Wednesday, 29 September 2021

ਬੂਟੇ ਲਗਾਕੇ ਮਨਾਇਆ ਮਾਮੇ ਭਾਣਜੀ ਨੇ ਜਨਮ ਦਿਨ


ਫਗਵਾੜਾ 29 ਸਤੰਬਰ (ਹਰੀਸ਼  ਭੰਡਾਰੀ)- ਪਿੰਡ ਹਰਦਾਸਪੁਰ ਦੇ ਨੌਜਵਾਨ ਸ਼ੌਕੀਂ ਪਾਰਸ ਅਤੇ ਉਨਾਂ  ਦੀ ਭਾਣਜੀ ਜੈਸਮੀਨ ਪਾਲ  ਨੇ ਆਪਣਾ ਜਨਮ ਦਿਨ ਜੋ ਕਿ ਇੱਕੋ ਹੀ ਦਿਨ ਹੁਂਦਾ ਹੈ, ਪਿੰਡ ਵਿੱਚ ਜਗਾ ਜਗਾ ਛਾਂਦਾਰ ਅਤੇ ਆਕਸੀਜਨ ਪਲਾਂਟ ਦੇ ਫਲਾਂ ਵਾਲੇ ਬੂਟੇ ਲਗਾਕੇ ਮਨਾਇਆ!ਇੱਥੇ ਜਿਕਰਯੋਗ ਹੈ ਕੇ ਜਿਆਦਾਤਰ ਲੋਕ ਆਪਣੇ ਜਨਮ ਦਿਨ ਤੇ ਕੇਕ ਕੱਟ ਕੇ ਜਨਮ ਦਿਨ ਦੀਆ ਖੁਸ਼ੀਆ ਸਾਂਝੀਆ ਕਰਦੇ ਹਨ ਅਤੇ ਜਨਮ ਦਿਨ ਵਾਲੇ ਦਿਨ ਪਰਿਵਾਰਕ ਮੈਂਬਰਾ ਤੇ ਰਿਸ਼ਤੇਦਾਰਾਂ, ਸੰਗੀ ਸਾਥੀਆਂ ਵੱਲੋ ਤੋਹਫੇ ਦਿੱਤੇ ਜਾਂਦੇ ਹਨ ਪਰ ਨੌਜਵਾਨ ਸ਼ੌਂਕੀ ਪਾਰਸ ਤੇ ਉਨਾਂ ਦੀ ਭਾਣਜੀ ਨੇ ਕੇਕ ਕੱਟ ਕੇ ਨਹੀਂ ਸਗੋਂ ਜਗਾ ਜਗਾ ਬੂਟੇ ਲਗਾਕੇ ਜਨਮ ਦਿਨ ਦੀ ਖੁਸ਼ੀ ਮਨਾਈ। ਬੂਟੇ ਲਗਾਉਣ ਸਮੇਂ ਇਨਾਂ ਦੇ ਪਰਿਵਾਰਕ ਮੈਂਬਰ ਵੀ ਇਨਾਂ ਦੇ ਨਾਲ ਮੌਜੂਦ ਰਹੇ ਤੇ ਸਾਰਿਆਂ ਨੇ ਹੀ ਇਸ ਮੌਕੇ ਇਨਾਂ ਦੀਆਂ ਭਾਵਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਗੱਲਬਾਤ ਕਰਦਿਆ ਸ਼ੌਂਕੀ ਪਾਰਸ ਨੇ ਕਿਹਾ ਕੇ ਸਾਨੂੰ ਸਾਰਿਆ ਨੂੰ ਹੀ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਦੂਜਿਆਂ ਨੂੰ ਵੀ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।

No comments:

Post a Comment