Monday, 26 January 2026

ਬਿਰਧ ਸੇਵਾ ਆਸ਼ਰਮ ਦੇ ਮਰੀਜ਼ਾਂ ਨਾਲ ਬਲਪ੍ਰੀਤ ਸਿੰਘ ਨੇ ਆਪਣੇ 53ਵੇਂ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ


ਆਸ਼ਰਮ ਦੇ ਮਰੀਜ਼ਾਂ ਲਈ ਲਗਾਏ ਲੰਗਰ, ਕੱਟਿਆ ਕੇਕ
ਆਦਮਪੁਰ ਦੋਆਬਾ, 27 ਜਨਵਰੀ (ਅਮਰਜੀਤ ਸਿੰਘ ਜੰਡੂ ਸਿੰਘਾ)-
ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਪੱਲ੍ਹ ਆਸ਼ਰਮ ਵਿੱਚ ਮਰੀਜ਼ਾਂ ਅਤੇ ਬੱਚਿਆਂ ਨਾਲ ਵੀ ਸਾਂਝੇ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਮਪੁਰ ਦੇ ਵਸਨੀਕ ਬਲਪ੍ਰੀਤ ਸਿੰਘ ਨੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਉਹ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਬਿਰਧ ਸੇਵਾ ਆਸ਼ਰਮ ਪਿੰਡ ਬੁਡਿਆਣਾ ਜਲੰਧਰ ਵਿਖੇ ਪੁੱਜੇ ਹਨ। ਇਸ ਮੌਕੇ ਤੇ ਬਲਪ੍ਰੀਤ ਸਿੰਘ ਨੇ ਕੇਕ ਕੱਟਿਆ ਅਤੇ ਮਰੀਜ਼ਾਂ ਨੂੰ ਲੰਗਰ ਵੀ ਵਿਤਰਿਤ ਕੀਤਾ। ਇਸ ਮੌਕੇ ਤੇ ਉਚੇਚੇ ਤੋਰ ਤੇ ਬਲਪ੍ਰੀਤ ਸਿੰਘ ਨਾਲ ਪੁੱਜੇ ਆਦਮਪੁਰ ਦੇ ਉੱਘੇ ਸਮਾਜ ਸੇਵਕ ਤੇ ਜਾਗਿ੍ਰਤੀ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਮਨਮੋਹਨ ਸਿੰਘ ਬਾਬਾ ਨੇ ਕਿਹਾ ਉਹ ਅਤੇ ਉਨ੍ਹਾਂ ਦੀ ਸੁਸਾਇਟੀ ਦੇ ਮੈਂਬਰ ਸਮੇਂ ਸਮੇਂ ਮੌਕੇ ਆਸ਼ਰਮ ਦੇ ਮਰੀਜ਼ਾਂ ਲਈ ਜਿਥੇ ਲੰਗਰ ਪਾਣੀ ਤੇ ਹੋਰ ਵੱਖ ਵੱਖ ਸਮਾਨ ਆਸ਼ਰਮ ਵਿੱਚ ਭੇਟ ਕਰਦੇ ਰਹਿੰਦੇ ਹਨ। ਉਨ੍ਹਾਂ ਜਿਥੇ ਬਲਪ੍ਰੀਤ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਕਿਹਾ ਇਹ ਆਸ਼ਰਮ ਦੇ ਸਹਿਯੋਗ ਲਈ ਕਾਰਜ ਜਾਗਿ੍ਰਤੀ ਚੈਰੀਟੇਬਲ ਸੁਸਾਇਟੀ ਰਜਿ ਆਦਮਪੁਰ ਵਲੋਂ ਇਸੇ ਤਰ੍ਹਾਂ ਚੱਲਦੇ ਰਹਿਣਗੇ। ਇਸ ਮੌਕੇ ਤੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ, ਬਲਪ੍ਰੀਤ ਸਿੰਘ, ਪ੍ਰਦੀਪ ਸਿੰਘ, ਸੰਦੀਪ ਛਾਬੜਾ, ਅਮਰੀਕ ਸਿੰਘ, ਵਿਜੇ ਯਾਦਵ, ਬਲਵੀਰ ਗਿਰ, ਆਸ਼ਰਮ ਦੇ ਪ੍ਰਧਾਨ ਬੀਬੀ ਕਰਮਜੀਤ ਕੌਰ, ਹਰਪ੍ਰੀਤ ਸਿੰਘ, ਵਿਕਰਮ ਸਿੰਘ ਵਿੱਕੀ ਤੇ ਹੋਰ ਮੈਂਬਰ ਹਾਜ਼ਰ ਸਨ।


Friday, 23 January 2026

ਆਧੁਨਿਕ ਸਹੂਲਤਾ ਨਾਲ ਲੈੱਸ ਹੋਵੇਗਾ, ਏਜੀਆਈ ਇੰਫਰਾ ਲਿਮਿਟੇਡ ਦਾ ਕ੍ਰਿਕਟ ਐਕਸਲੈਂਸ ਸੈਂਟਰ


ਏਜੀਆਈ ਕ੍ਰਿਕਟ ਐਕਸਲੈਂਸ ਸੈਂਟਰ
ਜਲੰਧਰ, 23 ਜਨਵਰੀ (ਅਮਰਜੀਤ ਸਿੰਘ)-
ਇਲਾਕੇ ਦੀ ਪ੍ਰਮੁੱਖ ਰੀਅਲ ਅਸਟੇਟ ਏਜੀਆਈ ਇੰਫਰਾ ਲਿਮਿਟੇਡ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕੰਪਨੀ ਆਪਣੀ ਸਹਾਇਕ ਸੰਸਥਾ ਏਜੀਆਈ ਸਪੋਰਟਸ ਇੰਸਟੀਟਿਊਟ ਆਫ ਇੰਡੀਆ ਦੇ ਅਧੀਨ ਕ੍ਰਿਕਟ ਐਕਸਲੈਂਸ ਸੈਂਟਰ ਤਿਆਰ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸੁਖਦੇਵ ਸਿੰਘ (ਮੈਨੇਜਿੰਗ ਡਾਇਰੈਕਟਰ ਏਜੀਆਈ ਇੰਫਰਾ ਲਿਮਿਟੇਡ) ਨੇ ਦੱਸਿਆ ਕਿ ਇਸ ਸੈਂਟਰ ਵਿੱਚ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਉੱਚ ਦਰਜੇ ਦੀਆਂ ਕ੍ਰਿਕਟ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
     ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਕ੍ਰਿਕਟ ਪ੍ਰੈਕਟਿਸ ਪਿਚਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਦੋ ਜਲੰਧਰ ਹਾਈਟਸ-1 ਅਤੇ ਤਿੰਨ ਜਲੰਧਰ ਹਾਈਟਸ-2, ਅਰਬਾਨਾ ਵਿੱਚ ਹਨ। ਇਸ ਤੋਂ ਇਲਾਵਾ ਸਕਾਈ ਗਾਰਡਨ ਪ੍ਰੋਜੈਕਟ, ਜੀਟੀ ਰੋਡ, ਜਲੰਧਰ ਵਿੱਚ ਜਲਦੀ ਹੀ ਹੋਰ ਤਿੰਨ ਕ੍ਰਿਕਟ ਪਿਚਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਂਟਰ ਨੂੰ ਸਭ ਤੋਂ ਵਧੀਆ ਬਣਾਉਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਤਜਰਬੇਕਾਰ ਕ੍ਰਿਕਟ ਕੋਚਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ।
    ਸ਼੍ਰੀ ਅਭਿਜੀਤ ਸਿੰਘ, ਡਾਇਰੈਕਟਰ ਏਜੀਆਈ ਇੰਫਰਾ ਲਿਮਿਟੇਡ, ਜੋ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਅਤੇ ਏਜੀਆਈ ਕ੍ਰਿਕਟ ਅਕੈਡਮੀ (ਰਜਿ.) ਦੇ ਪ੍ਰਧਾਨ ਹਨ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇੱਥੇ ਦੋ ਮਿੱਟੀ ਦੀਆਂ ਪਿਚਾਂ, ਤਿੰਨ ਕਾਂਕਰੀਟ ਪਿਚਾਂ ਅਤੇ ਇੱਕ ਸਿੰਥੈਟਿਕ ਪਿਚ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਦੋ ਹੋਰ ਮਿੱਟੀ ਦੀਆਂ ਪਿਚਾਂ ਅਤੇ ਇੱਕ ਸਿੰਥੈਟਿਕ ਪਿਚ ਦਾ ਕੰਮ ਜਾਰੀ ਹੈ ਅਤੇ ਫਲੱਡਲਾਈਟ ਸਹੂਲਤ ਵਾਲਾ “ਬਾਕਸ ਕ੍ਰਿਕਟ ਗ੍ਰਾਊਂਡ”ਲਗਭਗ ਤਿਆਰ ਹੋ ਚੁੱਕਾ ਹੈ।
    ਇਸ ਮੌਕੇ ਸ਼੍ਰੀ ਸੁਰਿੰਦਰ ਭਾਂਬਰੀ, ਮੈਨੇਜਿੰਗ ਡਾਇਰੈਕਟਰ, ਏਜੀਆਈ ਸਪੋਰਟਸ ਇੰਸਟੀਟਿਊਟ ਆਫ ਇੰਡੀਆ ਨੇ ਦੱਸਿਆ ਕਿ ਇਹ ਕ੍ਰਿਕਟ ਐਕਸਲੈਂਸ ਸੈਂਟਰ ਦੇਸ਼ ਭਰ ਤੋਂ ਆਉਣ ਵਾਲੇ ਉਭਰਦੇ ਖਿਡਾਰੀਆਂ ਲਈ ਖੁੱਲ੍ਹਾ ਰਹੇਗਾ। ਬਾਹਰਲੇ ਖਿਡਾਰੀਆਂ ਲਈ ਰਹਿਣ ਵਾਸਤੇ ਪੰਜ ਪੂਰੀ ਤਰ੍ਹਾਂ ਸਜਾਏ ਹੋਏ ਫਲੈਟ ਤਿਆਰ ਕੀਤੇ ਗਏ ਹਨ। ਇੱਥੇ ਉੱਚ ਪੱਧਰ ਦੇ ਕ੍ਰਿਕਟ ਕੋਚ ਨਿਯੁੱਕਤ ਕੀਤੇ ਜਾਣਗੇ। ਇਹ ਸੈਂਟਰ ਜਲੰਧਰ ਹਾਈਟਸ-2, ਅਰਬਾਨਾ, 66 ਫੁੱਟ ਰੋਡ, ਜਲੰਧਰ ਵਿੱਚ ਸਥਿਤ ਹੈ।  
    ਉਨ੍ਹਾਂ ਅੱਗੇ ਦੱਸਿਆ ਕਿ ਖਿਡਾਰੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਨੌਜਵਾਨ ਅਤੇ ਉਭਰਦੀਆਂ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਏਜੀਆਈ ਕ੍ਰਿਕਟ ਅਕੈਡਮੀ ਦੇ ਅਧੀਨ ਏਜੀਆਈ ਸਪੋਰਟਸ ਇੰਸਟੀਟਿਊਟ ਆਪਣੀਆਂ ਕ੍ਰਿਕਟ ਟੀਮਾਂ ਵੀ ਤਿਆਰ ਕਰੇਗਾ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੰਸਥਾ ਵੱਲੋਂ ਪ੍ਰਾਯੋਜਿਤ ਕੀਤਾ ਜਾਵੇਗਾ।

