Friday, 31 May 2024

ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਦਾ ਸਾਲਾਨਾ ਮੇਲਾ 02 ਅਤੇ 03 ਜੂਨ ਨੂੰ

ਆਦਮਪੁਰ 31 ਮਈ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਪਿੰਡ ਖਿੱਚੀਪੁਰ ਅਤੇ ਨਰੰਗਪੁਰ ਵਿਚ ਹਰ ਸਾਲ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ 'ਤੇ ਮਨਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਮਿਤੀ 02 ਜੂਨ ਐਤਵਾਰ ਅਤੇ ਮਿਤੀ 03 ਜੂਨ ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਅਤੇ ਸਵਰਨਾ ਰਾਮ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੌਰਾਨ ਮਿਤੀ 02 ਜੂਨ ਦਿਨ ਐਤਵਾਰ ਨੂੰ ਚਿਰਾਗ ਰੌਸ਼ਨ ਕਰਨ ਦੀ ਰਸਮ ਨਾਲ ਸ਼ੁਰੂਆਤ ਹੋਵੇਗੀ ਜਿਸ ਦੌਰਾਨ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਉਚੇਚੇ ਤੌਰ 'ਤੇ ਪੁੱਜਣਗੇ। ਉਨ੍ਹਾਂ ਵੱਲੋ ਪੀਰਾਂ ਦੇ ਦਰਬਾਰ 'ਤੇ ਸਰਬੱਤ ਦੇ ਭਲੇ ਦੀ ਬੇਨਤੀ ਕੀਤੀ ਜਾਵੇਗੀ। ਮਿਤੀ 03 ਜੂਨ ਦਿਨ ਸੋਮਵਾਰ ਨੂੰ ਸੂਫੀਆਨਾ ਮਹਿਫਲ ਲਗਾਈ ਜਾਵੇਗੀ ਜਿਸ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਰਬਜੀਤ ਫੁੱਲ, ਜਸਵਿੰਦਰ ਗੁਲਾਮ, ਸੁਖਦੇਵ ਗਿੱਲ, ਚਰਨਜੀਤ ਚੰਨੀ, ਅਮਰੀਕ ਮਾਈਕਲ, ਮਮਤਾ ਮਹਿਰਾ, ਐਸ ਬੰਗਾ, ਹਰੇਕ ਨੂਰ, ਮੀਨਾ ਮੱਟੂ, ਆਰਤੀ ਅਨਮੋਲ ਚੰਡੀਗੜ੍ਹ, ਸੂਫੀ ਗਾਇਕ ਰਿੰਪੀ ਭੱਟੀ, ਚੰਨੀ ਗਿੱਲ, ਬੀ.ਕੇ ਮਾਨ ਮਿਊਜ਼ੀਕਲ ਗਰੁੱਪ ਵੱਲੋ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਦਿਨੇਸ਼ ਦੀ ਵੱਲੋਂ ਨਿਭਾਈ ਜਾਵੇਗੀ

Monday, 13 May 2024

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਆਦਮਪੁਰ 13 ਮਈ (ਰਣਜੀਤ ਸਿੰਘ ਕੰਦੋਲਾ)- ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਜੀਤ ਕੰਦੋਲਾ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਆਟੋ ਵਾਲਿਆ ਨੂੰ ਆ ਰਹੀਆ ਮੁਸ਼ਕਲਾਂ ਸੰਬੰਧੀ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸੀ.ਐਨ.ਜੀ ਸੰਬੰਧੀ ਗਲਬਾਤ ਹੋਈ ਜਿਵੇਂ  ਸੀ.ਐਨ.ਜੀ ਦਾ ਨਾਂ ਕੋਈ ਪੰਪ ਹੈ ਅਤੇ ਨਾ ਹੀ ਸੀ.ਐਨ.ਜੀ ਦਾ ਕੋਈ ਆਟੋ ਸਟੈਂਡ ਹੈ ਤੇ ਨਾ ਸਾਨੂੰ ਹਾਲੇ ਤੱਕ ਇਸ ਸੰਬੰਧੀ ਕੋਈ ਸਬਸਿਡੀ ਦਿੱਤੀ ਗਈ ਹੈ। ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਜੀਤ ਕੰਦੋਲਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਸਾਡੇ ਸਾਰੇ ਮਾਮਲੇ ਹੱਲ ਕੀਤੇ ਜਾਣਗੇ। ਇਸ ਮੌਕੇ ਮੀਟਿੰਗ ਵਿੱਚ ਰਵਿੰਦਰ ਕੁਮਾਰ ਤੇਜਾ, ਭਰਵਾਕਰ ਅਸ਼ੋਕ ਕੁਮਾਰ, ਇੰਦਰਜੀਤ, ਅਮਰਪ੍ਰੀਤ, ਪ੍ਰਤਾਪ ਸਿੰਘ, ਰਜੇਸ਼ ਕੁਮਾਰ ਰਿੰਕੂ ਟਾਂਡਾ ਤੋਂ, ਪ੍ਰਧਾਨ ਬੋਬੀ ਤੇ ਸਾਬੀ ਹਾਜ਼ਰ ਹੋਏ।

