Saturday, 26 February 2022
ਫਿਲਮੀ ਮੇਅਕੱਪ ਆਰਟਿਸਟ ਅਤਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
ਗਦਰੀ ਬਾਬਿਆਂ ਨੂੰ ਸਮਰਪਿੱਤ ਮੇਲਾ ਚੀਮਿਆਂ ਦੇ ਮੌਕੇ ਫਿਲਮੀ ਮੇਅਕੱਪ ਆਰਟਿਸਟ ਅਤਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕਰਦੇ ਕਮੇਟੀ ਪ੍ਰਬੰਧਕ ਅਤੇ ਪਤਵੰਤੇ ਸੱਜਣ।
ਫਿਲਮੀ ਅਦਾਕਾਰਾ ਅਤੇ ਮਿਸ ਪੰਜਾਬਣ ਰਹਿ ਚੁੱਕੀ ਮਨਪ੍ਰੀਤ ਜਵੰਦਾ ਦਾ ਵਿਸ਼ੇਸ਼ ਸਨਮਾਨ
ਗਦਰੀ ਬਾਬਿਆਂ ਨੂੰ ਸਮਰਪਿੱਤ ਮੇਲਾ ਚੀਮਿਆਂ ਦੇ ਮੌਕੇ ਫਿਲਮੀ ਅਦਾਕਾਰਾ ਅਤੇ ਮਿਸ ਪੰਜਾਬਣ ਰਹਿ ਚੁੱਕੀ ਮਨਪ੍ਰੀਤ ਜਵੰਦਾ ਦਾ ਵਿਸ਼ੇਸ਼ ਸਨਮਾਨ ਕਰਦੇ ਕਮੇਟੀ ਪ੍ਰਬੰਧਕ ਅਤੇ ਪਤਵੰਤੇ ਸੱਜਣ।
Thursday, 24 February 2022
ਗੁਰਮਤਿ ਸੰਗੀਤ ਦੀ ਸੰਘਰਸ਼ਸ਼ੀਲ ਸ਼ਖ਼ਸੀਅਤ : ਭਾਈ ਮਨਜਿੰਦਰ ਸਿੰਘ ਰਬਾਬੀ
ਭਾਈ ਮਨਜਿੰਦਰ ਸਿੰਘ ਰਬਾਬੀ ਜੀ ਦਾ ਜਨਮ ਜਿਲਾ ਪਟਿਆਲਾ ਦੇ ਪਿੰਡ ਆਲਮਪੁਰ ਵਿੱਚ ਪਿਤਾ ਸ: ਸੇਵਾ ਸਿੰਘ ਚੱਕੀਵਾਲੇ ਦੇ ਘਰ ਮਾਤਾ ਲਖਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਉਨਾਂ ਬਚਪਨ ਤੋਂ ਹੀ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਜੀ ਨੂੰ ਬਹੁਤ ਸੁਣਿਆ ਜਿਸ ਦੇ ਨਤੀਜਨ ਪੜਾਈ ਦੇ ਨਾਲ-ਨਾਲ ਉਨਾਂ ਨੇ ਰਾਜਪੁਰੇ ਤੋਂ ਉਸਤਾਦ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਪੱਪੀ ਹੁਰਾਂ ਪਾਸੋਂ ਲਗਭਗ ਇੱਕ ਸਾਲ ਕੀਰਤਨ ਦੀ ਸਿੱਖਿਆ ਹਾਸਲ ਕੀਤੀ। ਬਾਰਵੀਂ ਉਪਰੰਤ ਆਪ ਜੀ ਨੇ ਪਟਿਆਲੇ ਖਾਲਸਾ ਕਾਲਜ ਤੋਂ ਸੰਗੀਤ ਦੀ ਬੀ ਏ ਕੀਤੀ। ਫਿਰ, ਅਗਸਤ 2008 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖ-ਰੇਖ ਹੇਠ ਚੱਲ ਰਹੀ ਅਕੈਡਮੀ ਗੁਰਮਤਿ ਸੰਗੀਤ ਅਕੈਡਮੀ (ਅੱਜ-ਕੱਲ ਪਦਮਸ੍ਰੀ ਪ੍ਰੋ. ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ) ਵਿੱਚ ਦਾਖਲਾ ਲਿਆ ਤੇ ਗੁਰਮਤਿ ਸੰਗੀਤ ਦੇ ਮਹਾਨ ਆਚਾਰੀਆ ਨੈਸ਼ਨਲ ਅਵਾਰਡੀ, ਪਦਮਸ਼੍ਰੀ ਪ੍ਰੋ. ਕਰਤਾਰ ਸਿੰਘ ਜੀ ਪਾਸੋਂ ਬੜੀ ਸ਼ਿੱਦਤ ਤੇ ਲਗਨ ਨਾਲ ਗਾਇਨ ਦੇ ਨਾਲ ਨਾਲ ਰਬਾਬ ਵਾਦਨ ਦੀ ਸਿੱਖਿਆ ਵੀ ਹਾਸਲ ਕੀਤੀ ਜਿਸਦੇ ਵਿੱਚ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਸਾਗਰ ਤੇ ਭਾਈ ਕੁਲਵਿੰਦਰ ਸਿੰਘ ਜੀ ਦਾ ਬਹੁਤ ਯੋਗਦਾਨ ਰਿਹਾ। ਇਹਨਾਂ ਤਿੰਨਾਂ ਸਾਲਾਂ ਵਿੱਚ ਹੀ ਗੁਰਮਤਿ ਸੰਗੀਤ ਦੇ ਡਿਪਲੋਮੇ ਤੋਂ ਇਲਾਵਾ ਉਨਾਂ ਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ ਤੋਂ ਤਿੰਨ ਸਾਲ ਦਾ ਭਾਰਤੀ ਸੰਗੀਤ ਦਾ ਡਿਪਲੋਮਾ ਵੀ ਪਹਿਲੇ ਦਰਜੇ ਵਿੱਚ ਹਾਸਿਲ ਕੀਤਾ।
ਇਸਦੇ ਚੱਲਦਿਆਂ ਹੀ 2011 ਤੱਕ ਅਨੇਕਾਂ ਵਾਰ ਹਰ ਬੁੱਧਵਾਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿੱਖੇ ਪ੍ਰੋ. ਕਰਤਾਰ ਸਿੰਘ ਜੀ ਨਾਲ ਤੰਤੀ ਸਾਜ਼ਾਂ ਨਾਲ ਹਾਜ਼ਰੀਆਂ ਭਰਨ ਦਾ ਅਵਸਰ ਪ੍ਰਾਪਤ ਹੋਇਆ। 2011 ਵਿੱਚ ਅਕੈਡਮੀ ਵਿੱਚੋਂ ਪਾਸ ਆਉਟ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੱਤੀਸਗੜ, ਰਾਏਪੁਰ, ਉੜੀਸਾ, ਉਤਰ ਪ੍ਰਦੇਸ, ਪਟਿਆਲਾ ਦੁੱਖ-ਨਿਵਾਰਨ ਸਾਹਿਬ ਆਦਿ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਆਪ ਜੀ ਨੇ ਕੀਰਤਨ ਦੀ ਲਗਾਈ ਗਈ ਡਿਊਟੀ ਬਹੁਤ ਸੇਵਾ ਭਾਵ ਨਾਲ ਨਿਭਾਈ। ਉਪਰੰਤ ਦੋਰਾਹਾ ਵਿਖੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ 2014 ਤੱਕ ਕੀਰਤਨ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਰਾਗ ਦਰਬਾਰਾਂ ਵਿੱਚ ਅਦੁੱਤੀ ਸੰਗੀਤ ਸੰਮੇਲਨ ਜਵੱਦੀ ਟਕਸਾਲ, ਸਿੱਖ ਪੰਥ ਦੇ ਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਰਾਗੀ ਜਿਨਾਂ ਵਿੱਚ ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਹਰਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਡਾ. ਗੁਰਿੰਦਰ ਸਿੰਘ ਜੀ ਬਟਾਲੇ ਵਾਲੇ, ਭਾਈ ਸਰਬਜੀਤ ਸਿੰਘ ਲਾਡੀ ਹਜ਼ੂਰੀ ਰਾਗੀ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਤੇ ਹੋਰ ਵੀ ਰਾਗੀ ਸਿੰਘਾਂ ਨਾਲ ਤੰਤੀ ਸਾਜ ਰਬਾਬ ਨਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਵੱਦੀ ਟਕਸਾਲ ਵੱਲੋਂ 62 ਰਾਗਾਂ ’ਤੇ ਆਧਾਰਿਤ ਰਾਗ ਨਾਦ ਸ਼ਬਦ ਸੋਹਣੇ ਦੇ ਪ੍ਰੋਜੈਕਟ ਵਿੱਚ ਤੰਤੀ ਸਾਜ ਰਬਾਬ ਦੁਆਰਾ ਸੇਵਾ ਨਿਭਾਈ। ਦਸੰਬਰ 2013 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਿਆ ਗਿਆ ਟੈਸਟ ਪਾਸ ਕਰਕੇ 5 ਜਨਵਰੀ 2014 ਨੂੰ ਮਨਜਿੰਦਰ ਸਿੰਘ ਜੀ ਦੀ ਡਿਊਟੀ ਭਾਈ ਇੰਦਰਜੀਤ ਸਿੰਘ ਜੀ ਦੇ ਜਥੇ ਸਮੇਤ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਲਗਾ ਦਿੱਤੀ ਗਈ। ਫਿਰ, ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਦੇ ਲਈ 2012 ਵਿੱਚ ਸੰਗਤ ਦੀ ਮੰਗ ਦੇ ਅਧਾਰ ’ਤੇ ਭਾਈ ਸਾਹਿਬ ਜੀ ਨੂੰ ਆਪਣੇ ਜਥੇ ਸਮੇਤ ਮਲੇਸ਼ੀਆ, 2019 ਵਿੱਚ ਮਲੇਸ਼ੀਆ ਤੇ ਕਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਕੀਰਤਨ ਕਰਦੇ ਹੋਇਆਂ ਵਿਦੇਸ਼ ਦੀਆਂ ਸੰਗਤਾਂ ਤੋਂ ਅਥਾਹ ਪ੍ਰੇਮ- ਪਿਆਰ ਤੇ ਬਹੁਤ ਸਾਰੇ ਮਾਨ-ਸਨਮਾਨ ਮਿਲੇ।
ਭਾਈ ਮਨਜਿੰਦਰ ਸਿੰਘ ਜੀ ਦੇ ਗੁਰਬਾਣੀ ਦੇ ਰਿਕਾਰਡ ਹੋਏ ਸ਼ਬਦ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’, ‘ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ’, ‘ਬੰਦੇ ਖੋਜੁ ਦਿਲ ਹਰਿ ਰੋਜ’, ‘ਧੰਨ ਨਾਨਕ ਤੇਰੀ ਵੱਡੀ ਕਮਾਈ’, ‘ਗੁਰ ਰਾਮਦਾਸ ਰਾਖਹੁ ਸਰਣਾਈ’ ਤੇ ਹੋਰ ਵੀ ਕਈ ਸ਼ਬਦ ਚੀਮਾ ਫਿਲਮ ਸਟੁੱਡੀਓ ਵੱਲੋਂ ਰਿਲੀਜ ਕੀਤੇ ਗਏ ਹਨ। ਜਿਨਾਂ ਵਿੱਚ ਸਾਥੀ ਸਹਾਇਕ ਰਾਗੀ ਵਜੋਂ ਭਾਈ ਕਰਨਜੀਤ ਸਿੰਘ ਤੇ ਤਬਲਾ ਵਾਦਕ ਵਜੋਂ ਭਾਈ ਤਵਿੰਦਰ ਸਿੰਘ ਜੀ ਨੇ ਉਨਾਂ ਦਾ ਸਾਥ ਦਿੱਤਾ। ਆਉਣ ਵਾਲੇ ਸਮੇ ਵਿੱਚ ਅੱਗੇ ਹੋਰ ਸ਼ਬਦ ਵੀ ਰੀਲੀਜ ਕੀਤੇ ਜਾ ਰਹੇ ਹਨ। ਅੱਜ-ਕੱਲ ਗੁਰਦੁਆਰਾ ਨਾਢਾ ਸਾਹਿਬ ਵਿਖੇ ਹੈੱਡ ਰਾਗੀ ਵਜੋਂ ਡਿਊਟੀ ਨਿਭਾਅ ਰਹੇ ਭਾਈ ਮਨਜਿੰਦਰ ਸਿੰਘ ਜੀ ਹੁਣ ਵੀ ਸਮੇਂ ਸਮੇਂ ’ਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇ ਰਾਗ ਦਰਬਾਰਾਂ ਵਿੱਚ ਤੰਤੀ ਸਾਜ ਰਬਾਬ ਰਾਹੀਂ ਹਾਜ਼ਰੀਆਂ ਭਰ ਰਹੇ ਹਨ। ਆਪਣੇ ਇਸ ਖੇਤਰ ਵਿੱਚ ਅੱਗੇ ਵਧਣ ਲਈ ਉਹ ਆਪਣੇ ਮਾਤਾ ਪਿਤਾ ਤੋਂ ਇਲਾਵਾ ਦਾਦਾ ਸਵ: ਸ ਦਲੀਪ ਸਿੰਘ ਜੀ (ਫਰੀਡਮ ਫਾਈਟਰ, ਜੋ ਕਿ 1947 ਦੀ ਵੰਡ ਤੋਂ ਬਾਅਦ ਲਾਹੌਰ ਤੋਂ ਆ ਕੇ ਪਟਿਆਲੇ ਵਸੇ ਸਨ), ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਮੱਖਣ ਸਿੰਘ ਜੀ ਚੰਡੀਗੜ ਵਾਲੇ ਤੇ ਸ ਗੁਰਸੇਵਕ ਸਿੰਘ ਯੂ ਕੇ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ। ਭਾਈ ਮਨਜਿੰਦਰ ਸਿੰਘ ਰਬਾਬੀ ਰੂਪੀ ਕਲ ਕਲ ਵਗਦੇ ਠਾਠਾਂ ਮਾਰਦੇ ਇਸ ਦਰਿਆ ਦੀਆਂ ਸੰਗੀਤਕ ਛੱਲਾਂ ਇਵੇਂ ਹੀ ਨਿਰੰਤਰ ਵਗਦੀਆਂ ਵਿਸ਼ਵ ਭਰ ਦੀਆਂ ਸੰਗਤਾਂ ਦੇ ਹਿਰਦੇ ਸ਼ਾਂਤ ਕਰਦੀਆਂ, ਗੁਰਬਾਣੀ ਦਾ ਪ੍ਰਸਾਰ-ਪ੍ਰਚਾਰ ਕਰਦੀਆਂ ਦੁਆਵਾਂ ਖੱਟਦੀਆਂ ਰਹਿਣ! ਆਮੀਨ !
