Wednesday, 27 November 2024

ਪਿੰਡ ਬਘਾਣਾ ਦੀ ਨਵੀਂ ਬਣੀ ਪੰਚਾਇਤ ਨੇ ਸੜਕ ਦੀ ਰਿਪੇਰਿੰਗ ਦਾ ਕੰਮ ਕਰਵਾਇਆ : ਬਲਵਿੰਦਰ ਸਿੰਘ ਬਘਾਣਾ



ਆਦਮਪੁਰ, 28 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ) :
ਪਿੰਡ ਬਘਾਣਾ ਤੋਂ ਰਿਹਾਣਾ ਜੱਟਾਂ ਨੂੰ ਜਾਂਦੀ ਸੜਕ ਤੇ ਥਾਂ ਥਾਂ ਡੂੰਘੇ ਟੋਏ ਪਏ ਹੋਏ ਸਨ। ਜਿਸਨੂੰ ਦੇਖਦੇ ਹੋਏ ਪਿੰਡ ਬਘਾਣਾ ਦੀ ਨਵੀਂ ਬਣੀ ਪੰਚਾਇਤ ਨੇ ਪੀ.ਡਬਲਯੂ.ਡੀ ਵਿਭਾਗ ਦੇ ਅਧਿਕਾਰੀ ਰਾਜੀਵ ਉੱਪਲ ਐਸਡੀਓ ਅਤੇ ਜੇਈ ਜਤਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਬਘਾਣਾ ਤੋਂ ਰਿਹਾਣਾ ਜੱਟਾਂ ਨੂੰ ਜਾਂਦੀ ਸੜਕ ਤਰਸਯੋਗ ਹਾਲਤ ਨੂੰ ਦੇਖਦੇ ਹੋਏ, ਇਸ ਤਿੰਨ ਕਿਲੋਮੀਟਰ ਦੇ ਕਰੀਬ ਸੜਕ ਤੇ ਪਏ ਡੂੰਗੇ ਟੋਇਆਂ ਨੂੰ ਪੂਰਦੇ ਹੋਏ ਰਿਪੇਰਿੰਗ ਦਾ ਕੰਮ ਕਰਵਾਇਆ ਗਿਆ। ਸਰਪੰਚ ਬਘਾਣਾ ਨੇ ਕਿਹਾ ਇਸ ਸੜਕ ਦੀ ਹਾਲਤ ਬਹੁਤ ਖਰਾਬ ਸੀ, ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾਂ ਕਰਨਾਂ ਪੈਦਾਂ ਸੀ। ਜਿਸਦੇ ਚੱਲਦੇ ਕਿਸੇ ਵਕਤ ਵੀ ਕੋਈ ਵੀ ਹਾਦਸਾ ਵਾਪਰਨ ਦਾ ਖਦਸਾ ਬਣਿਆ ਰਹਿੰਦਾ ਸੀ ਤੇ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਸੀ। ਜਿਸਨੂੰ ਦੇਖਦੇ ਹੋਏ ਪਿੰਡ ਬਘਾਣਾ ਦੀ ਪੰਚਾਇਤ ਨੇ ਅਰਦਾਸ ਬੇਨਤੀ ਉਪਰੰਤ ਸੜਕ ਦੀ ਰਿਪੇਰਿੰਗ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਬਘਾਣਾ, ਸਚਿਨ ਕੁਮਾਰ ਪੰਚ, ਬਲਵਿੰਦਰ ਸਿੰਘ ਪੰਚ, ਰਾਮ ਲੁਭਾਇਆ ਪੰਚ, ਡਾਕਟਰ, ਪਿੰਕੀ ਪੰਚ, ਅਮਰਜੀਤ ਕੁਮਾਰ, ਰਮਨਜੀਤ ਸਿੰਘ ਕਾਲਾ, ਫੋਜੀ ਬਲਦੇਵ ਸਿੰਘ, ਫੋਜੀ ਬਲਵਿੰਦਰ ਸਿੰਘ, ਅਮਨਦੀਪ ਪੱਬੀ, ਗੁਰਮੇਲ ਸਿੰਘ, ਗੁਰਮੀਤ ਸਿੰਘ, ਗੁਰਮੀਤ ਰਾਮ ਆਦਿ ਹਾਜ਼ਰ ਸਨ।

ਬਾਬਾ ਫੱਤੂ ਜੀ ਦੀ 68ਵੀਂ, ਸੰਤ ਬਾਬਾ ਜਵਾਲਾ ਸਿੰਘ ਜੀ ਦੀ 67ਵੀਂ ਤੇ ਜਰਨੈਲ ਸਿੰਘ ਕਾਲਰਾ ਦੀ 37ਵੀਂ, ਬਰਸੀ 1 ਦਸੰਬਰ ਨੂੰ - ਗੁਰਦਿਆਲ ਸਿੰਘ ਕਾਲਰਾ, ਤਰਲੋਚਨ ਸਿੰਘ ਕਾਲਰਾ

 


ਆਦਮਪੁਰ 28 ਨਵੰਬਰ (ਅਮਰਜੀਤ ਸਿੰਘ)-
ਬ੍ਰਹਮ ਗਿਆਨੀ 108 ਸੰਤ ਬਾਬਾ ਫੱਤੂ ਦੀ 68ਵੀਂ, ਬ੍ਰਹਮ ਗਿਆਨੀ 108 ਸੰਤ ਬਾਬਾ ਜਵਾਲਾ ਸਿੰਘ ਦੀ 67ਵੀ ਤੇ ਬੱਬਰ ਅਕਾਲੀ ਜਰਨੈਲ ਸਿੰਘ ਕਾਲਰਾ ਦੀ 37ਵੀ ਸਲਾਨਾ ਬਰਸੀ ਜਰਨੈਲ ਸਿੰਘ ਕਾਲਰੇ ਵਾਲਿਆ ਦੇ ਗ੍ਰਹਿ ਪਿੰਡ ਲੁਟੇਰਾ ਕਲਾ ਕਾਲਰਾ ਫਾਰਮ ਨੇੜੇ ਚੌਹਾਨ (ਜਲੰਧਰ) ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਰਧਾ ਨਾਲ 1 ਦਸੰਬਰ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ l ਬਰਸੀ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਤਰਲੋਚਨ ਸਿੰਘ ਕਾਲਰਾ, ਜਥੇਦਾਰ ਗੁਰਦਿਆਲ ਸਿੰਘ ਕਾਲਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਬੀਬੀ ਦਵਿੰਦਰ ਕੌਰ ਕਾਲਰਾ ਮੈਂਬਰ ਐਸਜੀਪੀਸੀ. ਆਦਮਪੁਰ ਨੇ ਦੱਸਿਆ ਕੇ ਬਰਸੀ ਸਮਾਗਮ ਦੌਰਾਨ 29 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਤੇ 1 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਸਵੇਰੇ 10 ਵਜੇ ਤੋਂ 3 ਵਜੇ ਤੱਕ ਭਾਈ ਮੱਖਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਚੰਨਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਕੇਸ਼ਗੜ੍ਹ ਸਾਹਿਬ,ਢਾਡੀ ਜੱਥਾ ਭਾਈ ਗੁਰਦਿਆਲ ਸਿੰਘ ਲੱਖਪੁਰ, ਦਰਬਾਰ ਸਾਹਿਬ ਤੋਂ ਕਥਾ ਵਾਚਕ ਤੇ ਪੰਥ ਦੇ ਹੋਰ ਮਹਾਨ ਰਾਗੀ ਢਾਡੀ ਜੱਥੇ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ l ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਬਰਸੀ ਸਮਾਗਮ ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ l ਇਸ ਮੌਕੇ ਵਰਿੰਦਰ ਸਿੰਘ, ਮਨਤੇਜ਼ ਸਿੰਘ, ਬਲਤੇਜਵੀਰ ਸਿੰਘ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ ਤੇ ਹੋਰ ਪਰਿਵਾਰਿਕ ਮੈਂਬਰ ਹਾਜਰ ਸਨ l