Thursday, 22 January 2026

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਮਨਾਏ


ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਤੱਲਣ ਵਿੱਚ ਮੌਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਰਸੀਵਰ ਤਹਿਸੀਲਦਾਰ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਸ਼ਰਧਾਪੂਰਬਕ ਮਨਾਏ ਗਏ। ਜਾਣਕਾਰੀ ਦਿੰਦੇ ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 16 ਜਨਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18 ਜਨਵਰੀ ਨੂੰ ਸਵੇਰੇ 10 ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਗਏ।

ਜਿਸ ਵਿੱਚ ਰਾਗੀ ਭਾਈ ਜਸਵਿੰਦਰ ਸਿੰਘ ਜੀ ਜਾਚਕ ਹਜੂਰੀ ਰਾਗੀ ਗੁ. ਸ਼ਹੀਦਾਂ ਤੱਲ੍ਹਣ ਸਾਹਿਬ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁ. ਸ਼ਹੀਦਾਂ ਤੱਲ੍ਹਣ ਸਾਹਿਬ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ, ਬੀਬੀ ਜਸਪ੍ਰੀਤ ਕੌਰ ਜੀ ਖਾਲਸਾ ਜਲੰਧਰ ਵਾਲੇ, ਭਾਈ ਰਾਜਪਾਲ ਸਿੰਘ ਜੀ ਪ੍ਰਸਿੱਧ ਕਥਾ ਵਾਚਕ, ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਕਥਾ ਵਾਚਕ ਗੁ. ਸ਼ਹੀਦਾਂ ਤੱਲ੍ਹਣ ਸਾਹਿਬ, ਭਾਈ ਭਰਪੂਰ ਸਿੰਘ ਜੀ ਲਾਲਾ ਨੰਗਲ ਗੁਰਦਾਸਪੁਰ ਵਾਲੇ, ਗਿਆਨੀ ਸੁਰਜੀਤ ਸਿੰਘ ਵਾਰਸ ਦੇ ਢਾਡੀ ਜੱਥੇ ਵੱਲੋਂ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਤੇ ਗੁਰ ਇਤਿਹਾਸ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਵਿਦਵਾਨ ਤੀਰਥ ਸਿੰਘ ਢਿਲੋਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸੰਧਿਆ ਫੇਰੀ ਕੱਢੀ ਗਈ

ਆਦਮਪੁਰ ਦੋਆਬਾ, 21 ਜਨਵਰੀ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪਿੰਡ ਡਰੋਲੀ ਕਲਾਂ ਜਲੰਧਰ ਵਿਖੇ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਸ਼ੁਰੂ ਹੋ ਚੁੱਕੇ ਹਨ। ਜਿਸਦੇ ਸਬੰਧ ਵਿੱਚ ਪਹਿਲੇ ਦਿਨ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਵਿਸ਼ਾਲ ਸੰਧਿਆ ਫੇਰੀ ਕੱਢੀ ਗਈ। ਇਸ ਮੌਕੇ ਡੇਰਾ ਸੰਤਪੁਰਾ ਜੱਬੜ ਵੱਲੋਂ ਸੰਤ ਬਾਬਾ ਜਨਕ ਸਿੰਘ ਜੀ ਤੇ ਸੰਤ ਬਾਬਾ ਸਰਵਣ ਸਿੰਘ ਜੀ ਵੱਲੋਂ ਵੀ ਉਚੇਚੇ ਤੋਰ ਤੇ ਹਾਜ਼ਰੀ ਭਰੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਸੰਧਿਆ ਫੇਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪ੍ਰਕਰਮਾਂ ਕਰਦਿਆਂ ਦੇਰ ਸ਼ਾਮ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਈ। ਇਸ ਉਪਰੰਤ ਭਾਈ ਗੁਰਸਾਹਿਬ ਸਿੰਘ ਜਫ਼ਰਵਾਲ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰ ਚਰਨਾਂ ਨਾਲ ਜੋੜਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਸੰਧਿਆ ਫੇਰੀ ਨਾਲ ਜੁੱੜੀਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਸੰਧਿਆ ਫੇਰੀ ਦਾ ਨਿੱਘਾ ਸਵਾਗਤ ਕਰਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਖੀਰ ਗੁਰੂ ਘਰ ਵਿਖੇ ਵੀ ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਰਨੈਲ ਸਿੰਘ, ਰਣਵੀਰਪਾਲ ਸਿੰਘ, ਹਰਦਿਆਲ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ ਨਿੰਦੀ, ਕਾਬਲ ਸਿੰਘ, ਮਾਸਟਰ ਸੁਰਜੀਤ ਸਿੰਘ, ਸਰਪੰਚ ਰਸ਼ਪਾਲ ਸਿੰਘ ਪਾਲਾ, ਲਖਵਿੰਦਰ ਸਿੰਘ, ਗੁਰਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।

ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਬਖਸ਼ੀ ਸਿੰਘ ਸਿੱਧੂ


    


