Wednesday, 24 December 2025

ਪਿੰਡ ਹਜ਼ਾਰਾ ਵਿਖੇ 31ਵਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਪੈੜਾ ਛੱਡਦਾ ਸਪੰਨ ਹੋਇਆ


ਹਲਕਾ ਆਦਮਪੁਰ ਇੰਚਾਰਜ ਆਪ ਪਵਨ ਕੁਮਾਰ ਟੀਨੂੰ, ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਵੱਲੋਂ ਜੈਤੂ ਟੀਮਾਂ ਨੂੰ ਕੀਤੀ ਗਈ ਇਨਾਮਾਂ ਦੀ ਵੰਡ
ਪਿੰਡ ਹਜ਼ਾਰਾ ਤੇ ਆਦਮਪੁਰ ਦੀਆਂ ਟੀਮਾਂ ਦੇ ਹੋਏ ਫੁੱਟਬਾਲ ਦੇ ਫਾਇਨਲ ਮੁਕਾਬਲੇ ਵਿੱਚ ਆਦਮਪੁਰ ਦੀ ਟੀਮ ਰਹੀ ਜੈਤੂ
ਖੇਡ ਪ੍ਰੇਮੀ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ ਨੇ ਮੈਚ ਖੇਡਣ ਆਈਆਂ ਟੀਮਾਂ, ਐਨਆਰਆਈਜ਼, ਦਰਸ਼ਕਾਂ ਤੇ ਪਤਵੰਤੇ ਸੱਜਣਾਂ ਦਾ ਕੀਤਾ ਧੰਨਵਾਦ
ਅਮਰਜੀਤ ਸਿੰਘ ਜੰਡੂ ਸਿੰਘਾ-
 
ਪਿੰਡ ਹਜ਼ਾਰਾ ਜਲੰਧਰ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਹਜ਼ਾਰਾ ਵੱਲੋਂ ਲਗਾਤਾਰ 6 ਦਿਨ ਕਰਵਾਏ ਗਏ 31ਵਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਪੈੜਾ ਛੱਡਦਾ ਸਪੰਨ ਹੋਇਆ। ਅੱਜ ਟੂਰਨਾਂਮੈਂਟ ਦੀ ਸਮਾਪਤੀ ਵਾਲੇ ਦਿਨ ਪਿੰਡ ਹਜ਼ਾਰਾ ਤੇ ਆਦਮਪੁਰ ਦੀਆਂ ਟੀਮਾਂ ਦੇ ਫੁੱਟਬਾਲ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਆਦਮਪੁਰ ਦੀ ਟੀਮ ਪਹਿਲੇ ਨੰਬਰ ਤੇ ਟਰਾਫੀ ਤੇ 51 ਹਜ਼ਾਰ ਦੇ ਇਨਾਮ ਹਾਸਲ ਕਰਦੇ ਹੋਏ ਜੈਤੂ ਰਹੀ। ਦੂਜੇ ਨੰਬਰ ਤੇ ਪਿੰਡ ਹਜ਼ਾਰਾ ਦੀ ਟੀਮ 41 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਅੰਡਰ 16 ਵਿੱਚ ਪਿੰਡ ਦੋਲੀਕੇ ਤੇ ਹਜਾਰਾ ਦੇ ਮੈਂਚਾਂ ਵਿੱਚ ਪਹਿਲੇ ਨੰਬਰ ਤੇ ਪਿੰਡ ਦੋਲੀਕੇ ਦੀ ਟੀਮ 11 ਹਜ਼ਾਰ ਟਰਾਫੀ ਤੇ ਪਿੰਡ ਹਜਾਰਾ ਦੀ ਟੀਮ ਦੂਜੇ ਨੰਬਰ ਤੇ 71 ਸੋ ਤੇ ਟਰਾਫੀ ਨਾਲ ਜੈਤੂ ਰਹੀ। ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਆਦਮਪੁਰ ਇੰਚਾਰਜ ਆਪ ਪਵਨ ਕੁਮਾਰ ਟੀਨੂੰ, ਸੀਨੀਅਰ ਡਿਪਟੀ ਮੇਅਰ ਜਲੰਧਰ ਬਲਵੀਰ ਸਿੰਘ ਬਿੱਟ ਵੱਲੋਂ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ ਵੱਲੋਂ ਮੈਚ ਖੇਡਣ ਆਈਆਂ ਟੀਮਾਂ, ਐਨਆਰਆਈਜ਼ ਵੀਰਾਂ, ਦਰਸ਼ਕਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੈਂਚਾਂ ਦੇ ਫਾਇਨਲ ਮੌਕੇ ਤੇ ਐਨਆਰਆਈ ਭੁਪਿੰਦਰ ਸਿੰਘ, ਐਨਆਰਆਈ ਕੁਲਵੀਰ ਸਿੰਘ, ਐਨਆਰਆਈ ਪਰਮਵੀਰ ਸਿੰਘ, ਐਨਆਰਆਈ ਮਨਜਿੰਦਰ ਬੰਸੀ, ਐਨਆਰਆਈ ਸਿਮਰਜੋਤ ਬੰਸੀ, ਐਨਆਰਆਈ ਪੰਮਾਂ ਬੰਸੀ, ਐਨਆਰਆਈ ਸੈਮ ਜੋਹਲ, ਮੱਖਣ ਸਿੰਘ ਸਾਬਕਾ ਸਰਪੰਚ ਪਿੰਡ ਨਰੰਗਪੁਰ, ਕਮਲਜੀਤ ਸਿੰਘ, ਜਗੀਰ ਸਿੰਘ, ਸਰਬਜੀਤ ਸਿੰਘ, ਪੰਚ ਨਵਦੀਪ ਸਿੰਘ, ਹਰਦੇਵ ਸਿੰਘ, ਕਮਲੇਸ਼ ਸਿੰਘ, ਲਵਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਪਰਮਜੀਤ ਸਿੰਘ ਰਾਏਪੁਰ ਆਪ ਆਗੂ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਆਦਮਪੁਰ, ਜਗਜੀਤ ਸਿੰਘ ਹਜ਼ਾਰਾ, ਪਿ੍ਰੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਸਾਬਕਾ ਜਿਲ੍ਹਾ ਸਾਇੰਸ ਸ਼ੁਪਰਵਾਇਜ਼ਰ, ਹਰਜੀਤ ਸਿੰਘ ਜੈਤੇਵਾਲੀ, ਕੋਚ ਭਗਵੰਤ ਸਿੰਘ, ਸੁਖਮਨ ਸਿੰਘ ਧਨੋਆ ਚਾਂਦਪੁਰ, ਪਰਵੀਨ ਸਿੰਘ ਸਰਪੰਚ ਜੋਹਲਾਂ, ਸੋਦਾਗਰ ਸਿੰਘ ਹਜ਼ਾਰਾ ਸੰਮਤੀ ਮੈਂਬਰ, ਵਿਨੋਦ ਬੋਬੀ ਸੰਮਤੀ ਮੈਂਬਰ ਚੂਹੜਵਾਲੀ, ਜਗਜੀਤ ਸਿੰਘ ਹਰੀਪੁਰ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਹੈਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਸਿੰਘ ਜੱਸ, ਸਰਪੰਚ ਨਿਰਮਲ ਸਿੰਘ ਹਰੀਪੁਰ, ਰਾਮ ਕ੍ਰਿਸ਼ਨ ਐਸਐਚਉ ਥਾਣਾ ਪਤਾਰਾ, ਪਰਮਜੀਤ ਸਿੰਘ ਆਪ ਆਗੂ ਆਦਮਪੁਰ, ਤਰਸੇਮ ਸਿੰਘ ਕੋਟਲੀ, ਸਰਪੰਚ ਸਤਵੀਰ ਸਿੰਘ ਕੋਟਲੀ, ਅਸ਼ਵਨੀਂ ਕਮਲ ਕੰਗਣੀਵਾਲ, ਉਕਾਰ ਸਿੰਘ ਕੰਗਣੀਵਾਲ, ਜਗਦੀਸ਼ ਰਾਮ ਹਜ਼ਾਰਾ, ਬਿੰਦਾ ਗਰੇਵਾਲ, ਅਮਰਜੀਤ ਸਿੰਘ ਲਾੜੋਆ, ਪ੍ਰੱਬ ਮੋਖਾ, ਮਨਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ, ਕਰਨਵੀਰ ਸਿੰਘ, ਪ੍ਰਵੀਨ ਹਜ਼ਾਰਾ, ਏਐਸਆਈ ਸੁਰਿੰਦਰ ਸਿੰਘ, ਏਐਸਆਈ ਜਸਵੀਰ ਸਿੰਘ, ਐਚਸੀ ਜੋਬਨਪ੍ਰੀਤ ਸਿੰਘ ਤੇ ਹੋਰ ਹਾਜਰ ਸਨ।      
ਕੈਪਸ਼ਨ- ਫਾਇਨਲ ਫੁੱਟਬਾਲ ਮੈਂਚ ਦੀ ਜੈਤੂ ਆਦਮਪੁਰ ਦੀ ਟੀਮ ਨੂੰ ਸਨਮਾਨਨਿੱਤ ਕਰਦੇ ਲਖਵੀਰ ਸਿੰਘ, ਪਵਨ ਕੁਮਾਰ ਟੀਨੂੰ, ਬਲਵੀਰ ਸਿੰਘ ਬਿੱਟੂ, ਮੱਖਣ ਸਿੰਘ ਨਰੰਗਪੁਰ। 


Tuesday, 23 December 2025

दरवार श्री गुरु राम राय देहरादून में टैक्निकल डायरेक्टर नरिंदर बंगा का सेवा निवृत्ति समारोह का भव्य आयोजन


जालंधर 21 दिसंबर (सुरमा पंजाब) : 
श्री गुरू राम राय जी महाराज, देहरादून दरबार परिसर में इंजी. नरिंदर बंगा टैक्निकल डायरेक्टर दूरदर्शन जलंधर का सेवानिवृत्ति समारोह बड़ी शि‌द्दत और हर्षोल्लास के साथ मनाया गया। इस पावन अवसर पर ग‌द्दीनशीन महंत श्री देवेंद्र दास महाराज जी ने इंजी. नरिंदर बंगा और उनकी धर्मपत्नी श्रीमती कमलजीत बंगा को स्मृति चिन्ह भेंट कर सम्मानित किया।

    पं. भगवती प्रसाद थपलियाल जी, झंडा जी के पुजारी श्री चंद्रकांत मैथाणी जी एवं रोशन राणा जी ने मंत्रोच्चारण के साथ शमां रोशन करके इंजी. नरिंदर बंगा और उनकी धर्मपत्नी कमलजीत कौर बंगा को माल्यार्पण कर सरोपे भेंट किए। इस याद‌गार और सुनहरे अवसर पर परम पूज्य श्री महंत देवेन्द्र दास महाराज जी ने इंजी. नरिंदर बंगा जी के दूरदर्शन के क्षेत्र में 37 वर्षों के दीर्घ सेवाकाल का जिक्र करते हुए उनके अभूतपूर्व कायों की भरपूर प्रशंसा की। पूज्य श्री महाराज जी ने श्री नरिंदर बंगा जी के सम्पूर्ण व्यक्तित्व का काल का परिचय देते हुए बताया कि बहुत शांत सरल, मृद्ध, मिलनसार,गंभीर और सौम्य स्वभाव है आपका। 

     दूरदर्शन के अलावा शिक्षा, स्वास्थ्य, रक्तदान कैंप कन्या विवाह, पंजाबी सभ्याचार कार्यक्रम आदि के विभिन्न सेवा प्रकल्पों में श्री नरिंदर बंगा जी का योगदान अविस्मरणीय और सराहनीय है। अपने आशीर्वचन में श्री महाराज ने उन्हें भक्ति और अध्यात्म से जुड़े रहने की प्रेरणा दी और साथ ही उनके उत्तम स्वास्थ्य और शतायु होने की भी कामना की है। श्री महाराज जी ने इंजी. नरिंदर बंगा जी की धर्मपत्नी श्रीमती कमलजीत बंगा जी की सेवा निवृत्ति का उल्लेख करते हुए उनके सामाजिक कार्यों की प्रशंसा की साथ ही उनके सुपुत्र जगदीश बंगा और सुपुत्री दिव्या बंगा को सुशिक्षित एवं संस्कार वान बताया। इस अवसर पर इंदिरेश कीर्तन मंडली की और से दरबार साहिब के दरबारी रागी राजा सावरी, प्रताप सिंह बंगा एवं राकेश राणा ने अपने सुरीले अंदाज में भक्ति-रस की गंगा प्रवाहित कर समस्त संगत को भाव-विभोर और रसमयी संकीर्तन से सराबोर कर दिया। इस भक्तिमय वातावरण में सभी ने नृत्य कर आनंद उत्सव मनाया। इंजी. श्री नरिंदर बंगा जी के सेवा निवृत्ति समारोह में उनकी माता श्री प्रकाश कौर बंगा जी, भाई देवेन्द्र बंगा जी, मोनिका बंगा, अशोक बंगा, स्वर्ण कौर बंगा,अवतार सिंह जी, रामपाल सैनी, हंसराज बंगा जी, सुरजीत रत्तू जी, प्रताप सिंह बंगा,अरविंद ओबेरॉय,अशोक चावला, करनैल सिंह,मीनाक्षी सैनी,भोबन सैनी,रोशन राणा, मंजू बंगा, श्री चंद बंगा,मोहन लाल,परमजीत कौर, रोहित पोड़वाल, जसवंत टूरा, मीना रानी, अमरजीत सिंह, जगतार सिंह, गुरदेव सैनी सहित अनेक गणमान्य नागरिकों और संत समाज की दिव्य उपस्थिति रही l

ਕਮਿਸ਼ਨਰ ਆਫ਼ ਪੁਲਿਸ ਜਲੰਧਰ ਧਨਪ੍ਰੀਤ ਕੌਰ ਦਾ ਪੰਜਾਬ ਪ੍ਰੈੱਸ ਕਲੱਬ ਦੌਰਾ

ਜਲੰਧਰ 23 ਦਸੰਬਰ (ਅਮਰਜੀਤ ਸਿੰਘ) : ਕਮਿਸ਼ਨਰ ਆਫ਼ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਅੱਜ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
     ਕਮਿਸ਼ਨਰ ਪੁਲਿਸ ਨੇ ਪੱਤਰਕਾਰ ਭਾਈਚਾਰੇ ਨਾਲ ਸੰਵਾਦ ਕੀਤਾ ਅਤੇ ਕਾਨੂੰਨ-ਵਿਵਸਥਾ, ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ-ਪ੍ਰੈੱਸ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਨਤਕ ਹਿੱਤਾਂ ਨਾਲ ਜੁੜੀ ਸਹੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਸਮਾਜ ਵਿੱਚ ਭਰੋਸਾ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ।
       ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਮਿਸ਼ਨਰ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਹਮੇਸ਼ਾ ਪ੍ਰਸ਼ਾਸਨ ਨਾਲ ਸਕਾਰਾਤਮਕ ਸਹਿਯੋਗ ਲਈ ਤਿਆਰ ਹੈ। ਗਵਰਨਿੰਗ ਕੌਂਸਲ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੁਲਿਸ-ਮੀਡੀਆ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ।
     ਅੰਤ ਵਿੱਚ ਕਮਿਸ਼ਨਰ ਪੁਲਿਸ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਪੁਨੀਤ ਸਹਿਗਲ, ਮੀਤ ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ ਤੇ ਮਨਦੀਪ ਸ਼ਰਮਾ, ਸਕੱਤਰ ਰਾਜੇਸ਼ ਯੋਗੀ, ਸੰਯੁਕਤ ਸਕੱਤਰ ਸੁਕਰਾਂਤ ਸਫਰੀ, ਖਜ਼ਾਨਚੀ ਸ਼ਿਵ ਸ਼ਰਮਾਂ, ਮਦਨ ਭਾਰਦਵਾਜ ਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਹਾਜ਼ਰ ਸਨ। 