ਡੀਸੀਪੀ ਬਿਊਰੋ ਵਲੋਂ ਸੰਤੋਖਪੁਰਾ ਵਿਖੇ ਲਗਾਇਆ 16ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ


ਡੀਸੀਪੀ ਬਿਊਰੋ ਵਲੋਂ  ਸੰਤੋਖਪੁਰਾ ਵਿਖੇ ਲਗਾਇਆ 16ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ l

ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਤੇ ਅੱਖਾਂ ਨੂੰ ਨਵੀ ਰੋਸ਼ਨੀ ਦੇਣਾ ਸਾਡਾ ਮੁੱਖ ਮਕਸਦ - ਰਾਸ਼ਟਰੀ ਪ੍ਰਧਾਨ ਇਕਬਾਲ ਮਹੇ
ਆਦਮਪੁਰ, 28 ਨਵੰਬਰ  (ਅਮਰਜੀਤ ਸਿੰਘ)- ਸਮਾਜ ਸੇਵਾ,ਜਰੂਰਤਮੰਦ ਲੋਕਾਂ ਦੀ ਮਦਦ ਕਰਨਾ, ਅੱਖਾਂ ਨੂੰ ਨਵੀ ਰੌਸ਼ਨੀ ਦੇਣਾ ਸਾਡਾ ਮੁੱਖ ਮਕਸਦ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੀਸੀਪੀ. ਬਿਊਰੋ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਮਹੇ ਨੇ  ਸੰਤੋਖਪੁਰਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ 16ਵੇ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਅਪ੍ਰੇਸ਼ਨ ਕੈੰਪ ਦੌਰਾਨ ਕੀਤਾ l ਉਨ੍ਹਾਂ ਦੱਸਿਆ ਕੇ ਸੰਸਥਾਂ ਵੱਲੋਂ ਲਗਾਏ ਗਏ ਕੈੰਪ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 151 ਦੇ ਕਰੀਬ ਮਰੀਜਾਂ ਦਾ ਚੈਕਅੱਪ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ  ਤੇ ਅਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਸੰਸਥਾਂ ਵਲੋਂ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ l ਇਕਬਾਲ ਮਹੇ ਨੇ ਕਿਹਾ ਕੇ ਉਹ ਆਪਣੇ ਸਮੂਹ ਮੈਂਬਰਾਂ ਦੇ ਨਾਲ ਹੋਰ ਵੀ ਕਈ ਤਰਾਂ ਦੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ ਜਿਸ ਵਿੱਚ ਉਹ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਉਣਾ, ਖੂਨਦਾਨ ਕੈੰਪ ਲਗਾਉਣਾ, ਸਕੂਲਾਂ ਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨਾ ਤੇ ਹੋਰ ਕਈ ਸਮਾਜ ਭਲਾਈ ਦੇ ਕੰਮ ਸ਼ਾਮਿਲ ਹਨ l ਇਸ ਮੌਕੇ ਮਹਿਲਾ ਵਿੰਗ ਜਲੰਧਰ ਦੀ ਪ੍ਰਧਾਨ ਰਗੀਨਾ ਦਾਸ ਨੇ ਇੰਦਰਜੀਤ ਕੌਰ ਨੂੰ ਡੀਸੀਪੀ ਬਿਊਰੋ ਚ ਸ਼ਾਮਿਲ ਹੋਣ ਤੇ ਸੰਸਥਾਂ ਦਾ ਆਈ ਕਾਰਡ ਦਿੱਤਾ l ਸਮਾਜ ਸੇਵਾ ਚ ਵਧੀਆ ਸੇਵਾਵਾਂ ਦੇਣ ਤੇ ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆਂ ਵਲੋਂ ਡੀਸੀਪੀ.ਬਿਊਰੋ ਦੀ ਪੂਰੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ l ਇਸ ਮੌਕੇ ਮਨਦੀਪ ਸਿੰਘ ਪ੍ਰਧਾਨ ਜਲੰਧਰ, ਵਿਵੇਕ ਸਿੰਘ ਮੀਤ ਪ੍ਰਧਾਨ ਜਲੰਧਰ, ਦਫਤਰ ਮੈਨੇਜਰ ਅਨੀਕੇਤ ਕਾਹਲੋਂ ,ਅਭਿਸ਼ੇਕ ਸ਼ਰਮਾ, ਵਿਕਰਮ ਅਤੇ ਹੋਰ ਪਤਵੰਤੇ ਹਾਜਿਰ ਸਨl

Tuesday, 26 November 2024

ਇੱਕ ਹੱਥ ਤੁਹਾਡਾ ਤੇ ਇੱਕ ਸਾਡਾ ਦੋਵੇਂ ਮਿਲਕੇ ਨਸ਼ੇ ਤੇ ਕਰਾਇਮ ਨੂੰ ਪੰਜਾਬ ਵਿਚੋਂ ਜੜੋਂ ਖ਼ਤਮ ਕਰ ਸਕਦੇ ਹਨ : ਡੀਆਈਜੀ ਨਵੀਨ ਸਿੰਗਲਾ, ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ


ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਹਜ਼ਾਰਾ ਵਿਖੇ ਕਰਵਾਇਆ “ਸੰਪਰਕ ਪ੍ਰੋਗਰਾਮ ਤਹਿਤ ਵਿਸ਼ੇਸ਼ ਸਮਾਗਮ
ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ, ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਕੀਤੀ ਸ਼ਿਰਕਤ
ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਹਜ਼ਾਰਾ ਜਲੰਧਰ ਵਿੱਖੇ ਜਿਲ੍ਹਾ ਦਿਹਾਤੀ ਪੁਲਿਸ ਅਤੇ ਪਬਲਿਕ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਐਸਪੀ ਮੁਖਤਿਆਰ ਰਾਏ, ਹਲਕਾ ਆਦਮਪੁਰ ਦੇ ਡੀਐਸਪੀ ਕੁਲਵੰਤ ਸਿੰਘ ਪੀਪੀਐਸ ਤੇ ਐਸ.ਐਚ.ਉ ਪਤਾਰਾ ਹਰਦੇਵਪ੍ਰੀਤ ਸਿੰਘ, ਐਸ.ਐਚ.ਉ ਆਦਮਪੁਰ ਰਵਿੰਦਰਪਾਲ ਸਿੰਘ ਵੱਲੋਂ ਫੁੱਲਾਂ ਦੇ ਬੁੱਕੇ ਭੇਟ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਇਹ ਕਰਵਾਏ ਗਏ ਸਮਾਗਮ ਮੌਕੇ ਤੇ ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਇਲਾਕੇ ਦੀਆਂ ਪੰਚਾਇਤਾਂ ਦੇ ਸਰਪੰਚ, ਪੰਚ ਨੰਬਰਦਾਰ ਤੇ ਹੋਰ ਸ਼ਖਸੀਅਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ਾਂ ਵੇਚਣ ਵਾਲੇ ਤਸਕਰ ਜਨਤਾ ਦੀਆਂ ਰਹਾਇਸ਼ਾਂ ਨਜ਼ਦੀਕ ਹੀ ਰਹਿੰਦੇ ਹਨ ਤੇ ਉਨ੍ਹਾਂ ਕਿਹਾ ਅਗਰ ਇਸ ਤਰ੍ਹਾਂ ਦੇ ਸ਼ੱਕੀ ਵਿਆਕਤੀ ਬਾਰੇ ਕਿਸੇ ਸਖਸ਼ ਨੂੰ ਪਤਾ ਚਲਦਾ ਹੈ ਤਾਂ ਉਹ ਤੁਰੰਤ ਇਲਾਕੇ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਉਸ ਵਿਆਕਤੀ ਤੇ ਕਾਰਵਾਈ ਕਰਕੇ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਪੁਲਿਸ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਨਸ਼ੇ ਦੀਆਂ ਵੱਡੀਆਂ ਖੇਪਾਂ ਨੂੰ ਖਤਮ ਕਰ ਚੁੱਕੀ ਹੋ ਜੋ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਪੰਜਾਬ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ ਤੇ ਨਾਲ ਨਾਲ ਹੋਰ ਵੀ ਸਹਾਇਤਾ ਤੇ ਕਰਾਇਮ ਤੇ ਨਸ਼ਾਂ ਖਤਮ ਕਰਨ ਲਈ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਜੋ ਵਿਆਕਤੀ ਪੁਲਿਸ ਨੂੰ ਸੁਚਨਾਂ ਦਿੰਦਾ ਹੈ ਉਸਦਾ ਸਾਰਾ ਪਤਾ ਗੁੱਪਤ ਰੱਖਿਆ ਜਾਵੇਗਾ। ਕੋਈ ਵੀ ਵਿਆਕਤੀ ਇਲਾਕੇ ਪੁਲਿਸ ਤੋਂ ਲੈ ਕੇ ਸੀਨੀਅਰ ਅਧਿਕਾਰੀ ਤੱਕ ਸੂਚਨਾਂ ਦੇਣ ਲਈ ਸਪੰਰਕ ਕਰ ਸਕਦਾ ਹੈ ਤੇ ਸੰਪਰਕ ਪ੍ਰੋਗਰਾਮ ਤਹਿਤ ਨੋਜਵਾਨ ਵੀਰ ਵੀ ਆਪਣਾ ਸਹਿਯੋਗ ਵੱਧ ਤੋਂ ਵੱਧ ਕਰਨ। ਉਨ੍ਹਾਂ ਕਿਹਾ ਸ਼ੋਸ਼ਲ ਮੀਡੀਆਂ ਤੇ ਅਗਰ ਕੋਈ ਜਾਣਕਾਰੀ ਸ਼ੇਅਰ ਹੁੰਦੀ ਹੈ ਤਾਂ ਉਸਤੇ ਗੌਰ ਕਰਦੇ ਹੋਏ ਉਸਨੂੰ ਸ਼ੇਅਰ ਨਾ ਕੀਤਾ ਜਾਵੇ ਤਾਂ ਜੋ ਪਬਲਿਕ ਤੱਕ ਕੋਈ ਗਲਤ ਸੂਚਨਾਂ ਨਾ ਜਾ ਸਕੇ। ਉਨ੍ਹਾਂ ਕਿਹਾ ਪਿੰਡ ਪਿੰਡ ਵਿੱਚ ਪੰਚਾਇਤਾਂ ਤੇ ਮੋਹਤਵਰ ਠੀਕਰੀ ਪਹਿਰੇ ਜਰੂਰ ਲਗਾਉਣ। ਉਨ੍ਹਾਂ ਕਿਹਾ ਆਪਣੇ ਮੁਹੱਲਿਆ ਵਿੱਚ ਖਾਸ ਨਜ਼ਰ ਰੱਖੀ ਜਾਵੇ। ਤਾਂ ਜੋ ਕੋਈ ਅਣਸੁਖਾਵੀ ਘਟਨਾਂ ਨਾ ਵਾਪਰ ਸਕੇ।  
             ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸਹਿਬਾਨਾਂ ਹੁਕਮਾਂ ਤਹਿਤ ਇਹ ਹੱਥ ਨਾਲ ਹੱਥ ਮਿਲਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਹੋਇਆ ਹੈ। ਉਨ੍ਹਾਂ ਕਿਹਾ ਇਕ ਹੱਥ ਪਬਲਿਕ ਦਾ ਇੱਕ ਹੱਥ ਪੰਜਾਬ ਪੁਲਸ ਦਾ, ਪੰਜਾਬ ਵਿਚੋਂ ਨਸ਼ੇ ਦੇ ਕੌਹੜ ਤੇ ਕਰਾਇਮ ਨੂੰ ਖਤਮ ਕਰੇਗਾ। ਉਨ੍ਹਾਂ ਕਿਹਾ “ਸੰਪਰਕ ਪ੍ਰੋਗਰਾਮ ਦੇ ਕਰੀਬ 24 ਸਮਾਗਮ ਕਰਵਾਏ ਜਾ ਚੁੱਕੇ ਹਨ ਤੇ 25ਵਾਂ ਅੱਜ ਦਾ ਸਮਾਗਮ ਹੈ। ਉਨ੍ਹਾਂ ਸਰਪੰਚਾਂ, ਪੰਚਾਂ ਤੇ ਮੋਹਤਵਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ। ਉਨ੍ਹਾਂ ਕਿਹਾ ਸੰਪਰਕ ਪ੍ਰੋਗਰਾਮ ਤਹਿਤ ਗਲੀਆਂ ਤੋਂ ਲੈ ਕੇ ਪਿੰਡ ਤੇ ਪਿੰਡ ਤੋਂ ਲੈ ਕੇ ਸ਼ਹਿਰ ਤੇ ਪੂਰੇ ਪੰਜਾਬ ਵਿਚੋਂ ਨਸ਼ਾਂ ਤੇ ਕਰਾਇਮ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਗਲੀਆਂ, ਪਿੰਡ ਤੋਂ ਅਸੀਂ ਨਸ਼ਾਂ ਖਤਮ ਕਰ ਦਿੱਤਾ ਤਾਂ ਸ਼ਹਿਰ ਤੇ ਪੰਜਾਬ ਵਿਚੋਂ ਆਪੇ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਦੇ ਵੀ ਮਾੜੇ ਅਨਸਰ ਦੀ ਕੋਈ ਵੀ ਪਤਵੰਤਾਂ ਜਾਂ ਪੰਚਾਇਤਾਂ ਸਾਥ ਨਾ ਦੇਣ ਸਗੋਂ ਉਸਦੀ ਸੂਚਨਾਂ ਇਲਾਕਾ ਪੁਲਿਸ ਨੂੰ ਦੇਣ। ਉਨ੍ਹਾਂ ਕਿਹਾ ਕੁਝ ਸ਼ਰਾਰਤੀ ਅਨਸਰ ਫੇਕ ਕਾਲਾਂ ਰਾਹੀਂ ਲੋਕਾਂ ਨੂੰ ਧਮਕਾ ਕੇ ਰੁਪਿਆਂ ਦੀ ਮੰਗ ਕਰਦੇ ਹਨ ਉਨਾਂ ਬਾਰੇ ਵੀ ਪੁਲਸ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਪੰਜਾਬ ਪੁਲਸ ਹਰ ਪੰਜਾਬ ਵਾਸੀ ਸਾਥ ਦੇਵੇ।
      ਸੰਪਰਕ ਪ੍ਰੋਗਰਾਮ ਤਹਿਤ ਬੋਲਦੇ ਹੋਏ ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੂਬੇ ਵਿੱਚੋਂ ਕ੍ਰਾਈਮ ਦਾ ਖਾਤਮਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਦੋਂ ਤੱਕ ਸਮਾਜ ’ਚੋਂ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਕਰ ਸਕਦੀ ਜਿੰਨਾਂ ਚਿਰ ਲੋਕ ਖੁਦ ਅੱਗੇ ਆ ਕੇ ਪੁਲਿਸ ਦਾ ਸਾਥ ਨਹੀਂ ਦਿੰਦੇ । ਉਨ੍ਹਾਂ ਕਿਹਾ ਕਿ ਇਸੇ ਲਈ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਲਈ ਉਨ੍ਹਾਂ ਇਲਾਏ ਦੀਆਂ ਸਮੂਹ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।
      ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ ਤੇ ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ (ਸੀਨੀਅਰ ਆਪ ਆਗੂ) ਨੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਮ ਜਨਤਾ ਨਾਲ ਰਿਸ਼ਤੇ ਸੁਖਾਵੇਂ ਕਰਨ ਲਈ ਸ਼ੁਰੂ ਕੀਤੇ ਗਏ ਇਸ ਅਭਿਆਨ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਇਲਾਕੇ ਵਿੱਚ ਵਧਦੀਆਂ ਜਾ ਰਹੀਆਂ ਵਾਰਦਾਤਾਂ ਉਤੇ ਚਿੰਤਾ ਵਿਅਕਤ ਕਰਦਿਆਂ ਇਲਾਕੇ ’ਚ ਪੁਲਿਸ ਗਸ਼ਤ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਇਲਾਕੇ ’ਚੋਂ ਨਸ਼ਾ ਰੂਪੀ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਇਲਾਕਾਵਾਸੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਇਲਾਕੇ ਦੇ ਲੋਕ ਪੁਲਿਸ ਦਾ ਪੂਰਾ ਸਹਿਯੋਗ ਕਰਨਗੇ।  ਇਸ ਮੌਕੇ ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾ ਦੇ ਸਰਪੰਚ ਪੰਚ ਤੇ ਮੋਹਤਵਰ ਵਿਆਕਤੀ ਹਾਜ਼ਰ ਸਨ।