Sunday, 5 May 2024

ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦੀ ਪੇਂਡੂ ਲਾਇਬ੍ਰੇਰੀਆਂ ਵਿੱਚ ਉਡਾਣ ਸ਼ੁਰੂ

ਜਲੰਧਰ 05 ਮਈ (ਅਮਰਜੀਤ ਸਿੰਘ ਜੰਡੂ ਸਿੰਘਾ)- ਅੱਜ ਬਠਿੰਡਾ ਜ਼ਿਲ੍ਹੇ ਦੀ ਵੱਡੀ ਅਤੇ ਪੁਰਾਣੀ ਲਾਇਬ੍ਰੇਰੀ (ਸਥਾਪਨਾ 8 ਜਨਵਰੀ 1978) ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਵਿੱਚ 'ਨਵੀਆਂ ਕਲਮਾਂ ਨਵੀਂ ਉਡਾਣ ' ਪ੍ਰੋਜੈਕਟ ਸੰਬੰਧੀ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸਕੂਲਾਂ ਦੇ 70 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਮੀਡੀਆ ਇੰਚਾਰਜ਼ ਗੁਰਵਿੰਦਰ ਸਿੰਘ ਕਾਂਗੜ ਜੀ ਨੂੰ ਵਿਸ਼ੇਸ ਸੱਦਾ ਦਿੱਤਾ ਗਿਆ ਸੀ। ਪਰ ਇਕਦਮ ਚੋਣ ਰਾਹਿਸਲ ਆ ਜਾਣ ਕਾਰਨ ਬਠਿੰਡਾ ਜ਼ਿਲ੍ਹੇ ਦੀ ਟੀਮ ਦੇ ਸਰਗਰਮ ਅਤੇ ਮੇਹਨਤੀ ਮੈਂਬਰ ਬਲਰਾਜ ਸਿੰਘ ਗੋਨਿਆਣਾ ਨੇ ਹਾਜ਼ਰੀ ਦਿੱਤੀ। ਬਲਰਾਜ ਸਿੰਘ ਨੇ  ਸਤਿਕਾਰਯੋਗ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਜੀ ਵੱਲੋਂ ਬਾਲ ਲੇਖਕਾਂ ਲਈ ਕੀਤੇ ਜਾ ਰਹੇ  ਉਪਰਾਲਿਆਂ ਬਾਰੇ ਬਾਖੂਬੀ ਜਾਣਕਾਰੀ ਦਿੱਤੀ। ਇਸ ਮੌਕੇ ਲਾਇਬ੍ਰੇਰੀ ਪ੍ਰਬੰਧਕਾਂ ਅਤੇ ਸ਼ਾਮਿਲ ਬੱਚਿਆਂ ਵੱਲੋਂ "ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਲਾਇਬ੍ਰੇਰੀ ਪ੍ਰਬੰਧਕਾਂ ਅਤੇ ਬੱਚਿਆਂ ਵੱਲੋਂ ਪ੍ਰੋਜੈਕਟ ਨਾਲ ਜੁੜਨ ਲਈ ਬਹੁਤ ਉਤਸਾਹ ਦਿਖਾਇਆ ਗਿਆ। ਉਹਨਾਂ ਵੱਲੋਂ ਸੁੱਖੀ ਬਾਠ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਲਈ  ਕੀਤੇ ਜਾ ਰਹੇ ਉਪਰਾਲਿਆਂ ਲਈ ਉਹ ਸੁੱਖੀ ਬਾਠ ਜੀ ਦਾ ਦੇਣ ਨਹੀਂ ਦੇ ਸਕਦੇ। ਅੰਤ ਵਿੱਚ ਬਲਰਾਜ ਸਿੰਘ ਗੋਨਿਆਣਾ ਨੇ ਬਠਿੰਡਾ ਜ਼ਿਲ੍ਹੇ ਦੀ ਪ੍ਰਕਾਸ਼ਿਤ ਕਿਤਾਬ ਦਾ ਛੇ ਕਿਤਾਬਾਂ ਦਾ ਸੈੱਟ ਅਤੇ ਕੈਲੰਡਰ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਦੇ ਪ੍ਰਬੰਧਕਾਂ ਨੂੰ ਭੇਂਟ ਕੀਤਾ। ਇਸ ਮੌਕੇ ਮਾ. ਜਗਮੇਲ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ, ਮਾ. ਸਰਬਜੀਤ ਸਿੰਘ ਸੈਕਟਰੀ, ਜਸਪਾਲ ਸਿੰਘ ਕੈਸ਼ੀਅਰ, ਕੇਵਲ ਕ੍ਰਿਸ਼ਨ ਜੀ ਆਦਿ ਸ਼ਾਮਿਲ ਸਨ।

