Tuesday, 31 January 2023

10 ਮਹੀਨੇ ‘ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ- ਭਗਵੰਤ ਮਾਨ



ਅਸੀਂ ਵਾਅਦੇ ਨਹੀਂ ਕੀਤੇ ਸੀ, ਗਾਰੰਟੀਆਂ ਦਿੱਤੀਆਂ ਸੀ ਜੋ ਪੂਰੀਆਂ ਕਰ ਰਹੇ ਹਾਂ- ਮੁੱਖ ਮੰਤਰੀ
ਲੋਕ ਨਿਰਮਾਣ ਵਿਭਾਗ ਦੇ 188 ਨਵ-ਨਿਯੁਕਤ ਜੂਨੀਅਰ ਇੰਜੀਨੀਅਰਸ ਨੂੰ ਦਿੱਤੇ ਨਿਯੁਕਤੀ ਪੱਤਰ
ਆਮ ਆਦਮੀ ਕਲੀਨਿਕ ਦਾ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ
ਵਿਰੋਧ ਲਈ ਵਿਰੋਧ ਨਾ ਕਰੋ, ਅਸੀਂ ਲੋਕ ਹਿੱਤ ‘ਚ ਕਰ ਰਹੇ ਹਾਂ ਕੰਮ- ਮੁੱਖ ਮੰਤਰੀ

ਚੰਡੀਗੜ੍ਹ 30 ਜਨਵਰੀ (ਅਮਰਜੀਤ ਸਿੰਘ, ਗੁਲਸ਼ਨ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬੇ ਨੇ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ 26074 ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੱਥੇ ਮਿਊਂਸਿਪਲ ਭਵਨ ਵਿਖੇ ਲੋਕ ਨਿਰਮਾਣ ਵਿਭਾਗ ਦੇ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਕ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ, ਜਿੱਥੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਰਾਹੀਂ ਆਰਥਿਕ ਪੱਖੋਂ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 10 ਮਹੀਨਿਆਂ ਦੇ ਕਾਰਜਕਾਲ ਦੌਰਾਨ 26074 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਹੋਰ ਨੌਕਰੀਆਂ ਦੇਣ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਇਹ ਪ੍ਰਕਿਰਿਆ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਉਤੇ ਭਰਤੀ ਲਈ ਸਿਰਫ਼ ਤੇ ਸਿਰਫ਼ ਮੈਰਿਟ ਹੀ ਇਕੋ-ਇਕ ਆਧਾਰ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਹੋਣਹਾਰ ਨੌਜਵਾਨ ਸੂਬਾ ਸਰਕਾਰ ਨਾਲ ਜੁੜਨ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਨਾਲ ਨੌਜਵਾਨਾਂ ਦੀ ਅਥਾਹ ਤਾਕਤ ਨੂੰ ਉਸਾਰੂ ਪਾਸੇ ਲਾਉਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਦਸ ਮਹੀਨਿਆਂ ਦੌਰਾਨ ਸੂਬਾ ਸਰਕਾਰ ਨੇ ਕਈ ਮਿਸਾਲੀ ਫੈਸਲੇ ਲਏ ਹਨ, ਜਦੋਂ ਕਿ ਦੂਜੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਦੌਰਾਨ ਲੋਕਾਂ ਨਾਲ ਵਾਅਦੇ ਕਰਦੀਆਂ ਸਨ ਪਰ ਉਨ੍ਹਾਂ ਨੇ ਵਾਅਦੇ ਨਹੀਂ, ਲੋਕਾਂ ਨੂੰ ਗਰੰਟੀਆਂ ਦਿੱਤੀਆਂ। 


ਭਗਵੰਤ ਮਾਨ ਨੇ ਕਿਹਾ ਕਿ ਇਕ-ਇਕ ਕਰਕੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਜੁਲਾਈ ਤੋਂ ਹਰੇਕ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕੀਤੀ ਅਤੇ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ 2022 ਮਹੀਨਿਆਂ ਵਿੱਚ ਸੂਬੇ ਦੇ 87 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ। ਭਗਵੰਤ ਮਾਨ ਨੇ ਕਿਹਾ ਕਿ ਉਹ ਇਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਆਮ ਆਦਮੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਭਲੀ-ਭਾਂਤ ਜਾਣਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਗਰੰਟੀ ਪੂਰੀ ਕਰਦਿਆਂ ਪੰਜਾਬ ਭਰ ਵਿੱਚ 500 ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ ਹਨ, ਜਿੱਥੇ ਆਉਣ ਵਾਲੇ ਹਰੇਕ ਮਰੀਜ਼ ਦਾ ਆਨਲਾਈਨ ਡੇਟਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਘਾਤਕ ਬਿਮਾਰੀਆਂ ਨਾਲ ਸਿੱਝਣ ਲਈ ਰਣਨੀਤੀ ਘੜਨ ਵਿੱਚ ਇਹ ਡੇਟਾ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਵਾਸੀਆਂ ਦੇ ਇਲਾਜ ਤੇ ਰੋਗਾਂ ਦੀ ਪਛਾਣ ਵਿੱਚ ਇਹ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਲੋਕ-ਪੱਖੀ ਫੈਸਲਿਆਂ ਦੀ ਵੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਵਿਰੋਧ ਲਈ ਹੀ ਵਿਰੋਧ ਕਰਨਾ ਪੂਰੀ ਤਰ੍ਹਾਂ ਬੇਲੋੜਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸੂਬੇ ਦੀ ਤਰੱਕੀ ਦੇ ਖ਼ੁਸ਼ਹਾਲੀ ਤੋਂ ਸੜਦੇ ਹਨ, ਜਿਸ ਕਾਰਨ ਇਨ੍ਹਾਂ ਪਹਿਲਕਦਮੀਆਂ ਦਾ ਵਿਰੋਧ ਕਰ ਰਹੇ ਹਨ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਰੋਧ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਲਈ ਕੰਮ ਕਰਨ ਤੋਂ ਰੋਕ ਨਹੀਂ ਸਕੇਗਾ ਅਤੇ ਉਹ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਜਾਰੀ ਰੱਖਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਦੀ ਭਲਾਈ ਲਈ ਕੰਮ ਕਿਵੇਂ ਕਰਨੇ ਹਨ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਭਰੋਸੇ ਨੂੰ ਉਹ ਹਰ ਹੀਲੇ ਬਰਕਰਾਰ ਰੱਖਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਇਹ ਸਕੂਲ, ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਰੁਚੀਆਂ ਮੁਤਾਬਕ ਹੀ ਉਨ੍ਹਾਂ ਦਾ ਵਿਕਾਸ ਯਕੀਨੀ ਬਣੇਗਾ ਅਤੇ ਇਹ ਸਕੂਲ ਭਵਿੱਖ ਲਈ ਮਾਹਿਰਾਂ ਦੀ ਇਕ ਵੱਡੀ ਫੌਜ ਤਿਆਰ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਦੌਲਤ ਨੂੰ ਲੁੱਟਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਦੋਖੀਆਂ, ਜਿਨ੍ਹਾਂ ਲੋਕਾਂ ਦੇ ਖ਼ਜ਼ਾਨੇ ਨੂੰ ਲੁੱਟਿਆ, ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਉੱਦਮੀਆਂ ਨੇ ਰਾਜ ਵਿੱਚ ਨਿਵੇਸ਼ ਲਈ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ 27 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਲੱਖਾਂ ਮੌਕੇ ਪੈਦਾ ਹੋ ਰਹੇ ਹਨ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਇਕ ਹੋਰ ਮਿਸਾਲੀ ਫੈਸਲੇ ਤਹਿਤ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਉਨ੍ਹਾਂ ਦੇ ਘਰਾਂ ਵਿੱਚ ਹੀ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।

Monday, 30 January 2023

ਲੋ੍ੜਵੰਦਾਂ ਨੂੰ ਮੁਫ਼ਤ ਖਾਣਾ ਉਪਲਬਧ ਕਰਵਾਏਗੀ, ਆਖਰੀ ਉਮੀਦ ਵੈਲਫੇਅਰ ਸੁਸਾਇਟੀ



ਜਲੰਧਰ 31 ਜਨਵਰੀ (ਅਮਰਜੀਤ ਸਿੰਘ, ਦਲਵੀਰ ਸਿੰਘ ਕਲੋਈਆ)-
ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜਲੰਧਰ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਾਂਝੇ ਉਪਰਾਲਾ ਨਾਲ ਰੈੱਡ ਕਰਾਸ ਭਵਨ ਜਲੰਧਰ ਫੂਡ ਸਪਲਾਈ ਵੈਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅਤੇ ਟੀ.ਬੀ ਦੀ ਬੀਮਾਰੀ ਨਾਲ ਪੀੜ੍ਹਤ 58 ਮਰੀਜਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੋਰ ਤੇ ਬੀਬੀ ਪ੍ਰਕਾਸ਼ ਕੌਰ ਯੂਨੀਕ ਹੋਮ ਅਰੁਣਾ ਅਰੋੜਾ, ਪਰਵੀਨ ਅਬਰੋਲ ਅਤੇ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਰੈੱਡ ਕਰਾਸ ਸੋਸਾਇਟੀ ਤੋਂ ਸਿੰਘ ਮਿਨਹਾਸ ਵੱਲੋਂ ਦੱਸਿਆ ਗਿਆ ਕਿ ਫੂਡ ਸਪਲਾਈ ਵੈਣ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਰਾਤਾਂ ਗੁਜ਼ਾਰਨ ਵਾਲੇ ਲੋੜਵੰਦਾਂ, ਬੇਘਰਿਆਂ, ਮੰਦਬੁੱਧੀ ਜੀਆਂ ਤੱਕ ਰੋਜ਼ਾਨਾ ਰੋਟੀ ਪਹੁੰਚਾਈ ਜਾਵੇਗੀ। ਉਹ ਬਜ਼ੁਰਗ ਜੋ ਰੋਟੀ ਬਣਾਉਣ ਵਿੱਚ ਅਸਮਰੱਥ ਹਨ ਉਹਨਾਂ ਤੱਕ ਘਰ ਦੀ ਬਣੀ ਰੋਟੀ ਦੀ ਸੇਵਾ ਬਿੱਲਕੁਲ ਮੁਫਤ ਹੋਵੇਗੀ। ਇਸ ਮੌਕੇ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਸੰਸਥਾ ਵੱਲੋ ਸਨਮਾਨ ਕੀਤਾ ਗਿਆ ਅਤੇ ਸਮਾਜ ਸੇਵਾ ਲਈ ਸਾਰੇ ਸਮਾਜ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਜੇਕਰ ਕਿਸੇ ਵੀ ਗਲੀ ਮੁਹੱਲੇ ਵਿੱਚ ਕੋਈ ਭੁੱਖਾ ਸੋ ਰਿਹਾ ਤਾਂ ਸੰਸਥਾ ਨੂੰ ਫੋਨ ਕਰਕੇ ਇਤਲਾਹ ਦਿਉ ਤਾਂ ਜੋ ਉਹਨਾਂ ਨੂੰ ਰੋਟੀ ਮੁਹੱਈਆ ਕਰਵਾਈ ਜਾ ਸਕੇ ਅਤੇ ਕੋਈ ਵੀ ਵਿਆਕਤੀ ਭੁੱਖਾ ਨਾਲ ਸੋ ਸਕੇ। .ਸੰਸਥਾ ਦੇ ਮੈਂਬਰਾਂ ਨੇ ਇਨ੍ਹਾਂ ਨੰਬਰਾਂ ਤੇ 9115560161, 62, 63, 64, 65 ਸੰਪਰਕ ਕਰਨ ਲਈ ਕਿਹਾ।
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦਾ ਹੋਇਆ ਵਿਸ਼ੇਸ਼ ਸਨਮਾਨ
ਆਖਰੀ ਉਮੀਦ ਵੈਲਫੇਅਰ ਸੁਸਾਇਟੀ ਰਜ਼ਿ ਵੱਲੋਂ ਬੀਤੇ ਦਿਨ ਜਲੰਧਰ ਦੇ ਰੈੱਡ ਕਰੋਸ ਭਵਨ ਵਿਖੇ ਕਰਵਾਏ ਸਮਾਗਮ ਮੌਕੇ ਜਿਥੇ ਪੰਜਾਬ ਭਰ ਵਿਚੋਂ ਪੁੱਜੀਆਂ ਮਹਾਨ ਸ਼ਖਸ਼ੀਅਤਾਂ ਅਤੇ ਸੇਵਾ ਸੁਸਾਇਟੀਆਂ ਦਾ ਸਨਮਾਨ ਹੋਇਆ ਉਥੇ ਦੋਆਬੇ ਦੀ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਹ ਸਨਮਾਨ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਸਾਂਝੇ ਤੋਰ ਤੇ ਪ੍ਰਾਪਤ ਕੀਤਾ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਲੋ੍ਹੜਵੰਦਾਂ ਨੂੰ ਖਾਣਾ ਮੁਹੱਈਆਂ ਕਰਵਾਉਣਾਂ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਲੋ੍ਹੜਵੰਦ ਵਿਆਕਤੀ ਨੂੰ ਖਾਣਾ ਖਵਾਉਣ ਤੋਂ ਵੱਡਾ ਕੋਈ ਹੋ ਪੁੰਨ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਇਸ ਕਾਰਜ਼ ਲਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਧਾਈ ਦੀ ਪਾਤਰ ਹੈ। ਦੁਖੀਆ ਗਰੀਬਾਂ ਅਤੇ ਬੇ-ਸਹਾਰਿਆਂ ਲਈ ਸਹਾਰਾ ਬਣਨ ਵਾਲੀ ਇਸ ਸੰਸਥਾ ਨੇ ਬਿਮਾਰੀ ਨਾਲ ਪੀੜਤ ਪਰਿਵਾਰਾਂ ਦੀ ਦੇਖ ਰੇਖ ਕਰਦਿਆਂ ਜਿਥੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਉੱਥੇ ਹੀ ਸੜਕਾਂ ਰਹਿੰਦੇ ਮੰਦਬੁੱਧੀ ਇਨਸਾਨਾਂ ਅਤੇ ਇਨਸਾਨੀਅਤ ਲਈ ਫੂਡ ਵੈਨ ਸ਼ੁਰੂ ਕਰਕੇ ਚੰਗਾ ਉਪਰਾਲਾ ਕੀਤਾ ਹੈ। ਸੁਸਾਇਟੀ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ, ਰੈਡ ਕਰਾਸ ਸੁਸਾਇਟੀ ਇੰਡੀਆ ਤੋਂ ਇੰਦਰ ਸਿੰਘ ਮਿਨਹਾਸ ਜੀ ਸੈਕਟਰੀ ਸਹਿਬਾਨ ਰੈਡ ਕਰਾਸ ਭਵਨ ਜਲੰਧਰ, ਸ਼ਹੀਦ ਊਧਮ ਸਿੰਘ ਯੂਥ ਕਲੱਬ ਜਲੰਧਰ ਤੋਂ ਸ. ਹੀਰਾ ਸਿੰਘ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਅਮਰਜੀਤ ਸਿੰਘ ਸੁੱਖੀ ਦਾਊਦਪੁਰੀਆ ਤੇ ਹੋਰ ਹਾਜ਼ਰ ਸਨ।     