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਭਾਈ ਮਨਜਿੰਦਰ ਸਿੰਘ ਰਬਾਬੀ, 9855351830
ਅਮਰਵੀਰ ਪ੍ਰਧਾਨ ਅਤੇ ਪ੍ਰਭਜੋਤ ਸਿੰਘ ਬਣਾਇਆ ਉਪ ਪ੍ਰਧਾਨ- ਡਾ, ਖੇੜਾ
ਜਲੰਧਰ/ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਬਲਾਕ ਖੇੜਾ ਦੀਆਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਮਰਵੀਰ ਨੂੰ ਪ੍ਰਧਾਨ, ਵਰਿੰਦਰ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਉਪ ਚੇਅਰਮੈਨ ਆਰ ਟੀ ਆਈ ਸੋੱਲ, ਪ੍ਰਭਜੋਤ ਸਿੰਘ ਨੂੰ ਉਪ ਪ੍ਰਧਾਨ ਯੂਥ ਵਿੰਗ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਜਸਕਰਨ ਸਿੰਘ, ਗੁਰਜੰਟ ਸਿੰਘ,ਮੰਗਤ ਖ਼ਾਨ ਅਤੇ ਜੈ ਕੁਮਾਰ ਨੂੰ ਮੈਂਬਰ ਬਣਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤੇ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਸਮਾਜਿਕ ਬੁਰਿਆਈਆਂ ਘੱਟਨ ਦੀ ਜਗ੍ਹਾ ਵੱਧਦੀਆਂ ਜਾ ਰਹੀਆਂ ਹਨ ।ਇਹ ਟੀਮ ਉਨ੍ਹਾਂ ਬੁਰਿਆਈਆਂ ਨੂੰ ਠੱਲ੍ਹ ਪਾਉਣ ਲਈ ਅੱਗੇ ਆ ਕੇ ਤਨੋਂ ਮਨੋਂ ਧਨੋ ਕੰਮ ਕਰਨਗੀਆਂ । ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਸੰਸਥਾ ਵੱਲੋਂ ਨਾਰੀ ਚੇਤਨਾ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿਚ ਘੱਟੋ ਘੱਟ 21ਔਰਤਾਂ ਦਾ ਐਂਚ ਆਰ ਐਮ ਅਵਾਰਡ 2022 ਨਾਲ ਸਨਮਾਨ ਕੀਤਾ ਜਾਵੇਗਾ। ਇਹ ਪ੍ਰੈਗਾਮ ਮਿਡਵੇ ਰਿਸੋਰਟਸ ਲਾਂਡਰਾਂ ਰੋਡ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ, ਅਮਨਦੀਪ ਸਿੰਘ, ਕਸ਼ਮੀਰ ਸਿੰਘ, ਮੋਹਨ ਸਿੰਘ, ਸ਼ਮਸ਼ੇਰ ਸਿੰਘ ਪੱਪੂ , ਹਰਚੰਦ ਸਿੰਘ, ਜਸਵੀਰ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ
ਲੇਖਿਕਾ ਮਨਜੀਤ ਕੌਰ ਗਿੱਲ ਯੂ.ਐੱਸ.ਏ ਦੀ ਕਾਵਿ-ਪੁਸਤਕ ਇੰਟਰਨੈੱਟ ਉੱਤੇ ਹੋਈ ਲੋਕ-ਅਰਪਣ
ਹੁਸ਼ਿਆਰਪੁਰ 23 ਫਰਵਰੀ ( ਤਰਸੇਮ ਦੀਵਾਨਾ ) ਪਿਛਲੇ ਦਿਨੀ ਅਮਰੀਕਾ ਨਿਵਾਸੀ ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ-ਪੁਸਤਕ ‘‘ਸ਼ਿਅਰ ਅਰਜ਼ ਹੈ 2021’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਬੜੀ ਹੀ ਖੂਬਸੂਰਤੀ ਨਾਲ ਰੰਗੀਨ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ। ਮਨਜੀਤ ਕੌਰ ਗਿੱਲ ਨੇ ਸਾਲ 2021 ਵਿੱਚ ਜੋ ਕਵਿਤਾਵਾਂ ਲਿਖੀਆਂ ਉਸਨੂੰ ਪੁਸਤਕ ਦੇ ਰੂਪ ਵਿੱਚ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਇਆ ਹੈ। ਇਹ ਪੁਸਤਕ ਉਨਾਂ ਨੇ ਕਿਸਾਨੀ ਸੰਘਰਸ਼ ਦੀ ਲੜਾਈ ਲੜਨ ਵਾਲੇ ਹਰ ਵੀਰ ਅਤੇ ਭੈਣ ਨੂੰ ਸਮਰਪਣ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਇਹ ਪੁਸਤਕ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਚੁੱਕੇ ਆਪਣੇ ਜੀਵਨ ਸਾਥੀ ਦੇ ਨਾਮ ਵੀ ਕੀਤੀ ਹੈ। ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜਿਆ ਜਾ ਚੁੱਕਾ ਹੈ। ਇਸ ਪੁਸਤਕ ਨੂੰ ਗੂਗਲ ਉੱਤੇ sher arz hai 2021 manjit kaur gill ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜਿਆ ਜਾ ਸਕਦਾ ਹੈ। ਪੁਸਤਕ ਦੇ ਲੋਕ-ਅਰਪਣ ਉੱਤੇ ਮਨਜੀਤ ਕੌਰ ਗਿੱਲ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਉਨਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।
ਮਹਿਲਾ ਦਿਵਸ ਨੂੰ ਮਨਾਉਣ ਸਬੰਧੀ ਕੀਤੀ ਗਈ ਮੀਟਿੰਗ- ਡਾਕਟਰ ਖੇੜਾ
ਜਲੰਧਰ/ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਇਕ ਸਾਂਝੀ ਮੀਟਿੰਗ ਮੋਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਕੌਰ ਅਤੇ ਸੀਮਾ ਨਾਗਪਾਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਚੇਅਰਮੈਨ ਐਂਟੀ ਕ੍ਰਾਈਮ ਸੈਲ ਮੈਡਮ ਰਮਨੀਤ ਐਸ ਮੁਖਰਜੀ, ਡਾਕਟਰ ਗੁਰਦੀਪ ਸਿੰਘ ਚੇਅਰਮੈਨ ਐਂਟੀ ਕ੍ਰਾਈਮ ਸੈਲ ਇੰਡੀਆ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹਰਨੇਕ ਸਿੰਘ ਸੇਖੋਂ ਜਨਰਲ ਸਕੱਤਰ ਚੰਡੀਗੜ੍ਹ, ਹਿਤੇਸ਼ ਗਰਗ ਅਤੇ ਬਲਵੰਤ ਸਿੰਘ ਨੂੰ ਮੈਂਬਰ ਚੰਡੀਗੜ੍ਹ ਬਣਾ ਕੇ ਸ਼ਨਾਖ਼ਤੀ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮੌਕੇ ਸੰਸਥਾ ਵੱਲੋਂ ਨਾਰੀ ਚੇਤਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਘੱਟੋ ਘੱਟ 21 ਔਰਤਾਂ ਦਾ ਐਂਚ ਆਰ ਐਮ ਅਵਾਰਡ 2022 ਨਾਲ ਸਨਮਾਨ ਕੀਤਾ ਜਾਵੇਗਾ । ਇਹ ਅਵਾਰਡ ਮੌਕੇ ਮੁਤਾਬਿਕ ਵੱਧ ਘੱਟ ਵੀ ਹੋ ਸਕਦੇ ਹਨ। 2 ਮਾਰਚ ਤੱਕ ਅਵਾਰਡ ਲਈ ਔਰਤਾਂ ਦੀ ਚੌਣ ਕੀਤੀ ਜਾਵੇਗੀ । ਉਸ ਤੋਂ ਬਾਅਦ ਕੋਈ ਵੀ ਨਵਾਂ ਨਾਂ ਨਹੀਂ ਲਿਆ ਜਾਵੇ ਗਾ। ਇਹ ਪ੍ਰੈਗਾਮ ਮਿਡਵੇ ਰਿਸੋਰਟਸ ਲਾਂਡਰਾਂ ਰੋਡ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। 60 ਹੋਰ ਵੀ ਔਰਤਾਂ ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਹ ਉਹ ਔਰਤਾਂ ਹੋਣਗੀਆਂ ਜਿਨ੍ਹਾਂ ਨੇ ਸਮਾਜ ਵਿੱਚ ਵਧੀਆ ਸੇਵਾਵਾਂ ਅਤੇ ਮੰਚ ਲਈ ਅੱਗੇ ਆ ਕੇ ਤਨੋਂ ਮਨੋਂ ਧਨੋ ਕੰਮ ਕੀਤਾ ਹੋਵੇ ਗਾ। ਹੋਰਨਾਂ ਤੋਂ ਇਲਾਵਾ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ , ਸੰਤੋਖ ਸੈਕਟਰੀ, ਰਾਜ ਕੌਰ ਪ੍ਰਧਾਨ ਖਰੜ , ਹਰਪ੍ਰੀਤ ਕੌਰ ਚੇਅਰਪਰਸਨ ਇਸਤਰੀ ਵਿੰਗ, ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਪਰਮਪਾਲ ਸਿੰਘ ਅਡਵਾਈਜ਼ਰ ਜ਼ਿਲ੍ਹਾ ਮੋਹਾਲੀ ,ਜਸਪ੍ਰੀਤ ਕੌਰ ਅਡਵਾਈਜ਼ਰ, ਦੀਪਕ ਚੇਅਰਮੈਨ ਯੂਥ ਵਿੰਗ, ਪਟਵਾਰੀ, ਪ੍ਰਭਜੋਤ ਸਿੰਘ ਉਪ ਪ੍ਰਧਾਨ ਯੂਥ ਵਿੰਗ ਮੀਨਾਕਸ਼ੀ ਸ਼ਰਮਾ ਉਪ ਪ੍ਰਧਾਨ ਅਤੇ ਮਲਕੀਤ ਕੌਰ ਸੰਧੂ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਦੀ ਸਮੂਚੀ ਕਾਰਵਾਈ ਮੈਡਮ ਰਮਨੀਤ ਐਸ ਮੁਖਰਜੀ ਨੇ ਚਲਾਈ।
ਮਾਤਾ ਚਿੰਤਪੂਰਨੀ ਦੇ ਦਰਬਾਰ ਲਈ 105ਵੀਂ ਬੱਸ ਯਾਤਰਾ ਰਵਾਨਾ
ਫਗਵਾੜਾ/ ਲੁਧਿਆਣਾ (ਸ਼ਿਵ ਕੌੜਾ)- ਮਾਤਾ ਚਿੰਤਪੁਰਨੀ ਦੇ ਦਰਬਾਰ ਲਈ 105 ਵੀਂ ਬੱਸ ਯਾਤਰਾ ਲੁਧਿਆਣਾ ਤੋਂ ਰਵਾਨਾ ਚਿੰਤਪੁਰਨੀ ਸੇਵਾ ਕਮੇਟੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਰਮਨ ਕੌੜਾ ਨੇ ਦੱਸਿਆ ਕਿ ਅੱਜ 24 ਫਰਵਰੀ ਨੂੰ ਪੰਡਿਤ ਬਲਰਾਮ ਗੋਸਵਾਮੀ ਵੱਲੋਂ ਪੂਜਾ ਕਰਨ ਤੋਂ ਬਾਅਦ ਕੰਜਕ ਪੂਜਾ ਕੀਤੀ ਗਈ ਅਤੇ ਇਸ ਮੌਕੇ ਤੇ ਦਮਨ ਕੌੜਾ, ਸੁਸ਼ੀਲ ਕੌੜਾ, ਰਜਨੀਸ਼ ਕੌੜਾ, ਰੋਹਿਤ ਕੌੜਾ, ਨਰਿੰਦਰ ਪਾਲ, ਸ਼ਸ਼ੀਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਸੰਦੀਪ ਤੁੱਲੀ, ਵਿਨੋਦ ਕੁਮਾਰ ਗੁਲਾਟੀ, ਸੁਰਿੰਦਰ ਕੁਮਾਰ ਗੁਲਾਟੀ, ਮੋਹਨ ਲਾਲ ਅਰੋੜਾ ਆਦਿ ਭਗਤ ਸ਼ਾਮਲ ਸਨ !
