Wednesday, 22 April 2026

ਦ ਇੰਪੀਰੀਅਲ ਸਕੂਲ ਆਦਮਪੁਰ ਵੱਲੋਂ ਮੇਨਟਾ ਸਕਿਲਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ‘ਬ੍ਰੇਨ ਲੈਬ’ ਪ੍ਰੋਗਰਾਮ ਦੀ ਸ਼ੁਰੂਆਤ, ਭਵਿੱਖ-ਕੇਂਦਰਿਤ ਸਿੱਖਿਆ ਵੱਲ ਵੱਡਾ ਕਦਮ


ਆਦਮਪੁਰ, 22 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)-
ਸਿੱਖਿਆ ਦੇ ਖੇਤਰ ਵਿੱਚ ਇੱਕ ਦ੍ਰਿੜ੍ਹ ਅਤੇ ਪ੍ਰਗਤੀਸ਼ੀਲ ਕਦਮ ਚੁੱਕਦਿਆਂ, ਦ ਇੰਪੀਰੀਅਲ ਸਕੂਲ, ਆਦਮਪੁਰ ਨੇ ਮੇਂਟਾ ਸਕਿਲਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ “ਬ੍ਰੇਨ ਲੈਬ – ਨਰਚਰਿੰਗ ਯੰਗ ਮਾਈਂਡਜ਼” ਪ੍ਰੋਗਰਾਮ ਦੀ ਅਧਿਕਾਰਕ ਸ਼ੁਰੂਆਤ ਕੀਤੀ ਹੈ, ਜੋ ਸਕਿਲ-ਬੇਸਡ ਅਤੇ ਫਿਊਚਰ-ਰੇਡੀ ਸਿੱਖਿਆ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ।ਇਸ ਪ੍ਰੋਗਰਾਮ ਦੀ ਘੋਸ਼ਣਾ ਅਤੇ ਸਮਝੌਤਾ ਪੱਤਰ (MoU) ‘ਤੇ ਦਸਤਖ਼ਤ ਪੇਰੈਂਟ–ਟੀਚਰ ਮੀਟਿੰਗ (PTM) ਦੌਰਾਨ ਕੀਤੇ ਗਏ, ਜਿਸ ਨੂੰ ਮਾਪਿਆਂ ਵੱਲੋਂ ਬਹੁਤ ਹੀ ਉਤਸ਼ਾਹਭਰੀ ਅਤੇ ਸਕਾਰਾਤਮਕ ਪ੍ਰਤੀਕਿਰਿਆ ਮਿਲੀ।
            ਰਾਸ਼ਟਰੀ ਸਿੱਖਿਆ ਨੀਤੀ (NEP) ਦੇ ਵਿਜ਼ਨ ਦੇ ਅਨੁਸਾਰ, ਇਹ ਬ੍ਰੇਨ ਲੈਬ ਪ੍ਰੋਗਰਾਮ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਇਨੋਵੇਟਿਵ, ਐਕਸਪੀਰੀਐਂਸ਼ਲ ਅਤੇ ਬ੍ਰੇਨ-ਬੇਸਡ ਲਰਨਿੰਗ ਮੈਥਡਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮਹੱਤਵਪੂਰਨ ਮੌਕੇ ‘ਤੇ ਡਾ. ਸਚਿਨ ਖੁੱਲਰ, ਡਾਇਰੈਕਟਰ ਅਤੇ ਕੋ-ਫਾਊਂਡਰ, ਮੇਂਟਾ ਸਕਿਲਜ਼ ਪ੍ਰਾਈਵੇਟ ਲਿਮਿਟਡ, ਨੇ ਸੰਸਥਾ ਦੇ ਸਨਮਾਨਿਤ ਨੇਤ੍ਰਿਤਵ ਦੀ ਹਾਜ਼ਰੀ ਵਿੱਚ MoU ਦਾ ਆਦਾਨ-ਪ੍ਰਦਾਨ ਕੀਤਾ। ਇਸ ਦੌਰਾਨ ਸ਼੍ਰੀ ਜਗਦੀਸ਼ ਪਸਰੀਚਾ (ਚੇਅਰਮੈਨ), ਸ਼੍ਰੀ ਜਗਮੋਹਨ ਅਰੋੜਾ (ਡਾਇਰੈਕਟਰ), ਸ਼੍ਰੀ ਸੁਖਦੇਵ ਅਰੋੜਾ (ਸੀਓਓ), ਮਿਸ ਰਾਜਵਿੰਦਰ ਕੌਰ (ਪ੍ਰਿੰਸਿਪਲ) ਅਤੇ ਮਿਸ ਪੂਜਾ ਠਾਕੁਰ (ਵਾਈਸ ਪ੍ਰਿੰਸਿਪਲ) ਮੌਜੂਦ ਰਹੇ, ਜੋ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਆਪਣੀ ਸਾਂਝੀ ਵਚਨਬੱਧਤਾ ਦਰਸਾਉਂਦੇ ਹਨ।
           ਬ੍ਰੇਨ ਲੈਬ ਪ੍ਰੋਗਰਾਮ, ਜਿਸ ਦੀ ਸ਼ੁਰੂਆਤ ਅਪ੍ਰੈਲ 2026 ਤੋਂ ਹੋ ਚੁੱਕੀ ਹੈ, ਖਾਸ ਤੌਰ ‘ਤੇ ਕਲਾਸ 4 ਤੋਂ 10 ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਪ੍ਰੈਕਟੀਕਲ ਗਤੀਵਿਧੀਆਂ ਅਤੇ ਇੰਟਰਐਕਟਿਵ ਲਰਨਿੰਗ ਰਾਹੀਂ ਉਨ੍ਹਾਂ ਦੀ ਸੋਚਣ ਦੀ ਸਮਰੱਥਾ, ਜੀਵਨ ਕੌਸ਼ਲ ਅਤੇ ਵਿਅਕਤੀਗਤ ਵਿਕਾਸ ਨੂੰ ਮਜ਼ਬੂਤ ਕਰੇਗਾ।
           ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਹੇਠ ਲਿਖੇ ਮੁੱਖ ਹੁਨਰ ਵਿਕਸਿਤ ਕਰਨਗੇ : ਕ੍ਰਿਟਿਕਲ ਥਿੰਕਿੰਗ ਅਤੇ ਫੈਸਲਾ ਲੈਣ ਦੀ ਸਮਰੱਥਾ, ਰਚਨਾਤਮਕਤਾ ਅਤੇ ਨਵੀਨਤਾ, ਕਮਿਊਨੀਕੇਸ਼ਨ ਅਤੇ ਇੰਟਰਪਰਸਨਲ ਸਕਿਲਜ਼, ਲੀਡਰਸ਼ਿਪ ਅਤੇ ਟੀਮ ਬਿਲਡਿੰਗ, ਉਦਯਮੀ ਸੋਚ (Entrepreneurial Mindset), ਸਮੱਸਿਆ ਹੱਲ ਅਤੇ ਸਹਿਯੋਗ, ਵਧੀਆ ਧਿਆਨ ਅਤੇ ਫੋਕਸ, ਵਿਅਕਤੀਗਤ ਵਿਕਾਸ।
           ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾ. ਸਚਿਨ ਖੁੱਲਰ ਨੇ ਕਿਹਾ ਕਿ ਆਧੁਨਿਕ ਸਿੱਖਿਆ ਨੂੰ ਰਵਾਇਤੀ ਪੜ੍ਹਾਈ ਤੋਂ ਅੱਗੇ ਵਧਦਿਆਂ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ, ਰਚਨਾਤਮਕ ਅਤੇ ਸਮੱਸਿਆ-ਹੱਲ ਕਰਨ ਵਾਲੇ ਵਿਅਕਤੀ ਬਣਾਉਣਾ ਬਹੁਤ ਜ਼ਰੂਰੀ ਹੈ। ਸੰਸਥਾ ਦੇ ਵਿਜ਼ਨ ਨੂੰ ਸਾਂਝਾ ਕਰਦੇ ਹੋਏ, ਸ਼੍ਰੀ ਜਗਦੀਸ਼ ਪਸਰੀਚਾ (ਚੇਅਰਮੈਨ) ਨੇ ਮੁੱਲ-ਆਧਾਰਿਤ ਅਤੇ ਭਵਿੱਖ-ਕੇਂਦਰਿਤ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ਼੍ਰੀ ਜਗਮੋਹਨ ਅਰੋੜਾ (ਡਾਇਰੈਕਟਰ) ਨੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਐਸੇ ਨਵੇਂ ਅਤੇ ਨਵੀਨਤਮ ਪ੍ਰੋਗਰਾਮ ਲਾਗੂ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ। ਸ਼੍ਰੀ ਸੁਖਦੇਵ ਅਰੋੜਾ (ਸੀਓਓ) ਨੇ ਐਸੇ ਬਦਲਾਅਕਾਰੀ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਮਜ਼ਬੂਤ ਪ੍ਰਬੰਧਕੀ ਪ੍ਰਣਾਲੀ ਦੀ ਲੋੜ ‘ਤੇ ਚਾਨਣ ਪਾਇਆ। ਮਿਸ ਰਾਜਵਿੰਦਰ ਕੌਰ (ਪ੍ਰਿੰਸਿਪਲ) ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਅਕਤੀਗਤ ਅਤੇ ਅਕਾਦਮਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ, ਜਦਕਿ ਮਿਸ ਪੂਜਾ ਠਾਕੁਰ (ਵਾਈਸ ਪ੍ਰਿੰਸਿਪਲ) ਨੇ ਕਲਾਸਰੂਮ ਵਿੱਚ ਪ੍ਰੈਕਟੀਕਲ ਅਤੇ ਐਕਸਪੀਰੀਐਂਸ਼ਲ ਲਰਨਿੰਗ ਨੂੰ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। PTM ਦੌਰਾਨ ਇਸ ਪ੍ਰੋਗਰਾਮ ਦੀ ਸ਼ੁਰੂਆਤ ਨੂੰ ਮਾਪਿਆਂ ਵੱਲੋਂ ਬਹੁਤ ਸਰਾਹਿਆ ਗਿਆ ਅਤੇ ਇਸਨੂੰ ਆਧੁਨਿਕ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਗਿਆ।
          ਮੇਂਟਾ ਸਕਿਲਜ਼ ਪ੍ਰਾਈਵੇਟ ਲਿਮਿਟਡ ਵੱਲੋਂ ਚਲਾਇਆ ਜਾ ਰਿਹਾ ਇਹ ਬ੍ਰੇਨ ਲੈਬ ਪ੍ਰੋਗਰਾਮ ਬ੍ਰੇਨ ਸਾਇੰਸ ਟੈਕਨੀਕਸ, ਐਕਸਪੀਰੀਐਂਸ਼ਲ ਲਰਨਿੰਗ ਅਤੇ ਸਟਰਕਚਰਡ ਸਕਿਲ ਡਿਵੈਲਪਮੈਂਟ ਮਾਡਿਊਲਜ਼ ਨੂੰ ਇਕੱਠੇ ਕਰਕੇ ਸਿੱਖਿਆ ਨੂੰ ਨਵਾਂ ਰੂਪ ਦੇਵੇਗਾ - ਤਾਂ ਜੋ ਵਿਦਿਆਰਥੀ ਸਿਰਫ਼ ਇਮਤਿਹਾਨਾਂ ਲਈ ਨਹੀਂ, ਸਗੋਂ ਜੀਵਨ ਵਿੱਚ ਸਫਲਤਾ ਲਈ ਤਿਆਰ ਹੋਣ।