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਯਾਦਗਾਰੀ ਸਮਾਰਕ ਦਾ ਨੀਂਹ ਪੱਥਰ ਰੱਖਿਆ

 


ਜੈਕਾਰਿਆਂ ਦੀ ਗੂੰਜ ਵਿੱਚ ਸੰਤਾਂ ਮਹਾਂਪੁਰਸ਼ਾਂ, ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਹੋਈ ਸ਼ੁਰੂਆਤ, 14 ਮਹੀਨੇ ਅੰਦਰ ਤਿਆਰ ਹੋਵੇਗੀ ਇਹ ਯਾਦਗਾਰ


ਆਦਮਪੁਰ 29 ਜਨਵਰੀ (ਅਮਰਜੀਤ ਸਿੰਘ, ਦਿਨਕਰ ਸਿੰਗਲਾ)- ਪੂਰਨ ਬ੍ਰਹਮ ਗਿਆਨੀ 108 ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਰਕ ਦਾ ਨੀਂਹ ਪੱਥਰ, ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਪਰਮੇਸ਼ਰ ਸਿੰਘ ਜੀ ਭੋਗਪੁਰ ਵਾਲੇ, ਸੰਤ ਬਾਬਾ ਜਸਪਾਲ ਸਿੰਘ ਜੀ ਨੈਕੀ ਵਾਲੇ ਅਤੇ ਬਾਬਾ ਮੋਹਨ ਸਿੰਘ ਜੀ ਜੱਬੜ ਵਾਲਿਆਂ ਜੈਕਾਰਿਆਂ ਦੀ ਗੂੰਜ ਵਿੱਚ ਅਰਦਾਸ ਉਪਰੰਤ ਨੀਂਹ ਪੱਥਰ ਰੱਖਿਆ। ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਹਮੇਸ਼ਾਂ ਧਾਰਮਿਕ ਸਮਾਜਿਕ ਅਤੇ ਵਿੱਦਿਅਕ ਖੇਤਰ ਵਿਚ ਅਣਮੁੱਲਾ ਯੋਗਦਾਨ ਪਾਇਆ ਹੈ ਅਤੇ ਉਹਨਾਂ ਵਲੋਂ ਕੀਤੇ ਕਾਰਜ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਹਮੇਸ਼ਾਂ ਉਹਨਾਂ ਦੀ ਉੱਚੀ ਅਤੇ ਸੁੱਚੀ ਸੋਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੀਆਂ ਰਹਿਣਗੀਆਂ, ਉਨ੍ਹਾਂ ਕਿਹਾ ਕਿ ਇਹ ਸਭ ਕਾਰਜ਼ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਦਸਵੰਧ ਦੀ ਕਮਾਈ ਨਾਲ ਹੋਣ ਜਾ ਰਹੇ ਹਨ ਅਤੇ ਸਾਨੂੰ ਹਮੇਸਾਂ ਬ੍ਰਹਮ ਜੀ ਮਹਾਰਾਜ ਵਰਗੇ ਰੱਬੀ ਸੰਤਾਂ ਦੀ ਵਿਚਾਰਧਾਰਾ ਉੱਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਸਕੇ। ਉਨਾਂ ਦੱਸਿਆ ਕਿ ਇਹ ਸਮਾਰਕ ਕਰੀਬ 14 ਮਹੀਨੇ ਦੇ ਸਮੇਂ ਅੰਦਰ ਪੂਰਾ ਹੋ ਜਾਵੇਗਾ ਤੇ ਆਪਣੀ ਵਿਲੱਖਣ ਦਿੱਖ ਕਾਰਣ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗਾ ਜਿੱਥੇ ਰਾਤ ਵੇਲੇ ਵੀ ਵਿਸ਼ੇਸ਼ ਤੌਰ ਤੇ ਰੋਸ਼ਨੀ ਦੇ ਪ੍ਰਬੰਧ ਅਲੌਕਿਕ ਨਜ਼ਾਰਾ ਪੇਸ਼ ਕਰਨਗੇ ਉਨਾਂ ਕਿਹਾ ਕਿ ਇਸ ਕਾਰਜ਼ ਲਈ ਸੰਗਤਾਂ ਅੰਦਰ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਇਸ ਕਾਰਜ਼ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਬਾਬਾ ਮੱਤੀ ਰਾਜਪੂਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਨਡਾਲੋਂ, ਜਸਵੀਰ ਸਿੰਘ ਭੱਟੀ, ਨਿਰਮਲ ਸਿੰਘ, ਜਸਪਾਲ ਸਿੰਘ, ਰਣਵੀਰ ਸਿੰਘ, ਜਰਨੈਲ ਸਿੰਘ, ਜੱਥੇਦਾਰ ਕਰਮ ਸਿੰਘ, ਜਸਪਾਲ ਸਿੰਘ ਸਾਭਾ, ਸਰਪੰਚ ਰਸ਼ਪਾਲ ਸਿੰਘ, ਪੰਚ ਗੁਰਦੀਪ ਸਿੰਘ ਦੀਪ, ਅਮਰਜੀਤ ਸਿੰਘ, ਬਲਬੀਰ ਸਿੰਘ, ਹਰਦਿਆਲ ਸਿੰਘ, ਜੁਝਾਰ ਸਿੰਘ ਡਰੋਲੀ ਕਲਾਂ, ਅਵਤਾਰ ਸਿੰਘ, ਨਰਿੰਦਰ ਸਿੰਘ ਨਿੰਦੀ, ਹਰਦੀਪ ਸਿੰਘ ਦੀਪਾ, ਮਾਸਟਰ ਸੁਰਜੀਤ ਸਿੰਘ, ਸੁਰਿੰਦਰ ਸਿੰਘ, ਕਮਲਜੀਤ ਸਿੰਘ ਲੱਕੀ, ਦਲਜੀਤ ਸਿੰਘ ਭੱਟੀ, ਮੈਨੇਜਰ ਜਸਬੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।


Tuesday, 24 January 2023

ਜੰਡੂ ਸਿੰਘਾ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਅਰੰਭ ਹੋਈਆਂ


ਆਦਮਪੁਰ/ਜੰਡੂ ਸਿੰਘਾ (ਅਮਰਜੀਤ ਸਿੰਘ)-
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੰਡੂ ਸਿੰਘਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਅੱਜ 24 ਜਨਵਰੀ ਨੂੰ ਪ੍ਰਭਾਤ ਫੇਰੀਆਂ ਅਰੰਭ ਹੋਈਆਂ ਹਨ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਸਕੱਤਰ ਮਨੋਹਰ ਬੈਂਸ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਜੋੋਗਿੰਦਰਪਾਲ ਬੰਗੜ ਨੇ ਦਸਿਆ ਕਿ ਇਹ ਪ੍ਰਭਾਤ ਫੇਰੀਆਂ 3 ਜਨਵਰੀ ਨੂੰ ਸਪੰਨ ਹੋਣਗੀਆਂ ਅਤੇ 28 ਜਨਵਰੀ ਨੂੰ ਜਿਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਅਰੰਭ ਹੋਵੇਗੀ ਉਥੇ 3 ਜਨਵਰੀ ਨੂੰ ਹੀ ਸਮੂਹ ਸੰਗਤਾਂ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਦਸਿਆ 4 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਗੁਰੂ ਘਰ ਤੋਂ ਸਵੇਰੇ 10 ਵਜੇ ਅਰੰਭ ਹੋਵੇਗਾ। ਜਿਸ ਵਿੱਚ ਢਾਡੀ ਭਾਈ ਇੰਦਰਜੀਤ ਸਿੰਘ ਬਜੂਹਾ ਕਲਾਂ ਵਾਲੇ ਸੰਗਤਾਂ ਨੂੰ ਸਤਿਗੁਰਾਂ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। 5 ਜਨਵਰੀ ਨੂੰ ਸਵੇਰੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਰਾਗੀ ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲੇ, ਰਾਗੀ ਭਾਈ ਤਜਿੰਦਰ ਸਿੰਘ ਹੈਪੀ ਜੰਡੂ ਸਿੰਘਾ ਵਾਲੇ ਅਤੇ ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਅੱਜ ਪ੍ਰਭਾਤ ਫੇਰੀਆਂ ਦੀ ਅਰੰਭਤਾ ਮੌਕੇ ਤੇ ਪ੍ਰਧਾਨ ਜਸਵੰਤ ਬੈਂਸ, ਸੰਨੀ ਕੋਲ, ਡਾ. ਸੁਰਿੰਦਰ ਕਲੇਰ, ਸੰਦੀਪ ਪਾਲ, ਰਵੀ, ਕਾਰਤਿਕ ਚੋਪੜਾ, ਅਜੇ ਕੋਲ, ਲਵਜੋਤ, ਹਨੀਸ਼ਪਾਲ, ਕਿਰਨ ਬੰਗੜ, ਹਰਵਿੰਦਰ ਬੰਗੜ, ਵਿਸ਼ੰਬਰ ਨਾਥ, ਦੀਪਕ ਕੋਲ, ਸਹਿਲ ਕੋਲ, ਇਕਬਾਲ ਪਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  