Sunday, 21 December 2025

ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਇੰਜੀ. ਨਰਿੰਦਰ ਬੰਗਾ ਦਾ ਸੇਵਾ ਮੁਕਤੀ ਸਮਾਗਮ ਸ਼ਰਧਾ ਨਾਲ ਮਨਾਇਆ


ਜਲੰਧਰ, 21 ਦਸੰਬਰ (ਅਮਰਜੀਤ ਸਿੰਘ)-
ਦੂਰਦਰਸ਼ਨ ਜਲੰਧਰ ਦੇ ਟੈਕਨੀਕਲ ਡਾਇਰੈਕਟਰ ਨਰਿੰਦਰ ਬੰਗਾ ਦਾ ਸੇਵਾ ਮੁਕਤੀ ਸਮਾਗਮ ਸ਼੍ਰੀ ਗੁਰੂ ਰਾਮਰਾਏ ਜੀ ਮਹਾਰਾਜ ਦੇਹਰਾਦੂਨ ਦਰਬਾਰ ਸਾਹਿਬ ਵਿਖੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਸਤਿਗੁਰੂ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਨੇ ਇੰਜੀਨੀਅਰ ਨਰਿੰਦਰ ਬੰਗਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲਜੀਤ ਬੰਗਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪੰਡਿਤ ਭਗਵਤੀ ਪ੍ਰਸਾਦ ਥਪਲਿਆਲ ਜੀ, ਝੰਡਾ ਜੀ ਦੇ ਪੁਜਾਰੀ ਸ਼੍ਰੀ ਚੰਦਰਕਾਂਤ ਮੈਥਾਨੀ ਜੀ ਅਤੇ ਰੋਸ਼ਨ ਰਾਣਾ ਜੀ ਨੇ ਮੰਤਰਾਂ ਦੇ ਜਾਪ ਨਾਲ ਸ਼ੰਮਾਂ ਰੌਸ਼ਨ ਕਰ ਮਾਲਾ ਪਹਿਨਾਈ ਅਤੇ ਸਰੋਪੇ ਪਾਏ। ਇਸ ਯਾਦਗਾਰੀ ਅਤੇ ਸੁਨਹਿਰੀ ਮੌਕੇ ’ਤੇ ਪਰਮ ਪੂਜਨੀਕ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਨੇ ਇੰਜੀਨੀਅਰ ਨਰਿੰਦਰ ਬੰਗਾ ਨੂੰ ਅਸ਼ੀਰਵਾਦ ਦਿੱਤਾ। ਦੂਰਦਰਸ਼ਨ ਦੇ ਖੇਤਰ ਵਿੱਚ ਨਰਿੰਦਰ ਬੰਗਾ ਦੀ 37 ਸਾਲਾਂ ਦੀ ਲੰਬੀ ਸੇਵਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਸ਼ਾਨਦਾਰ ਕਾਰਜ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਨਰਿੰਦਰ ਬੰਗਾ ਦੀ ਸਮੁੱਚੀ ਸ਼ਖਸੀਅਤ ਦੀ ਜਾਣ-ਪਛਾਣ ਕਰਵਾਉਂਦੇ ਹੋਏ ਪੂਜਯ ਸ਼੍ਰੀ ਮਹਾਰਾਜ ਜੀ ਨੇ ਉਨ੍ਹਾਂ ਨੂੰ ਬਹੁਤ ਹੀ ਸ਼ਾਂਤ, ਸਰਲ, ਕੋਮਲ, ਦੋਸਤਾਨਾਂ, ਧਾਰਮਿਕ, ਮਿਠਬੋਲੜੇ ਅਤੇ ਨੇਕਦਿਲ ਵਿਅਕਤੀ ਦੱਸਿਆ। ਪੂਜਯ ਸ਼੍ਰੀ ਮਹਾਰਾਜ ਜੀ ਨੇ ਅੱਗੇ ਕਿਹਾ ਕਿ ਦੂਰਦਰਸ਼ਨ ਤੋਂ ਇਲਾਵਾ ਸਿੱਖਿਆ, ਸਿਹਤ, ਸੰਗੀਤ, ਸਾਹਿਤ, ਸਮੂਹਕ ਸ਼ਾਦੀਆਂ, ਸੱਭਿਆਚਾਰ ਤੇ ਵੱਖ-ਵੱਖ ਸਮਾਜ ਸੇਵਾ ਦੇ ਪ੍ਰੋਜੈਕਟਾਂ ਵਿੱਚ ਸ਼੍ਰੀ ਨਰਿੰਦਰ ਬੰਗਾ ਦਾ ਯੋਗਦਾਨ ਅਭੁੱਲ ਅਤੇ ਸ਼ਲਾਘਾਯੋਗ ਹੈ। ਆਪਣੇ ਆਸ਼ੀਰਵਾਦ ਵਿੱਚ ਸ਼੍ਰੀ ਮਹਾਰਾਜ ਨੇ ਉਨ੍ਹਾਂ ਨੂੰ ਭਗਤੀ ਅਤੇ ਅਧਿਆਤਮਿਕਤਾ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੰਜੀਨੀਅਰ ਨਰਿੰਦਰ ਬੰਗਾ ਦੀ ਪਤਨੀ ਸ਼੍ਰੀਮਤੀ ਕਮਲਜੀਤ ਬੰਗਾ ਦੀ ਸੇਵਾਮੁਕਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਜਗਦੀਸ਼ ਬੰਗਾ ਅਤੇ ਧੀ ਦਿਵਿਆ ਬੰਗਾ ਨੂੰ ਪੜਿਆ-ਲਿਖਿਆ, ਧਾਰਮਿਕ ਬਿਰਤੀ ਵਾਲੇ ਅਤੇ ਸੰਸਕਾਰੀ ਦੱਸਿਆ। ਇਸ ਮੌਕੇ ਦਰਬਾਰ ਸਾਹਿਬ ਦੇ ਦਰਬਾਰੀ ਰਾਗੀ ਇੰਦਰੇਸ਼ ਕੀਰਤਨ ਮੰਡਲੀ ਤੋਂ ਰਾਜਾ ਸਾਬਰੀ, ਪ੍ਰਤਾਪ ਸਿੰਘ ਬੰਗਾ ਅਤੇ ਰਾਕੇਸ਼ ਰਾਣਾ ਨੇ ਆਪਣੇ ਸੁਰੀਲੇ ਅੰਦਾਜ਼ ਵਿੱਚ ਭਗਤੀ ਦੇ ਤੱਤ ਦੀ ਗੰਗਾ ਵਹਾਈ ਅਤੇ ਸਮੁੱਚੀ ਸੰਗਤ ਨੂੰ ਭਾਵੁਕ ਅਤੇ ਰੂਹਾਨੀ ਸੰਕੀਰਤਨ ਨਾਲ ਮੰਤਿਰ ਮੁਗਧ ਕਰ ਦਿੱਤਾ। ਇਸ ਭਗਤੀ ਭਰੇ ਮਾਹੌਲ ਵਿੱਚ ਸਾਰਿਆਂ ਨੇ ਨੱਚ ਕੇ ਖੁਸ਼ੀ ਦਾ ਤਿਉਹਾਰ ਮਨਾਇਆ। ਇੰਜੀਨੀਅਰ ਸ਼੍ਰੀ ਨਰਿੰਦਰ ਬੰਗਾ ਜੀ ਦੇ ਸੇਵਾ ਮੁਕਤੀ ਸਮਾਰੋਹ ਵਿੱਚ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਬੰਗਾ ਜੀ, ਭਰਾ ਦੇਵੇਂਦਰ ਬੰਗਾ ਜੀ, ਮੋਨਿਕਾ ਬੰਗਾ ਜੀ, ਅਸ਼ੋਕ ਬੰਗਾ ਜੀ, ਸਵਰਨ ਕੌਰ ਬੰਗਾ ਜੀ, ਅਵਤਾਰ ਸਿੰਘ ਜੀ, ਰਾਮਪਾਲ ਸੈਣੀ ਜੀ, ਹੰਸਰਾਜ ਬੰਗਾ ਜੀ, ਸੁਰਜੀਤ ਰੱਤੂ ਜੀ, ਅਰਵਿੰਦ ਓਬਰਾਏ, ਅਸ਼ੋਕ ਚਾਵਲਾ, ਕਰਨੈਲ ਸਿੰਘ, ਮੀਨਾਕਸ਼ੀ ਸੈਣੀ, ਭੈਵਵ ਸੈਣੀ, ਸ਼੍ਰੀਚੰਦ ਬੰਗਾ, ਮੰਜੂ ਬੰਗਾ, ਮੋਹਨ ਲਾਲ ਪੌੜਵਾਲ, ਪਰਮਜੀਤ ਕੌਰ, ਰੋਹਿਤ ਪੌੜਵਾਲ, ਮੀਨਾ ਰਾਣੀ, ਅਮਰਜੀਤ ਸਿੰਘ, ਜਗਤਾਰ ਸਿੰਘ, ਗੁਰਦੇਵ ਸੈਣੀ ਸਮੇਤ ਪੰਜਾਬ ਤੋਂ ਸੰਗਤਾਂ ਹਾਜ਼ਰ ਸਨ।

Thursday, 18 December 2025

ਆਪ ਦੇ ਲਖਵੀਰ ਸਿੰਘ ਹਜ਼ਾਰਾ ਜ਼ੋਨ ਪਤਾਰਾ ਜਿਲ੍ਹਾ ਪ੍ਰੀਸ਼ਦ ਚੋਣ ਵਿੱਚ ਰਹੇ ਜੈਤੂ

ਹਲਕਾ ਆਦਮਪੁਰ ਇੰਚਾਰਜ਼ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ ਤੇ ਪਤਵੰਤਿਆਂ ਦਿੱਤੀਆਂ ਲਖਵੀਰ ਸਿੰਘ ਨੂੰ ਮੁਬਾਰਕਾਂ
ਅਮਰਜੀਤ ਸਿੰਘ ਜੰਡੂ ਸਿੰਘਾ- ਉੱਘੇ ਖੇਡ ਪ੍ਰੇਮੀ ਤੇ ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ ਜ਼ੋਨ ਪਤਾਰਾ ਤੋਂ ਜਿਲ੍ਹਾ ਪ੍ਰੀਸ਼ਦ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੈਤੂ ਰਹੇ ਹਨ।  ਉਨ੍ਹਾਂ ਦੇ ਵੋਟਰਾਂ ਤੇ ਸਪੋਟਰਾਂ ਵਿੱਚ ਜਿਥੇ ਖੁਸ਼ੀ ਦਾ ਮਾਹੋਲ ਹੈ ਉਥੇ ਉਨ੍ਹਾਂ ਵੱਲੋਂ ਜਿਥੇ ਲਖਵੀਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹਲਕਾ ਆਦਮਪੁਰ ਇੰਚਾਰਜ਼ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ ਨੇ ਵੀ ਲਖਵੀਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ।  ਅੱਜ ਪਿੰਡ ਲਖਵੀਰ ਸਿੰਘ ਪਿੰਡ ਹਜ਼ਾਰਾ ਦੇ ਇਤਿਹਾਸਕ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਹੋਰ ਧਾਰਮਿਕ ਸਥੱਲਾਂ ਤੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਮੌਕੇ ਸਰਪੰਚ ਸਤਵੀਰ ਸਿੰਘ ਕੋਟਲੀਥਾਨ ਸਿੰਘ, ਗੁਰਵਿੰਦਰ ਸਿੰਘ ਕੋਟਲੀ, ਸੁਖਮਨ ਸਿੰਘ ਧਨੋਆ, ਲਵਦੀਪ ਸਿੰਘ, ਰੋਹਿੱਤ ਕੁਮਾਰ, ਜੋਰਾਵਰ ਸਿੰਘ, ਮਨਜੋਤ ਸਿੰਘ, ਸੁਖਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਜਗਦੀਸ਼ ਰਾਮ, ਮਨਿੰਦਰ ਸਿੰਘ, ਪਰਮਵੀਰ ਸਿੰਘ, ਹਰਸ਼ਜੋਤ ਸਿੰਘ, ਜੈ ਕੀਰਤ ਸਿੰਘ, ਪ੍ਰੱਬਦੀਪ ਸਿੰਘ, ਸੁਖਜਿੰਦਰ, ਜਗਜੋਤ ਸਿੰਘ ਤੇ ਹੋਰ ਨੋਜਵਾਨ ਹਾਜ਼ਰ ਸਨ। 

ਰਛਪਾਲ ਸਿੰਘ ਪਾਲਾ ਜ਼ੋਨ ਪਤਾਰਾ ਪਿੰਡ ਉੱਚਾ ਤੋਂ ਰਹੇ ਸੰਮਤੀ ਚੋਣ ਵਿੱਚ ਜੈਤੂ

ਸਰਪੰਚ ਸੁਖਵੀਰ ਸਿੰਘ ਸੋਡੀ ਤੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਨੇ ਦਿੱਤੀਆਂ ਰਛਪਾਲ ਸਿੰਘ ਪਾਲਾ ਨੂੰ ਮੁਬਾਰਕਾਂ
ਅਮਰਜੀਤ ਸਿੰਘ ਜੰਡੂ ਸਿੰਘਾ- ਜ਼ੋਨ ਪਤਾਰਾ ਪਿੰਡ ਉੱਚਾ ਤੋਂ ਬਲਾਕ ਸੰਮਤੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਰਛਪਾਲ ਸਿੰਘ ਪਾਲਾ ਜੈਤੂ ਰਹੇ ਹਨ। ਅੱਜ ਸਰਪੰਚ ਸੁਖਵੀਰ ਸਿੰਘ ਸੋਡੀ ਪਿੰਡ ਉੱਚਾ ਤੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਨੇ ਰਛਪਾਲ ਸਿੰਘ ਪਾਲਾ ਨੂੰ ਸੰਮਤੀ ਚੋਣ ਜਿੱਤਣ ਤੇ ਮੁਬਾਰਕਾਂ ਦਿੱਤੀਆਂ ਤੇ ਲੱਡੂਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।  ਪਿੰਡ ਉੱਚਾ ਸੰਮਤੀ, ਮੁਹੱਦੀਪੁਰ, ਸਰਨਾਣਾ, ਈਸ਼ਰਵਾਲ, ਮੂਸਾਪੁਰ ਤੋਂ ਰਛਪਾਲ ਪਾਲਾ ਦੇ ਵੋਟਰਾਂ ਤੇ ਸਪੋਟਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਉਨ੍ਹਾਂ ਨੂੰ ਮੁਬਾਰਕਾਂ ਦੇਣ ਸਮੇਂ ਸਰਪੰਚ ਸੁਖਵੀਰ ਸਿੰਘ ਸੋਡੀ, ਸੁਖਦੇਵ ਸਿੰਘ ਸੁੱਖਾ ਸਰਨਾਣਾ ਸਾਬਕਾ ਸੁਸਾਇਟੀ ਪ੍ਰਧਾਨ ਕੋਟਲੀਥਾਨ ਸਿੰਘ, ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਉੱਚਾ, ਅਮਨਦੀਪ, ਸਾਬੀ, ਬਗੀਚਾ ਸਿੰਘ, ਹਰਦਿਆਲ ਸਿੰਘ, ਸੁਖਪ੍ਰੀਤ ਸਿੰਘ, ਸੁਖਦੀਪ ਸਿੰਘ, ਮਨਜੀਤ ਸਿੰਘ ਗੁਰਵਿੰਦਰ ਸਿੰਘ, ਓਮ ਸਿੰਘ, ਨਿੰਦਰ ਹਾਜ਼ਰ ਸਨ। 

