Thursday, 29 August 2024
ਕੌਮਾਂਤਰੀ ਖਿਡਾਰਨ ਵਿਨੇਸ਼ ਫੋਗਾਟ ਦਾ ਫਗਵਾੜਾ ਪਹੁੰਚਣ ਤੇ ਲਘੂ ਉਦਯੋਗ ਭਾਰਤੀ ਫਗਵਾੜਾ ਤੇ ਪ੍ਰੈਸ ਕਲੱਬ ਨੇ ਕੀਤਾ ਸਨਮਾਨ
Sunday, 25 August 2024
ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਇਆ
ਆਦਮਪੁਰ ਦੋਆਬਾ 26 ਅਗਸਤ (ਅਮਰਜੀਤ ਸਿੰਘ)- ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਨੂੰ ਮਨਾਉਣ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸ਼ੁਭ ਮੌਕੇ ’ਤੇ ਰੋਟਰੀ ਕਲੱਬ ਤੋਂ ਮੁੱਖ ਮਹਿਮਾਨ ਵਜੋਂ ਗਗਨ ਪਸਰੀਚਾ, ਮਨੋਜ ਦੋਗਰਾ, ਡਾ. ਸੁਮਿਤ ਵਰਮਾ, ਵਿੱਕੀ ਬੱਗਾ, ਮਨਮੋਹਨ ਸਿੰਘ ਬਾਬਾ, ਸੰਦੀਪ ਛਾਬੜਾ, ਪਰਮਿੰਦਰ ਖੇਤਰਪਾਲ (ਸੇਵਾ ਮੁਕਤ ਸਹਾਇਕ ਸ. ਕਮਿਸ਼ਨਰ ਅਫਸਰ ਕਸਟਮ ਦਿੱਲੀ), ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ ਹਾਜ਼ਰ ਸਨ। ਪਿ੍ਰੰਸੀਪਲ ਸਵਿੰਦਰ ਕੌਰ ਮੱਲੀ, ਵਾਈਸ ਪਿ੍ਰੰਸੀਪਲ ਪੂਜਾ ਠਾਕੁਰ, ਸੀ.ਏ.ਏ ਸੁਸ਼ਮਾ ਵਰਮਾ ਅਤੇ ਕੋਆਰਡੀਨੇਟਰ ਰੇਨੂ ਚਾਹਲ ਨੇ ਸਾਰੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਝੁਲਾ ਅਤੇ ਅਰਦਾਸ ਨਾਲ ਹੋਈ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਗੁਣਗਾਨ ਕਰਦੇ ਭਜਨ ਗਾਇਨ ਕੀਤੇ। ਇਸ ਤੋਂ ਬਾਅਦ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਦਾ ਡਾਂਸ ਮੁਕਾਬਲਾ ਕਰਵਾਇਆ ਗਿਆ। ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਸਜੇ ਵਿਦਿਆਰਥੀਆਂ ਨੇ ਖੂਬਸੂਰਤ ਡਾਂਸ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਝਾਕੀਆਂ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜਨਮ ਅਸ਼ਟਮੀ ਦੇ ਇਸ ਸ਼ੁਭ ਮੌਕੇ ’ਤੇ ਵਧਾਈ ਦਿੱਤੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਟਾਕਰਾ ਕਰਦੇ ਹੋਏ ਜੀਵਨ ਦੇ ਮਾਰਗ ’ਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਜੋ ਜੀਵਨ ਵਿੱਚ ਆਇਆ। ਸਕੂਲ ਡਾਇਰੈਕਟਰ ਜਗਮੋਹਨ ਅਰੋੜਾ ਨੇ ਸੁੰਦਰ ਪੁਸ਼ਾਕਾਂ ਵਿੱਚ ਸਜੇ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਮੂਹ ਗੀਤ ਤੋਂ ਬਾਅਦ ਪ੍ਰਿੰਸੀਪਲ ਸਵਿੰਦਰ ਕੌਰ ਮੱਲੀ ਨੇ ਡਾਂਸ ਮੁਕਾਬਲੇ ਦੇ ਨਤੀਜੇ ਦਾ ਐਲਾਨ ਕੀਤਾ। ਇਸ ਮੁਕਾਬਲੇ ਵਿੱਚ ਐਕਸਪਲੋਰਰ ਹਾਊਸ ਦੇ ਵਿਦਿਆਰਥੀ ਪਹਿਲੇ, ਚੈਲੇਂਜਰ ਹਾਊਸ ਦੇ ਵਿਦਿਆਰਥੀ ਦੂਜੇ ਅਤੇ ਪਾਇਨੀਅਰ ਹਾਊਸ ਦੇ ਵਿਦਿਆਰਥੀ ਤੀਜੇ ਸਥਾਨ ’ਤੇ ਰਹੇ। ਪਿ੍ਰੰਸੀਪਲ ਸਵਿੰਦਰ ਕੌਰ ਮੱਲੀ ਨੇ ਵਿਦਿਆਰਥੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਰੇ ਕੰਮ ਸਮੇਂ ਸਿਰ ਕਰਨ ਤਾਂ ਜੋ ਉਹ ਸੁਨਹਿਰੇ ਭਵਿੱਖ ਵੱਲ ਵਧ ਸਕਣ। ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਅਕਾਦਮਿਕ ਕੋਆਰਡੀਨੇਟਰ ਰੇਨੂੰ ਚਾਹਲ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਦਹੀਹਾਂਡੀ ਦੀ ਰਸਮ ਅਦਾ ਕੀਤੀ ਗਈ।
Thursday, 22 August 2024
ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਸ਼ਹੀਦ ਭਾਈ ਨਰੰਗ ਸਿੰਘ ਜੀ ਅਤੇ ਹੋਰ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਗੁਰਮਤਿ ਸਮਾਗਮ ਕਰਵਾਏ
ਆਦਮਪੁਰ ਦੋਆਬਾ, 21 ਅਗਸਤ (ਅਮਰਜੀਤ ਸਿੰਘ, ਦਲਜੀਤ ਸਿੰਘ ਕਲਸੀ )- 1947 ਵਿੱਚ ਪਿੰਡ ਖਨੌੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ ਸ਼ਹੀਦ ਭਾਈ ਨਰੰਗ ਸਿੰਘ ਜੀ ਅਤੇ ਹੋਰ ਸ਼ਹੀਦ ਹੋਏ ਸਮੂਹ ਸਿੰਘਾਂ ਦੀ ਯਾਦ ਪਵਿੱਤਰ ਯਾਦ ਵਿੱਚ ਸ਼ਹੀਦੀ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜਲੰਧਰ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੁਰਬਕ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।
ਜਿਸ ਵਿੱਚ ਹਜੂਰੀ ਰਾਗੀ ਭਾਈ ਤਰਸੇਮ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਢਾਡੀ ਜੱਥਾ ਭਾਈ ਕਰਮਜੀਤ ਸਿੰਘ ਜੀ ਪਧਿਆਣੇ ਵਾਲਿਆਂ ਨੇ ਗੁਰੂ ਘਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵੱਲੋਂ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ,ਨਰਿੰਦਰ ਸਿੰਘ, ਕਰਮ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਹਰਦਿਆਲ ਸਿੰਘ, ਦਰਸ਼ਨ ਸਿੰਘ, ਰਣਵੀਰਪਾਲ ਸਿੰਘ, ਜੋਗਾ ਸਿੰਘ ਤੇ ਹੋਰ ਹਾਜਰ ਸਨ।
Wednesday, 21 August 2024
ਇੰਪੀਰੀਅਲ ਸਕੂਲ ਗ੍ਰੀਨ ਕੈੰਪਸ ਆਦਮਪੁਰ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿੱਚ ਮਾਰੀਆਂ ਮੱਲਾਂ
ਡਾ. ਪ੍ਰਦੀਪ ਸਿੰਘ ਨੇ ਬਤੌਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਵਜੋ ਅਹੁੱਦਾ ਸੰਭਾਲਿਆ