ਥਾਣਾ ਆਦਮਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 100 ਗ੍ਰਾਮ ਹੈਰੋਇਨ ਅਤੇੇ ਇੱਕ ਦੇਸੀ ਪਿਸਟਲ ਬ੍ਰਾਮਦਗੀ ਕੀਤੀ ਗਈ।



ਆਦਮਪੁਰ/ਜਲੰਧਰ (ਅਮਰਜੀਤ ਸਿੰਘ)-
ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ, ਐਸ.ਪੀ ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀ ਸਰਬਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਪ੍ਰਾਪਤ ਹੁੱਕਮਾਂ ਅਨੁਸਾਰ ਇੱਕ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਥਾਣਾ ਆਦਮਪੁਰ ਦੇ ਮੁੱਖੀ ਇਸਪੈਕਟਰ ਹਰਦੀਪ ਸਿੰਘ ਦੀ ਪੁਲਿਸ ਪਾਰਟੀ ਵਲੋਂ 02 ਵੱਖ-ਵੱਖ ਮਾਮਲਿਆਂ ਵਿੱਚ 100 ਗ੍ਰਾਮ ਹੈਰੋਇਨ ਅਤੇ ਇੱਕ ਦੇਸੀ ਪਿਸਟਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਜਾਣਕਾਰੀ ਦਿੰਦੇ ਡੀਐਸਪੀ ਆਦਮਪੁਰ ਸਰਬਜੀਤ ਰਾਏ ਏ.ਐਸ.ਆਈ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਬਲਜਿੰਦਰ ਸਿੰਘ ੳਰਫ ਗਾਂਧੀ ਪੁੱਤਰ ਗੁਰਦੀਪ ਸਿੰਘ ਵਾਸੀ ਮੁਹੱਦੀਪੁਰ ਜੱਟਾਂ ਥਾਣਾ ਆਦਮਪੁਰ ਜਲੰਧਰ ਦੇ ਘਰ ਰੇਡ ਕੀਤੀ ਗਈ। ਇਸ ਰੇਡ ਮੌਕੇ ਬਲਜਿੰਦਰ ਸਿੰਘ ਉਰਫ ਗਾਂਧੀ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ। ਜਦ ਉਸਦੇ ਕਮਰੇ ਦੀ ਤਲਾਸ਼ੀ ਲਈ ਗਈ ਉਥੋਂ ਇੱਕ ਦੇਸੀ ਪਿਸਟਲ ਸਮੇਤ 04 ਜਿੰਦਾ ਰੌਂਦ ਬਰਾਮਦ ਹੋਏ। ਜਿਸਦੇ ਚੱਲਦੇ ਬਲਜਿੰਦਰ ਸਿੰਘ ਗਾਂਧੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣਾ ਮੁੱਖੀ ਆਦਮਪੁਰ ਹਰਦੀਪ ਸਿੰਘ ਨੇ ਦਸਿਆ ਕਿ ਇਸ ਵਿਆਕਤੀ ਖਿਲਾਫ ਪਹਿਲਾ ਵੀ 2 ਮਾਮਲੇ ਦਰਜ਼ ਹਨ।
ਦੂਸਰੇ ਮਾਮਲੇ ਵਿੱਚ ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ਼ ਏ.ਐਸ.ਆਈ ਭਗਵੰਤ ਸਿੰਘ ਨੇ ਮੁਖਵਰ ਦੀ ਇਤਲਾਹ ਤੇ ਦੋ ਵਿਆਕਤੀਆਂ ਨੂੰ 100 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਐਸ. ਐਚ.ਉ ਆਦਮਪੁਰ ਹਰਦੀਪ ਸਿੰਘ ਨੇ ਦਸਿਆ ਕਿ ਦੁਸੜਕਾ ਚੋਕ ਜੰਡੂ ਸਿੰਘਾ ਵਿਖੇ ਕੀਤੀ ਗਈ ਨਾਕਾਬੰਦੀ ਦੋਰਾਨ ਗੱਡੀ ਨੰਬਰ ਪੀ.ਬੀ10-ਐਚ.ਜੇ-3577 ਨਿਸ਼ਾਨ ਮਾਇਕਰਾ ਕਾਰ ਵਿੱਚ 03 ਨੋਜਵਾਨ ਸਵਾਰ ਸਨ। ਇਸ ਗੱਡੀ ਦੀ ਚੇਕਿੰਗ ਦੋਰਾਨ ਡਰਾਇਵਰ ਸੀਟ ਦੇ ਥੱਲਿਉ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਾਰ ਵਿੱਚ ਸਵਾਰ ਬਲਜੀਤ ਸਿੰਘ ਪੁੱਤਰ ਤਰਸੇਮ ਸਿੰਘ, ਜਗਦੀਸ਼ ਪੁੱਤਰ ਸਤਪਾਲ ਵਾਸੀਆਨ ਡੁਮੇਲੀ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਅਤੇ ਅਮਨਦੀਪ ਜੱਸਲ ਪੁੱਤਰ ਮਨਜੀਤ ਸਿੰਘ ਵਾਸੀ ਭਬਿਆਣਾ ਥਾਣਾ ਰਾਵਲਪਿੰਡੀ ਕਪੂਰਥਲਾ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਡੂੰਗਾਈ ਨਾਲ ਪੁਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਾਰ ਨੂੰ ਕਬਜੇ ਵਿੱਚ ਲੈ ਲਿਆ ਹੈ।

Monday, 23 January 2023

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿੱਤ 19ਵਾਂ ਖੂਨਦਾਨ ਕੈਂਪ ਲਗਾਇਆ

 

ਖੂਨਦਾਨ ਕੈਂਪ ਵਿੱਚ 71 ਖੂਨਦਾਨੀਆਂ ਨੇ ਖੂਨਦਾਨ ਕੀਤਾ, ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਹੋਇਆ ਵਿਸ਼ੇਸ਼ ਸਨਮਾਨ

ਆਦਮਪੁਰ ਦੋਆਬਾ/ਜਲੰਧਰ 23 ਜਨਵਰੀ (ਅਮਰਜੀਤ ਸਿੰਘ)- ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅਤੇ ਉਨ੍ਹਾਂ ਦੀ ਪਵਿੱਤਰ ਯਾਦ ਨੂੰ ਸਮਰਪਿੱਤ, 19ਵਾਂ ਖੂਨਦਾਨ ਕੈਂਪ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਇੰਦਰ ਮਿਨਹਾਸ, ਸਕੱਤਰ ਲਖਵੀਰ ਸਿੰਘ ਨੇ ਦਸਿਆ ਕਿ ਅੱਜ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਇਸ ਕੈਂਪ ਵਿੱਚ ਖੂਨ ਇਕੱਠਾ ਕਰਨ ਵਾਸਤੇ ਪੁੱਜੀ ਹੈ। ਜਿਨ੍ਹਾਂ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ 71 ਯੂਨਿਟ ਖੂਨ ਇਕੱਠਾ ਕੀਤਾ ਹੈ। ਪ੍ਰਧਾਨ ਸਾਬੀ ਪਧਿਆਣਾ ਅਤੇ ਸੁਖਜੀਤ ਸਿੰਘ ਸੇਵਾਦਾਰ ਨੇ ਕਿਹਾ ਕਿ ਇਸ ਖੂਨ ਨਾਲ ਸੈਂਕੜੇ ਕੀਮਤੀ ਜਾਂਨਾ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਸਮੂਹ ਖੂਨਦਾਨੀਆਂ ਦਾ ਇਸ ਕੈਂਪ ਨੂੰ ਸਫਲ ਬਣਾਉਣ ਅਤੇ ਖੂਨਦਾਨ ਕਰਨ ਤੇ ਉਚੇਚੇ ਤੋਰ ਤੇ ਧੰਨਵਾਦ ਕੀਤਾ ਹੈ। ਇਸ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਪੁੱਜੇ। 


ਜਿਨ੍ਹਾਂ ਦਾ ਗੁਰਦੁਆਰਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਸੁਸਾਇਟੀ ਦੀ ਸ਼ਲਾਘਾ ਕਰਦੇ ਕਿਹਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਲੋ੍ਹੜਵੰਦ ਪਰਿਵਾਰ ਅਤੇ ਇਨਸਾਨ ਦੇ ਕੰਮ ਆ ਰਹੀ ਹੈ। ਉਨ੍ਹਾਂ ਕਿਹਾ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀ ਵੀਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਸੁਸਾਇਟੀ ਨੇ ਕਈ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਹਨ, ਕਈ ਮਰੀਜ਼ਾਂ ਦੇ ਇਲਾਜ ਵਾਸਤੇ ਵੀ ਮੱਦਦ ਪ੍ਰਦਾਨ ਕਰਵਾਈ ਹੈ ਅਤੇ ਹੋਰ ਕਈ ਗਤੀਵਿਧੀਆਂ ਰਾਹੀਂ ਲੋਕ ਭਲਾਈ ਦੇ ਕਾਰਜ਼ ਕੀਤੇ ਹਨ ਅਤੇ ਕਰ ਰਹੀ ਹੈ। ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਖੂਨਦਾਨ ਕੈਂਪ ਮੌਕੇ ਚਮਕੌਰ ਸਾਹਿਬ ਚਿੱਤੇਵਾਲੀ ਤੋਂ ਬਾਬਾ ਕੁਲਵਿੰਦਰ ਸਿੰਘ, ਬਾਬਾ ਮਾਨ ਸਿੰਘ (ਨਿਹੰਗ ਸਿੰਘ) ਵੀ ਉਚੇਚੇ ਤੋਰ ਤੇ ਪੁੱਜੇ ਅਤੇ ਖੂਨਦਾਨੀਆਂ ਦੀ ਉਨ੍ਹਾਂ ਹੌਸਲਾ ਅਫਜਾਈ ਕੀਤੀ। ਇਸ ਮੌਕੇ ਇੰਦਰ ਮਿਨਹਾਸ, ਜਸਕਰਨ, ਮੈਸੀ, ਸਤਨਾਮ, ਰਣਜੀਤ, ਅਕਾਸ਼, ਗੁਰਵਿੰਦਰ, ਅਮਨਦੀਪ, ਪਿੰਦਰ ਫੋਜ਼ੀ, ਹਰਜੀਤ, ਕਾਕਾ, ਅਮਰਜੀਤ, ਪ੍ਰਦੀਪ ਅਮਨਦੀਪ, ਮਨਦੀਪ, ਸਾਹਿਲ, ਗੁਰਵਿੰਦਰ ਡਰੋਲੀ, ਕਰਨ ਪੰਚ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਦੀਆਂ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

Friday, 20 January 2023

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ 23 ਜਨਵਰੀ ਨੂੰ ਲਗਾਇਆ ਜਾਵੇਗਾ, 19ਵਾਂ ਬਲੱਡ ਕੈਂਪ