ਪਿੰਡ ਮੁਹੱਦੀਪੁਰ ਅਰਾਈਆਂ ਬੱਸ ਸਟੈਂਡ ਤੇ ਦੁੱਧ ਮੱਠੀਆਂ ਦੇ ਲੰਗਰ ਤੇ 24, 25 ਦਸੰਬਰ ਨੂੰ : ਸੰਤ ਚਰਨਜੀਤ ਸਿੰਘ ਜੀ



ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਤਰਲੋਕ ਸਿੰਘ ਜੀ ਪਿੰਡ ਮੁਹੱਦੀਪੁਰ ਅਰਾਈਆਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 24 ਤੇ 25 ਦਸੰਬਰ ਦਿਨ ਬੁੱਧਵਾਰ, ਵੀਰਵਾਰ ਨੂੰ ਪਿੰਡ ਮਹੱਦੀਪੁਰ ਅਰਾਈਆਂ ਦੇ ਬੱਸ ਸਟੈਂਡ ਸਾਹਮਣੇ ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਸਮਰਪਿੱਤ ਦੁੱਧ ਮੱਠੀਆਂ ਦੇ ਲੰਗਰ ਲਗਾਏ ਜਾ ਰਹੇ ਹਨ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਚਰਨਜੀਤ ਸਿੰਘ ਜੀ ਦਸਿਆ ਇਹ ਉਪਰਾਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਲੰਗਰ ਦੋ ਦਿਨ ਲਗਾਤਾਰ ਚੱਲਣਗੇ।
ਕੈਪਸ਼ਨ- ਜਾਣਕਾਰੀ ਦਿੰਦੇ ਸੰਤ ਚਰਨਜੀਤ ਸਿੰਘ ਮੁਹੱਦੀਪੁਰ

ਪਿੰਡ ਕਬੂਲਪੁਰ ਵਿਖੇ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਨੂੰ


     


ਜਲੰਧਰ, 18 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਪਿੰਡ ਕਬੂਲਪੁਰ ਦੇ ਸਮੂਹ ਮੁੰਡੀ ਪਰਿਵਾਰ ਅਤੇ ਪਿੰਡ ਕਬੂਲਪੁਰ ਦੀਆਂ ਸਮੂਹ ਸੰਗਤਾਂ ਵਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਦਿਨ ਸ਼ੁਕਰਵਾਰ ਨੂੰ ਪਿੰਡ ਕਬੂਲਪੁਰ ਵਿਖੇ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਸਤਨਾਮ ਸਿੰਘ ਕਬੂਲਪੁਰ, ਜਸਵਿੰਦਰ ਸਿੰਘ ਕਬੂਲਪੁਰ, ਮਨਪ੍ਰੀਤ ਸਿੰਘ ਕਬੂਲਪੁਰ ਨੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਢਾਡੀ ਜਥਾ ਸੰਗਤਾਂ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰੇਗਾ। ਮੁੰਡੀ ਪਰਿਵਾਰ ਦੇ ਜਥੇਦਾਰ ਕੁਲਵਿੰਦਰ ਸਿੰਘ ਨੇ ਸਮੂਹ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

Tuesday, 16 December 2025

ਦੂਰਦਰਸ਼ਨ ਤੋਂ ਸੇਵਾ ਮੁਕਤ ਹੋਏ ਇੰਜ: ਨਰਿੰਦਰ ਬੰਗਾ ਦੀ ਸੰਗੀਤ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ’ਚੋ ਪਾਏ ਯੋਗਦਾਨ ਦੀ ਚਾਰੇ ਪਾਸਿਓਂ ਸ਼ਲਾਘਾ


ਜਲੰਧਰ, 19 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਦੂਰਦਰਸ਼ਨ ਦੇ ਉੱਘੇ ਇੰਜ਼ੀਨੀਅਰ ਅਤੇ ਪ੍ਰਸਿੱਧ ਸਮਾਜ ਸੇਵਕ ਇੰਜ਼. ਨਰਿੰਦਰ ਬੰਗਾ ਦੀ 5 ਫਰਵਰੀ 1988 ਤੋਂ 30 ਨਵੰਬਰ 2025 ਤੱਕ ਦੀ ਸ਼ਾਨਦਾਰ ਸੇਵਾ ਮੁਕਤੀ ਦੇ ਮੌਕੇ ’ਤੇ ਉਨ੍ਹਾਂ ਦੇ ਸਨਮਾਨ ਅਤੇ ਸ਼ੁਕਰਾਨੇ ਲਈ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ, ਸਭਿਆਚਾਰਕ, ਮੀਡੀਆ, ਕਲਾ, ਦੂਰਦਰਸ਼ਨ, ਅਤੇ ਪ੍ਰਸ਼ਾਸਨ ਦੇ ਖੇਤਰ ਤੋਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇੰਜ਼: ਬੰਗਾ ਵੱਲੋਂ ਕੀਤੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
           ਇੰਜ਼: ਨਰਿੰਦਰ ਬੰਗਾ ਨੇ 37 ਸਾਲ ਦੀ ਨੌਕਰੀ ਦੌਰਾਨ 5 ਫਰਵਰੀ 1988 ਨੂੰ ਇੰਜੀਨੀਅਰਿੰਗ ਅਸੀਸਟੈਂਟ ਵਜੋਂ ਦੂਰਦਰਸ਼ਨ ਜਲੰਧਰ ਵਿਖੇ ਪਦਭਾਰ ਸੰਭਾਲਿਆ ਤੇ 30 ਨਵੰਬਰ 2025 ਨੂੰ ਬਤੌਰ ਅਸੀਸਟੈਂਟ ਇੰਜੀਨਅਰ ਉਰਫ਼ ਟੈਕਨੀਕਲ ਡਾਇਰੈਕਟਰ ਵਜੋਂ ਦੂਰਦਰਸ਼ਨ ਜਲੰਧਰ ਤੋਂ ਸੇਵਾ ਮੁਕਤ ਹੋਏ।
       ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਇੰਜ਼: ਨਰਿੰਦਰ ਬੰਗਾ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਪਦਮ ਸ਼੍ਰੀ ਸੂਫ਼ੀ ਗਾਇਕ ਅਤੇ ਸਿਆਸਤਦਾਨ ਹੰਸ ਰਾਜ ਹੰਸ ਨੇ ਕਿਹਾ ਕਿ ਇੰਜ਼: ਨਰਿੰਦਰ ਬੰਗਾ ਨੇ ਜਿੱਥੇ ਦੂਰਦਰਸ਼ਨ ਵਿੱਚ ਤਕਨੀਕੀ ਸੇਵਾਵਾਂ ਨਿਭਾਈਆਂ, ਉੱਥੇ ਹੀ ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ। ਬੰਗਾ ਪਰਿਵਾਰ ਦੀ ਸੰਗੀਤ, ਸਾਹਿਤ ਅਤੇ ਸਮਾਜ ਸੇਵਾ ਪ੍ਰਤੀ ਲਗਨ ਸ਼ਲਾਘਾਯੋਗ ਹੈ।
      ਐਮ.ਐਲ.ਏ. ਸੁਖਵਿੰਦਰ ਕੋਟਲੀ ਨੇ ਕਿਹਾ ਕਿ ਬੰਗਾ ਜੀ ਇੱਕ ਸੱਚੇ ਸਮਾਜ ਸੇਵਕ ਹਨ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਮਾਜ ਦੀ ਭਲਾਈ ਲਈ ਅੱਖਾਂ ਦੇ ਕੈਂਪ, ਖੂਨਦਾਨ ਕੈਂਪ, ਵਿਕਲਾਂਗ ਕੈਂਪ ਅਤੇ ਵਣ ਮਹਾਂਉਤਸਵ ਵਰਗੇ ਅਨੇਕਾਂ ਉਪਰਾਲੇ ਕੀਤੇ ਹਨ।
      ਸਾਬਕਾ ਐਮ.ਐਲ.ਏ. ਮੋਹਨ ਲਾਲ ਨੇ ਕਿਹਾ ਉਨ੍ਹਾਂ ਦਾ ਸੱਭਿਆਚਾਰਕ ਸਰਗਰਮੀਆਂ ਦਾ ਧੁਰਾ ਹੋਣਾ ਅਤੇ ਹਰ ਸਮਾਜਿਕ ਮਸਲੇ ’ਤੇ ਜਾਗਰੂਕਤਾ ਫੈਲਾਉਣ ਲਈ ਸੈਮੀਨਾਰ ਆਯੋਜਿਤ ਕਰਨਾ ਇੱਕ ਮਹਾਨ ਕਾਰਜ ਹੈ। ਸਮੂਹਿਕ ਸ਼ਾਦੀਆਂ, ਵਿਦਿਅਕ ਅਦਾਰਿਆਂ ਵਿੱਚ ਹਰ ਸੰਭਵ ਸਹਾਇਤਾ ਅਤੇ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ, ਜੁਰਾਬਾਂ, ਕਾਪੀਆਂ ਪੈਨਸਲਾਂ ਆਦਿ ਮੁੱਹਈਆ ਕਰਾਣਾ ਜ਼ਿਕਰਯੋਗ ਹੈ।
      ਡੀ.ਜੀ.ਪੀ. ਸੇਵਾਮੁਕਤ ਡੀ.ਆਰ.ਭੱਟੀ (ਆਈ.ਪੀ ਐਸ) ਨੇ ਕਿਹਾ ਕਿ ਇੰਜ਼: ਬੰਗਾ ਨੇ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਫਰਜ਼ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਇਆ। ਕੁਦਰਤੀ ਆਫ਼ਤਾਂ ਵੇਲੇ ਉਨ੍ਹਾਂ ਦਾ ਵਿੱਤੀ ਸਹਾਇਤਾ ਅਤੇ ਰਾਸ਼ਨ ਵੰਡਣਾ ਮਨੁੱਖਤਾ ਦੀ ਸੇਵਾ ਦਾ ਸਬੂਤ ਹੈ।
      ਸਟੇਟ ਸੈਕਟਰੀ ਆਮ ਆਦਮੀ ਪਾਰਟੀ ਦੀਪਕ ਬਾਲੀ ਨੇ ਕਿਹਾ ਕਿ ਇੰਜ਼: ਨਰਿੰਦਰ ਬੰਗਾ ਜੀ ਦੀਆਂ ਸੇਵਾਵਾਂ ਸੰਗੀਤ, ਸਾਹਿਤ ਅਤੇ ਸਮਾਜ ਸੇਵਾ ਤਿੰਨਾਂ ਖੇਤਰਾਂ ਵਿੱਚ ਸ਼ਲਾਘਾਯੋਗ ਹਨ। ਉਹ ਇੱਕ ਸੱਚੇ ਬਹੁ-ਪੱਖੀ ਸ਼ਖਸੀਅਤ ਹਨ।
     ਆਮ ਆਦਮੀ ਪਾਰਟੀ ਤੋਂ ਕੁਲਜੀਤ ਸਰਹਾਲ, ਹਰਜੋਤ ਲੋਹਟੀਆ ਸਮੇਤ ਬਸਪਾ ਆਗੂ ਪ੍ਰਵੀਨ ਬੰਗਾ ਹੋਰਾਂ ਕਿਹਾ ਕਿ ਨਰਿੰਦਰ ਬੰਗਾ ਜੀ ਸਮਾਜ ਸੇਵਾ ਖੇਤਰ ਵਿੱਚ ਇੱਕ ਪ੍ਰੇਰਣਾ ਹਨ। ਉਨ੍ਹਾਂ ਵੱਲੋਂ ਐੱਨ.ਐੱਸ.ਐੱਸ. ਕੈਂਪ ਅਤੇ ਵਿਲੇਜ ਡਿਵੈਲਪਮੈਂਟ ਕੈਂਪ ਲਗਾ ਕੇ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਦਾ ਕੰਮ ਸ਼ਲਾਘਾਯੋਗ ਹੈ। ਮੈਡੀਕਲ ਕੈਂਪ, ਨਸ਼ਾ ਛੁਡਾਊ ਕੈਂਪ ਤੇ ਰੈਲੀਆਂ, ਨਸ਼ਿਆਂ ਤੋਂ ਜਾਗ੍ਰਿਤੀ ਲਈ ਪੁਲਿਸ ਪਬਲਿਕ ਮੀਟਿੰਗਾਂ ਆਯੋਜਿਤ ਕਰਕੇ ਬੰਗਾ ਜੀ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਇੱਕ ਮਹੱਤਵਪੂਰਨ ਕੰਮ ਕੀਤਾ ਹੈ।
      ਡਿਪਟੀ ਡਾਇਰੈਕਟਰ ਜਨਰਲ ਦੂਰਦਰਸ਼ਨ (ਸੇਵਾਮੁਕਤ) ਡਾ. ਓਮ ਗੌਰੀ ਦੱਤ ਸ਼ਰਮਾ ਜੀ ਨੇ ਮਿਠਬੋਲੜੇ ਤੇ ਹਸਮੁੱਖ ਬੰਗਾ ਜੀ ਨੂੰ ਦੂਰਦਰਸ਼ਨ ਦਾ ਪੀ. ਆਰ. ਓ. ਕਹਿੰਦਿਆਂ ਦਫ਼ਤਰ ਨੂੰ ਦਿੱਤੀਆਂ ਵਿਲੱਖਣ ਸੇਵਾਵਾਂ ਲਈ ਯਾਦ ਕਰਦਿਆਂ ਕਸੀਦੇ ਪੜ੍ਹੇ।
    ਡਿਪਟੀ ਚੀਫ਼ ਇੰਜੀਨੀਅਰ ਪਵਨ ਬੀਸਲਾ, ਐਸ.ਐਸ.ਪੀ. ਸੇਵਾਮੁਕਤ ਕੁਲਵੰਤ ਹੀਰ, ਪ੍ਰਵਾਸੀਆਂ ਅਸ਼ੋਕ ਭੌਰਾ, ਅਸ਼ੋਕ ਮਹਿਰਾ, ਜੀਤ ਬਾਬਾ ਬੈਲਜੀਅਮ, ਸੋਮ ਥਿੰਦ (ਯੂਕੇ), ਉੱਘੇ ਕਾਰੋਬਾਰੀ ਅਰਵਿੰਦ ਓਬਰਾਏ, ਜਸਵੀਰ ਨੂਰਪੁਰ, ਅਜਮੇਰ ਸਹੋਤਾ, ਬੁੱਧੀਜੀਵੀ ਤੇ ਸਮਾਜ ਸੇਵੀ ਹਸਤੀਆਂ ਨੇ ਇੰਜ਼: ਬੰਗਾ ਦੀ ਨੇਕਦਿੱਲੀ ਤੇ ਸਮਾਜ ਪ੍ਰਤੀ ਸੇਵਾਵਾਂ ਦੇ ਕਸੀਦੇ ਪੜ੍ਹਦਿਆਂ ਕਿਹਾ ਕਿ ਬੰਗਾ ਜੀ ਦਾ ਕਲੱਬਾਂ ਰਾਹੀਂ ਬੱਚਿਆਂ ਨੂੰ ਐਜ਼ੂਕੇਸ਼ਨਲ ਟ੍ਰਿਪ ’ਤੇ ਲੈ ਕੇ ਜਾਣਾ ਅਤੇ ਵਿਦਿਅਕ ਅਦਾਰਿਆਂ, ਅਨਾਥ ਆਸ਼ਰਮਾਂ, ਬਿਰਧ ਆਸ਼ਰਮਾਂ ਅਤੇ ਧਾਰਮਿਕ ਸਥਾਨਾਂ ਨੂੰ ਯੋਗਦਾਨ ਦੇਣਾ ਸਮਾਜ ਪ੍ਰਤੀ ਉਨ੍ਹਾਂ ਦੇ ਫਰਜ਼ ਦੀ ਮਿਸਾਲ ਹੈ।
     ਗਾਇਕ ਬੂਟਾ ਮੁਹੰਮਦ, ਫਿਰੋਜ਼ ਖਾਨ, ਰਣਜੀਤ ਰਾਣਾ, ਨਜ਼ਮਾ ਖਾਨ, ਕੁਲਵਿੰਦਰ ਕਿੰਦਾ, ਕਮਲ ਕਟਾਨੀਆਂ, ਰਾਜਾ ਸਾਬਰੀ ਅਤੇ ਭਿੰਦਾ ਬੈਂਸ ਹੋਰਾਂ ਨੇ ਆਪਣੀ ਗਾਇਕੀ ਰਾਹੀਂ ਬੰਗਾ ਜੀ ਦੀ ਸ਼ਖਸੀਅਤ ਅਤੇ ਸਮਾਜ ਪ੍ਰਤੀ ਸੇਵਾ ਨੂੰ ਆਪਣੇ ਗੀਤਾਂ ਦਾ ਹਿੱਸਾ ਬਣਾਇਆ।
      ਕੈਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਸੁਖਜਿੰਦਰ ਸਿੰਘ ਬਾਠ ਸੀ.ਈ.ਓ. ਸੁੱਖੀ ਬਾਠ ਗਰੁੱਪ ਆਫ਼ ਕੰਪਨੀਜ਼ ਕੈਨੇਡਾ ਅਤੇ ਸਵਾਮੀ ਵਿਨੈ ਮੁਨੀ ਜੰਮੂ ਹੋਰਾਂ ਜੀ ਨੇ ਵੀ ਆਪਣੀ ਹਾਜ਼ਰੀ ਦੌਰਾਨ ਧਾਰਮਿਕ ਬਿਰਤੀ ਵਾਲੇ ਬੰਗਾ ਜੀ ਦੇ ਜੀਵਨ, ਉਨ੍ਹਾਂ ਦੇ ਕਾਰਜਾਂ ਅਤੇ ਮਾਨਵਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਰੱਜ ਕੇ ਤਾਰੀਫ਼ ਕੀਤੀ। ਉੱਘੇ ਕਾਰੋਬਾਰੀ ਅਰਵਿੰਦ ਓਬਰਾਏ (ਦੇਹਰਾਦੂਨ), ਦੂਰਦਰਸ਼ਨ ਤੋਂ ਕਰਮਵਾਰ ਡਿਪਟੀ ਡਾਇਰੈਕਟਰ ਕਰਨਬੀਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਅਜਨੋਹਾ, ਵਰਿੰਦਰ ਚਾਪੜਾ, ਹਰੀਸ਼ ਚੰਦਰ, ਵਿਜੈ ਸ਼ਰਮਾ, ਟੀਕੇ ਅੱਗਰਵਾਲ, ਅਵਤਾਰ ਸਿੰਘ ਰੋਪੜ, ਰਾਮਪਾਲ ਸੈਣੀ, ਸਿਕੰਦਰ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਤੀਰਥ ਰੱਤੂ, ਸਰਪੰਚ ਅਵਤਾਰ ਕੌਰ, ਪਰਕਾਸ਼ ਕੌਰ, ਦਵਿੰਦਰ ਬੰਗਾ, ਕਮਲਜੀਤ ਬੰਗਾ, ਮੋਨਿਕਾ ਬੰਗਾ, ਜਗਦੀਸ਼ ਬੰਗਾ(ਯੂਕੇ), ਸੁਰਜੀਤ ਰੱਤੂ, ਹੰਸ ਰਾਜ ਬੰਗਾ, ਪਰਤਾਪ ਸਿੰਘ ਬੰਗਾ, ਚਮਨ ਲਾਲ ਬੰਗਾ, ਮਦਨ ਲਾਲ  ਬੰਗਾ, ਹਰਨਾਮ ਦਾਸ, ਜਗਨ ਨਾਥ, ਨਗਰ ਤੇ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਭਰ ਤੋਂ ਦਰਬਾਰ ਸ਼੍ਰੀ ਗੁਰੂ ਰਾਮ ਰਾਏ ਦੀਆਂ ਸੰਗਤਾਂ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਸਮਾਗਮ ਵਿੱਚ ਹਾਜ਼ਰ ਸਾਰੀਆਂ ਸ਼ਖਸੀਅਤਾਂ ਨੇ ਇੰਜੀ: ਨਰਿੰਦਰ ਬੰਗਾ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਇਸੇ ਤਰ੍ਹਾਂ ਜਾਰੀ ਰੱਖਣਗੇ।

ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਗੁਰਮਤਿ ਸਮਾਗਮ ਕਰਵਾਏ, ਗੁਰਮਤਿ ਸਮਾਗਮਾਂ ਵਿੱਚ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ


ਅਮਰਜੀਤ ਸਿੰਘ ਜੰਡੂ ਸਿੰਘਾ-
ਪੰਜਾਬ ਦੇ ਉੱਘੇ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾ ਵਿਖੇ ਸੰਤ ਬਾਬਾ ਸੁੰਦਰ ਸਿੰਘ ਅਤੇ ਸੰਤ ਬਾਬਾ ਬਿਸ਼ਨ ਸਿੰਘ ਦੀ 55ਵੀਂ ਅਤੇ 41ਵੀਂ ਯਾਦ ’ਚ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸੇਸ਼ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਤੇ 31 ਅਕਤੂਬਰ ਤੋਂ ਚੱਲ ਰਹੀ ਅਖੰਡ ਪਾਠ ਦੀ ਲੜੀ ਦੇ ਪਾਠਾਂ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਦੌਰਾਨ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਗਏ। ਜਿਸ ਵਿੱਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਭਾਈ ਰਵਿੰਦਰ ਸਿੰਘ, ਭਾਈ ਜਗਜੀਵਨ ਸਿੰਘ, ਭਾਈ ਸਤਿਨਾਮ ਸਿੰਘ ਜਲੰਧਰ ਵਾਲੇ, ਕਥਾ ਵਾਚਕ ਭਾਈ ਮਹਿਤਾਬ ਸਿੰਘ, ਭਾਈ ਦੀਪ ਸਿੰਘ ਦਮਦਮੀ ਟਕਸਾਲ, ਭਾਈ ਮਨਜੀਤ ਸਿੰਘ ਤੋਂ ਇਲਾਵਾ ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਸਰਵਣ ਕਰਵਾਇਆ। ਇਨ੍ਹਾਂ ਸਮਾਗਮਾਂ ਮੌਕੇ ਤੇ ਪੁੱਜੀ ਸੰਗਤ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਜੀ ਆਇਆਂ ਆਖਿਆ। ਸਮਾਗਮ ਦੀ ਆਰੰਭਤਾ ਸਮੇਂ ਉੱਘੇ ਸਿੱਖ ਚਿੰਤਕ, ਲੇਖਕ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇਤਿਹਾਸ ਦੀ ਵਿਲੱਖਣ ਘਟਨਾ ਦੱਸਦਿਆ ਗੁਰੂ ਸਾਹਿਬ ਨੂੰ ਮਨੁੱਖੀ ਅਧਿਕਾਰ ਦੇ ਪਹਿਲੇ ਸ਼ਹੀਦ ਵਜੋਂ ਯਾਦ ਕੀਤਾ। ਇਸ ਮੌਕੇ ਸੰਗਤ ਨੂੰ ਸਿੱਖ ਤੇ ਸਿੱਖ ਇਤਿਹਾਸ ਦੇ ਸੁਨਰਿਹੀ ਪੰਨੇ ਨਾਲ ਜੋੜਿਆ। ਇਸ ਮੌਕੇ ਹੈਦਰਾਬਾਦ (ਦੱਖਣ), ਹਿਮਾਚਲ, ਹਰਿਆਣਾ, ਦਿੱਲੀ ਤੋਂ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਵੱਡੀ ਗਿਣਤੀ ’ਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਤੋਂ ਪਹੁੰਚੀ ਸੰਗਤ ਨੇ ਭਾਰੀ ਵੀ ਹਾਜ਼ਰੀ ਭਰੀ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸੰਤ ਅਜੀਤ ਸਿੰਘ ਕਾਰ ਸੇਵਾ ਸੁਲਤਾਨਪੁਰਲੋਧੀ, ਸੰਤ ਗੁਰਵਿੰਦਰ ਸਿੰਘ, ਸੰਤ ਬਲਰਾਜ ਸਿੰਘ, ਸੰਤ ਸੁਖਵੰਤ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਜਰਨੈਲ ਸਿੰਘ ਗੜਦੀਵਾਲਾ, ਸਾਬਕਾ ਵਿਧਾਇਕ ਰਜਿੰਦਰ ਬੇਰੀ ਤੋਂ ਇਲਾਵਾ ਹੋਰ ਧਾਰਮਿਕ, ਸਮਾਜਿਕ ਤੇ ਸਿਆਸੀ ਹਸਤੀਆਂ ਵੀ ਹਾਜ਼ਰ ਰਹੀਆਂ। ਸਟੇਜ ਸਕੱਤਰ ਦੀ ਸੇਵਾ ਪ੍ਰੋ. ਮਨਜਿੰਦਰ ਸਿੰਘ ਜੌਹਲ ਵਲੋਂ ਨਿਭਾਈ ਗਈ।


ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲ੍ਹਾ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਪੂਰਬਕ ਮਨਾਇਆ ਗਿਆ


ਆਦਮਪੁਰ ਦੋਆਬਾ, 19 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਦੇਖ ਰੇਖ ਹੇਠ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੌਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦੇ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਸੰਗਰਾਂਦ ਦੇ ਦਿਹਾੜੇ ਸਬੰਧੀ ਹੋਏ ਸਮਾਗਮ ਮੌਕੇ ਲੜੀਵਾਰ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਜਾਏ ਗਏ ਦੀਵਾਨ ਦੌਰਾਨ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਕਥਾ ਵਾਚਕ ਭਾਈ ਸੁਰਿੰਦਰ ਸਿੰਘ ਕਲਾਨੌਰ (ਗੁਰਦਾਸਪੁਰ ) ਹੈੱਡ ਗ੍ਰੰਥੀ ਗੁਰਦੁਆਰਾ ਰਾਮਗੜ੍ਹੀਆ ਆਦਮਪੁਰ, ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਭਾਈ ਹਰਦੀਪ ਸਿੰਘ ਬੈਂਸ ਨਕੋਦਰ ਢਾਡੀ ਜੱਥੇ ਵਲੋਂ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਵੱਲੋ ਬਾਖੂਬੀ ਨਿਭਾਈ ਗਈ ਸਮਾਗਮ ਦੌਰਾਨ ਦੇਸ਼ਾਂ ਵਿਦੇਸ਼ਾਂ ਤੇ ਆਸ ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਚ ਆਈਆਂ ਸੰਗਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ। ਕਮੇਟੀ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਡਰੋਲੀ ਨੇ ਸਮਾਗਮ ਚ ਪਹੁੰਚੀਆਂ ਵੱਖ ਵੱਖ ਪਿੰਡਾਂ ਚੋ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਈਆਂ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੱਤਰ ਰਣਵੀਰ ਪਾਲ ਸਿੰਘ, ਮਾਸਟਰ ਸੁਰਜੀਤ ਸਿੰਘ, ਜਰਨੈਲ ਸਿੰਘ ਡਰੋਲੀ, ਜਸਪਾਲ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਸਰਪੰਚ ਰਸ਼ਪਾਲ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਡਾ. ਰਣਧੀਰ ਸਿੰਘ ਰੰਧਾਵਾ ਤੇ ਹੋਰ ਸੰਗਤਾਂ ਹਾਜ਼ਰ ਸਨ।

Monday, 15 December 2025

ਕਲਗੀਧਰ ਨੌਜਵਾਨ ਸਭਾ ਪਿੰਡ ਪਧਿਆਣਾ ਵਲੋਂ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ 11ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ


 
ਆਦਮਪੁਰ ਦੋਆਬਾ, 16 ਦਸੰਬਰ (ਅਮਰਜੀਤ ਸਿੰਘ)- ਧੰਨ ਧੰਨ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹੀਦ ਬਾਬਾ ਮੱਤੀ ਜੀ ਦੇ ਅਸ਼ੀਰਵਾਦ ਨਾਲ ਕਲਗੀਧਰ ਨੌਜਵਾਨ ਸਭਾ ਰਜ਼ਿ ਪਿੰਡ ਪਧਿਆਣਾ ਵਲੋਂ ਐਨ. ਆਰਆਈਵੀਰਾਂ, ਨਗਰ ਨਿਵਾਸੀ ਸਾਧ ਸੰਗਤ, ਪਿੰਡ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਕੂਲ ਦੀ ਗਰਾਂਉਡ ਵਿੱਚ 11ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਨੰਬੜਦਾਰ ਬਲਜੀਤ ਸਿੰਘ ਪਧਿਆਣਾ, ਜਸਬੀਰ ਸਿੰਘ ਸਾਬੀ ਪਧਿਆਣਾ, ਪੰਚ ਗੁਰਦੇਵ ਸਿੰਘ ਪਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 11ਵੇਂ ਸਲਾਨਾ ਮਹਾਨ ਕੀਰਤਨ ਦਰਬਾਰ ਦੌਰਾਨ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਮਨਜੀਤ ਸਿੰਘ, ਭਾਈ ਅਵਤਾਰ ਸਿੰਘ ਗੁਰਦੁਆਰਾ ਬੌੜਾ ਖੂਹ ਪਧਿਆਣਾ ਵਲੋਂ ਹਜ਼ਾਰਾਂ ਦੀ ਗਿਣਤੀ ਚ ਆਈਆਂ ਸੰਗਤਾਂ ਨੂੰ ਕੀਰਤਨ, ਕਥਾਂ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਤੇ ਕੀਰਤਨ ਦਰਬਾਰ ਵਿੱਚ ਹਾਜ਼ਰ ਹੋਈਆਂ ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਉਪਰੰਤ ਕੀਰਤਨ ਦਰਬਾਰ ਦੇ ਪ੍ਰਬੰਧਕਾਂ ਵਲੋਂ ਕੀਰਤਨ ਦਰਬਾਰ ਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਤੇ ਪਤਵੰਤਿਆਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਜੱਥੇਦਾਰ ਮਨੋਹਰ ਸਿੰਘ ਡਰੋਲੀ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ, ਡਾ. ਪਰਵਿੰਦਰ ਸਿੰਘ ਸਾਬੀ ਵਿਸ਼ਵ ਸ਼ਾਂਤੀ ਦੂਤ ਯੂਐਨਏ, ਪਰਮਜੀਤ ਸਿੰਘ ਸਰੋਆ, ਸਰਪੰਚ ਸਿਮਰਨ ਕੌਰ, ਅਮਰਜੀਤ ਸਿੰਘ ਪਧਿਆਣਾ, ਸਟੇਜ ਸਕੱਤਰ ਜਰਨੈਲ ਸਿੰਘ ਨਡਾਲੋ, ਜਸਵੀਰ ਸਿੰਘ ਸਾਬੀ ਪਧਿਆਣਾ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਅਮਨਦੀਪ ਸਿੰਘ, ਸਿਮਰਨ ਸਿੰਘ, ਹਰੀਸ਼ ਅਗਨੀਹੋਤਰੀ, ਜਸਪ੍ਰੀਤ ਸਿੰਘ, ਆਰੀਅਨ, ਤਰਨਦੀਪ ਸਿੰਘ, ਹਰਸ਼ਦੀਪ ਸਿੰਘ, ਜਤਿੰਦਰਪਾਲ, ਜਸਪਾਲ ਸਿੰਘ, ਸੁਲਿੰਦਰ ਸਿੰਘ ਪੰਚ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਐਨ. ਆਰ. ਆਈ. ਭੁਪਿੰਦਰ ਸਿੰਘ ਮਨਜੀਤ ਸਿੰਘ ਆਦਮਪੁਰ ਤੇ ਹੋਰ ਪਿੰਡ ਵਾਸੀ ਹਾਜ਼ਿਰ ਸਨ।