Saturday, 19 February 2022
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਨੂੰ ਮਾਡਲ ਪੋਲਿੰਗ ਬੂਥ ਬਣਾਇਆ
| ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਵਿਦਿਆਰਥੀਆਂ ਵਲੋਂ ਵੋਟਰਾਂ ਲਈ ਬਣਾਇਆ ਸੁੰਦਰ ਸੈਲਫੀ ਪੁਆਇੰਟ। |
ਜਲੰਧਰ (ਅਮਰਜੀਤ ਸਿੰਘ)- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜਲੰਧਰ ਨੂੰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ ਜੋ ਕਿ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਬੀ.ਐਲ.ਉ ਅੰਮ੍ਰਿਤਪਾਲ ਬੈਂਸ ਹਜ਼ਾਰਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਉਪਰਾਲਾ ਕੀਤਾ ਗਿਆ ਹੈ ਜਿਸਦੇ ਤਹਿਤ ਵੋਟਰ ਨੂੰ ਹਰ ਇਕ ਸਹੂਲਤ ਦਿੱਤੀ ਗਈ ਹੈ ਜਿਵੇਂ ਵਾਹਨ ਪਾਰਕਿੰਗ, ਸੁੰਦਰ ਗੇਟ, ਸੈਲਫੀ ਪੁਆਇੰਟ, ਵੇਟਿੰਗ ਹਾਲ ਅਤੇ ਸੁੰਦਰ ਸਜਾਵਟ ਕੀਤੀ ਗਈ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਕੈਦ ਕਰਨ ਲਈ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕੁੱਲ ਛੇ ਮਾਡਲ ਬੂਥ ਬਣਾਏ ਗਏ ਜਿਨ੍ਹਾਂ ਵਿਚੋਂ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜਾਰਾਂ ਨੂੰ ਵੀ ਚੁਣਿਆ ਗਿਆ ਹੈ।
Friday, 18 February 2022
ਉੱਘੀ ਕੱਵਿਤਰੀ ਗਗਨਦੀਪ ਕੌਰ ਧਾਲੀਵਾਲ ਨੇ ਆਪਣੇ ਵਿਆਹ ਮੌਕੇ ਆਪਣੀ ਕਿਤਾਬ ਰਿਲੀਜ਼ ਕਰ ਕੇ ਕੀਤਾ ਯੁੱਗ-ਪਲਟਾਊ ਕਾਰਜ
ਨਵੀਆਂ ਅਗਾਂਹ-ਵਧੂ ਸੋਚਾਂ ਦੇ ਮਾਲਕ ਸਮਾਜ ਤੋਂ ਅਲਾਹਿਦਾ ਹੋ ਕੇ ਵਿਚਰਦਿਆਂ ਹਮੇਸ਼ਾਂ ਸਾਹਿਤ ਤੇ ਸਮਾਜ ਲਈ ਲਾਹੇਵੰਦ ਨਵੀਆਂ ਪੈੜਾਂ ਹੀ ਸਿਰਜਿਆ ਕਰਦੇ ਹਨ। ਅਜਿਹੀ ਕਤਾਰ ਵਿਚ ਆਉਂਦੇ ਵਿਰਲੇ ਨਾਵਾਂ ਦੀ ਸੂਚੀ ਵਿਚ ਉਭਰਕੇ ਸਾਹਮਣੇ ਆਇਆ ਇਕ ਨਾਂ ਹੈ- ਗਗਨਦੀਪ ਕੌਰ ਧਾਲੀਵਾਲ। ਪੰਜਾਬ ਦੇ ਜਿਲਾ ਬਰਨਾਲਾ ਵਿਚ ਵਸਦੇ ਪਿੰਡ ਝਲੂਰ ਦੀ ਜੰਮਪਲ ਉੱਘੀ ਕੱਵਿਤਰੀ ਗਗਨਦੀਪ ਕੌਰ ਧਾਲੀਵਾਲ ਨੂੰ ਜਿੱਥੇ ਕਈ ਸਾਂਝੀਆਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਉਣ ਦਾ ਮਾਣ ਹਾਸਲ ਹੈ, ਉਥੇ ਦੇਸ਼-ਵਿਦੇਸ਼ ਦੇ ਪੇਪਰਾਂ ਤੇ ਮੈਗਜ਼ੀਨਾਂ ਵਿਚ ਸਰਗਰਮੀ ਨਾਲ ਛਪਣ ਦਾ ਮਾਣ ਵੀ ਉਸ ਹਿੱਸੇ ਆਇਆ ਹੈ। ਉਸ ਦੀਆਂ ਇਨਾਂ ਕਲਮੀ-ਗਤੀਵਿਧੀਆਂ ਨੇ ਉਸ ਨੂੰ ਸਾਹਿਤ-ਜਗਤ ਵਿਚ ਇਕ ਵੱਖਰਾ ਹੀ ਸ਼ਾਨਾ-ਮੱਤਾ ਮੁਕਾਮ ਦਿਵਾ ਰੱਖਿਆ ਹੈ।
ਇਸ ਮੁਟਿਆਰ ਨੇ ਹੁਣ ਸ੍ਰ ਸੁਖਚੈਨ ਸਿੰਘ ਪਿੰਡ ਕੁਰਾਰ ਜਿਲਾ ਬਰਨਾਲਾ ਨਾਲ ਵਿਆਹ ਬੰਧਨਾਂ ’ਚ ਬੱਝਣ ਮੌਕੇ ਆਪਣੇ ਨਵ-ਪ੍ਰਕਾਸ਼ਿਤ ਕਵਿ-ਸੰਗ੍ਰਹਿ, ‘ਵਿਰਸੇ ਦਾ ਚਾਨਣ’ ਰਿਲੀਜ਼ ਕਰ ਕੇ ਸਭ ਨੂੰ ਅਚੰਭਿਤ ਕਰ ਦਿੱਤਾ ਹੈ। ਇਸ ਵਿਆਹ- ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨਾਮਵਰ ਲੇਖਕ ਸੁਖਦੇਵ ਸਿੰਘ ਔਲਖ, ਹਰਜੀਤ ਕਾਤਿਲ, ਵੀਰਪਾਲ ਕੌਰ ਕਮਲ, ਮਮਤਾ ਸੇਤੀਆ ਸੇਖਾ, ਰਣਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਜਿੱਥੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਉੱਥੇ ਸ਼ਗਨ ਵੱਜੋਂ ਆਪੋ-ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ ਜਿਨਾਂ ਨੂੰ ਨਵੀਂ ਜੋੜੀ ਨੇ ਬੜੇ ਆਦਰ-ਸਤਿਕਾਰ ਤੇ ਮਾਣ ਨਾਲ ਸਵੀਕਾਰ ਕੀਤਾ। ਇਸ ਮੌਕੇ ਗਗਨਦੀਪ ਧਾਲੀਵਾਲ ਦੇ ਮਾਤਾ ਸ਼ਿੰਦਰਪਾਲ ਕੌਰ, ਪਿਤਾ ਅਜਮੇਰ ਸਿੰਘ, ਭਰਾ ਕਰਮਜੀਤ ਸਿੰਘ ਤੇ ਸਹੁਰਾ ਪਰਿਵਾਰ ਵੱਲੋਂ ਗੁਰਚਰਨ ਸਿੰਘ, ਗਗਨਦੀਪ ਕੌਰ, ਪ੍ਰਗਟ ਸਿੰਘ, ਸਵਰਨਜੀਤ ਸਿੰਘ ਤੇ ਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ ਹੋਏ ਸਨ। ਮੁਟਿਆਰ ਗਗਨਦੀਪ ਕੌਰ ਧਾਲੀਵਾਲ ਅਤੇ ਨੌਜਵਾਨ ਸ੍ਰ ਸੁਖਚੈਨ ਸਿੰਘ ਵੱਲੋਂ ਪਾਈ ਗਈ ਇਸ ‘ਯੁੱਗ ਪਲਟਾਊ’ ਨਵੀਂ ਪਿਰਤ ਨੂੰ ਸਮਾਜ ਵਿਚ, ਖਾਸ ਕਰਕੇ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਬਹੁਤ ਅਹਿਮੀਅਤ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਏ ਉਤੇ ਤੇਜ਼ੀ ਨਾਲ ਘੁੰਮਦੀ ਹਨੇਰੀਆਂ ਲਿਆ ਰਹੀ ਇਹ ਨਵੀਂ ਪਿਰਤ ਹਰੇਕ ਦੇ ਦਿਲ ਨੂੰ ਟੁੰਭਦੀ ਦੁਆਵਾਂ ਤੇ ਅਸ਼ੀਰਵਾਦ ਖੱਟ ਰਹੀ ਹੈ।
-ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641
ਪਿੰਡ ਗੜ੍ਹੀ-ਉਧੋਵਾਲ ਵਿਖੇ ਧੰਨ ਧੰਨ ਸਤਿਗੁਰ ਰਵੀਦਾਸ ਮਹਾਰਾਜ ਜੀ ਦਾ ਮਨਾਇਆ ਗੁਰਪੁਰਬ ਦਿਹਾੜਾ ਯਾਦਗਾਰੀ ਹੋ ਨਿੱਬੜਿਆ
ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 16 ਫਰਵਰੀ, 2022 : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਚ ਸਤਲੁਜ ਦਰਿਆ ਦੀ ਸਾਈਡ ’ਤੇ ਵਸਦੇ ਪਿੰਡ ਗੜ੍ਹੀ-ਉਧੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਤਿਗੁਰ ਰਵੀਦਾਸ ਮਹਾਰਾਜ ਜੀ ਦਾ ਗੁਰਪੁਰਬ ਦਿਹਾੜਾ ਸਾਬਕਾ ਸਰਪੰਚ ਅਵਤਾਰ ਸਿੰਘ ਤਾਰੀ ਜੀ ਦੀ ਸੁਚੱਜੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਪਿਛਲੇ 10-11 ਦਿਨਾਂ ਤੋਂ ਪਿੰਡ ਵਾਸੀਆਂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਰਹੀਆਂ। ਅਖੀਰਲੇ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲੈਕੇ ਪਿੰਡ ਕਾਲੇਵਾਲ ਤੱਕ ਬੜੀ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਕੱਢਿਆ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਤਾਰੀ ਸਾਬਕਾ ਸਰਪੰਚ ਅਤੇ ਸ਼ਰਧਾਲੂ ਬਲਬੀਰ ਸਿੰਘ ਸੱਲ੍ਹਣ ਨੇ ਦੱਸਿਆ ਕਿ ਪਿੰਡ ਅਤੇ ਇਲਾਕੇ ਭਰ ਦੀਆਂ ਸੰਗਤਾਂ ਵਿਚ ਧੰਨ ਧੰਨ ਗੁਰੂ ਰਵੀਦਾਸ ਜੀ ਦਾ ਗੁਰਪਰਬ ਮਨਾਉਣ ਲਈ ਬੇਹੱਦ ਸ਼ਰਧਾ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਾਠੀ ਲਖਵਿੰਦਰ ਸਿੰਘ ਲੱਖਾ ਦੇ ਨਾਲ-ਨਾਲ ਤਰਸੇਮ ਸਿੰਘ ਫੌਜੀ, ਬਲਬੀਰ ਸਿੰਘ ਬਿੱਲਾ, ਮਹਿੰਦਰ ਪਾਲ ਘੁੱਲਾ, ਹਰਬੰਸ ਲਾਲ, ਮਹਿੰਦਰ ਪਾਲ ਵਿੱਕੀ, ਪਰਦੀਪ ਕੁਮਾਰ ਸੱਲ੍ਹਣ (ਅਜੇ), ਰਣਜੀਤ ਭਟੋਆ (ਢੋਲੀ), ਕੈਸ਼ੀਅਰ ਰਾਮ ਲਭਾਇਆ ਤੇ ਸੰਜੀਵ (ਸ਼ੀਪਾ) ਆਦਿ ਸੇਵਾਦਾਰ ਸ਼ਰਧਾਲੂ ਤਨ, ਮਨ, ਧਨ ਨਾਲ ਪੂਰੀ ਤਰ੍ਹਾਂ ਸਰਗਰਮ ਰਹੇ। ਬਲਬੀਰ ਸੱਲ੍ਹਣ ਤੇ ਅਵਤਾਰ ਤਾਰੀ ਨੇ ਅੱਗੇ ਦੱਸਿਆ ਕਿ ਪ੍ਰਭਾਤ-ਫੇਰੀਆਂ ਅਤੇ ਨਗਰ-ਕੀਰਤਨ ਦੀਆਂ ਸਰਗਰਮੀਆਂ ਵਿਚ ਸ਼ਬਦ ਗਾਇਨ ਕਰ ਕੇ ਰੌਣਕਾਂ ਲਾਉਣ ਵਾਲਿਆਂ ਵਿਚ ਗਾਇਕ ਪਰਦੀਪ ਕੁਮਾਰ ਸੱਲ੍ਹਣ (ਅਜੇ) ਤੇ ਰਣਜੀਤ ਭਟੋਆ (ਢੋਲੀ) ਦੀ ਭੂਮਿਕਾ ਵਿਸ਼ੇਸ਼ ਸਲਾਹੁਣ ਯੋਗ ਰਹੀ, ਜਿਸ ਨੂੰ ਸੰਗਤਾਂ ਨੇ ਖੂਬ ਪਸੰਦ ਕੀਤਾ। ਕੁੱਲ ਮਿਲਾ ਕੇ ਪਿੰਡ ਗੜ੍ਹੀ-ਉਧੋਵਾਲ ਵਾਸੀਆਂ ਦੀਆਂ ਧਾਰਮਿਕ, ਸਮਾਜਿਕ ਤੇ ਭਾਈਚਾਰਕ ਸਾਂਝਾਂ ਨੂੰ ਮਜਬੂਤ ਕਰਦਾ ਧੰਨ ਧੰਨ ਸਤਿਗੁਰ ਰਵੀਦਾਸ ਮਹਾਰਾਜ ਜੀ ਦਾ ਮਨਾਇਆ ਗੁਰਪੁਰਬ ਦਿਹਾੜਾ ਯਾਦਗਾਰੀ ਦਿਹਾੜਾ ਹੋ ਨਿੱਬੜਿਆ, ਜਿਸ ਦੀ ਇਲਾਕੇ ਵਿਚ ਖੂਬ ਚਰਚਾ ਹੈ।