ਜਲੰਧਰ, 21 ਜਨਵਰੀ (ਅਮਰਜੀਤ ਸਿੰਘ) :
ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਚੇਅਰਮੈਨ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਿਆਂ ’ਚ ਜਥੇਬੰਦੀ ਦੀਆਂ ਚੋਣਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ’ਚ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਤੇ ਜ਼ਿਲ੍ਹਾ ਜਲੰਧਰ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਦੌਰਾਨ ਮੂਲ ਚੰਦ ਸਰਹਾਲੀ ਚੇਅਰਮੈਨ, ਬਖਸ਼ੀ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ, ਰਾਮ ਪ੍ਰਕਾਸ਼ ਜ਼ਿਲ੍ਹਾ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਹੀਰ, ਮੀਤ ਪ੍ਰਧਾਨ ਮਾਸਟਰ ਰਤਨ ਸਿੰਘ ਤੇ ਗੁਰਮੇਲ ਕੌਰ ਫੁੱਗਲਾਣਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਸਿੱਧੂ ਤੇ ਵੈਰਾਗੀ ਸਿੰਘ, ਵਿੱਤ ਸਕੱਤਰ ਡਾ. ਪਰਮਜੀਤ ਸਿੰਘ ਪ੍ਰੀਤਮ, ਦਫਤਰ ਸਕੱਤਰ ਸੋਮਨਾਥ ਚੁੱਣੇ ਗਏ। ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਨੇ ਜਾਣਕਾਰੀ ਦਿੱਤੀ ਕਿ 28 ਜਨਵਰੀ ਨੂੰ ਮੋਗਾ ਵਿਖੇ ਸੁਬਾਈ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਸੂਬਾ ਜਨਰਲ ਇਜਲਾਸ ਜਿਹੜਾ 8 ਫਰਵਰੀ 2026 ਨੂੰ ਮੋਗਾ ’ਚ ਹੋ ਰਿਹਾ ਹੈ, ਉਸਦੇ ਬਾਰੇ ਵਿਚਾਰ ਕੀਤੀ ਜਾਵੇਗੀ। ਇਸੇ ਤਰ੍ਹਾਂ 25-26 ਫਰਵਰੀ ਨੂੰ ਕੌਮੀ ਇਜਲਾਸ ਜੋ ਕੁਰੂਕਸ਼ੇਤਰ ਵਿਖੇ ਹੋ ਰਿਹਾ ਹੈ, ਉਸ ’ਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਮੈਂਬਰਸ਼ਿਪ ਦੇ ਅਧਾਰ ’ਤੇ ਡੈਲੀਗੇਟ ਚੁੱਣੇ ਜਾਣਗੇ। ਇਸ ਮੌਕੇ ਤੇ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਮੇਂ ਦੋਰਾਨ ਇਸ ਸੰਸਾਰ ਤੋਂ ਚਲੇ ਗਏ ਸਾਥੀਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੋ ਮਿੰਨਟ ਦਾ ਮੋਨ੍ਹ ਰੇਖਿਆ ਗਿਆ।



Wednesday, 21 January 2026

ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਡੀ.ਐੱਸ.ਪੀ ਮਨਜੀਤ ਸਿੰਘ ਵਲੋਂ ਜੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ

 


ਅਮਰਜੀਤ ਸਿੰਘ ਜੰਡੂ ਸਿੰਘਾ-
ਡੀ.ਐੱਸ.ਪੀ ਮਨਜੀਤ ਸਿੰਘ ਜਲੰਧਰ ਦਿਹਾਤੀ ਅਤੇ ਏ.ਐੱਸ.ਆਈ ਜਗਮੋਹਨ ਸਿੰਘ ਜਲੰਧਰ ਦਿਹਾਤੀ, ਸੂਬੇਦਾਰ ਜੋਗਿੰਦਰ ਸਿੰਘ ਅਤੇ ਐੱਚ.ਸੀ.ਜਸਵੀਰ ਸਿੰਘ ਨਾਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ। ਏ.ਐੱਸ.ਆਈ ਜਗਮੋਹਨ ਸਿੰਘ ਜੀ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 “ਸੜਕ ਸੁਰੱਖਿਆ, ਜੀਵਨ ਰੱਖਿਆ” ਅਭਿਆਨ ਤਹਿਤ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਬੱਚਿਆਂ, ਅਧਿਆਪਕਾਂ, ਸਕੂਲੀ ਬੱਸ ਡਰਾਇਵਰਾਂ, ਹੈਲਪਰ ਵੀਰਾਂ ਅਤੇ ਮਹਿਲਾ ਅਟੈਂਡੈਂਟਾਂ ਨੂੰ ਸੇਫ ਸਕੂਲ ਵਾਹਨ ਯੋਜਨਾ ਬਾਰੇ ਜਾਗਰੂਕ ਕੀਤਾ ਅਤੇ  ਡਰਾਇਵਰ ਵੀਰਾਂ ਨੂੰ ਨਸ਼ਾ ਨਾ ਕਰਕੇ ਗੱਡੀ ਚਲਾਉਣ ਦੀ ਨਸੀਹਤ ਦਿੱਤੀ ਗਈ। ਉਹਨਾਂ ਨੂੰ ਸੀਟ ਬੈਲਟ ਦੀ ਵਰਤੋ ਕਰਨ, ਸਕਿੳਰਟੀ ਨੰਬਰ ਪਲੇਟਾਂ ਲਗਵਾਉਣ ਅਤੇ ਓਵਰ ਸਪੀਡ ਵਹੀਕਲ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਗਏ। ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਡੀ.ਐੱਸ.ਪੀ ਮਨਜੀਤ ਸਿੰਘ ਵਲੋਂ ਡਰਾਇਵਰ ਵੀਰਾਂ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਮੋਟਰ ਵਹੀਕਲ ਐਕਟ 199-ਏ ਅਤੇ 199-ਬੀ ਬਾਰੇ ਦੱਸਿਆ ਕਿ ਜੇ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸਦੇ ਮਾਪਿਆਂ ਨੂੰ 25,000 ਦਾ ਜੁਰਮਾਨਾ ਜਾਂ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ।  ਉਹਨਾਂ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਦੁਰਵਰਤੋਂ ਦੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਅਮੀਤਾਲ ਕੌਰ, ਮੈਨੇਜਰ ਅਤੇ ਕੋਚ ਵਿਸ਼ਾਲ ਕੁਮਾਰ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ ਵਿਸ਼ੇ ‘ਤੇ ਜਨਤਕ ਸੈਸ਼ਨ ਆਯੋਜਿਤ ਕੀਤਾ ਗਿਆ



ਆਦਮਪੁਰ ਦੋਆਬਾ, 20 ਜਨਵਰੀ (ਅਮਰਜੀਤ ਸਿੰਘ ਜੰਡੂ ਸਿੰਘਾ)-
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ ਵਿਸ਼ੇ ‘ਤੇ ਜਨਤਕ ਸੈਸ਼ਨ ਆਯੋਜਿਤ ਕੀਤਾ ਗਿਆ। ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਬਾਬਾ ਜਨਕ ਸਿੰਘ ਜੀ ਅਤੇ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ (933) ਵੱਲੋਂ ਭੌਤਿਕ ਵਿਗਿਆਨ, ਜੀਵਨ ਵਿਗਿਆਨ ਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗ ਦੇ ਸਹਿਯੋਗ ਨਾਲ “ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ” ਵਿਸ਼ੇ ਉੱਤੇ ਇੱਕ ਜਨਤਕ ਸੈਸ਼ਨ ਦਾ ਆਯੋਜਨ ਕੀਤਾ ਗਿਆ।
    ਇਹ ਸੈਸ਼ਨ ਡਾ. ਮਿੱਠੂ ਮੈਤੀ ਜਾਨਾ, ਚੇਅਰਪਰਸਨ, (933) ਅਤੇ ਡਾ. ਸ਼ਵੇਤਾ ਸਿੰਘ, ਡੀਨ ਯੂਆਈਐਸ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰਾਨ ਭੌਤਿਕ ਵਿਗਿਆਨ, ਜੀਵਨ ਵਿਗਿਆਨ ਅਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਉਕਤ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਕਾਰਜਕ੍ਰਮ ਦੇ ਅੰਤ ਵਿੱਚ ਇੱਕ ਇੰਟਰਐਕਟਿਵ ਪ੍ਰਸ਼ਨ–ਉੱਤਰ ਸੈਸ਼ਨ ਵੀ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਅਤੇ ਸਮਕਾਲੀ ਸਮਾਜਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ–ਵਟਾਂਦਰਾ ਕਰਨ ਲਈ ਸਾਰਥਕ ਮੰਚ ਪ੍ਰਦਾਨ ਕਰਨਾ ਸੀ। ਨਾਲ ਹੀ, ਵਿਦਿਆਰਥੀਆਂ ਵਿੱਚ ਸਰਗਰਮ ਭਾਗੀਦਾਰੀ, ਆਲੋਚਨਾਤਮਕ ਸੋਚ ਅਤੇ ਆਤਮ-ਵਿਸ਼ਵਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਡਾ. ਮਿੱਠੂ ਮੈਤੀ ਜਾਨਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸਰਾਹਨਾ ਕਰਦਿਆਂ ਇਸ ਤਰ੍ਹਾਂ ਦੇ ਜਾਗਰੂਕਤਾ ਭਰੇ ਕਾਰਜਕ੍ਰਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ‘ਤੇ 933 ਦੇ ਸਾਰੇ ਮੈਂਬਰਾਂ ਸਮੇਤ ਭੌਤਿਕ ਵਿਗਿਆਨ, ਜੀਵਨ ਵਿਗਿਆਨ ਅਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗਾਂ ਦੇ ਅਧਿਆਪਕ ਮੌਜੂਦ ਰਹੇ।