ਸਰਪੰਚ ਯੂਨੀਅਨ ਜਲੰਧਰ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੋਆਬਾ ਦੇ ਮੋਜੂਦਾ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਮੁੱਖ ਮਹਿਮਾਨ ਵਜੋਂ ਕਰਨਗੇ ਖੂਨਦਾਨ ਕੈਂਪ ਵਿੱਚ ਸ਼ਿਰਕਤ

ਆਦਮਪੁਰ (ਦਿਨਕਰ ਸਿੰਗਲਾ)- 23 ਜਨਵਰੀ ਦਿਨ ਸੋਮਵਾਰ ਨੂੰ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਯਾਦ ਨੂੰ ਮਨਾਉਂਦਿਆਂ ਹੋਇਆਂ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ, ਸੇਵਾਦਾਰਾਂ ਅਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਵਾਸਤੇ 19ਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ,  ਮੀਤ ਪ੍ਰਦਾਨ ਇੰਦਰ ਮਿਨਹਾਸ, ਸਕੱਤਰ ਲਖਵੀਰ ਸਿੰਘ, ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ,  ਨੇ ਜਾਣਕਾਰੀ ਦਿੰਦੇ ਦਸਿਆ ਕਿ ਇਹ ਬਲੱਡ ਕੈਂਪ ਸਮੂਹ ਸੰਗਤਾਂ ਅਤੇ ਬਲੱਡ ਦਾਨੀਂ ਵੀਰਾਂ ਭੈਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਸਮੂਹ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਕਰਨ ਪੰਚ, ਬੋਬੀ, ਅਕਾਸ਼, ਗੁਰਵਿੰਦਰ, ਜਸਕਰਨ, ਛੋਟੂ, ਸਤਿੰਦਰ ਫੋਜ਼ੀ, ਮੈਸੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 

Thursday, 19 January 2023

ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਮਨਾਇਆ


ਕਪੂਰ ਪਿੰਡ ਵਿੱਚ ਦੱਸਵੇਂ ਜਯੋਤੀ ਰੂਪ ਪ੍ਰਗਟ ਦਿਵਸ ਮੌਕੇ ਸੰਗਤਾਂ ਵਿੱਚ ਹਾਜ਼ਰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ, ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਅਤੇ ਸੰਗਤਾਂ।

ਮਹਾਂਮਾਈ ਤੋਂ ਸੱਚੇ ਦਿਲ ਨਾਲ ਮੰਗੀ, ਹਰ ਮੁਰਾਦ ਪੂਰੀ ਹੁੰਦੀ ਹੈ, ਜਸਵਿੰਦਰ ਕੌਰ ਅੰਜੂ
ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕਪੂਰ ਪਿੰਡ ਵਿਖੇ ਕੀਤੀ ਸ਼ਿਰਕਤ
ਅਮਰਜੀਤ ਸਿੰਘ ਜੰਡੂ ਸਿੰਘਾ-
ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਮੁੱਖ ਗੱਦੀ ਸੇਵਾਦਾਰ ਸ਼੍ਰੀ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ. ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਜਾਣਕਾਰੀ ਦਿੰਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਦੱਸਵੇਂ ਜਯੋਤੀ ਰੂਪ ਪ੍ਰਗਟ ਦਿਵਸ ਦੇ ਸਬੰਧ ਵਿੱਚ ਪਹਿਲਾ ਸਵੇਰੇ 8 ਵਜੇ ਸ਼੍ਰੀ ਦੁਰਗਾ ਸਤੁਤੀ ਦੇ ਜਾਪ ਕਰਵਾਏ ਗਏ, 10 ਵਜੇ ਕੰਜ਼ਕਾਂ ਦਾ ਪੂਜਨ ਵੀ ਕੀਤਾ ਗਿਆ। ਉਨ੍ਹਾਂ ਕਿਹਾ 12 ਵਜੇ ਹਵਨ ਯੱਗ ਕਰਵਾਇਆ ਗਿਆ। ਉਪਰੰਤ ਵਿਜੇ ਕੁਮਾਰ ਐਂਡ ਪਾਰਟੀ ਨੇ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਇਸ ਮੌਕੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮਹਾਂਮਾਈ ਦੇ ਚਰਨਾਂ ਵਿੱਚ ਕੀਤੀ ਅਰਦਾਸ ਅਤੇ ਮਹਾਂਮਾਈ ਤੋਂ ਸੱਚੇ ਦਿਲ ਨਾਲ ਮੰਗੀ, ਹਰ ਮੁਰਾਦ ਪੂਰੀ ਹੁੰਦੀ ਹੈ, ਉਨ੍ਹਾਂ ਸਮੂਹ ਸੰਗਤਾਂ ਨੂੰ ਆਪਣੇ ਬਚਿਆਂ ਨੂੰ ਚੰਗੀ ਵਿਦਿਆ ਪ੍ਰਦਾਨ ਕਰਵਾਉਣ, ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਅਤੇ ਸਤਿਕਾਰ ਕਰਨ ਲਈ ਸਮੂਹ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਸਮਾਗਮ ਮੌਕੇ ਤੇ ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਜਲੰਧਰ ਦੇ ਸਮੂਹ ਮੈਂਬਰ, ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਚਾਹ ਪਕੋੜਿਆਂ ਦਾ ਲੰਗਰ ਅਤੇ ਭੰਡਾਰਾ ਵੀ ਕਰਵਾਇਆ ਗਿਆ।


 ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾਂ ਬਰਸੀ ਸਮਾਗਮ ਮਨਾਏ



ਗੁਰੂ ਘਰ ਵਿਖੇ ਸਵੇਰ ਤੋਂ ਸ਼ਾਮ ਤੱਕ ਹਜ਼ਾਰਾ ਸੰਗਤਾਂ ਹੋਈਆਂ ਨਤਮਸਤਕ
ਬਰਸੀ ਸਮਗਮਾਂ ਦੌਰਾਨ ਵੱਖ-ਵੱਖ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਤੱਲ੍ਹਣ ਦੀ ਧਰਤੀ ਤੇ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ ਮਨਾਏ ਗਏ। ਇਨ੍ਹਾਂ ਬਰਸੀ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਕਿ੍ਰਪਾਲ ਸਿੰਘ, ਰਾਗੀ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ, ਰਾਗੀ ਭਾਈ ਜਸਵਿੰਦਰ ਸਿੰਘ ਜਾਚਕ, ਗਿਆਨੀ ਪਰਵਿੰਦਰਪਾਲ ਸਿੰਘ ਹਜ਼ੂਰੀ ਕਥਾ ਵਾਚਕ, ਗਿਆਨੀ ਛਨਵੀਰ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਲੋਪੋਕੇ, ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ, ਰਾਗੀ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਅਮਿ੍ਰਤਸਰ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਵਿਦਵਾਨ ਸ.ਤੀਰਥ ਸਿੰਘ ਢਿੱਲੋਂ ਵੱਲੋਂ ਨਿਭਾਈ ਗਈ। ਗੁਰੂ ਘਰ ਦੇ ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਵੱਲੋਂ ਸਮਾਗਮ ਦੌਰਾਨ ਜਿਥੇ ਗੁਰੂ ਘਰ ਦੇ ਰਸੀਵਰ ਉਕਾਰ ਸਿੰਘ ਸੰਘਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਨਿਵਾਜਿਆ ਉਥੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਸਮਾਗਮ ਦੌਰਾਨ ਗੁਰੂ ਘਰ ਵਿਖੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Tuesday, 17 January 2023

 ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਅੱਜ 18 ਜਨਵਰੀ ਨੂੰ


ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲੇ,  ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ।

ਅਮਰਜੀਤ ਸਿੰਘ ਜੰਡੂ ਸਿੰਘਾ-
ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਮੁੱਖ ਗੱਦੀ ਸੇਵਾਦਾਰ ਸ਼੍ਰੀ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਅੱਜ 18 ਜਨਵਰੀ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ 18 ਜਨਵਰੀ ਨੂੰ ਸਵੇਰੇ 8 ਵਜੇ ਸ਼੍ਰੀ ਦੁਰਗਾ ਸਤੁਤੀ ਦੇ ਜਾਪ ਕਰਵਾਏ ਜਾਣਗੇ ਅਤੇ 10 ਵਜੇ ਕੰਜ਼ਕਾਂ ਦਾ ਪੂਜਨ ਹੋਵੇਗਾ। ਉਨ੍ਹਾਂ ਕਿਹਾ 12 ਵਜੇ ਹਵਨ ਯੱਗ  ਅਤੇ 1 ਤੋਂ 2 ਵਜੇ ਤੱਕ ਸੰਤਸੰਗਿ ਕਰਵਾਇਆ ਜਾਵੇਗਾ। ਜਿਸ ਵਿੱਚ ਵੱਖ ਵੱਖ ਕਲਾਕਾਰ ਮਹਾਂਮਮਾਈ ਦੀ ਮਹਿਮਾਂ ਦਾ ਗੁਨਗਾਨ ਕਰਨਗੇ। ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਜਲੰਧਰ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।


Monday, 16 January 2023

 ਜੰਡੂ ਸਿੰਘਾ ਦੇ ਆਪ ਆਗੂਆਂ ਨੇ ਐਮ.ਐਲ.ਏ ਬਲਕਾਰ ਸਿੰਘ ਦਾ ਜਨਮ ਦਿਨ ਮਨਾਇਆ



ਆਪ ਆਗੂ ਰਾਮ ਸਰੂਪ ਅਤੇ ਸਾਥੀਆਂ ਨੇ ਐਮ.ਐਲ.ਏ ਬਲਕਾਰ ਸਿੰਘ ਨੂੰ ਦਿੱਤੀਆਂ ਜਨਮ ਦਿਨ ਵਧਾਈਆਂ।
ਜੰਡੂ ਸਿੰਘਾ ਦੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ਤੇ ਹੋਣਗੇ- ਐਮ.ਐਲ.ਏ ਬਲਕਾਰ ਸਿੰਘ
ਆਦਮਪੁਰ/ਕਰਤਾਰਪੁਰ- (ਸੂਰਮਾ ਪੰਜਾਬ ਬਿਉਰੋ)-
ਐਮ.ਐਲ.ਏ ਬਲਕਾਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਦੇ ਹੀ ਵਿਕਾਸ ਕਾਰਜ ਕਰਵਾਉਣੇ ਸ਼ੁਰੂ ਦਿੱਤੇ ਸਨ ਜੋ ਕਿ ਸਮੇਂ ਮੁਤਾਬਕ ਤੇਜ਼ੀ ਨਾਲ ਹੋ ਵੀ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸੰਮਤੀ ਮੈਂਬਰ ਅਤੇ ਜੰਡੂ ਸਿੰਘਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਾਮ ਸਰੂਪ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੇ ਸਾਥੀਆਂ ਸਮੇਤ ਐਮ.ਐਲ.ਏ ਬਲਕਾਰ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਅਤੇ ਆਪਣੇ ਹੱਥੀ ਐਮ.ਐਲ.ਏ ਬਲਕਾਰ ਸਿੰਘ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਜੰਡੂ ਸਿੰਘਾ ਦੇ ਦੀ ਹੋਰ ਤਰੱਕੀ ਵਾਸਤੇ ਐਮ.ਐਲ.ਏ ਬਲਕਾਰ ਸਿੰਘ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਐਮ.ਐਲ.ਏ ਬਲਕਾਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਜੰਡੂ ਸਿੰਘਾ ਦੀ ਤਰੱਕੀ ਵਾਸਤੇ ਹਰ ਪਹਿਲ ਕਦਮੀਂ ਕੀਤੀ ਜਾਵੇਗੀ। ਵਿਕਾਸ ਕਾਰਜ਼ ਹੋਰ ਤੇਜ਼ ਹੋਣਗੇ। ਇਸ ਮੌਕੇ ਤੇ ਰਾਮ ਸਰੂਪ ਝੱਮਟ, ਸਾਬੀ ਅੋਜਲਾ, ਰਾਜੂ ਬੰਗੜ, ਰਾਮ ਦਾਸ, ਚੈਚਲ ਸਿੰਘ, ਅਸ਼ੋਕ ਝੱਮਟ ਅਤੇ ਹੋਰ ਹਾਜ਼ਰ ਸਨ।