ਪੀਐੱਨਬੀ ਐੱਸਸੀ ਐੱਸਟੀ ਵੈਲਫੇਅਰ ਐਸੋਸੀਏਸ਼ਨ ਨੇ ਲਗਾਇਆ ਜਲੇਬੀਆਂ ਦਾ ਲੰਗਰ
ਹੁਸ਼ਿਆਰਪੁਰ (ਤਰਸੇਮ ਦੀਵਾਨਾ )-ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਪੀ ਐੱਨ ਬੀ ਐੱਸਸੀ ਐੱਸਟੀ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਰਾਜਿੰਦਰ ਕੁਮਾਰ ਭਾਟੀਆ ਜ਼ੋਨਲ ਪ੍ਰੈਜ਼ੀਡੈਂਟ ਅੰਮ੍ਰਿਤਸਰ ਜ਼ੋਨ,ਗੁਰਮੇਜ ਸਿੰਘ ਬੱਧਣ ਮੈਨੇਜਰ,ਗਗਨਦੀਪ ਸਿੰਘ ਸਰਕਲ ਸਕੱਤਰ ਹੁਸ਼ਿਆਰਪੁਰ, ਗੁਰਮੀਤ ਸਿੰਘ ਮੀਤ ਪ੍ਰਧਾਨ ਹੁਸ਼ਿਆਰਪੁਰ, ਜੋਗਿੰਦਰ ਸਿੰਘ, ਮੈਡਮ ਹਰਪ੍ਰੀਤ ਕੌਰ ਮੀਤ ਪ੍ਰਧਾਨ ਵੂਮੈਨ ਸੈੱਲ, ਅਮਰਜੀਤ ਕੁਮਾਰ, ਮੈਡਮ ਪ੍ਰੀਆ, ਯੋਗੇਸ਼, ਐਡਵੋਕੇਟ ਗੁਰਪ੍ਰੀਤ ਸਿੰਘ,ਕਿਰਣ ਕੁਮਾਰ,ਰਾਮ ਲਾਲ ਬੱਧਣ ਆਦਿ ਵੀ ਮੌਜੂਦ ਸਨ।
ਪੰਜਾਬ ਵਿੱਚ ਜਮਾਤ-ਏ-ਅਹਿਮਦੀਆ ਦਾ ਦੂਸਰਾ ਆਸਥਾ ਦਾ ਕੇਂਦਰ ਹੁਸ਼ਿਆਰਪੁਰ
ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਵੀ ਅਜਿਹੇ ਕਈ ਮਹਾਪੁਰਖਾਂ ਨੇ ਜਨਮ ਲਿਆ ਹੈ ਜਿੰਨ੍ਹਾਂ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਵੀ ਸੁਣਿਆ। ਇੰਨਾ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭੱਟਕੇ ਹੋਏ ਸਮਾਜ ਨੂੰ ਫਿਰ ਤੋਂ ਰੱਬ ਨਾਲ ਜੋੜਿਆ। ਇੰਨਾਂ ਮਹਾਂਪੁਰਖਾਂ ਵਿੱਚੋਂ ਇੱਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ ਵੀ ਸਨ। ਆਪ ਜੀ ਦਾ ਜਨਮ ਕਾਦੀਆ ਜਿਲ੍ਹਾ ਗੁਰਦਾਸਪੁਰ ਵਿਖੇ 1835 ਈਸਵੀ ਨੂੰ ਹੋਇਆ। ਆਪ ਜੀ ਇਸਲਾਮ ਉੱਤੇ ਹੋ ਰਹੇ ਹਮਲਿਆਂ ਦਾ ਜਵਾਬ ਬਰਾਹਨੇ ਅਹਿਮਦਿਆ ਦੇ ਨਾਮ ਵਲੋਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਦਲੀਲ ਦੇ ਨਾਲ ਜਵਾਬ ਦਿੱਤਾ। ਆਪ ਜੀ ਨੇ ਇਸਲਾਮ ਧਰਮ ਵਿਚ ਬਿਆਪਤ ਧਾਰਮਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਸੀ। ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭੱਟਕੇ ਹੋਏ ਲੋਕਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਭੇਜੇ ਗਏ ਸਨ। ਇਸ ਦਾਅਵੇ ਦੇ ਐਲਾਨ ਹੋਣ ਤੇ ਕੁਛ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਸੀ ਪਰ ਕੁਛ ਲੋਕਾਂ ਨੇ ਆਪ ਜੀ ਦੀ ਸੱਚਾਈ ਤੇ ਸ਼ੱਕ ਕਰਦੇ ਹੋਏ ਸਬੂਤ ਮੰਗਿਆ ਸੀ। ਇਸ ਤੇ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਅੱਲ੍ਹਾ ਦੇ ਨਾਲ ਆਪਣੀ ਸੱਚਾਈ ਦੀ ਫਰਿਆਦ ਕੀਤੀ ਤੇ ਆਪਜੀ ਪਾਸੋ ਸੱਚਾਈ ਲਈ ਕੋਈ ਨਿਸ਼ਾਨ ਮੰਗਿਆ। ਇਸ ਤੇ ਰੱਬ ਨੇ ਕਿਹਾ ਕਿ ਤੇਰੀ ਇਹ ਮੁਰਾਦ ਹੁਸ਼ਿਆਰਪੁਰ ਵਿੱਚ ਪੂਰੀ ਹੋਵੇਗੀ। ਇਸ ਲਈ ਹਜ਼ਰਤ ਮਿਰਜ਼ਾ ਸਾਹਿਬ ਨੇ 22 ਜਨਵਰੀ 1886 ਨੂੰ ਹੁਸ਼ਿਆਰਪੁਰ ਦੀ ਯਾਤਰਾ ਆਪਣੇ ਤਿੰਨ ਸਾਥੀਆਂ ਨਾਲ ਕੀਤੀ ਅਤੇ 40 ਦਿਨ ਤੱਕ ਸ਼ਹਿਰ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਤੱਪ ਕੀਤਾ। ਜਿਸਦੇ ਫਲਸਵਰੂਪ ਰੱਬ ਨੇ ਭਵਿਸ਼ ਬਾਣੀ ਕਰਦੇ ਹੋਏ ਕਿਹਾ ਕਿ 9 ਸਾਲ ਦੇ ਵਿੱਚ ਤੇਰੇ ਘਰ ਇੱਕ ਪੁੱਤਰ ਜਨਮ ਲਵੇਗਾ ਜੋ ਕਿ ਬਹੁਤ ਸਾਰੀਆਂ ਵਿਸ਼ੇਸ਼ਤਾ ਦਾ ਧਨੀ ਹੋਵੇਗਾ। ਇਸ ਭਵਿਸ਼ਬਾਣੀ ਨੂੰ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ 20 ਫਰਵਰੀ 1886 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਭਵਿਸ਼ਬਾਣੀ ਦੇ ਅਨੁਸਾਰ ਬਟਾਲਾ ਦੇ ਨੇੜੇ ਕਾਦੀਆ ਵਿਖੇ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇੱਕ ਬੇਟੇ ਨੇ ਜਨਮ ਲਿਆ। ਪਿਤਾ ਨੇ ਉਸਦਾ ਨਾਮ ਬਸ਼ੀਰੂਦੀਨ ਮਹਿਮੂਦ ਰੱਖਿਆ। ਇਹ ਬੱਚਾ ਅਸਾਧਾਰਣ ਯੋਗਤਾ ਦਾ ਧਨੀ ਸੀ। ਆਪ ਜੀ ਭਵਿਸ਼ ਵਿੱਚ ਅਹਿਮਦੀਆ ਮੁਸਲਿਮ ਸੰਪਰਦਾਇ ਦੇ ਦੂਸਰੇ ਖਲੀਫਾ (ਉੱਤਰਾਧਿਕਾਰੀ) ਚੁਣੇ ਗਏ ਸਨ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਨੇ 52 ਸਾਲ ਤੱਕ ਬਹੁਤ ਕਠਿਨਾਈਆਂ ਵਿੱਚ ਅਹਿਮਦਿਆ ਮੁਸਲਿਮ ਜਮਾਤ ਦੀ ਅਗਵਾਈ ਕੀਤੀ। ਇਸ ਦੇ ਸਿੱਟੇ ਵੱਜੋਂ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਉਸਦਾ ਉਚਾਰਨ ਕਰਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ। ਇੰਨਾ ਰਾਂਹੀ ਅੱਲ੍ਹਾ ਦੀ ਭਵਿਸ਼ਬਾਣੀ ਦੀ ਇੱਕ ਘਟਨਾ ਸੱਚ ਸਾਬਿਤ ਹੋਈ ਜਿਹਨਾ 20 ਫਰਵਰੀ 1886 ਨੂੰ ਆਪ ਜੀ ਦੇ ਪਿਤਾ ਅਤੇ ਅਹਿਮਦਿਆ ਮੁਸਲਿਮ ਸੰਪਰਦਾਇ ਦੇ ਸੰਸਥਾਪਿਕ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਨਾਲ ਘਟਿਤ ਹੋਈ ਸੀ। ਇਸ ਗੱਲ ਦਾ ਸਬੂਤ ਅਹਿਮਦਿਆ ਮੁਸਲਿਮ ਸਮਾਜ ਦੇ ਉਸਦੇ ਰਾਹੀ ਸਹਿਜੇ ਹੀ ਮਿਲ ਜਾਂਦਾ ਹੈ ਜਿਸ ਵਿੱਚ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਦੇ ਮੁਤਾਬਿਕ ਆਪਣਾ ਜੀਵਨ ਬਤੀਤ ਕੀਤਾ ਜਾਂਦਾ ਹੈ। ਇਸ ਪ੍ਰਮੁੱਖ ਦਿਨ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਸੰਸਾਰ ਭਰ ਵਿੱਚ ਅਹਿਮਦਿਆ ਮੁਸਲਿਮ ਜਮਾਤ ਹਰ ਸਾਲ 20 ਫਰਵਰੀ ਨੂੰ ਮੁਸਲੇ ਮਊਦ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ। ਪੁਰਾਣੀ ਕਣਕ ਮੰਡੀ ਹੁਸ਼ਿਆਰਪੁਰ ਵਿੱਚ ਸਥਿਤ ਇਹ ਇਮਾਰਤ ਜਿਸ ਵਿੱਚ ਉਹ ਭਵਿਸ਼ਬਾਣੀ ਹੋਈ ਸੀ ਅੱਜ ਅਹਿਮਦਿਆ ਮੁਸਲਿਮ ਜਮਾਤ ਲਈ ਸ਼ਰਧਾ ਅਤੇ ਪਿਆਰ ਦਾ ਕੇਂਦਰ ਬਣ ਚੁੱਕੀ ਹੈ। ਸੰਸਾਰ ਭਰ ਤੋਂ ਅਹਿਮਦਿਆ ਸਮਾਜ ਦੇ ਸ਼ਰਧਾਲੂ ਇਸ ਇਮਾਰਤ ਵਿੱਚ ਦੂਆ ਕਰਨ ਲਈ ਪਹੁੰਚਦੇ ਹਨ ਅਤੇ ਰੱਬ ਵੱਲੋਂ ਕੀਤੀ ਗਈ ਉਸ ਭਵਿਸ਼ਬਾਣੀ ਦੇ ਗਵਾਹ ਬਣਦੇ ਹਨ।
ਪੇਸ਼ਕਸ : ਤਰਸੇਮ ਦੀਵਾਨਾ
ਸਟਾਫ ਰਿਪੋਰਟਰ ਹੁਸ਼ਿਆਰਪੁਰ।
ਮੋਬਾਇਲ- 94172-52526, 81467-42222
ਚਰਨਜੀਤ ਸਿੰਘ ਚੰਨੀ ਇੱਕ ਸੁਲਝੇ ਹੋਏ ਸਿਆਸਤਦਾਨ ਹਨ- ਪ੍ਰਧਾਨ ਆਤਮਾ ਰਾਮ ਢਾਡਾ