Thursday, 15 January 2026

ਧੀਆਂ ਨੂੰ ਪੁੱਤਾਂ ਵਾਗੂੰ ਪਿਆਰ ਕਰੌ : ਵੈਦ ਬਲਜਿੰਦਰ ਰਾਮ ਖੜਕਾਂ

ਆਰੋਹੀਪ੍ਰੀਤ ਕੌਰ ਤੇ ਅਵਨੀਤ ਕੌਰ ਦੀ ਪਿੰਡ ਖੜਕਾਂ ਹੁਸ਼ਿਆਰਪੁਰ ਵਿੱਖੇ ਪਾਈ ਲੋਹੜੀ, ਮਨਾਏ ਲੋਹੜੀ ਦੇ ਸ਼ਗਨ
       ਜਲੰਧਰ/ਹੁਸ਼ਿਆਰਪੁਰ, 14 ਜਨਵਰੀ (ਅਮਰਜੀਤ ਸਿੰਘ)- ਪਿੰਡ ਖੜਕਾਂ ਦੇ ਹਰਭਜ ਰਾਮ ਤੇ ਮਾਤਾ ਰਤਨ ਕੋਰ ਦੀਆਂ ਪੋਤੀਆਂ ਆਰੋਹੀਪ੍ਰੀਤ ਕੌਰ ਤੇ ਅਵਨੀਤ ਕੌਰ ਦੀ ਪਿੰਡ ਖੜਕਾਂ ਹੁਸ਼ਿਆਰਪੁਰ ਵਿੱਖੇ ਜਿਥੇ ਲੋਹੜੀ ਪਾਈ ਗਈ ਉੱਥੇ ਰਿਸ਼ਤੇਦਾਰਾਂ ਤੇ ਦੋਵੇਂ ਬੱਚੀਆਂ ਦੇ ਮਾਪੇ ਆਰੋਹੀਪ੍ਰੀਤ ਕੌਰ ਦੀ ਮਾਤਾ ਵੈਦ ਸਿਮਰਨਜੀਤ ਕੌਰ ਤੇ ਪਿਤਾ ਵੈਦ ਬਲਜਿੰਦਰ ਰਾਮ ਅਤੇ ਅਵਨੀਤ ਕੌਰ ਦੀ ਮਾਤਾ ਰਸ਼ਮ ਤੇ ਪਿਤਾ ਚਰਨਜੀਤ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਲੋਹੜੀ ਦੀ ਧੂਣੀ ਬਾਲ ਕੇ ਸ਼ਗਨ ਮਨਾਉਂਦੇ ਹੋਏ, ਸ਼ਗਨਾਂ ਦੇ ਗੀਤ ਗਾਏ। ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਸਾਨੂੰ ਹਮੇਸ਼ਾਂ ਧੀਆਂ ਦਾ ਸਤਿਕਾਰ ਕਰਨਾਂ ਚਾਹੀਦਾ ਹੈ ਉਨ੍ਹਾਂ ਨੂੰ ਵੀ ਪੁੱਤਾਂ ਵਾਗੂੰ ਪਿਆਰ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜ ਦੌਰ ਵਿੱਚ ਦੌੜ ਰਹੀ ਜਿੰਦਗੀ ਵਿੱਚ ਵੀ ਧੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਪੜ੍ਹ ਲਿਖ ਕੇ ਸਾਡੇ ਅਤੇ ਸਾਡੇ ਦੇਸ਼ ਦਾ ਨਾਂਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਜੋ ਲੋਕ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਹਨ ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ। ਉਨ੍ਹਾਂ ਕਿਹਾ ਭਾਰਤ ਵਿੱਚ ਦੇਸ਼ ਦੀਆਂ ਧੀਆਂ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ ਤੇ ਪਾ ਰਹੀਆਂ ਹਨ ਤੇ ਉਨਾਂ ਮਹਿਲਾਵਾਂ ਦੇ ਸਾਨੂੰ ਮਾਣ ਹੈ। ਜਿਨਾਂ ਨੇ ਭਾਰਤ ਦੇਸ਼ ਦਾ ਨਾਂਅ ਸਾਰੇ ਸੰਸਾਰ ਤੇ ਰੋਸ਼ਨ ਕੀਤਾ ਹੈ। ਲੋਹੜੀ ਸਮਾਗਮ ਮੌਕੇ ਤੇ ਸੁਖਵਿੰਦਰ ਰਾਮ ਤੇ ਅਮਨ ਕੌਰ ਵੱਲੋਂ ਸਾਰੇ ਰਿਸ਼ਤੇਦਾਰਾਂ ਦਾ ਸਮਾਗਮ ਦੀ ਰੌਣਕ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਭਜ ਰਾਮ, ਮਾਤਾ ਰਤਨ ਕੌਰ, ਵੈਦ ਬਲਜਿੰਦਰ ਰਾਮ, ਵੈਦ ਸਿਮਰਨਜੀਤ ਕੌਰ, ਚਰਨਜੀਤ ਸਿੰਘ, ਰਸ਼ਮ, ਗੁਰਦੀਸ਼ ਕੁਮਾਰ, ਸੁਰਿੰਦਰ ਕੌਰ, ਸੁਰਿੰਦਰ ਕੌਰ, ਜਗਦੀਸ਼, ਜਸਕੀਰਤ, ਗੁਰਕੀਰਤ, ਅਗਮਜੌਤ, ਹਰਲੀਨ ਕੌਰ, ਰੀਤਿਸ਼ ਕੁਮਾਰ, ਸੰਜਨਾਂ, ਰੀਆ, ਕਰਨ, ਸੰਦੀਪ, ਦੀਪਿਕਾ ਕੁਮਾਰੀ, ਸੰਸਾਰ ਚੰਦ, ਕਮਲਜੀਤ ਰਾਏ, ਅਜੇ, ਕੁਮਾਰ, ਗੁਰਪ੍ਰੀਤ ਕੌਰ, ਸੁਰਜੀਤ ਕੌਰ ਜਰਨੈਲ ਸਿੰਘ ਤੇ ਭਾਰਦਵਾਜ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ।

ਸਿੰਘਾ ਵਿਖੇ ਮਹਾਨ ਗੁਰਮਤਿ ਸਮਾਗਮ ਭਲਕੇ 17 ਜਨਵਰੀ ਨੂੰ

      ਅਮਰਜੀਤ ਸਿੰਘ ਜੰਡੂ ਸਿੰਘਾ - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਰਬੱਤ ਦੇ ਭਲੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜੰਡੂ ਸਿੰਘਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 17 ਜਨਵਰੀ ਦਿਨ ਸ਼ਨੀਵਾਰ ਨੂੰ ਸ਼ਾਮ 6:00 ਵਜੇ ਤੋਂ ਰਾਤ 11:00 ਵਜੇ ਤੱਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ, ਬੈਂਸ ਪੱਤੀ, ਜੰਡੂ ਸਿੰਘਾ ਵਿਖੇ ਮੀਰੀ ਪੀਰੀ ਯੂਥ ਆਰਗੇਨਾਇਜ਼ੇਸ਼ਨ (ਰਜ਼ਿ.) ਦੇ ਸਮੂਹ ਮੈਂਬਰਾਂ ਵਲੋਂ ਕਰਵਾਇਆ ਜਾ ਰਿਹਾ ਹੈ/ ਇਸ ਕੀਰਤਨ ਦਰਬਾਰ ਚ ਰਾਗੀ ਭਾਈ ਅਮਰਜੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ ਪਿੰਡ ਜੰਡੂ ਸਿੰਘਾ, ਰਾਗੀ ਭਾਈ ਜਗਦੀਪ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਹਜਾਰਾ, ਰਾਗੀ ਭਾਈ ਸੰਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਕਵੀਸ਼ਰ ਗੁਰਸ਼ਰਨ ਸਿੰਘ ਜੀ, ਬਾਬਾ ਬੰਤਾ ਸਿੰਘ ਜੀ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਵਿਦਵਾਨ ਭਾਈ ਵੀਰ ਸਿੰਘ ਜੀ ਵੀਰ ਨਿਭਾਉਣਗੇ, ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹੁਮ ਹੁਮਾ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ

Wednesday, 14 January 2026

ਏ.ਜੀ.ਆਈ ਇੰਫਰਾ ਲਿਮਿਟਡ ਨੇ ਰਵਾਇਤੀ ਰੀਤਾਂ ਨਾਲ ਲੋਹੜੀ ਮਨਾਈ


ਜਲੰਧਰ, 13 ਜਨਵਰੀ (ਅਮਰਜੀਤ ਸਿੰਘ)- ਇਲਾਕੇ ਦੀ ਪ੍ਰਮੁੱਖ ਰੀਅਲ ਐਸਟੇਟ ਅਤੇ ਇੰਫਰਾਸਟਰਕਚਰ ਕੰਪਨੀ ਏ.ਜੀ.ਆਈ ਇੰਫਰਾ ਲਿਮਿਟਡ ਨੇ ਪਵਿੱਤਰ ਤਿਉਹਾਰ ਲੋਹੜੀ ਨੂੰ ਆਪਣੇ ਕਾਰਪੋਰੇਟ ਦਫ਼ਤਰ ਅਰਬਾਨਾ, ਜਲੰਧਰ ਹਾਈਟਸ-2, 66 ਫੁੱਟ ਰੋਡ, ਜਲੰਧਰ ਵਿੱਚ ਬਹੁਤ ਜੋਸ਼, ਖੁਸ਼ੀ ਅਤੇ ਰਵਾਇਤੀ ਰੀਤਾਂ ਨਾਲ ਮਨਾਇਆ। ਇਸ ਸਮਾਰੋਹ ਵਿੱਚ ਪੰਜਾਬੀ ਸਭਿਆਚਾਰ ਅਤੇ ਸਾਂਝੀ ਏਕਤਾ ਦੀ ਸੋਹਣੀ ਤਸਵੀਰ ਵੇਖਣ ਨੂੰ ਮਿਲੀ।
     ਇਸ ਮੌਕੇ ’ਤੇ ਕੰਪਨੀ ਦਾ ਮੈਨੇਜਮੈਂਟ, ਸੀਨੀਅਰ ਅਧਿਕਾਰੀ, ਸਟਾਫ਼ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਾਰੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ, ਜੋ ਖੁਸ਼ਹਾਲੀ, ਸਕਾਰਾਤਮਕਤਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਸਾਰੇ ਦਫ਼ਤਰ ਵਿੱਚ ਖੁਸ਼ੀ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਿਆ ਹੋਇਆ ਸੀ।
     ਲੋਹੜੀ ਦੇ ਸ਼ੁਭ ਅਵਸਰ ’ਤੇ ਏਜੀਆਈ ਇੰਫਰਾ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਨੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮਿਲ ਕੇ ਰਵਾਇਤੀ ਲੋਹੜੀ ਦੀ ਅੱਗ ਜਲਾਈ। ਰਿਵਾਜ ਅਨੁਸਾਰ ਰਿਓੜੀ, ਮੂੰਗਫਲੀ, ਪੌਪਕੌਰਨ ਅਤੇ ਮਿੱਠਿਆ ਅੱਗ ਵਿੱਚ ਪਾਈਆਂ ਗਈਆਂ ਅਤੇ ਸਭ ਦੀ ਖੁਸ਼ਹਾਲੀ, ਤਰੱਕੀ ਅਤੇ ਕੰਪਨੀ ਦੀ ਲਗਾਤਾਰ ਪ੍ਰਗਤੀ ਲਈ ਅਰਦਾਸ ਕੀਤੀ ਗਈ।
     ਇਹ ਸਮਾਰੋਹ ਏਜੀਆਈ ਇੰਫਰਾ ਲਿਮਿਟਡ ਦੀ ਉਸ ਸੋਚ ਨੂੰ ਦਰਸਾਉਂਦਾ ਹੈ, ਜਿੱਥੇ ਕਰਮਚਾਰੀਆਂ ਨੂੰ ਇੱਕ ਪਰਿਵਾਰ ਵਾਂਗ ਮੰਨਿਆ ਜਾਂਦਾ ਹੈ ਅਤੇ ਕੰਮ ਦੇ ਨਾਲ-ਨਾਲ ਸਾਂਸਕ੍ਰਿਤਿਕ ਅਤੇ ਸਮਾਜਿਕ ਮੁੱਲਾਂ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ। ਕਰਮਚਾਰੀਆਂ ਨੇ ਇਕ-ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਮਾਰੋਹ ਵਿੱਚ ਖੁਸ਼ੀ ਨਾਲ ਭਾਗ ਲਿਆ, ਜਿਸ ਨਾਲ ਆਪਸੀ ਸਾਂਝ ਹੋਰ ਮਜ਼ਬੂਤ ਹੋਈ। ਇਸ ਮੌਕੇ ’ਤੇ ਸਰਦਾਰ ਸੁਖਦੇਵ ਸਿੰਘ ਨੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋਹੜੀ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਸਕਾਰਾਤਮਕ ਸੋਚ, ਟੀਮ ਵਰਕ ਅਤੇ ਸਾਂਝੀ ਤਰੱਕੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਏਜੀਆਈ ਇੰਫਰਾ ਲਿਮਿਟਡ ਵਿੱਚ ਲੋਹੜੀ ਦਾ ਇਹ ਸਮਾਰੋਹ ਖੁਸ਼ਗਵਾਰ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਸਮਾਪਤ ਹੋਇਆ, ਜੋ ਸਭ ਲਈ ਖੁਸ਼ੀ, ਗਰਮੀ ਅਤੇ ਨਵੀਂ ਪ੍ਰੇਰਣਾ ਛੱਡ ਗਿਆ।

ਗੁ. ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਅਤੇ ਮਾਘੀ ਦਾ ਦਿਹਾੜਾ ਮਨਾਇਆ



ਆਦਮਪੁਰ, 14 ਜਨਵਰੀ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਅਤੇ ਮਾਘੀ ਦਾ ਦਿਹਾੜਾ ਸਵੇਰੇ 8 ਵਜੇ ਤੋਂ 1:30 ਵਜੇ ਤੱਕ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸ਼ਰਧਾਪੂਰਬਕ ਮਨਾਇਆ ਗਿਆ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕਥਾ ਵਾਚਕ ਗਿਆਨੀ ਜੈ ਦੀਪ ਸਿੰਘ ਫਗਵਾੜੇ ਵਾਲੇ, ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਜਰਨੈਲ ਸਿੰਘ ਬੈਂਸ ਜੀ ਪਿੰਡ ਲੱਲੀਆਂ (ਨਕੋਦਰ) ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ, ਕਥਾ ਤੇ ਇਤਿਹਾਸਕ ਵਾਰਾਂ ਸਰਵਣ ਕਰਵਾ ਕੇ ਨਿਹਾਲ ਕੀਤਾ। ਮਾਸਟਰ ਸੁਰਜੀਤ ਸਿੰਘ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਗੁਰੂ ਘਰ ਪੁੱਜੀਆਂ ਸਰਬੱਤ ਸੰਗਤਾਂ ਨੂੰ ਜੀ-ਆਇਆ-ਆਖਿਆ। ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਉਤਸਾਹ ਨਾਲ ਖੂਨਦਾਨ ਕੀਤਾ। ਇਸ ਮੌਕੇ ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਦਰਸ਼ਨ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਸਵਰਣ ਸਿੰਘ, ਗੁਰਜੀਤ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਹਰਦਿਆਲ ਸਿੰਘ ਆਦਿ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।


ਜੰਡੂ ਸਿੰਘਾ ਵਿਖੇ ਹੱਡੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ, 205 ਮਰੀਜ਼ਾਂ ਦੀ ਹੋਈ ਜਾਂਚ