ਡੇਰਾ ਚਹੇੜੂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਸੰਤ ਕ੍ਰਿਸ਼ਨ ਨਾਥ ਜੀ ਤੇ ਮਹੰਤ ਅਵਤਾਰ ਦਾਸ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਪੌਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਗੁਰੂ ਘਰ ਵਿੱਚ ਪੁੱਜੇ ਵੱਖ ਵੱਖ ਜਥਿਆਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਤੇ ਮਹੰਤ ਅਵਤਾਰ ਦਾਸ ਜੀ ਚਹੇੜੂ ਵਾਲਿਆਂ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸੰਗਰਾਂਦ ਦੇ ਸਮਾਗਮ ਮੌਕੇ ਤੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਲਸ਼ਮਣ ਦਾਸ ਮਾਣੀ, ਬੂਟਾ ਸਿੰਘ, ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਦੇ ਸਮੂਹ ਮੈਂਬਰ, ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ। 

Sunday, 14 December 2025

ਸੂਰਵੀਰ ਸੇਵਕ ਦਲ ਪਿ੍ਰਥਵੀ ਨਗਰ ਜਲੰਧਰ ਵਲੋਂ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ


ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ
ਜਲੰਧਰ, 14 ਦਸੰਬਰ (ਅਮਰਜੀਤ ਸਿੰਘ)-
ਸੂਰਵੀਰ ਸੇਵਕ ਦਲ ਪਿ੍ਰਥਵੀ ਨਗਰ ਜਲੰਧਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 39ਵਾਂ ਸਾਲਾਨਾ ਕੀਰਤਨ ਦਰਬਾਰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਪਿ੍ਰਥਵੀ ਨਗਰ ਵਿਖੇ ਕਰਵਾਇਆ ਗਿਆ। ਜਿਸ ਦੀ ਆਰੰਭਤਾ ਵੇਲੇ ਹਾਜ਼ਰੀਨ ਸੰਗਤਾਂ ਵਲੋਂ ਸਰਬੱਤ ਦੇ ਭਲੇ ਲਈ ਗੁਰੂ ਸਾਹਿਬਾਨਾਂ ਅੱਗੇ ਅਰਦਾਸ ਕੀਤੀ ਗਈ ਉਪਰੰਤ ਸਜਾਏ ਹੋਏ ਪੰਡਾਲ ’ਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਗਜੀਵਨ ਸਿੰਘ ਰਾਮਾਮੰਡੀ, ਭਾਈ ਅਵਤਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਅਤੇ ਭਾਈ ਤਜਿੰਦਰ ਸਿੰਘ ਵਲੋਂ ਗੁਰਬਾਣੀ ਸ਼ਬਦਾਂ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਅਜਿਹੇ ਧਾਰਮਿਕ ਸਮਾਗਮਾਂ ਦੀ ਅਜੋਕੇ ਸਮੇਂ ਦੀ ਅਹਿਮ ਮੰਗ ਹੈ ਕਿਉਂਕਿ ਇਨ੍ਹਾਂ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਹਾਜ਼ਰ ਹੋਈਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਨੇ ਸੰਗਤਾਂ ਨੂੰ ਗੁਰੂ ਲੰਗਰ ਅਤੁੱਟ ਵਰਤਾਏ। ਸਮਾਪਤੀ ’ਤੇ ਸੂਰਵੀਰ ਸੇਵਕ ਦਲ ਦੇ ਪ੍ਰਧਾਨ ਰਣਬੀਰ ਸਿੰਘ ਬੱਲ, ਖਜ਼ਾਨਚੀ ਕੁਲਦੀਪ ਸਿੰਘ ਸੋਨੂੰ, ਸਕੱਤਰ ਮੁਖਤਿਆਰ ਸਿੰਘ ਵਲੋਂ ਸਮਾਗਮ ਕਰਵਾਉਣ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਿਧਾਇਕ ਬਾਵਾ ਹੈਨਰੀ, ਸ਼ੀਤਲ ਵਿਜ ਪ੍ਰਧਾਨ ਸ੍ਰੀ ਦੇਵੀ ਤਲਾਬ ਮੰਦਿਰ, ਅਕਾਲੀ ਰਣਜੀਤ ਸਿੰਘ ਰਾਣਾ, ਵਿਸ਼ਾਲ ਗਿੱਲ, ਸ਼੍ਰੀਮਤੀ ਪਵਨ ਸੂਰੀ, ਕਿੰਗ ਹੈਰੀ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਰਮਿਤ ਹੈਨਰੀ, ਸੁਮਿਤ ਬੇਰੀ ਨੇ ਸੰਗਤਾਂ ਵਿਚ ਹਾਜ਼ਰੀ ਭਰੀ। ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਲਾਟੀ, ਓਂਕਾਰ ਸਿੰਘ, ਹਰਦੇਵ ਸਿੰਘ ਦੇਬੀ, ਹਰਦੀਪ ਸਿੰਘ ਭੱਲਾ, ਚੰਗਾ ਸਿੰਘ, ਗੁਰਪ੍ਰੀਤ ਸਿੰਘ ਪਾਲ, ਬਲਰਾਜ ਸਿੰਘ, ਸੁਰਿੰਦਰ ਸਿੰਘ ਭੋਗਲ, ਚਰਨਜੀਤ ਸਿੰਘ, ਅਰਵਿੰਦਰ ਸਿੰਘ ਕਿਸ਼ਨ, ਲੱਕੀ ਕਾਲੜਾ, ਤਰਲੋਚਨ ਸਿੰਘ ਲੱਕੀ, ਸਾਹਿਬ ਸਿੰਘ, ਗਗਨਦੀਪ ਸਿੰਘ, ਤਰਨਪ੍ਰੀਤ ਸਿੰਘ, ਰਸ਼ਪਾਲ ਸਿੰਘ, ਕਰਨਜੀਤ ਸਿੰਘ, ਮਨੀ, ਪਿ੍ਰੰਸ, ਅਸ਼ਮੀਤ, ਚੇਤਨ ਆਦਿ ਹਾਜ਼ਰ ਸਨ।

Saturday, 13 December 2025

ਧੰਨ-ਧੰਨ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ 11ਵਾਂ ਮਹਾਨ ਕੀਰਤਨ ਦਰਬਾਰ ਭੱਲਕੇ 14 ਦਸੰਬਰ ਦਿਨ ਐਤਵਾਰ ਨੂੰ



ਆਦਮਪੁਰ ਦੋਆਬਾ, 13 ਦਸੰਬਰ (ਅਮਰਜੀਤ ਸਿੰਘ)-
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਪਧਿਆਣਾ ਵਿਖੇ 11ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਭੱਲਕੇ 14 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹੀਦ ਬਾਬਾ ਮੱਤੀ ਜੀ ਦੇ ਅਸ਼ੀਰਵਾਦ ਨਾਲ ਕਲਗੀਧਰ ਨੌਜਵਾਨ ਸਭਾ ਰਜ਼ਿ. ਵੱਲੋਂ ਐੱਨ.ਆਰ.ਆਈ. ਵੀਰਾਂ, ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਮਨਜੀਤ ਸਿੰਘ, ਭਾਈ ਅਵਤਾਰ ਸਿੰਘ ਗੁਰਦੁਆਰਾ ਬੋੜਾ ਖੂਹ ਪਧਿਆਣਾ ਸੰਗਤਾਂ ਨੂੰ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਦੌਰਾਨ ਆਈਆਂ ਸਮੂਹ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਏਗਾ। ਇਸ ਮੌਕੇ ਤੇ ਬੀਤੇ ਦਿਨ ਮਹਾਨ ਕੀਰਤਨ ਦਰਬਾਰ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਜਾਣਕਾਰੀ ਦੇਣ ਸਮੇਂ ਨੰਬੜਦਾਰ ਬਲਜੀਤ ਸਿੰਘ, ਜਸਵੀਰ ਸਿੰਘ ਸਾਬੀ ਪਧਿਆਣਾ, ਪੰਚ ਗੁਰਦੇਵ ਸਿੰਘ, ਸਰਪੰਚ ਸਿਮਰਨ ਕੌਰ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਅਮਨਦੀਪ ਸਿੰਘ, ਸਿਮਰਨ ਸਿੰਘ, ਹਰੀਸ਼ ਅਗਨੀਹੋਤਰੀ, ਜਸਪ੍ਰੀਤ ਸਿੰਘ, ਆਰੀਅਨ, ਤਰਨਦੀਪ ਸਿੰਘ, ਹਰਸ਼ਦੀਪ ਸਿੰਘ, ਜਤਿੰਦਰਪਾਲ, ਜਸਪਾਲ ਸਿੰਘ, ਸੁਲਿੰਦਰ ਸਿੰਘ ਪੰਚ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਐੱਨ.ਆਰ.ਆਈ. ਭੁਪਿੰਦਰ ਸਿੰਘ, ਮਨਜੀਤ ਸਿੰਘ ਆਦਮਪੁਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।


ਪਿੰਡ ਕਬੂਲਪੁਰ ਵਿਖੇ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ-
ਸਮੂਹ ਮੁੰਡੀ ਪਰਿਵਾਰ ਅਤੇ ਪਿੰਡ ਕਬੂਲਪੁਰ ਦੀਆਂ ਸਮੂਹ ਸੰਗਤਾਂ ਵਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਦਿਨ ਸ਼ੁਕਰਵਾਰ ਨੂੰ ਪਿੰਡ ਕਬੂਲਪੁਰ ਵਿਖੇ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ ਨੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ ਗਿਆਨੀ ਸਰੂਪ ਸਿੰਘ ਕਡਿਆਣਾ ਦਾ ਢਾਡੀ ਜਥਾ ਸੰਗਤਾਂ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰੇਗਾ। ਮੁੰਡੀ ਪਰਿਵਾਰ ਦੇ ਜਥੇਦਾਰ ਕੁਲਵਿੰਦਰ ਸਿੰਘ ਨੇ ਸਮੂਹ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

 

ਬੇਨਤੀ ਕਰਤਾ - ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ।




Wednesday, 10 December 2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁ. ਪ੍ਰਿਥਵੀ ਨਗਰ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ

10 ਦਸੰਬਰ (ਅਮਰਜੀਤ ਸਿੰਘ)- ਸੂਰਵੀਰ ਸੇਵਕ ਦਲ ਪ੍ਰਿਥਵੀ ਨਗਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਵੇਰੇ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਕਿਸ਼ਨਪੁਰਾ ਚੌਕ, ਰਵਿਦਾਸ ਸਕੂਲ, ਪੀਰ ਬਾਬਾ ਨੌ-ਬਹਾਰ, ਅਜੀਤ ਨਗਰ, ਚਾਹਲ ਕੇਬਲ, ਲਹੌਰੀਆਂ ਦੀ ਚੱਕੀ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਅਤੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਗਿਆ। ਇਸ ਮੌਕੇ ਪ੍ਰਧਾਨ ਰਣਬੀਰ ਸਿੰਘ ਬੱਲ ਨੇ ਦੱਸਿਆ ਕਿ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 39ਵਾਂ ਕੀਰਤਨ ਦਰਬਾਰ 13 ਦਸੰਬਰ ਦਿਨ ਸਨਿਚਰਵਾਰ ਨੂੰ ਮੁਹੱਲਾ ਪ੍ਰਿਥਵੀ ਨਗਰ ਵਿਖੇ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਿਸੰਗ ਸਭਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਗਜੀਵਨ ਸਿੰਘ ਰਾਮਾਮੰਡੀ, ਭਾਈ ਅਵਤਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਅਤੇ ਭਾਈ ਤਜਿੰਦਰ ਸਿੰਘ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਉਨ੍ਹਾਂ ਨਾਲ ਖਜ਼ਾਨਚੀ ਕੁਲਦੀਪ ਸਿੰਘ ਸੋਨੂੰ, ਸਕੱਤਰ ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਲਾਟੀ, ਓਂਕਾਰ ਸਿੰਘ, ਹਰਦੇਵ ਸਿੰਘ ਦੇਬੀ, ਹਰਦੀਪ ਸਿੰਘ ਭੱਲਾ, ਚੰਗਾ ਸਿੰਘ, ਬਲਰਾਜ ਸਿੰਘ, ਸੁਰਿੰਦਰ ਸਿੰਘ ਭੋਗਲ, ਚਰਨਜੀਤ ਸਿੰਘ,  ਅਰਵਿੰਦਰ ਸਿੰਘ ਕਿਸ਼ਨ, ਲੱਕੀ ਕਾਲੜਾ, ਤਰਲੋਚਨ ਸਿੰਘ ਲੱਕੀ, ਸਾਹਿਬ ਸਿੰਘ, ਗਗਨਦੀਪ ਸਿੰਘ, ਤਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪਾਲ,  ਜਸਪਾਲ ਸਿੰਘ ਭੱਟੀ, ਰਸ਼ਪਾਲ ਸਿੰਘ, ਕਰਨਜੀਤ ਸਿੰਘ, ਲੱਖਾ, ਮਨੀ, ਪ੍ਰਿੰਸ, ਅਸ਼ਮੀਤ, ਚੇਤੰਨ ਆਦਿ ਹਾਜ਼ਰ ਸਨ।

Friday, 5 December 2025

ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਤੇ ਪੰਚਾਇਤ ਸੰਮਤੀਆਂ ਲਈ 745 ਨਾਮਜ਼ਦਗੀਆਂ ਦਾਖ਼ਲ