Sunday, 10 November 2024

ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿੱਚ 50ਵਾਂ ਸਲਾਨਾ ਜੋੜ ਮੇਲਾ 17 ਤੋਂ 19 ਨਵੰਬਰ ਤੱਕ



50ਵੇਂ ਜੋੜ ਮੇਲੇ ਦੀ ਗੋਲਡਨ ਜੁਬਲੀ ਮਨਾਉਦੇ ਹੋਏ, 19 ਨਵੰਬਰ ਦੀ ਰਾਤ ਹੋਵੇਗਾ, ਵਿਸ਼ਾਲ ਭਗਵਤੀ ਜਾਗਰਣ
ਆਦਮਪੁਰ/ਜਲੰਧਰ 09 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਪਰਮ ਪੂਜਨੀਕ, ਬ੍ਰਹਮਲੀਨ ਸੱਚਖੰਡ ਵਾਸੀ ਸ਼੍ਰੀ ਪਰਮ ਦੇਵਾ ਜੀ ਮਹਾਰਾਜ ਦੀ ਕਪੂਰ ਪਿੰਡ ਵਾਲਿਆਂ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 50ਵੇਂ ਸਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੀ ਗੋਲਡਨ ਜੁਬਲੀ ਮਨਾਂਉਦੇ ਹੋਏ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਕਪੂਰ ਪਿੰਡ ਜਲੰਧਰ ਵਿਖੇ ਮਿਤੀ 19 ਨਵੰਬਰ ਜੇਠੇ ਮੰਗਲਵਾਰ ਨੂੰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਜਾ ਰਿਹਾ ਹੈ। ਸ਼੍ਰੀ ਪਰਮ ਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ (ਰਜਿ.) ਦੇ ਸਮੂਹ ਮੈਂਬਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 17 ਨਵੰਬਰ ਨੂੰ ਪਹਿਲਾ ਹਵਨ ਕੁੰਡ ਸਥਾਪਨਾ ਦੀ ਰਸਮ ਸਵੇਰੇ 10 ਵਜੇ ਕੀਤੀ ਜਾਵੇਗੀ, 18 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 19 ਨਵੰਬਰ ਨੂੰ ਸਵੇਰੇ 10 ਵਜੇ ਪੈਣਗੇ, ਉਪਰੰਤ ਝੰਡੇ ਦੀ ਰਸਮ 12 ਵਜੇ ਸੰਗਤਾਂ ਵੱਲੋਂ ਨਿਭਾਈ ਜਾਵੇਗੀ ਤੇ ਸੰਗਤਾਂ ਨੂੰ ਭੰਡਾਰਾ ਵਿਤਰਿਤ ਕੀਤਾ ਜਾਵੇਗਾ।