24 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਬਿਜਲੀ ਬੰਦ ਰਹੇਗੀ

ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਜੋਗਿੰਦਰ ਰਾਣਾ/ਦਰਸ਼ ਰਾਣਾ)- 132 ਕੇ ਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇ ਵੀ ਲੰਮਲੈਹੜੀ ਫੀਡਰ ਦੀ ਸਪਲਾਈ ਜਰੂਰੀ ਮੈਂਟੀਨੈਸ ਕਰਨ ਲਈ ਮਿਤੀ 24  ਅਪ੍ਰੈਲ  ਦਿਨ ਸ਼ੁਕਰਵਾਰ ਨੂੰ ਸਵੇਰੇ 09:00 ਵਜੇ ਤੋਂ 03:00 ਵਜੇ ਤੱਕ ਬੰਦ ਰਹੇਗੀ ਜਿਸ ਦੇ ਨਾਲ ਪਿੰਡ  ਲੰਮਲੈਹੜੀ, ਸੁੱਖ ਸਹਿਜ ਕਲੋਨੀ ਸਹੋਟਾ, ਮੀਆਂਪੁਰ, ਜੀਵਨ ਜੋਤ ਟਰੱਸਟ ਰਾਮਪੁਰ, ਵਿਚੋਲੀ, ਰਾਮਪੁਰ ਜੱਜਰ, ਨਾਨੋਵਾਲ, ਝੱਲੇਵਾਲ, ਬਰੋਟੂ, ਥੱਪਲ,ਥੈਹ ਆਦਿ ਦੀ ਸਪਲਾਈ ਬੰਦ ਰਹੇਗੀ । ਇਲਾਕੇ ਦੇ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪੀਣ ਵਾਲੇ ਪਾਣੀ ਅਤੇ ਹੋਰ ਰੁਝੇਵਿਆਂ ਕਾਰਨ ਪਹਿਲਾਂ ਹੀ ਅਗਾਊ ਪ੍ਰਬੰਧ ਕਰ ਲਏ ਜਾਵੇ ਜੀ। ਕੰਮ ਦੌਰਾਨ ਬਿਜਲੀ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ ਜੀ। ਖ਼ਰਾਬ ਮੌਸਮ ਕਾਰਨ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ। ਪ੍ਰੈਸ ਨੂੰ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।

ਜਲੰਧਰ ਪ੍ਰਸ਼ਾਸਨ ਨੇ ਉਦਯੋਗਿਕ ਨੀਤੀ ਤਹਿਤ 1.85 ਕਰੋੜ ਰੁਪਏ ਦੇ ਇੰਸੈਟਿਵ ਨੂੰ ਦਿੱਤੀ ਪ੍ਰਵਾਨਗੀ*

ਇੰਡਸਟਰੀਅਲ ਐਂਡ ਬਿਜ਼ਨੈਸ ਡਿਵੈਲਪਮੈਂਟ ਪਾਲਿਸੀ ਦੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਨੇ ਦਿੱਤੀਆਂ ਪ੍ਰਵਾਨਗੀਆਂ
ਜ਼ਿਲ੍ਹੇ ’ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ
ਜਲੰਧਰ, 22 ਅਪ੍ਰੈਲ :
ਸਥਾਨਕ ਉਦਯੋਗ ਨੂੰ ਹੁਲਾਰਾ ਦੇਣ ਲਈ ਇਕ ਅਹਿਮ ਕਦਮ ਚੁੱਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ ਤਹਿਤ 12 ਉਦਯੋਗਾਂ ਲਈ 1.85 ਕਰੋੜ ਰੁਪਏ ਦੇ ਇੰਸੈਟਿਵ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਖੇਤਰ ਦੇ ਉਦਯੋਗਾਂ ਨੂੰ ਮਹੱਤਵਪੂਰਣ ਵਿੱਤੀ ਰਾਹਤ ਮਿਲੇਗੀ।
             ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਪੱਧਰੀ ਇੰਡਸਟਰੀਅਲ ਐਂਡ ਬਿਜ਼ਨੈਸ ਡਿਵੈਲਪਮੈਂਟ ਪਾਲਿਸੀ (ਆਈ.ਬੀ.ਡੀ.ਪੀ.) ਦੀ ਮੀਟਿੰਗ ਦੌਰਾਨ ਇਹ ਪ੍ਰਵਾਨਗੀਆਂ ਦਿੱਤੀਆਂ। ਇੰਸੈਟਿਵ ਵਿੱਚ ਜੀ.ਐਸ.ਟੀ. ਰੀ-ਇੰਬਰਸਮੈਂਟ, ਈ.ਡੀ.ਸੀ. ਛੋਟ, ਸੀ.ਜੀ.ਟੀ.ਐਮ.ਐਸ.ਈ. ਫੀਸ ਰੀ-ਇੰਬਰਸਮੈਂਟ, ਸਟੈਂਪ ਡਿਊਟੀ ਰੀ-ਇੰਬਰਸਮੈਂਟ, ਮਾਲ ਢੁਆਈ ਸਹਾਇਤਾ ਅਤੇ ਕੈਪੀਟਲ ਸਬਸਿਡੀ ਵਰਗੇ ਲਾਭ ਸ਼ਾਮਲ ਹਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਿਕ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਕਾਰੋਬਾਰਾਂ ਲਈ ਸਾਜਗਾਰ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
               ਮੀਟਿੰਗ ਦੌਰਾਨ ਪ੍ਰਮੁੱਖ ਉਦਯੋਗਿਕ ਮੁੱਦਿਆਂ ਦੀ ਸਮੀਖਿਆ ਕਰਦਿਆਂ ਸ਼੍ਰੀ ਵਾਲੀਆ ਨੇ ਅਧਿਕਾਰੀਆਂ ਨੂੰ ਵੱਖ-ਵੱਖ ਉਦਯੋਗਿਕ ਖੇਤਰਾਂ ਦੇ ਦੌਰੇ ਕਰਨ ਅਤੇ ਇੰਡਸਟਰੀ ਦੇ ਨੁਮਾਇੰਦਿਆਂ ਦੇ ਤਾਲਮੇਲ ਨਾਲ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਵਧੇਗੀ।
               ਆਰਥਿਕ ਵਿਕਾਸ ਵਿੱਚ ਉਦਯੋਗਾਂ ਦੀ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਇਕਾਈਆਂ ਨੇ ਪਹਿਲਾਂ ਹੀ ਜਲੰਧਰ ਵਿੱਚ ਮੈਨੂਫੈਕਚਰਿੰਗ ਪਲਾਂਟ ਸਥਾਪਤ ਕਰਕੇ ਕਾਫ਼ੀ ਨਿਵੇਸ਼ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਨਿਵੇਸ਼ਕਾਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਸੁਚੱਜੀ ਪ੍ਰਕਿਰਿਆ ਰਾਹੀਂ ਨਵੇਂ ਪ੍ਰਾਜੈਕਟਾਂ ਲਈ ਤੁਰੰਤ ਪ੍ਰਵਾਨਗੀਆਂ ਯਕੀਨੀ ਬਣਾਉਣ ਲਈ ਵਚਨਬੱਧ ਹੈ।
               ਵਪਾਰਕ ਭਾਈਚਾਰੇ ਨੂੰ ਜ਼ਿਲ੍ਹੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਸ਼੍ਰੀ ਵਾਲੀਆ ਨੇ ਕਿਹਾ ਕਿ ਜਲੰਧਰ ਉਦਯੋਗ-ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਵੇਸ਼ ਵਿੱਚ ਵਾਧੇ ਨਾਲ ਨਾ ਸਿਰਫ਼ ਆਰਥਿਕ ਵਿਕਾਸ ਤੇਜ਼ ਹੋਵੇਗਾ ਸਗੋਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ, ਜਿਸ ਨਾਲ ਪੂਰੇ ਖੇਤਰ ਨੂੰ ਲਾਭ ਹੋਵੇਗਾ।

ਕੀਰਤਪੁਰ ਸਾਹਿਬ ਦੀ ਸਥਾਪਨਾ ਦਿਵਸ ਮੌਕੇ ਸੰਗਤਾਂ ਦੀ ਸਹੂਲਤ ਲਈ ਹੋਣਗੇ ਢੁਕਵੇ ਪ੍ਰਬੰਧ : ਅਦਿੱਤਿਆ ਡੇਚਲਵਾਲ


ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦੀ ਕੀਤੀ ਹਦਾਇਤ
29 ਅਪ੍ਰੈਲ ਤੋਂ 1 ਮਈ ਤੱਕ ਕੀਰਤਪੁਰ ਸਾਹਿਬ ਵਿਖੇ ਮਨਾਏ ਜਾਣਗੇ ਸਥਾਪਨਾ ਦਿਵਸ ਸਮਾਗਮ
ਸ੍ਰੀ ਅਨੰਦਪੁਰ ਸਾਹਿਬ, 22 ਅਪ੍ਰੈਲ (ਜੋਗਿੰਦਰ ਰਾਣਾ/ਦਰਸ਼ ਰਾਣਾ)-
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਰਤਪੁਰ ਸਾਹਿਬ ਸਥਾਪਨਾ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਅਤੇ ਸੰਗਤਾਂ ਦੇ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਅਗਾਊਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਆਈ.ਏ.ਐਸ ਨੇ ਅੱਜ ਇਥੇ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਬੁਲਾਈ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਉਪਰੰਤ ਦਿੱਤੀ। ਉਹਨਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ ਸਮਾਗਮ 29,30 ਅਪ੍ਰੈਲ ਅਤੇ 1 ਮਈ ਨੂੰ ਹੋ ਰਹੇ ਹਨ। ਉਹਨਾਂ ਨੇ ਦੱਸਿਆ ਕਿ ਦੋ ਗੁਰੂ ਸਾਹਿਬਾਨ ਦੇ ਜਨਮ ਸਥਾਨ ਅਤੇ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਕੀਰਤਪੁਰ ਸਾਹਿਬ ਵਿਖੇ ਸਮਾਗਮਾਂ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ।
    ਡਿਪਟੀ ਕਮਿਸ਼ਨਰ ਵੱਲੋ ਸਫਾਈ,ਪੀਣ ਵਾਲਾ ਪਾਣੀ,ਆਰਜੀ ਪਖਾਨੇ, ਟ੍ਰੈਫਿਕ ਮੈਨੇਜਮੈਂਟ, ਪਾਰਕਿੰਗ ਸੁਰੱਖਿਆ ਅਤੇ ਹੋਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਮੈਡੀਕਲ ਟੀਮਾਂ ਨੂੰ ਸਥਾਈ ਰੂਪ ਵਿੱਚ ਇਥੇ ਤੈਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਮੁਫਤ ਸਿਹਤ ਸਹੂਲਤਾ ਉਪਲੱਬਧ ਹੋ ਸਕਣ। ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਸਮੁੱਚੇ ਇਲਾਕੇ ਵਿੱਚ ਟ੍ਰੈਫਿਕ ਦੀ ਬਿਹਤਰ ਵਿਵਸਥਾ ਕਰਨ ਦੀ ਹਦਾਇਤ ਕੀਤੀ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਇਲਾਕੇ ਵਿੱਚ ਢੁਕਵੀਆਂ ਥਾਵਾਂ ਤੇ ਪਾਰਕਿੰਗ ਬਣਾਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਸਮੁੱਚੇ ਇਲਾਕੇ ਵਿੱਚ ਸਫਾਈ ਫੋਗਿੰਗ ਅਤੇ ਸਟ੍ਰੀਟ ਲਾਈਟ ਦੀ ਵਿਵਸਥਾ ਕੀਤੀ ਗਈ ਹੈ, ਜਦੋਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰੰਤਰ ਪਾਣੀ ਦੀ ਸਪਲਾਈ ਅਤੇ ਟਾਇਲਟ ਬਲਾਕ ਬਣਾਏ ਜਾਣਗੇ, ਲੋਕ ਨਿਰਮਾਣ ਵਿਭਾਗ ਇਲੈਕਟੀਕਲ ਵਿੰਗ ਵੱਲੋਂ ਸੜਕ ਉਤੇ ਰੋਸ਼ਨੀ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਬਾਜ਼ਾਰਾਂ ਵਿੱਚ ਭਾਵੇਂ ਰਾਹ ਥੋੜੇ ਘੱਟ ਚੋੜੇ ਹਨ ਇਸਦੇ ਬਾਵਜੂਦ ਸੁਚਾਰੂ ਟ੍ਰੈਫਿਕ ਪੁਲਿਸ ਲਈ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੁਕਾਨਾਂ ਦੇ ਬਾਹਰ ਫਾਲਤੂ ਸਮਾਨ ਨਾ ਲਗਾਉਣ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਜਾਣ ਸਮੇਂ ਕੋਈ ਪ੍ਰੇਸ਼ਾਨੀ ਨਾ ਹੋਵੇ।
     ਡਿਪਟੀ ਕਮਿਸ਼ਨਰ ਨੇ ਕਿਹਾ ਸੀ ਅਸੀਂ ਸਾਰੇ ਪ੍ਰਬੰਧ ਸੁਚਾਰੂ ਕੀਤੇ ਹਨ। ਅਧਿਕਾਰੀ ਨਿਰੰਤਰ ਗੁਰੂਧਾਮਾਂ ਦੇ ਆਲੇ ਦੁਆਲੇ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਦਿੱਕਤ ਤੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।  ਉਹਨਾਂ ਨੇ ਕਿਹਾ ਕਿ ਇਸ ਪੂਰੀ ਵਿਵਸਥਾ ਨੂੰ 27 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸੰਗਤਾਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ 29,30 ਅਪ੍ਰੈਲ  ਤੇ 1 ਮਈ ਨੂੰ ਇਸ ਇਲਾਕੇ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ।
    ਇੱਕ ਮੌਕੇ ਐਸਐਸਪੀ ਰੂਪਨਗਰ ਮਨਿੰਦਰ ਸਿੰਘ,ਵਧੀਕ ਡਿਪਟੀ ਕਮਿਸ਼ਨਰ ਚੰਦਰ ਜਯੋਤੀ ਸਿੰਘ ਆਈ.ਏ.ਐਸ,ਸੁਪਰਡੈਂਟ ਆਫ  ਪੁਲਿਸ ਅਰਵਿੰਦ ਮੀਨਾ ਆਈ.ਪੀ.ਐਸ , ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ , ਐਸਡੀਐਮ ਚਮਕੌਰ ਸਾਹਿਬ ਪਰਦੀਪ ਸ

ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਵਿਖੇ ਏਕੀਕ੍ਰਿਤ ਸਾਇੰਸ ਲੈਬ ਦਾ ਹੋਇਆ ਉਦਘਾਟਨ


ਪੰਜਾਬ ਸਰਕਾਰ ਦੁਆਰਾ ਜੋ ਸਿੱਖਿਆ ਕ੍ਰਾਂਤੀ  ਲਿਆਂਦੀ ਗਈ ਹੈ, ਉਸ ਸਦਕਾ ਹੀ ਸਕੂਲ ਦੇ ਸਾਰੇ ਵਿਦਿਆਰਥੀ ਵਧੀਆ ਪੜ੍ਹਾਈ ਕਰਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ- ਸਮਰਿਤੂ ਰਾਣਾ 

ਹੁਸ਼ਿਆਰਪੁਰ , 22 ਅਪ੍ਰੈਲ (ਤਰਸੇਮ ਦੀਵਾਨਾ) - ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਵਿਖੇ ਏਕੀਕ੍ਰਿਤ ਸਾਇੰਸ ਲੈਬ ਦਾ ਉਦਘਾਟਨ ਬੀਬੀ ਇੰਦਰਜੀਤ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਕੀਤਾ ਗਿਆ। ਇਸ ਮੌਕੇ ਹੈਡਮਿਸਟ੍ਰੈਸ ਸਮਰਿਤੂ ਰਾਣਾ ਨੇ ਆਪਣੇ ਸਕੂਲ ਦੀਆਂ ਉਪਲੱਬਧੀਆਂ ਦੱਸਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜੋ ਸਿੱਖਿਆ ਕ੍ਰਾਂਤੀ  ਲਿਆਂਦੀ ਗਈ ਹੈ, ਉਸ ਸਦਕਾ ਹੀ ਸਕੂਲ ਦੇ ਸਾਰੇ ਵਿਦਿਆਰਥੀ ਵਧੀਆ ਪੜ੍ਹਾਈ ਕਰਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਬੀਬੀ ਇੰਦਰਜੀਤ ਕੌਰ ਅਤੇ ਪਰਵਿੰਦਰ ਸਿੰਘ ਸੱਜਣ ਨੇ ਕਿਹਾ ਕਿ ਸਕੂਲ ਦੀ ਜਿਹੜੀ ਵੀ ਜਰੂਰਤ ਹੋਵੇਗੀ, ਉਸ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਬਲਵਿੰਦਰ ਸਿੰਘ ਸੱਜਣ, ਅਨੁਰਾਧਾ ਦੱਤਾ, ਮੈਂਬਰ ਬਲਾਕ ਸੰਮਤੀ ਹਰਦੇਵ ਸਿੰਘ ਕੌਸ਼ਲ, ਸਰਪੰਚ ਗੋਬਿੰਦਪੁਰ ਖੁਣ-ਖੁਣ, ਸਮੂਹ ਪੰਚਾਇਤ ਮੈਂਬਰ, ਐਸ.ਐਮ.ਸੀ. ਮੈਂਬਰ, ਸਕੂਲ ਸਟਾਫ, ਪਤਵੰਤੇ ਸੱਜਣ ਅਤੇ ਪਿੰਡ ਨਿਵਾਸੀ ਹਾਜ਼ਰ ਸਨ।

ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ 25 ਅਪ੍ਰੈਲ ਨੂੰ

 

 ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲੇ


ਅਮਰਜੀਤ ਸਿੰਘ ਜੰਡੂ ਸਿੰਘਾ-
ਦੋਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਜਿਲ੍ਹਾ ਜਲੰਧਰ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ 74ਵੀਂ, ਸੰਤ ਬਾਬਾ ਕਰਮ ਸਿੰਘ ਜੀ (ਚਾਹ ਵਾਲੇ) ਦੀ 9ਵੀਂ ਬਰਸੀ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ 25 ਅਪ੍ਰੈਲ ਨੂੰ ਦਿਨ ਸ਼ਨੀਵਾਰ ਨੂੰ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਵੇਰੇ 9 ਤੋਂ 2 ਵਜੇ ਤੱਕ ਕਰਵਾਏ ਜਾ ਰਹੇ ਹਨ।
ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਚੱਲ ਰਹੇ ਲੜੀਵਾਰ ਪਾਠ ਦੇ ਭੋਗ ਸਵੇਰੇ 7.30 ਵਜੇ ਪਾਏ ਜਾਣਗੇ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਰਾਗੀ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਰਾਗੀ ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਬਲਦੇਵ ਸਿੰਘ ਵਡਾਲਾ (ਮੁਖੀ ਸਿੱਖ ਸਦਭਾਵਨਾ ਦਲ), ਭਾਈ ਸਤਿੰਦਰਪਾਲ ਸਿੰਘ (ਜਗਾਧਰੀ ਵਾਲੇ), ਭਾਈ ਭਗਵਾਨ ਸਿੰਘ ਜੌਹਲ (ਪ੍ਰਸਿੱਧ ਵਿਦਵਾਨ), ਭਾਈ ਜਗਜੀਵਨ ਸਿੰਘ ਜੀ ਜਲੰਧਰ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਸਮੇਂ ਹੋਰ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਵੀ ਦਰਸ਼ਨ ਦੇਣਗੇ ਅਤੇ ਹੋਰ ਪੰਥ ਪ੍ਰਸਿੱਧ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਮਹਾਂਪੁਰਸ਼ਾਂ ਨੇ ਦਸਿਆ ਕਿ ਇਸ ਮੌਕੇ ਤੇ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਰ ਰਾਮੰਮੰਡੀ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਸੰਗਤਾਂ ਦੀਆਂ ਬੀਮਾਰੀਆਂ ਦਾ ਮੁਅਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦੇਣਗੇ। ਉਨ੍ਹਾਂ ਕਿਹਾ ਸਮਗਮ ਮੌਕੇ ਹੀ ਬੋਲੀਨਾ ਕਲੀਨਿਕ ਲੈਬੋਰੈਟਰੀ ਦੇ ਰਜਿੰਦਰ ਬਾਘਾ ਦੀ ਨਿਗਰਾਨੀ ਹੇਠ ਸੰਗਤਾਂ ਦੀਆਂ ਬੀਮਾਰੀਆਂ ਦੇ ਟੈਸਟ ਬਿਲਕੁੱਲ ਫ੍ਰੀ ਕੀਤੇ ਜਾਣੇਗੇ ਅਤੇ ਕੰਗਣਾਂ ਹੋਮੀਓਪੈਥੀ ਕਲੀਨਿਕ ਵੱਲੋਂ ਵੀ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਮਹਾਂਪੁਰਸ਼ਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

