Sunday, 30 October 2022

ਪੀ.ਐਚ.ਸੀ ਨੰਦਪੁਰ ਕਲੋੜ ਅਧੀਨ ਪੈਂਦੀਆ ਸਿਹਤ ਸੰਸਥਾਵਾ ਵਿੱਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ


ਵਿਸ਼ਵ ਪੱਧਰ 'ਤੇ ਸਟ੍ਰੋਕ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ।


ਯੋਗ ਅਤੇ ਮੈਡੀਟੇਸ਼ਨ ਦੀ ਸਹਾਇਤਾ ਨਾਲ ਤਨਾਅ ਨੂੰ ਘੱਟ ਕਰ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ - ਹੇਮੰਤ ਕੁਮਾਰ 

ਸਟ੍ਰੋਕ ਦੀ ਸਮੱਸਿਆ ਦੋ ਕਾਰਨਾਂ ਕਰਕੇ ਹੁੰਦੀ ਹੈ - ਹੇਮੰਤ ਕੁਮਾਰ


ਫਤਿਹਗੜ ਸਾਹਿਬ /ਬੱਸੀ ਪਠਾਣਾਂ - (ਅਮਰਜੀਤ ਸਿੰਘ)- ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੀ.ਐਚ.ਸੀ ਨੰਦਪੁਰ ਕਲੋੜ ਅਤੇ ਅਧੀਨ ਪੈਂਦੀਆ ਸਿਹਤ ਸੰਸਥਾਵਾ ਵਿੱਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਸੰਬਧੀ ਵਧੇਰੇ ਜਾਣਕਾਰੀ ਸਾਂਝਿਆ ਕਰਦਿਆਂ ਡਾ. ਭੁਪਿੰਦਰ ਨੇ ਕਿਹਾ ਕਿ ਰੋਜਾਨਾ ਦੀ ਜੀਵਨਸ਼ੈਲੀ ਵਿੱਚ ਬਦਲਾਅ ਅਤੇ ਅਨਿਯਮਿਤ ਰੁਟੀਨ ਕਾਰਨ ਸਟ੍ਰੋਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਇਸ ਅਚਾਨਕ ਦਿਮਾਗੀ ਸਮੱਸਿਆ ਦਾ ਸਮੇਂ ਸਿਰ ਇਲਾਜ ਕਰ ਲਿਆ ਜਾਵੇ ਤਾਂ ਵਿਅਕਤੀ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ। ਇਲਾਜ ਵਿੱਚ ਦੇਰੀ ਨਾਲ ਦੌਰਾ ਪੈ ਸਕਦਾ ਹੈ ਜੋ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜਦਾ ਹੈ। ਵਿਸ਼ਵ ਪੱਧਰ 'ਤੇ ਸਟ੍ਰੋਕ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਲ਼ੱਛਣਾ ਵਿੱਚ ਇੱਕ ਪਾਸੇ ਅੰਗਾਂ ਦਾ ਸੁੰਨ ਹੋਣਾ, ਬੋਲਣ ਵਿੱਚ ਮੁਸ਼ਕਲ, ਦੇਖਣ ਵਿੱਚ ਮੁਸ਼ਕਲ ਜਾਂ ਧੁੰਦਲੀ, ਚਿਹਰੇ ਦੀ ਕਮਜ਼ੋਰੀ ਜਾਂ ਟੇਢਾਪਣ, ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਹੋਣਾ, ਸਰੀਰ ਦਾ ਕੰਟਰੋਲ ਘੱਟ ਹੋਣਾ ਆਦਿ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦੇ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ,ਸ਼ੂਗਰ, ਦਿਲ ਦੀ ਬਿਮਾਰੀ, ਬਹੁਤ ਜ਼ਿਆਦਾ ਤਮਾਕੂਨੋਸ਼ੀ, ਬੇਕਾਬੂ ਕੋਲੇਸਟ੍ਰੋਲ, ਸ਼ਰਾਬ ਦਾ ਅਧਿਕਤਰ ਇਸਤੇਮਾਲ ਆਦਿ। ਇਸ ਮੌਕੇ ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਸਟ੍ਰੋਕ ਦੀ ਸਮੱਸਿਆ ਦੋ ਕਾਰਨਾਂ ਕਰਕੇ ਹੁੰਦੀ ਹੈ। ਪਹਿਲਾ ਕਾਰਨ ਦਿਮਾਗ ਨੂੰ ਲੋੜੀਂਦੀ ਖੂਨ ਦੀ ਸਪਲਾਈ ਦੀ ਕਮੀ ਹੈ ਜਿਸ ਨਾਲ ਦਿਮਾਗ ਦੇ ਕਿਸੇ ਵੀ ਹਿੱਸੇ ਵਿਚ ਖੂਨ ਦਾ ਗਤਲਾ ਬਣ ਜਾਂਦਾ ਹੈ। ਇਸ ਨੂੰ ਮਾਮੂਲੀ ਦੌਰਾ ਕਿਹਾ ਜਾਂਦਾ ਹੈ। ਦੂਜਾ ਕਾਰਨ ਦਿਮਾਗੀ  ਨਾੜਿਆ ਦੇ ਫਟਣ ਕਾਰਨ ਬਹੁਤ ਜ਼ਿਆਦਾ ਖੂਨ ਵਗਣ ਲਗ ਪਏ ਅਤੇ ਇਸ ਨਾਲ ਦਿਮਾਗ ਦੇ ਕਿਸੇ ਵੀ ਹਿੱਸੇ ਵਿਚ ਖੂਨ ਇਕੱਠਾ ਹੋ ਜਾਂਦਾ ਹੈ। ਇਸ ਨਾਲ ਦਿਮਾਗ ਦੇ ਕੰਮਕਾਜ ਵਿਚ ਵਿਘਨ ਪੈਂਦਾ ਹੈ। ਇਸ ਨੂੰ ਵੱਡਾ ਦੌਰਾ ਕਿਹਾ ਜਾਂਦਾ ਹੈ। ਹੇਮੰਤ ਕੁਮਾਰ ਵੱਲੋ ਅਪੀਲ਼ ਕਰਦਿਆ ਕਿਹਾ ਗਿਆ ਕਿ ਜੀਵਨਸ਼ੈਲੀ ਦੇ ਬਦਲਾੳ ਨਾਲ ਆਪਣੀ ਦਿਨਚਰਿਆ ਵਿੱਚ ਰੋਜਨਾ 30-35 ਮਿਨਟ ਦੀ ਕਸਰਤ ਕਰਕੇ ਆਪਣੇ ਜੀਵਨ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਯੋਗ ਅਤੇ ਮੈਡੀਟੇਸ਼ਨ ਦੀ ਸਹਾਇਤਾ ਨਾਲ ਤਨਾਅ ਨੂੰ ਘੱਟ ਕਰ ਆਪਣੀ ਸਿਹਤ ਅਤੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ।

Saturday, 29 October 2022

ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਵਲੋਂ ਰਾਜੀਵ ਸਿੰਗਲਾ ਨੂੰ ਆਦਮਪੁਰ ਤੋਂ ਪ੍ਰਧਾਨਗੀ ਦਾ ਅਹੁੱਦਾ ਸੋਪਿਆ


ਆਦਮਪੁਰ (ਬਿਓਰੋ)- ਆਦਮਪੁਰ ਤੋਂ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ ਅਤੇ ਸਮਾਜ ਸੇਵਕ ਰਾਜੀਵ ਸਿੰਗਲਾ ਨੂੰ ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਦੇ ਸੰਯੋਜਕ ਸੁਰੇਸ਼ ਉਮੇਸ਼ਕਰ ਵਲੋਂ ਆਦਮਪੁਰ ਦੇ ਪ੍ਰਧਾਨ ਦਾ ਅਹੁੱਦਾ ਦੇ ਕੇ ਨਿਵਾਜਿਆ ਹੈ। ਸ਼੍ਰੀ ਰਾਜੀਵ ਸਿੰਗਲਾ ਨੇ ਚੋਣਵੇਂ ਪੱਤਰਕਾਰ ਭਾਈਚਾਰੇ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਅਹੁੱਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਦੇ ਸੰਯੋਜਕ ਸੁਰੇਸ਼ ਉਮੇਸ਼ਕਰ ਅਤੇ ਸਮੂਹ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਿਹਾ ਉਨ੍ਹਾਂ ਨੂੰ ਇਹ ਜੋ ਜਿੰਮੇਵਾਰੀ ਸੋਪੀ ਗਈ ਹੈ ਉਹ ਤੰਨਦੇਹੀ ਨਾਲ ਨਿਭਾਉਣਗੇ।