 ਨੰਬਰਦਾਰ ਪੰਡਿਤ ਮਨੋਹਰ ਲਾਲ ਨੂੰ ਸ਼ਰਧਾਜ਼ਲੀਆਂ


ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਹੋਈ, ਅੰਤਿਮ ਰਸਮ ਕਿਰਿਆ
ਜਲੰਧਰ/ਜੰਡੂ ਸਿੰਘਾ 15 ਜਨਵਰੀ (ਅਮਰਜੀਤ ਸਿੰਘ)-
ਪਿੰਡ ਜੰਡੂ ਸਿੰਘਾ ਦੇ ਨੰਬਰਦਾਰ ਪੰਡਿਤ ਮਨੋਹਰ ਲਾਲ ਜ਼ੋਸ਼ੀ ਪੁੱਤਰ ਸਵ. ਦੇਸ਼ ਰਾਜ ਜੋ ਕਿ ਬੀਤੀ 5 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਗਰੁੱੜ ਪੁਰਾਣ ਪਾਠ ਦੇ ਭੋਗ ਅਤੇ ਅੰਤਿਮ ਰਸਮ ਕਿਰਿਆ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਪਤਵੰਤੇ ਸੱਜਣਾਂ ਅਤੇ ਬੁਲਾਰਿਆਂ ਨੇ ਜਿਥੇ ਨੰਬਰਦਾਰ ਮਨੋਹਰ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਵੀ ਪਾਇਆ ਅਤੇ ਲੋਕ ਭਲਾਈ ਲਈ ਕੀਤੇ ਕੰਮਾਂ ਬਾਰੇ ਵੀ ਜਿਕਰ ਕੀਤਾ। ਇਸ ਮੌਕੇ ਵੱਖ ਵੱਖ ਉਘੀਆਂ ਸ਼ਖਸ਼ੀਅਤਾਂ ਵਲੋਂ ਨੰਬਰਦਾਰ ਮਨੋਹਰ ਲਾਲ ਦੇ ਵੱਡੇ ਪੁੱਤਰ ਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਜੀਵਨ ਕੁਮਾਰ ਅਤੇ ਸਮੂਹ ਜ਼ੋਸ਼ੀ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਿਥੇ ਆਮ ਆਦਮੀ ਪਾਰਟੀ ਤੋਂ ਡਾ. ਵੀਰ ਪ੍ਰਤਾਪ ਸਿੰਘ, ਰਾਜਨ ਬੈਂਸ. ਮਨੋਹਰ ਬੈਂਸ, ਹਰਵਿੰਦਰ ਸਿੰਘ ਨੇ ਨੰਬਰਦਾਰ ਮਨੋਹਰ ਲਾਲ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੋਰ ਵੱਖ ਵੱਖ ਧਾਰਮਿਕ, ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਅੰਤਿਮ ਰਸਮ ਕਿਰਿਆ ਮੌਕੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਅੰਤਿਮ ਰਸਮ ਕਿਰਿਆ ਮੌਕੇ ਨੰਬਰਦਾਰ ਮਨੋਹਰ ਲਾਲ ਦੇ ਪੋਤੇ ਵਿਸ਼ਾਲ ਜ਼ੋਸ਼ੀ ਨੇ ਪਿੰਡ ਦੇ ਸ਼ਮਸ਼ਾਨ ਵਾਸਤੇ ਪੰਜ ਹਜ਼ਾਰ, ਸ਼ਿਵ ਮੰਦਿਰ ਵਾਸਤੇ ਪੰਜ ਹਜ਼ਾਰ, ਗੁਰਦੁਆਰਾ ਪੰਜ ਤੀਰਥ ਸਾਹਿਬ ਵਾਸਤੇ ਪੰਜ ਹਜ਼ਾਰ, ਸ਼੍ਰੀ ਨਾਗੇਸ਼ਵਰ ਮੰਦਿਰ ਵਾਸਤੇ ਪੰਜ ਹਜ਼ਾਰ ਦੀ ਰਾਸ਼ੀ ਆਪਣੇ ਦਾਦਾ ਜੀ ਦੀ ਨਿੱਘੀ ਯਾਦ ਵਿੱਚ ਭੇਟ ਕੀਤੀ। ਇਸ ਮੌਕੇ ਨੰਬਰਦਾਰ ਮਨੋਹਰ ਲਾਲ ਦ ਪਤਨੀ ਕਮਲੇਸ਼ ਰਾਣੀ, ਪੁੱਤਰ ਰਵਿੰਦਰ ਕੁਮਾਰ, ਨੁੰਹ ਸੀਮਾ ਜ਼ੋਸ਼ੀ, ਪੁੱਤਰ ਰਜਿੰਦਰ ਕੁਮਾਰ ਮਿੰਟੂ, ਨੁੰਹ ਵੀਨਾ ਜ਼ੋਸ਼ੀ, ਪੁੱਤਰ ਜੀਵਨ ਕੁਮਾਰ, ਪੋਤਰੇ ਵਿਸ਼ਾਲ ਜ਼ੋਸ਼ੀ, ਵਿਕਾਸ ਜ਼ੋਸ਼ੀ, ਪੀਹੂ ਜ਼ੋਸ਼ੀ, ਪੋਤੀ ਗੀਤੂ ਜ਼ੋਸ਼ੀ, ਸੁਰਿੰਦਰ ਕੁਮਾਰ, ਆਸ਼ਾ, ਵਿਕਰਮ ਜ਼ੋਸ਼ੀ, ਯਤਿਨ ਮਹਾਜ਼ਨ, ਕਪਿਲ ਛਿੱਬੜ, ਅੰਨੂ ਛਿੱਬੜ, ਸ਼ਤੀਸ਼ ਕੁਮਾਰ ਅਤੇ ਹੋਰ ਰਿਸ਼ਤੇਦਾਰ ਪਿੰਡ ਵਾਸੀ ਹਾਜ਼ਰ ਸਨ।    

Sunday, 15 January 2023

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ 'ਧੀਆਂ ਦੀ ਲੋਹੜੀ' ਦਾ ਤਿਉਹਾਰ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਸਕੂਲ ਡਾਇਰੈਕਟਰ ਨਿਸ਼ਾ ਮੜੀਆ, ਪ੍ਰਿੰਸੀਪਲ ਅਮੀਤਾਲ ਕੌਰ, ਸਕੂਲ ਸਟਾਫ ਤੇ ਬੱਚਿਆਂ ਨੇ ਧੀਆਂ ਦੀ ਲੋਹੜੀ ਦਾ ਤਿਉਹਾਰ ਪੁਰਾਤਨ ਰਹੁ-ਰੀਤਾਂ ਅਨੁਸਾਰ ਬਹੁਤ ਹੀ ਜੋਸ਼ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਲੋਹੜੀ ਦੀ ਸੱਭਿਆਚਾਰਕ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਜਿਸ ਨੇ ਮੁਗਲਾਂ ਦੇ ਜਮਾਨੇ 'ਚ ਮੁਗਲਾਂ ਵਲੋਂ ਹਿੰਦੂ ਪਰਿਵਾਰਾਂ ਦੀਆਂ ਲੜੀਆਂ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਸਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਸੁੰਦਰੀ ਤੇ ਮੁੰਦਰੀ ਜਿੰਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਗਏ ਸਨ ਨੂੰ ਮੁਗਲਾ ਦੇ ਹੱਥੋਂ ਛੁਡਾ ਕੇ ਲਿਆਂਦਾ ਅਤੇ ਉਨ੍ਹਾਂ ਦੇ ਵਿਆਹ ਆਪਣੀਆਂ ਧੀਆਂ ਸਮਝ ਕੇ ਹਿੰਦੂ ਰਹੁ-ਰੀਤਾਂ ਅਨੁਸਾਰ ਕੀਤੇ, ਜਿਸ ਨੂੰ ਯਾਦ ਕਰਦੇ ਹੋਏ 'ਸੁੰਦਰੀ ਮੁੰਦਰੀਏ ਹੋ ਤੇਰਾ ਕੌਣ ਵਿਚਾਰ ਹੋ' ਦੇ ਗੀਤਾ ਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਹਾਣੀਆਂ ਤੋਂ ਸਾਨੂੰ ਪੰਜਾਬ ਦੀ ਸਰਬ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀ ਲੜਕਿਆਂ ਦੇ ਨਾਲ ਲੜਕੀਆਂ ਦੀ ਵੀ ਲੋਹੜੀ ਮਨਾਈਏ ਤਾਂ ਜੋ ਸਮਾਜ 'ਚ ਹੋ ਰਹੇ ਵਿਤਕਰੇ ਤੇ ਧੱਕੇ ਦੇ ਖ਼ਿਲਾਫ਼ ਆਵਾਜ ਬੁਲੰਦ ਕਰੀਏ। ਇਸ ਮੌਕੇ ਸ. ਸੁਰਜੀਤ ਸਿੰਘ ਚੀਮਾ ਨੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਤੇ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅੱਗੇ ਤੋਂ ਵੀ ਅਜਿਹੇ ਸੱਭਿਆਚਾਰਕ ਤਿਉਹਾਰ ਮਨਾਉਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਧੂਣੀ ਬਾਲ ਕੇ ਲੋਹੜੀ ਨਾਲ ਸਬੰਧਤ ਗੀਤ ਵੀ ਗਾਏ | ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਤੇ ਬੱਚਿਆਂ ਨੂੰ ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਂ।

Saturday, 14 January 2023

 ਡੇਰਾ ਚਹੇੜੂ ਵਿਖੇ ਮਾਘੀ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਭਰੀ ਹਾਜ਼ਰੀ, ਗੁਰਬਾਣੀ ਕੀਰਤਨ ਕੀਤਾ ਸਰਵਣ
ਫਗਵਾੜਾ/ਜਲੰਧਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋ੍ਹਡ ਚਹੇੜੂ ਫਗਵਾੜਾ ਵਿਖੇ ਮਾਘੀ ਦੇ ਪਵਿੱਤਰ ਤਿਉਹਾਰ ਅਤੇ ਸੰਗਰਾਂਦ ਦੇ ਸਮਾਗਮ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੇ ਹੁੰਮਹੁੰਮਾਂ ਕੇ ਸ਼ਿਰਕਤ ਕੀਤੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ। ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਾਹਾਰਾਜ ਦੀ ਛੱਤਰ ਛਾਇਆ ਹੇਠ ਅਤੇ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ ਮੁੱਖ ਸੇਵਾਦਾਰ ਡੇਰਾ ਚਹੇੜੂ ਦੀ ਅਗਵਾਹੀ ਵਿੱਚ ਅੱਜ ਮਾਘੀ ਦੀ ਸੰਗਰਾਂਦ ਦੇ ਦਿਹਾੜੇ ਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਕੀਰਤਨ ਦੀਵਾਨਾਂ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲਿਆਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਵਣ ਕਰਵਾਈ। ਇਸ ਮੌਕੇ ਮਿਸ਼ਨਰੀ ਕਲਾਕਾਰ ਜੁਗਿੰਦਰ ਦੁਖੀਆ ਵਲੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਗੀਤਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਡੇਰਾ ਚਹੇੜੂ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਨੇ ਗੁਰੂ ਘਰ ਪੁੱਜੀਆਂ ਸਰਬੱਤ ਸੰਗਤਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਸਰਬੱਤ ਸੰਗਤਾਂ ਨੂੰ ਉਨ੍ਹਾਂ ਦੇ ਬਚਿਆਂ ਨੂੰ ਉੱਚ ਸਿਖਿਆਂ ਪ੍ਰਦਾਨ ਕਰਵਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਅਗਲੇ ਦਿਨਾਂ ਵਿੱਚ ਆ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਰਬੱਤ ਸੰਗਤਾਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰੱਣ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Tuesday, 10 January 2023