ਅੰਡਰ-16 ਕ੍ਰਿਕਟ ਵਿੱਚ ਹੁਸ਼ਿਆਰਪੁਰ ਨੇ ਫਤਹਿਗੜ੍ਹ ਸਾਹਿਬ ਨੂੰ ਇੱਕ ਪਾਰੀ ਤੇ 23 ਦੌੜਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼: ਡਾ. ਰਮਨ ਘਈ

 


ਹੁਸ਼ਿਆਰਪੁਰ (ਤਰਸੇਮ ਦੀਵਾਨਾ )
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਅੰਡਰ-16 ਅੰਤਰ ਜਿਲ੍ਹਾ ਕ੍ਰਿਕਟ ਪ੍ਰਤੀਯੋਗਤਾ ਪੂਲ-ਏ ਦੇ ਅੰਤਿਮ ਲੀਗ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਜਿਲ੍ਹਾ ਫਤਹਿਗੜ੍ਹ ਦੀ ਟੀਮ ਨੂੰ ਇੱਕ ਪਾਰੀ ਤੇ 23 ਦੌੜਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਨੇ ਪੂਲ-ਏ ਵਿੱਚ ਅਜੇ ਰਹਿੰਦਿਆਂ 19 ਅੰਕਾਂ ਦੇ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਖੇਡੇ ਗਏ ਅੰਤਿਮ ਲੀਗ ਮੈਚ ਵਿੱਚ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਰੀ ਟੀਮ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਮਾਤਰ 83 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਜੋਰਾਵਰ ਸਿੰਘ ਨੇ 31 ਵ ਈਸ਼ਾਨ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅੰਧਰਵ ਮਹਾਜਨ ਤੇ ਗੌਤਮ ਨੇ 4-4 ਵਿਕਟ ਅਤੇ ਅਭਿਨਵ ਪ੍ਰਤਾਪ ਨੇ 2 ਖਿਡਾਰੀਆਂ ਨੂੰ ਆਊਟ ਕੀਤਾ। ਹੁਸ਼ਿਆਰਪੁਰ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 77 ਓਵਰਾਂ ਵਿੱਚ 4 ਵਿਕਟ ਦੇ ਨੁਕਸਾਨ ਤੇ 293 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ। ਜਿਸ ਵਿੱਚ ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਮਰਪ੍ਰੀਤ ਸਿੰਘ ਨੇ 81, ਯੁਗ ਗਰੋਵਰ ਨੇ ਨਾਬਾਦ 63, ਮਨਕਰਨ ਸਿੰਘ ਨੇ 62 ਤੇ ਕਪਤਾਨ ਯੁਵਰਾਜ ਠਾਕੁਰ ਨੇ 46 ਅਤੇ ਅਭਿਨਵ ਪ੍ਰਤਾਪ ਨੇ ਨਾਬਾਦ 26 ਦੌੜਾਂ ਦਾ ਯੋਗਦਾਨ ਦਿੱਤਾ। ਆਪਣੀ ਪਹਿਲੀ ਪਾਰੀ ਵਿੱਚ 210 ਦੌੜਾਂ ਤੋਂ ਪੱਛੜਨ ਤੋਂ ਬਾਅਦ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ ਫਤਹਿਗੜ੍ਹ ਸਾਹਿਬ ਦੀ ਟੀਮ ਇੱਕ ਵਾਰ ਫਿਰ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ 56.1 ਓਵਰਾਂ ਵਿੱਚ 187 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿੱਚ ਹਰਦਮਨ ਜੋਤ ਸਿੰਘ ਨੇ 63 ਵ ਈਸ਼ਾਨ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸੰਕਲਪ ਸ਼ਰਮਾ ਨੇ 5, ਰਮਨਵੀਰ ਸਿੰਘ ਨੇ 2 ਅਤੇ ਅੰਧਰਵ ਮਹਾਜਨ ਨੇ ਫਤਹਿਗੜ੍ਹ ਸਾਹਿਬ ਦੇ 1 ਖਿਡਾਰੀ ਨੂੰ ਆਊਟ ਕੀਤਾ। ਇਸ ਤਰ੍ਹਾਂ ਹੁਸ਼ਿਆਰਪੁਰ ਦੀ ਟੀਮ ਨੇ ਇਹ ਮੈਚ ਇੱਕ ਪਾਰੀ ਤੇ 23 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚਦਿਆਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਕੁਆਰਟਰ ਫਾਈਨਲ ਮੁਕਾਬਲਾ ਪਠਾਨਕੋਟ ਟੀਮ ਦੇ ਨਾਲ 25-26 ਅਪ੍ਰੈਲ ਨੂੰ ਖੇਡਿਆ ਜਾਵੇਗਾ। ਹੁਸ਼ਿਆਰਪੁਰ ਟੀਮ ਦੀ ਇਸ ਜਿੱਤ ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਸਮੂਹ ਐਸੋਸੀਏਸ਼ਨ ਵੱਲੋਂ ਟੀਮ ਨੂੰ ਵਧਾਈ ਦਿੰਦਿਆਂ ਕੁਆਰਟਰ ਫਾਈਨਲ ਮੈਚ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਟੀਮ ਦੀ ਜਿੱਤ ਤੇ ਜਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪਰਵੀਨ ਕੁਮਾਰ, ਸਹਾਇਕ ਕੋਚ ਦਲਜੀਤ ਧੀਮਾਨ, ਸਹਾਇਕ ਕੋਚ ਦਿਨੇਸ਼ ਸ਼ਰਮਾ, ਕੋਚ ਪੰਕਜ ਪਿੰਕਾ ਅਤੇ ਜਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਆਦਿ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਧਾਈ ਦਿੱਤੀ। ਹੁਸ਼ਿਆਰਪੁਰ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੇ ਐਚ.ਡੀ.ਸੀ.ਏ. ਵੱਲੋਂ ਡਾ. ਪੰਕਜ ਸ਼ਿਵ, ਵਿਵੇਕ ਸਾਹਨੀ, ਠਾਕੁਰ ਜੋਗਰਾਜ, ਸੁਭਾਸ਼ ਸ਼ਰਮਾ, ਅਮਿਤ ਠਾਕੁਰ, ਸਤਪ੍ਰੀਤ ਸਾਬੀ ਆਦਿ ਨੇ ਵੀ ਟੀਮ ਨੂੰ ਵਧਾਈ ਦਿੱਤੀ।

ਤੀਹ ਸਾਲਾਂ ਤੋਂ ਲਟਕਦੇ ਮਸਲੇ ਵੱਲ ਸਰਕਾਰ ਦਾ ਵੱਡਾ ਕਦਮ, ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਿਲੀ ਰਾਹਤ ਦੀ ਉਮੀਦ

 


ਰਜਿਸਟਰੇਸ਼ਨ ਮੰਗ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ, ਟਰੇਨਿੰਗ ਸ਼ੁਰੂ ਕਰਨ ਨੂੰ ਮਿਲੀ ਮਨਜ਼ੂਰੀ
ਨੂਰਪੁਰਬੇਦੀ, 22 ਅਪ੍ਰੈਲ (ਜੋਗਿੰਦਰ ਰਾਣਾ/ਦਰਸ਼ ਰਾਣਾ)-
ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਵੱਲ ਹੁਣ ਸਰਕਾਰ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਿਆ ਗਿਆ ਹੈ। ਜਿਸ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਨੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਚੀਫ ਸੈਕਟਰੀ ਮੈਡੀਕਲ ਸਿੱਖਿਆ ਪੰਜਾਬ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਸਤਿੰਦਰਜੀਤ ਕੌਰ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਆਪਣੀ ਰਜਿਸਟਰੇਸ਼ਨ ਦੀ ਮੰਗ ਸਬੰਧੀ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ ਗਿਆ।
             ਮੀਟਿੰਗ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਟਰੇਨਿੰਗ ਸ਼ੁਰੂ ਕਰਨ ਦੇ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ, ਜਿਸਨੂੰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਪ੍ਰੈਕਟੀਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਟਰੇਨਿੰਗ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੇ-ਆਪਣੇ ਜ਼ਰੂਰੀ ਡਾਕੂਮੈਂਟ ਇਕੱਠੇ ਕਰਕੇ ਵਿਭਾਗ ਕੋਲ ਜਮਾ ਕਰਵਾਉਣ। ਡਾ. ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਇਹ ਮਸਲਾ ਪਿਛਲੇ ਕਰੀਬ ਤੀਹ ਸਾਲਾਂ ਤੋਂ ਲਟਕਦਾ ਆ ਰਿਹਾ ਸੀ, ਜਿਸਨੂੰ ਹੱਲ ਕਰਨ ਲਈ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਇੱਕ ਵੱਡੀ ਉਪਲਬਧੀ ਹੈ ਅਤੇ ਇਸ ਨਾਲ ਹਜ਼ਾਰਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਸ ਮਸਲੇ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਗਿਆ ਹੈ। ਬੀਤੇ ਕਈ ਦਹਾਕਿਆਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਆਪਣੀ ਰਜਿਸਟਰੇਸ਼ਨ ਦੀ ਮੰਗ ਨੂੰ ਲੈ ਕੇ ਧਰਨੇ, ਮੁਜ਼ਾਹਿਰੇ ਅਤੇ ਘਿਰਾਓ ਵੀ ਕੀਤੇ ਹਨ। ਇਸ ਸੰਘਰਸ਼ ਦੇ ਨਤੀਜੇ ਵਜੋਂ ਹੀ ਅੱਜ ਸਰਕਾਰ ਵੱਲੋਂ ਇਹ ਸਾਕਾਰਾਤਮਕ ਕਦਮ ਚੁੱਕਿਆ ਗਿਆ ਹੈ। ਯਾਦ ਰਹੇ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਪੰਜਾਬ ਦੇ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੌਰਾਨ ਹੋਰ ਰਾਜਾਂ ਵਿੱਚ ਲਾਗੂ ਮਾਡਲਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ। ਹੁਣ ਸਰਕਾਰ ਵੱਲੋਂ ਟਰੇਨਿੰਗ ਸ਼ੁਰੂ ਕਰਨ ਦੀ ਮੰਨਜ਼ੂਰੀ ਦੇਣ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਦਾ ਮਸਲਾ ਵੀ ਹੱਲ ਹੋਵੇਗਾ।
              ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਹ ਪ੍ਰਕਿਰਿਆ ਜਲਦੀ ਪੂਰੀ ਕੀਤੀ ਗਈ ਤਾਂ ਇਹ ਸੂਬੇ ਦੇ ਸਿਹਤ ਢਾਂਚੇ ਨੂੰ ਵੀ ਮਜ਼ਬੂਤ ਕਰੇਗੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਸੂਬਾ ਜਰਨਲ ਸਕੱਤਰ ਡਾ ਮੱਘਰ ਸਿੰਘ, ਡਾ ਗੁਰਬਖਸ਼ ਸਿੰਘ ਗਿੱਲ, ਡਾ ਬਲਜਿੰਦਰ ਸਿੰਘ ਬੱਲ, ਸੂਬਾ ਆਗੂ ਡਾ ਹੀਰਾ ਸਿੰਘ, ਡਾ ਗੁਰਮੀਤ ਸਿੰਘ, ਡਾ ਮਾਘ ਸਿੰਘ, ਡਾ ਅਮਰਜੀਤ ਸਿੰਘ,  ਡਾ ਮਹਿੰਦਰ ਗਿੱਲ ਮੋਗਾ, ਡਾ ਬਾਬੂ ਸਿੰਘ, ਡਾ ਬਹਾਦਰ ਸਿੰਘ, ਡਾ ਰਜਿੰਦਰ ਸ਼ਰਮਾ ਤੇ ਸੂਬਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।

