰਿੰਦਰਪਾਲ ਸੰਘਾ 31ਵਾਂ ਕਬੱਡੀ ਕੱਪ ਭੱਲਕੇ 15 ਤੋਂ 16 ਨਵੰਬਰ ਤੱਕ ਯੰਗਮੈਨ ਸਪੋਰਟਸ ਐਸੋਸੀਏਸ਼ਨ ਰਜ਼ਿ. ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨੇੜੇ ਸੁਖਮਨੀ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰਵੀਰ ਸੰਘਾ, ਰਵਿੰਦਰ ਸੰਘਾ, ਚੇਤਨਪਾਲ ਸਿੰਘ ਹਨੀ, ਪਰਵਿੰਦਰ ਸ਼ਰਮਾਂ ਨੇ ਦਸਿਆ ਇਸ 31ਵੇਂ ਕਬੱਡੀ ਕੱਪ 15 ਨਵੰਬਰ ਦਿਨ ਬੁੱਧਵਾਰ ਨੂੰ ਅਰੰਭ ਹੋਵੇਗਾ ਜੋ ਕਿ ਦੂਸਰੇ ਦਿਨ ਸ਼ਾਮ ਤੱਕ ਚਲੇਗਾ। ਜਿਸ ਵਿੱਚ ਮਾਂ ਖੇਡ ਕਬੱਡੀ ਦੀਆਂ ਨਾਂਮਵਰ 6 ਅਕੈਡਮੀਆਂ ਦੇ ਖਿਡਾਰੀ ਕਬੱਡੀ ਦੇ ਜੋਹਰ ਵਿਖਾਉਣਗੇ। ਉਨ੍ਹਾਂ ਦਸਿਆ ਕਿ ਇਨ੍ਹਾਂ ਕਬੱਡੀ ਮੈਂਚਾਂ ਵਿੱਚ ਪਹਿਲਾ ਇਨਾਮ ਇੱਕ ਲੱਖ ਤੇ ਟਰਾਫੀ ਜੈਤੂ ਟੀਮ ਨੂੰ ਦਿੱਤਾ ਜਾਵੇਗਾ ਤੇ ਦੂਸਰਾ ਇਨਾਮ 75 ਹਜ਼ਾਰ ਤੇ ਟਰਾਫੀ ਜੈਤੂ ਟੀਮ ਨੂੰ ਦਿੱਤਾ ਜਾਵੇਗਾ। 75 ਕਿਲੋ੍ ਕਲੱਬ ਵਿੱਚ ਪਹਿਲਾ ਇਨਾਮ 21 ਹਜ਼ਾਰ ਅਤੇ ਦੂਸਰਾ 15 ਹਜ਼ਾਰ ਹੋਵੇਗਾ। 55 ਕਿਲੋ੍ਹ ਕਲੱਬ ਵਿੱਚ ਪਹਿਲਾ ਇਨਾਮ 11 ਹਜ਼ਾਰ ਅਤੇ ਦੂਸਰਾ 8 ਹਜ਼ਾਰ ਹੋਵੇਗਾ। ਚੇਤਨਪਾਲ ਸਿੰਘ ਹਨੀ ਸਾਬਕਾ ਪੰਚ ਨੇ ਦਸਿਆ ਕਿ ਬੈਸਟ ਰੇਡਰ ਤੇ ਜਾਫੀ ਨੂੰ 21-21 ਹਜ਼ਾਰ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਦਰਸ਼ਕਾਂ ਲਈ ਇੱਕ ਲੱਕੀ ਡਰਾਅ ਵੀ ਕਡਿਆ ਜਾਵੇਗਾ। ਕਬੱਡੀ ਮੈਚਾਂ ਦੌਰਾਨ ਪੁੱਜੇ ਖਿਡਾਰੀਆਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।