ਅਕਾਲੀ ਆਗੂ ਜਸਵਿੰਦਰ ਸਿੰਘ ਖ਼ਾਲਸਾ ਦੇ ਮਾਤਾ ਬੀਬੀ ਮਹਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਭਲਕੇ 11 ਜਨਵਰੀ ਨੂੰ


ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਜਲੰਧਰ 10 ਜਨਵਰੀ (ਅਮਰਜੀਤ ਸਿੰਘ)- ਉੱਘੇ ਸਮਾਜ ਸੇਵਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਖ਼ਾਲਸਾ ਅਤੇ ਭਾਜਪਾ ਦੇ ਯੂਥ ਆਗੂ ਸ. ਜਸਪਾਲ ਸਿੰਘ ਸੋਨੂੰ ਦੇ ਮਾਤਾ ਬੀਬੀ ਮਹਿੰਦਰ ਕੌਰ ਜੀ ਸੁਪਤਨੀ ਸ. ਕਿਸ਼ਨ ਸਿੰਘ ਜੋ ਕਿ 2 ਜਨਵਰੀ 2023 ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਹਿੱਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 11 ਜਨਵਰੀ 2023 ਦਿਨ ਬੁੱਧਵਾਰ ਨੂੰ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ, ਪ੍ਰਿਥਵੀ ਨਗਰ ਜਲੰਧਰ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸ. ਜਸਵਿੰਦਰ ਸਿੰਘ ਖ਼ਾਲਸਾ ਨਾਲ ਵਿਧਾਇਕ ਬਾਵਾ ਹੈਨਰੀ, ਸ. ਕੁਲਵੰਤ ਸਿੰਘ ਮੰਨਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸ. ਅਮਰਜੀਤ ਸਿੰਘ ਅਮਰੀ ਪ੍ਰਧਾਨ ਦਿਹਾਤੀ ਭਾਜਪਾ, ਸ. ਅਮਰਜੀਤ ਸਿੰਘ ਕਿਸ਼ਨਪੁਰਾ ਪ੍ਰਧਾਨ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੂ ਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ, ਸ. ਗੁਰਚਰਨ ਸਿੰਘ ਚੰਨੀ, ਕੌਂਸਲਰ ਵਾਸੂ ਗਿੱਲ, ਵਿਸ਼ਾਲ ਗਿੱਲ, ਆਪ ਆਗੂ ਲਵ ਰੋਬਿਨ, ਰਣਜੀਤ ਸਿੰਘ, ਕੌਂਸਲਰ ਨਿਰਮਲ ਸਿੰਘ ਨਿੰਮਾ, ਕੌਂਸਲਰ ਰਾਜਵਿੰਦਰ ਸਿੰਘ ਰਾਜਾ, ਜਸਵਿੰਦਰ ਸਿੰਘ ਜੱਸਾ, ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਦੇ ਚੇਅਰਮੈਨ ਪਰਮਜੀਤ ਸਿੰਘ ਠੇਕੇਦਾਰ, ਚਰਨਜੀਤ ਚੰਨੀ, ਪ੍ਰੈੱਸ ਸਕੱਤਰ ਸ. ਬਲਰਾਜ ਸਿੰਘ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Monday, 9 January 2023

ਪਿਸਤੌਲ ਦਿਖਾ ਕੇ ਖੋਹੀ ਗੱਡੀ, ਦਾ ਪਿੱਛਾ ਕਰ ਰਹੀ ਪੁਲੀਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, ਕਾਂਸਟੇਬਲ ਦੀ ਮੌਤ


ਫਗਵਾੜਾ (ਅਮਰਜੀਤ ਸਿੰਘ)-
ਅਰਬਨ ਅਸਟੇਟ ਖੇਤਰ ’ਚੋਂ ਪਿਸਤੌਲ ਦਿਖਾ ਕੇ ਕਰੇਟਾ ਗੱਡੀ ਖੋਹਣ ਮਗਰੋਂ ਪਿੱਛਾ ਕਰ ਰਹੀ ਪੁਲੀਸ ’ਤੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਕੁਲਦੀਪ ਬਾਜਵਾ ਵਜੋਂ ਹੋਈ ਹੈ। ਕਰੇਟਾ ਕਾਰ ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ’ਚ ਸਥਿਤ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਗੱਡੀ ’ਚ ਸਵਾਰ ਚਾਰ ਨੌਜਵਾਨ ਆਏ, ਜਿਨ੍ਹਾਂ ’ਚੋਂ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਰੇਟਾ ਗੱਡੀ ਖੋਹ ਲਈ, ਜਿਸ ਦੀ ਸੂਚਨਾ ਉਨ੍ਹਾਂ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਸਿਟੀ ਪੁਲੀਸ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ, ਜਿਥੇ ਇੱਕ ਪਿੰਡ ’ਚ ਕੱਚੇ ਥਾਂ ’ਤੇ ਲੁਟੇਰਿਆਂ ਤੇ ਪੁਲੀਸ ਆਹਮੋ ਸਾਹਮਣੇ ਹੋ ਗਏ। ਲੁਟੇਰਿਆਂ ਵਲੋਂ ਕੀਤੀ ਫ਼ਾਇਰਿੰਗ ਕਾਰਨ ਗੋਲੀ ਕੁਲਦੀਪ ਬਾਜਵਾ ਦੇ ਪੱਟ ’ਚ ਲੱਗੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਸਨੂੰ ਇਥੋਂ ਦੇ ਨਿੱਜੀ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ ਹਸਪਤਾਲ ਵਿਖੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ, ਜਦਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਕਾਰ ਚਾਲਕ ਮੁਤਾਬਕ ਖੋਹੀ ਗੱਡੀ ਬਰਾਮਦ ਕਰ ਲਈ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

Sunday, 8 January 2023

ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵੱਲੋਂ ਫਿਲਮ ‘ਵਕਤ’ ਦਾ ਪੋਸਟਰ ਰਿਲੀਜ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 7 ਜਨਵਰੀ, 2023
: ਲੁਧਿਆਣਾ ਵਿਖੇ ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵੱਲੋਂ ਪੰਜਾਬੀ ਫਿਲਮ ‘ਵਕਤ’ ਦਾ ਪੋਸਟਰ ਰਿਲੀਜ ਕੀਤਾ ਗਿਆ। ਇਹ ਫਿਲਮ ਕਰੋਨਾ ਕਾਲ ’ਤੇ ਨਿਰਧਾਰਤ ਹੈ। ਇਸ ਫਿਲਮ ਵਿੱਚ ਉਹ ਸਮਾਂ ਦਰਸਾਇਆ ਗਿਆ ਹੈ ਜੋ ਅੱਜ ਤੱਕ ਕਿਸੇ ਫਿਲਮ ਜਾਂ ਕਿਸੇ ਡਾਇਰੈਕਟਰ ਨੇ ਨਈਂ ਫਿਲਮਾਇਆ। ਇਸ ਫਿਲਮ ਦਾ ਲੀਡ ਰੋਲ ਗਾਇਕ ਸੁਰਿੰਦਰ ਛਿੰਦਾ ਅਤੇ ਰਜਿੰਦਰ ਰੋਜੀ ਨੇ ਨਿਭਾਇਆ ਹੈ। ਸੱਤ ਰੰਗ ਐਂਟਰਟੇਨਮੈਂਟ ਅਤੇ ਬੌਬੀ ਬਾਜਵਾ ਦੀ ਪੇਸ਼ਕਸ਼ ਇਹ ਫਿਲਮ ਮਾਘੀ ਵਾਲੇ ਦਿਨ ਰਿਲੀਜ ਹੋਵੇਗੀ। ਇਸ ਮੌਕੇ ’ਤੇ ਬੋਲਦਿਆਂ ਸੁਰਿੰਦਰ ਛਿੰਦਾ ਨੇ ਕਿਹਾ, ‘‘ਇਹ ਪੰਜਾਬੀ ਫਿਲਮ ‘ਵਕਤ’ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰੇਗੀ।’’ 

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਗਾਇਕ ਨਰਿੰਦਰ ਨੂਰ ਨੇ ਦੱਸਿਆ ਕਿ ਇਸ ਫਿਲਮ ਵਿਚ ਜਿਨਾਂ ਹਸਤੀਆਂ ਨੇ ਰੋਲ ਨਿਭਾਇਆ ਹੈ, ਉਨਾਂ ਵਿਚ ਕਲਾਕਾਰ ਪਿਰੰਕਾ ਸ਼ਰਮਾ, ਬਲਜੀਤ ਸਿੰਘ, ਗੋਲਡੀ ਚੌਹਾਨ, ਰਾਇਟਰ ਭੱਟੀ ਭੜੀਵਾਲਾ, ਗਾਇਕ ਸੁਰਿੰਦਰ ਛਿੰਦਾ, ਹਰਿੰਦਰ ਹੁੰਦਲ, ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ ਅਤੇ ਕਰਮਦੀਪ ਆਦਿ ਵਿਸ਼ੇਸ ਵਰਨਣ ਯੋਗ ਹਨ।

ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ


ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)-
ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ ਵਿਖੇ ਸਰਵੰਸ ਦਾਨੀ ਸ੍ਰੀ ਗੁਰੂ  ਗੋਬਿੰਦ ਸਿੰਘ ਦਾ 356 ਵਾਂ ਪ੍ਰਕਾਸ਼ ਪੁਰਬ ਬਹੁਤ ਸਤਿਕਾਰ ਸਹਿਤ ਅਤੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। 6 ਜਨਵਰੀ ਨੂੰ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਸਾਹਿਬ ਦੇ ਭੋਗ ਪਾਏ ਗਏ। ਸਜੇ ਕੀਰਤਨ ਦੀਵਾਨ ਦੇ ਵਿਚ ਭਾਈ ਗੁਰਨਾਮ ਸਿੰਘ ਖੁਰਦਪੁਰ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਉਕਾਂਰ ਸਿੰਘ ਨੇ ਬਹੁਤ ਰਿਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਰੂਹਾਨੀਅਤ ਸੰਗੀਤ ਨਾਲ ਸ਼ਰਸ਼ਾਰ ਕੀਤਾ। ਸ.ਬਲਦੇਵ ਸਿੰਘ ਭੱਟੀ ਦੇ ਪਰਿਵਾਰ ਵਲੋਂ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।  ਪ੍ਰਬੰਧਕ ਕਮੇਟੀ ਵੱਲੋਂ ਸ. ਰਣਜੀਤ  ਸਿੰਘ ਨੇ  ਭੱਟੀ ਪਰਿਵਾਰ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Saturday, 7 January 2023