ਪਿੰਡ ਬੋਲੀਨਾ ਦੋਆਬਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ


ਆਦਮਪੁਰ (ਅਮਰਜੀਤ ਸਿੰਘ)-
ਪਿੰਡ ਬੋਲੀਨਾ ਦੋਆਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੰਡ ਬੋਲੀਨਾ ਦੋਆਬਾ ਦੇ ਸ਼ਹੀਦ ਚਰਨਜੀਤ ਸਿੰਘ ਚੰਨਾਂ ਅਤੇ ਸ੍ਰੀ ਹਰਦਿਆਲ ਚੰਦ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਐਨ.ਆਰ.ਆਈ ਵੀਰ, ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਟਾਫ ਅਤੇ ਬੱਚਿਆਂ ਵੱਲੋਂ ਸਮਾਰੋਹ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ, ਕਵਿਤਾਵਾਂ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਦੇ ਜੀਵਨ ਤੇ ਨਾਟਕ ਪੇਸ਼ ਕੀਤੇ ਗਏ। ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਕੁਲਵਿੰਦਰ ਬਾਘਾ ਨੇ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਵੱਲੋਂ ਦਿੱਤੀ ਹੋਈ ਸ਼ਹਾਦਤ ਕਾਰਨ ਹੀ ਆਜ਼ਾਦ ਮੁਲਕ ਤੇ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਸਾਨੂੰ ਸ਼ਹੀਦਾਂ ਦੀਆਂ ਜੀਵਨ ਗਾਥਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਚੰਗੇ ਨਾਗਰਿਕ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਰੀਤੂ ਪਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀ ਬਦਲੀ ਨੁਹਾਰ ਤੇ ਚਾਨਣਾ ਪਾ ਕੇ ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਚਮਨ ਲਾਲ, ਕੁਲਵੰਤ ਸਿੰਘ, ਓਮ ਪ੍ਰਕਾਸ਼, ਬਲਵੀਰ ਸਿੰਘ ਐਨ.ਆਰ.ਆਈ ਭਜਨ ਬਾਘਾ, ਰਵਿੰਦਰ ਕੁਮਾਰ, ਸੰਤੋਖ ਸਿੰਘ, ਗੁਰਮੀਤ ਸਿੰਘ, ਪ੍ਰਿਥੀ ਰਾਜ, ਰਾਜੇਸ਼ ਬਾਘਾ ਸਾਬਕਾ ਐੱਸ.ਸੀ ਕਮਿਸ਼ਨ ਚੇਅਰਮੈਨ, ਦਲਜੀਤ ਕੁਮਾਰ, ਗੁਰਚਰਨ  ਬੰਗੜ, ਸਰਪੰਚ ਕੁਲਵਿੰਦਰ ਬਾਘਾ, ਪੰਚ ਕਿਰਨ ਅਰੋਡ਼ਾ, ਪਹੁੰਚ ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਡਾ. ਰਾਕੇਸ਼ ਕੁਮਾਰ, ਪ੍ਰਿੰਸੀਪਲ ਰਿਤੂ ਪਾਲ, ਵਿਨੋਦ ਪੁਰੀ, ਰਵਨੀਤ, ਪਰਮਜੀਤ ਕੌਰ, ਦਲਜੀਤ ਕੌਰ, ਅਮਰਜੋਤ, ਰੁਪਿੰਦਰ, ਗੀਤਾਂਜਲੀ, ਅਨੂ ਅਤੇ ਕਮਲ, ਪਰਮਵੀਰ ਸਿੰਘ ਹਾਜ਼ਰ ਸਨ।                                        


ਜ਼ਿਲ੍ਹਾ ਪੱਧਰੀ "ਸ਼ੋਅ ਐਂਡ ਟੈੱਲ" ਮੁਕਾਬਲੇ ਕਰਵਾਏ


ਜਲੰਧਰ (ਅਮਰਜੀਤ ਸਿੰਘ)-
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਅਤੇ ਐੱਸ.ਆਰ.ਪੀ ਚੰਦਰਸ਼ੇਖਰ ਦੀ ਅਗਵਾਈ ਵਿੱਚ ਅੱਜ ਜ਼ਿਲ੍ਹੇ ਦੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ "ਸ਼ੋਅ ਐਂਡ ਟੈੱਲ" ਮੁਕਾਬਲੇ ਕਰਵਾਏ ਗਏ। ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਇਕ ਵਿਸ਼ਾ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀ ਵੱਲੋਂ ਉਸ ਵਿਸ਼ੇ ਨਾਲ ਸਬੰਧਤ ਕੋਈ ਵਸਤੂ ਦਿਖਾ ਕੇ ਉਸ ਬਾਰੇ ਅੰਗਰੇਜ਼ੀ ਭਾਸ਼ਾ ਵਿੱਚ 2 ਤੋਂ 4 ਮਿੰਟ ਤਕ ਆਪਣੇ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਜੂਨੀਅਰ ਅਤੇ ਸੀਨੀਅਰ ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਪੱਧਰੀ ਜੇਤੂ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਹ ਮੁਕਾਬਲੇ ਸ਼ਲਾਘਾਯੋਗ ਹਨ ਅਤੇ ਇਨ੍ਹਾਂ ਨਾਲ  ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਪ੍ਰਤੀ ਦਿਲਚਸਪੀ ਹੋਰ ਵਧੇਗੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੀ ਸਪੀਕਿੰਗ ਸਕਿੱਲ ਵਿੱਚ ਸੁਧਾਰ ਹੁੰਦਾ ਹੈ। ਜ਼ਿਲ੍ਹਾ ਮੈਂਟਰ ਹਰਜੀਤ ਬਾਵਾ ਵੱਲੋਂ ਸਮੂਹ ਵਿਦਿਆਰਥੀਆਂ ਦੇ  ਉਚਾਰਣ ਦੀ ਤਾਰੀਫ਼ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਪ੍ਰਿੰਸੀਪਲ ਸੁਨੀਤਾ ਸਹੋਤਾ, ਐਸ ਆਰ ਪੀ ਚੰਦਰਸ਼ੇਖਰ, ਜ਼ਿਲ੍ਹਾ ਮੈਂਟਰ ਹਰਜੀਤ ਬਾਵਾ ਅਤੇ ਜ਼ਿਲ੍ਹਾ ਮੈਂਟਰ ਜਸਵਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸੁਨੀਤਾ ਸਹੋਤਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਦੇ ਮੁਕਾਬਲਿਆਂ ਵਿੱਚ ਰੋਹਿਤ ਸੈਣੀ, ਸੁਖਵੰਤ ਰਾਣੀ, ਨਿਧੀ ਪ੍ਰਾਸ਼ਰ, ਗਗਨਦੀਪ ਕੌਰ, ਸ਼ੈਲੀ ਅਤੇ ਨਵਜੋਤ ਕੌਰ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਜਯੋਤੀ ਬਾਲਾ ਵੱਲੋਂ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ ਗਈ। ਇਸ ਮੌਕੇ ਲੈਕਚਰਾਰ ਸੁਰਿੰਦਰ ਮੋਹਨ, ਉਮੇਸ਼ਵਰ ਨਾਰਾਇਣ, ਪੰਕਜ ਮਹਿਤਾ,ਅਵਤਾਰ ਲਾਲ ਸਮੇਤ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਨਾਲ ਆਏ ਗਾਈਡ ਅਧਿਆਪਕ ਮੌਜੂਦ ਸਨ।

Friday, 28 October 2022

ਐਫ਼.ਐਸ ਧੀਮਾਨ ਨੂੰ ਵਾਤਾਵਰਣ ਬਚਾਉਣ ਲਈ ਕੀਤਾ ਸਨਮਾਨਿਤ


ਰੋਪੜ੍ਹ/ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਰੋਪੜ੍ਹ ਵੱਲੋਂ ਇੱਕ ਸਨਮਾਨ ਸਮਾਰੋਹ ਚੇਅਰਮੈਨ ਮੈਡੀਕਲ ਸੈੱਲ ਗੁਰਸੇਵਕ ਸਿੰਘ ਮਾਨ ਦੀ ਅਗਵਾਹੀ ਚ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਐਡਵੋਕੇਟ ਐਫ਼.ਐਸ ਧੀਮਾਨ ਨੂੰ ਉਨ੍ਹਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸੰਸਥਾ ਦਾ ਲੋਗੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਐ੍ਫ.ਐਸ ਧੀਮਾਨ ਜੋ ਕਿ ਸੰਸਥਾ ਦੇ ਲੀਗਲ ਅਡਵਾਈਜ਼ਰ ਵੀ ਹਨ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਦਿਨ ਰਾਤ ਇੱਕ ਕਰਕੇ ਲੋਕ ਸੇਵਾ ਕਰਦੇ  ਆ ਰਹੇ ਹਨ । ਇਸ ਮੌਕੇ ਧੀਮਾਨ ਨੇ ਬੋਲਦਿਆਂ ਕਿਹਾ ਕਿ ਸੰਸਥਾ ਕਦੇ ਵੀ ਨਹੀਂ ਚਾਹੁੰਦੀ ਕਿ ਸਮਾਜ ਵਿਚ ਨਸ਼ਾਖੋਰੀ, ਰਿਸ਼ਵਤਖੋਰੀ, ਜਮ੍ਹਾਂ ਖੋਰੀ, ਅਤੇ ਹੋਰ ਭੈੜੀਆਂ ਅਲਾਮਤਾਂ ਜ਼ਨਮ ਲੈਣ। ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਇਕ ਪਲੇਟਫਾਰਮ ਉਪਰ ਇੱਕਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਪਰਮਜੀਤ ਕੌਰ, ਹਰਚਰਨ ਕੌਰ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ ਅਤੇ ਜਗਦੀਪ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। 