ਹੁਸ਼ਿਆਰਪੁਰ 21 ਅਗਸਤ (ਅਮਰਜੀਤ ਸਿੰਘ)- ਅੱਜ ਡਾ. ਪ੍ਰਦੀਪ ਸਿੰਘ ਨੇ ਬਤੌਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਵਜੋ ਅਹੁੱਦਾ ਸੰਭਾਲਿਆ। ਇਸ ਮੋਕੇ ਤੇ ਡਾ. ਸੁਰਿੰਦਰਪਾਲ ਕੋਰ, ਸੀਨੀਅਰ ਆਯੂਰਵੈਦਿਕ ਫੀਜੀਸ਼ਨ, ਆਯੂਰਵੈਦਿਕ ਮੇਡੀਕਲ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਹਰੀਸ਼ ਭਾਟੀਆ, ਜਨਰਲ ਸਕਤੱਰ ਡਾ. ਸ਼ਿਵਦੀਪ ਸਿੰਘ ਅਤੇ ਸ੍ਰੀਮਤੀ ਦਲਜੀਤ ਕੌਰ, ਸੁਪਰਡੰਟ-2, ਦਫਤਰ ਡੀ.ਏ.ਯੂ.ੳ ਹੁਸ਼ਿਆਰਪੁਰ ਵੱਲੋ ਬੁੱਕੇ ਦੇ ਕੇ ਡਾ. ਪ੍ਰਦੀਪ ਸਿੰਘ ਦਾ ਨਿੱਘਾ ਸਵਾਗਤ ਕੀਤਾ। ਇਸ ਮੋਕੇ ਤੇ ਡਾ. ਪ੍ਰਦੀਪ ਸਿੰਘ ਜੀ ਵੱਲੋ ਸਮੂਹ ਡਾਕਟਰ, ਉਪ ਵੈਦ, ਫੀਲਡ ਸਟਾਫ ਅਤੇ ਦਫਤਰੀ ਸਟਾਫ ਨੂੰ ਨਿਰਦੇਸ਼ ਦਿੱਤੇ ਗਏ ਕਿ ਆਪਣਾ ਕੰਮ ਪੂਰੀ ਤੰਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਜਾਵੇ। ਡਿਸਪੈਂਸਰੀ ਵਿੱਚ ਆਉਣ ਵਾਲੇ ਮਰੀਜਾਂ ਦਾ ਚੰਗੀ ਤਰਾਂ ਨਿਰੀਖਣ ਕਰਨ ਉਪਰੰਤ ਇਲਾਜ ਕੀਤਾ ਜਾਵੇ। ਬਜੁਰਗਾਂ ਅਤੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ । ਡਿਸਪੈਂਸਰੀ ਵਿੱਚ ਮੈਡੀਸਨਲ ਪਲਾਂਟ ਲਗਾਏ ਜਾਣ। ਪਿੰਡ ਵਾਸੀਆਂ ਨੂੰ ਆਯੂਰਵੈਦ ਅਤੇ ਯੋਗਾ ਪ੍ਰਣਾਲੀ ਪ੍ਰਤੀ ਜਾਗਰੂਕ ਕੀਤਾ ਜਾਵੇ। ਸਮੇਂ ਸਮੇਂ ਸਿਰ ਮੌਸਮੀ ਬਿਮਾਰੀਆ ਅਤੇ ਉਹਨਾ ਤੋ ਬਚਣ ਦੇ ਉਪਾਅ ਵੀ ਦੱਸੇ ਜਾਣ। ਹਰ ਮਹੀਨੇ ਮੈਡੀਕਲ ਕੈਂਪ ਵੀ ਲਗਾਏ ਜਾਣ ਤਾ ਜੋ ਇਸਦਾ ਫਾਇਦਾ ਜਿਆਦਾ ਤੋ ਜਿਆਦਾ ਲੋਕ ਉਠਾ ਸਕਣ। ਇਸ ਮੋਕੇ ਤੇ ਜ਼ਿਲ੍ਹਾ ਅਫਸਰ ਡਾ. ਪਧੀਪ ਸਿੰਘ ਜੀ ਵੱਲੋ ਯਕੀਨ ਦਿਵਾਇਆ ਗਿਆ ਕਿ ਮੈ ਆਪ ਸਭ ਲਈ ਹਰ ਸਮੇ ਹਾਜਰ ਰਹਾਂਗਾ ਤਾਂ ਜੋ ਆਪ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੋਕੇ ਤੇ ਡਾ. ਗਗਨਦੀਪ ਕੋਰ, ਡਾ. ਕਾਮਨੀ, ਡਾ. ਕਰੁਣਾ ਸ਼ਰਮਾ, ਸ਼੍ਰੀ ਡਿੰਪਲ ਸਿੰਘ ਕਲਰਕ, ਸ਼੍ਰੀਮਤੀ ਰੋਜੀ ਰਾਣੀ ਸਟੇਨੌ ਟਾਈਪਿਸਟ, ਸ਼੍ਰੀ ਮਨੁੰ ਬਾਂਸਲ ਉਪਵੈਦ ਹਾਜਰ ਸਨ।
Saturday, 17 August 2024
ਗੁਰਦਵਾਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਡਰੋਲੀ ਕਲਾਂ ਵਿਖੇ ਭਾਦੋਂ ਦੀ ਸੰਗਰਾਂਦ ਦਿਹਾੜੇ ਤੇ ਹੱਡੀਆਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ
ਕੈਂਪ ਦੌਰਾਨ 282 ਮਰੀਜਾਂ ਨੇ ਕਰਵਾਇਆ ਆਪਣੀਆਂ ਹੱਡੀਆਂ ਦਾ ਚੈੱਕਅਪ
ਐਸ.ਸੀ ਕਾਰਪੋਰੇਸ਼ਨ ਤੋਂ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਪੁੱਜੇ
ਆਦਮਪੁਰ/ਜਲੰਧਰ 17 ਅਗਸਤ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਭਾਂਦੋ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਦੇਖ-ਰੇਖ ਹੇਠ, ਐਨ.ਆਰ.ਆਈ ਸਮੂਹ ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ (ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ), ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਆਈਆਂ ਸੰਗਤਾਂ ਲਈ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਹੀ ਵਿੱਚ ਹੱਡੀਆਂ ਦਾ ਫਰੀ ਚੈੱਕਅਪ ਕੈਂਪ ਵੀ ਲਗਾਇਆ ਗਿਆ।
ਜਿਸ ਵਿੱਚ ਜੋੜਾਂ, ਹੱਡੀਆਂ, ਗੋਢਿਆਂ, ਮੋਢਿਆਂ ਦਾ ਮੁਫਤ ਚੈੱਕਅਪ ਸਿਵਲ ਹਸਪਤਾਲ ਦੇ ਆਰਥੋ ਵਿਭਾਗ ਦੇ ਮਾਹਿਰ ਡਾ. ਗੁਰਚੇਤਨ ਸਿੰਘ ਗਿੱਲ ਵੱਲੋ 282 ਮਰੀਜਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਟੋਆ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਤੇ ਜੀ.ਆਰ.ਡੀ ਕਲੀਨਿਕ ਦੇ ਡਾ. ਮਨਿੰਦਰ ਸਿੰਘ ਭਟੋਆ ਤੇ ਰੀਤੂ ਬਾਲਾ ਵੱਲੋ ਮਰੀਜਾਂ ਦੇ ਸਰੀਰਕ ਟੈਸਟ ਫ੍ਰੀ ਕੀਤੇ ਗਏ। ਇਸ ਮੌਕੇ ਤੇ ਕੁਲਵਿੰਦਰ ਸਿੰਘ ਜ਼ਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਜਲੰਧਰ ਮੁੱਖ ਮਹਿਮਾਨ ਵੱਜੋਂ ਕੈਂਪ ਵਿੱਚ ਪੁੱਜੇ। ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ਼ਾਂ ਦੀ ਜਿਥੇ ਸ਼ਲਾਘਾ ਕੀਤੀ ਉਥੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਹਮਸਫ਼ਰ ਯੂਥ ਕਲੱਬ ਤੇ ਭਾਈ ਸੁਖਜੀਤ ਸਿੰਘ ਵੱਲੋਂ ਪਾਏ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀ ਮੈਂਬਰਾਂ ਵੱਲੋਂ ਡਾਕਟਰ ਸਹਿਬਾਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਜੀ.ਆਰ.ਡੀ ਕਲਿਨਿਕ ਦੇ ਡਾ. ਮਨਿੰਦਰ ਸਿੰਘ, ਰਿੱਤੂ ਬਾਲਾ, ਹਰਪ੍ਰੀਤ ਸਿੰਘ, ਕੋਮਲ, ਨਵਜੋਤ ਕੌਰ, ਵਿਸ਼ਾਲ, ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਟੋਆ, ਪੂਨਮ ਭਟੋਆ, ਦਿਵਿਆ ਬਸਰਾ, ਰਾਜਵੀਰ, ਬਸਰਾ, ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਸਵਰਨ ਸਿੰਘ, ਨਰਿੰਦਰ ਸਿੰਘ, ਕਰਮ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਸਰਪੰਚ ਰਛਪਾਲ ਸਿੰਘ, ਪੰਚ ਜਸਪਾਲ ਸਿੰਘ, ਹਰਦਿਆਲ ਸਿੰਘ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਹਾਜਰ ਸਨ।
ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਤਿੰਰਗਾ ਲਹਿਰਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ (ਜਲੰਧਰ) ਵਿਖੇ 78ਵਾਂ ਆਜ਼ਾਦੀ ਦਿਹਾੜਾ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਸਤਿਗੁਰੂ ਰਵਿਦਾਸ ਐਜੂਕੇਸ਼ਨ ਸੁਸਾਇਟੀ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਤੇ ਸਟਾਫ ਵੱਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਹਰਦੀਪ ਕੌਰ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਬਖਸ਼ੀਸ਼ ਲਾਲ ਸਿੱਧੂ, ਭਗਤ ਰਾਮ ਪਵਾਰ, ਕੇਵਲ ਕ੍ਰਿਸ਼ਨ ਵਾਈਸ ਚੇਅਰਮੈਨ ਤੇ ਸਵਿਤਰੀ ਦੇਵੀ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸਕੂਲ ਵਿਖੇ ਸਕੂਲ ਵਿਖੇ ਤਿੰਰਗਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਦੌਰਾਨ ਸਾਰੇ ਬੱਚਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਨੰਨੇ ਮੁੰਨੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇ ਸਭ ਦਾ ਮੰਨ ਮੋਹਿਆ। ਇਸ ਸਮੇਂ ਸਕੂਲ ਦੇ ਸਮੂਹ ਸਟਾਫ ਨੇ ਸਕੂਲ ਵਿੱਚ ਵਿਦਿਆਰਥੀਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਡੇਰਾ ਚਹੇੜੂ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ, ਦੂਰ ਦੁਰਾਡਿਉ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ, ਜੀ.