ਸਰਕਾਰੀ ਕਾਲਜ ਸ਼ਾਹਕੋਟ ਦਾ ਬੀ.ਏ. ਅਤੇ ਬੀ.ਕਾਮ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ



ਸ਼ਾਹਕੋਟ/ਮਲਸੀਆਂ, 22 ਅਪ੍ਰੈਲ (ਕੇ.ਐਸ.ਪੀ ਬਿਊਰੌ)
ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਦੇ ਵਿਦਿਆਰਥੀਆਂ ਨੇ ਬੀ.ਏ ਅਤੇ ਬੀ.ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਦੱਸਿਆ ਕਿ ਬੀ.ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ 7.40 ਐਸ.ਜੀ.ਪੀ.ਏ,  ਮੁਸਕਾਨ ਨੇ 7.00 ਐਸ.ਜੀ.ਪੀ.ਏ ਅਤੇ ਪੱਲਵੀ ਨੇ 6.91 ਐਸ.ਜੀ.ਪੀ.ਏ ਹਾਸਲ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ  ਬੀ.ਕਾਮ. ਸਮੈਸਟਰ ਪਹਿਲਾ ਦੀ ਗੁਰਵਿੰਦਰ ਕੌਰ ਨੇ 7.40 ਐਸ.ਜੀ.ਪੀ.ਏ. ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਮੌਜੂਦ ਸਨ।

ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਰਮਨਦੀਪ ਕੌਰ ਵੱਲੋਂ ਸਿੰਧੜ ਸਕੂਲ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ


ਸਿੱਖਿਆ ਪ੍ਰਤੀ ਹਲਕਾ ਇੰਚਾਰਜ਼ ਪੰਡੋਰੀ ਵੱਲੋਂ ਬਹੁਤ ਸੰਜੀਦਗੀ ਨਾਲ ਕੰਮ ਕੀਤੇ ਜਾ ਰਹੇ: ਰਮਨਦੀਪ ਕੌਰ

ਸ਼ਾਹਕੋਟ/ਮਲਸੀਆਂ, 22 ਅਪ੍ਰੈਲ (ਕੇ.ਐਸ.ਪੀ ਬਿਊਰੌ)
ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਰਮਨਦੀਪ ਕੌਰ ਵੱਲੋਂ ਹਲਕਾ ਸ਼ਾਹਕੋਟ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੰਧੜ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਅਮਨਦੀਪ ਕੌਰ ਸਟੇਟ ਐਵਾਰਡੀ ਦੀ ਅਗਵਾਈ ‘ਚ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ, ਸਰਬਜੀਤ ਸਿੰਘ ਸਰਪੰਚ ਨਵਾਂ ਕਿਲਾ, ਸੁਰਜੀਤ ਸਿੰਘ ਸਰਪੰਚ ਸਿੰਧੜ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਵਿੰਦਰ ਸਿੰਘ ਸੋਨੂੰ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਬੀ.ਪੀ.ਈ.ਓ. ਸ਼ਾਹਕੋਟ-1, ਕਸ਼ਮੀਰ ਸਿੰਘ ਸੀ.ਐਚ.ਟੀ. ਕੋਹਾੜ ਕਲਾਂ, ਸੁਰਿੰਦਰ ਵਿੱਗ ਸੀ.ਐਚ.ਟੀ. ਸ਼ਾਹਕੋਟ, ਰਕੇਸ਼ ਚੰਦ ਸੇਵਾ ਮੁਕਤ ਬੀ.ਪੀ.ਈ.ਓ., ਲਖਵਿੰਦਰ ਸਿੰਘ ਆਦਿ ਬੁਲਾਰਿਆਂ ਨੇ ਸਕੂਲਾਂ ਸਿੱਖਿਆ ਵਿੱਚ ਹੋ ਰਹੇ ਸੁਧਾਰਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਮੁਖੀ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਚੇਅਰਪਰਸਨ ਰਮਨਦੀਪ ਕੌਰ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਹਲਕੇ ਵਿੱਚ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਸਿੱਖਿਆ ਪ੍ਰਤੀ ਬਹੁਤ ਸੰਜੀਦਗੀ ਨਾਲ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਕਮਲਜੀਤ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਸਿਮਰਜੀਤ ਸਿੰਘ, ਪਰਮਿੰਦਰ ਸਿੰਘ ਮੁੱਤੀ, ਰਕੇਸ਼ ਕੁਮਾਰ ਆਦਿ ਸਮੇਤ ਆਸ-ਪਾਸ ਦੇ ਪਿੰਡਾਂ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।    

ਕੰਨਿਆ ਸਕੂਲ ਮਲਸੀਆਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਨਵੇਂ ਵਿੱਦਿਅਕ ਸੈਸ਼ਨ ਦੀ ਕੀਤੀ ਅਰੰਭਤਾਂ



ਆਪ’ ਦੇ ਹਲਕਾ ਇੰਚਾਰਜ਼ ਪਰਮਿੰਦਰ ਸਿੰਘ ਪੰਡੋਰੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿ਼ਰਕਤ

ਸਕੂਲ ਸਟਾਫ਼ ਵੱਲੋਂ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਭਰਭੂਰ ਸ਼ਲਾਘਾ

ਸ਼ਾਹਕੋਟ/ਮਲਸੀਆਂ, 22 ਅਪ੍ਰੈਲ (ਐਸ.ਪੀ ਬਿਊਰੌ)
ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਅਰੰਭਤਾ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਕਮਲ ਗੁਪਤਾ ਦੀ ਅਗਵਾਈ ਅਤੇ ਸਕੂਲ ਇੰਚਾਰਜ਼ ਲੈਕਚਰਾਰ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਪਰਮਿੰਦਰ ਸਿੰਘ ਪੰਡੋਰੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ, ਜਦਕਿ ਪ੍ਰਿੰਸੀਪਲ ਜਸਪਾਲਜੀਤ ਕੌਰ ਬਲਾਕ ਨੋਡਲ ਅਫ਼ਸਰ ਸ਼ਾਹਕੋਟ-1, ਡਾ. ਗੁਰਸ਼ਰਨ ਸਿੰਘ ਰੰਧਾਵਾ ਵਾਈਸ ਚਾਂਸਲਰ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਹੈੱਡਮਾਸਟਰ ਸੁਖਵਿੰਦਰਪ੍ਰੀਤ ਸਿੰਘ, ਮਨਜੀਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ, ਕਸ਼ਮੀਰ ਸਿੰਘ ਸੈਂਟਰ ਹੈੱਡ ਟੀਚਰ ਕੋਹਾੜ ਕਲਾਂ, ਸੁਰਿੰਦਰ ਵਿੱਗ ਸੈਂਟਰ ਹੈੱਡ ਟੀਚਰ ਸ਼ਾਹਕੋਟ, ਅਨਿਲ ਅਗਰਵਾਲ, ਜੋਤੀ ਸਰਪੰਚ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮਹਿਮਾਨਾਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲ ਕੇ ਗੁਰਬਾਣੀ ਦਾ ਜਾਪ ਕੀਤਾ, ਉਪਰੰਤ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਨੇ ਸਕੂਲ ਵਿੱਚ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਦੇ ਇਨਫਰਾਸਟਰਕਚਰ ਅਤੇ ਵਿੱਦਿਅਕ ਮਾਹੌਲ ਨੂੰ ਦੇਖਦੇ ਹੋਏ ਹਾਜ਼ਰ ਸੰਗਤਾਂ ਨੂੰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਨਵੀਆਂ ਬਣੀਆਂ ਲੈਬਾਂ, ਖੇਡ ਦੇ ਮੈਦਾਨ, ਸਿੱਖਿਆ ਪਾਰਕ, ਵਿਦਿਆਰਥੀਆਂ ਦੀ ਤਕਨੀਕੀ ਸਿੱਖਿਆ ਲਈ ਸਰਕਾਰ ਵੱਲੋਂ ਪ੍ਰਾਪਤ ਹੋਏ ਇੰਨਟਰੇਕਿਟਿਵ ਪੈਨਲ ਅਤੇ ਕੰਮਿਊੇੇਟਰ ਲੈਬ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਸਕੂਲ ਸਟਾਫ਼ ਵੱਲੋਂ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ। ਲੈਕਚਰਾਰ ਬਾਇਓਲੋਜੀ ਰਾਜਦੀਪ ਸਿੰਘ ਨੇ ਸਕੂਲ ਵਿੱਚ ਚਲ ਰਹੇ ਨਵੇਂ ਕਾਰਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਅਤੇ ਸਟਾਫ਼ ਵੱਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਕਮਲ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਇੰਚਾਰਜ਼ ਲੈਕਚਰਾਰ ਰਾਜਵਿੰਦਰ ਕੌਰ, ਲੈਕਚਰਾਰ ਹਰਿੰਦਰਪਾਲ ਕੌਰ, ਨੀਰ ਕਮਲ, ਸਤਪਾਲ ਸਿੰਘ, ਕੁਲਬੀਰ ਕੌਰ, ਸੁਰਜੀਤ ਸਿੰਘ, ਹਰਵਿੰਦਰਪਾਲ ਸਿੰਘ, ਸਕੂਲ ਮੈਨਜਮੈਂਟ ਕਮੇਟੀ ਦੇ ਅਹੁਦੇਦਾਰ, ਮੈਂਬਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।

ਸੰਤ ਕ੍ਰਿਪਾਲ ਦਾਸ ਜੀ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਲਗਾਇਆ : ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ

 