Thursday, 27 October 2022

ਬੱਚਿਆਂ ਨੂੰ ਕਾਪੀਆਂ ਅਤੇ ਪੈਨਸਿਲਾਂ ਵੰਡੇ


ਜਲੰਧਰ (ਅਮਰਜੀਤ ਸਿੰਘ)- ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਪੀ.ਪੀ.ਐਸ ਅਤੇ ਮਨਜੀਤ ਕੌਰ ਪੀ.ਪੀ.ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ  ਡੀ.ਐਸ.ਪੀ ਸਰਬਜੀਤ ਰਾਏ ਪੀ.ਪੀ.ਐਸ ਸਬ ਡਵੀਜ਼ਨ ਆਦਮਪੁਰ ਅਤੇ ਮੁੱਖ ਅਫਸਰ ਥਾਣਾ ਆਦਮਪੁਰ ਹਰਦੀਪ ਸਿੱਘ ਇੰਸਪੈਕਟਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ.ਆਈ ਪੂਰਨ ਸਿੰਘ,  ਏ.ਐਸ.ਆਈ ਨਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਸਰਕਾਰੀ ਪ੍ਰਾਇਮਰੀ ਮਾਡਲ ਸਮਾਰਟ ਸਕੂਲ ਖੁਰਦਪੁਰ ਵਿਖੇ ਪਹਿਲੀ ਕਲਾਸ ਤੋਂ ਲੈ ਕੇ 5ਵੀ ਕਲਾਸ ਤੱਕ ਦੇ 250 ਬੱਚਿਆਂ ਨੂੰ ਕਾਪੀਆਂ ਅਤੇ ਪੈਨਸਿਲਾਂ ਵੰਡੇ ਗਏ ਅਤੇ ਪੰਜਾਬ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112, ਅਤੇ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀ ਜਸਵੰਤ ਕੁਮਾਰ ਹੈਡ ਮਾਸਟਰ, ਸ਼੍ਰੀਮਤੀ  ਰਾਜਵਿੰਦਰ ਕੌਰ, ਸ਼੍ਰੀਮਤੀ ਮੰਜੂ ਅਤੇ ਹੋਰ ਸਟਾਫ ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਪਰਦੀਪ ਕੁਮਾਰ, ਮਹਿਲਾ ਸਿਪਾਹੀ ਕੀਰਤੀ ਕੁਮਾਰੀ, ਮਹਿਲਾ ਸਿਪਾਹੀ ਰੀਟਾ ਰਾਣੀ ਵੋਮੈਨ ਹੈਲਪ ਡੈਸਕ ਆਦਮਪੁਰ,ਬਲਵੀਰ ਸਿੰਘ ਅਟਵਾਲ ,ਸਤਵੰਤ ਸਿੰਘ ਕਨੇਡਾ, ਗੁਰਦੀਪ ਸਿੰਘ,ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

Wednesday, 26 October 2022

ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਦਲੀਪ ਸਿੰਘ ਨੂੰ ਜ਼ਿਲ੍ਹਾ ਇਕਾਈ ਪਠਾਨਕੋਟ ਦਾ ਪ੍ਰਧਾਨ ਲਗਾਇਆ


ਵਾਤਾਵਰਨ ਦੀ ਸ਼ੁੱਧਤਾ ਲਈ 4 ਨਵੰਬਰ ਨੂੰ ਲਗਾਉਣਗੇ 250 ਬੂਟੇ

ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਠਾਨਕੋਟ ਵਿਖੇ ਤਰਲੋਕ ਸਿੰਘ ਜ਼ਿਲ੍ਹਾ ਕੋ-ਆਰਡੀਨੇਟਰ ਦੀ ਪ੍ਰਧਾਨਗੀ ਹੇਠ ਸਰਨਾ ਦਫ਼ਤਰ ਮਨੁੱਖੀ ਅਧਿਕਾਰ ਮੰਚ ਦੀ ਅਹਿਮ ਮੀਟਿੰਗ ਦੀ ਕਾਰਵਾਈ ਗਈ।  ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਅਤੇ ਸੱਚੀ ਸੁੱਚੀ ਸੇਵਾ ਹੈ। ਕਿਉਂਕਿ ਸਮਾਜ ਸੇਵਕ ਕਦੇ ਵੀ ਸਮਾਜ ਦੇ ਲੋਕਾਂ ਨੂੰ ਆਪਣੇ ਹਿੱਤਾਂ ਲਈ ਪਾੜਣ ਦੀ ਕੋਝੀ ਹਰਕਤ ਨਹੀਂ ਕਰਦੇ ਸਗੋਂ ਲੋਕਾਂ ਨੂੰ ਜਾਗਰੂਕ ਕਰਕੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਕਰਦੇ ਹਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਦਲੀਪ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਤਰਲੋਕ ਸਿੰਘ ਨੂੰ ਕੋ ਆਰਡੀਨੇਟਰ, ਪਰਦੀਪ ਕੌਰ ਰੈਟ ਨੂੰ ਪ੍ਰਧਾਨ ਇਸਤਰੀ ਵਿੰਗ, ਮੋਹਰ ਸਿੰਘ ਚੀਮਾ ਨੂੰ ਸੀਨੀ ਉਪ ਪ੍ਰਧਾਨ, ਗੁਰਮੀਤ ਸਿੰਘ ਨੂੰ ਉਪ ਪ੍ਰਧਾਨ, ਬਲਦੇਵ ਰਾਜ ਉਪ ਪ੍ਰਧਾਨ, ਮਦਨ ਲਾਲ ਚੇਅਰਮੈਨ, ਜਨਕ ਸਿੰਘ ਉਪ ਚੇਅਰਮੈਨ, ਮਨੋਹਰ ਸਿੰਘ, ਸ਼ਿਵ ਨਾਥ ਠੁਕਰਾਲ ਚੇਅਰਮੈਨ ਸਲਾਹਕਾਰ ਕਮੇਟੀ ਅਤੇ ਸੁਨੀਤਾ ਦੇਵੀ ਨੂੰ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਧਰਤੀ ਨੂੰ ਹਰਾ ਭਰਾ ਬਣਾਉਣ ਲਈ ਲੱਗਭਗ 250 ਬੂਟੇ ਲਗਾਏ ਜਾਣਗੇ । ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਲਾਲ, ਓਮ ਪ੍ਰਕਾਸ਼, ਕਰਮ ਚੰਦ, ਹਰਮੀਤ ਸਿੰਘ ਪ੍ਰਧਾਨ ਮਾਲਵਾ ਜੋਨ ਅਤੇ ਰਾਜੇਸ਼ ਕੁਮਾਰ ਆਦਿ ਮੌਜੂਦ ਸਨ।

ਆਸ਼ਰਮ ਦੇ ਮਰੀਜ਼ਾਂ ਨਾਲ ਦਾਨੀਆਂ ਨੇ ਮਨਾਇਆ ਦੀਵਾਲੀ ਦਾ ਤਿਉਹਾਰ


ਗੁਰੂ ਨਾਨਕ ਅਨਾਥ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਦਾਨੀ ਸੰਗਤਾਂ ਦਾ ਧੰਨਵਾਦ ਕੀਤਾ 

ਆਦਮਪੁਰ (ਅਮਰਜੀਤ ਸਿੰਘ)- ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਮਰੀਜ਼ਾਂ ਨਾਲ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਖੁਸ਼ੀ ਦੇ ਪੱਲ ਸਾਂਝੇ ਕਰਨ ਵਾਸਤੇ ਦਾਨੀਂ ਸੰਗਤਾਂ ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਪੁੱਜੀਆਂ ਅਤੇ ਮਰੀਜ਼ਾਂ ਨੂੰ ਖਾਣ ਪੀਣ ਦੀਆਂ ਵਸਤਾਂ ਭੇਟ ਕਰਕੇ ਅਤੇ ਉਨ੍ਹਾਂ ਨਾਲ ਪਟਾਕੇ ਚਲਾਏ। ਆਸ਼ਰਮ ਵਿਖੇ ਦੀਵਾਲੀ ਮੌਕੇ ਪੁੱਜੇ ਸਮੂਹ ਦਾਨੀਂ ਸੰਗਤਾਂ ਦਾ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਜਿਥੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਕਿਹਾ ਇਹ ਆਸ਼ਰਮ ਇਨ੍ਹਾਂ ਦਾਨੀਂ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਜੋ ਕਿ ਸਮੇਂ ਸਮੇਂ ਸਿਰ ਆਪਣਾ ਬਣਦਾ ਸਹਿਯੋਗ ਇਨ੍ਹਾਂ ਮਰੀਜ਼ਾਂ ਦੀ ਸੇਵਾ ਲਈ ਦਿੰਦੇ ਰਹਿੰਦੇ ਹਨ ਉਨ੍ਹਾਂ ਸਮੂਹ ਦਾਨੀਂ ਸੰਗਤਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਤੇ ਵਿਕਰਮਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਸੋਨੂੰ, ਪਰਵੇਜ਼ ਮਸੀਹ, ਚਰਨਜੀਤ ਜੱਸਲ, ਪਰਮਜੀਤ ਲਾਲ, ਅਮਰਜੀਤ ਜੌੜਾ, ਪਰਗਟ ਸਿੰਘ, ਰਵਿੰਦਰ ਸਿੰਘ ਰਾਮਾ, ਕੋਮਲ, ਸੁਨੀਤਾ, ਆਸ਼ਾ, ਸਰੋਜ, ਮਨਜੀਤ ਕੋਰ, ਰਾਮਾ ਸ਼ੰਕਰ, ਅਮਰੀਕ ਸਿੰਘ, ਰਾਜ਼ੇਸ਼ ਕੁਮਾਰ, ਰਵੀ ਕੁਮਾਰ, ਰੈਨੂੰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Sunday, 23 October 2022