Saturday, 4 May 2024

ਭਾਜਪਾ ਉਮੀਦਵਾਰ ਸ਼ੁਸੀਲ ਰਿੰਕੂ ਨੇ ਜੰਡੂਸਿੰਘਾ ਵਾਸੀਆਂ ਨਾਲ ਕੀਤੀ ਮੀਟਿੰਗ



ਅਮਰਜੀਤ ਸਿੰਘ ਜੰਡੂ ਸਿੰਘਾ-
 ਜਲੰਧਰ ਤੋਂ ਭਾਜਪਾ ਉਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਨੇ ਅੱਜ ਜੰਡੂ ਸਿੰਘਾ ਦੇ ਵਸਨੀਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ। ਇਸ ਮੌਕੇ ਜਿਲ੍ਹਾ ਦਿਹਾਤੀ ਭਾਜਪਾ ਸਕੱਤਰ ਵਿਪੁੱਲ ਸ਼ਰਮਾਂ ਤੇ ਸਾਥੀਆਂ ਸ਼ੁਸੀਲ ਰਿੰਕੂ ਤੇ ਉਨ੍ਹਾਂ ਦੇ ਸਾਥੀ ਹਰਵਿੰਦਰ ਸਿੰਘ ਡੱਲੀ ਸਾਬਕਾ ਐਸ.ਐਸ.ਪੀ, ਕ੍ਰਿਸ਼ਨ ਕੁਮਾਰ ਮਹਾਂਮੰਤਰੀ ਰੂਲਰ ਜਲੰਧਰ, ਰਣਜੀਤ ਪਵਾਰ ਦਿਹਾਤੀ ਪ੍ਰਧਾਨ, ਧਰਮਵੀਰ ਮੰਨਣ ਆਰ.ਟੀ.ਆਈ ਸੈੱਲ ਪ੍ਰਧਾਨ, ਅਰਜੁਨ ਤਿਵਾੜੀ ਮੰਡਲ ਪ੍ਰਧਾਨ ਜੰਡੂ ਸਿੰਘਾ, ਡਾ. ਭੁਪਿੰਦਰ ਸਿੰਘ ਮੀਤ ਪ੍ਰਧਾਨ ਜਿਲ੍ਹਾ ਜਲੰਧਰ ਦੇਹਾਤੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰਿੰਕੂ ਨੇ ਪਿੰਡ ਵਸੀਆਂ ਨੂੰ ਭਾਜਪਾ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੰਚ ਵਿਪੁੱਲ ਸ਼ਰਮਾਂ ਪੰਚ, ਨੀਰਜ਼ ਸ਼ਰਮਾਂ, ਹਨੀ, ਹਿਤੇਸ਼, ਕਾਲਾ, ਪੀਟਾ, ਰਿੱਕੀ, ਨੀਟ, ਅਮਰਵੀਰ, ਸੁੰਦਰ, ਗੁੱਲੂ, ਮਿੰਟੂ, ਗੱਗੀ, ਹੈਰੀ, ਹਰਮਨ ਤੇ ਹੋਰ ਹਾਜ਼ਰ ਸਨ।

ਖੁਰਾਣਾ ਅਤੇ ਚੰਦੀ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਵਾਸਤੇ ਕਣਕ ਦਾ ਟਰੱਕ ਕੀਤਾ ਰਵਾਨਾ