ਰੋਗ ਨਿਵਾਰਣ ਹਸਪਤਾਲ ਦੇ ਡਾ. ਸੰਦੀਪ ਸਿੰਘ ਭੋਗਲ ਤੇ ਡਾ. ਰੁਪਿੰਦਰ ਕੌਰ ਵੱਲੋਂ ਵੈਦਯਰਤਨਮ ਕੰਪਨੀ ਦੇ ਸਹਿਯੋਗ ਨਾਲ ਲੋਕ ਭਲਾਈ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ
ਅਮਰਜੀਤ ਸਿੰਘ ਜੰਡੂ ਸਿੰਘਾ –
ਜੰਡੂ ਸਿੰਘਾ ਵਿੱਚ ਮੌਜੂਦ ਰੋਗ ਨਿਵਾਰਣ ਹਸਪਤਾਲ (ਨਜ਼ਦੀਕ ਯੂਨੀਅਨ ਬੈਂਕ) ਦੇ ਮੁੱਖ ਡਾਕਟਰ ਸੰਦੀਪ ਸਿੰਘ ਭੋਗਲ ਤੇ ਡਾਕਟਰ ਰੁਪਿੰਦਰ ਕੌਰ ਵੱਲੋਂ ਵੈਦਯਰਤਨਮ ਕੰਪਨੀ ਦੇ ਸਹਿਯੋਗ ਨਾਲ ਲੋਕ ਭਲਾਈ ਹਿੱਤ ਹੱਡੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ। ਡਾ. ਸੰਦੀਪ ਸਿੰਘ ਭੋਗਲ ਨੇ ਦਸਿਆ ਕਿ ਇਸ ਕੈਂਪ ਵਿੱਚ 205 ਮਰੀਜ਼ਾਂ ਦੀਆਂ ਹੱਡੀਆਂ ਦੀਆਂ ਬਿਮਾਰੀਆਂ ਜਿਵੇਂ ਗੋਡਿਆਂ ਦੇ ਦਰਦ, ਅੱਡੀ ਦੇ ਦਰਦ, ਗਰਦਨ ਦਰਦ, ਗੱਠੀਆ ਤੇ ਜੋੜਾਂ ਦੇ ਦਰਦ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਕਰਕੇ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ 205 ਬੀ.ਐਮ.ਡੀ ਟੈਸਟ ਵੀ ਫ੍ਰੀ ਕੀਤੇ ਗਏ। ਇਸ ਮੌਕੇ ਤੇ ਵੈਦਯਰਤਨਮ ਕੰਪਨੀ ਤੋਂ ਪ੍ਰੱਬਜੋਤ ਸਿੰਘ ਸੇਲਜ਼ ਮੈਨੇਜਰ, ਵਿਸ਼ਾਲ ਟੈਕਨੀਸ਼ੀਅਨ, ਪ੍ਰੀਆ, ਮਨੀਸ਼ਾ, ਜਸਪ੍ਰੀਤ, ਮੀਰਾ, ਮਹਿਕ ਸਟਾਫ ਹਾਜ਼ਰ ਸਨ।



Friday, 9 January 2026

ਕਪੂਰ ਪਿੰਡ ਵਿਖੇ ਨਹਿਰ ਸੂਏ ਤੋਂ ਮਿਲੀ ਲਾਸ਼


ਥਾਣਾ ਪਤਾਰਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਖੇ 72 ਘੰਟੇ ਲਈ ਸ਼ਨਾਖਤ ਵਾਸਤੇ ਰੱਖਿਆ
ਅਮਰਜੀਤ ਸਿੰਘ ਜੰਡੂ ਸਿੰਘਾ- 
ਥਾਣਾ ਪਤਾਰਾ ਦਿਹਾਤੀ ਦੇ ਖੇਤਰ ਵਿੱਚ ਆਂਉਦੇ ਕਪੂਰ ਪਿੰਡ ਜਲੰਧਰ ਵਿਖੇ ਨਹਿਰ ਨਾਲ ਲੱਗਦੇ ਸੂਏ ਦੀ ਝਾੜੀ ਵਿਚੋਂ ਇੱਕ ਵਿਆਕਤੀ ਦੀ ਲਾਸ਼ ਪਈ ਮਿਲੀ ਹੈ। ਥਾਣਾ ਪਤਾਰਾ ਦੇ ਮੁੱਖੀ ਐਸ.ਆਈ ਰਾਮ ਕਿਸ਼ਨ ਨੇ ਦਸਿਆ ਕਿ ਇਹ ਲਾਸ਼ ਕਪੂਰ ਪਿੰਡ ਨਹਿਰ ਪੁੱਲੀ ਤੋਂ ਅੱਗੇ ਨਹਿਰ ਦੇ ਸੂਏ ਦੀ ਝਾੜੀ ਵਿੱਚ ਪਈ ਹੋਈ ਸੀ। ਜਿਸਦੀ ਫਿਲਹਾਲ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਮਿ੍ਰਤਕ ਵਿਆਕਤੀ ਬਾਰੇ ਪਿੰਡ ਵਾਸੀਆਂ ਨੇ ਪਤਾਰਾ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦਸਿਆ ਕਿ ਪਿੰਡ ਗ੍ਰਾਮ ਪੰਚਾਇਤ ਤੇ ਕਪੂਰ ਪਿੰਡ ਤੇ ਲਾਗਲੇ ਇਲਾਕੇ ਵਿੱਚ ਵੀ ਇਸ ਵਿਆਕਤੀ ਬਾਰੇ ਪਤਾ ਕੀਤਾ ਗਿਆ। ਜਿਸਦੀ ਪਹਿਚਾਣ ਨਹੀਂ ਹੋ ਸਕੀ। ਐਸ.ਆਈ ਨੇ ਦਸਿਆ ਕਿ ਇਸ ਵਿਆਕਤੀ ਦੀ ਉਮਰ ਕਰੀਬ 55 ਤੋਂ 65 ਸਾਲ ਲੱਗ ਰਹੀ ਹੈ, ਕੱਦ 5 ਫੁੱਟ, ਜਿਸਨੇ ਨੀਲੇ ਰੰਗ ਦੀ ਜੈਕਟ, ਗਰੇ ਰੰਗ ਦੀ ਧਾਰੀਦਾਰ ਪੈਂਟ ਪਾਈ ਹੋਈ ਹੈ ਜਿਸਦੇ ਸਿਰ ਤੇ ਦਾੜੀ ਦੇ ਵਾਲ ਕੱਟੇ ਹੋਏ ਹਨ। ਗੱਲਬਾਤ ਦੌਰਾਨ ਘਟਨਾਂਸਥੱਲ ਤੇ ਮੌਕਾ ਦੇਖਣ ਲਈ ਪੁੱਜੇ ਆਈ.ਉ, ਏਐਸਆਈ ਜੀਵਨ ਕੁਮਾਰ ਨੇ ਦਸਿਆ ਇਸ ਅਣਪਛਾਤੇ ਵਿਆਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ 72 ਘੰਟੇ ਲਈ ਸ਼ਨਾਖਤ ਵਾਸਤੇ ਰਖਵਾ ਦਿੱਤਾ ਗਿਆ ਹੈ।

ਨਾਰਥ ਜੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਦਾ ਤੀਜਾ ਦਿਨ ਉਤਸ਼ਾਹ ਨਾਲ ਸੰਪੰਨ