5 ਦਸੰਬਰ ਨੂੰ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ, 6 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ
ਜਲੰਧਰ, 4 ਦਸੰਬਰ (ਅਮਰਜੀਤ ਸਿੰਘ)-
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਅੱਜ ਆਖਰੀ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਅਤੇ ਪੰਚਾਇਤ ਸੰਮਤੀਆਂ ਲਈ ਕੁੱਲ 745 ਨਾਮਜ਼ਦਗੀਆਂ ਦਾਖ਼ਲ ਹੋਈਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ ਜਦਕਿ ਪੰਚਾਇਤ ਸੰਮਤੀ ਰੁੜਕਾਂ ਕਲਾ ਲਈ ਕੁੱਲ 56, ਪੰਚਾਇਤ ਸੰਮਤੀ ਜਲੰਧਰ ਪੂਰਬੀ ਲਈ 64, ਪੰਚਾਇਤ ਸੰਮਤੀ ਜਲੰਧਰ ਪੱਛਮੀ ਲਈ 66, ਪੰਚਾਇਤ ਸੰਮਤੀ ਨੂਰਮਹਿਲ ਲਈ 68, ਪੰਚਾਇਤ ਸੰਮਤੀ ਲੋਹੀਆਂ ਖਾਸ ਲਈ 46, ਪੰਚਾਇਤ ਸੰਮਤੀ ਸ਼ਾਹਕੋਟ ਲਈ 73, ਪੰਚਾਇਤ ਸੰਮਤੀ ਨਕੋਦਰ ਲਈ 79, ਪੰਚਾਇਤ ਸੰਮਤੀ ਮਹਿਤਪੁਰ ਲਈ 56, ਪੰਚਾਇਤ ਸੰਮਤੀ ਆਦਮਪੁਰ ਲਈ 85, ਪੰਚਾਇਤ ਸੰਮਤੀ ਭੋਗਪੁਰ ਲਈ 64 ਅਤੇ ਪੰਚਾਇਤ ਸੰਮਤੀ ਫਿਲੌਰ ਲਈ ਕੁੱਲ 88 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।
     ਡਾ. ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।
     ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ ਅਤੇ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ।

Thursday, 4 December 2025

ਗਰੀਬ ਨਿਵਾਜ ਐਨ.ਜੀ.ਓ ਵਲੋਂ ਦੂਸਰਾ ਮੈਡੀਕਲ ਕੈਂਪ ਅਤੇ ਪਹਿਲਾ ਖੂਨਦਾਨ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ


ਜਲੰਧਰ (Beurau)-
ਹਿੰਦ ਦੀ ਚਾਦਰ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗਰੀਬ ਨਿਵਾਜ ਐਨ.ਜੀ.ਓ ਵਲੋਂ ਸਮੂਹ ਸਾਧ ਸੰਗਤ ਤੇ ਐਨ.ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਚੁਖਿਆਰਾ ਵਿਖੇ ਦੂਸਰਾ ਫ੍ਰੀ ਮੈਡੀਕਲ ਕੈਂਪ ਅਤੇ ਪਹਿਲਾਂ ਖੂਨਦਾਨ ਕੈਂਪ ਭਾਈ ਕਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਕਰੀਬ 11 ਖੂਨਦਾਨੀਆਂ ਵੱਲੋਂ ਖੂਨ ਦਾਨ ਕਰਕੇ ਸਮਾਜ ਦੀ ਸੇਵਾ ਲਈ ਵੱਡਮੁੱਲਾ ਯੋਗਦਾਨ ਵੀ ਪਾਇਆ ਗਿਆ। ਇਸ ਮੌਕੇ ਕਰੀਬ 150 ਦੇ ਕਰੀਬ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਡਾ. ਐਸ.ਪੀ ਸੁਮਨ (ਐਮ.ਡੀ ਮੈਡੀਸਨ), ਡਾ.ਤਰਵਿੰਦਰ ਕੁਮਾਰ ਭਟੋਆ (ਆਰ.ਡੀ ਲੈਬ ਨਸਰਾਲਾ), ਡਾ. ਉਪਿੰਦਰ ਕੁਮਾਰ (ਦੰਦਾਂ ਦੇ ਡਾਕਟਰ ਕਠਾਰ), ਗਰੀਬ ਨਿਵਾਜ਼ ਐਨ ਜੀ ਓ ਦੇ ਸਹਿਯੋਗੀ ਮੈਂਬਰ ਕੁਲਵੀਰ ਸਿੰਘ ਘੁੜਿਆਲ, ਡਾ. ਤਰਵਿੰਦਰ ਕੁਮਾਰ, ਡਾ. ਪਰਮਿੰਦਰ ਸੂਦ, ਬਰਖਾ ਦਾਸ, ਸੁਖਦੇਵ ਸਿੰਘ ਭਾਟੀਆ, ਨਰੇਸ਼ ਪਾਲ, ਸਤਨਾਮ ਬੰਗੜ, ਅਵਤਾਰ ਸਿੰਘ ਸਰੋਆ,ਹਰਪ੍ਰੀਤ ਸਿੰਘ, ਹਰਦੀਪ ਭਟੋਆ, ਬਲਜੀਤ ਪੌਲ, ਗੁਰਪ੍ਰੀਤ ਸਿੰਘ ਮੈਡਮ ਰਮਨ, ਮੈਡਮ ਗਿੰਨੀ, ਗੁਰਪ੍ਰੀਤ ਸਿੰਘ,ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।

ਇੰਸਪੈਕਟਰ ਰਜਿੰਦਰ ਸਿੰਘ ਮਿਨਹਾਸ ਨੇ ਥਾਣਾ ਫੋਕਲ ਪੁਆਇੰਟ ਦਾ ਬਤੌਰ ਐਸ.ਐਚ.ਓ ਚਾਰਜ਼ ਸੰਭਾਲਿਆ


ਹੁਸ਼ਿਆਰਪੁਰ 4 ਦਸੰਬਰ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਦੇ ਥਾਣਾ ਫੋਕਲ ਪੁਆਇੰਟ ਦਾ ਇੰਸਪੈਕਟਰ ਰਜਿੰਦਰ ਸਿੰਘ ਨੇ ਬਤੌਰ ਐਸਐਚਉ ਦਾ ਅਹੁਦਾ ਸੰਭਾਲ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚਉ ਇੰਸਪੈਕਟਰ ਰਜਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਹਰ ਹਾਲ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਉਹਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਪੁਲਸ ਦਿਨ-ਰਾਤ ਤੱਤਪਰ ਹੈ ਅਤੇ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਹਰ ਸਮੇਂ ਤਿਆਰ ਰਹੇਗੀ ਉਹਨਾ ਕਿਹਾ ਕਿ ਇਸਦੇ ਨਾਲ ਹੀ ਸ਼ਹਿਰ ਨਿਵਾਸੀਆਂ ਅਤੇ ਲੋਕਾਂ ਦਾ ਸਹਿਯੋਗ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਫ਼ ਸੁਥਰਾ, ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਪੁਲਿਸ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਕਾਰਜ ਹੋਵੇਗਾ ਉਨਾਂ ਕਿਹਾ ਕਿ ਇਲਾਕੇ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਪੁਲਸ ਵਲੋਂ ਪੂਰੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕੋਈ ਸ਼ਰਾਰਤੀ ਅਤੇ ਗੁੰਡਾ ਅਨਸਰ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਪਤਵੰਤਿਆਂ ਨੂੰ ਪੂਰਨ ਸਤਿਕਾਰ ਮਿਲੇਗਾ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇਗੀ। ਉਨ੍ਹਾਂ ਸ਼ਹਿਰ ਦੀਆ ਧਾਰਮਿਕ ਅਤੇ  ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਵਿੱਚ ਉਹ ਪੁਲਿਸ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਸੁਦਾਗਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਥਾਣੇ ਵਿੱਚ ਆਕੇ ਮੈਨੂੰ ਪਰਸਨਲ ਜਾਣਕਾਰੀ ਦੇ ਸਕਦੇ ਹਨ ਜਾ ਫਿਰ ਮੈਨੂੰ ਫੋਨ ਤੇ ਨਸਾ ਸਮੱਗਲਰ ਦੀ ਸੂਚਨਾ ਦੇ ਸਕਦੇ ਹਨ ਉਹਨਾਂ ਕਿਹਾ ਕਿ ਨਸਾ ਵੇਚਣ ਵਾਲੇ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਅਤੇ ਮਨਚਲਿਆਂ ਭੂੰਡ ਆਸ਼ਿਕਾਂ, ਤੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਘੁੰਮਣ ਵਾਲੇ ਚਾਲਕਾਂ ਨੂੰ ਵੀ ਨੱਥ ਪਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਸ਼ਰਾਰਤੀ ਮੋਟਰਸਾਈਕਲ ਤੇ ਪਟਾਕੇ ਚਲਾਉਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਅਨੁਪਾਤ ਵਿੱਚ ਹੁਸ਼ਿਆਰਪੁਰ ਨੇ ਹਾਸਿਲ ਕੀਤਾ ਪੰਜਾਬ ਭਰ ਵਿੱਚ ਪਹਿਲਾ ਸਥਾਨ


ਹੁਸ਼ਿਆਰਪੁਰ, 4 ਦਸੰਬਰ (ਤਰਸੇਮ ਦੀਵਾਨਾ ) -
ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਤਾਜ਼ਾ ਆਂਕੜਿਆਂ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਨੇ ਲਿੰਗ ਅਨੁਪਾਤ ਵਿੱਚ ਲਗਾਤਾਰ ਬਿਹਤਰੀ ਦੇ ਆਧਾਰ ‘ਤੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਹੈ। ਜ਼ਿਲੇ ਵਿੱਚ ਹਰ 1000 ਮੁੰਡਿਆਂ ਪਿੱਛੇ 970 ਕੁੜੀਆਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਲਿੰਗ ਸਮਾਨਤਾ ਵੱਲ ਇੱਕ ਸਾਕਾਰਾਤਮਕ ਬਦਲਾਅ ਨੂੰ ਦਰਸਾਉਂਦੀਆਂ ਹਨ। ਇਸ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਲਈ ਸੂਬਾ ਪੱਧਰ ‘ਤੇ ਆਯੋਜਿਤ ਸਮਾਗਮ ਦੌਰਾਨ ਸਿਹਤ ਮੰਤਰੀ ਮਾਣਯੋਗ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਅਤੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀਐਨਡੀਟੀ ਕੋਆਰਡੀਨੇਟਰ ਅਭੇ ਮੋਹਨ ਵੀ ਉਪਸਥਿਤ ਰਹੇ।


ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਜ਼ਿਲੇ ਦੀਆਂ ਬੇਟੀ ਬਚਾਓ ਬੇਟੀ ਪੜਾਓ ਜਾਗਰੂਕਤਾ ਗਤੀਵਿਧੀਆਂ, ਪੀਸੀਪੀਐਨਡੀਟੀ ਐਕਟ ਦੀ ਸਖ਼ਤ ਲਾਗੂਅਤ ਅਤੇ ਲਿੰਗ ਸਮਾਨਤਾ ਲਈ ਵਿਭਾਗ ਵੱਲੋਂ ਕੀਤਿਆਂ ਸਮਰਪਿਤ ਯਤਨਾਂ ਦੀ ਖ਼ਾਸ ਤੌਰ ‘ਤੇ ਸ਼ਲਾਘਾ ਕੀਤੀ ਗਈ ਹੈ। ਮੁੱਖ ਮੰਤਰੀ ਮਾਣਯੋਗ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਿੰਗ ਅਨੁਪਾਤ ਦੇ ਸੰਤੁਲਨ ਅਤੇ ਕੁੜੀਆਂ ਦੇ ਜਨਮ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਜ਼ਿਲੇ ਦੇ ਹਰੇਕ ਅਧਿਕਾਰੀ, ਮੈਡੀਕਲ ਅਫਸਰ, ਫ਼ੀਲਡ ਸਟਾਫ਼, ਆਸ਼ਾ ਵਰਕਰਾਂ ਦੇ ਨਾਲ-ਨਾਲ ਜ਼ਿਲਾ ਹੁਸ਼ਿਆਰਪੁਰ ਦੇ ਵਸਨੀਕਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲੇ ਵਿੱਚ ਹਰ ਲੜਕੀ ਨੂੰ ਜਨਮ ਤੋਂ ਲੈ ਕੇ ਪੂਰੇ ਵਿਕਾਸ ਤੱਕ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ।

ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਲਿੰਗ-ਸੰਤੁਲਨ ਲਈ ਚੱਲ ਰਹੀਆਂ ਪਹਿਲਕਦਮੀਆਂ ਵਿੱਚ ਸਹਿਯੋਗ ਜਾਰੀ ਰੱਖਣ, ਤਾਂ ਜੋ ਹੁਸ਼ਿਆਰਪੁਰ ਭਵਿੱਖ ਵਿੱਚ ਵੀ ਇਹ ਪਹਿਲਾ ਸਥਾਨ ਬਰਕਰਾਰ ਰੱਖ ਸਕੇ। ਉਨ੍ਹਾਂ ਦੱਸਿਆ ਕਿ ਪਿੰਡ–ਪਿੰਡ ਪੱਧਰ ‘ਤੇ ਲਗਾਤਾਰ ਜਾਗਰੂਕਤਾ ਸੈਮੀਨਾਰਾਂ ਅਤੇ ਐਕਟ ਦੀ ਸਖ਼ਤ ਲਾਗੂਅਤ ਰਾਹੀਂ ਕੁੜੀਆਂ ਪ੍ਰਤੀ ਮਾਨਸਿਕਤਾ ਅਤੇ ਵਿਵਹਾਰ ਵਿਚ ਸਾਕਾਰਾਤਮਕ ਬਦਲਾਅ ਲਿਆਉਣ ਦਾ ਯਤਨ ਜਾਰੀ ਹੈ। ਜਨਤਾ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਿਲ ਕਰਨਾ ਸੰਭਵ ਹੋਇਆ ਹੈ ਅਤੇ ਇਹ ਯਤਨ ਅਗਲੇ ਸਮੇਂ ਵਿਚ ਵੀ ਲਗਾਤਾਰ ਜਾਰੀ ਰਹਿਣਗੇ।

ਚੇਤਨਾ ਪ੍ਰਾਜੈਕਟ : ਹੁਨਰ, ਸੁਰੱਖਿਆ ਅਤੇ ਵਿਸ਼ਵਾਸ ਨਾਲ ਭਰੇ ਭਵਿੱਖ ਵੱਲ ਕਦਮ ਵਧਾ ਰਹੇ ਜਲੰਧਰ ਦੇ ਵਿਦਿਆਰਥੀ


ਜਲੰਧਰ, 2 ਦਸੰਬਰ (ਅਮਰਜੀਤ ਸਿੰਘ)-
ਚੇਤਨਾ ਪ੍ਰਾਜੈਕਟ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਦਿਆਰਥੀਆਂ ਨੂੰ ਜ਼ਰੂਰੀ, ਵਿਹਾਰਕ ਅਤੇ ਭਵਿੱਖ ਲਈ ਤਿਆਰ (ਫਿਊਚਰ ਰੇਡੀ) ਜੀਵਨ ਹੁਨਰਾਂ ਨਾਲ ਲੈਸ ਕਰਨ ਦੀ ਅਹਿਮ ਜ਼ਿਲ੍ਹਾ ਵਿਆਪੀ ਪਹਿਲ ਹੈ, ਜੋ 28 ਨਵੰਬਰ ਨੂੰ ‘ਚੇਤਨਾ ਕਨਫਲੂਐਂਸ: ਸਕਿੱਲ ਤੇ ਸਰਵਾਈਵਲ’ ਦੀ ਸਫ਼ਲਤਾਪੂਰਵਕ ਸਮਾਪਤੀ ਨਾਲ ਵੱਡਾ ਮੀਲ ਪੱਥਰ ਸਾਬਿਤ ਹੋਈ।