 ਰਾਤ 9 ਵਜੇ ਅਰੰਭ ਹੋਵੇਗਾ, ਵਿਸ਼ਾਲ ਭਗਵਤੀ ਜਾਗਰਣ : ਸਲਾਨਾ 50ਵੇਂ ਜੋੜ ਮੇਲੇ ਦੀ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਣ ਦੀ ਅਰੰਭਤਾ ਜੋਤ ਪਰਚੰਡ ਕਰਕੇ ਰਾਤ 9 ਵਜੇ ਨਵੰਬਰ ਦਿਨ ਮੰਗਲਵਾਰ ਕੀਤੀ ਜਾਵੇਗੀ। ਜਿਸ ਵਿੱਚ ਨਾਂਮਵਰ ਗਾਇਕ ਫਿਰੋਜ਼ਖਾਨ, ਗਾਇਕ ਵਿਜੇ ਝੱਮਟ ਤੇ ਹੋਰ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਸਬੰਧੀ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੇਅਰਪਰਸਨ ਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ, ਪ੍ਰਧਾਨ ਬੀਬੀ ਪਿਆਰੀ ਜੀ ਦੀ ਦੇਖਰੇਖ ਹੇਠ ਮੀਤ ਪ੍ਰਧਾਨ ਨਿਰੰਕਾਰ ਸਿੰਘ, ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਗਾਇਕ ਵਿਜੇ ਝੱਮਟ, ਸੇਵਾਦਾਰ ਰਣਜੀਤ ਕੁਮਾਰ ਵੱਲੋਂ ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਚੋਪੜਾ, ਐਮ.ਐਲ.ਏ ਸੁਖਵਿੰਦਰ ਕੌਟਲੀ, ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ ਤੇ ਐਸ.ਐਚ.ਉ ਥਾਣਾ ਪਤਾਰਾ ਹਰਦੇਵਪ੍ਰੀਤ ਸਿੰਘ ਨੂੰ ਸੱਦਾ ਪੱਤਰ ਸੋਪਿਆ। ਸ਼੍ਰੀ ਪਵਨ ਕੁਮਾਰ ਟੀਨੂੰ ਸਾਬਕਾ ਐਮਐਲਏ ਨਤਮਸਤਕ ਹੋਣ ਵਾਸਤੇ ਸ਼੍ਰੀ ਪਰਮ ਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ ਵਿਖੇ ਪੁੱਜੇ। ਜਿਥੇ ਉਨ੍ਹਾਂ ਦਾ ਸਕੱਤਰ ਨਰਿੰਦਰ ਸਿੰਘ ਸੋਨੂੰ ਤੇ ਸਾਥੀਆਂ ਵੱਲੋਂ ਉਚੇੇਚੇ ਤੋਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਅਭੈ ਸੈਣੀ ਤੇ ਅਨੁਰੀਤ ਸੈਣੀ ਵੀ ਮੌਜੂਦ ਸਨ।

50ਵੇਂ ਜੋੜ ਮੇਲੇ ਦੀ ਗੋਲਡਨ ਜੁਬਲੀ ਮੌਕੇ ਕਪੂਰ ਪਿੰਡ ਵਿੱਚ ਹੋਵੇਗਾ, 50ਵਾਂ ਵਿਸ਼ਾਲ ਭਗਵਤੀ ਜਾਗਰਣ



ਦੇਸ਼ਾਂ ਵਿਦੇਸ਼ਾਂ ਤੋਂ 50ਵੇਂ ਜੋੜ ਮੇਲੇ ਤੇ ਭਗਵਤੀ ਜਾਗਰਣ ਮੌਕੇ ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਣਗੀਆਂ ਸੰਗਤਾਂ : ਨਰਿੰਦਰ ਸਿੰਘ ਸੋਨੂੰ
ਆਦਮਪੁਰ/ਜਲੰਧਰ 10 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਰੱਬੀ ਰੂਹ, ਪਰਮ ਪੂਜਨੀਕ, ਬ੍ਰਹਮਲੀਨ ਸੱਚਖੰਡ ਵਾਸੀ ਸ਼੍ਰੀ ਪਰਮ ਦੇਵਾ ਜੀ ਮਹਾਰਾਜ ਦੀ ਕਪੂਰ ਪਿੰਡ ਵਾਲਿਆਂ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 50ਵੇਂ ਸਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੀ ਗੋਲਡਨ ਜੁਬਲੀ ਮਨਾਂਉਦੇ ਹੋਏ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਕਪੂਰ ਪਿੰਡ ਜਲੰਧਰ ਵਿਖੇ ਮਿਤੀ 19 ਨਵੰਬਰ ਜੇਠੇ ਮੰਗਲਵਾਰ ਨੂੰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਜਾ ਰਿਹਾ ਹੈ।

ਸ਼੍ਰੀ ਪਰਮ ਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ (ਰਜਿ.) ਦੇ ਸਮੂਹ ਮੈਂਬਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 17 ਨਵੰਬਰ ਨੂੰ ਪਹਿਲਾ ਹਵਨ ਕੁੰਡ ਸਥਾਪਨਾ ਦੀ ਰਸਮ ਸਵੇਰੇ 10 ਵਜੇ ਕੀਤੀ ਜਾਵੇਗੀ, 18 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 19 ਨਵੰਬਰ ਨੂੰ ਸਵੇਰੇ 10 ਵਜੇ ਪੈਣਗੇ, ਉਪਰੰਤ ਝੰਡੇ ਦੀ ਰਸਮ 12 ਵਜੇ ਸੰਗਤਾਂ ਵੱਲੋਂ ਨਿਭਾਈ ਜਾਵੇਗੀ ਤੇ ਸੰਗਤਾਂ ਨੂੰ ਭੰਡਾਰਾ ਵਿਤਰਿਤ ਕੀਤਾ ਜਾਵੇਗਾ।