ਹਰੀ ਦੀਵਾਲੀ ਮਨਾਉਣ ਲਈ ਕੀਤੇ ਉਪਰਾਲਿਆਂ ਬਦਲੇ ਕੀਤਾ ਸਨਮਾਨ- ਡਾਕਟਰ ਖੇੜਾ


ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਠਾਨਕੋਟ ਵਿਖੇ ਦਲੀਪ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਰਨਾ ਦਫ਼ਤਰ ਮਨੁੱਖੀ ਅਧਿਕਾਰ ਮੰਚ ਵਿੱਚ ਹਰਿਆਵਲ ਲਹਿਰ ਤਹਿਤ ਛਾਂ ਦਾਰ ਫੁੱਲ ਦਾਰ ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾਉਣ ਦੇ ਬਦਲੇ ਅਤੇ ਗਰੀਨ ਅਤੇ ਕਲੀਨ ਦੀਵਾਲੀ ਤਿਉਹਾਰ ਮਨਾਉਣ ਲਈ ਪ੍ਰੇਰਿਤ ਕਰਨ ਬਦਲੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਚੇਅਰਮੈਨ ਆਰ ਟੀ ਆਈ ਸੋੱਲ ਪਠਾਨਕੋਟ ਦੇ ਤਰਲੋਕ ਸਿੰਘ ਨੂੰ ਆਤਿਸ਼ਬਾਜ਼ੀ ਤੋਂ ਰਹਿਤ ਦੀਵਾਲੀ ਮਨਾਉਣ ਬਦਲੇ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਹਮੇਸ਼ਾ ਲੋਕਾਂ ਦੀ ਜਾਗਰੂਕਤਾ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਨੁਕੜ ਮੀਟਿੰਗ ਕਰਕੇ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਇਸਤੇਮਾਲ ਨਾ ਕਰਨ ਬਾਰੇ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਸਮਾਜ ਸੇਵਕ ਹੀ ਸਮੁੱਚੀ ਕਾਇਨਾਤ ਦਾ ਭਲਾ ਮੰਗਦੇ ਹਨ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਤਿਸ਼ਬਾਜ਼ੀ ਨੂੰ ਨਾ ਜਲਾਇਆ ਜਾਵੇ ਸਗੋਂ ਧਰਤੀ ਨੂੰ ਹਰਾ ਭਰਾ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਬਲਦੇਵ ਰਾਜ,ਮੋਹਨ ਲਾਲ,ਜਨਕ ਸਿੰਘ, ਕ੍ਰਿਸ਼ਨ ਲਾਲ,ਓਮ ਪ੍ਰਕਾਸ਼, ਕਰਮ ਚੰਦ ਅਤੇ ਰਾਜੇਸ਼ ਕੁਮਾਰ ਆਦਿ ਮੌਜੂਦ ਸਨ।

Saturday, 22 October 2022

ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਾਬੋਵਾਲ ਸਕੂਲ ਦੀ ਝੰਡੀ

ਪ੍ਰਾਇਮਰੀ ਸਕੂਲ ਸਾਬੋਵਾਲ ਨੇ ਜਿੱਤੇ 5 ਸੋਨ ਤਗ਼ਮੇ*

ਜਲੰਧਰ - ਰਾਏਪੁਰ ਰਸੂਲਪੁਰ ਵਿਖੇ ਕਰਵਾਈਆਂ ਗਈਆਂ 44ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਾਬੋਵਾਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, 4×100 ਮੀਟਰ ਰਿਲੇਅ ਦੌੜ, ਸਕੇਟਿੰਗ ਅਤੇ ਸ਼ਤਰੰਜ ਦੇ ਮੁਕਾਬਲਿਆਂ ਵਿੱਚ 5 ਸੋਨ ਤਗ਼ਮੇ ਜਿੱਤ ਕੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ ਵੱਲੋਂ ਜੇਤੂ ਵਿਦਿਆਰਥੀਆਂ ਨੂੰ  ਸੂਬਾ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਇੰਚਾਰਜ ਰਿਤੂ ਮਹਾਜਨ, ਰੇਨੂੰ ਸਿੰਘ, ਪਵਿੱਤਰ ਕੌਰ ਕਿਰਨ ਰਾਏ, ਵਰਿੰਦਰ ਥਾਪਿਆਲ,ਮਧੂ ਅਤੇ ਸਮੂਹ ਅਧਿਆਪਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ।

ਸਕੂਲ ਵਿੱਚ ਰੰਗੋਲੀ ਬਣਾ ਕੇ ਬੱਚਿਆਂ ਨੇ ਮਨਾਈ ਦੀਵਾਲੀ- ਨਰਿੰਦਰ ਕੌਰ

ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀਆਂ ਹਦਾਇਤਾਂ ਮੁਤਾਬਿਕ ਉਪ ਪ੍ਰਧਾਨ ਇਸਤਰੀ ਵਿੰਗ ਨਰਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਡੇਰ ਵਿਖੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਰਲਮਿਲ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਗਰੀਨ ਅਤੇ ਕਲੀਨ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਸਕੂਲ ਵਿੱਚ ਰੰਗੋਲੀ ਬਣਾ ਕੇ ਬੱਚਿਆਂ ਨੇ ਪਟਾਕੇ ਰਹਿਤ ਦੀਵਾਲੀ ਮਨਾਉਣ ਦੀ ਸਪਤ ਲਈ ਅਤੇ ਘਰ ਵਿੱਚ ਹੀ ਡੇਕੋਰੇਸ਼ਨ, ਮਿੱਟੀ ਦੇ ਦੀਵਿਆਂ ਅਤੇ ਘਰ ਤਿਆਰ ਕੀਤੀ ਗਈ ਮਿਠੀਆਈ ਨਾਲ ਹੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਬੱਚਿਆਂ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ। ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕਾ ਸੰਤੋਸ਼ ਰਾਣੀ, ਜਾਗ੍ਰਿਤੀ, ਹਰਦੀਪ ਕੌਰ, ਦਿਲਪ੍ਰੀਤ ਕੌਰ, ਹਰਦੀਸ ਕੌਰ,ਰਾਣੋ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਆਦਿ ਨੇ ਵੀ ਦੀਵਾਲੀ ਤਿਉਹਾਰ ਮਨਾਉਣ ਲਈ ਹਿੱਸਾ ਲਿਆ।

ਦੀਵਾਲੀ ਤਿਉਹਾਰ ਤੇ ਆਤਿਸ਼ਬਾਜ਼ੀ ਦੀ ਜਗ੍ਹਾ ਲਗਾਓ ਬੂਟੇ- ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਜ਼ਿਲ੍ਹਾ ਟੀਮ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵਾਰਤਾਲਾਪ ਕੀਤੀ ਗਈ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਪਾਣੀ ਅਤੇ ਹਵਾ ਦੂਸ਼ਿਤ ਹੋ ਰਹੀ ਹੈ ਇਸ ਨੂੰ ਬਚਾਉਣ ਲਈ ਦੀਵਾਲੀ ਦੇ ਤਿਉਹਾਰ ਮੌਕੇ ਆਸਿਤਬਾਜੀ ਨਾ ਚਲਾਈ ਜਾਵੇ ਅਤੇ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਇਸਤੇਮਾਲ ਨਾ ਕੀਤਾ ਜਾਵੇ ਕੁਝ ਲੋਕ ਆਪਣੀ ਥੋਹੜੇ ਬਹੁਤੇ ਪੈਸਿਆਂ ਦੇ ਲਾਲਚ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਮੌਕੇ ਡਾਕਟਰ ਖੇੜਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਇਕਾਈ ਭੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਨੋਟ ਕਥਨ ਕਿ ਜ਼ਿਲ੍ਹੇ ਦੇ ਦੁਬਾਰਾ ਚੋਣ 04 ਨਵੰਬਰ ਨੂੰ ਕੀਤੀ ਜਾਵੇ ਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਅਮਰੀਕ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ,ਨਾਰੇਸ ਪਾਲ, ਹੈਰੀ ਸਿੰਘ, ਅੰਕਿਤ ਵਰਮਾ ਅਤੇ ਸਰਬਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਮੰਚ ਵੱਲੋਂ ਸੰਤੋਖ ਸਿੰਘ ਦਾ ਕੀਤਾ ਗਿਆ ਸਨਮਾਨ6