17 ਅਕਤੂਬਰ ਨੂੰ ਸ਼ੁਰੂ ਕੀਤੇ ਗਏ ਪ੍ਰਾਜੈਕਟ ਚੇਤਨਾ ਨੇ 70 ਤੋਂ ਜ਼ਿਆਦਾ ਸਕੂਲਾਂ ਤੱਕ ਤੇਜ਼ੀ ਨਾਲ ਵਿਸਥਾਰ ਕੀਤਾ, ਜਿਸ ਵਿੱਚ 15000 ਵਿਦਿਆਰਥੀਆਂ ਨੂੰ ਕਵਰ ਕਰਦੇ ਹੋਏ ਢਾਂਚਾਗਤ ਯੋਜਨਾਬੰਦੀ, ਡਿਜੀਟਲ ਢੰਗ ਨਾਲ ਨਿਗਰਾਨੀ ਅਤੇ ਮਿਆਰੀ ਸਿਖ਼ਲਾਈ ਮਡਿਊਲ ਅਤੇ ‘ਸੇ-ਡੂ-ਆਸਕ’ (Say–Do–Ask) ਵਿਧੀ ਦੇ ਮਾਧਿਅਮ ਨਾਲ ਕਲਾਸਰੂਮਜ਼ ਵਿੱਚ ਬਦਲਾਅ ਲਿਆਂਦਾ ਜਾ ਰਿਹਾ ਹੈ।  ਇਹ ਪ੍ਰਾਜੈਕਟ 6 ਮਹੱਤਵਪੂਰਣ ਵਿਸ਼ਿਆਂ 'ਤੇ ਕੇਂਦਰਿਤ ਹੈ - ਡਿਜੀਟਲ ਸਾਖ਼ਰਤਾ, ਵਿੱਤੀ ਜਾਗਰੂਕਤਾ, ਲਿੰਗ ਸੰਵੇਦਨਸ਼ੀਲਤਾ, ਸਵੱਛਤਾ ਅਤੇ ਸਫਾਈ, ਫਸਟ ਏਡ ਤੇ ਐਮਰਜੈਂਸੀ ਰਿਸਪਾਂਸ ਅਤੇ ਕਰੀਅਰ ਗਾਈਡੈਂਸ।

ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਦੀ ਰਹਿਨੁਮਾਈ ਅਤੇ ਸਹਾਇਕ ਕਮਿਸ਼ਨਰ ਮੁਕਿਲਨ ਆਈ.ਏ.ਐਸ. ਦੀ ਅਗਵਾਈ ਵਿੱਚ ਇਸ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦਾ ਕੰਮ ਕ੍ਰਿਤਿਕਾ ਸੇਤੀਆ ਕਰ ਰਹੇ ਹਨ। ਤਿੰਨ ਗੇੜ ਦੀ ਅਧਿਆਪਕ ਸਿਖ਼ਲਾਈ, ਡੈਮੋ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਵਿਆਪਕ ਦੌਰਿਆਂ ਦੇ ਨਾਲ ਇਸ ਪਹਿਲ ਨੇ ਪਾਰਦਰਸ਼ਤਾ, ਰੀਅਲ ਵਰਲਡ ਲਰਨਿੰਗ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਆਪਣੇ ਮੂਲ ਵਿੱਚ ਸ਼ਾਮਲ ਕਰ ਲਿਆ ਹੈ।

ਪਾਠਕ੍ਰਮ ਅਸਲ-ਸੰਸਾਰ ਦੀਆਂ ਯੋਗਤਾਵਾਂ ਨੂੰ ਤਰਜੀਹ ਦਿੰਦਾ ਹੈ- ਜੀਵਨ-ਰੱਖਿਅਕ ਮੁੱਢਲੀ ਸਹਾਇਤਾ ਤੋਂ ਡਿਜੀਟਲ ਅਤੇ ਵਿੱਤੀ ਸਾਖ਼ਰਤਾ ਤੱਕ - ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਕਲਾਸਰੂਮ ਤੋਂ ਪਰੇ ਵੀ ਮਹੱਤਵਪੂਰਣ ਹੁਨਰ ਸਿਖਣ।

ਇਸ ਪ੍ਰਾਜੈਕਟ ਵਿੱਚ 6 ਮੁੱਖ ਵਿਸ਼ੇ ਸ਼ਾਮਲ ਹਨ: ਡਿਜੀਟਲ ਸਾਖ਼ਰਤਾ, ਵਿੱਤੀ ਜਾਗਰੂਕਤਾ, ਲਿੰਗ ਸੰਵੇਦਨਸ਼ੀਲਤਾ, ਸਵੱਛਤਾ ਅਤੇ ਸਫਾਈ, ਫਸਟ ਏਡ ਤੇ ਐਮਰਜੈਂਸੀ ਰਿਸਪਾਂਸ ਅਤੇ ਕਰੀਅਰ ਗਾਈਡੈਂਸ। ਹਰ ਸ਼ੁੱਕਰਵਾਰ, ਭਾਗ ਲੈਣ ਵਾਲੇ ਸਕੂਲਾਂ ਦੇ ਅਧਿਆਪਕ ਚੇਤਨਾ ਸੈਸ਼ਨ ਕਰਵਾਉਂਦੇ ਹਨ।

ਡੈਮੋ, ਵਿਹਾਰਕ ਸਿਖ਼ਲਾਈ ਸਮੇਤ ਪ੍ਰਾਜੈਕਟ ਨੇ ਐਕਸਪੋਜ਼ਰ ਵਿਜ਼ਿਟਸ ਰਾਹੀਂ ਲੋਕ ਸ਼ਮੂਲੀਅਤ ਨੂੰ ਵੀ ਮਜ਼ਬੂਤ ਕੀਤਾ, ਜਿਸ ਸਦਕਾ ਵਿਦਿਆਰਥੀਆਂ ਨੂੰ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਨੂੰ ਨੇੜਿਓਂ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ। ਪ੍ਰਾਜੈਕਟ ਨੇ ਪਾਦਰਸ਼ਤਾ, ਵਿਸ਼ਵਾਸ ਅਤੇ ਨਾਗਰਿਕ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ।

ਇਸ ਪਹਿਲਕਦਮੀ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ ਹੈ।  ਬਹੁਤ ਸਾਰੇ ਵਿਦਿਆਰਥੀ ਹੁਣ ਪੂਰੇ ਆਤਮ ਵਿਸ਼ਵਾਸ ਨਾਲ ਬੈਂਕ ਡਿਪਾਜ਼ਿਟ ਸਲਿੱਪਾਂ ਅਤੇ ਚੈੱਕ ਭਰਦੇ ਹਨ, ਜੋ ਉਨ੍ਹਾਂ ਨੂੰ ਪਹਿਲਾਂ ਮੁਸ਼ਕਲ ਲੱਗਦਾ ਸੀ। ਕਈਆਂ ਨੇ ਦੱਸਿਆ ਕਿ ਉਹ ਇੱਕ ਕ੍ਰੇਪ ਪੱਟੀ ਅਤੇ ਆਮ ਪੱਟੀ ਵਿੱਚ ਫ਼ਰਕ ਕਰ ਸਕਦੇ ਹਨ, ਜਿਸ ਨਾਲ ਉਹ ਛੋਟੀਆਂ-ਮੋਟੀਆਂ ਸੱਟਾਂ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰ ਸਕਦੇ ਹਨ।

ਵਿਦਿਆਰਥੀਆਂ ਨੇ ਡਿਜੀਟਲ ਸਾਖ਼ਰਤਾ ਮਾਡਿਊਲਜ਼ ਦੇ ਪ੍ਰਭਾਵ ਦੀ ਵੀ ਸ਼ਲਾਘਾ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ ਦੀ ਮੁਸਕਾਨ ਅਤੇ ਭਾਵੇਸ਼, ਜਿਨ੍ਹਾਂ ਨੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ, ਨੇ ਦੱਸਿਆ ਕਿ ਇਹ ਸੈਸ਼ਨ ਕਿੰਨੇ ਸਾਰਥਕ ਸਨ। ਉਨ੍ਹਾਂ ਕਿਹਾ ‘ਸਾਈਬਰ ਸਿਕਿਓਰਿਟੀ ਵੀਡੀਓਜ਼ ਨੇ ਸਾਨੂੰ ਸਾਈਬਰ ਅਪਰਾਧੀਆਂ ਬਾਰੇ ਜਾਗਰੂਕ ਕੀਤਾ। ਸੈਸ਼ਨਾਂ ਨੇ ਸਾਨੂੰ ਪਾਸਵਰਡ ਨੂੰ ਗੁਪਤ ਰੱਖਣ ਅਤੇ ਆਨਲਾਈਨ ਸੁਰੱਖਿਅਤ ਰਹਿਣਾ ਸਿਖਾਇਆ। ਅਧਿਆਪਕਾਂ ਨੇ ਵੀ ਵਿਸ਼ਿਆਂ ਨੂੰ ਜਾਣਕਾਰੀ ਭਰਪੂਰ, ਢੁੱਕਵਾਂ ਅਤੇ ਜ਼ਰੂਰੀ ਦੱਸਿਆ।

28 ਨਵੰਬਰ 2025 ਨੂੰ ਸਮਾਪਤੀ ਸਮਾਰੋਹ ਵਿੱਚ ਜ਼ਿਲ੍ਹੇ ਭਰ ਦੇ ਵਿਦਿਆਰਥੀ ਇਕੱਤਰ ਹੋਏ, ਜੋ ਕਿ ਪ੍ਰਾਜੈਕਟ ਚੇਤਨਾ ਦੇ ਵਿਆਪਕ ਪ੍ਰਭਾਵ ਨੂੰ ਦਰਸਾਉਂਦਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਾਇਕ ਕਮਿਸ਼ਨਰ ਮੁਕਿਲਨ ਸਮੇਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕਲਾਸਰੂਮ ਤੋਂ ਪਰੇ ਵੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਹੁਨਰਾਂ ਨੂੰ ਉਹ ਆਪਣੇ ਘਰ ਲੈ ਕੇ ਜਾਣ, ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਿਖਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸੂਚਿਤ ਰਹਿਣ ਵਿੱਚ ਮਦਦ ਕਰਨ। ਉਨ੍ਹਾਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਅਤੇ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿੱਤੀ ਸਾਖ਼ਰਤਾ, ਡਿਜੀਟਲ ਸੁਰੱਖਿਆ ਅਤੇ ਮੁੱਢਲੀ ਸਹਾਇਤਾ ਵਰਗੇ ਹੁਨਰ ਸਿਰਫ਼ ਅਕਾਦਮਿਕ ਨਹੀਂ ਹਨ ਸਗੋਂ ਜੀਵਨ ਹੁਨਰ ਹਨ, ਜਿਨ੍ਹਾਂ ਦੀ ਹਰ ਪਰਿਵਾਰ ਨੂੰ ਲੋੜ ਹੁੰਦੀ ਹੈ। ਵਿਦਿਆਰਥੀਆਂ ਨੇ ਸਾਰੇ 6 ਵਿਸ਼ਿਆਂ ਵਿੱਚ ਮਜ਼ਬੂਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸੀਪੀਆਰ ਰੀਲੇਅ ਦੌੜ ਐਮਰਜੈਂਸੀ ਤਿਆਰੀ ਦੇ ਇਕ ਸਸ਼ਕਤ ਪ੍ਰਦਰਸ਼ਨ ਵਜੋਂ ਉਭਰ ਕੇ ਸਾਹਮਣੇ ਆਈ।

ਚੇਤਨਾ ਮਹਿਜ਼ ਪ੍ਰਾਜੈਕਟ ਨਹੀਂ ਹੈ, ਇਹ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਬੱਧਤਾ ਦਾ ਪ੍ਰਤੀਕ ਹੈ, ਜੋ ਹਰੇਕ ਬੱਚੇ ਨੂੰ ਸਿਰਫ਼ ਸਿੱਖਿਆ ਲਈ ਨਹੀਂ, ਸਗੋਂ ਜੀਵਨ ਲਈ ਜ਼ਰੂਰੀ ਹੁਨਰ, ਜਾਗਰੂਕਤਾ ਅਤੇ ਆਤਮ ਵਿਸ਼ਵਾਸ ਨਾਲ ਸਸ਼ਕਤ ਬਣਾਉਣ ਲਈ ਦ੍ਰਿੜ ਹੈ।

Wednesday, 3 December 2025

ਸੜਕਾਂ ਦੀ ਖੁਦਾਈ ਸਮੇਂ ਐਸ.ਓ.ਪੀ. ਦੀ ਪਾਲਣਾ ਨਾ ਕਰਨ 'ਤੇ ਸਬੰਧਿਤ ਵਿਭਾਗ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ*


 ਕਿਹਾ, ਪੁੱਟੀ ਗਈ ਸੜਕ ਮਿੱਥੇ ਸਮੇਂ ਅੰਦਰ ਮੁੜ ਤਿਆਰ ਕਰਨਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ, ਅਣਗਹਿਲੀ ਨਾ ਵਰਤਣ ਦੀ ਸਖ਼ਤ ਹਦਾਇਤ


ਜਲੰਧਰ, 2 ਦਸੰਬਰ (ਅਮਰਜੀਤ ਸਿੰਘ)- :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਵਿਭਾਗਾਂ ਨੂੰ ਖੁਦਾਈ ਕਰਨ ਸਮੇਂ ਐਸ.ਓ.ਪੀ. ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪਸ਼ਟ ਕਿਹਾ ਕਿ ਖੁਦਾਈ ਦੇ ਕੰਮ ਦੌਰਾਨ ਐਸ.ਓ.ਪੀ. ਦੀ ਪਾਲਣਾ ਨਾ ਕਰਨ ’ਤੇ ਸਬੰਧਤ ਵਿਭਾਗ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

      ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕਿਤੇ ਸੜਕ ਦੀ ਖੁਦਾਈ ਕੀਤੀ ਜਾਣੀ ਹੈ ਤਾਂ ਸਬੰਧਤ ਵਿਭਾਗ ਐਸ.ਓ.ਪੀ. ਪਾਲਣਾ ਯਕੀਨੀ ਬਣਾਏਗਾ ਅਤੇ ਜੇਕਰ ਸੜਕ ਹੇਠਾਂ ਕੋਈ ਸੀਵਰੇਜ, ਤਾਰਾਂ ਜਾਂ ਕੋਈ ਹੋਰ ਪਾਇਪ ਲਾਈਨ ਹੈ, ਤਾਂ ਉਸ ਦੀ ਪੁਖ਼ਤਾ ਢੰਗ ਨਾਲ ਮੈਪਿੰਗ ਕਰਵਾਈ ਜਾਵੇ। ਉਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੈਪਿੰਗ ਉਪਰੰਤ ਹੀ ਖੁਦਾਈ ਲਈ ਪ੍ਰਕਿਰਿਆ ਵਿੱਢੀ ਜਾਵੇ ਅਤੇ ਖੁਦਾਈ ਦੇ ਚੱਲਦੇ ਕੰਮ ਦੌਰਾਨ ਸਬੰਧਤ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਸਾਈਟ ’ਤੇ ‘ਕੰਮ ਚਾਲੂ ਹੋਣ, ਸਬੰਧਤ ਵਿਭਾਗ ਦਾ ਨਾਂਅ ਅਤੇ ਕਾਰਜ ਦੇ ਮੁਕੰਮਲ ਹੋਣ ਦੀ ਮਿਤੀ’ ਬਾਰੇ ਜਾਗਰੂਕਤਾ ਬੋਰਡ ਲਗਾਏ ਜਾਣ।

        ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਪੁੱਟੀ ਗਈ ਸੜਕ ਮਿੱਥੇ ਸਮੇਂ ਵਿੱਚ ਮੁੜ ਤਿਆਰ ਕਰਨਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਣਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

        ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗੈਸ ਪਾਈਪਲਾਈਨਾਂ ਅਤੇ ਅਣਜਾਣ ਖੁਦਾਈ ਗਤੀਵਿਧੀਆਂ ਕਾਰਨ ਪਾਈਪਲਾਈਨ ਨੂੰ ਹੋਣ ਵਾਲੇ ਨੁਕਸਾਨ ਦੇ ਖਤਰਿਆਂ ਬਾਰੇ ਜਾਗਰੂਕਤਾ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੈਸ ਲੀਕ ਅਤੇ ਹਾਦਸਿਆਂ ਤੋਂ ਬਚਾਅ ਲਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ’ਤੇ ਵੀ ਜ਼ੋਰ ਦਿੱਤਾ।

        ਉਨ੍ਹਾਂ ਨਗਰ ਨਿਗਮ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਏਰੀਏ ਵਿੱਚ ਖੁਦਾਈ ਸਬੰਧੀ ਪੂਰੀ ਜਾਣਕਾਰੀ ਰੱਖੀ ਜਾਵੇ। ਉਨ੍ਹਾਂ ਨਾਲ ਹੀ ਵਿਭਾਗਾਂ ਨੂੰ ਆਪਸੀ ਬੇਹਤਰ ਤਾਲਮੇਲ ਰੱਖਣ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ।

ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 4 ਦਸੰਬਰ : ਰਿਟਰਨਿੰਗ ਅਫ਼ਸਰ ਜਲੰਧਰ ਪੱਛਮੀ



ਜਲੰਧਰ, 2 ਦਸੰਬਰ (ਅਮਰਜੀਤ ਸਿੰਘ)-  ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ-ਕਮ-ਉਪ ਮੰਡਲ ਮੈਜਿਸਟ੍ਰੇਟ ਜਲੰਧਰ-2 ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਦੀ ਚੋਣ ਕਰਵਾਈ ਜਾਣੀ ਹੈ, ਜਿਸ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਦਸੰਬਰ ਹੈ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਜਾਂ ਉਸਦੇ ਤਜਵੀਜ਼ਕਰਤਾ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਉਨ੍ਹਾਂ (ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ) ਨੂੰ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਦਫ਼ਤਰ ਵਿਖੇ ਪੰਚਾਇਤ ਸੰਮਤੀ ਜ਼ੋਨ ਅਠੋਲਾ (ਜਨਰਲ), ਭੀਖਾ ਨੰਗਲ (ਇਸਤਰੀ), ਬਿਧੀਪੁਰ (ਇਸਤਰੀ), ਬ੍ਰਹਮਪੁਰ (ਐਸ.ਸੀ.), ਚਿੱਟੀ (ਇਸਤਰੀ), ਧਾਲੀਵਾਲ (ਇਸਤਰੀ), ਫਤਿਹ ਜਲਾਲ (ਐਸ.ਸੀ.), ਗਿੱਲ (ਐਸ.ਸੀ. ਇਸਤਰੀ) ਅਤੇ ਗੋਨਾ ਚੱਕ (ਜਨਰਲ) ਲਈ ਸੌਂਪ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ (ਨਾਇਬ ਤਹਿਸੀਲਦਾਰ ਜਲੰਧਰ-2) ਨੂੰ ਦਫ਼ਤਰ ਕਮਰਾ ਨੰ.7 ਕੋਰਟ ਰੂਮ ਤਹਿਸੀਲਦਾਰ, ਜਲੰਧਰ-2 ਵਿਖੇ ਪੰਚਾਇਤ ਸੰਮਤੀ ਜ਼ੋਨ ਕਾਹਲਵਾਂ (ਜਨਰਲ), ਖਹਿਰਾ ਮਾਝਾ (ਜਨਰਲ), ਕੁਰਾਲੀ (ਐਸ.ਸੀ.ਇਸਤਰੀ), ਲਾਂਬੜਾ (ਐਸ.ਸੀ.), ਮੰਡ (ਐਸ.ਸੀ. ਇਸਤਰੀ), ਰੰਧਾਵਾ ਮਸੰਦਾ (ਇਸਤਰੀ), ਸਰਾਏ ਖਾਸ (ਜਨਰਲ), ਤਾਜਪੁਰ (ਐਸ.ਸੀ.), ਵਡਾਲਾ (ਐਸ.ਸੀ. ਇਸਤਰੀ) ਅਤੇ ਵਰਿਆਣਾ (ਐਸ.ਸੀ.) ਲਈ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਸੌਂਪੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ (ਜਨਤਕ ਛੁੱਟੀ ਤੋਂ ਇਲਾਵਾ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਮਿਤੀ 4 ਦਸੰਬਰ 2025 ਤੱਕ ਹੀ ਸੌਂਪਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦੇ ਫਾਰਮ ਉਨ੍ਹਾਂ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ https://sec.punjab.gov.in/en ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਦਫ਼ਤਰ ਵਿਖੇ 5 ਦਸੰਬਰ 2025 ਨੂੰ 11 ਵਜੇ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦਾ ਨੋਟਿਸ ਉਨ੍ਹਾਂ ਨੂੰ 6 ਦਸੰਬਰ 2025 ਨੂੰ ਸ਼ਾਮ 3 ਵਜੇ ਤੱਕ ਉਮੀਦਵਾਰ ਜਾਂ ਉਸਦੇ ਤਜਵੀਜ਼ਕਰਤਾ ਜਾਂ ਉਸਦੇ ਚੋਣ ਏਜੰਟ (ਜਿਸ ਨੂੰ ਉਮੀਦਵਾਰ ਵੱਲੋਂ ਲਿਖਤੀ ਰੂਪ ਵਿੱਚ ਇਸ ਨੂੰ ਸੌਂਪਣ ਲਈ ਅਧਿਕਾਰਤ ਕੀਤਾ ਗਿਆ ਹੈ) ਵੱਲੋਂ ਦਿੱਤਾ ਜਾ ਸਕਦਾ ਹੈ।


ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ; ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ



4 ਦਸੰਬਰ ਤੱਕ ਦਾਖਲ ਕਰਵਾਈਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ: ਜ਼ਿਲ੍ਹਾ ਚੋਣ ਅਫ਼ਸਰ
     ਜਲੰਧਰ, 2 ਦਸੰਬਰ (ਅਮਰਜੀਤ ਸਿੰਘ)-
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਸਰੇ ਦਿਨ ਪੰਚਾਇਤ ਸੰਮਤੀ ਨਕੋਦਰ ਲਈ ਦੋ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਦਾਖਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕਰਵਾਈਆਂ ਜਾ ਸਕਦੀਆਂ ਹਨ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 14 ਦਸੰਬਰ ਨੂੰ ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਡਾ. ਅਗਰਵਾਲ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ। ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਿਸ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ।

ਜ਼ਿਲ੍ਹਾ ਖਜ਼ਾਨਾ ਤੇ ਉਪ ਖਜ਼ਾਨਾ ਦਫ਼ਤਰਾਂ ਵਿੱਚ 4 ਤੋਂ 6 ਦਸੰਬਰ ਤੱਕ ਲਗਾਏ ਜਾਣਗੇ, ਪੈਨਸ਼ਨਰ ਸੇਵਾ ਕੈਂਪ

    


ਜਲੰਧਰ, 2 ਦਸੰਬਰ (ਅਮਰਜੀਤ ਸਿੰਘ)-
ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਖਜ਼ਾਨਾ ਦਫ਼ਤਰ ਅਤੇ ਜ਼ਿਲ੍ਹੇ ਦੇ ਹੋਰ ਉਪ ਖਜ਼ਾਨਾ ਦਫਤਰਾਂ ਫਿਲੌਰ, ਨਕੋਦਰ, ਸ਼ਾਹਕੋਟ ਵਿਖੇ 4 ਤੋਂ 6 ਦਸੰਬਰ 2025 ਤੱਕ ਪੈਨਸ਼ਨਰ ਸੇਵਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਪ ਖਜ਼ਾਨਾ ਦਫ਼ਤਰਾਂ ਕਰਤਾਰਪੁਰ ਅਤੇ ਭੋਗਪੁਰ ਦੇ ਪੈਨਸ਼ਨਰਾਂ ਲਈ ਜਲੰਧਰ ਵਿਖੇ ਹੀ ਪੈਨਸ਼ਨਰ ਸੇਵਾ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਨਾਲ ਸਬੰਧਿਤ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਅਤੇ ਪੈਨਸ਼ਨਰ ਯੂਨੀਅਨ ਨੂੰ ਅਪੀਲ ਕੀਤੀ ਕਿ ਆਪਣੇ ਦਸਤਾਵੇਜ਼ਾਂ (ਪੀ.ਪੀ.ਓ. ਦੀ ਕਾਪੀ, ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ) ਤੋਂ ਇਲਾਵਾ ਆਧਾਰ ਲਿੰਕ ਲਈ ਮੋਬਾਇਲ (ਓਟੀਪੀ ਵਾਸਤੇ) ਨਾਲ ਲੈ ਕੇ ਆਉਣ। ਉਨ੍ਹਾਂ ਪੈਨਸ਼ਨਰ ਸੇਵਾ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Tuesday, 2 December 2025

ਇੰਨਕਮ ਟੈਕਸ ਵਿਭਾਗ ਵੱਲੋਂ ਆਦਮਪੁਰ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਕੈਪਸ਼ਨ : ਕੈਂਪ ਦੌਰਾਨ ਆਏ ਇਨਕਮ ਟੈਕਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਰਾਜਕੁਮਾਰ ਪਾਲ ਸਤਪਾਲ ਬਜਾਜ ਅਤੇ ਹੋਰ  ਕੈਂਪ ਦੌਰਾਨ ਹਾਜ਼ਰ ਵਪਾਰੀ l


ਆਦਮਪੁਰ 1 ਦਸੰਬਰ (ਅਮਰਜੀਤ ਸਿੰਘ)-
ਚੀਫ ਕਮਿਸ਼ਨਰ ਇੰਨਕਮ ਟੈਕਸ ਅੰਮ੍ਰਿਤਸਰ ਡਾ. ਜੀ.ਐਸ. ਪਹਾਨੀ ਕਿਸ਼ੋਰ ਦੇ ਹੁੱਕਮਾਂ ਅਨੁਸਾਰ ਤੇ ਇੰਨਕਮ ਟੈਕਸ ਵਿਭਾਗ ਜਲੰਧਰ ਵੱਲੋਂ ਇੱਕ ਜਾਗਰੂਕਤਾ ਕੈਂਪ ਨਗਰ ਕੌਂਸਲ ਆਦਮਪੁਰ ਦੇ ਦਫਤਰ ਵਿਖੇ ਪ੍ਰਿੰਸੀਪਲ ਕਮਿਸ਼ਨਰ ਜਲੰਧਰ - 1 ਜੇ.ਐਸ. ਮਿਨਹਾਸ ਅਤੇ ਧਰਮਿੰਦਰ ਪੂੰਨੀਆਂ ਐਡੀਸ਼ਨਲ ਇੰਨਕਮ ਟੈਕਸ ਕਮਿਸ਼ਨਰ ਰੇਂਜ-4 ਜਲੰਧਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਮੌਕੇ ਵਿਨੇ ਸ਼ਰਮਾਂ ਇੰਨਕਮ ਟੈਕਸ ਅਧਿਕਾਰੀ ਵਾਰਡ 4 (3) ਜਲੰਧਰ ਅਤੇ ਇੰਸਪੈਕਟਰ ਪੂਜਾ ਚੌਹਾਨ ਵੱਲੋਂ ਆਦਮਪੁਰ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਬਣਦਾ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣਾ ਚਾਹੀਦਾ ਹੈ ਅਤੇ ਇਸ ਟੈਕਸ ਨਾਲ ਹੀ ਦੇਸ਼ ਦਾ ਨਿਰਮਾਣ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਇੰਨਕਮ ਟੈਕਸ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਹੋਇਆਂ ਕਿਹਾ ਕਿ 15 ਦਸੰਬਰ ਤੱਕ ਆਪਣਾ ਅਡਵਾਂਸ ਟੈਕਸ ਜਮ੍ਹਾਂ ਕਰਵਾ ਕੇ ਆਪ ਆਪਣੇ ਜਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ। ਉਹਨਾਂ ਕਿਹਾ ਹੈ ਕਿ ਐਡਵਾਂਸ ਟੈਕਸ ਜਮ੍ਹਾਂ ਕਰਾਉਣ ਨਾਲ ਅਸੀਂ ਵਿਆਜ ਦੇਣ ਅਤੇ ਜੁਰਮਾਨਾ ਦੇਣ ਤੋਂ ਵੀ ਬਚ ਸਕਦੇ ਹਾਂ। ਇਸ ਮੌਕੇ ਆਏ ਹੋਏ ਲੋਕਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭਰੋਸਾ ਦਵਾਇਆ ਕਿ ਉਹ ਆਪਣਾ ਟੈਕਸ ਸਮੇਂ ਸਿਰ ਜਮਾ ਕਰਵਾ ਕੇ ਆਪਣਾ ਫਰਜ਼ ਨਿਭਾਉਣਗੇ। ਜਾਗਰੂਕਤਾ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸਮਾਜ ਸੇਵਕ ਰਾਜ ਕੁਮਾਰ ਪਾਲ, ਸਮਾਜ ਸੇਵਕ ਜਗਦੀਸ਼ ਪਸਰੀਚਾ, ਸਤਪਾਲ ਬਜਾਜ, ਵਿਸ਼ਾਲ ਵਰਮਾ, ਨੀਲ ਕਮਲ ਕਪੂਰ, ਪਰਵੀਨ ਟੰਡਨ, ਸੰਜੀਵ ਨਾਈਅਰ, ਦੀਪਕ ਕਪੂਰ, ਮਨੋਹਰ ਲਾਲ ਟੰਡਨ, ਮੁਨੀਸ਼ ਮੱਕੜ, ਹਰਪ੍ਰੀਤ ਸੰਧੂ, ਗੁਲਸ਼ਨ ਵਰਮਾ, ਰਕੇਸ਼ ਅਨੰਦ ਰਿਕੀ, ਹਰਿੰਦਰ ਟੰਡਨ, ਬਬਲੂ ਟੰਡਨ, ਅਜੇ ਅਗਰਵਾਲ, ਰਾਜੂ ਗਾਂਧੀ, ਕੁਲਦੀਪ ਗੁਪਤਾ ਲਾਡੀ, ਅਸ਼ਵਨੀ ਸਿੰਘਲਾ, ਨਵਨੀਤ ਸਿੰਘ, ਧਾਮੀ ਜੂਲਰ ਅਤੇ ਹੋਰ ਬਹੁਤ ਸਾਰੇ ਵਪਾਰੀ ਹਾਜ਼ਰ ਸਨ।