ਟੀ. ਰੋਡ ਚਹੇੜੂ ਵਿਖੇ ਸੰਗਰਾਂਦ ਦੀ ਦਿਹਾੜਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਡੇਰੇ ਦੇ ਮੁੱਖ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਬਹੁਤ ਸਕਿਤਾਰ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਅੰਮ੍ਰਿਤਬਾਣੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿੱਚ ਹੈਂੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਤੇ ਸਾਥੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ (ਸੇਵਾ ਵਾਲੀਆਂ ਬੀਬੀਆਂ ਦਾ ਜਥਾ), ਮਹੇੜੂ ਵਾਲੀਆਂ ਬੀਬੀਆਂ, ਨੰਗਲ ਕਰਾਰ ਖਾਂ ਵਾਲੀਆਂ ਬੀਬੀਆਂ, ਭਾਈ ਪਵਨ ਕੁਮਾਰ ਜਲੰਧਰ ਵਾਲੇ, ਸੁਖਵਿੰਦਰ ਸਿੰਘ ਸਾਰੰਗ ਪੀਐਚਡੀ ਮਿਊਜ਼ਿਕ ਵਿਭਾਗ, ਸੰਦੀਪ ਕੌਰ ਪੀਐਚਡੀ ਪੰਜਾਬੀ ਭਾਸ਼ਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਆਪਣੇ ਰਹਿਬਰਾਂ ਤੇ ਬਜ਼ੁਰਗਾਂ ਦਾ ਸਤਿਕਾਰ ਤੇ ਸੇਵਾ ਕਰਨ ਲਈ ਪ੍ਰੇਰਿਆ। ਇਸ ਸਮਾਗਮ ਮੌਕੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੀ ਗੁਰੂ ਘਰ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਸੈਕਟਰੀ ਕਮਲਜੀਤ ਖੋਥੜਾਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।
ਆਜ਼ਾਦੀ ਦਿਵਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦਾ ਵਿਸ਼ੇਸ਼ ਸਨਮਾਨ
.jpg)
ਕੈਪਸ਼ਨ- ਸਨਮਾਨ ਚਿੰਨ ਨਾਲ ਸਕੂਲ ਪਿ੍ਰੰਸੀਪਲ ਲਵਲੀਨ ਕੌਰ, ਲੈਕਚਰਾਰ ਨੇਕ ਚੰਦ ਤੇ ਹੋਰ ਅਧਿਆਪਕ ਤੇ ਬੱਚੇ।
ਅਮਰਜੀਤ ਸਿੰਘ ਜੰਡੂ ਸਿੰਘਾ- ਸਭ ਤਹਿਸੀਲ ਆਦਮਪੁਰ ਵਿਖੇ 15 ਅਗਸਤ ਆਜ਼ਾਦੀ ਦਾ ਦਿਹਾੜਾ ਤਹਿਸੀਲਦਾਰ ਅਤੇ ਸਮੂਹ ਜਿਲਾ ਪ੍ਰਸ਼ਾਸਨ ਦੀ ਦੇਖਰੇਖ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦੇ ਸਟਾਫ ਅਤੇ ਬੱਚਿਆਂ ਨੂੰ ਵੀ ਇਸ ਸਮਾਗਮ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਇਸ ਮੌਕੇ ਸ਼੍ਰੀ ਨੇਕ ਚੰਦ ਲੈਕਚਰਾਰ ਪੰਜਾਬੀ ਨੇ ਇੱਕ ਦੇਸ਼ ਭਗਤੀ ਦਾ ਗੀਤ ਗਾਇਆ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਸਭ ਦਾ ਮੰਨ ਮੌਹ ਲਿਆ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸ਼੍ਰੀ ਨੇਕ ਚੰਦ ਲੈਕਚਰਾਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਆਦਮਪੁਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਚਿੰਨ ਦੇ ਉਨ੍ਹਾਂ ਦਾ ਸਨਮਾਨ ਕੀਤਾ। ਇਹ ਸਨਮਾਨ ਮਿਲਣ ਤੇ ਸਕੂਲ ਦੇ ਪ੍ਰਿੰਸੀਪਲ ਲਵਲੀਨ ਕੌਰ ਨੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਇਸ ਸਨਮਾਨ ਲਈ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਪ੍ਰੈਸ ਜਾਣਕਾਰੀ ਦੇਣ ਸਮੇਂ ਪਿ੍ਰੰਸੀਪਲ ਲਵਲੀਨ ਕੌਰ, ਲੈਕਚਰਾਰ ਨੇਕ ਚੰਦ, ਰਜਨੀ ਸੇਠੀ, ਸੁਰਿੰਦਰ ਕੌਰ, ਸੁਸ਼ਮਾ, ਸੋਨੀਆ ਕੁਮਾਰੀ, ਜਸਪਾਲ ਲਹਿਰੀ, ਰਤਿਕਾ ਖਨੇਜਾ, ਰਾਜੇਸ਼ ਕੁਮਾਰ, ਵੰਦਨਾਂ, ਪਰਵੀਨ ਕੌਰ, ਜਸਕਰਨ, ਰੋਹਿਤ ਕੁਮਾਰ, ਰਵਿੰਦਰ ਕੁਮਾਰ, ਨੀਤੂ ਸ਼ਰਮਾਂ, ਸੁਖਦੀਪ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ।
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਆਜ਼ਾਦੀ ਦਿਵਸ ਮਨਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖ਼ੇ ਆਜ਼ਾਦੀ ਦਾ 78ਵਾਂ ਕੌਮੀ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਕੱਤਰ ਸ : ਸੁਰਜੀਤ ਸਿੰਘ ਜੀ ਚੀਮਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ‘ਜਨ- ਗਨ -ਮਨ’ ਗਾਇਆ। ਸਕੂਲ ਦੇ ਬੈਂਡ ਗਰੁੱਪ ਨੇ ਵੱਖ- ਵੱਖ ਧੁਨਾਂ ਵਜਾ ਕੇ ਇਕ ਵਿਲੱਖਣ ਪ੍ਰਦਰਸ਼ਨ ਕੀਤਾ। ਐਨਸੀਸੀ ਵਾਲੇ ਬੱਚਿਆਂ ਨੇ ਪਰੇਡ ਮਾਰਚ ਕੀਤਾ ਅਤੇ ਛੋਟੇ ਬੱਚਿਆਂ ਨੇ ਡੰਬਲਸ, ਲੇਜੀਅਮ ਅਤੇ ਟਿੱਪਰੀ ਦਾ ਪ੍ਰਦਰਸ਼ਨ ਬਹੁਤ ਹੀ ਵਧੀਆਂ ਢੰਗ ਵਿੱਚ ਕੀਤਾ। ਸਕੂਲ ਦੇ ਬੱਚਿਆਂ ਨੇ ਨਾਟਕੀ ਅੰਦਾਜ਼ ਵਿੱਚ ਆਰੀਅਨ ਕਾਲ, ਮੋਰੀਆਂ ਸਮਰਾਜ, ਅਸ਼ੋਕਾ ਦੇ ਰਾਜ ਵਿੱਚ ਭਾਰਤ ਦੀ ਚਹੁਮੁਖੀ ਉੰਨਤੀ, ਮੁਗਲ ਅਤੇ ਬ੍ਰਿਟਿਸ਼ ਰਾਜ ਵਿੱਚ ਹੋਏ ਭਾਰਤੀਆਂ ਦੇ ਜ਼ੁਲਮ, ਜਲਿ੍ਹਆਂ ਵਾਲੇ ਬਾਗ ਦਾ ਸਾਕਾ ਬਹੁਤ ਹੀ ਵਧੀਆ ਢੰਗ ਵਿੱਚ ਦਿਖਾਇਆ। ਇਸ ਤੋਂ ਇਲਾਵਾ ਬੱਚਿਆਂ ਨੇ ਕੂਕਾ ਲਹਿਰ ਦੇ ਸ਼ਹੀਦਾਂ, ਸੰਨ 1928 ਵਿੱਚ ਲਾਲਾ ਲਾਜਪਤ ਰਾਏ ਉੱਤੇ ਹੋਇਆ ਲਾਠੀ ਚਾਰਜ਼, ਮਹਾਤਮਾ ਗਾਂਧੀ ਦਾ ਸਤਿਆਗ੍ਰਹਿ ਅਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਦੀ ਫਾਂਸੀ ਆਦਿ ਦੀਆਂ ਸ਼ਹਾਦਤਾਂ ਦੀਆਂ ਝਲਕੀਆਂ ਬੱਚਿਆਂ ਨੇ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀਆਂ। ਸਕੂਲ ਦੇ ਇਕ ਵਿਦਿਆਰਥੀ ਨੇ ਬੜੇ ਹੀ ਗਰਮ ਜੋਸ਼ੀ ਅਤੇ ਉਤਸ਼ਾਹ ਨਾਲ ਸ਼ਹੀਦ ਊਧਮ ਸਿੰਘ ਨੇ ਜਰਨਲ ਅਡਵਾਇਰ ਨੂੰ ਲੰਡਨ ਪਹੁੰਚ ਕੇ ਜਲਿ੍ਹਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਗੋਲੀ ਮਾਰ ਕੇ ਆਤਮ ਸਮਰਪਣ ਕਰਨ ਉੱਤੇ ਕਵਿਤਾ ‘ਮੈਨੂੰ ਫੜ ਲੋ ਲੰਡਨ ਵਾਸੀਓ, ਮੈ ਖੜਾ ਪੁਕਾਰਾ‘ ਪੇਸ਼ ਕੀਤੀ। ਨਰਸਰੀ ਤੋਂ ਲੈਕੇ ਪੰਜਵੀ ਜਮਾਤ ਤੱਕ ਦੇ ਛੋਟੇ- ਛੋਟੇ ਬੱਚਿਆਂ ਨੇ ਫੈਂਸੀ ਡਰੈੱਸ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਬੱਚਿਆਂ ਨੇ ਆਜ਼ਾਦੀ ਦੇ ਸੂਰਮੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਰਾਣੀ ਲਕਸ਼ਮੀ ਬਾਈ ਪਹਿਰਾਵਿਆ ਵਿੱਚ ਸਭ ਦਾ ਮਨ ਮੋਹ ਲਿਆ ਅਤੇ ਇਨ੍ਹਾਂ ਪਹਿਰਾਵਿਆਂ ਨੂੰ ਪਾਕੇ ਸ਼ਹੀਦਾਂ ਦੀ ਯਾਦ ਨੂੰ ਸਾਡੇ ਦਿਲਾਂ ਵਿੱਚ ਤਾਜ਼ਾ ਕਰ ਦਿੱਤਾ। ਕੁੜੀਆਂ ਅਤੇ ਮੁੰਡਿਆ ਨੇ ਦੇਸ਼ ਭਗਤੀ ਦੀਆਂ ਬੋਲੀਆਂ ਉੱਤੇ ਗਿੱਧਾ ਅਤੇ ਭੰਗੜਾ ਪਾ ਕੇ ਇੱਕ ਵੱਖਰਾ ਮਾਹੌਲ ਸਿਰਜਕੇ ਵਾਹ-ਵਾਹ ਖੱਟੀ।