 ਚੇਅਰਮੈਨ ਐਨ.ਆਰ.ਆਈ ਵਿੰਗ ਹਰਪਾਲ ਭੁੱਲਰ ਦਾ ਕੀਤਾ ਵਿਸ਼ੇਸ਼ ਸਨਮਾਨ


ਫਤਹਿਗੜ੍ਹ ਸਾਹਿਬ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੇ ਸਟੇਟ ਚੇਅਰਮੈਨ ਐਨ.ਆਰ.ਆਈ ਵਿੰਗ ਹਰਪਾਲ ਸਿੰਘ ਭੁੱਲਰ ਪ੍ਰੀਵਾਰ ਸਮੇਤ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਪੂਜਨੀਕ ਜਗਤ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਨ ਲਈ ਗੂਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਹੋਰ ਮੰਚ ਦੇ ਮੈਂਬਰ ਸ਼ੀਸ਼ ਝੁਕਾਉਣ ਲਈ ਉਨ੍ਹਾਂ ਦੇ ਨਾਲ ਆਏ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਜਗਤ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਸੰਸਾਰ ਭਰ ਵਿੱਚ ਨਹੀਂ ਮਿਲ ਸਕਦੀ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਖ਼ਾਤਰ ਆਪਾ ਵਾਰ ਕੇ ਧਰਮ ਬਚਾ ਕੇ ਫਤਹਿ ਪ੍ਰਾਪਤ ਕੀਤੀ। ਇਸ ਮੌਕੇ ਅਵਤਾਰ ਸਿੰਘ ਰਿਆ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਹਿਬ ਨੇ ਹਰਪਾਲ ਸਿੰਘ ਭੁੱਲਰ ਦਾ ਸਨਮਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਚੀਮਾ, ਡਾ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ, ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ, ਕਸ਼ਮੀਰਾ ਸਿੰਘ ਬਿਲਾਸਪੁਰ, ਨਰਿੰਦਰਜੀਤ ਸਿੰਘ ਭਵਾਨੀਗੜ੍ਹ ਉੱਪ ਮੈਨੇਜਰ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ, ਹਰਜਿੰਦਰ ਕੌਰ ਭੁੱਲਰ, ਰਾਜੂ ਸਿੰਘ, ਮੋਹਨ ਸਿੰਘ ਮੁਕਰੋਪੁਰ, ਗੁਰਇਕਬਾਲ ਸਿੰਘ, ਹਰਮਨਜੀਤ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ ਗਲਵੱਟੀ ਅਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ।

आदमपुर में पावन पर्व महाशिवरात्रि के संबंध में विशेष बैठक



आदमपुर/जालंधर (दिनकर सिंगला)-
रघुवंश परिवार (रेजिस्टर्ड) नाथ की कुटिआ की विशेष बैठक अध्यक्ष डॉ. मोहित गौतम की अध्यक्षता में स्थानीय प्राचीन शिव मंदिर मैन बाजार आदमपुर में की गयी की गई। इस मौके महाशिवरात्रि के पवन पर्व संबंध में विचार विमर्श किया गया। इस मौके विनोद कुमर सेक्रेटरी ने बताया की 17 फरवरी 2023 को महाशिवरात्रि के संबंध में 14 वी विशाल शोभा यात्रा प्राचीन शिव मंदिर आदमपुर से किया जायगा। इसके साथ ही 6 फरवरी से रोजाना 5 :30   प्रभात फेरिया निकली जायगी। 15 फरवरी शाम 7 वजे हल्दी मेहँदी की रस्म की जायगी और 16 फरवरी शाम 6 बजे जागो निकली जायगी; इस दौरान सुंदर झांकिए मन मोहक होगी। इस मौके रघुवंश परिवार में केशव शर्मा, आर्यन करवाल, पंकज अरोरा, कृष्ण कन्हैया, पवन मल्होत्रा, हर्ष पुरंग, ध्रुव, रिक्की नए सदस्य शामिल किय गए। इस मौके विक्रम टंडन (केशियर), कुणाल एबॉट, नंदेश्वर अरोरा, जतिन टंडन अदि हाजिर थे।

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ 80 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵਿਤਰਿਤ ਕੀਤਾ ਗਿਆ



ਲੋ੍ੜਵੰਦ ਪਰਿਵਾਰਾਂ ਦੀ ਸੇਵਾ ਵਿੱਚ ਹਮੇਸ਼ਾਂ ਅੱਗੇ ਰਹਿੰਦੀ ਹੈ ਆਦਮਪੁਰ ਹਲਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ
ਆਦਮਪੁਰ 07 ਜਨਵਰੀ (ਅਮਰਜੀਤ ਸਿੰਘ)-
ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਆਦਮਪੁਰ ਵਲੋਂ ਲੋ੍ੜਵੰਦ ਪਰਿਵਾਰਾਂ ਦੀ ਮੱਦਦ ਨੂੰ ਮੁੱਖ ਰੱਖਦਿਆਂ ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 80 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵਿਤਰਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਹ ਇਹ ਕਾਰਜ਼ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ। ਉਨ੍ਹਾਂ ਕਿਹਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਨੇ ਹਮੇਸ਼ਾਂ ਲੋ੍ਹੜਵੰਦ ਪਰਿਵਾਰਾਂ ਦੀ ਜਿਥੇ ਮੱਦਦ ਕੀਤੀ ਹੈ ਉਥੇ ਸਕੂਲਾਂ ਵਿੱਚ ਪ੍ਹੜਦੇ ਬਚਿਆਂ ਦੀਆਂ ਫੀਸਾਂ ਵੀ ਦਿੱਤੀਆਂ ਹਨ ਅਤੇ ਖੂਨਦਾਨ ਕੈਂਪ ਲਗਾ ਕੇ ਹਸਪਤਾਲਾਂ ਵਿੱਚ ਖੂਨ ਦੀ ਕਮੀ ਨਾਲ ਜੂਝ ਰਹੇ ਮਰੀਜ਼ਾਂ ਲਈ ਸੈਂਕੜੇ ਯੂਨਿਟ ਖੂਨਦਾਨ ਕਰਕੇ ਮਾਨਵਤਾ ਦੀ ਭਲਾਈ ਲਈ ਕਾਰਜ਼ ਕੀਤੇ ਹਨ। ਸੇਵਾਦਾਰਾਂ ਨੇ ਦਸਿਆ ਕਿ ਅੱਜ ਵੀ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ 80 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ ਹੈ। ਸੰਸਥਾ ਦੇ ਸਮੂਹ ਮੈਂਬਰਾਂ ਨੇ ਦਾਨੀ ਸੱਜਣਾਂ, ਐਨ.ਆਰ.ਆਈ ਵੀਰਾਂ ਅਤੇ ਸਮੂਹ ਸਹਿਯੋਗੀ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਇਸ ਮੌਕੇ ਤੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਵਾਇਸ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਗੁਰਵਿੰਦਰ, ਬੋਬੀ, ਅਕਾਸ਼, ਸਤਨਾਮ, ਪਿੰਦਰ ਫੋਜੀ, ਰਣਜੀਤ, ਕਰਨ ਪੰਚ ਆਦਿਕ ਸੁਸਾਇਟੀ ਮੈਂਬਰ ਸਹਿਬਾਂਨ ਹਾਜ਼ਰ ਸਨ।    



Thursday, 5 January 2023

ਭਾਸ਼ਾ ਵਿਭਾਗ ਪੰਜਾਬ ਕਪੂਰਥਲਾ ਵਲੋਂ ਉੱਘੇ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ


ਕਪੂਰਥਲਾ (ਅਮਰਜੀਤ ਸਿੰਘ)-
ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਜੀ ਦਾ ਭਾਸ਼ਾ ਵਿਭਾਗ ਪੰਜਾਬ (ਕਪੂਰਥਲਾ) ਵਿਖੇ ਪੁੱਜਣ ਤੇ ਵਿਭਾਗ ਦੀ ਅਧਿਕਾਰੀ ਜਸਪ੍ਰੀਤ ਕੌਰ ਵਲੋਂ ਜਿਥੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਕਪੂਰਥਲਾ ਵਲੋਂ ਜੀ ਆਇਆ ਆਖਿਆ ਉਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਅੱਜ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਟਾਫ ਲਈ ਇਹ ਬਹੁਤ ਖੁਸ਼ੀ ਦੇ ਪਲ ਹਨ ਕਿ ਸੁੱਖੀ ਬਾਠ ਸਾਹਿਬ ਜੀ ਭਾਸ਼ਾ ਵਿਭਾਗ ਕਪੂਰਥਲਾ ਵਿਖੇ ਪੁੱਜੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੀ ਸੁੱਖੀ ਬਾਠ ਹੁੱਰਾਂ ਨੇ ਮਾਂ ਬੋਲੀ ਪੰਜਾਬੀ, ਪੰਜਾਬੀ ਭਾਈਚਾਰੇ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਜੋ ਯੋਗਦਾਨ ਪਾਇਆ ਹੈ ਉਹ ਸਾਰੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਜਿਸਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੁੱਖੀ ਬਾਠ ਬਾਰੇ ਬੋਲਦੇ ਕਿਹਾ ਕਿ ਸੁੱਖੀ ਬਾਠ ਜੀ ਅਸਲ ਅਰਥਾਂ ਵਿੱਚ ਪੰਜਾਬ ਦੀ ਇਕ ਉਹ ਉਮੀਦ ਹੈ ਜੋ ਰੋਸ਼ਨੀ ਦੀ ਕਿਰਨ ਬਣ ਹਨ੍ਹੇਰਿਆਂ ਨੂੰ ਚੀਰਦੀ ਹੈ। ਉਨ੍ਹਾਂ ਕਿਹਾ ਸੁੱਖੀ ਬਾਠ ਜੀ ਵਲੋਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਉਪਰਾਲੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸਮੇਤ ਪੰਜਾਬੀ ਨੌਜਵਾਨਾਂ ਲਈ ਸਾਕਾਰਾਤਮਕ ਨਤੀਜੇ ਲਿਆਉਣਗੇ। ਇਸ ਮੌਕੇ ਉਨ੍ਹਾਂ ਸੁੱਖੀ ਬਾਠ ਜੀ ਦੇ ਭਾਸ਼ਾ ਵਿਭਾਗ ਕਪੂਰਥਲਾ ਪੁੱਜਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ। 


Sunday, 1 January 2023

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਰਾਤ ਦੇ ਕੀਰਤਨ ਦੀਵਾਨ ਸਜਾਏ


ਨਵੇਂ ਸਾਲ 2023 ਦੀ ਆਮਦ ਤੇ ਗੁਰੂ ਘਰ ਵਿਖੇ ਹਜ਼ਾਰਾ ਸੰਗਤਾਂ ਹੋਈਆਂ ਨਤਮਸਤਕ

ਵੱਖ-ਵੱਖ ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰ੍ਹਾਂ ਸਰਵਣ ਕਰਵਾ ਕੇ ਕੀਤਾ ਨਿਹਾਲ

ਆਦਮਪੁਰ 01 ਜਨਵਰੀ 2023 (ਅਮਰਜੀਤ ਸਿੰਘ ਜੰਡੂ ਸਿੰਘਾ)- ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤ ਦੇ ਦੀਵਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ। ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਹਜ਼ਾਰਾਂ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਰਾਤ ਦੇ ਕੀਰਤਨ ਦੀਵਾਨ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਜਾਚਕ, ਹਜ਼ੂਰੀ ਰਾਗੀਂ ਭਾਈ ਲਖਵਿੰਦਰ ਸਿੰਘ, ਰਾਗੀ ਭਾਈ ਲਖਵੀਰ ਸਿੰਘ ਪਟਿਆਲਾ, ਰਾਗੀ ਭਾਈ ਚਮਨ ਸਿੰਘ, ਰਾਗੀ ਭਾਈ ਸੁਖਵਿੰਦਰ ਸਿੰਘ, ਕਥਾ ਵਾਚਕ ਪਰਵਿੰਦਰ ਪਾਲ ਸਿੰਘ, ਰਾਗੀ ਭਾਈ ਸੀਤਲ ਸਿੰਘ, ਰਾਗੀ ਭਾਈ ਗੁਰਜਿੰਦਰ ਸਿੰਘ, ਰਾਗੀ ਭਾਈ ਜੋਗਾ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਵਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਚਾਹ ਮਿਠਿਆਈਆਂ ਅਤੇ ਗੁਰੂ ਕੇ ਲੰਗਰ ਸੇਵਾਦਾਰਾਂ ਵਲੋਂ ਬਹੁਤ ਪਿਆਰ ਸਤਿਕਾਰ ਨਾਲ ਛਕਾਏ ਗਏ। ਇਹ ਸਾਰੇ ਸਮਾਗਮ ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਉਕਾਰ ਸਿੰਘ, ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਦੀ ਵਿਸ਼ੇਸ਼ ਦੇਖਰੇਖ ਹੇਠ ਸਰਬੱਤ ਸੰਗਤਾਂ ਸੇਵਾਦਾਰਾਂ ਦੇ ਸਹਿਯੋਗ ਨਾਲ ਸਪੰਨ ਹੋਏ। 