ਹੁਸ਼ਿਆਰਪੁਰ /ਗਣੇਸ਼ਪੁਰ ਭਾਰਟਾ 22 ਅਪ੍ਰੈਲ (ਤਰਸੇਮ ਦੀਵਾਨਾ, ਅਮਰਜੀਤ ਸਿੰਘ ਜੰਡੂ ਸਿੰਘਾ)- ਆਲ ਇੰਡੀਆ ਆਦਿ ਧਰਮ ਮਿਸ਼ਨ (ਭਾਰਤ) ਰਜਿ. ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸੰਤ ਸਰਵਣ ਦਾਸ (ਗੱਦੀ ਨਸ਼ੀਨ ਡੇਰਾ ਸਲੇਮ ਟਾਬਰੀ, ਲੁਧਿਆਣਾ) ਨੇ ਸੰਤ ਕ੍ਰਿਪਾਲ ਦਾਸ ਜੀ ਗਣੇਸ਼ਪੁਰ ਭਾਰਟਾ ਵਾਲਿਆਂ ਦੇ ਅਚਾਨਕ ਹੋਏ ਅਕਾਲ ਚਲਾਣੇ 'ਤੇ ਡੂੰਘੇ ਅਫ਼ਸੋਸ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ । ਉਹਨਾਂ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਲਗਾਇਆ ਸੀ। ਉਹਨਾ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਨਿਮਰ ਸੁਭਾਅ ਅਤੇ ਪਰਉਪਕਾਰੀ ਕਾਰਜਾਂ ਲਈ ਜਾਣੇ ਜਾਂਦੇ ਸਨ। ਉਹਨਾਂ ਕਿਹਾ ਕਿ ਇਹੋ ਜਿਹੇ ਮਹਾਂਪੁਰਸ਼ਾਂ ਦੇ ਜਾਣ ਨਾਲ ਜੋ ਖਲਾਅ ਪੈਦਾ ਹੁੰਦਾ ਹੈ, ਉਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।  ਉਹਨਾਂ ਕਿਹਾ ਕਿ ਇਹੋ ਜਿਹੇ ਮਹਾਂਪੁਰਸ਼ਾਂ ਦਾ ਜੀਵਨ ਹਮੇਸ਼ਾ ਦੂਜਿਆਂ ਲਈ ਚਾਨਣ ਮੁਨਾਰਾ ਹੁੰਦਾ ਹੈ। ਉਹਨਾਂ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਭਲਾਈ ਦੇ ਕਾਰਜ ਹਮੇਸ਼ਾ ਯਾਦ ਰੱਖੇ ਜਾਣਗੇ।
ਸੰਤ ਸਤਵਿੰਦਰ ਹੀਰਾ ਅਤੇ ਸੰਤ ਸਰਵਣ ਦਾਸ ਨੇ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਲਗਾਇਆ ਸੀ। ਉਹਨਾ ਕਿਹਾ ਕਿ ਸੰਤ ਕਿਰਪਾਲ ਦਾਸ ਜੀ ਲੰਮੇ ਸਮੇਂ ਤੋਂ ਇਲਾਕੇ ਦੀ ਸੰਗਤ ਨੂੰ ਮਾਲਕ ਦੇ ਚਰਨਾਂ ਨਾਲ ਜੋੜਨ ਲਈ ਕਾਰਜਸ਼ੀਲ ਰਹਿੰਦੇ ਸਨ ! ਉਹਨਾਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਅਧਿਆਤਮਿਕ ਪ੍ਰਚਾਰ ਕੀਤਾ, ਸਗੋਂ ਲੋੜਵੰਦਾਂ ਦੀ ਮਦਦ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ।

ਲੱਕੀ ਸਰਵਟਾ ਨੇ ਅਮਰਜੀਤ ਸਹੋਤਾ ਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਕਰਵਾਇਆ ਸ਼ਾਮਿਲ


ਫਗਵਾੜਾ, 22 ਅਪ੍ਰੈਲ (ਸ਼ਿਵ ਕੌੜਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀਆਂ ਹਦਾਇਤਾਂ ਅਨੁਸਾਰ ਸੰਗਠਨ ਨੂੰ ਵਿਸਥਾਰ ਦਿੰਦੇ ਹੋਏ ਅਮਰਜੀਤ ਸਹੋਤਾ (ਪਿ੍ਰੰਸ ਬੈਂਡ) ਅਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਸ਼ਾਮਲ ਕਰਵਾਇਆ ਹੈ। ਲੱਕੀ ਸਰਵਟਾ ਦੇ ਉਪਰਾਲੇ ਸਦਕਾ ਉਹਨਾਂ ਨੂੰ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਵਲੋਂ ਭਾਵਾਧਸ ਦੀ ਮੁਢਲੀ ਮੈਂਬਰਸ਼ਿਪ ਦੇ ਕੇ ਸੰਗਠਨ ‘ਚ ਸ਼ਾਮਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਦੱਸਿਆ ਕਿ ਅਮਰਜੀਤ ਸਹੋਤਾ ਅਤੇ ਪਵਨਜੀਤ ਸਹੋਤਾ ਨੇ ਭਾਵਾਧਸ ਦੇ ਲੁਧਿਆਣਾ ਦਫਤਰ ਵਿਖੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵਾਲਮੀਕਿ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੁੰਦਿਆਂ ਭਾਵਧਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਹਨਾਂ ਦੱਸਿਆ ਕਿ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਭਾਵਾਧਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੰਗਠਨ ਵਿੱਚ ਸ਼ਾਮਲ ਹੋਏ ਅਮਰਜੀਤ ਸਹੋਤਾ ਅਤੇ ਪਵਨਜੀਤ ਸਹੋਤਾ ਨੇ ਕਿਹਾ ਕਿ ਭਾਵਾਧਸ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਵਾਲਮੀਕਿ ਸਮਾਜ ਵਿੱਚ ਪਹੁੰਚਾਇਆ ਜਾਵੇਗਾ ਅਤੇ ਸੰਗਠਨ ਦੀ ਮਜਬੂਤੀ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਅਸ਼ਵਨੀ ਭੀਲ ਰਾਸ਼ਟਰੀ ਪ੍ਰਚਾਰ ਮੰਤਰੀ, ਸ਼ਿਵ ਬਿਡਲਾਨ ਜਿਲ੍ਹਾ ਪ੍ਰਧਾਨ ਆਈ.ਟੀ. ਵਿੰਗ ਲੁਧਿਆਣਾ ਆਦਿ ਵੀ ਹਾਜਰ ਸਨ।

ਮਾਂ ਬਗਲਾਮੁਖੀ ਜਯੰਤੀ 24 ਅਪ੍ਰੈਲ ਨੂੰ



ਫਗਵਾੜਾ, 24 ਅਪ੍ਰੈਲ (ਸ਼ਿਵ ਕੌੜਾ)-
ਮਾਂ ਬਗਲਾਮੁਖੀ ਜਯੰਤੀ 24 ਅਪ੍ਰੈਲ, ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ, ਮਾਂ ਬਗਲਾਮੁਖੀ ਦਿਵਿਆ ਧਾਮ-5, ਇੰਦਨਾ ਕਲਾਸਕੇ ਫਗਵਾੜਾ ਦੇ ਗੁਰੂ ਦੀਪਕ ਨਈਅਰ ਨੇ ਫਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੌੜਾ ਨਾਲ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਮਾਂ ਬਗਲਾਮੁਖੀ ਜਯੰਤੀ 24 ਅਪ੍ਰੈਲ, ਸ਼ੁੱਕਰਵਾਰ ਨੂੰ ਵੈਸ਼ਾਖ ਸ਼ੁਕਲ ਅਸ਼ਟਮੀ ਨੂੰ ਮਨਾਈ ਜਾਵੇਗੀ। ਦਸ ਮਹਾਵਿਦਿਆਵਾਂ ਵਿੱਚੋਂ ਅੱਠਵੀਂ, ਮਾਂ ਬਗਲਾਮੁਖੀ ਨੂੰ ਦੁਸ਼ਮਣਾਂ ਦਾ ਨਾਸ਼ ਕਰਨ ਦੀ ਦੇਵੀ, ਵਾਕ ਸਿੱਧੀ (ਬੋਲੀ ਦਾ ਨਿਯੰਤਰਣ), ਅਤੇ ਸਤੰਭਨ (ਅਚਲਤਾ) ਦੀ ਸ਼ਕਤੀ ਮੰਨਿਆ ਜਾਂਦਾ ਹੈ। ਸ਼ਰਧਾਲੂ ਇਸ ਦਿਨ ਪੀਲੇ ਕੱਪੜੇ ਪਾ ਕੇ ਅਤੇ ਹਲਦੀ, ਪੀਲੇ ਫੁੱਲ ਅਤੇ ਬੇਸਨ ਦਾ ਹਲਵਾ ਚੜ੍ਹਾ ਕੇ ਵਿਸ਼ੇਸ਼ ਪੂਜਾ ਕਰਦੇ ਹਨ। ਮਾਂ ਬਗਲਾਮੁਖੀ ਦਾ ਇਹ ਦਿਨ ਸ਼ਕਤੀ ਸਾਧਨਾ ਲਈ ਇੱਕ ਖਾਸ ਦਿਨ ਹੈ, ਜੋ ਕਿ ਰੁਕਾਵਟਾਂ ਨੂੰ ਦੂਰ ਕਰਨ ਅਤੇ ਦੁਸ਼ਮਣਾਂ 'ਤੇ ਜਿੱਤ ਪ੍ਰਦਾਨ ਕਰਨ ਲਈ ਮੰਨਿਆ ਜਾਂਦਾ ਹੈ। 'ਓਮ ਹਰੀਮ ਬਗਲਾਮੁਖੀ ਸਰਵਦੁਸ਼ਟਾਨਮ ਵਾਚਮ ਮੁਖਮ ਪਦਮ ਸਤੰਭਯ, ਜਿਹਵਾਮ ਕੀਲਯ, ਬੁੱਧਿਮ ਵਿਨਾਸ਼ਯ ਹਰੀਮ ਓਮ ਸਵਾਹਾ' ਮੰਤਰ ਦਾ ਜਾਪ ਕਰੋ। ਇਸ ਮੌਕੇ 'ਤੇ ਐਤਵਾਰ,19 ਅਪ੍ਰੈਲ ਨੂੰ ਝੰਡਾ ਲਹਿਰਾਇਆ ਗਿਆ। ਬਾਅਦ ਵਿੱਚ, ਇੱਕ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ ਗਿਆ। ਬਗਲਾਮੁਖੀ ਧਾਮ ਵੱਲੋਂ ਸ਼ਿਵ ਕੌੜਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਗੁਰੂ ਦੀਪਕ ਨਈਅਰ ਦੇ ਨਾਲ ਭੂਪੇਂਦਰ ਸਿੰਘ, ਅਸ਼ਵਨੀ ਥਾਪਰ ਆਦਿ ਭਗਤ ਮੌਜੂਦ ਸਨ। ਗੁਰੂ ਦੀਪਕ ਨਈਅਰ ਨੇ ਦੱਸਿਆ ਕਿ 24 ਅਪ੍ਰੈਲ ਨੂੰ ਮਾਂ ਬਗਲਾਮੁਖੀ ਜਯੰਤੀ 'ਤੇ ਸਵੇਰੇ 9 ਵਜੇ ਮਾਂ ਦਾ ਹਵਨ ਅਤੇ ਸ਼ਾਮ 5 ਵਜੇ ਮਹਾਂ ਆਰਤੀ ਦਾ ਆਯੋਜਨ ਕੀਤਾ ਜਾਵੇਗਾ। ਇਸ ਦਿਨ, ਮੁਕੇਸ਼ ਕੁਮਾਰ ਇਨਾਇਤ, ਇਲਾਹੀ ਸੋਹਲ, ਭਾਰਤੀ ਸ਼ਰਮਾ ਸਮੇਤ ਪ੍ਰਸਿੱਧ ਕਲਾਕਾਰਾਂ ਦੁਆਰਾ ਮਾਂ ਦੀ ਉਸਤਤ ਗਾਈ ਜਾਵੇਗੀ। ਅਸੀਂ ਇਹ ਕਰਾਂਗੇ। ਮਾਂ ਦਾ ਲੰਗਰ ਦਿਨ ਭਰ ਨਿਰਵਿਘਨ ਜਾਰੀ ਰਹੇਗਾ।

ਡੀ.ਸੀ. ਜਲੰਧਰ ਵਰਜੀਤ ਵਾਲੀਆ ਬਣੇ ਸੁਰਜੀਤ ਹਾਕੀ ਸੁਸਾਇਟੀ ਦੇ 22ਵੇਂ ਪ੍ਰਧਾਨ


ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਸਾਇਟੀ ਨੂੰ ਮਿਲੇਗਾ ਪੂਰਾ ਸਹਿਯੋਗ : ਡੀ.ਸੀ. ਵਰਜੀਤ ਵਾਲੀਆ
ਜਲੰਧਰ, 23 ਅਪ੍ਰੈਲ (ਅਮਰਜੀਤ ਸਿੰਘ) :
ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਆਈ.ਏ.ਐਸ, ਨੂੰ ਸਾਲ 1984 ਵਿੱਚ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ (ਸਾਬਕਾ ਕਪਤਾਨ, ਭਾਰਤੀ ਹਾਕੀ ਟੀਮ) ਦੀ ਯਾਦ ਵਿੱਚ ਸਥਾਪਿਤ ਸੁਰਜੀਤ ਹਾਕੀ ਸੁਸਾਇਟੀ ਦਾ 22ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
               ਇਹ ਫੈਸਲਾ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲੇਖ ਰਾਜ ਨਈਅਰ, ਆਈ.ਆਰ.ਐਸ. (ਸੇਵਾਮੁਕਤ), ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਸੰਵਿਧਾਨ ਅਨੁਸਾਰ ਲਿਆ ਗਿਆ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਸੁਸਾਇਟੀ ਲਈ ਦਿੱਤੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਗਈ।
               ਸੁਸਾਇਟੀ ਦੇ ਸੀ.ਈ.ਓ. ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. (ਸੇਵਾਮੁਕਤ), ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਸੁਸਾਇਟੀ ਦੀਆਂ ਵੱਖ-ਵੱਖ ਗਤੀਵਿਧੀਆਂ, ਸੁਰਜੀਤ ਹਾਕੀ ਅਕੈਡਮੀ ਦੇ ਕੰਮਕਾਜ ਅਤੇ 43ਵੇਂ ਇੰਡਿਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ–2026 ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ ਗਿਆ।
               ਇਸ ਮੌਕੇ ਉਪਰ ਡੀ.ਸੀ. ਜਲੰਧਰ ਵਰਜੀਤ ਵਾਲੀਆ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਭਰੋਸਾ ਦਿੱਤਾ ਕਿ ਸੁਸਾਇਟੀ ਵੱਲੋਂ ਕਿਤੇਂਜਾ ਰਹੇ ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਸਾਇਟੀ ਦੇ ਵਿਸ਼ਾਲ ਤਜਰਬੇ ਦਾ ਲਾਭ, ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ਵਿੱਚ ਕਰਵਾਈ ਜਾਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਵੀ ਲਿਆ ਜਾਵੇਗਾ। ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਫਾਊਂਡਰ ਮੈਂਬਰ ਅਤੇ ਚੀਫ਼ ਪੀ.ਆਰ.ਓ. ਸਵ. ਗੁਰਵਿੰਦਰ ਸਿੰਘ ‘ਗੁੱਲੂ’ ਬੱਠਲਾ ਨੂੰ ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
               ਇਸ ਮੌਕੇ ਲੇਖ ਰਾਜ ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ (ਵਰਕਿੰਗ ਪ੍ਰਧਾਨ), ਰਣਬੀਰ ਸਿੰਘ ਟੁੱਟ (ਸਕੱਤਰ), ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਰਾਮ ਪਰਤਾਪ ਅਤੇ ਅਮਰੀਕ ਸਿੰਘ ਪਵਾਰ (ਸੀਨੀਅਰ ਮੀਤ ਪ੍ਰਧਾਨ), ਸਿਮਰਦੀਪ ਸਿੰਘ ਬੱਠਲਾ, ਹਰਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਥਿਆੜਾ, ਗੁਰਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਲਾਲੀ, ਗੁਰਇਕਬਾਲ ਸਿੰਘ ਢਿੱਲੋਂ ਅਤੇ ਕਰਨਦੀਪ ਸਿੰਘ ਵੀ ਹਾਜ਼ਰ ਸਨ।

Friday, 10 April 2026

ਜੀ.ਟੀ.ਬੀ ਸਕੂਲ ਹਜ਼ਾਰਾ ਦੇ ਪ੍ਰਿੰਸੀਪਲ ਦਾ ਅਹੁਦਾ ਨੀਤੂ ਜੇਠੀ ਨੇ ਸੰਭਾਲਿਆ

 


ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ) ਵਿਖੇ ਸਕੂਲ ਦੇ ਨਵੇਂ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਜੇਠੀ ਨੇ ਆਪਣਾ ਅਹੁੱਦਾ ਸੰਭਾਲਿਆ ਹੈ। ਅੱਜ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਣ ਸਮੇਂ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ, ਜੁਆਇੰਟ ਸਕੱਤਰ ਸ. ਹਰਸ਼ਰਨ ਸਿੰਘ ਚੀਮਾ ਅਤੇ ਸਮੂਹ ਸਟਾਫ ਮੈਂਬਰ ਹਾਜਰ ਹੋਏ ਅਤੇ ਉਨ੍ਹਾਂ ਨੇ ਨਵੇਂ ਬਣੇ ਪ੍ਰਿੰਸੀਪਲ ਨੀਤੂ ਜੇਠੀ ਨੂੰ ਜੀ-ਆਇਆ ਆਖਦੇ ਹੋਏ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਨੀਤੂ ਜੇਠੀ ਨੇ ਸਟਾਫ ਨਾਲ ਮਿਲਣੀ ਕੀਤੀ ਅਤੇ ਸਕੂਲ ਨੂੰ ਤਰੱਕੀ ਦੇ ਰਾਹ ਤੇ ਤੋਰਨ ਲਈ ਅਨੇਕਾਂ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਨੇ ਭਵਿੱਖ ਵਿੱਚ ਵੀ ਨਵੀਆਂ ਸੋਚਾਂ ਨੂੰ ਲੈ ਕੇ ਮੈਨੇਜਮੈਂਟ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੀ ਦਿਨ ਦੁੱਗਣੀ, ਰਾਤ ਚੋਗੱਣੀ ਤਰੱਕੀ ਕਰਨ ਲਈ ਵਚਨਵੱਧਤਾ ਦੁਹਰਾਈ। 

Thursday, 9 April 2026

ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਡ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਈ ਚੋਣ



ਜਲੰਧਰ, 7 ਅਪ੍ਰੈਲ (ਅਮਰਜੀਤ ਸਿੰਘ)
- ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਡ ਜੰਡੂ ਸਿੰਘਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ। ਜਿਸ ਦੌਰਾਨ ਮਨਜੀਤ ਸਿੰਘ ਨੂੰ ਪ੍ਰਧਾਨ ਤੇ ਨਰਿੰਦਰ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਜਿਕਰਯੋਗ ਹੈ ਕਿ ਬੀਤੀ 17 ਮਾਰਚ ਨੂੰ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਹੋਈ ਸੀ। ਜਿਸ ਵਿੱਚ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਰਮਾਂ ਕੁਮਾਰੀ, ਅਮਰਜੀਤ ਸਿੰਘ, ਗੁਰਪਾਲਜੀਤ ਸਿੰਘ, ਮਨਵੀਰ ਸਿੰਘ ਨੂੰ ਮੈਂਬਰ ਚੁਣਿਆ ਗਿਆ ਸੀ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਤੇ ਮੀਤ ਪ੍ਰਧਾਨ ਨਰਿੰਦਰ ਕੌਰ ਦੇ ਬਨਣ ਤੇ ਉਨ੍ਹਾਂ ਨੂੰ ਪਿੰਡ ਦੇ ਪਤਵੰਤੇ ਸੱਜਣਾਂ ਨੇ ਵਧਾਈ ਦਿੱਤੀ। ਇਸ ਮੌਕੇ ਤੇ ਸਾਬਕਾ ਪ੍ਰਧਾਨ ਰਾਮੇਸ਼ ਕੁਮਾਰ ਬਾਬਾ, ਸਾਬਕਾ ਸਰਪੰਚ ਤੇ ਲੰਬਰਦਾਰ ਰਣਜੀਤ ਸਿੰਘ ਮੱਲੀ, ਲੰਬਰਦਾਰ ਰਾਮ ਸਰੂਪ, ਜਸਪਾਲ ਸਿੰਘ ਸੋਨੀ, ਜੰਗਬਹਾਦੁਰ ਸਿੰਘ ਸੰਘਾ, ਬਲਵੀਰ ਸਿੰਘ ਬੀਰਾ, ਪਰਮਜੀਤ ਸਿੰਘ, ਰਾਜੇਸ਼ ਕੁਮਾਰ, ਪ੍ਰੀਤ ਕਮਲ ਤੇ ਹੋਰ ਹਾਜਰ ਸਨ।
ਕੈਪਸ਼ਨ- ਦੁੱਧ ਉਤਪਾਦਕ ਸਭਾ ਵਿਖੇ ਨਵੇਂ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਨਾਲ ਸਭਾ ਦੇ ਮੈਂਬਰ ਤੇ ਪਿੰਡ ਦੇ ਪਤਵੰਤੇ ਸੱਜਣ।