ਇਸ ਮੌਕੇ ਉਤੇ ਸਕੂਲ ਦੀ ਡਾਇਰੈਕਟਰ ਨਿਸ਼ਾ ਮੜੀਆਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਕੂਲ ਦੇ ਸਕੱਤਰ ਸ : ਸੁਰਜੀਤ ਸਿੰਘ ਜੀ ਚੀਮਾਂ, ਡਾਇਰੈਕਟਰ ਨਿਸ਼ਾ ਮੜੀਆਂ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਹਾਦਤ ਦੇਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਾਨ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆਜ਼ਾਦੀ ਨੂੰ ਮਾਣਦੇ ਹੋਏ ਇਸ ਤੇ ਪਹਿਰਾ ਦੇਣ ਦੀ ਸਭ ਨੇ ਪ੍ਰਤਿਗਿਆ ਲਈ।
ਕੈਪਸ਼ਨ- ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਤਿੰਰਗਾ ਲਹਿਰਾਉਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਿਸ਼ਾ ਮੜੀਆਂ, ਪਿ੍ਰੰਸੀਪਲ ਅਮਿਤਾਲ ਕੌਰ ਤੇ ਹੋਰ।
Thursday, 15 August 2024
ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ 78ਵਾਂ ਅਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ
ਆਦਮਪੁਰ ਦੋਆਬਾ 15 ਅਗਸਤ (ਅਮਰਜੀਤ ਸਿੰਘ)- ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ 78ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੂਰਨ ਹਸਪਤਾਲ ਦੇ ਡਾਕਟਰ ਕਰਨੈਲ ਸਿੰਘ, ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ, ਲਾਇਨਜ਼ ਕਲੱਬ ਆਦਮਪੁਰ ਦੇ ਸੈਕਟਰੀ ਰਜਿੰਦਰ ਪ੍ਰਸ਼ਾਦ, ਪੀ.ਆਰ.ਓ ਲਾਇਨਜ਼ ਕਲੱਬ ਹਰਵਿੰਦਰ ਸਿੰਘ ਪਰਹਾਰ, ਖਜ਼ਾਨਚੀ ਵਿਨੋਦ ਟੰਡਨ, ਲਇਨਜ਼ ਕਲੱਬ ਦੇ ਸਾਬਕਾ ਪ੍ਰਧਾਨ ਤੇ ਜਾਗ੍ਰਤੀ ਕਲੱਬ ਦੇ ਚੇਅਰਮੈਨ-ਗੋਲਡਨ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਪਾਲ, ਸਤਿਕਾਰਯੋਗ ਸਤਪਾਲ ਪਸਰੀਚਾ, ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਯੂਰੋ ਕਿਡਜ਼ ਸਕੂਲ ਆਦਮਪੁਰ ਦੇ ਪ੍ਰਿੰਸੀਪਲ ਸ਼੍ਰੀਮਤੀ ਦੀਪਾ ਪਾਂਡੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਵਾਇਸ ਪ੍ਰਿੰਸੀਪਲ ਪੂਜਾ ਠਾਕੁਰ, ਕੋਆਰਡੀਨੇਟਰ ਰੈਨੂੰ ਚਾਹਲ ਅਤੇ ਸਮੂਹ ਸਟਾਫ਼ ਨੇ ਸਾਰੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਡਾਇਰੈਕਟਰ ਜਗਮੋਹਨ ਅਰੋੜਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਭਾਰਤ ਦੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਅਜ਼ਾਦੀ ਦਿਹਾੜੇ ਦੇ ਸ਼ੁੱਭ ਮੌਕੇ ’ਤੇ ਵਿਦਿਆਰਥੀਆਂ ਨੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ’ਤੇ ਮੁੱਖ ਮਹਿਮਾਨ ਡਾਕਟਰ ਕਰਨੈਲ ਸਿੰਘ ਨੇ ਵੀ ਸਭ ਨੂੰ ਅਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਯਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵੀ ਦੇਸ਼ ਦੀ ਸ਼ਾਨ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਦੇਸ਼, ਦੇਸ਼ ਦੇ ਸਿਪਾਹੀਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਪ੍ਰੇਰਿਤ ਕੀਤਾ।
ਡੇਰਾ ਚਹੇੜੂ ਵਿਖੇ ਕਰਵਾਏ, 67ਵੇਂ ਬਰਸੀ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ
ਸੰਤ ਕਿ੍ਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ- ਲੱਖਾਂ ਸੰਗਤਾਂ ਦੀ ਸ਼ਰਧਾ ਦੇ ਕੇਂਦਰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ, ਜੀ.ਟੀ. ਰੋਡ ਚਹੇੜੂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦਾ 67ਵਾਂ ਬਰਸੀ ਸਮਾਗਮ 12 ਅਗਸਤ ਦਿਨ ਸੋਮਵਾਰ ਨੂੰ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਡੇਰੇ ਦੇ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੇ ਦੇ ਪਹਿਲਾ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਹੈਂੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ (ਸੇਵਾ ਵਾਲੀਆਂ ਬੀਬੀਆਂ ਦਾ ਜਥਾ), ਮੀਰਾਂ ਬਾਈ ਭਜਨ ਮੰਡਲੀ ਭੁੱਲਾ ਰਾਈ ਵਾਲੀਆਂ ਬੀਬੀਆਂ ਦਾ ਜਥਾ, ਭਾਈ ਮੰਗਤ ਰਾਮ ਮਹਿਮੀ ਦਕੌਹੇ ਵਾਲੇ ਤੇ ਢਾਡੀ ਭਾਈ ਗੁਰਦੀਪ ਸਿੰਘ ਜੀ ਉੜਾਪੜ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਨ੍ਹਾਂ ਸਮਾਗਮਾਂ ਵਿੱਚ ਸੰਤ ਕਪੂਰ ਦਾਸ ਅਬਾਦਪੁਰਾ ਜਲੰਧਰ, ਸੰਤ ਟਹਿਲ ਨਾਥ, ਸੰਤ ਰਾਣਾ ਦਾਸ, ਗਿਆਨੀ ਨਾਜਰ ਸਿੰਘ ਜੱਸੋਮਜਾਰਾ, ਸੰਤ ਕਰਨੈਲ ਸਿੰਘ ਲਹਿਰਾਗਾਗਾ, ਮਹੰਤ ਅਵਤਾਰ ਦਾਸ ਚਹੇੜੂ ਵੀ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਆਵਾਜ਼-ਏ-ਕੌਮ ਸਤਿਕਾਰਯੋਗ ਸੰਤਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਜਿਥੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੱਚਾਉਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ਮੌਕੇ ਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ ਬਚਿਆਂ ਦਾ ਇੰਗਲਿਸ਼ ਸਪੀਕਿੰਗ ਕੌਰਸ ਪੂਰਾ ਹੋਣ ਤੇ ਉਨ੍ਹਾਂ ਨੂੰ ਸ੍ਰਟੀਫਿਕੇਟ ਸੰਗਤਾਂ ਕ੍ਰਿਸ਼ਨ ਨਾਥ ਜੀ ਅਤੇ ਮਹਾਂਪੁਰਸ਼ਾਂ ਵੱਲੋਂ ਵੰਡੇ ਗਏ। ਇਸ ਮੌਕੇ ਤੇ “ਸਾਡਾ ਗੁਰੂ ਰਵਿਦਾਸ” ਧਾਰਮਿਕ ਗੀਤ ਦਾ ਪੋਸਟਰ ਵੀ ਮਹਾਂਪੁਰਸ਼ਾਂ ਵੱਲੋਂ ਰਿੰਲੀਜ਼ ਕੀਤਾ ਗਿਆ। ਜਿਸਦੇ ਲੇਖਕ ਪੰਛੀ ਡੱਲੇਵਾਲੀਆ ਤੇ ਗਾਇਕ ਟੀ.ਐਸ.ਤੀਰ ਹਨ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਅਸ਼ੋਕ ਸੰਧੂ ਵਿਰਕਾ ਬਸਪਾ ਆਗੂ, ਚਿਰੰਜੀ ਲਾਲ ਕਾਲਾ ਪ੍ਰਧਾਨ ਬਸਪਾ ਫਗਵਾੜਾ, ਲੇਖ ਰਾਜ ਜਮਾਲਪੁਰੀ, ਸੁਮਿੱਤਰੀ ਦੇਵੀ, ਕਮਲੇਸ਼ ਰਾਣੀ, ਸੁਖਵਿੰਦਰ ਕੌਰ ਇਟਲੀ, ਚਮਨ ਲਾਲ ਜੱਸਲ ਇਟਲੀ, ਪਰਮਜੀਤ ਸੁਮਨ, ਭਰਥ ਯੂ.ਪੀ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਸੈਕਟਰੀ ਕਮਲਜੀਤ ਖੋਥੜਾਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ। ਇਸ ਮੌਕੇ ਤੇ ਸੰਗਤਾਂ ਨੂੰ ’ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਅਤੁੱਟ ਵਰਤਾਏ ਗਏ।