ਹੁਸਿ਼ਆਰਪੁਰ 18 ਫਰਵਰੀ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਲੰਡਨ ਦੇ ਪ੍ਰਧਾਨ ਆਤਮਾ ਰਾਮ ਢਾਡਾ, ਨੇ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੱਛੜੀ ਸ੍ਰੇਣੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਐਲਾਨਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ, ਜਿਹੜਾ ਕੋਈ ਰਾਜਨੀਤਕ ਪਾਰਟੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜਦੋਂ ਦਾ ਭਾਰਤ ਆਜ਼ਾਦ ਹੋਇਆ ਹੈ ਤੇ ਪੰਜਾਬ ਨੂੰ ਐਸਸੀ ਮੁੱਖ ਮੰਤਰੀ ਪਹਿਲਾਂ ਮਿਲਿਆ ਹੈ ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੇ ਪਿੰਡੇ ਤੇ ਗ਼ਰੀਬੀ ਹੰਢਾਈ ਹੋਵੇ ਉਹ ਹੀ ਭਾਰਤ ਤੇ ਪੰਜਾਬ ਦੇ ਹਰ ਵਰਗ ਦੇ ਦੁੱਖ ਦਰਦ ਨੂੰ ਸਮਝ ਸਕਦਾ ਹੈ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਕੇ ਐਸਸੀ ਤੇ ਪੱਛੜੀ ਸ੍ਰੇਣੀਆਂ ਨੂੰ ਮਾਣ ਬਖਸਿ਼ਆ ਹੈ। ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਇੱਕ ਦੂਰ ਦ੍ਰਿਸ਼ਟੀ ਵਾਲੇ ਰਾਜਨੀਤੀਵਾਨ ਹਨ, ਜਿਹਨਾਂ ਨੇ 111 ਦਿਨਾਂ ਵਿੱਚ ਅਜਿਹੇ ਕੰਮ ਕਰਕੇ ਦਿਖਾਏ, ਜਿਹਨਾਂ ਨੂੰ ਹੋਰ ਰਾਜਨੀਤਕ ਪਾਰਟੀਆਂ ਲੰਬੇ ਸਮੇਂ ਦੇ ਰਾਜ ਦੌਰਾਨ ਨਹੀਂ ਕਰ ਸਕੀਆਂ। ਆਤਮਾ ਰਾਮ ਢਾਡਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਸੁਲਝੇ ਹੋਏ ਸਿਆਸਤਦਾਨ ਹਨ, ਜਿਹਨਾਂ ਨੇ ਪਿੰਡੇ ਤੇ ਗਰੀਬੀ ਖੁਦ ਹੰਢਾਈ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਫਿਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਇੱਕ ਵਿਕਸਤ ਰਾਜ ਬਣਾਉਣਗੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਚੁੰਨੀ ਲਾਲ , ਜਨਰਲ ਸਕੱਤਰ ਸਿ਼ਵ ਰੱਤੂ, ਵਾਈਸ ਪ੍ਰਧਾਨ ਦਰਸ਼ਨ ਸਿੰਘ ਨਾਗੀ, ਕੈਸ਼ੀਅਰ ਚਮਨ ਲਾਲ ਬੱਧਣ, ਵਾਈਸ ਸੈਕਟਰੀ ਵਰਿੰਦਰ ਚੰਦੜ ਆਦਿ ਹਾਜਰ ਸਨ।
Wednesday, 16 February 2022
ਪਿੰਡ ਜੇਠਪੁਰ ਵਿਖੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ
ਪਿੰਡ ਜੇਠਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਜੇਠਪੁਰ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਗੁਰਦੀਪ ਸਿੰਘ ਡੁਮੇਲੀ ਫਗਵਾੜਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਪਵਨ ਕੁਮਾਰ ਅਤੇ ਸਾਥੀ ਮੈਂਬਰਾਂ ਵਲੋਂ ਕੀਰਤਨੀ ਜਥੇ ਨੂੰ ਸਿਰੇਪਾਉ ਭੇਟ ਕਰਕੇੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸਮਾਗਮ ਦੋਰਾਨ ਪ੍ਰਧਾਨ ਪਵਨ ਕੁਮਾਰ, ਮਨਵਿੰਦਰ ਸਿੰਘ, ਸੁਰਿੰਦਰਪਾਲ, ਗੁਰਵਿੰਦਰ, ਲਾਲਾ, ਮਨੀ ਕੁਮਾਰ, ਬੂਟਾ ਰਾਮ, ਜਿੰਦਰ, ਗਗਨ, ਅਜੇ, ਅਮਨ ਡੀ.ਜੇ, ਗਗਨਦੀਪ, ਮਾ. ਰੋਸ਼ਨ, ਡਾ. ਕਮਲ, ਮੱਖਣ ਸਿੰਘ, ਮਨਜੀਤ ਸਿੰਘ, ਗੋਰਵ, ਮੱਟੂ, ਜਸਪਾਲ, ਵਿਜੈ ਕੁਮਾਰ, ਡਾ.ਹਰਜੀਤ, ਦਿਲਬਾਗ, ਚਰਨਜੀਤ, ਡਾ. ਕੁਲਦੀਪ, ਰਾਜਾ, ਬਿੱਟੀ, ਲਾਡੀ, ਦੀਪਾ, ਰਵੀ, ਮਿੰਟੀ, ਜਨਕ, ਗੁਰਜੋਤ, ਛਿੰਦਾ, ਜੱਸੀ, ਗੋਪੀ, ਰਾਕੇਸ਼, ਸੋਨੂੰ, ਹਰਮਨ, ਕੀਪਨ, ਬਿੰਦਰ, ਜੋਤ, ਬੋਬੀ, ਕਪਿਲ, ਸਰਪੰਚ ਨੀਲਮ ਰਾਣੀ, ਪੰਚ ਤੀਰਥ, ਲੱਖੀ, ਕਾਲਾ, ਗੋਰਾ, ਅਵਤਾਰ, ਰਿੰਕੂ, ਸੀਤੂ, ਸੇਨਿਆਰ, ਸੋਢੀ, ਸੁੱਖਾ, ਸੰਜੀਵ, ਪੰਮਾਂ, ਰਾਕੇਸ਼, ਦੀਸ਼, ਰਵੀ, ਇੰਦਰ, ਕਿੰਦਰ, ਗੋਰਾ, ਟੀਨੂੰ, ਦਾਰਾ, ਦਿਲਬਾਗ, ਮੱਖਣ, ਮਨੀ, ਹਰਸ਼, ਮੰਗਾ, ਲਾਜਪਤ, ਜਗਦੀਸ਼, ਕਾਲੂ, ਮੇਜਰ, ਕੰਮਾਂ, ਸੰਦੀਪ, ਸੀਤਲ, ਕੇਸੀ, ਲੱਕੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜੰਡੂ ਸਿੰਘਾ ਮਹਾਨ ਕੀਰਤਨ ਦੀਵਾਨ ਸਜਾਇਆ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਆਗਮਨ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਦੀ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਾਰਾਨੀ ਹੇਠ ਗੁਰੂ ਘਰ ਵਿਖੇ ਮਹਾਨ ਕੀਰਤਨ ਦੀਵਾਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਗੲ।ੇ ਜਿਸ ਵਿੱਚ ਰਾਗੀ ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲੇ, ਰਾਗੀ ਭਾਈ ਤਜਿੰਦਰ ਸਿੰਘ ਜੰਡੂ ਸਿੰਘਾ ਅਤੇ ਰਾਗੀ ਭਾਈ ਮਨਜਿੰਦਰ ਸਿੰਘ ਰਾਏਪੁਰ-ਰਸੂਲਪੁਰ ਵਾਲਿਆਂ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ।
| ਕੀਰਤਨ ਕਰਦੇ ਰਾਗੀ ਭਾਈ ਮਨਜਿੰਦਰ ਸਿੰਘ |
ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਬੈਂਸ, ਮਨੋਹਰ ਬੈਂਸ, ਡਾ. ਸੁਰਿੰਦਰ ਕਲੇਰ, ਸੰਨੀ ਕੋਲ, ਭਾਈ ਜੋਗਿੰਦਰਪਾਲ ਅਤੇ ਹੋਰ ਮੈਂਬਰਾਂ ਵਲੋਂ ਰਾਗੀ ਜਥਿਆਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਅਤੇ ਸਰਬੱਤ ਦੇ ਭਲੇ ਲਈ ਹੈਡ ਗ੍ਰੰਥੀ ਭਾਈ ਜੋਗਿੰਦਰਪਾਲ ਬੰਗੜ ਵਲੋਂ ਅਰਦਾਸ ਕੀਤੀ ਗਈ। ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਕਿਮਾ ਮਨੋਹਰ ਬੈਂਸ ਜੰਡੂ ਸਿੰਘਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਜਸਵੰਤ ਬੈਂਸ, ਮਨੋਹਰ ਲਾਲ ਬੈਂਸ, ਸੰਨੀ ਕੋ੍ਹਲ, ਡਾ. ਸੁਰਿੰਦਰ ਕਲੇਰ, ਹੈਡ ਗ੍ਰੰਥੀ ਜੋਗਿੰਦਰ ਬੰਗੜ, ਸੰਦੀਪ ਕੋਲ, ਸਾਹਿਲ ਕੋਲ, ਹਰਵਿੰਦਰ ਬੰਗੜ, ਦੀਪੂ ਕੋਲ, ਹਨੀਸ਼ ਪਾਲ, ਬਿੱਟੂ ਬੰਗੜ, ਵਿਜੈ ਸੰਧੂ, ਪਰਮਜੀਤਪਾਲ, ਵਿੱਕੀ ਬੰਗੜ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਪਿੰਡ ਪੰਡੋਰੀ ਨਿੱਜਰਾਂ ਵਿਖੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਆਦਮਪੁਰ (ਸਾਬੀ ਪੰਡੋਰੀ)- ਧੰਨ ਧੰਨ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਥੇ ਸਾਰੇ ਸੰਸਾਰ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਉਥੇ ਆਦਮਪੁਰ ਦੇ ਪਿੰਡ ਪੰਡੋਰੀ ਨਿੱਜਰਾਂ ਵਿਖੇ ਮੋਜੂਦ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਨਗਰ ਦੀਆਂ ਸਮੂਹ ਸੰਗਤਾਂ ਨੇ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਸਜਾਇਆ। ਜਿਸਨੇ ਸਾਰੇ ਪਿੰਡ ਦੀ ਪ੍ਰਕਰਮਾਂ ਕੀਤੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਸੰਗਤਾਂ ਵਲੋਂ ਗੁਨਗਾਨ ਕੀਤਾ ਗਿਆ। ਨਗਰ ਕੀਰਤਨ ਮੌਕੇ ਰਾਗੀ ਭਾਈ ਯਾਦਵਿੰਦਰ ਸਿੰਘ ਸੋਡੀ ਫਗਵਾੜੇ ਵਾਲਿਆਂ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਬਹੁਤ ਪਿਆਰ ਸਤਿਕਾਰ ਨਾਲ ਸਜਾਏ ਗਏ। ਨਗਰ ਕੀਰਤਨ ਦੋਰਾਨ ਪ੍ਰਧਾਨ ਰਾਮ ਲੁਬਾਇਆ, ਲਾਜਪਤ, ਮਾ. ਬਲਦੇਵ ਸਿੰਘ, ਕੁਲਵਿੰਦਰ ਸਿੰਘ, ਮਾ. ਜਗੀਰ ਸਿੰਘ, ਪਰਮਜੀਤ ਸਿੰਘ ਹੈਡ ਗ੍ਰੰਥੀ, ਗੁਰਮੇਲ, ਬਲਵਿੰਦਰ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
Monday, 14 February 2022
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜੰਡੂ ਸਿੰਘਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