ਵਾਤਾਵਰਨ ਨੂੰ ਬਚਾਉਣ ਲਈ ਕੀਤੀ ਵਿਸ਼ੇਸ਼ ਚਰਚਾ

ਮਨੁੱਖੀ ਅਧਿਕਾਰ ਮੰਚ ਦੀ ਵਿਸ਼ੇਸ਼ ਟੀਮ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਸਰਦਾਰ ਸੰਤੋਖ ਸਿੰਘ ਮੇਨੈਜਰ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ੇਸ਼ ਵਾਰਤਾਲਾਪ ਕੀਤੀ ਗਈ। ਇਸ ਮੌਕੇ ਸੰਸਥਾ ਵੱਲੋਂ ਸਰਦਾਰ ਸੰਤੋਖ ਨੂੰ ਸਮਾਜ ਪ੍ਰਤੀ ਸੱਚੀ ਸੁੱਚੀ ਸੋਚ ਰੱਖਣ ਬਦਲੇ ਸੰਸਥਾ ਦੀ ਡਾਇਰੀ ਅਤੇ ਗ੍ਰੀਨ ਅਤੇ ਕਲੀਨ ਦੀਵਾਲੀ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਚਲਾਈ ਗਈ ਬੂਟੇ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਵੱਧ ਤੋਂ ਵੱਧ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਇਹ ਵੀ ਕਿਹਾ ਕਿ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਦਰਖ਼ਤ ਲਗਾਉਣ ਲਈ ਚਾਹੀਦੇ ਹਨ ਤਾਂ ਮੰਚ ਦੇ ਮੈਂਬਰ ਜਾਂ ਅਹੁਦੇਦਾਰ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਰੀਤ ਸਿੰਘ, ਗੁਰਕੀਰਤ ਸਿੰਘ ਖੇੜਾ ਚੇਅਰਮੈਨ,  ਸ਼ਲਿੰਦਰ ਸਿੰਘ,ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ,ਆਰ ਕੇ, ਮਲਕੀਤ ਸਿੰਘ,ਰਮਨੀਕ ਸਿੰਘ, ਕਰਮਜੀਤ ਸਿੰਘ,ਕੰਵਲਸੁਜਾਨ ਸਿੰਘ, ਸੁਰਿੰਦਰ ਸਿੰਘ, ਸੁਖਪਾਲ ਸਿੰਘ, ਉਂਕਾਰ ਸਿੰਘ, ਕਰਮਜੀਤ ਸਿੰਘ, ਅਤੇ ਡਾਕਟਰ ਅਮਰਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਮਨੁੱਖੀ ਅਧਿਕਾਰ ਮੰਚ ਵਲੋ ਮੋਰਿੰਡਾ ਵਿਖੇ ਗਰੀਨ ਕਲੀਨ ਦਿਵਾਲੀ ਸਬੰਧੀ ਸੈਮੀਨਾਰ ਕਰਵਾਇਆ

---- ਮਨੁੱਖੀ ਅਧਿਕਾਰ ਮੰਚ ਪੰਜਾਬ ਇੰਡੀਆ ਵਲੋਂ ਬਲਾਕ ਮੋਰਿੰਡਾ ਦੇ ਨਿਓ ਮਾਨ ਹਸਪਤਾਲ ਵਿਖੇ ਮੈਡੀਕਲ ਸੇੈਲ ਚੇਅਰਮੈਨ ਡਾਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਗਰੀਨ ਕਲੀਨ ਦਿਵਾਲੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਚ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇਡ਼ਾ, ਸਰਪਰਸਤ ਡਾ ਰਾਮਜੀ ਲਾਲ,ਇਸਤਰੀ ਵਿੰਗ ਕੌਮੀ ਪ੍ਰਧਾਨ ਪ੍ਰਿਤਪਾਲ ਕੌਰ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਮਰੀਕ ਸਿੰਘ,ਪਰਮਿੰਦਰ ਕੌਰ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਮੁਹਾਲੀ ਨੇ ਵਿਸ਼ੇਸ਼ ਰੂਪ ਚ ਸ਼ਿਰਕਤ ਕੀਤੀ  । ਇਸ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਭ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਸਭ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਗਰੀਨ ਅਤੇ ਕਲੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਚ ਅਕਸਰ ਹੀ ਦੁਕਾਨਦਾਰਾਂ ਵੱਲੋਂ ਮਠਿਆਈਆਂ ਵਿੱਚ ਮਿਲਾਵਟ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਲਈ ਘਾਤਕ ਹੈ। ਇਸ ਮੌਕੇ ਡਾ ਗੁਰਸੇਵਕ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਦੇ ਉਨ੍ਹਾਂ ਜਿਵੇਂ ਜ਼ਿਲ੍ਹਿਆਂ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਗਿਫਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹਰਭਜਨ ਸਿੰਘ ਜੱਲੋਵਾਲ,ਨਰਿੰਦਰ ਕੌਰ ਮੰਡੇਰ, ਧਰਮ ਸਿੰਘ, ਜੀਵਨ ਕੁਮਾਰ ਬਾਲੂ, ਐੱਸਐੱਫ ਧੀਵਾਨ, ਸੁਖਜੀਤ ਸਿੰਘ ਰੱਤੂ, ਮੋਹਨ ਸਿੰਘ ਰੱਤੂ, ਵੀਨਾ ਕੁਮਾਰੀ, ਗੁਰਕੀਰਤ ਸਿੰਘ ਖੇੜਾ, ਰਾਜਵਿੰਦਰ ਕੌਰ,ਡਾ ਸੰਦੀਪ ਕੌਰ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੈਂਬਰ ਸਾਹਿਬਾਨ ਹਾਜ਼ਰ ਸਨ।

ਸਰਬਜੀਤ ਸੈਣੀ ਨੇ ਔਰਤਾਂ ਦੇ ਹੱਕਾਂ ਪ੍ਰਤੀ ਕੀਤੀ ਜਾਗਰੂਕਤਾ ਮੀਟਿੰਗ।

ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਸਟੇਟ ਚੰਡੀਗੜ੍ਹ ਦੇ ਸੈਕਟਰ 33 ਵਿਖੇ ਮੈਡਮ ਪ੍ਰਿਤਪਾਲ ਕੌਰ ਕੌਮੀਂ ਪ੍ਰਧਾਨ ਇਸਤਰੀ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਔਰਤ ਵਰਗ ਨੂੰ ਆ ਰਹੀਆਂ ਔਕੜਾਂ ਦੇ ਸੰਬੰਧ ਵਿੱਚ ਔਰਤਾਂ ਨੂੰ ਵੱਡੇ ਪੱਧਰ ਤੇ ਇਕੱਠੇ ਕਰਕੇ ਸਮਾਜ ਅੰਦਰ ਆ ਰਹੀਆਂ ਸਮਾਜਿਕ ਬੁਰਿਆਈਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੈਡਮ ਇਕਬਾਲ ਕੌਰ ਮੀਤ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਮਨੁੱਖੀ ਅਧਿਕਾਰ ਮੰਚ ਦੀ ਚੰਡੀਗੜ੍ਹ ਇਕਾਈ ਨਾਲ ਸਾਂਝ ਪਾ ਲੈਣੀ ਚਾਹੀਦੀ ਹੈ। ਕਿਉਂਕਿ ਮੰਚ ਦੀ ਹਰ ਮਹੀਨੇ ਬੈਠਕ ਬੁਲਾਈ ਜਾਂਦੀ ਹੈ ਜਿਸ ਕਿਸੇ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਆਏ ਮਸਲੇ ਤੇ ਮੀਟਿੰਗ ਵਿੱਚ ਗ਼ੌਰ ਕੀਤੀ ਜਾਂਦੀ ਹੈ। ਸਰਬਜੀਤ ਕੌਰ ਸੈਣੀ ਨੇ ਆਈਆਂ ਹੋਈਆਂ ਸਮੂਹ ਔਰਤਾਂ ਨੂੰ ਮੰਚ ਦੀ ਉਨ੍ਹਾਂ ਦੇ ਹੱਕਾਂ ਪ੍ਰਤੀ ਵਿਸਤਾਰ ਪੂਰਵਕ ਜਾਣੂ ਕਰਵਾਇਆ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਮੀਨਾ ਸੌਖੀ,ਨੀਰਾ ਗੁਪਤਾ, ਪਰਮਿੰਦਰ ਕੌਰ,ਮੀਨੂੰ ਚਾਵਲਾ, ਰਾਣੀ ਕਮਲੇਸ਼,ਸੀਨੂੰ ਗੁਪਤਾ,ਇੰਸੂ ਸੌਖੀ ਅਤੇ ਮਨਦੀਪ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਮੰਚ- ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋ ਦੀ ਪ੍ਰਧਾਨਗੀ ਹੇਠ ਉੜਾਪੜ ਵਿਖੇ ਬਲਵਿੰਦਰ ਲੱਡੂ ਦੇ ਗ੍ਰਹਿ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਸਰਪ੍ਰਸਤ ਡਾ ਰਾਮਜੀ ਲਾਲ, ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ,ਪਰਸਨਲ ਸੈਕਟਰੀ ਹੁਸਨ ਲਾਲ ਸੂੰਢ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਤਵੀਰ ਸਿੰਘ ਨੂੰ ਐਨਆਰਆਈ ਸੈਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਚੇਅਰਮੈਨ ਨਿਯੁਕਤ ਕੀਤਾ ਉਨਾ ਤੋਂ ਇਲਾਵਾ ਹੋਰ ਵੀ ਨਵੇ ਮੈਬਰ ਭਰਤੀ ਕੀਤੇ ਗਏ।  ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਇੱਕ ਗੈਰ ਰਾਜਨੀਤਕ ਮੰਚ ਹੈ ਇਸ ਮੰਚ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਜਲਦੀ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਹਿਮ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਲੋਕ ਮਨੁੱਖੀ ਅਧਿਕਾਰ ਮੰਚ ਨਾਲ ਧੜਾਧੜ ਜੁੜਦੇ ਜਾ ਰਹੇ ਹਨ ਕਿਉਂਕਿ ਮੰਚ ਨੂੰ ਚਲਦਿਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਸਮਾਜ ਸੇਵਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਭ ਤੋਂ ਵੱਧ ਉਪਰਾਲੇ ਕਰਨ ਲਈ ਹਮੇਸ਼ਾ ਮੰਚ ਦੇ ਕਾਰਕੁੰਨ ਤੱਤਪਰ ਰਹਿੰਦੇ ਹਨ। ਨਵ ਨਿਯੁਕਤ ਚੇਅਰਮੈਨ ਨੇ ਸਾਥੀਆਂ ਸਮੇਤ ਆਖਿਆ ਕਿ ਮੰਚ ਵੱਲੋਂ ਦਿੱਤੀ ਗਈ ਜ਼ੁਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਸਰਪ੍ਰਸਤ ਡਾ.ਰਾਮਜੀ ਲਾਲ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ,ਜਿਲਾ ਪ੍ਰਧਾਨ ਅਮਰੀਕ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਮੀਨਾ ਦੇਵੀ ਨੇ ਕੀਤੀ ਮੰਚ ਵਿੱਚ ਨਵੀਂ ਸ਼ਮੂਲੀਅਤ- ਡਾਕਟਰ ਖੇੜਾ


ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਬਲਾਕ ਖਰੜ ਵਿਖੇ ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਅਤੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਮੀਨਾ ਦੇਵੀ ਨੂੰ ਮੰਚ ਵਿੱਚ ਸ਼ਮੂਲੀਅਤ ਕਰਵਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਭਲੇ ਲਈ ਸੰਸਥਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਇਸਤੇਮਾਲ ਨਾ ਕੀਤਾ ਜਾਵੇ। ਕਿਉਂਕਿ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਲੋਕ ਮਠਿਆਈਆਂ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਭੰਡਾਰ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਇਸ ਗੱਲ ਤੇ ਮੰਚ ਦੇ ਮੈਂਬਰ ਅਤੇ ਅਹੁਦੇਦਾਰ ਬੇਹੱਦ ਚਿੰਤਿਤ ਹਨ ਸਮਾਜ ਸੇਵਕ ਲੋਕ ਹਮੇਸ਼ਾ ਲੋਕਾਂ ਦਾ ਭਲਾ ਚਾਹੁੰਦੇ ਹਨ। ਮੀਨਾ ਦੇਵੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਵਿਜੈ ਕੁਮਾਰ ਅਡਵਾਈਜ਼ਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ, ਕਿ੍ਰਸਨ ਕੁਮਾਰ, ਰਾਮ ਸਿੰਘ, ਸੰਜੀਵ ਕੁਮਾਰ ਐਡਵਾਇਜ਼ਰ ਆਰ ਟੀ ਆਈ ਸੋੱਲ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ

Thursday, 20 October 2022

ਦੁੱਧ ਉਤਪਾਦਕ ਸਹਿਕਾਰੀ ਸਭਾ ਰਜਿ. ਜੰਡੂ ਸਿੰਘਾ ਵੱਲੋਂ ਬੋਨਸ ਵੰਡ ਸਮਾਗਮ ਕਰਵਾਇਆ



ਅਮਰਜੀਤ ਸਿੰਘ ਜੰਡੂ ਸਿੰਘਾ-
ਦੁੱਧ ਉਤਪਾਦਕ ਸਹਿਕਾਰੀ ਸਭਾ ਰਜ਼ਿ. ਜੰਡੂ ਸਿੰਘਾ ਵੱਲੋਂ ਦੁੱਧ ਉਤਪਾਦਕਾਂ ਲਈ ਬੋਨਸ ਵੰਡ ਸਮਾਗਮ ਸੁਸਾਇਟੀ ਪ੍ਰਧਾਨ ਚੈਂਚਲ ਸਿੰਘ ਦੀ ਅਗਵਾਈ ਚ ਕਰਵਾਇਆ ਗਿਆ। ਇਸ ਮੌਕੇ ਵੇਰਕਾ ਮਿਲਕ ਪਲਾਂਟ ਤੋਂ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ, ਜਰਨਲ ਮੈਨੇਜਰ ਆਸਿਤ ਸ਼ਰਮਾ, ਡਾਇਰੈਕਟਰ ਜਸਵਿੰਦਰ ਕੌਰ, ਡਾਇਰੈਕਟਰ ਪ੍ਰਦੀਪ ਕੁਮਾਰ ਜ਼ੋਸ਼ੀ, ਵੈਟਨਰੀ ਅਫਸਰ ਕੁਲਵਿੰਦਰ ਕੁਮਾਰ, ਕੋਆਪਰੇਟਿੱਵ ਬੈਂਕ ਮੈਨੇਜਰ ਸੁਮਨ ਸ਼ਰਮਾਂ, ਮੈਨੇਜਰ ਦੁੱਧ ਪ੍ਰਾਪਤੀ ਸੁਬੋਧ ਕੁਮਾਰ, ਡਿਪਟੀ ਮੈਨੇਜਰ ਅਵਨੀਤ ਸਿੰਘ ਮਾਨ, ਡਾ. ਭਾਰਤੀ ਰਾਜ, ਏਰੀਆਂ ਅਫਸਰ ਰਵਿੰਦਰ ਸਿੰਘ ਉਚੇਚੇ ਤੌਰ ਤੇ ਸਮਾਗਮ ਵਿੱਚ ਪੁੱਜੇ। ਜਿਨ੍ਹਾਂ ਦਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਚੈਚਲ ਸਿੰਘ, ਮੀਤ ਪ੍ਰਧਾਨ ਮਨਵੀਰ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ, ਜਸਵੀਰ ਕੌਰ, ਕੁਲਵੀਰ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਜੰਡੂ ਸਿੰਘਾ ਅਤੇ ਲਾਗਲੇ ਪਿੰਡਾਂ ਦੇ ਦੁੱਧ ਉਤਪਾਦਕਾਂ ਨੂੰ ਦੱਸ ਲੱਖ, ਉਣੱਤੀ ਹਜ਼ਾਰ, ਇੱਕ ਸੌ ਬਾਈ ਰੁਪਏ ਦਾ ਮੁਨਾਫਾ ਵੰਡਿਆ ਗਿਆ ਹੈ। ਇਸ ਮੌਕੇ ਤੇ ਹਨੀ ਜ਼ੋਸ਼ੀ, ਸਰਪੰਚ ਰਣਜੀਤ ਸਿੰਘ ਮੱਲੀ, ਜਿਲ੍ਹਾਂ ਪ੍ਰੀਸ਼ਦ ਮੈਂਬਰ ਮਧੂ ਬਾਲਾ, ਜਸਵਿੰਦਰ ਸਿੰਘ ਸ਼ਾਹ, ਮਨਜੋਤ ਸਿੰਘ ਪ੍ਰਧਾਨ, ਅਰੁੱਨ ਗੋਲਡੀ, ਜਸਪਾਲ ਸਿੰਘ, ਸਾਬੀ ਬੰਗੜ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਚੈਂਚਲ ਸਿੰਘ ਤੇ ਮੀਤ ਪ੍ਰਧਾਨ ਮਨਵੀਰ ਸਿੰਘ ਸੰਘਾ ਵਲੋਂ ਸਮਾਗਮ ਵਿਚ ਪੁੱਜੇ, ਦੁੱਧ ਉਤਪਾਦਕਾਂ ਅਤੇ ਵੇਰਕਾ ਮਿਲਕ ਪਲਾਂਟ ਦੇ ਮੁੱਖ ਅਹੁਦੇਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। 




Wednesday, 19 October 2022

ਗੁਰੂ ਨਾਨਕ ਅਨਾਥ ਆਸ਼ਰਮ ਬੁਡਿਆਣਾ ਦੇ ਮਰੀਜ਼ਾਂ ਲਈ ਯਾਰਾਨਾਂ ਕਲੱਬ ਜਲੰਧਰ ਵਲੋਂ ਰਾਸ਼ਨ ਤੇ ਜਰੂਰਤ ਦਾ ਸਮਾਨ ਭੇਟ

ਕੈਪਸ਼ਨ- ਆਸ਼ਰਮ ਵਿੱਖੇ ਮਰੀਜ਼ਾਂ ਨੂੰ ਵੀਹਲ ਚੇਅਰ ਭੇਟ ਕਰਦੇ ਯਾਰਾਨਾਂ ਕਲੱਬ ਜਲੰਧਰ ਦੇ ਮੈਂਬਰ।

ਗੁਰੂ ਨਾਨਕ ਅਨਾਥ ਆਸ਼ਰਮ ਬੁਡਿਆਣਾ ਦੇ ਮਰੀਜ਼ਾਂ ਲਈ ਯਾਰਾਨਾਂ ਕਲੱਬ ਜਲੰਧਰ ਵਲੋਂ ਰਾਸ਼ਨ ਤੇ ਜਰੂਰਤ ਦਾ ਸਮਾਨ ਭੇਟ