 ਰਾਤ 9 ਵਜੇ ਅਰੰਭ ਹੋਵੇਗਾ, ਵਿਸ਼ਾਲ ਭਗਵਤੀ ਜਾਗਰਣ :
ਸਲਾਨਾ 50ਵੇਂ ਜੋੜ ਮੇਲੇ ਦੀ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਣ ਦੀ ਅਰੰਭਤਾ ਜੋਤ ਪਰਚੰਡ ਕਰਕੇ ਰਾਤ 9 ਵਜੇ ਨਵੰਬਰ ਦਿਨ ਮੰਗਲਵਾਰ ਕੀਤੀ ਜਾਵੇਗੀ। ਜਿਸ ਵਿੱਚ ਨਾਂਮਵਰ ਗਾਇਕ ਫਿਰੋਜ਼ਖਾਨ, ਗਾਇਕ ਵਿਜੇ ਝੱਮਟ ਤੇ ਹੋਰ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਸਬੰਧੀ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੇਅਰਪਰਸਨ ਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ, ਪ੍ਰਧਾਨ ਬੀਬੀ ਪਿਆਰੀ ਜੀ ਦੀ ਦੇਖਰੇਖ ਹੇਠ ਮੀਤ ਪ੍ਰਧਾਨ ਨਿਰੰਕਾਰ ਸਿੰਘ, ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਗਾਇਕ ਵਿਜੇ ਝੱਮਟ, ਸੇਵਾਦਾਰ ਰਣਜੀਤ ਕੁਮਾਰ, ਗੁਰਪ੍ਰੀਤ ਗੋਪੀ, ਭੁਪਿੰਦਰ ਸਾਬੀ, ਪਰਸ਼ੂਰਾਮ ਵੱਲੋਂ ਅੱਜ ਐਮ.ਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਡੀਐਸਪੀ ਆਦਮਪੁਰ ਕੁਲਵੰਤ ਸਿੰਘ ਪੀਪੀਐਸ, ਸਮਾਜ ਸੇਵਕ ਵਿਵੇਕ ਖੰਨਾਂ, ਸਮਾਜ ਸੇਵਕ ਵਰਿੰਦਰ ਸ਼ਰਮਾਂ, ਸਮਾਜ ਸੇਵਕ ਮਨਦੀਪ ਜੱਸਲ ਨੂੰ ਸੱਦਾ ਪੱਤਰ ਸੋਪਿਆ। ਸ਼੍ਰੀ ਪਵਨ ਕੁਮਾਰ ਟੀਨੂੰ ਸਾਬਕਾ ਐਮਐਲਏ ਨਤਮਸਤਕ ਹੋਣ ਵਾਸਤੇ ਸ਼੍ਰੀ ਪਰਮ ਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ ਵਿਖੇ ਪੁੱਜੇ। ਜਿਥੇ ਉਨ੍ਹਾਂ ਦਾ ਸਕੱਤਰ ਨਰਿੰਦਰ ਸਿੰਘ ਸੋਨੂੰ ਤੇ ਸਾਥੀਆਂ ਵੱਲੋਂ ਉਚੇੇਚੇ ਤੋਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਅਭੈ ਸੈਣੀ ਤੇ ਅਨੁਰੀਤ ਸੈਣੀ ਵੀ ਮੌਜੂਦ ਸਨ।

Thursday, 7 November 2024

जे.सी. क्लब आदमपुर का 12 दिवसीय दिवाली फन मेला धूमधाम से शुरू हुआ



आदमपुर 6 नवंबर (अमरजीत सिंह)-: जे.सी. क्लब आदमपुर के 12 दिवसीय दिवाली फन मेला के अध्यक्ष जे.सी. मानव कोचर की देखरेख में ग्रुप सदस्यों के सहयोग से आदमपुर में इसकी जोरदार शुरुआत हुई। मेले का उद्घाटन मुख्य अतिथि नगर कौंसिल आदमपुर के अध्यक्ष दर्शन सिंह करवल ने भाई साहिब की ओर से गुरु महाराज के चरणों में अरदास करने के बाद रिबन काटकर किया। जे.सी. क्लब आदमपुर के सभी सदस्यों द्वारा हर वर्ष किये जाने वाले इस प्रयास की सराहना करते हुए कहा कि जितने दिन यह मेला नगर कौंसिल द्वारा आयोजित किया जाएगा उन्हें हर तरह का सहयोग दिया जाएगा। जेसीसी क्लब आदमपुर के अध्यक्ष मानव कोचर ने कहा कि इस 12 दिवसीय दिवाली फन मेले के दौरान खाने-पीने की चीजें, मनोरंजन के लिए विभिन्न सुविधाएं दी जाएंगी। बच्चों के लिए तरह
तरह के झूले, बड़ों के लिए झूले और मनोरंजन के लिए बहुत कुछ उपलब्ध कराया जाएगा और मेले के आखिरी दिन 10 नवंबर को एक लकी ड्रा भी निकाला जाएगा। इसमें जुटाई गई सारी धन राशि को उनका क्लब सामाजिक कल्याण कार्यों में निवेश करेगा। उन्होंने बताया कि क्लब द्वारा पिछले 26 वर्षों से हर साल आयोजित होने वाले सामूहिक विवाह सम्मेलन के दौरान अब तक लगभग 80 लड़कियों
की शादी की जा चुकी है। इस दौरान जोगिंदर पाल, कनु बंसल (सभी पार्षद), जे. सी. देविंदर सूरी, जे.सी. हरप्रीत संधू, जे.सी. जगमोहन अरोड़ा, जे. सी. अनुप वर्मा, देविंदर बंसल (डीसी), जे. सी. हितेश दिलबागी, जे. सी. नरिंदर कुक्कू, गुरमुख सिंह सूरी, राजेस कुमार राजू, कैप्टन गुरमीत सिंह, सतविंदर अरोड़ा, संजीव नायर, हैप्पी अग्रवाल, सुरेश कुमार ठकुराल और अन्य शहरवासी मौजूद थे।