 ਆਦਮਪੁਰ ਦੋਆਬਾ, (ਅਮਰਜੀਤ ਸਿੰਘ ਜੰਡੂ ਸਿੰਘਾ)- 
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਆਯੋਜਿਤ ਨਾਰਥ ਜੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ (5 ਤੋਂ 11 ਜਨਵਰੀ 2026) ਦਾ ਤੀਜਾ ਦਿਨ ਖਿਡਾਰੀਆਂ ਦੇ ਜੋਸ਼, ਦਰਸ਼ਕਾਂ ਦੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਰਪੂਰ ਮਾਹੌਲ ਵਿੱਚ ਸਫਲਤਾ ਪੂਰਵਕ ਸੰਪੰਨ ਹੋਇਆ। ਇਹ ਟੂਰਨਾਮੈਂਟ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਣਾ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।
     ਤੀਜੇ ਦਿਨ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਮਨਮੋਹਨ ਸਿੰਘ ਜੀ, ਬਾਬਾ ਜਨਕ ਸਿੰਘ ਜੀ ਅਤੇ ਸ. ਹਰਜਿੰਦਰ ਸਿੰਘ ਜੱਗਾ ਜੀ (ਸੈਕਟਰੀ, ਪੀ.ਐਫ.ਏ.) ਨੇ ਸ਼ਿਰਕਤ ਕਰਕੇ ਖਿਡਾਰੀਆਂ ਦਾ ਮਨੋਬਲ ਵਧਾਇਆ।
   ਮਹਿਮਾਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਏਕਤਾ ਅਤੇ ਖੇਡ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਯੂਨੀਵਰਸਿਟੀ ਦੇ ਐਚਓਡੀ ਅਤੇ ਸਪੋਰਟਸ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੋ ਰੋਮਾਂਚਕ ਮੁਕਾਬਲੇ ਕਰਵਾਏ ਗਏ।
         ਪਹਿਲਾ ਮੁਕਾਬਲਾ ਜੀ.ਸੀ. ਮੋਹਾਲੀ ਅਤੇ ਐਚ.ਪੀ. ਯੂਨੀਵਰਸਿਟੀ ਸ਼ਿਮਲਾ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਐਚ.ਪੀ. ਯੂਨੀਵਰਸਿਟੀ ਸ਼ਿਮਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ।
     ਦੂਸਰਾ ਮੁਕਾਬਲਾ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਅਤੇ ਸਰਦਾਰ ਪਟੇਲ ਯੂਨੀਵਰਸਿਟੀ ਸ਼ਿਮਲਾ ਵਿਚਕਾਰ ਹੋਇਆ, ਜਿਸ ਵਿੱਚ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਜੇਤੂ ਰਹੀ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਟੂਰਨਾਮੈਂਟ ਦੀ ਸਫਲਤਾ ਲਈ ਆਯੋਜਕਾਂ ਅਤੇ ਸਹਿਯੋਗੀ ਸਟਾਫ ਦੀ ਭੂਮਿਕਾ ਵੀ ਕਾਬਿਲ-ਏ-ਤਾਰੀਫ਼ ਰਹੀ।
      ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸਰਬਜੀਤ ਸਿੰਘ ਵੱਲੋਂ ਨਿਭਾਈ ਗਈ। ਆਯੋਜਕਾਂ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਦਿਲਚਸਪ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ।

Tuesday, 6 January 2026

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਜੌਹਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ


ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਜੌਹਲਾਂ ਦੇ ਗੁਰਦੁਆਰਾ ਸਿੰਘ ਸਭਾ (ਫਿਰਨੀਵਾਲਾ) ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਦਿਆਲ ਸਿੰਘ ਨੇ ਦੱਸਿਆ ਕਿ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ, ਦੀਵਾਨ ਸਜੇ ਅਤੇ ਬਾਅਦ ਦੁਪਹਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਪੰਥ ਦੇ ਸਿਰਮੌਰ ਢਾਡੀ ਜੱਥੇ ਗਿਆਨੀ ਦਵਿੰਦਰ ਸਿੰਘ ਉੱਦਮੀ ਦੇ ਜੱਥੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਰਚਨਾ ਅਤੇ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਨੂੰ ਢਾਡੀ ਵਾਰਾਂ ਰਾਹੀਂ ਸਰਵਣ ਕਰਾਇਆ।  ਨਗਰ ਕੀਰਤਨ ਵਿੱਚ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਸੰਤ ਬਾਬਾ ਜੀਤ ਸਿੰਘ ਜੀ ਮੁੱਖੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੇ ਵੀ ਆਪਣੇ ਜਥੇ ਸਮੇਤ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਲੇਖਕ ਸ. ਭਗਵਾਨ ਸਿੰਘ ਜੌਹਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਲਿਦਾਨੀ ਸੋਚ, ਖ਼ਾਲਸਾ ਪੰਥ ਦੀ ਸਿਰਜਣਾ ਅਤੇ ਮਨੁੱਖਤਾ ਲਈ ਦਿੱਤੇ ਅਮੋਲਕ ਸੰਦੇਸ਼ਾਂ ਉੱਤੇ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧਾ ਹੀ ਨਹੀਂ, ਸਗੋਂ ਉੱਚ ਕੋਟੀ ਦੇ ਕਵੀ ਅਤੇ ਦਰਸ਼ਨਿਕ ਵੀ ਸਨ। ਉਨ੍ਹਾਂ ਦੀ ਰਚਨਾ ਦਸਮ ਗ੍ਰੰਥ ਵਿੱਚ ਮਿਲਦੀ ਹੈ। ਜਿਸ ਵਿੱਚ ਚੰਡੀ ਦੀ ਵਾਰ, ਜਾਪ ਸਾਹਿਬ ਅਤੇ ਅਕਾਲ ਉਸਤਤ ਵਰਗੀਆਂ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਨਿਰਭੈ ਹੋ ਕੇ ਸੱਚ ਦਾ ਸਾਥ ਦੇਣ ਦੀ ਪ੍ਰੇਰਣਾ ਦਿੱਤੀ। ਗੁਰੂ ਸਾਹਿਬ ਦੀ ਸੋਚ ਅੱਜ ਦੇ ਸਮਾਜ ਲਈ ਵੀ ਉਤਨੀ ਹੀ ਪ੍ਰਸੰਗਿਕ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਅੱਜ ਵੀ ਸਾਨੂੰ ਨਿਡਰਤਾ, ਸੇਵਾ ਅਤੇ ਮਨੁੱਖਤਾ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਧਾਰਮਿਕ ਲਿਖਾਰੀ ਸ. ਭਗਵਾਨ ਸਿੰਘ ਜੌਹਲ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ, ਭਾਈ ਕੁਲਦੀਪ ਸਿੰਘ ਜੰਡੂਸਿੰਘਾ ਵਾਲੇ, ਪ੍ਰੀਤਮ ਸਿੰਘ ਭੱਟੀ, ਨੰਬਰਦਾਰ ਪਰਮਜੀਤ ਸਿੰਘ, ਰਣਜੀਤ ਸਿੰਘ ਭੱਟੀ, ਗੁਰਮੀਤ ਸਿੰਘ, ਰਜਿੰਦਰ ਸਿੰਘ, ਮਹਿੰਗਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨਗਰ ਤੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਮੌਜ਼ੂਦ ਸੀ।


Monday, 5 January 2026

ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ


ਮਾਲੇਰਕੋਟਲਾ, 06 ਜਨਵਰੀ (ਅਮਰਜੀਤ ਸਿੰਘ)-
ਬੀਤੇ ਦਿਨੀਂ ਪੰਜਾਬ ਅੰਦਰ ਕੁਝ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਮਾਲੇਰਕੋਟਲਾ ਵੱਲੋਂ ਪ੍ਰਧਾਨ ਸੁੱਖਾ ਖੇੜੀ ਵਾਲਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਬਫ਼ਦ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਬੇਨਤੀ ਕੀਤੀ ਗਈ ਕਿ ਉਕਤ ਮਾਮਲਿਆਂ ਦੀ ਨਿਰਪੱਖ ਅਤੇ ਬਾਰੀਕੀ ਨਾਲ ਜਾਂਚ ਕਰਵਾ ਕੇ ਬੇਦੋਸ਼ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਦੇ ਪ੍ਰਧਾਨ ਸੁੱਖਾ ਖੇੜੀ ਵਾਲਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਭ ਹਨ ਅਤੇ ਪ੍ਰੈਸ ਦੀ ਆਜ਼ਾਦੀ ’ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੀਡੀਆ ਨਾਲ ਸੰਬੰਧਤ ਲਗਭਗ 10 ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਜਿਸ ਦੀ ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਪੰਜਾਬ ਭਰ ਵਿੱਚ ਪੱਤਰਕਾਰਾਂ ਖ਼ਿਲਾਫ਼ ਕਥਿਤ ਸਰਕਾਰੀ ਧੱਕੜਸ਼ਾਹੀ ਵਧ ਰਹੀ ਹੈ ਅਤੇ ਪੁਲਿਸ ਰਾਹੀਂ ਝੂਠੇ ਪਰਚੇ ਦਰਜ ਕਰਕੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਦੋਂ ਪੱਤਰਕਾਰਾਂ ਨਾਲ ਧੱਕੇ ਹੋਏ ਸਨ, ਤਾਂ ਉਸ ਵੇਲੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰੈਸ ਦੀ ਆਜ਼ਾਦੀ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਸੁੱਖਾ ਖੇੜੀ ਵਾਲਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਉਨ੍ਹਾਂ ਦੀ ਆਪਣੀ ਸਰਕਾਰ ਦੇ ਦੌਰਾਨ ਵੀ ਪੱਤਰਕਾਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦਾ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ’ਤੇ ਆਪਣੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰੇਗਾ। ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਵੱਲੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਸਾਰੇ ਝੂਠੇ ਅਤੇ ਬੇਬੁਨਿਆਦ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਾ ਹੋਵੇ।