| ਜੰਡੂ ਸਿੰਘਾ ਵਿਖੇ ਨਗਰ ਕੀਰਤਨ ਦੋਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੁਮਾਲਾ ਸਾਹਿਬ ਭੇਟ ਕਰਨ ਸਮੇਂ ਹਾਜ਼ਰ ਦੇ ਸੁਨੀਲ ਦੱਤ ਪਾਲ, ਪ੍ਰਧਾਨ ਜਸਵੰਤ ਬੈਂਸ, ਮਨੋਹਰ ਬੈਂਸ, ਡਾ. ਸੁਰਿੰਦਰ ਕਲੇਰ, ਸੰਨੀ ਕੋਲ, ਭਾਈ ਜੋਗਿੰਦਰਪਾਲ ਅਤੇ ਹੋਰ ਸੰਗਤਾਂ। |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਆਗਮਨ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਤੋਂ ਸਮੂਹ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਸਜਾਇਆ। ਜਿਸਨੇ ਸਾਰੇ ਪਿੰਡ ਜੰਡੂ ਸਿੰਘਾ ਦੀ ਪ੍ਰਕਰਮਾਂ ਕੀਤੀ ਅਤੇ ਵੱਖ-ਵੱਖ ਪ੍ਹੜਾਵਾਂ ਤੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਸੇਵਾ ਹਿੱਤ ਭਿੰਨ-ਭਿੰਨ ਪਦਾਰਥਾਂ ਦੇ ਗੁਰੂ ਦੇ ਲੰਗਰ ਵੀ ਲਗਾਏ। ਨਗਰ ਕੀਰਤਨ ਦੀ ਅਰੰਭਤਾਂ ਮੌਕੇ ਜਿਥੇ ਹਜ਼ਾਰਾ ਸੰਗਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਉਥੇ ਪਾਲ ਸਾਇਕਲ ਸਟੋਰ ਦੇ ਸੁਨੀਲ ਦੱਤ ਪਾਲ, ਜਸਵਿੰਦਰਪਾਲ ਸਿੰਘ, ਸਿਮਰਪਾਲ ਸਿੰਘ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਗਏ। ਨਗਰ ਕੀਰਤਨ ਮੌਕੇ ਸੇਵਾਦਾਰਾਂ ਅਤੇ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿੱਮਾ ਗਾਉਂਦੇ ਹੋਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਿਆ। ਇਸ ਮੌਕੇ ਪ੍ਰਧਾਨ ਜਸਵੰਤ ਬੈਂਸ, ਮਨੋਹਰ ਲਾਲ ਬੈਂਸ, ਸੰਨੀ ਕੋ੍ਲ, ਡਾ. ਸੁਰਿੰਦਰ ਕਲੇਰ, ਹੈਡ ਗ੍ਰੰਥੀ ਜੋਗਿੰਦਰ ਬੰਗੜ, ਸੰਦੀਪ ਕੋਲ, ਸਾਹਿਲ ਕੋਲ, ਹਰਵਿੰਦਰ ਬੰਗੜ, ਦੀਪੂ ਕੋਲ, ਹਨੀਸ਼ ਪਾਲ, ਬਿੱਟੂ ਬੰਗੜ, ਵਿਜੈ ਸੰਧੂ, ਪਰਮਜੀਤਪਾਲ, ਵਿੱਕੀ ਬੰਗੜ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
16 ਫਰਵਰੀ ਨੂੰ ਸਜਣਗੇ ਧਾਰਮਿਕ ਦੀਵਾਨ- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜੰਡੂ ਸਿੰਘਾ ਵਿਖੇ 16 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Sunday, 13 February 2022
ਪਿੰਡ ਮੁਹੱਦੀਪੁਰ ਵਾਸੀਆਂ ਵਲੋਂ ਨਗਰ ਕੀਤਰਨ ਅਤੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ
ਸਮੂਹ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ, ਗੁਰੂ ਕੇ ਲੰਗਰ ਛਕਾਏ
ਆਦਮਪੁਰ/ਜਲੰਧਰ ( ਅਮਰਜੀਤ ਸਿੰਘ, ਹਰਦੀਪ ਸਿੰਘ)- ਸਰਕਲ ਪਤਾਰਾ ਦੇ ਪਿੰਡ ਉੱਚਾ ਵਿਖੇ ਮੋਜੂਦ ਡੇਰਾ ਬਾਪੂ ਮੰਗਲ ਦਾਸ ਜੀ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਤਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਸਜਾਇਆ ਗਿਆ। ਇਸ ਨਗਰ ਕੀਰਤਨ ਨੇ ਸਰਕਲ ਪਤਾਰਾ ਦੇ ਪਿੰਡਾਂ ਦੀ ਪ੍ਰਕਰਮਾਂ ਕੀਤੀ ਜਿਸ ਦੋਰਾਨ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਨਗਾਨ ਕਰ ਰਹੀਆਂ ਸਨ। ਪਿੰਡ ਮੁਹੱਦੀਪੁਰ ਵਿਖੇ ਸੰਤ ਚਰਨਜੀਤ ਸਿੰਘ ਮੁਹੱਦੀਪੁਰ (ਡੇਰਾ ਕੁਟੀਆ ਸੰਤ ਬਾਬਾ ਤਾਰਾ ਸਿੰਘ ਜੀ), ਸਰਪੰਚ ਸ਼ਾਮ ਲਾਲ (ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ), ਸੰਤੋਖ ਰਾਮ ਐਸ.ਬੀ.ਆਈ, ਬਲਦੇਵ ਸਿੰਘ ਪ੍ਰ੍ਰਧਾਨ ਖਾਨਗਾਹ ਕਮੇਟੀ, ਪੰਚ ਹਰਜੀਤ ਸਿੰਘ, ਪ੍ਰਧਾਨ ਅਜੀਤ ਸਿੰਘ, ਜਗਦੀਸ਼ ਚੰਦਰ ਅਤੇ ਹੋਰ ਸੰਗਤਾਂ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਉਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ। ਇਸ ਮੌਕੇ ਡੇਰਾ ਉੱਚਾ ਤੋਂ ਨਗਰ ਕੀਤਰਨ ਨਾਲ ਉਚੇਚੇ ਤੋਰ ਤੇ ਪੁੱਜੇ ਮੁੱਖ ਸੇਵਾਦਾਰ ਸੰਤ ਹਰਚਰਨ ਦਾਸ ਜੀ ਦਾ ਸੇਵਾਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਨੂੰ ਪਿੰਡ ਵਾਸੀਆਂ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਹਰਚਰਨ ਦਾਸ ਡੇਰਾ ਉੱਚਾ, ਸੰਤ ਚਰਨਜੀਤ ਸਿੰਘ ਜੀ ਮੁਹੱਦੀਪੁਰ, ਸਰਪੰਚ ਸ਼ਾਮ ਲਾਲ, ਸੰਤੋਖ ਰਾਮ, ਬਲਦੇਵ ਸਿੰਘ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਾ ਦੇ ਪ੍ਰਕਾਸ਼ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਉਚਾ, ਗੁਰਵੀਰ ਸਿੰਘ ਸੇਵਾਦਾਰ, ਮਹਿੰਦਰਪਾਲ, ਵਿਜੈ ਕੁਮਾਰ, ਰਾਜ ਕੁਮਾਰ, ਚਰਨਜੀਤ ਸਿੰਘ, ਜਸਵਿੰਦਰਪਾਲ ਫੋਜੀ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਬਿਹਾਰੀ ਲਾਲ, ਅਜੀਤ ਸਿੰਘ ਨੰਬਰਦਾਰ, ਸੁਰਜੀਤ ਕੁਮਾਰ ਪੰਚ, ਰੁੱਲਦਾ ਸਿੰਘ ਪੰਚ, ਮਨਜੀਤ ਸਿੰਘ ਸੁੱਖਾ, ਅਵਤਾਰ ਸਿੰਘ, ਹਰਭਜਨ ਸਿੰਘ, ਸ਼ਰਨਦੀਪ ਬੰਗੜ, ਦੀਪਿਕਾ, ਦੀਕਸ਼ਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਆਦਮਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਬੇਟੀ ਵਲੋਂ ਸਰਕਲ ਪਤਾਰਾ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ
| ਪਿੰਡ ਬੋਲੀਨਾ ਵਿੱਚ ਚੋਣ ਪ੍ਰਚਾਰ ਕਰਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਬੇਟੀ ਸੁਨੀਤਾ, ਪਤਨੀ ਮਨਜੀਤ ਕੌਰ, ਮੋਹਨ ਲਾਲ ਬੋਲੀਨਾ ਅਤੇ ਹੋਰ। |
ਜਲੰਧਰ/ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਵਿਧਾਨ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆ ਰਹੀ ਹੈ ਅਤੇ ਹਰ ਇੱਕ ਉਮੀਦਵਾਰ ਵਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸੇ ਸਿਲਸਿਲੇ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੇ ਹੱਕ ਵਿੱਚ ਉਨ੍ਹਾਂ ਦੀ ਬੇਟੀ ਸੁਨੀਤਾ ਅਤੇ ਪਤਨੀ ਮਨਜੀਤ ਕੌਰ ਵਲੋਂ ਇਲਾਕੇ ਦੀਆਂ ਮਹਿਲਾਵਾਂ ਸਮੇਤ ਪਿੰਡਾਂ ਦਾ ਦੋਰਾ ਕਰਦੇ ਹੋਏ ਚੋਣ ਪ੍ਰਚਾਰ ਕੀਤੀ। ਪਿੰਡ ਬੋਲੀਨਾ ਦੋਆਬਾ ਪੁੱਜਣ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ ਅਤੇ ਸਾਥੀਆਂ ਨੇ ਜਿਥੇ ਸੁਖਵਿੰਦਰ ਕੋਟਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਉਥੇ ਸਾਰੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਨਜੀਤ ਕੌਰ, ਸੁਨੀਤਾ, ਰਜਨੀ, ਪ੍ਰਵੀਨ, ਸੀਮਾ, ਰਛਪਾਲ, ਬਲਜੀਤ, ਅੰਜਲੀ, ਰਾਜਾ ਤੋਂ ਇਲਾਵਾ ਮੋਹਨ ਲਾਲ ਬੋਲੀਨਾ, ਸੋਹਣ ਲਾਲ, ਅਜੀਤ ਕੁਮਾਰ, ਗੁਰਦੇਵ ਰਾਜ, ਸਿੰਗਾਰਾ ਲਾਲ, ਪਰਮਜੀਤ ਸਿੰਘ, ਦੇਸ਼ ਰਾਜ, ਹੰਸ ਰਾਜ, ਮਨਜੀਤ, ਗੇਬਾ, ਹੱਪੀ, ਜਸਵਿੰਦਰ ਕੁਮਾਰ ਮਿੰਟੂ, ਬਲਵਿੰਦਰ ਕਲੇਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਆਦਮਪੁਰ ਦੀਆਂ ਸਮਾਜ ਸੇਂਵੀ ਸੰਸਥਾਂਵਾ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਦਮਪੁਰ ਦੇ ਸਮੂਹ ਉਮੀਦਵਾਰਾਂ ਨੂੰ ਬਲੱਡ ਬੈਂਕ ਬਣਾਉਣ ਲਈ ਮੰਗ ਪੱਤਰ ਸੋਪਿਆ
| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਲੱਡ ਬੈਂਕ ਬਣਾਉਣ ਲਈ ਮੰਗ ਪੱਤਰ ਸੋਪਦੇ ਸਰਪੰਚ ਕੁਲਵਿੰਦਰ ਬਾਘਾ ਅਤੇ ਹੋਰ। |
ਆਦਮਪੁਰ/ਜਲੰਧਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਆਦਮਪੁਰ ਦੀਆਂ ਸਮੂਹ ਸਮਾਜ ਸੇਵੀਂ ਸੰਸਥਾਵਾਂ ਵਲੋਂ ਜਿਥੇ ਆਦਮਪੁਰ ਵਿਖੇ ਵੱਖ-ਵੱਖ ਪਾਰਟੀਆਂ ਦੇ ਵਿਧਾਨ ਸਭਾ ਚੋਣਾਂ ਲ੍ਹੱੜ ਰਹੇ ਉਮੀਦਵਾਰਾਂ ਨੂੰ ਆਦਮਪੁਰ ਵਿਖੇ ਇੱਕ ਬਲੱਡ ਬੈਂਕ ਬਣਾਉਣ ਲਈ ਮੰਗ ਪੱਤਰ ਸੋਪਿਆ ਉਥੇ ਬੀਤੇ ਦਿਨੀਂ ਆਦਮਪੁਰ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਚਮਨਜੀਤ ਸਿੰਘ ਚੰਨੀ ਨੂੰ ਵੀ ਇਹ ਮੰਗ ਪੱਤਰ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਦੋਆਬਾ ਦੀ ਦੇਖਰੇਖ ਹੇਠ ਸੋਪਿਆ। ਇਸ ਮੰਗ ਪੱਤਰ ਵਿੱਚ ਸਵੈਂ ਸੇਂਵੀ ਸੰਸਥਾਨਾਂ ਨੇ ਲਿਖਿਆ ਰੂਪ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਚੋਣਾਂ ਲੱੜ ਰਹੇ ਉਮੀਦਵਾਰਾਂ ਨੂੰ ਜਾਣੂ ਕਰਵਾਇਆ ਕਿ ਜਰੂਰਤਮੰਦ ਮਰੀਜ਼ਾਂ ਲਈ ਅਤੇ ਥੈਲੇਸੀਮੀਆਂ ਨਾਲ ਪੀੜਤ ਬਚਿਆਂ ਲਈ ਪਿਛਲੇ ਕਈ ਸਾਲਾਂ ਤੋਂ ਇਨਾਂ ਸਾਰੀਆਂ ਸੰਸਥਾਵਾਂ ਵਲੋਂ ਮਰੀਜਾਂ ਦੀ ਜਰੂਰਤ ਲਈ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ ਇਹ ਸੰਸਥਾਵਾਂ ਇਨਾਂ ਲੋ੍ਹੜਵੰਦ ਮਰੀਜ਼ਾਂ ਦੀ ਜਿੰਦਗੀ ਬਚਾਉਣ ਲਈ ਉਪਰਾਲੇ ਕਰ ਰਹੀਆਂ ਹਨ। ਜਿਸਦੇ ਲਈ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਆਦਮਪੁਰ ਵਿਖੇ ਇੱਕ ਬਲੱਡ ਬੈਂਕ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਸਿਆ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਇਲਾਕਾ ਆਦਮਪੁਰ ਦੇ ਲਾਗਲੇ ਪਿੰਡਾਂ ਦੇ ਵਸਨੀਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸੰਭਵ ਹੋ ਰਿਹਾ ਹੈ। ਜੋ ਕਿ ਸਮੇਂ-ਸਮੇਂ ਸਿਰ ਸਾਡੀਆਂ ਸੰਸਥਾਵਾਂ ਨੂੰ ਖੂਨਦਾਨ ਕਰਕੇ ਆਪਣਾ ਕੀਮਤੀ ਸਹਿਯੋਗ ਦਿੰਦੇ ਰਹਿੰਦੇ ਹਨ। ਪਰ ਦੁਖਾਂਤ ਇਹ ਕਿ ਆਦਮਪੁਰ ਵਿਖੇ ਸੀ.ਐਚ.ਸੀ ਅਤੇ ਕਈ ਹੋਰ ਪ੍ਰਾਇਵੇਟ ਹਸਪਤਾਲ ਹਨ। ਪਰ ਕੋਈ ਵੀ ਬਲੱਡ ਬੈਂਕ ਨਹੀਂ ਹੈ। ਜਲੰਧਰ, ਹੁਸ਼ਿਆਰਪੁਰ, ਆਦਮਪੁਰ ਇਲਾਕੇ ਵਿੱਚ ਸੜਕ ਦੁਰਘਟਨਾਂ ਦਾ ਸ਼ਿਕਾਰ ਹੁੰਦੇ ਲੋਕਾਂ ਨੂੰ ਸਮੇਂ ਸਿਰ ਖੂਨ ਮਿਲਣ ਦੀ ਸਹੂਲਤ ਨਹੀਂ ਮਿਲਦੀ ਅਤੇ ਕਈ ਵਾਰ ਉਨ੍ਹਾਂ ਦੀ ਮੋਤ ਵੀ ਹੋ ਜਾਂਦੀ ਹੈ। ਖੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਜਲੰਧਰ ਜਾਂ ਹੁਸ਼ਿਆਰਪੁਰ ਬਲੱਡ ਬੈਂਕ ਨਾਲ ਸੰਪਰਕ ਕਰਨਾਂ ਪੈਦਾਂ ਹੈ। ਕਈ ਵਾਰ ਉਥੋਂ ਵੀ ਖੂਨ ਨਾਲ ਮਿਲਣ ਕਾਰਨ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈਦਾਂ ਹੈ।
ਇਨ੍ਹਾਂ ਆਦਮਪੁਰ ਦੀਆਂ ਸਮੂਹ ਸਮਾਜ ਸੇਵੀਂ ਸੰਸਥਾਵਾਂ ਨੇ ਇਹ ਫੈਸਲਾ ਲਿਆ ਹੈ ਜੋ ਆਦਮਪੁਰ ਦਾ ਉਮੀਦਵਾਰ ਆਦਮਪੁਰ ਵਿੱਚ ਬਲੱਡ ਬੈਂਕ ਲਿਆਉਣ ਦੀ ਪਹਿਲ ਕਦਮੀ ਕਰੇਗਾ। ਉਹ ਹੀ ਸਾਡੀਆਂ ਵੋਟਾਂ ਦਾ ਹੱਕਦਾਰ ਹੋਵੇਗਾ। ਇਹ ਮੰਗ ਪੱਤਰ ਸੋਪਣ ਸਮੇਂ ਸਮੂਹ ਸੰਸਥਾਵਾਂ ਦੇ ਮੈਂਬਰ ਅਤੇ ਅਹੁੱਦੇਦਾਰ ਹਾਜ਼ਰ ਸਨ।
Saturday, 12 February 2022
ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਰਕਲ ਪਤਾਰਾ ਦੇ ਪਿੰਡਾਂ ਦਾ ਵਿਸ਼ੇਸ਼ ਦੋਰਾ ਕਰਕੇ ਇਲਾਕਾ ਵਾਸੀਆਂ ਨਾਲ ਕੀਤੀਆਂ ਮੀਟਿੰਗਾਂ
Tuesday, 8 February 2022
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 26ਵਾਂ ਸ਼ਹੀਦੀ ਦੀਵਾਨ ਅਤੇ ਜੋੜ ਮੇਲਾ ਕਰਵਾਇਆ
![]() |
| ਸਮਾਗਮ ਦੋਰਾਨ ਜੰਡੂ ਸਿੰਘਾ ਵਿਖੇ ਇਤਿਹਾਸਕ ਵਾਰਾਂ ਗਾਂਉਦੇ ਬੀਬੀ ਪੁਛਪਿੰਦਰ ਕੌਰ ਦਾ ਜਥਾ, ਸੱਜੇ ਇਕੱਤਰ ਸੰਗਤਾਂ। |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਨਿੱਘੀ ਯਾਦ ਵਿੱਚ ਜੰਡੂ ਸਿੰਘਾ ਵਿਖੇ 26ਵਾਂ ਸ਼ਹੀਦੀ ਦੀਵਾਨ ਅਤੇ ਜੋੜ ਮੇਲਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜ਼ਿ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਸਤਿਕਾਰ ਸਹਿਤ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ 4 ਫਰਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 6 ਫਰਵਰੀ ਨੂੰ ਪਾਏ ਗਏ। ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਇਆ ਗਿਆ। ਜਿਸ ਵਿੱਚ ਰਾਗੀ ਭਾਈ ਅਮਰਜੀਤ ਸਿੰਘ ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ, ਭਾਈ ਜਗਦੀਪ ਸਿੰਘ ਜੰਡੂ ਸਿੰਘਾ, ਢਾਡੀ ਬੀਬੀ ਪੁਸ਼ਪਿੰਦਰ ਕੌਰ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਜੋੜਿਆ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਭਾਈ ਲਾਲ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਦੇ ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਚੇਅਰਮੈਨ ਪੇ੍ਰਮ ਸਾਗਰ, ਸੈਕਟਰੀ ਗੁਰਵਿੰਦਰ ਸਿੰਘ, ਉਪ ਸੈਕਟਰੀ ਹਰਵਿੰਦਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ ਤੋਂ ਇਲਾਵਾ ਜੋਗਿੰਦਰ ਸਿੰਘ, ਵਿਜੈ ਕੁਮਾਰ, ਜੋਗਿੰਦਰ ਰਾਮ, ਮਨਜੀਤ ਸਿੰਘ, ਹੇਮਰਾਜ, ਸੁਰਿੰਦਰਪਾਲ, ਸੁਖਦੇਵ ਸਿੰਘ, ਚਰਨਜੀਤ ਸਿੰਘ, ਜੱਗਾ ਸਿੰਘ, ਕਰਮ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ, ਜਗਜੀਤ ਕੁਮਾਰ, ਜਸਪ੍ਰੀਤ ਸਿੰਘ, ਹਰਦਰਸ਼ਨ ਸਿੰਘ, ਸਰਵਣ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਅਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।
Monday, 7 February 2022
70 ਮਰੀਜਾਂ ਦਾ ਮੈਡੀਕਲ ਚੈਕਅੱਪ ਅਤੇ 112 ਯੂਨਿਟ ਖ਼ੂਨਦਾਨ ਕੀਤਾ