Wednesday, 6 November 2024

ਬੀ.ਡੀ.ਓ ਦਫਤਰ ਫਗਵਾੜਾ ਵਿਖੇ ਨਵੇਂ ਬਣੇ ਸਰਪੰਚ ਸਾਹਿਬਾਨਾਂ ਦੀ ਮੀਟਿੰਗ ਹੋਈ

ਫਗਵਾੜਾ (ਬਿਊਰੌ)- ਬੀ.ਡੀ.ਓ ਦਫਤਰ ਫਗਵਾੜਾ ਵਿਖੇ ਨਵੇਂ ਬਣੇ ਸਰਪੰਚਾਂ ਦੀ ਮੀਟਿੰਗ ਹੋਈ/ਜਿਸ ਵਿਚ 8 ਨਵੰਬਰ ਨੂੰ ਹੋ ਰਿਹਾ ਸੂਬਾ ਪੱਧਰੀ ਸੋਹ ਚੁੱਕ ਸਮਾਗਮ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸੋਂਹ ਚੁੱਕ ਸਮਾਗਮ ਸਬੰਧੀ ਨਵੇਂ ਬਣੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਪੱਤਰ ਕਾਰਡ ਜਾਰੀ ਕੀਤੇ ਗਏ, ਇਸ ਮੌਕੇ ਬੀ. ਡੀ.ਪੀ.ਓ ਸਾਹਿਬ ਫਗਵਾੜਾ ਰਾਮਪਾਲ ਰਾਣਾ, ਜੇਈ ਅਮਨਦੀਪ ਸਿੰਘ, ਜੇਈ ਅਨਿਲ ਕੁਮਾਰ, ਮਲਕੀਤ ਚੰਦ ਪੰਚਾਇਤ ਸੈਕਟਰੀ, ਸੰਜੀਵ ਕੁਮਾਰ, ਪੰਚਾਇਤ ਸੈਕਟਰੀ, ਸੁਲੱਖਣ ਸਿੰਘ ਪੰਚਾਇਤ ਸੈਕਟਰੀ, ਸਰਪੰਚ ਬਲਵਿੰਦਰ ਸਿੰਘ ਬਘਾਣਾ, ਰਾਜਾ ਕ੍ਰਿਪਾਲ ਸਿੰਘ  ਰਾਮਪੁਰ ਖਲਿਆਣ, ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।

ਲਾਇਨਜ਼ ਕਲੱਬ ਆਦਮਪੁਰ ਵਲੋਂ ਸਵ. ਸ. ਜਗਤ ਸਿੰਘ ਤੇ ਮਾਤਾ ਭਾਗਵੰਤੀ ਦੇ ਪਰਿਵਾਰ ਵਲੋਂ ਸਵ. ਅਜੀਤ ਸਿੰਘ ਮਿਨਹਾਸ ਦੀ ਯਾਦ ਚ ਪਿੰਡ ਢੰਡੋਰ ਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈੰਪ ਲਗਾਇਆ ਗਿਆ l


**170 ਮਰੀਜਾਂ ਦਾ ਚੈਕਅੱਪ ਕਰ 49 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ**
ਆਦਮਪੁਰ 6 ਨਵੰਬਰ (ਬਿਊਰੌਂ)-- ਲਾਇਨਜ਼ ਕਲੱਬ ਆਦਮਪੁਰ ਵਲੋਂ ਲਾਇਨ ਆਈ ਹਸਪਤਾਲ ਆਦਮਪੁਰ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ,ਵਾਇਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਲਾਇਨਜ਼ ਕਲੱਬ ਆਦਮਪੁਰ ਦੇ ਪ੍ਰਧਾਨ ਕੁਲਵੀਰ ਸਿੰਘ ਭੋਗਪੁਰੀਆ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਡਮੁੰਡਾ (ਆਦਮਪੁਰ) ਤੇ ਆਈਜ਼ ਫਾਰ ਦਾ ਵਰਲਡ ਕੈਨੇਡਾ ਤੇ ਸਵ. ਸ. ਜਗਤ ਸਿੰਘ ਤੇ ਮਾਤਾ ਭਾਗਵੰਤੀ ਦੇ ਪਰਿਵਾਰ ਦੇ ਸਹਿਯੋਗ ਨਾਲ ਸਵ. ਅਜੀਤ ਸਿੰਘ ਮਿਨਹਾਸ ਦੀ ਯਾਦ ਚ ਪਿੰਡ ਢੰਡੋਰ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਅਪ੍ਰੇਸ਼ਨ ਕੈੰਪ ਲਗਾਇਆ ਗਿਆ l ਕੈੰਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਆਈ ਹਸਪਤਾਲ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ, ਵਾਇਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਭੋਗਪੁਰੀਆ ਦੱਸਿਆ ਕੇ ਕੈੰਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 170 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆ ਦਿੱਤੀਆਂ ਤੇ 49 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਜਿਨ੍ਹਾਂ ਦੇ ਅਪ੍ਰੇਸ਼ਨ ਲਾਇਨ ਆਈ ਹਸਪਤਾਲ ਆਦਮਪੁਰ ਵਿਖੇ 17 ਨਵੰਬਰ ਨੂੰ ਸ਼ੁਰੂ ਹੋ ਰਹੇ ਮੈਗਾ ਆਈ ਅਪ੍ਰੇਸ਼ਨ ਕੈੰਪ ਚ ਮੁਫ਼ਤ ਕੀਤੇ ਜਾਣਗੇ l ਉਨ੍ਹਾਂ ਦੱਸਿਆ ਕੇ ਇਸ ਕੈੰਪ ਚ  ਉੱਘੇ ਸਮਾਜ ਸੇਵਕ ਸ. ਸਤਨਾਮ ਸਿੰਘ ਕੈਨੇਡਾ ਦਾ ਵਿਸੇਸ਼ ਸਹਿਯੋਗ ਰਿਹਾ ਜੋ ਵਿਦੇਸ਼ ਚ ਰਹਿੰਦੇ ਹੋਏ ਵੀ ਆਪਣੇ ਪਿੰਡ ਤੇ ਪੰਜਾਬ ਦੀ ਧਰਤੀ ਨੂੰ ਨਹੀ ਭੁੱਲੇ ਤੇ ਹਰ ਸਾਲ ਇੰਡੀਆ ਆ ਕੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਚ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹਨ ਪਰ ਇਸਦੇ ਨਾਲ ਹੀ ਉਹ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ ਤੇ ਸਰਕਾਰੀ ਸਕੂਲਾਂ ਚ ਵਿੱਦਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਤਨ ਮਨ ਤੇ ਧੰਨ ਨਾਲ ਪੂਰਾ ਸਹਿਯੋਗ ਦਿੰਦੇ ਹਨ l ਇਸ ਮੌਕੇ ਲਾਇਨ ਰਘੁਵੀਰ ਸਿੰਘ ਵਿਰਦੀ,ਸਰਪੰਚ ਕੁਲਦੀਪ ਕੌਰ,ਮਹਿੰਦਰ ਪਾਲ ਸਿੰਘ,ਇੰਦਰਜੀਤ ਸਿੰਘ, ਪ੍ਰਗਟ ਸਿੰਘ ਢੰਡੋਰ ਸਾਬਕਾ ਸਰਪੰਚ,ਪਰਮਜੀਤ ਰਾਮ, ਵਰਿੰਦਰ ਸਿੰਘ, ਮੋਹਨ ਸਿੰਘ, ਰੋਸ਼ਨ ਲਾਲ, ਸਹਿਜਪਾਲ ਸਿੰਘ,ਗੁਰਬਚਨ ਸਿੰਘ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਿਰ ਸਨ l

ਜਲੰਧਰ ਦਿਹਾਤੀ ਪੁਲਿਸ ਨੇ ਅੰਤਰਰਾਜੀ ਅਫੀਮ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ : 1 ਕਿੱਲੋ ਅਫੀਮ ਸਣੇ, ਸਮੱਗਲਰ ਕਾਬੂ