Saturday, 4 April 2026

ਪਿੰਡ ਦੀਵਾਲੀ ਵਿੱਚ ਤਿੰਨ ਦਿਨਾਂ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ



  ਜੰਡਿਆਲਾ ਮੰਜਕੀ/ਜਲੰਧਰ, 7 ਅਪ੍ਰੈਲ (ਅਮਰਜੀਤ ਸਿੰਘ)- ਪਿੰਡ ਦੀਵਾਲੀ (ਜਲੰਧਰ) ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸਮੂਹ ਸੰਗਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਏ ਗਏ।
     ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਦੀਵਾਲੀ ਵਾਲਿਆਂ ਦੀ ਦੇਖਰੇਖ ਹੇਠ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਗਤ ਧੰਨਾਂ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਇਨ੍ਹਾਂ ਸਮਾਗਮਾਂ ਵਿੱਚ ਭਾਈ ਕੁਲਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਰਿੰਦਰ ਸਿੰਘ ਸੋਢੀ, ਬਾਬਾ ਗੁਰਦਿਆਲ ਸਿੰਘ ਮਨਸੂਰਵਾਲ ਵਾਲੇ, ਬਾਬਾ ਲਾਲ ਸਿੰਘ ਪਿਹੋਵਾ ਵਾਲੇ, ਗਿਆਨੀ ਜਸਵੰਤ ਸਿੰਘ, ਬਾਬਾ ਕਰਨੈਲ ਸਿੰਘ ਨਾਨਕਸਰ, ਢਾਡੀ ਇਕਬਾਲ ਸਿੰਘ ਬੈਂਸ, ਢਾਡੀ ਇੰਦਰਜੀਤ ਸਿੰਘ ਸ਼ੇਰਗਿੱਲ ਦੇ ਜਥਿਆਂ ਨੇ ਦੋ ਦਿਨ ਕੀਰਤਨ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ।
          ਅਖੀਰਲੇ ਦਿਨ ਰਾਤ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਬੁਲਾਰੇ ਅਤੇ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੰਗਤਾਂ ਨੂੰ ਦਸ਼ਮੇਸ਼ ਪਿਤਾ ਜੀ ਦੇ ਗੁਰ ਇਤਿਹਾਸ ਨਾਲ ਜੋੜਿਆ।
        ਸੰਤ ਰਵਿੰਦਰ ਸਿੰਘ ਜੋਨੀ ਨੇ ਨਿਰੋਲ ਗੁਰਬਾਣੀ ਕੀਰਤਨ ਅਤੇ ਧਾਰਨਾਂ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਅਤੇ ਆਏ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਵੈਰ ਸਿੰਘ ਡੈਅਰੀ ਵਾਲੇ, ਬਲਦੇਵ ਸਿੰਘ ਦੇਬਾ, ਹਰਿੰਦਰ ਸਿੰਘ ਬਿੱਟੂ ਸ਼ਾਹ, ਸੁਖਵਿੰਦਰ ਸਿੰਘ ਧਾਲੀਵਾਲ, ਮਨੀ ਸਿੰਘ ਧਾਲੀਵਾਲ, ਗੁਰਦੀਪ ਸਿੰਘ ਜੰਡਿਆਲੀ, ਰਸ਼ਪਾਲ ਸਿੰਘ ਪਾਲਾ, ਗੁਰਨਾਮ ਸਿੰਘ ਮਛਿਆਣਾ, ਬਿੰਦਰ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ ਦੀਵਾਲੀ, ਫਤਿਹਜੀਤ ਸਿੰਘ, ਸੁਖਵਿੰਦਰ ਸਿੰਘ ਜੰਡਿਆਲਾ, ਸੁਖਵਿੰਦਰ ਸਿੰਘ ਸੁੱਖੀ ਅਤੇ ਪਤਵੰਤੇ ਵੀ ਹਾਜ਼ਰ ਸਨ।

Thursday, 2 April 2026

ਜੀ.ਟੀ.ਬੀ ਸਕੂਲ ਹਜ਼ਾਰਾਂ ਵਿਖੇ ਨਵੇਂ ਸੈਸ਼ਨ ਦੀ ਹੋਈ ਆਰੰਭਤਾ


ਅਮਰਜੀਤ ਸਿੰਘ ਜੰਡੂ ਸਿੰਘਾ-
 ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ । ਸੈਸ਼ਨ ਦਾ ਆਰੰਭਿਕ ਸਮਾਗਮ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ ਤੇ ਸਮੂਹ ਮੈਨੇਜਮੇਂਟ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ । ਇਸ ਸੈਸ਼ਨ ਦੇ ਆਰੰਭਿਕ ਸਮਾਗਮ ਵਿੱਚ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ, ਜੁਆਇੰਟ ਸਕੱਤਰ ਸ. ਹਰਸ਼ਰਨ ਸਿੰਘ ਚੀਮਾ, ਪ੍ਰਿੰਸੀਪਲ ਅਮਿਤਾਲ ਕੌਰ, ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਨੇ  ਹਾਜ਼ਰੀ ਭਰੀ। ਬੱਚਿਆਂ ਨੇ ਬੜੇ ਪ੍ਰੇਮ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ । ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਨ ਉਪਰੰਤ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਕੀਤੀ । ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਜੀ ਮਿਨਹਾਸ ਅਤੇ ਜੁਆਇੰਟ ਸਕੱਤਰ ਸ. ਹਰਸ਼ਰਨ ਸਿੰਘ ਚੀਮਾ ਨੇ ਬੱਚਿਆਂ ਨੂੰ ਨਵੇਂ ਸੈਸ਼ਨ ਦੀ ਆਰੰਭਤਾ ਦੀ ਵਧਾਈ ਦਿੱਤੀ ਅਤੇ ਪੜ੍ਹਾਈ  ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਲਈ ਕਿਹਾ | ਉਹਨਾਂ ਨੇ ਬੱਚਿਆਂ ਨੂੰ ਸਕੂਲ ਦੇ ਜ਼ਾਬਤੇ ਵਿੱਚ ਰਹਿਣ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ  ਆਪਣੇ ਮਾਪਿਆਂ ਦਾ ਮਾਣ ਵਧਾਉਣ ਤੇ ਸਕੂਲ ਦਾ ਨਾਮ ਉੱਚਾ ਕਰਨ ਲਈ ਪ੍ਰੇਰਿਤ ਕੀਤਾ । ਅਖ਼ੀਰ ਵਿੱਚ ਸਭ ਬੱਚਿਆਂ,ਸਟਾਫ ਅਤੇ ਹਾਜ਼ਰ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ/   

Wednesday, 1 April 2026

ਜੰਡੂ ਸਿੰਘਾ ਵਿਖੇ ਸੜਕ ਦੁਰਘਟਨਾਂ ਵਿੱਚ ਟਰੈਕਟਰ ਚਾਲਕ ਦੀ ਮੌਤ


ਨਵੇਂ ਸੋਨਾਲੀਕਾ ਟਰੈਕਟਰ ਦੀ ਡਲਿਵਰੀ ਦੇਣ ਲਈ ਜਾ ਰਿਹਾ ਸੀ ਜਲੰਧਰ, ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਜੰਡੂ ਸਿੰਘਾ ਵਿੱਚ ਵਾਪਰਿਆ ਹਾਦਸਾ
ਅਮਰਜੀਤ ਸਿੰਘ ਜੰਡੂ ਸਿੰਘਾ-
ਅੱਜ 1 ਅਪ੍ਰੈਲ ਨੂੰ ਜੰਡੂ ਸਿੰਘਾ ਵਿੱਚ ਇੱਕ ਸੜਕ ਦੁਰਘਟਨਾਂ ਦੌਰਾਨ ਜਲੰਧਰ, ਰਾਮਾਂਮੰਡੀ-ਹੁਸ਼ਿਆਰਪੁਰ ਰੋਡ (ਨਜ਼ਦੀਕ ਜਨਤਾ ਹਾਈ ਸਕੂਲ ਜੰਡੂ ਸਿੰਘਾ) ਤੇ ਨਵਾਂ ਟਰੈਕਟਰ ਤੇ ਉਸਦਾ ਚਾਲਕ ਡੂੰਗੇ ਖੇਤ ਵਿੱਚ ਡਿੱਗਣ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ।
      ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਹਾਦਸਾ ਰਾਤ ਵੇਲੇ ਵਾਪਰਿਆ ਲੱਗਦਾ ਸੀ। ਟਰੈਕਟਰ ਚਾਲਕ ਸੜਕ ਤੋਂ ਡੂੰਗੇ ਖੇਤ ਵਿੱਚ ਸਾਰੀ ਰਾਤ ਮਿ੍ਰਤਕ ਪਿਆ ਰਿਹਾ। ਸਵੇਰੇ ਕਰੀਬ 7 ਵਜੇ ਜਦ ਕਿਸੇ ਵਿਆਕਤੀ ਨੇ ਖੇਤ ਵਿੱਚ ਨਵਾਂ ਟਰੈਕਟਰ ਤੇ ਉਸਦਾ ਚਾਲਕ ਪਿਆ ਦੇਖਿਆ ਤਾਂ ਉਸਨੇ ਸੜਕ ਸੁਰੱਖਿਆ ਟੀਮ ਅਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਮਿ੍ਰਤਕ ਵਿਆਕਤੀ ਦੀ ਪਹਿਚਾਣ ਕਸ਼ਮੀਰੀ ਲਾਲ ਪੁੱਤਰ ਹੁੱਕਮ ਚੰਦ ਵਾਸੀ ਬੇਗਮਪੁਰਾ ਮੁਹੱਲਾ ਆਦਮਪੁਰ ਵਜੋਂ ਹੋਈ ਹੈ। ਇਹ ਹਾਦਸਾ ਵਾਪਰਨ ਨਾਲ ਜਿਥੇ ਕਸ਼ਮੀਰੀ ਲਾਲ ਦੀ ਮੌਤ ਹੋ ਗਈ ਉੱਥੇ ਨਵਾਂ ਟਰੈਕਟਰ ਵੀ ਨੁਕਸਾਨਿਆ ਗਿਆ। ਮਿ੍ਰਤਕ ਦੇ ਬੇਟੇ ਦੀਪਕ ਨੇ ਦਸਿਆ ਕਿ ਉਸਦੇ ਪਿਤਾ ਸੋਨਾਲੀਕਾ ਟਰੈਕਟਰ ਵਿੱਚ ਟਰੈਕਟਰ ਡਿਲਿਵਰ ਕਰਨ ਦੀ ਕੰਮ ਕਰਦੇ ਸਨ। ਸੜਕ ਸੁਰੱਖਿਆ ਟੀਮ ਜੰਡੂ ਸਿੰਘਾ ਦੇ ਮੁੱਖੀ ਐਸਐਸਆਈ ਦਵਾਰਕਾ ਦਾਸ ਨੇ ਦਸਿਆ ਕਿ ਉਨ੍ਹਾਂ ਨੂੰ ਜਦ ਸੂਚਨਾਂ ਮਿੱਲੀ ਤਾਂ ਉਨ੍ਹਾਂ ਦੀ ਟੀਮ ਅਤੇ ਜੰਡੂ ਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮ ਵੀ ਘਟਨਾਂ ਸਥੱਲ ਤੇ ਪੁੱਜ ਗਏ ਜਿਥੇ ਸਥਾਨਕ ਲੋਕਾਂ ਦੀ ਮੱਦਦ ਨਾਲ ਉਸ ਮਿ੍ਰਤਕ ਵਿਆਕਤੀ ਨੂੰ ਡੂੰਗੇ ਖੇਤ ਵਿਚੋਂ ਕੱਢ ਕੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ ਏਐਸਆਈ ਕੁਲਦੀਪ ਕੁਮਾਰ ਨੇ ਦਸਿਆ ਕਿ ਇਸ ਹਾਦਸੇ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ। ਕਸ਼ਮੀਰੀ ਲਾਲ ਦੀ ਮਿ੍ਰਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।