ਮਾਤਾ ਚਿੰਤਪੂਰਨੀ ਆਪਣੇ ਭਗਤਾਂ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ : ਦੇਵਾ ਜਸਵਿੰਦਰ ਕੌਰ ਅੰਜੂ ਜੀ
ਸ਼੍ਰੀ ਪਰਮਦੇਵਾ ਮੰਦਰ ’ਚ ਧਾਰਮਿਕ ਕਲਾਕਾਰਾਂ ਨੇ ਗਾਈ ਮਹਾਮਾਈ ਦੀ ਮਹਿਮਾ
ਜਲੰਧਰ 14 ਅਗਸਤ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਰ ਕਪੂਰ ਪਿੰਡ ਜ਼ਿਲਾ ਜਲੰਧਰ ਵਿਖੇ ਸਾਉਣ ਅਸ਼ਟਮੀ ਦਾ ਤਿਉਹਾਰ ਮੰਦਰ ਦੀ ਮੌਜੂਦਾ ਗੱਦੀਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਸਰਪ੍ਰਸਤੀ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਮੰਦਿਰ ਦੇ ਮੀਤ ਪ੍ਰਧਾਨ ਨਿਰੰਕਾਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਇਸ ਮੌਕੇ ਵਿਜੇ ਝੱਮਟ ਐਂਡ ਪਾਰਟੀ ਸਮੇਤ ਹੋਰਨਾਂ ਧਾਰਮਿਕ ਕਲਾਕਾਰਾਂ ਨੇ ਆਪਣੀ ਖੂਬਸੂਰਤ ਆਵਾਜ਼ ਰਾਹੀਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਨਾਲ ਜੋੜਿਆ ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਏ ਅਤੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਚੇਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਨੇ ਮੰਦਿਰ ਵਿਖੇ ਪੁੱਜੀਆਂ ਸੰਗਤਾਂ ਨੂੰ ਜਿਥੇ ਸਾਉਣ ਮਹੀਨੇ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਕਿਹਾ ਕਿ 5 ਤੋਂ 13 ਅਗਸਤ ਤਕ ਸਾਉਣ ਅਸ਼ਟਮੀ ਦੇ ਨਵਰਾਤਰਿਆਂ ਵਿਚ ਤਾਂ ਪੂਰੇ ਹੁਸ਼ਿਆਰਪੁਰ ਮਾਰਗ ’ਤੇ ਬਹੁਤ ਚਹਿਲ-ਪਹਿਲ ਦੇਖਣ ਨੂੰ ਮਿਲੀ। ਅੱਜ ਦੇ ਸਮਾਰੋਹ ਵਿਚ ਕੰਜਕ ਪੂਜਨ ਤੋਂ ਬਾਅਦ ਭੰਡਾਰਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਨਿਰੰਕਾਰ ਸਿੰਘ ਮੀਤ ਪ੍ਰਧਾਨ ਅਤੇ ਨਰਿੰਦਰ ਸਿੰਘ ਸੋਨੂੰ ਨੇ ਮੰਦਿਰ ਵਿਖੇ ਪੁੱਜੀਆਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗਾਇਕ ਕਲਾਕਾਰਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਵੀ ਕੀਤਾ।
ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਸ. ਜਰਨੈਲ ਸਿੰਘ ਨੂੰ ‘ਹੈਲਥ ਐਂਡ ਵੈਲਵੇਅਰ’ ਕਾਰਜਾਂ ਲਈ ‘ਸਿਵਿਕ ਆਨਰ’ ਐਵਾਰਡ
ਤੁਸੀਂ ਬਿਹਤਰੀਨ: ਦੇਵਾਂਗੇ ਨਾਗਰਿਕ ਐਵਾਰਡ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 15 ਅਗਸਤ 2024 : ਅੱਜ ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਸਲਾਨਾ ਸਿਵਿਕ ਆਨਰ ਐਵਾਰਡ (ਚੰਗੇ ਸ਼ਹਿਰੀ ਜਾਂ ਬਿਹਤਰੀਨ ਨਾਗਰਿਕ ਐਵਾਰਡ) ਦਾ ਆਯੋਜਨ ਕੀਤਾ ਗਿਆ। ਇਹ ਐਵਾਰਡ ਕੌਂਸਿਲ ਵੱਲੋਂ ਸਥਾਨਕ ਖੇਤਰ ਵਿਚ ਕੀਤੇ ਜਾਂਦੇ ਸਮਾਜਿਕ ਕਾਰਜਾਂ ਦੇ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਮਾਣਮੱਤੇ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਹਨ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ‘ਹੈਲਥ ਐਂਡ ਵੈਲਫੇਅਰ’ ਸ਼੍ਰੇਣੀ ਅਧੀਨ ‘ਸਿਵਿਕ ਆਨਰ’ ਦਾ ਐਵਾਰਡ ਸ. ਜਰਨੈਲ ਸਿੰਘ ਜੇ.ਪੀ. ਹੋਰਾਂ ਨੂੰ ਦਿੱਤਾ ਗਿਆ। ਮਾਣਯੋਗ ਮੇਅਰ ਸਾਂਡਲਾ ਹੇਜ਼ਲਹਰਸਟ ਨੇ ਇਹ ਐਵਾਰਡ ਇਕ ਸਮਾਗਮ ਵਿਚ ਭੇਟ ਕੀਤਾ।
ਸ. ਜਰਨੈਲ ਸਿੰਘ ਜੇ.ਪੀ. ਇਲਾਕੇ ਦੇ ਪਹਿਲੇ ਪੰਜਾਬੀ ਭਾਸ਼ਾ ’ਚ ਬੋਲਣ ਵਾਲੇ ਜੇ.ਪੀ. ਬਣੇ ਸਨ, ਜਿਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਦੇ ਨਾਲ ਕਮਿਊਨਿਟੀ ਨੂੰ ਬਹੁਤ ਸਾਰਾ ਫਾਇਦਾ ਹੋਇਆ। ਕਰੋਨਾ ਕਾਲ ਦੇ ਵਿਚ ਉਨ੍ਹਾਂ ਜਰੂਰੀ ਵਸਤਾਂ ਜਿਵੇਂ ਦੁੱਧ, ਪਾਣੀ, ਬੈ੍ਰਡ ਸਮੇਤ ਬਹੁਤ ਸਾਰੇ ਫੂਡ ਪਾਰਸਲ ਕਮਿਊਨਿਟੀ ਤੱਕ ਪਹੁੰਚਾਉਣ ਅਤੇ ਪ੍ਰਬੰਧ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਵੈਕਸੀਨੇਸ਼ਨ ਦੇ ਟੀਕਿਆਂ ਵਾਸਤੇ ਬੂਥ ਲਗਾਏ ਗਏ। ਗੈਬਰੀਅਲ ਸਾਈਕਲੋਨ (ਤੂਫਾਨ) ਦੌਰਾਨ ਪੀੜ੍ਹਤ ਲੋਕਾਂ ਨੂੰ ਮਦਦ ਲਈ ਉਹ ਫਿਰ ਅੱਗੇ ਆਏ, ਭੋਜਨ ਤਿਆਰ ਕਰਕੇ ਵੰਡਿਆ ਗਿਆ। ਹੇਸਟਿੰਗਜ਼ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਪ੍ਰਧਾਨ ਅਤੇ ਹੁਣ ਮੀਤ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਸਮਾਜਿਕ ਕਾਰਜਾਂ ਦੇ ਵਿਚ ਹਮੇਸ਼ਾਂ ਕਮਿਊਨਿਟੀ ਦਾ ਸਾਥ ਲੈ ਕੇ ਵੱਡਾ ਯੋਗਦਾਨ ਪਾਇਆ। ਸ. ਜਰਨੈਲ ਸਿੰਘ ਨੇ ਕਿਹਾ ਕਿ ਇਹ ਐਵਾਰਡ ਉਨ੍ਹਾਂ ਦਾ ਨਹੀਂ ਸਗੋਂ ਪੂਰੀ ਕਮਿਊਨਿਟੀ ਦਾ ਐਵਾਰਡ ਹੈ।
ਵਰਨਣਯੋਗ ਹੈ ਕਿ ਸ. ਜਰਨੈਲ ਸਿੰਘ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਤੋਂ 1988 ’ਚ ਇੱਥੇ ਕਰਮਭੂਮੀ ਦੀ ਖੋਜ਼ ਵਿਚ ਆਏ ਸਨ ਅਤੇ ਉਦੋਂ ਦੇ ਇਥੇ ਹੀ ਰਹਿ ਰਹੇ ਹਨ। ਉਹ 2011 ਵਿੱਚ ਪਹਿਲੇ ਸਥਾਨਿਕ ਪੰਜਾਬੀ ਜਸਟਿਸ ਆਫ ਦਾ ਪੀਸ ਬਣੇ ਸਨ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ਉਤੇ ਬਹੁਤ ਬਹੁਤ ਵਧਾਈ।
ਭਾਜਪਾ ਆਗੂ ਮਨਜੀਤ ਬਾਲੀ ਦੇ ਗ੍ਰਹਿ ਤੱਲ੍ਹਣ ਵਿਖੇ ਮਨਾਇਆ ਅਜਾਦੀ ਦਿਹਾੜਾ
Monday, 12 August 2024
ਬਾਲੀ ਨੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ।