ਪੰਜਾਬੀ ਸਾਹਿਤ ਦਾ ਆਲਮੀ ਸ਼ਫੀਰ : ਸੁੱਖੀ ਬਾਠ


ਵਿਸ਼ਵ ਭਰ ਵਿਚ ਪੰਜਾਬੀ ਮਾਂ ਬੋਲੀ
, ਸਾਹਿਤ ਅਤੇ ਸਮਾਜ ਦੀ ਸੇਵਾ ਵਿਚ ਤੰਨਦੇਹੀ ਅਤੇ ਸਮਰਪਣ ਨਾਲ ਕਾਰਜਸੀਲ ਪੰਜਾਂ ਪਾਣੀਆਂ ਦੇ ਦਾਨਵੀਰ ਪੁੱਤਰਾਂ ਵਿਚ ਸੁੱਖੀ ਬਾਠ ਦਾ ਨਾਮ ਇਕ ਨਿਵੇਕਲੀ ਪਹਿਚਾਣ ਰੱਖਦਾ ਹੈ। ਦੁਆਬੇ ਦੇ ਨਿੱਕੇ ਜਹੇ ਪਿੰਡ ਹਰਦੋਵਾਲ ਫਰਾਲਾ ਦੇ ਵਸਨੀਕ ਦਾਨਵੀਰ ਅਤੇ ਦਾਨਿਸ਼ਵੀਰ ਪੁੱਤਰ ਸੁੱਖੀ ਬਾਠ ਨੇ ਕਨੇਡਾ ਵਿਚ ਕਾਰੋਬਾਰੀ ਬੁਲੰਦੀਆਂ ਦੇ ਪਹੁੰਚਣ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਲਈ ਜੋ ਉਪਰਾਲੇ ਕੀਤੇ ਹਨ, ਉਹਨਾਂ ਦਾ ਕੋਈ ਸਾਨੀ ਨਹੀਂ। ਪਰਵਾਸੀ ਧਰਤੀਆਂ ਤੇ ਰਹਿੰਦਿਆਂ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੀ ਮਹੱਤਤਾ ਨੂੰ ਸਮਝਦੇ ਹੋਏ ਉਹਨਾਂ ਨੇ ਕਨੇਡਾ ਦੇ ਸ਼ਹਿਰ ਸਰੀ ਵਿਚ 2016 ਵਿਚ ਪੰਜਾਬ ਭਵਨ ਸਰੀ ਦੀ ਸਥਾਪਨਾ ਕੀਤੀ ਸੀ। ਪੰਜਾਬ ਭਵਨ ਦੀ ਸਥਾਪਨਾ ਅਦਬੀ ਲੋਕਾਂ ਲਈ ਸਾਹਿਤਕ ਮੱਕੇ ਵਰਗੇ ਅਸਥਾਨ ਦੀ ਉਸਾਰੀ ਹੋ ਨਿਬੜੀ ਹੈ। ਹਰ ਸਾਲ ਪੂਰੇ ਵਿਸ਼ਵ ਵਿੱਚੋਂ ਕਲਾਕਾਰਾਂ, ਕਲਮਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਹੁੰਦਾ, ਇਸ ਦੀ ਸਥਾਪਨਾ ਨੂੰ ਸਮਰਪਿਤ ਸਾਲਾਨਾ ਸਮਾਗਮ ਵੀ ਆਪਣੇ ਆਪ ਵਿਚ ਗਲੋਬਲੀ ਪੰਜਾਬ ਦੇ ਸੰਕਲਪ ਨੂੰ ਦਿਸ਼ਾ ਦੇਣ ਵਾਲਾ ਇਕ ਵਿਲੱਖਣ ਉੱਦਮ ਹੈ।

ਕਨੇਡਾ ਵਿੱਚ ਸੁੱਖੀ ਬਾਠ ਜੀ ਨਾਲੋਂ ਵੀ ਵੱਡੇ ਘਰਾਂ ਵਾਲੇ, ਵੱਡੇ ਕਾਰੋਬਾਰਾਂ ਵਾਲੇ, ਵੱਡੀਆਂ ਕਾਰਾਂ ਵਾਲੇ, ਖੇਤਾਂ/ਖਾਤਿਆਂ ਵਾਲੇ ਪੰਜਾਬੀ ਹਨ, ਪਰ ਸੁੱਖੀ ਬਾਠ ਵਰਗਾ ਵੱਡਾ ਦਿਲ ਹੋਣਾ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਕਨੇਡਾ ਵਿਚ ਆਰਥਿਕ ਤੌਰ ਤੇ ਇਕ ਮਾਣ ਕਰਨ ਯੋਗ ਮੁਕਾਮ ਤੇ ਪਹੁੰਚ ਕੇ ਵੀ ਉਸ ਦਾ ਦਿਲ ਗਰੀਬ ਬੱਚਿਆਂ ਅਤੇ ਲੋੜਵੰਦ ਲੋਕਾਂ ਲਈ ਧੜਕਦਾ ਹੈ। ਜੋ ਸੇਵਾ ਭਾਵਨਾ ਉਹਨਾਂ ਦੇ ਬੱਚਿਆਂ ਦੀ ਪੰਜਾਬ ਭਵਨ ਸਮਾਗਮ ਦੇ ਦੌਰਾਨ ਅਸੀਂ ਵੇਖ ਕੇ ਆਏ ਹਾਂ, ਇਹ ਨਿਮਰਤਾ ਅਤੇ ਮਹਿਮਾਨ ਨਿਵਾਜੀ ਦਾ ਸਿਖਰ ਕਿਹਾ ਜਾ ਸਕਦਾ ਹੈ। ਸੁੱਖੀ ਬਾਠ ਹੁਰਾਂ ਨਾਲ ਪਈ ਪਿਆਰ ਦੀ ਪੀਡੀ ਸਾਂਝ ਉਹਨਾਂ ਦੇ ਰੌਸ਼ਨ ਸੋਚ, ਨਿਮਰ ਹਿਰਦੇ ਅਤੇ ਵਿਵਹਾਰ ਦੀ ਅਲੱਗਤਾ ਕਾਰਨ ਹੁਣ ਤੱਕ ਮਿਲੇ ਅਦਬੀ ਮਿੱਤਰਾਂ ਵਿੱਚੋਂ ਸਭ ਤੋਂ ਪਿਆਰੀ ਅਤੇ ਨਿਆਰੀ ਹੈ। ਉਹ ਵੀ ਸਾਡੇ ਵਾਂਗ “ਜਿੱਤ ਵੇਖਾਂ ਤਿਤ ਯਾਰੋ ਯਾਰ” ਦੇ ਸਹਿਜਵਰਤੀ ਨਜ਼ਰੀਏ ਨਾਲ ਪੂਰੇ ਵਿਸ਼ਵ ਨੂੰ ਕਲਾਵੇ ਵਿਚ ਲੈਣ ਲਈ ਤੱਤਪਰ ਹੈ। ਪਿਆਰ ਦੇ ਦੋ ਅਲਫਾਜ਼ ਤੇ ਬੁੱਲ੍ਹਾਂ ਤੇ ਮਹਿਕਦੀ ਹੋਈ ਮੁਸਕਾਨ ਹੀ ਸੁੱਖੀ ਬਾਠ ਲਈ ਦੋਸਤੀ ਦੀ ਬੁਨਿਆਦ ਹੈ। ਯਾਰੀਆਂ ਲਈ ਜਹਿਮਤਾਂ ਉਠਾਉਣ ਖਾਤਰ ਉਹ ਕਿਸੇ ਵੀ ਪੱਧਰ ਤੱਕ ਕੁਰਬਾਨੀ ਦੇਣ ਦੀ ਤੌਫੀਕ ਰੱਖਦਾ ਹੈ। ਉਸ ਦੇ ਚਿਹਰੇ ਤੇ ਕਦੀ ਵੀ ਉਦਾਸੀ ਦੀ ਸ਼ਿਕਨ ਅਤੇ ਨਜ਼ਰੀਏ ਵਿੱਚ ਕਦੇ ਵੀ ਨਜ਼ਰ ਅੰਦਾਜਗੀ ਨਜ਼ਰ ਨਹੀਂ ਆਈ। ਉਸ ਦੇ ਸਲੀਕੇ ਵਿਚ ਲੋਹੜੇ ਦੀ ਮੁਹੱਬਤ ਹੈ। ਉਹ ਆਪਣੇ ਦਰਿਆ ਵਰਗੇ ਵੇਗ ਨਾਲ ਰੋਸਿਆਂ ਦੀ ਕਾਹੀ, ਨਾਰਾਜ਼ਗੀ ਦੇ ਘਰੌਂਦਿਆਂ ਅਤੇ ਵਿਰੋਧਤਾਵਾਂ ਦੇ ਬਰੇਤਿਆਂ ਨੂੰ ਵਹਾ ਕੇ ਲੈ ਜਾਣ ਦੇ ਸਮਰੱਥ ਹੈ। ਇਹ ਵੀ ਤਾਂ ਉਸ ਦੀ ਅਜੇਤੂ ਜੀਵਨ ਸੈਲੀ ਦੀ ਅਦਾ ਹੀ ਹੈ ਕਿ ਉਸ ਨੇ ਕਿਸੇ ਨੂੰ ਕਦੀ ਆਪਣੇ ਮੁਕਾਬਲੇ ਵਿਚ ਹੀ ਨਹੀਂ ਸਮਝਿਆ। ਉਹ ਆਪਣੀਆਂ ਰਾਹਾਂ ਦਾ ਆਪ ਹੀ ਇਕਲੌਤਾ ਪ੍ਰਤੀਯੋਗੀ ਹੈ। ਹਰ ਕਾਰਜ਼ ਲਈ ਉਸ ਦੀ ਪੇਸ਼ਾਵਰ ਪਹੁੰਚ ਅਤੇ ਯੋਜਨਾਬੱਧ ਵਿਉਂਤਬੰਦੀ ਤਾਰੀਫ ਦੇ ਕਾਬਲ ਹੁੰਦੀ ਹੈ। ਸੁੱਖੀ ਬਾਠ ਵਰਗੇ ਮਿੱਤਰਾਂ ਦੀ ਹਾਜ਼ਰੀ ਅਤੇ ਹੱਲਾਸ਼ੇਰੀ ਸਾਡੇ ਵਰਗੇ ਮੁੱਠੀ ਭਰ ਜੁਗਨੂੰਆਂ ਦੇ ਮਨੋਬਲ, ਗਤੀਸੀਲਤਾ ਅਤੇ ਅਕੀਦਿਆਂ ਨੂੰ ਸਦੀਵੀ ਊਰਜਾ ਦੇਣ ਵਾਲੀ ਹੈ। ਸਾਡੀ ਪਿੱਠ ਤੇ ਖੜੇ ਪਿਓ ਵਰਗੇ ਮਿੱਤਰ, ਸਾਡੇ ਰਸਤਿਆਂ ਵਿਚ ਜਗਦੇ ਚਿਰਾਗ ਅਤੇ ਸਾਡੇ ਅੰਗ ਸੰਗ ਦੁਆਵਾਂ ਵਾਂਗ ਰਹਿਣ ਵਾਲੇ ਸੁੱਖੀ ਬਾਠ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜੁੱਗ ਜੁੱਗ ਜੀਓ ! 

ਸਰਬਜੀਤ ਸੋਹੀ, ਆਸਟਰੇਲੀਆ