ਜਲੰਧਰ 6 ਅਕਤੂਬਰ (ਸੂਰਮਾ ਪੰਜਾਬ ਬਿਊਰੌ)- ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਸ਼ਿੰਕਜਾ ਕੱਸਦਿਆ ਦਿਹਾਤੀ ਪੁਲਿਸ ਨੇ ਝਾਰਖੰਡ ਤੇ ਪੰਜਾਬ ਦਰਮਿਆਨ ਚੱਲ ਰਹੀ ਡਰੱਗ ਸਪਲਾਈ ਚੇਨ ਨੂੰ ਖ਼ਤਮ ਕਰਦੇ ਹੋਏ 1 ਕਿੱਲੋ ਅਫੀਮ ਸਮੇਤ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ਼ ਦਿਹਾਤੀ ਪੁਲਿਸ ਵੱਲੋਂ ਸਿਰਫ਼ ਦੋ ਹਫ਼ਤਿਆਂ ’ਚ ਅੰਤਰਰਾਜੀ ਨਸ਼ਾ ਤਸਕਰੀ ਵਿਰੁੱਧ ਦੂਜੀ ਵੱਡੀ ਸਫ਼ਲਤਾ ਦਰਜ ਕੀਤੀ ਗਈ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
     ਇਸ ਆਪਰੇਸ਼ਨ ਬਾਰੇ ਗੱਲਬਾਤ ਕਰਦਿਆ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਅੰਤਰਰਾਜੀ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਦਿਹਾਤੀ ਪੁਲਿਸ ਦੀ ਅਣਥੱਕ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਜਸਰੂਪ ਕੌਰ ਐੱਸਪੀ (ਇਨਵੈਸਟੀਗੇਸ਼ਨ), ਡੀਐੱਸਪੀ ਸਰਵਨਜੀਤ ਸਿੰਘ ਤੇ ਸੀਆਈਏ ਸਟਾਫ਼ ਦੇ ਇੰਚਾਰਜ ਪੁਸ਼ਪ ਬਾਲੀ ਦੀ ਅਗਵਾਈ ਹੇਠਲੀ ਟੀਮ ਦੀ ਦੇਖ-ਰੇਖ ਹੇਠ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜੋ ਪੁਲਿਸ ਥਾਣਾ ਆਦਮਪੁਰ ਅਧੀਨ ਪੈਂਦੇ ਇਲਾਕੇ ਜੰਡੂ ਸਿੰਘਾ ਵਿਖੇ ਹਾਈਟੈਕ ਪੁਲਿਸ ਚੌਕੀ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਐੱਸਐੱਸਪੀ ਖੱਖ ਨੇ ਦੱਸਿਆ ਕਿ ਬੀਤੇ ਦਿਨ ਮੰਗਲਵਾਰ ਨੂੰ ਨਿਯਮਤ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਪੁਲਿਸ ਟੀਮ ਨੇ ਵਾਈ-ਪੁਆਇੰਟ ਜੰਡੂ ਸਿੰਘਾ ਵਿਖੇ ਚਿੱਟੇ ਰੰਗ ਦੇ ਟਰੱਕ (ਪੀਬੀ07-ਏਬੀ-4677) ਨੂੰ ਉਦੋਂ ਰੋਕਿਆ, ਜਦੋਂ ਡਰਾਈਵਰ ਵੱਲੋਂ ਪੁਲਿਸ ਨਾਕਾਬੰਦੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ। ਡੂੰਘਾਈ ਨਾਲ ਚੈਕਿੰਗ ਕਰਨ 'ਤੇ ਟੀਮ ਨੇ ਡਰਾਈਵਰ ਦੀ ਸੀਟ ਦੇ ਪਿੱਛੇ ਲੁਕਾ ਕੇ ਸੀਲਬੰਦ ਪੈਕੇਟ ਵਿੱਚ ਛੁਪਾ ਕੇ ਰੱਖੀ 1 ਕਿੱਲੋ ਅਫੀਮ ਬਰਾਮਦ ਕੀਤੀ। ਮੁਲਜ਼ਮ ਖ਼ਿਲਾਫ਼ ਥਾਣਾ ਆਦਮਪੁਰ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਨੰਬਰ 150 ਮਿਤੀ 05-11-2024 ਦਰਜ ਕੀਤਾ ਗਿਆ ਹੈ।
     ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੁਖਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 20 ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ। ਉਸਨੇ ਝਾਰਖੰਡ ਦੇ ਚੰਪਾਰਨ ਵਿਚ ਇੱਕ ਢਾਬੇ ਤੋਂ ਅਫੀਮ ਲੈਣ ਦੀ ਗੱਲ ਕਬੂਲ ਕੀਤੀ ਅਤੇ ਜਲੰਧਰ ਦੇ ਆਸ-ਪਾਸ ਇਸ ਦੀ ਸਪਲਾਈ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਅੰਤਰਰਾਜੀ ਡਰੱਗ ਸਪਲਾਈ ਚੇਨ ਵਿਚ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ।
      ਝਾਰਖੰਡ ਤੋਂ ਆਉਣ ਵਾਲੇ ਨਸ਼ੀਲੇ ਪਦਾਰਥ ਫੜਨ ’ਚ ਦੋ ਹਫ਼ਤਿਆਂ ਦੌਰਾਨ ਦੂਜੀ ਵੱਡੀ ਸਫਲਤਾ
      ਐੱਸਐੱਸਪੀ ਖੱਖ ਨੇ ਦੱਸਿਆ ਕਿ ਝਾਰਖੰਡ ਤੋਂ ਅਫੀਮ ਦੀ ਸਪਲਾਈ ਚੇਨ ਨੂੰ ਖ਼ਤਮ ਕਰਨ ਲਈ ਸਿਰਫ਼ ਦੋ ਹਫ਼ਤਿਆਂ ਵਿਚ ਇਹ ਦੂਜੀ ਸਫਲਤਾ ਹੈ। ਇਸ ਤੋਂ ਪਹਿਲਾਂ ਸੀਆਈਏ ਪੁਲਿਸ ਦੀ ਟੀਮ ਨੇ 2 ਕਿੱਲੋ 31 ਗ੍ਰਾਮ ਅਫੀਮ ਬਰਾਮਦ ਕੀਤੀ ਸੀ ਅਤੇ ਉਸੇ ਰਸਤੇ ਤੋਂ ਇੱਕ ਟਰੱਕ ਜ਼ਬਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਖਾਸ ਤੌਰ 'ਤੇ ਝਾਰਖੰਡ ਅਤੇ ਪੰਜਾਬ ਦੇ ਵਿਚਕਾਰ ਚੱਲ ਰਹੇ ਅੰਤਰਰਾਜੀ ਡਰੱਗ ਕਾਰਟੈਲਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਬਣਾਈ ਰੱਖੀ ਹੈ।