ਜਲੰਧਰ (ਅਮਰਜੀਤ ਸਿੰਘ, ਦਲਜੀਤ ਸਿੰਘ ਕਲਸੀ)- ਅੰਤਰਰਾਸ਼ਟਰੀ ਸੰਸਥਾ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੀ ਪੰਜਾਬ ਇਕਾਈ ਦੇ ਮੁੜ ਬਣੇ ਪ੍ਰਧਾਨ ਮਨਜੀਤ ਬਾਲੀ ਨੇ ਅੱਜ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ। ਅੱਜ ਜਲੰਧਰ ਦੇ ਸਰਕਟ ਹਾਊਸ ਵਿੱਚ ਮਨਜੀਤ ਬਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਬਾਲੀ ਨੇ ਦੱਸਿਆ ਕਿ ਰਜਿੰਦਰ ਖੱਤਰੀ ਲੁਧਿਆਣਾ ਨੂੰ ਸਕੱਤਰ ਜਨਰਲ ਦੀ ਸੇਵਾ ਸੌਂਪੀ ਗਈ। ਬਲਦੇਵ ਸਿੰਘ ਫਤਿਹਗੜ੍ਹ ਸਾਹਿਬ, ਕਮਾਂਡਰ ਬਲਵੀਰ ਸਿੰਘ ਲੁਧਿਆਣਾ, ਦਰਸ਼ਨ ਸਿੰਘ ਨਾਰਥ ਲੁਧਿਆਣਾ, ਬਲਵਿੰਦਰ ਟੂਰਾ ਹੁਸ਼ਿਆਰਪੁਰ, ਗੁਰਪਾਲ ਸਿੰਘ ਗੋਲਡੀ ਐਸ.ਏ.ਐਸ. ਨਗਰ, ਓਮ ਪ੍ਰਕਾਸ਼ ਬਿੱਟੂ (ਕੌਂਸਲਰ) ਫਗਵਾੜਾ, ਰਾਮ ਸਾਂਪਲਾ, ਕੁਮਾਰੀ ਮੀਨੂ ਪਠਾਨਕੋਟ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਡਾ. ਸਮਸ਼ੇਰ ਸਿੰਘ ਬੱਧਣ ਸੰਗਰੂਰ, ਯਸ਼ਪਾਲ ਕੁੰਡਲ ਗੁਰਦਾਸਪੁਰ, ਡਾ. ਦੀਪਕ ਜੋਤੀ ਫਤਿਹਗੜ੍ਹ ਸਾਹਿਬ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਤਰਸੇਮ ਲਾਲ ਕਲਸੀ ਲੁਧਿਆਣਾ, ਚੌਧਰੀ ਮਨਜੀਤ ਲਾਲ ਫਗਵਾੜਾ, ਰਾਜਵਿੰਦਰ ਕੌਰ ਫਗਵਾੜਾ, ਲਲਿਤ ਚੌਹਾਨ ਲੁਧਿਆਣਾ, ਨਵੀਨ ਕੁਮਾਰ ਰਿੱਕੀ ਜਲੰਧਰ, ਜਗਜੀਤ ਇੰਦਰ ਸਿੰਘ ਸੰਗਰੂਰ ਨੂੰ ਸਕੱਤਰ ਬਣਾਇਆ ਗਿਆ ਹੈ। ਸੁਰਜੀਤ ਕੁਮਾਰ ਅਜ਼ਾਦ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ। ਐਡਵੋਕੇਟ ਸੁਰਜੀਤ ਖੋਖਰ ਜਲੰਧਰ, ਐਡਵੋਕੇਟ ਮੋਹਿਤ ਭਾਰਦਵਾਜ ਜਲੰਧਰ, ਐਡਵੋਕੇਟ ਅਰਜੁਨ ਚੌਧਰੀ ਅੰਮ੍ਰਿਤਸਰ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਜਦ ਕਿ ਸੇਠ ਸੱਤਪਾਲ ਮੱਲ ਬੂਟਾ ਮੰਡੀ, ਅਜੀਤ ਸਿੰਘ ਹੁਸ਼ਿਆਰਪੁਰ, ਪ੍ਰੋਫੈਸਰ ਰਛਪਾਲ ਸਿੰਘ ਗਿੱਲ, ਧਰਮਪਾਲ ਰਾਓ ਮੰਡੀ ਗੋਬਿੰਦਗੜ੍ਹ ਸਲਾਹਕਾਰ ਵਜੋਂ ਆਪਣੀ ਜ਼ਿਮੇਵਾਰੀ ਨਿਭਾਉਣਗੇ। ਇਸੇ ਤਰ੍ਹਾਂ ਸੀਮਾਂ ਰਾਣੀ ਤਲਵਾੜਾ, ਗੁਰਦਿਆਲ ਚੰਦ ਰਸੂਲਪੁਰ, ਰਾਮੇਸ਼ ਕੁਮਾਰ ਬਿਆਸ ਪਿੰਡ, ਹਰਪਾਲ ਸਿੰਘ ਰਾਣੀ ਭੱਟੀ, ਆਸਾਂ ਰਾਣੀ ਜਲੰਧਰ, ਰੋਸ਼ਨ ਲਾਲ ਹੀਰ ਜਲੰਧਰ, ਚੌਧਰੀ ਯਸ਼ਪਾਲ ਆਦਮਪੁਰ, ਗੁਰਪ੍ਰੀਤ ਸਿੰਘ ਸਮਰਾ ਕਪੂਰਥਲਾ, ਨਰਿੰਦਰ ਕੁਮਾਰ ਉਰਫ ਵਿੱਕੀ ਪਹਿਲਵਾਨ ਫਿਲੌਰ, ਗੁਰਮੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬਾਲੀ ਨੇ ਕਿਹਾ ਕਿ ਪੀਠ ਦੀਆਂ ਸਰਗਰਮੀਆਂ ਨੂੰ ਪੰਜਾਬ ਵਿੱਚ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਜਲਦੀ ਹੀ ਰਹਿੰਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਬਾਲੀ ਨੇ ਅੰਤਰਰਾਸ਼ਟਰੀ ਪ੍ਰਧਾਨ ਦੁਸ਼ਯੰਤ ਕੁਮਾਰ ਗੌਤਮ, ਰਾਸ਼ਟਰੀ ਪ੍ਰਧਾਨ ਰਵਿਦਾਸੀਆ ਅਚਾਰੀਆ ਸੁਰੇਸ਼ ਰਾਠੌਰ ਉਤਰਾਖੰਡ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਦੀ ਇਕਾਈ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਨ੍ਹਾਂ ਦੇ ਸੰਦੇਸ਼ ਅਤੇ ਉਪਦੇਸ਼ ਘਰ-ਘਰ ਪੁਚਾ ਕੇ ਇੱਕ ਨਿਰੋਏ ਸਮਾਜ ਦੀ ਮੁੜ ਸਥਾਪਤੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਪੀਠ ਦੇ ਮੁੜ ਸੂਬਾ ਪ੍ਰਧਾਨ ਬਣਨ ਤੇ ਮਨਜੀਤ ਬਾਲੀ ਦਾ ਸਨਮਾਨ ਵੀ ਕੀਤਾ ਗਿਆ। ਮੀਟਿੰਗ ਚ ਵਿਸ਼ੇਸ਼ ਤੌਰ ਤੇ ਆਏ ਪੀਠ ਦੇ ਰਾਸ਼ਟਰੀ ਨਵ ਨਿਯੁਕਤ ਆਗੂ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਰਾਸ਼ਟਰੀ ਸਕੱਤਰ, ਡਾ. ਭਗਵਾਨ ਸਿੰਘ ਰਾਸ਼ਟਰੀ ਸਕੱਤਰ, ਡਾ. ਜਤਿੰਦਰ ਕੁਮਾਰ ਬੱਧਣ ਦਾ ਸਨਮਾਨ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਨੂੰ ਪੰਜਾਬ ਇਕਾਈ ਚ ਮਹਿਮਾਨ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਬਾਲੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪੀਠ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾਂ ਲਈ ਪੰਜਾਬ ਇਕਾਈ ਨੂੰ ਹਰ ਤਰ੍ਹਾਂ ਦਾ ਸਹਿਯੋਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਕਾਈ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਦੀਪ ਜੱਸੀ, ਸੁਰਜੀਤ ਗਗਨੌਲੀ, ਇੰਦਰਜੀਤ ਕਲੇਰ, ਚਰਨਜੀਤ ਕੌਰ, ਦਰਸ਼ਨ ਸਿੰਘ ਪਟਿਆਲਾ, ਸਾਬਕਾ ਸਰਪੰਚ ਸਰਵਨ ਚੰਦ, ਕੁਲਵਿੰਦਰ ਚਾਹਲ ਪੰਚ, ਨਿਰਮਲ ਚੰਦ ਦੁੱਬਈ, ਦਵਿੰਦਰ ਕੇਲੇ, ਰਮੇਸ਼ ਕੁਮਾਰ, ਪਰਮਜੀਤ ਪੰਮਾ, ਕੇਵਲ ਕ੍ਰਿਸ਼ਨ, ਬਲਵੀਰ ਲਾਲ ਬੀਰੂ, ਜਗਦੀਸ਼ ਚੰਦ ਆਦਿ ਹਾਜ਼ਰ ਸਨ।
Sunday, 11 August 2024
14 ਅਗਸਤ ਬੁੱਧਵਾਰ ਨੂੰ ਕੁਸ਼ਟ ਆਸ਼ਰਮ ਜਲੰਧਰ ਵਿਖੇ ਹਮਸਫ਼ਰ ਯੂਥ ਕਲੱਬ ਮਨਾਏਗੀ ਅਪੰਗਾਂ ਲਈ ਕੈਂਪ ਦੇ ਰੂਪ ਵਿੱਚ ਆਜ਼ਾਦੀ ਦਿਵਸ
ਅਪੰਗਾਂ ਦਾ ਸਹਾਰਾ ਬਣਕੇ ਬਣਵਾਏਗੀ, ਅਪੰਗ ਪੱਤਰ ਤੇ ਲਗਵਾਏਗੀ1500 ਮਹੀਨਾ ਸਰਕਾਰੀ ਪੇਂਸ਼ਨ, ਹਮਸਫ਼ਰ ਯੂਥ ਕਲੱਬ - ਰੋਹਿਤ ਭਾਟੀਆ
ਅਮਰਜੀਤ ਸਿੰਘ ਜੰਡੂ ਸਿੰਘਾ - ਹਮਸਫ਼ਰ ਯੂਥ ਕਲੱਬ 14 ਅਗਸਤ ਬੁੱਧਵਾਰ ਨੂੰ ਜਲੰਧਰ ਦੇ ਅਪੰਗ ਵਿਆਕਤੀਆਂ ਲਈ ਵਿਸ਼ੇਸ ਕੈਂਪ ਲਗਾ ਕੇ ਅਪੰਗਾਂ ਦੇ ਸਰਟੀਫਿਕੇਟ ਬਨਾਉਣ ਦਾ ਉਪਰਾਲਾ ਕਰ ਰਿਹਾ ਹੈ। ਹਮਸਫ਼ਰ ਯੂਥ ਕਲੱਬ ਮੁੱਖੀ ਅਧਿਕਾਰੀ ਰੋਹਿਤ ਭਾਟੀਆ, ਪੂਨਮ ਭਾਟੀਆ ਨੇ ਕੁਸ਼ਟ ਆਸ਼ਰਮ ਨਜ਼ਦੀਕ ਦੇਵੀ ਤਲਾਬ ਹਸਪਤਾਲ ਸ਼ਿਰਕਤ ਕੀਤੀ ਤਾਂ ਉੱਥੇ ਮੌਜੁਦ ਅਨੇਕਾਂ ਨੇ ਆਪਣਾ ਦੁੱਖ ਫਰੋਲਿਆ ਕੇ ਸਾਨੂੰ ਅਪੰਗ ਹੋਇਆਂ ਨੂੰ ਕਈ ਸਾਲ ਬੀਤ ਚੁੱਕੇ ਹਨ, ਨਾ ਸਾਡੇ ਅਪੰਗਾਂ ਕੋਲ ਅਪੰਗ ਦਸਤਾਵੇਜ਼ ਹਨ ਤੇ ਨਾ ਹੀ ਸਾਡੀ ਸਰਕਾਰੀ ਪੈਨਸ਼ਨ ਲੱਗੀ ਹੈ ਤੇ ਨਾ ਹੀ ਕਿਸੇ ਵੀ ਵੱਲੋਂ ਲਗਾਉਣ ਦੀ ਕੋਸ਼ਿਸ਼ ਹੀ ਕੀਤੀ ਗਈ। ਇਸ ਸਿਲਸਿਲੇ ਤੇ ਰੋਹਿਤ ਭਾਟੀਆ ਵੱਲੋ ਉਨ੍ਹਾਂ ਦੀ ਇਸ ਜ਼ਰੂਰਤ ਨੂੰ ਡੂੰਘਾਈ ਨਾਲ ਸਮਝਦਿਆਂ ਹੋਇਆਂ ਹਮਸਫ਼ਰ ਯੂਥ ਕਲੱਬ ਅਧੀਨ ਪਹਿਲਾਂ ਸਿਵਲ ਸਰਜਨ ਜਲੰਧਰ ਨੂੰ 14 ਅਗਸਤ ਦਿਨ ਬੁਧਵਾਰ ਨੂੰ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਕੁਸ਼ਟ ਆਸ਼ਰਮ ਵਿੱਖੇ ਅਪੰਗ ਸਰਟੀਫਿਕੇਟ ਬਣਾਉਣ ਦਾ ਵਿਸ਼ੇਸ਼ ਕੈਂਪ ਲਗਾਉਣ ਦੀ ਮਨਜ਼ੂਰੀ ਲਈ ਗਈ ਅਤੇ ਨਾਲ ਹੀ ਹਮਸਫ਼ਰ ਯੂਥ ਕਲੱਬ ਅਧਿਕਾਰੀਆਂ ਵੱਲੋ ਇਹ ਵੀ ਫੈਸਲਾ ਲਿਆ ਗਿਆ। ਕਿ 50 ਪ੍ਰਤੀਸ਼ਤ ਜਾਂ ਉਸਤੋਂ ਵੱਧ ਵਿਅਕਤੀਆਂ ਨੂੰ ਜਿਲ੍ਹਾ ਸਮਾਜਿਕ ਸੁਰਖਿਆ ਦੇ ਸਹਿਯੋਗ ਨਾਲ ਇਕ ਮਹੀਨੇ ਵਿੱਚ ਪੈਂਨਸ਼ਨ ਲਾਉਣ ਦਾ ਉਪਰਾਲਾ ਵੀ ਨਾਲ ਹੀ ਮੌਕੇ ਉੱਤੇ ਦਸਤਾਵੇਜ਼ ਸੰਪੂਰਨ ਕਰਕੇ ਜਿਲ੍ਹਾ ਰੈਡ ਕ੍ਰਾਸ ਰਾਹੀਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਭੇਜੇ ਜਾਣਗੇ। ਇੰਡੀਅਨ ਰੈਡ ਕਰਾਸ ਸੁਸਾਇਟੀ ਜਲੰਧਰ ਸੈਕਟਰੀ ਇੰਦਰ ਦੇਵ ਸਿੰਘ ਮਿਨਹਾਸ ਵੱਲੋਂ ਦੱਸਿਆ ਗਿਆ ਕਿ ਹਮਸਫ਼ਰ ਯੂਥ ਕਲੱਬ ਨਾਮ ਦੀ ਹਮਸਫ਼ਰ ਨਹੀਂ ਸਗੋਂ ਸੱਚੇ ਦਿਲੋਂ ਤੇ ਨਿਸਵਾਰਥ ਭਾਵਨਾ ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਡੂੰਘਾਈ ਨਾਲ ਸਮਝਦਿਆਂ ਸੋਚਦਿਆਂ ਪੂਰੇ ਜਿਲ੍ਹੇ ਦੇ ਪ੍ਰਸ਼ਾਂਸ਼ਨ ਨੂੰ ਨਾਲ ਲੈ ਕੇ ਚਲਦਿਆਂ ਕਾਰਜ ਕਰ ਰਹੀ ਹੈ। ਜਿਹਨਾਂ ਨੂੰ ਹਰ ਇੰਡੀਅਨ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋ ਲਾਈਫ ਟਾਈਮ ਮੈਂਬਰਸ਼ਿਪ ਸਰਟੀਫਿਕੇਟ ਦੇ ਨਾਲ ਵੀ ਨਵਾਜਿਆ ਗਿਆ ਹੈ। ਜਿਹਨਾਂ ਨੂੰ ਪ੍ਰਸ਼ਾਸ਼ਨ ਵੱਲੋ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਓਹਨਾਂ ਇਹ ਵੀ ਦਸਿਆ ਕਿ ਹਮਸਫ਼ਰ ਯੂਥ ਕਲੱਬ ਦੀ ਇਸ ਪਹਿਲ ਜੋ ਖ਼ਾਸ ਕਰ ਅਪੰਗ ਵਿਆਕਤੀਆਂ ਦੇ ਅਪੰਗ ਦਸਤਾਵੇਜ ਬਣਾਉਂਣ ਨੂੰ 14 ਅਗਸਤ ਦਿਨ ਬੁੱਧਵਾਰ ਨੂੰ ਜਲੰਧਰ ਦੇ ਦੇਵੀ ਤਲਾਬ ਹਸਪਤਾਲ ਨਜ਼ਦੀਕ ਕੁਸ਼ਟ ਆਸ਼ਰਮ ਵਿਖੇ ਕੈਂਪ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ ਇਸ ਮਹਾਨ ਕਾਰਜ਼ ਦੇ ਨਾਲ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਨਾਲ ਨਾਲ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੇ ਜਿਲ੍ਹਾ ਚਾਈਲਡ ਡਿਵਲੈਂਪਮੇਂਟ ਵਿਭਾਗ ਹਮਸਫ਼ਰ ਯੂਥ ਕਲੱਬ ਨਾਲ ਸੰਪੂਰਨ ਸਹਿਯੋਗ ਵੀ ਦਵੇਗਾ। ਇਸ ਮੌਕੇ ਹਮਸਫ਼ਰ ਯੂਥ ਕਲੱਬ ਡਾਇਰੈਕਟਰ ਪੂਨਮ ਭਾਟੀਆ ਵੱਲੋ ਜਲੰਧਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਾਡੀ ਅਪੰਗਾਂ ਪ੍ਰਤੀ ਗਤਿਵਿਧੀ ਵਿਚ ਹਮਸਫ਼ਰ ਕਲੱਬ ਦਾ ਹਮਸਫ਼ਰ ਬਣ ਕੇ ਸਹਿਯੋਗ ਕੀਤਾ ਜਾਵੇ। ਓਹਨਾ ਇਹ ਵੀ ਦਸਿਆ ਕਿ ਜਲੰਧਰ ਦੇ 50 ਤੋਂ ਵੱਧ ਪ੍ਰਤਿਸ਼ਤ ਅਪੰਗ ਵਿਅਕਤੀ ਸਾਡੇ ਨਾਲ ਸਿੱਧਾ ਇਸ ਨੰਬਰ ਉਤੇ 8847227820 ਸੰਪਰਕ ਕਰਕੇ ਅਪੰਗ ਪੱਤਰ ਤੇ ਪੈਂਨਸ਼ਨ ਲਗਵਾਉਣ ਵਿਚ ਮੁਫ਼ਤ ਮਦਦ ਲੈ ਸਕਦੇ ਹਨ।
Thursday, 8 August 2024
ਜਾਗਦੇ ਰਹੋ ਸੱਭਿਆਚਾਰਕ ਮੰਚ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਨੂੰ
ਹੁਸ਼ਿਆਰਪੁਰ 8 ਜੁਲਾਈ (ਤਰਸੇਮ ਦੀਵਾਨਾ )- ਜਾਗਦੇ ਰਹੋ ਸੱਭਿਆਚਾਰਕ ਮੰਚ ਰਜਿ. ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ਼ ਇੰਡੀਆ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਵਾਇਆ ਜਾਵੇਗਾ | ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਉਸਤਾਦ ਸੁਰਿੰਦਰ ਪਾਲ ਪੰਛੀ,ਰਾਣੀ ਰਣਦੀਪ, ਅਜਮੇਰ ਦੀਵਾਨਾ, ਸੱਤਾ ਮੰਡਾਲੀ, ਜੀਤ ਹਰਜੀਤ, ਰਾਮ ਕਠਾਰੀਆ, ਅਲੀਜਾ ਦੀਵਾਨਾ ਅਤੇ ਹੋਰ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਦੀਵਾਨਾ ਚੇਅਰਮੈਨ ਅਤੇ ਸਕੱਤਰ ਜਨਰਲ ਵਿਨੋਦ ਕੌਸ਼ਲ ਨੇ ਦੱਸਿਆ ਕਿ ਇਸ ਸਾਲ ਸਲਾਨਾ ਸੂਫ਼ੀਆਨਾ ਮੇਲੇ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ| ਇਸ ਮੌਕੇ ਪ੍ਰਿੰਸੀਪਲ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਭਗਤ ਨਗਰ ਨਜਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|
Wednesday, 7 August 2024
ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵਿੱਚ 'ਸ਼ੋਅ ਐਂਡ ਟੈੱਲ' ਪ੍ਰਤੀਯੋਗਿਤਾ ਵਿਚ ਦਿਬਯਮ, ਮਿਸ਼ਿਕਾ ਅਤੇ ਰਾਜਵੀਰ ਨੇ ਬਾਜੀ ਮਾਰੀ
ਆਦਮਪੁਰ 07 ਅਗਸਤ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵਿੱਚ 'ਸ਼ੋਅ ਐਂਡ ਟੈੱਲ' ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਇੰਪੀਰੀਅਲ ਸਕੂਲ ਦੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਜੀ ਨੇ ਦੱਸਿਆ ਕਿ ਇਹ ਪ੍ਰਤਿਯੋਗਿਤਾ ਜਮਾਤ ਤੀਸਰੀ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ ਸੀ। ਜਮਾਤ ਤੀਸਰੀ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਕੇ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਨਾਲ ਰਚਨਾਤਮਕਤਾ ਦਾ ਵਿਕਾਸ ਹੋਵੇਗਾ। ਸਕੂਲ ਦੇ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਰੇਨੂੰ ਜੀ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ਵਿੱਚ ਨੈਤਿਕ ਅਤੇ ਆਤਮ- ਨਿਰਭਰਤਾ ਵਰਗੇ ਗੁਣ ਪੈਦਾ ਕਰਨਗੀਆਂ। ਇਸ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਦਿਬਅਮ ਜੈਨਾ, ਦੂਸਰਾ ਸਥਾਨ ਮਿਸ਼ਿਤਾ ਉੱਪਲ ਅਤੇ ਤੀਸਰਾ ਸਥਾਨ ਰਾਜਵੀਰ ਸਿੰਘ ਨੇ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ ਜੀ ਨੇ ਕਿਹਾ ਕਿ ਬੱਚੇ ਰਾਸ਼ਟਰ ਦੇ ਨਿਰਮਾਤਾ ਹਨ। ਇਹਨਾਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੀਆਂ ਪ੍ਰਤੀਯੋਗਿਤਾਵਾਂ ਆਯੋਜਨ ਹੋਣੀਆਂ ਚਾਹੀਦੀਆਂ ਹਨ।
Tuesday, 6 August 2024