ਫਗਵਾੜਾ 4 ਮਈ (ਸ਼ਿਵ ਕੋੜਾ)-
ਸ਼੍ਰੋੋਮਣੀ ਅਕਾਲੀ ਦਲ ਫਗਵਾੜਾ ਸਰਕਲ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਨਿਵਾਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਦੀ ਸੇਵਾ ਲਈ ਅੱਜ ਕਣਕ ਦਾ ਇਕ ਟਰੱਕ ਭੇਜਿਆ ਗਿਆ। ਜਿਸ ਨੂੰ ਸ੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸ. ਰਾਜਿੰਦਰ ਸਿੰਘ ਚੰਦੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਖੁਰਾਣਾ ਅਤੇ ਚੰਦੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਸੇਵਾ ਵਾਸਤੇ 194 ਬੋਰੀਆਂ ਕਣਕ ਦੀ ਸੇਵਾ ਭੇਜੀ ਗਈ ਹੈ। ਉਹਨਾਂ ਕਿਹਾ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੀਹ ਰੁਪਏ ਦੀ ਬਰਕਤ ਨਾਲ ਗੁਰੂ ਘਰਾਂ ਵਿਚ 24 ਘੰਟੇ ਨਿਰਵਿਘਨ ਲੰਗਰ ਚੱਲ ਰਹੇ ਹਨ ਜੋ ਪੂਰੀ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਦੌਰਾਨ ਉਹਨਾਂ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਅਤੇ ਪੰਥ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਤਜਿੰਦਰਪਾਲ ਸਿੰਘ ਬਿੱਟਾ, ਜਤਿੰਦਰਪਾਲ ਸਿੰਘ ਪਲਾਹੀ, ਸਰਬਜੀਤ ਕੌਰ ਸਾਬਕਾ ਕੋਂਸਲਰ, ਸਤਵਿੰਦਰ ਸਿੰਘ ਘੁੰਮਣ, ਸ਼ਰਨਜੀਤ ਸਿੰਘ ਅਟਵਾਲ, ਅਵਤਾਰ ਸਿੰਘ ਮੰਗੀ, ਅਵਤਾਰ ਸਿੰਘ ਭੁੰਗਰਨੀ, ਬਲਜੀਤ ਸਿੰਘ ਵਾਲੀਆ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ, ਸੁਖਵੀਰ ਸਿੰਘ ਕਿੰਨੜਾ,  ਬਲਜਿੰਦਰ ਸਿੰਘ ਠੇਕੇਦਾਰ,  ਗੁਰਮੀਤ ਸਿੰਘ ਬਡਵਾਲ, ਪਰਮਜੀਤ ਕੋਰ ਕੰਬੋਜ, ਪਰਮਿੰਦਰ ਸਿੰਘ ਜੰਡੂ, ਸੁਖਵਿੰਦਰ ਸਿੰਘ ਕੰਬੋਜ, ਗੁਰਦਿਆਂ ਸਿੰਘ ਲੱਖਪੁਰ, ਨਰਿੰਦਰ ਸਿੰਘ ਗੋਲਡੀ, ਗੁਰਮੁੱਖ ਸਿੰਘ ਚਾਨਾ, ਗੁਰਵਿੰਦਰ ਵਿੱਕੀ, ਝਿਰਮਲ ਸਿੰਘ ਭਿੰਡਰ, ਹਰਜਿੰਦਰ ਸਿੰਘ ਚਿਹੇੜੂ, ਜਸਵਿੰਦਰ ਸਿੰਘ ਭਗਤਪੁਰਾ, ਜਸਵੀਰ ਸਿੰਘ ਰਾਣੀਪੁਰ, , ਸਰਬਜੀਤ ਕਾਕਾ, ਜਸਵਿੰਦਰ ਸਿੰਘ ਘੁੰਮਣ, ਹਰਬੰਸ ਲਾਲ , ਸ਼ਿੰਗਾਰਾ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ ਕੰਬੋਜ, ਜਤਿੰਦਰ ਸ਼ਰਮਾ, ਕੁਲਵਿੰਦਰ ਸਿੰਘ ਕਿੰਦਾ, ਅਮ੍ਰਿਤਪਾਲ ਸਿੰਘ ਕੁਲਾਰ, ਜਸਵਿੰਦਰ ਸਿੰਘ ਬਸਰਾ, ਸੁਰਿੰਦਰ ਸਿੰਘ ਸ਼ਿੰਦਾ, ਪਰਮਿੰਦਰ ਸਿੰਘ ਲਾਡੀ ਆਦਿ ਹਾਜਰ ਸਨ।