ਆਦਮਪੁਰ 06 ਫਰਵਰੀ (ਸਾਬੀ ਪੰਡੋਰੀ, ਬਲਬੀਰ ਕਰਮ)- ਬੀ.ਜੇ.ਡੀ (ਬਾਬਾ ਜਵਾਹਰ ਦਾਸ) ਸਰਬੱਤ ਦਾ ਭਲਾ ਟਰੱਸਟ (ਆਦਮਪੁਰ) ਦੀ 15ਵੀਂ ਵਰ੍ਹੇਗੰਢ ਮੌਕੇ ਸਵ. ਤਰਨਦੀਪ ਸਿੰਘ (ਹਰੀਪੁਰ) ਦੀ ਯਾਦ ਨੂੰ ਸਮਰਪਿਤ ਸਲਾਨਾ ਖੂਨਦਾਨ ਅਤੇ ਮੈਡੀਕਲ ਕੈਂਪ ਸਰਕਾਰੀ ਕੰਨਿਆ ਸਕੂਲ ਖੁਰਦਪੁਰ ਵਿਖੇ ਲਗਾਇਆ ਗਿਆ। ਪ੍ਰਧਾਨ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਇਹ ਕੈਪ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਟਰੱਸਟ ਵਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਆਦਮਪੁਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਲਕੇ ਦੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਕੇ ਆਦਮਪੁਰ ਵਿਚ ਵੀ ਸਰਕਾਰੀ ਬਲੱਡ ਬੈੰਕ ਖੋਲਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਖੂਨ ਦੀ ਲੋੜ ਪੈਣ ਤੇ ਇਲਾਕਾ ਨਿਵਾਸੀਆਂ ਨੂੰ ਆਦਮਪੁਰ 'ਚ ਹੀ ਇਹ ਸਹੂਲਤ ਮਿਲ ਸਕੇ। ਇਸ ਕੈਂਪ ਵਿਚ ਸਿਵਲ ਬਲੱਡ ਬੈੰਕ ਹੁਸ਼ਿਆਰਪੁਰ ਅਤੇ ਭਾਈ ਘਨ੍ਹਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਮਾਹਿਰ ਡਾਕਟਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਪ ਦੌਰਾਨ ਸ਼ੁਗਰ, ਈ.ਸੀ.ਜੀ, ਬਲੱਡ ਟੈਸਟ, ਚੈਕਅੱਪ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ 112 ਯੂਨਿਟ ਖ਼ੂਨ-ਦਾਨੀਆ ਨੇ ਖ਼ੂਨਦਾਨ ਕੀਤਾ। ਟਰੱਸਟ ਵਲੋਂ ਖੂਨ ਦਾਨੀਆਂ, ਸਹਿਯੋਗੀਆਂ ਅਤੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ ਸੂਸ, ਮਨਪ੍ਰੀਤ ਕੁਮਾਰ, ਤੀਰਥ ਕਡਿਆਣਾ, ਹਰਪ੍ਰੀਤ ਸਿੰਘ, ਅਕਾਸ਼ ਚੁੰਬਰ, ਇੰਦਰਜੀਤ ਸਿੰਘ, ਜਗਦੀਪ ਸਿੰਘ, ਸਰਪੰਚ ਕੁਲਵਿੰਦਰ ਬਾਘਾ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ ਲਿਆਕਤ ਅਲੀ, ਮਨਦੀਪ ਸਿੰਘ ਦਿਓਲ, ਹੰਸ ਰਾਜ, ਜੀਤਾ ਦਿਓਲ, ਠੇਕੇਦਾਰ ਪਰਮਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਸਰੂਪ ਜੰਡੂ ਸਿੰਘਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ
| ਰਾਮ ਸਰੂਪ ਅਤੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਉਮੀਦਵਾਰ ਕਰਤਾਰਪੁਰ ਬਲਕਾਰ ਸਿੰਘ ਅਤੇ ਹੋਰ। |
ਜਲੰਧਰ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਉੱਘੇ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਸਰੂਪ ਜੰਡੂ ਸਿੰਘਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜੰਡੂ ਸਿੰਘਾ ਵਿਖੇ ਆਮ ਆਦਮੀ ਪਾਰਟੀ ਦੀ ਕਰਵਾਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਪੁੱਜੇ ਹਲਕਾ ਕਰਤਾਰਪੁਰ ਤੋਂ ਆਪ ਦੇ ਉਮੀਦਵਾਰ ਬਲਕਾਰ ਸਿੰਘ ਨੇ ਰਾਮ ਸਰੂਪ ਨੂੰ ਪਾਰਟੀ ਦਾ ਚਿੰਨ ਭੇਟ ਕਰਦੇ ਹੋਏ ਆਮ ਆਦਮੀ ਪਾਰਟੀ ਵਿੱਚ ਜੀ ਆਇਆ ਕਿਹਾ। ਇਸ ਮੌਕੇ ਰਾਮ ਸਰੂਪ ਤੇ ਸਾਥੀਆਂ ਵਲੋਂ ਉਮੀਦਵਾਰ ਬਲਕਾਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਉਹ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿੱਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੋਕੇ ਲਵਲੀ, ਸ਼ਿਵਰਾਮ ਛੱਬਾ, ਇੰਦਰਜੀਤ ਸਿੰਘ ਜੱਜ, ਸੁਨੀਲ ਦੱਤ ਪਾਲ (ਪਾਲ ਸਾਇਕਲ ਸਟੋਰ ਜੰਡੂ ਸਿੰਘਾ), ਕਮਲਜੀਤ ਰਾਜੂ, ਸਾਬੀ ਔਜਲਾ, ਕਸ਼ਮੀਰੀ ਲਾਲ, ਰਾਣਾ ਅੋਜਲਾ, ਜੋਗਿੰਦਰਪਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Saturday, 5 February 2022
ਸੋਸ਼ਲਿਸਟ ਪਾਰਟੀ ਇੰਡੀਆ ਵਲੋ ਦਸਤਾਵੇਜ਼ੀ ਫ਼ਿਲਮ 'ਓੜਕ ਸੱਚ ਰਹੀ' ਦਾ ਪੋਸਟਰ ਕੀਤਾ ਜਾਰੀ
ਫੋਟੋ- ਮੁਨੀਰ ਹੁਸ਼ਿਆਰਪੁਰ
ਹੁਸ਼ਿਆਰਪੁਰ 04 ਫਰਵਰੀ (ਤਰਸੇਮ ਦੀਵਾਨਾ)- ਸੋਸ਼ਲਿਸਟ ਪਾਰਟੀ ਇੰਡੀਆ ਦੀ ਵਿਸ਼ੇਸ਼ ਮੀਟਿੰਗ ਹੁਸ਼ਿਆਰਪੁਰ ਵਿੱਚ ਜ਼ਿਲਾ ਪ੍ਰਧਾਨ ਸਤਪਾਲ ਸਿੰਘ ਡਡਿਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਜ਼ੁਰਗ ਸੋਸ਼ਲਿਸਟ ਆਗੂ ਬਲਵੰਤ ਸਿੰਘ ਖੇੜਾ ਅਤੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਦੇ ਨਾਲ ਨਾਲ ਕਮਲ ਮੰਨਣ, ਰਵਿੰਦਰ ਸਿੰਘ ਬੱਬੂ, ਅਮਨਦੀਪ ਸਿੰਘ, ਪਰਮਜੀਤ ਸਿੰਘ ਲਾਂਬੜਾ, ਸੂਬੇਦਾਰ ਹਰਭਜਨ ਸਿੰਘ ਹਾਜ਼ਰ ਹੋਏ। ਇਸ ਮੌਕੇ ਉਚੇਚੇ ਤੌਰ ਤੇ ਤਿਆਰ ਕੀਤੀ ਗਈ ਦਸਤਾਵੇਜ਼ੀ ਫ਼ਿਲਮ 'ਓੜਕ ਸੱਚ ਰਹੀ' ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਦੱਸਿਆ ਕਿ ਦਸਤਾਵੇਜ਼ੀ ਫ਼ਿਲਮ 'ਓੜਕ ਸੱਚ ਰਹੀ' 1920 ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਨੂੰ ਰੂਪਮਾਨ ਕਰਨ ਦੇ ਨਾਲ-ਨਾਲ 1970 ਤੋਂ ਬਾਅਦ ਚ ਆਏ ਨਿਘਾਰ ਨੂੰ ਵੀ ਵਿਸ਼ੇਸ਼ ਤੌਰ ਤੇ ਉਜਾਗਰ ਕਰਦੀ ਹੈ। ਬਜ਼ੁਰਗ ਸੋਸ਼ਲਿਸਟ ਆਗੂ ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਸਾਫ ਸੁਥਰੇ ਉਮੀਦਵਾਰਾਂ ਦੀ ਚੋਣ ਕਰਕੇ ਚੰਗੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਰਮਿਆਨ ਪੰਜਾਬ ਵਿੱਚ ਦੋ ਫ਼ਿਰਕੂ ਗੱਠਜੋੜਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿੱਚੋਂ ਇੱਕ ਫਿਰਕੂ ਗੱਠਜੋੜ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਤੇ ਦੂਜੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ। ਸੂਬਾ ਪ੍ਰਧਾਨ ਸਟਿਆਣਾ ਨੇ ਕਿਹਾ ਕਿ ਸੋਸ਼ਲਿਸਟ ਪਾਰਟੀ ਇੰਡੀਆ ਦੇ ਅਹੁਦੇਦਾਰ ਲੋਕਾਂ ਨੂੰ ਇਨ੍ਹਾਂ ਦੋਵਾਂ ਫਿਰਕੂ ਪਾਰਟੀਆਂ ਤੋਂ ਸੁਚੇਤ ਰਹਿ ਕੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਅਤੇ ਸਾਫ਼ ਸੁਥਰੀ ਤੇ ਇਮਾਨਦਾਰ ਸਰਕਾਰ ਬਣਾਉਣ ਵਿਚ ਆਪਣਾ ਸਹਿਯੋਗ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਕਮੇਟੀਆਂ ਨੂੰ ਸਲਾਹ ਦਿੱਤੀ ਤੇ ਆਪਣੇ ਹਲਕੇ ਦੇ ਸਾਥੀਆਂ ਨਾਲ ਮੀਟਿੰਗਾਂ ਕਰਕੇ ਪਾਰਟੀ ਨੀਤੀਆਂ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨ।
ਪਿੰਡ ਬੋਲੀਨਾ ਦੋਆਬਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
| ਬਸੰਤ ਪੰਚਮੀ ਦੇ ਸ਼ੁੱਭ ਮੋਕੇ ਤੇ ਹਾਜ਼ਰ ਸਰਪੰਚ ਕੁਲਵਿੰਦਰ ਬਾਘਾ ਅਤੇ ਹੋਰ ਪਿੰਡ ਵਾਸੀ। |
ਜਲੰਧਰ (ਅਮਰਜੀਤ ਸਿੰਘ)- ਪਿੰਡ ਬੋਲੀਨਾ ਦੋਆਬਾ ਵਿਖੇ ਬਸੰਤ ਪੰਚਮੀ ਦਾ ਸ਼ੁੱਭ ਦਿਹਾੜਾ ਸਕਿਲ ਅਤੇ ਕੰਪਿਊਟਰ ਸੈਂਟਰ ਪਿੰਡ ਬੋਲੀਨਾ ਦੇ ਵਿਦਿਆਰਥੀਆਂ ਵਲੋਂ ਸਾਂਝੇ ਤੋਰ ਤੇ ਮਨਾਇਆ ਗਿਆ। ਇਸਦਾ ਸ਼ੁਭ ਅਰੰਭ ਪਿੰਡ ਬੋਲੀਨਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਅਤੇ ਉਨ੍ਹਾਂ ਦੀ ਧਰਮਪਤਨੀ ਸੰਦੀਪ ਬਾਘਾ ਵਲੋਂ ਕੀਤਾ ਗਿਆ। ਇਸ ਮੌਕੇ ਸਕਿਲ ਅਤੇ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬੀ ਸਭਿਆਚਾਰ ਨਾਲ ਸਬੰਧ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ, ਸੰਦੀਪ ਬਾਘਾ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜੂ, ਸਰਵਨ ਕੋਰ, ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।
.jpg)