ਡੇਰਾ ਚਹੇੜੂ ਵਿਖੇ 67ਵੇਂ ਬਰਸੀ ਸਮਾਗਮ 12 ਅਗਸਤ ਦਿਨ ਸੋਮਵਾਰ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ, ਜੀ.ਟੀ. ਰੋਡ ਚਹੇੜੂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦਾ 67ਵਾਂ ਬਰਸੀ ਸਮਾਗਮ 12 ਅਗਸਤ ਦਿਨ ਸੋਮਵਾਰ ਨੂੰ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਡੇਰੇ ਦੇ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।
12 ਅਗਸਤ ਨੂੰ ਅੰਮ੍ਰਿਤਬਾਣੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਢਾਡੀ ਭਾਈ ਗੁਰਦੀਪ ਸਿੰਘ ਜੀ ਉੜਾਪੜ ਵਾਲੇ ਤੇ ਹੋਰ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਨੂੰ ਸੰਤ ਕ੍ਰਿਸ਼ਨ ਨਾਥ ਜੀ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸੰਗਤਾਂ ਨੂੰ ’ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਫੋਟੋ - ਸੰਤ ਕ੍ਰਿਸ਼ਨ ਨਾਥ ਜੀ
ਪਿੰਡ ਗੀਗਨੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਪਿੰਡ ਗੀਗਨੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Sunday, 4 August 2024
ਥਾਣਾ ਪਤਾਰਾ ਦੀ ਪਤਾਰਾ ਪੁਲਿਸ ਨੇ ਭਗੌੜਾ ਕਾਬੂ ਕੀਤਾ
ਜਲੰਧਰ 03 ਅਗਸਤ (ਅਮਰਜੀਤ ਸਿੰਘ)- ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਵੱਖ-ਵੱਖ ਮਾਮਲਿਆਂ ਚ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਐੱਸ.ਐੱਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮ ਰਵੀ ਸਿੰਘ ਉਰਫ਼ ਬੱਕਰਾ ਵਾਸੀ ਮਸੀਤ ਵਾਲੀ ਗਲੀ ਢਿੱਲਵਾਂ ਰੋਡ, ਜਲੰਧਰ ਖਿਲਾਫ਼ ਥਾਣਾ ਪਤਾਰਾ ਵਿਖੇ ਮੁਕੱਦਮਾ ਨੰਬਰ 95 ਮਿਤੀ 9 ਦਸੰਬਰ 2021 ਅ/ਧ 379 ਬੀ /411 ਤੇ ਮੁਕੱਦਮਾ ਨੰਬਰ-106 ਮਿਤੀ 30 ਦਸੰਬਰ 2021 ਅ/ਧ 379 ਬੀ /411 ਦਰਜ ਸਨ। ਮੁਲਜ਼ਮ ਦੋਹਾਂ ਮਾਮਲਿਆਂ ਚ ਭਗੌੜਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਪਹਿਲੇ ਮਾਮਲੇ ਚ ਮਿਤੀ 12 ਅਕਤੂਬਰ 2022 ਤੇ ਦੂਜੇ ਮਾਮਲੇ ਚ ਮਿਤੀ ਮਿਤੀ 26 ਅਕਤੂਬਰ 2022 ਨੂੰ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਿਤੀ 14 ਨਵੰਬਰ 2023 ਨੂੰ ਥਾਣਾ ਰਾਮਾ-ਮੰਡੀ ਵਿਖੇ ਅਧੀਨ ਧਾਰਾ 302/14/149 ਤੇ 25/27-54-59 ਅਸਲਾ ਐਕਟ ਦਰਜ ਹੋਏ ਮਾਮਲੇ ਚ ਥਾਣਾ ਰਾਮਾ-ਮੰਡੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦ ਕਰਵਾਇਆ ਗਿਆ ਸੀ, ਜਿਥੋਂ ਉਸ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਭੇਜਿਆ ਗਿਆ ਹੈ।
Saturday, 3 August 2024
ਪਿੰਡ ਬੋਲੀਨਾ ਵਾਸੀ ਚੋਰਾਂ ਦੀ ਦਹਿਸ਼ਤ ਦੇ ਸਾਏ ਵਿੱਚ : ਰਾਮ ਸਿੰਘ ਬੋਲੀਨਾ
ਆਏ ਦਿਨ ਪਿੰਡ ਬੋਲੀਨਾ ਨੂੰ ਚੌਰਾਂ ਵਲੋ ਬਣਾਇਆ ਜਾ ਰਿਹਾ ਨਿਸ਼ਾਨਾ
ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ : ਰਾਮ ਸਿੰਘ ਬੋਲੀਨਾ
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਬੋਲੀਨਾ ਦੋਆਬਾ ਜਲੰਧਰ ਵਿਖੇ ਚੋਰਾਂ ਵਲੋ ਪਹਿਲਾ ਐਨ.ਆਰ.ਆਈ ਦੇ ਘਰ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਅਤੇ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕੇ ਪਿੰਡ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਪ੍ਰਸ਼ਾਸਨ ਦੇ ਸਿਰ ਤੇ ਜੂੰ ਨਹੀ ਸਰਕਦੀ। ਲੋਕਾਂ ਦੇ ਦੱਸਣ ਤੇ ਦੇਖਣ ਵਿੱਚ ਆਇਆ ਹੈ ਚੌਰ ਰਾਤ ਨੂੰ ਅੱਠ ਤੋ ਦੱਸ ਗਰੁੱਪਾਂ ਚ ਘੁੰਮਦੇ ਲੋਕਾਂ ਨੂੰ ਦਿਖਾਈ ਦਿੱਤੇ ਹਨ। ਪਿੰਡ ਬੋਲੀਨਾ ਦੇ ਹੀ ਇੱਕ ਦੇ ਇੱਕ ਸਮਾਜ ਸੇਵਕ ਦੇ ਘਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਤੇ ਉਨ੍ਹਾਂ ਦੇ ਘਰ ਵਿੱਤ ਲੱਗੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਰਾਮ ਸਿੰਘ ਬੋਲੀਨਾ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ, ਸ੍ਰੀ ਮਦਨ ਗੋਪਾਲ ਬਾਘਾ ਸੀਨੀਅਰ ਲੀਡਰ ਪੰਜਾਬ ਕਾਂਗਰਸ ਅਤੇ ਗੁਰਦੀਪ ਸਿੰਘ ਸਾਬਕਾ ਸਰਪੰਚ ਬੋਲੀਨਾ ਨੇ ਕਿਹਾ ਅਗਰ ਪਿੰਡ ਵਿੱਚ ਕਿਸੇ ਇਨਸਾਨ ਦਾ ਜਾਨ-ਮਾਲ ਦਾ ਨੁਕਸਾਨ ਹੋਇਆ। ਤਾਂ ਉਸਦਾ ਜਿੁੰਮੇਵਾਰ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਪਿੰਡ ਦੀ ਸੁਰੱਖਿਆ ਲਈ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਸੜਕਾਂ ਤੇ ਉਤਰਨਾ ਪਿਆ ਤਾ ਢਿੱਲ ਨਹੀ ਕਰਾਂਗੇ। ਇਸ ਮੌਕੇ ਤੇ ਸੰਤੋਖ ਸਿੰਘ, ੳਮ ਪ੍ਰਕਾਸ਼, ਚਰਨਜੀਤ ਬਾਘਾ, ਰਣਜੀਤ ਸਿੰਘ, ਬਰਾੜ ਸਾਬ ਅਤੇ ਸੁਨੀਲ ਬਾਘਾ ਤੇ ਹੋਰ ਹਾਜ਼ਰ ਸਨ।
ਕੈਪਸ਼ਨ- ਪਿੰਡ ਬੋਲੀਨਾ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਦਿੰਦੇ ਰਾਮ ਸਿੰਘ ਬੋਲੀਨਾ, ਗੁਰਦੀਪ ਸਿੰਘ, ਮਦਨ ਗੋਪਾਲ ਬਾਘਾ।
खत्री सभा (रजिस्टर) की बैठक 4 अगस्त को
फगवाड़ा (शिव कौड़ा)- खत्री सभा (रजिस्टर) फगवाड़ा के अध्यक्ष मदन मोहन बजाज ने बताया कि सभा के विकास के लिए अति आवश्यक है कि लोकतांत्रिक ढंग से सभा के चुनाव उपयुक्त समय पर होते रहें तथा सर्वसम्मति से नई कार्यकारिणी का गठन होता रहे श्री बजाज ने बताया कि हमारी टीम का कार्यकाल समाप्त हो रहा है नई कार्यकारिणी के गठन के लिए हमारी बैठक 4 अगस्त रविवार को सुबह 10.30 बजे मंदिर बाबा भंडारी,गली नं 1-A,बसरा पैलेस के पीछे गुरू हरकिशन नगर फगवाड़ा में होगी




.jpg)
%20(1).jpg)
.jpg)





.jpg)
.jpg)
.jpg)
.jpg)
.jpg)
.jpg)
.jpg)
.jpg)