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਸਬੰਧੀ ਸਜਾਏ ਜਾ ਰਹੇ ਨਗਰ ਕੀਰਤਨ ਸਬੰਧ ਵਿਚ ਮੀਟਿੰਗ ਕੀਤੀ : ਪ੍ਰਧਾਨ ਗੌਰਵ ਝੱਲੀ


    


ਆਦਮਪੁਰ, 06 ਜਨਵਰੀ (ਬਲਬੀਰ ਸਿੰਘ ਕਰਮ, ਅਮਰਜੀਤ ਸਿੰਘ)-
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 649ਵਾਂ ਗੁਰਪੁਰਬ ਨੂੰ ਸਮਰਪਿਤ ਮਹਾਨ ਸੋਭਾ ਯਾਤਰਾ ਸਜਾਏ ਜਾਣ ਦੇ ਸੰਬੰਧ ਚ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆ ਪ੍ਰਧਾਨ ਗੌਰਵ ਝੱਲੀ ਨੇ ਦੱਸਿਆ ਕਿ ਡੇਰਾ ਸੱਚਖੰਡ ਬੱਲਾਂ ਦੇ ਮਜੂਦਾ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਆਗਿਆ ਨਾਲ ਮਿਤੀ 27 ਜਨਵਰੀ 2026 ਦਿਨ ਮੰਗਲਵਾਰ ਨੂੰ ਸ਼ੋਭਾ ਯਾਤਰਾ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਸਰਪ੍ਰਸਤ ਹੇਠ ਸਜਾਈ ਜਾਵੇਗੀ, ਜੋ ਕਿ ਮੁਹੱਲਾ ਗਾਜ਼ੀਪੁਰ ਤੋਂ ਅਰੰਭ ਹੋ ਕੇ ਜੱਟਾ ਮੁਹੱਲਾ ਸਗਰਾ, ਮੁਹੱਲਾ ਘੰਟਾ ਘਰ ਖੁਰਦਪੁਰ, ਫਤਿਹਪੁਰ, ਰਾਮ ਨਗਰ, ਐਮ.ਈ.ਐਸ ਰੋਡ ਜਵਾਹਰ ਨਗਰ, ਰੇਲਵੇ ਰੋਡ ਜਤਿੰਦਰ ਪੈਲੇਸ, ਬੱਸ ਸਟੈਂਡ ਆਦਮਪੁਰ ਹੁੰਦੀ ਹੋਈ ਸੋਭਾ ਯਾਤਰਾ ਵਾਪਿਸ ਗਾਜ਼ੀਪੁਰ ਵਿਖੇ ਸਮਾਪਤੀ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਪਵਨ ਕੁਮਾਰ ਬੰਗੜ, ਸੈਕਟਰੀ ਤਰਲੋਚਨ, ਕੈਸ਼ੀਅਰ ਪ੍ਰਭਦਿਆਲ, ਗੁਰਪ੍ਰੀਤ ਲੰਬੜ, ਰਣਜੀਤ ਸਿੰਘ, ਸੋਹਣ ਲਾਲ ਜੱਸੀ ਆਦਮਪੁਰ, ਚੰਚਲ ਸਿੰਘ ਆਦਮਪੁਰ, ਰਾਮਪਾਲ ਆਦਮਪੁਰ, ਧੀਰ ਸਾਬ ਆਦਮਪੁਰ, ਰਾਮਪਾਲ ਰੰਗੜੀਆ ਮੁਹੱਲਾ, ਬੀਬੀ ਰੇਸ਼ਮ ਕੌਰ, ਬੀਬੀ ਗੁਰਦੇਵ ਕੌਰ, ਵਿਸ਼ਾਲ ਗਾਦਰਾ, ਰੋਹਿਤ, ਸਮਰ, ਸੰਜੂ ਅਤੇ ਹੋਰ ਵੀ ਸੰਗਤਾਂ ਹਾਜ਼ਰ ਸਨ।

Thursday, 1 January 2026

ਵੈਦ ਬਲਜਿੰਦਰ ਰਾਮ ਖੜਕਾ ਦਾ ਚੋਥੀ ਵਾਰ ਲੋਕ ਸੇਵਾ ਐਵਾਰਡ ਨਾਲ ਵਿਸ਼ੇਸ਼ ਸਨਮਾਨ

ਜਲੰਧਰ, 01 ਜਨਵਰੀ (ਅਮਰਜੀਤ ਸਿੰਘ)- ਆਯੂਰਵੈਦਿਕ ਦੀ ਦੁਨੀਆਂ ਵਿੱਚ ਜਾਣੇ ਜਾਂਦੇ ਅਰੋਗਿਆ ਆਯੂਰਵੈਦਿਕ ਕਲੀਨਿਕ ਤੇ ਸਿਮਰਨ ਆਯੂਰਵੈਦਿਕ ਫਾਰਮੈਂਸੀ ਰਜ਼ਿ ਊਨ੍ਹਾਂ ਰੋਡ ਪਿੰਡ ਖੜਕਾ ਜਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਤੇ ਉਨ੍ਹਾਂ ਦੀ ਧਰਮਪਤਨੀ ਵੈਦ ਸਿਮਰਨ ਕੌਰ ਨੂੰ ਲੋਕ ਸੇਵਾ ਪ੍ਰਤੀ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਆਯੂਰਵੈਦਿਕ ਕੈਂਪ ਲਗਾ ਕੇ ਆਪਣੀਆਂ ਸੇਵਾਵਾਂ ਦੇਣ ਤੇ ਪੂਰੇ ਸਾਲ ਵਿੱਚ 58 ਆਯੂਰਵੈਦਿਕ ਕੈਂਪ ਲਗਾਉਣ ਤੇ ਧੰਨਵੰਤਰੀ ਵੈਦ ਮੰਡਲ ਵੱਲੋਂ ਲੋਕ ਸੇਵਾ ਐਵਾਰਡ ਨਾਲ ਚੋਥੀ ਵਾਰ ਉਚੇਚੇ ਤੋਰ ਤੇ ਸਨਮਾਨ ਕੀਤਾ ਹੈ। ਜਾਣਕਾਰੀ ਦਿੰਦੇ ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਉਹ ਪਿਛਲੇ ਕਈ ਸਾਂਲਾ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਲੋਕ ਸੇਵਾ ਤਹਿਤ ਆਯੂਰਵੈਦ ਦੇ ਕੈਂਪ ਲਗਾ ਰਹੇ ਹਨ ਤੇ ਉਨ੍ਹਾਂ ਦੀ ਸਮੂਹ ਟੀਮ ਵੱਲੋਂ ਪੂਰੇ ਸਾਲ 2025 ਵਿੱਚ 58 ਕੈਂਪ ਲਗਾਏ ਗਏ ਹਨ। ਜਿਸਦੇ ਤਹਿਤ ਇਹ ਮਾਣ ਸਨਮਾਨ ਚੋਥੀ ਵਾਰ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ  ਕਿਹਾ ਇਹ ਸਨਮਾਨ ਉਨ੍ਹਾਂ ਨੂੰ ਧੰਨਵੰਤਰੀ ਵੈਦ ਮੰਡਲ ਦੇ ਪ੍ਰਧਾਨ ਵੈਦ ਸੁਮਨ ਸੂਦ, ਐਮਐਲਏ ਬ੍ਰਹਮ ਸ਼ੰਦਰ ਜਿੰਪਾ, ਡਾ. ਬਲਵਿੰਜਦਰ ਸਿੰਘ ਵਾਲੀਆ ਲੁਧਿਆਣੇ ਵਾਲੇ, ਭੈਣ ਸੰਤੋਸ਼ ਕੁਮਾਰੀ ਰਾਏਪੁਰ ਰਸੂਲਪੁਰ ਨੇ ਸੂਦ ਭਵਨ ਹੁਸ਼ਿਆਰਪੁਰ ਵਿਖੇ ਭੇਟ ਕੀਤਾ। ਵੈਦ ਬਲਜਿੰਦਰ ਰਾਮ ਨੇ ਇਹ ਐਵਾਰਡ ਮਿਲਣ ਤੇ ਸਮੂਹ ਧੰਨਵੰਤਰੀ ਵੈਦ ਮੰਡਲ ਦੇ ਮੈਂਬਰਾਂ ਤੇ ਐਮਐਲਏ ਜਿੰਪਾਂ ਦਾ ਧੰਨਵਾਦ ਕੀਤਾ ਹੈ।