ਜਲੰਧਰ (ਦਲਬੀਰ ਸਿੰਘ)- ਮੰਦਬੁੱਧੀ, ਬੀਮਾਰ ਅਤੇ ਅਪੰਗ ਮਰੀਜ਼ਾਂ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ 92 ਮਰੀਜ਼ਾਂ ਦਾ ਸੇਵਾ ਹਿੱਤ ਯਾਰਾਨਾਂ ਕਲੱਬ ਮੰਡੀ ਰੋਡ ਜਲੰਧਰ ਦੇ ਸਮੂਹ ਮੈਂਬਰਾਂ ਨੇ ਆਸ਼ਰਮ ਦੇ ਮੈਂਬਰਾਂ ਨੂੰ ਰਾਸ਼ਨ, ਵੀਹਲ ਚੇਅਰ ਤੇ ਮਰੀਜਾਂ ਦੇ ਖਾਣ ਪੀਣ ਦੀਆਂ ਵਸਤਾਂ ਭੇਟ ਕੀਤੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਜਿੰਦਲ, ਜਰਨਲ ਸੈਕਟਰੀ ਰਾਜ਼ਨ ਸ਼ਰਮਾਂ, ਕੈਸ਼ੀਅਰ ਮੁਨੀਸ਼ ਜਿੰਦਲ, ਜੁਆਇੰਟ ਸੈਕਟਰੀ ਤਜਿੰਦਰ ਭਗਤ, ਸੈਕਟਰੀ ਵਰੁੱਨ ਗੁਪਤਾ, ਸਲਾਹਕਾਰ ਅਜੇ ਅੱਗਰਵਾਲ, ਸੰਜੂ ਕਪੂਰ, ਤਜਿੰਦਰ ਭਰਤ ਭੱਲਾ, ਸ਼ਿਵ ਅਰੋੜਾ, ਸੰਜੇ ਜੈਨ, ਅਜੇ ਅਤੇ ਹੋਰ ਮੈਂਬਰਾਂ ਨੇ ਦਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਲੱਬ ਵਲੋਂ ਆਸ਼ਰਮ ਦੀ ਬਣਦੀ ਮੱਦਦ ਕਰ ਰਹੇ ਹਨ ਅਤੇ ਅੱਜ ਇਹ ਉਪਰਾਲਾ ਮਰੀਜ਼ਾਂ ਦੀ ਸੇਵਾ ਹਿੱਤ ਕੀਤਾ ਗਿਆ ਹੈ। ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਵਲੋੋਂ ਸਮੂਹ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਜੱਸਲ, ਪਰਵੇਜ਼ ਮਸੀਹ, ਹਰਮੇਸ਼ ਲਾਲ ਸਰਪੰਚ ਬੁਡਿਆਣਾ, ਵਿਕਰਮਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਸੋਨੂੰ, ਡਾ. ਅਮਰਜੀਤ ਸਿੰਘ ਜੋੜਾ, ਪਰਗਟ ਸਿੰਘ, ਅਮਰੀਕ ਸਿੰਘ ਰਵੀ, ਸਵਿੱਤਾ ਰਾਣੀ, ਮਨਜੀਤ ਕੌਰ, ਕਮਲ ਯਾਦਵ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


ਭਾਜਪਾ ਪੰਜਾਬ ਦੇ ਸੰਗਠਨ ਮਹਾਂਮੰਤਰੀ ਸ੍ਰੀ ਨਿਵਾਸੁਲੂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਹੋਏ ਨਤਮਸਤਕ


ਜਲੰਧਰ (ਅਮਰਜੀਤ ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੇ ਮੌਕੇ ਤੇ ਪੰਜਾਬ ਭਾਜਪਾ ਦੇ ਸੰਗਠਨ ਮਹਾਂਮਂਤਰੀ ਸ੍ਰੀਨਿਵਾਸੁਲੂ ਅਤੇ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਅੱਜ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਭਾਜਪਾ ਮੰਡਲ ਪਤਾਰਾ ਦੇ ਪ੍ਰਧਾਨ ਜੋਗੀ ਤੱਲ੍ਹਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਨਿਵਾਸੁਲੂ ਜੀ ਦਾ ਅੱਜ ਪਤਾਰਾ ਮੰਡਲ ਚ ਆਉਣ ਤੇ ਪਾਰਟੀ ਦੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਭਾਜਪਾ ਦੇ ਸੀਨੀਅਰ ਅਤੇ ਸਰਗਰਮ ਆਗੂ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ, ਪ੍ਰਸ਼ੋਤਮ ਗੋਗੀ ਮੈਂਬਰ ਓਬੀਸੀ ਮੋਰਚਾ ਪੰਜਾਬ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਲੀ ਨੇ ਕਿਹਾ ਕਿ ਸੰਗਠਨ ਮਹਾਂ ਮੰਤਰੀ ਸ੍ਰੀ ਨਿਵਾਸੁਲੂ  ਜੀ ਦੀ ਜਲੰਧਰ ਦਿਹਾਤੀ ਚ ਇਸ ਫੇਰੀ ਨਾਲ ਦਿਹਾਤੀ ਵਰਕਰਾਂ ਅੰਦਰ ਹੋਰ ਜੋਸ਼ ਭਰ ਗਿਆ ਹੈ ਜਿਸ ਕਰਕੇ ਪਿੰਡਾਂ ਅੰਦਰ ਭਾਜਪਾ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਜ਼ਿਲ੍ਹਾ ਦਿਹਾਤੀ ਉੱਤਰੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਸ਼ੀਲ ਸ਼ਰਮਾ, ਅਰੁਣ ਸ਼ਰਮਾ, ਆਈਟੀ ਸੈਲ ਮੀਡੀਆ ਵਿਭਾਗ ਦੇ ਮੁਖੀ ਰਾਕੇਸ਼ ਗੋਇਲ, ਨਰਿੰਦਰ ਸਿੰਘ ਚੰਦੀ, ਜਗਦੀਸ਼ ਕੁਮਾਰ ਜੱਸਲ, ਮਨਜੀਤ ਸਿੰਘ ਬਿੱਲਾ ਕੋਟਲੀ, ਇੰਦਰਜੀਤ ਮਿੰਟੂ, ਡਾ. ਭੁਪਿੰਦਰ ਕੁਮਾਰ, ਬਲਵੀਰ ਲਾਲ ਬੀਰੂ, ਡਾ. ਜਸਵੀਰ ਕੁਮਾਰ,  ਰਾਜੀਵ ਕੁਮਾਰ ਪੰਜਾ, ਰਾਜੇਸ ਕਪੂਰ, ਦਵਿੰਦਰ ਕੁਮਾਰ, ਹਰਦੀਪ ਜੱਸੀ, ਸ੍ਰੀਮਤੀ ਨੀਨਾ ਜੈਨ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵਲੋਂ 17ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ, 34 ਖੂਨਦਾਨੀਆਂ ਨੇ ਖੂਨਦਾਨ ਕੀਤਾ


ਆਦਮਪੁਰ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ 17ਵਾਂ ਵਿਸ਼ਾਲ ਖੂਨਦਾਨ ਕੈਂਪ ਕੱਤਕ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਸ ਕੈਂਪ ਵਿੱਚ ਗੁਰੂ ਦੀਆਂ ਸੰਗਤਾਂ ਨੇ 34 ਯੂਨਿਟ ਖੂਨ ਕਮਲ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਦੇ ਵਿਕਾਸ ਕਪੂਰ, ਗੁਰਪ੍ਰੀਤ ਸਿੰਘ, ਰੋਹਿਤ, ਜਗਤ ਸਿੰਘ ਮੈਂਬਰਾਂ ਨੂੰ ਦਾਨ ਕੀਤਾ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਭਾਈ ਸੁਖਜੀਤ ਸਿੰਘ ਵਲੋਂ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਅੱਜ ਗੁਰੂ ਘਰ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਵੀ ਬਹੁਤ ਸਤਿਕਾਰ ਸਹਿਤ ਮਨਾਇਆ ਗਿਆ। ਅਮਿ੍ਰਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਹਜ਼ਾਰਾ ਸੰਗਤਾਂ ਨਤਮਸਕਤ ਹੋਈਆਂ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂਨੇ ਗੁਰੂ ਘਰ ਵਿਖੇ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਅਤੇ ਭਾਈ ਸੁਖਜੀਤ ਸਿੰਘ ਨੇ ਕਿਹਾ ਖੂਨਦਾਨ ਉਤਮ ਦਾਨ ਹੈ ਜੋ ਕਿ ਹਰ ਇੱਕ ਵਿਆਕਤੀ ਨੂੰ ਕਰਨਾਂ ਚਾਹੀਦਾ ਹੈ ਅਤੇ ਖੂਨਦਾਨ ਕਰਨ ਨਾਲ ਕੋਈ ਵੀ ਸਰੀਰਕ ਕਮਜ਼ੋਰੀ ਨਹੀਂ ਆਂਉਦੀ। ਉਨ੍ਹਾਂ ਕਿਹਾ ਇਕ ਵਿਆਕਤੀ ਵਲੋਂ ਕੀਤੇ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਸਮੂਹ ਖੂਨਦਾਨ ਕਰਨ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੁਖਜੀਤ ਸਿੰਘ ਡਰੋਲੀ ਕਲਾਂ, ਉਪ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੁੱਖੀ ਦਾਉਦਪੁਰੀਆ, ਗੁਰਵਿੰਦਰ ਡਰੋਲੀ, ਬੋਬੀ ਪਧਿਆਣਾ, ਆਕਾਸ਼, ਗੁਰਵਿੰਦਰ ਪਧਿਆਣਾ, ਜਸਕਰਨ ਮਿਨਹਾਸ, ਛੋਟੂ ਮਿਨਹਾਸ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  



ਸੰਤ ਕਿ੍ਸ਼ਨ ਨਾਥ ਜੀ ਨੇ ਡੇਰਾ ਚਹੇੜੂ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ

ਡੇਰਾ ਸੰਤ ਬਾਬਾ ਫੂਲ ਨਾਥ ਜੀ-ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀਟੀ ਰੋਡ ਚਿਹੇੜੂ ਵਿਖੇ ਟਿਊਸ਼ਨ ਸੈਂਟਰ ਦੇ ਉਦਘਾਟਨੀ ਸਮਾਗਮ ਦੇ ਵੱਖ ਵੱਖ ਦਿ੍ਸ਼।    



ਡੇਰਾ ਚਹੇੜੂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਬਚਿਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ

ਫਗਵਾੜਾ/ਜਲੰਧਰ 18 ਅਕਤੂਬਰ (ਅਮਰਜੀਤ ਸਿੰਘ, ਬਾਲੀ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਸਾਹਿਬ ਜੀ ਵਲੋਂ ਦਿੱਤੀਆਂ ਸਿਖਿਆਵਾਂ ਤੇ ਚੱਲਦੇ ਹੋਏ, ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਐਨ.ਆਰ.ਆਈ ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਨੇ ਆਪਣੇ 60ਵੇਂ ਜਨਮ ਦਿਹਾੜੇ ਅਤੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਮੌਕੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ। ਡੇਰਾ ਚਹੇੜੂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਹੇਠ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਅਤੇ ਟਿਊਸ਼ਨ ਸੈਂਟਰ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸਵੇਰੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜਾਪਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਅਤੇ ਸਮੁੱਚੀ ਮਨੁੱਖਤਾ ਦੀ ਸੁੱਖ ਸ਼ਾਂਤੀ ਲਈ ਹੈੱਡ ਗ੍ਰੰਥੀ ਭਾਈ ਪਰਵੀਨ ਕੁਮਾਰ ਜੀ ਵਲੋਂ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜਲੰਧਰ ਦੇ ਵਿਦਿਆਰਥੀਆਂ ਤੋਂ ਇਲਾਵਾ ਹੈੱਡ ਗ੍ਰੰਥੀਂ ਭਾਈ ਪਰਵੀਨ ਕੁਮਾਰ ਅਤੇ ਸਾਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਅਕੈਡਮੀ ਡੇਰਾ ਚਹੇੜੂ ਦੇ ਵਿਦਿਆਰਥੀਆਂ, ਮੀਰਾ ਬਾਈ ਸਤਿਸੰਗ ਸਭਾ ਮਾਧੋਪੁਰ, ਸੰਤ ਬਾਬਾ ਫੂਲ ਨਾਥ ਸੰਗੀਤ ਅਕੈਡਮੀ, ਭਾਈ ਦਰਸ਼ਨ ਸਿੰਘ ਕੋਮਲ ਅਤੇ ਸਾਥੀ ਜਲੰਧਰ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਗੁਰੂ ਰਵਿਦਾਸ ਮੰਡਲੀ ਆਦਮਪੁਰ, ਸਤਿਗੁਰੂ ਰਵਿਦਾਸ ਭਜਨ ਮੰਡਲੀ ਡੱਡਲ ਮੁਹੱਲਾ ਫਗਵਾੜਾ, ਸੰਤ ਮੀਰਾ ਬਾਈ ਭਜਨ ਮੰਡਲੀ ਭੁੱਲਾਰਾਈ ਅਤੇ ਭਾਈ ਮੰਗਤ ਰਾਮ ਮਹਿਮੀ ਅਤੇ ਸਾਥੀ ਦਕੋਹਾ ਵਾਲਿਆਂ ਨੇ ਕਥਾ ਕੀਰਤਨ ਤੇ ਪ੍ਰਵੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੈਕਟਰੀ ਕਮਲਜੀਤ ਖੋਥੜਾਂ ਵਲੋਂ ਜਿਥੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ ਉਥੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਟਿਊਸ਼ਨ ਸੈਂਟਰ ਵਿਖੇ ਪਹਿਲੇ ਦਿਨ ਹੀ 170 ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਹੈ ਜਦਕਿ ਇਕ ਹਜ਼ਾਰ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿੱਚ ਪਹਿਲੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐਸ.ਈ ਦੇ ਵਿਸ਼ਿਆਂ ਦੀ ਟਿਊਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੰਤ ਬਾਬਾ ਫੂਲ ਨਾਥ ਫ੍ਰੀ ਸੰਗੀਤ ਅਕੈਡਮੀ ‘ਚ ਗੁਰਬਾਣੀ, ਕਥਾ, ਵਿਚਾਰ, ਹਰਮੋਨੀਅਮ, ਤਬਲੇ ਦੀ ਸਿਖਲਾਈ ਹਰੇਕ ਸੋਮਵਾਰ ਤੇ ਸ਼ੁੱਕਰਵਾਰ ਨੂੰ ਸ਼ਾਮ 4 ਤੋਂ 6 ਵਜੇ ਤੱਕ ਦਿੱਤੀ ਜਾਵੇਗੀ। ਕੰਪਿਊਟਰ ਅਤੇ ਇੰਗਲਿਸ਼ ਸਪੀਕਿੰਗ ਕਲਾਸਾਂ ਦਾ ਖਾਸ ਪ੍ਰਬੰਧ ਹੋਵੇਗਾ। ਸੰਤ ਕਿ੍ਰਸ਼ਨ ਨਾਥ ਜੀ ਨੇ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੱੜ੍ਹ ਲਿਖ ਕੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਪ੍ਰੇਰਿਆ ਅਤੇ ਇਸ ਟਿਊਸ਼ਨ ਸੈਂਟਰ ਲਈ ਐਨ.ਆਰ.ਆਈ ਭਾਈਚਾਰੇ ਅਤੇ ਸਮੂਹ ਸਹਿਯੋਗੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸੰਤ ਕ੍ਰਿਸ਼ਨ ਨਾਥ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੱਚਖੰਡ ਬੱਲਾਂ ਦੇ ਮੁੱਖ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਵਧਾਈ ਸੰਦੇਸ਼ ਭੇਜਿਆ ਗਿਆ। ਇਸ ਮੌਕੇ ਮਹੰਤ ਅਵਤਾਰ ਦਾਸ ਚਿਹੇੜੂ, ਮਹੰਤ ਬਲਬੀਰ ਦਾਸ ਖੰਨਾ, ਸੰਤ ਸਾਗਰ ਨਾਥ ਗੰਗਾ ਨਗਰ ਵਾਲੇ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਬਸਪਾ ਪੰਜਾਬ ਦੇ ਪ੍ਰਧਾਨ ਡਾ. ਜਸਵੀਰ ਸਿੰਘ ਗੜ੍ਹੀ, ਇੰਚਾਰਜ ਵਿਪਨ ਕੁਮਾਰ, ਟਿਊਸ਼ਨ ਸੈਂਟਰ ਦੀ ਇੰਚਾਰਜ ਮੈਡਮ ਰੇਨੂੰ ਸੁਮਨ, ਦੀਪਕ ਅਪਰਾ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਅਸ਼ੋਕ ਸੰਧੂ, ਰੋਸ਼ਨ ਢੰਡਾ, ਮਹਿੰਦਰ ਢੰਡਾ, ਮਹਿੰਦਰ ਮਹੇੜੂ, ਮਾਸਟਰ ਸੋਮ ਰਾਜ, ਐਡਵੋਕੇਟ ਪਵਨ ਕੁਮਾਰ ਬੈਂਸ ਜੰਡੂ ਸਿੰਘਾ ਤੋਂ ਇਲਾਵਾ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਸਮੂਹ ਮੈਂਨੇਜ਼ਮੈਂਟ ਅਤੇ ਪਿ੍ਰੰਸੀਪਲ ਹਰਦੀਪ ਕੌਰ ਅਤੇ ਸਮੂਹ ਸਟਾਫ ਦੇ ਮੈਂਬਰ ਅਚੇ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜਰ ਸਨ।


Tuesday, 18 October 2022

ਖੋਜਕੀਪੁਰ ਨੰਗਲ ਸਲਾਲਾ ਵਿਖੇ 12ਵਾਂ ਮਹਾਨ ਕੀਰਤਨ ਦਰਬਾਰ 22 ਅਕਤੂਬਰ ਨੂੰ।

ਆਦਮਪੁਰ, 12 ਅਕਤੂਬਰ (ਕਰਮਵੀਰ ਸਿੰਘ)-: ਪਿੰਡ ਖੋਜਕੀਪੁਰ, ਨੰਗਲ ਸਲਾਲਾ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ 12ਵਾ ਮਹਾਨ ਕੀਰਤਨ ਦਰਬਾਰ ਮਿਤੀ 22 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦਿੰਦਿਆਂ ਸਾਂਝੇ ਤੌਰ ਤੇ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ, ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਅੰਮ੍ਰਿਤਸਰ, ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਅੰਮ੍ਰਿਤਸਰ, ਭਾਈ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਅਤੇ ਭਾਈ ਸੁਖਦੇਵ ਸਿੰਘ ਖੋਜਕੀਪੁਰ ਵਾਲਿਆਂ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡ ਗ੍ਰੰਥੀ ਜਸਵੀਰ ਸਿੰਘ, ਇੰਦਰਜੀਤ ਸਿੰਘ ਲੰਬੜਦਾਰ, ਜਥੇਦਾਰ ਹਰਬੰਸ ਸਿੰਘ, ਜਗਜੀਤ ਸਿੰਘ ਯੂ.ਐਸ.ਏ, ਅਮਨਦੀਪ ਸਿੰਘ ਬਿੱਟਾ, ਤੁਲਸੀ ਰਾਮ ਸਰਪੰਚ, ਕੇਵਲ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ, ਹਰਭਜਨ ਸਿੰਘ ਸਿੱਧੂ, ਅਮਰੀਕ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਹਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ, ਮਨਜੋਤ ਸਿੰਘ, ਬਿੰਦਰ ਸਲਾਲਾ, ਜਗਵਿੰਦਰ ਸਿੰਘ, ਜਤਿੰਦਰ ਸਿੰਘ, ਹਰਦੀਪ ਸਿੰਘ, ਮੋਨਾ ਸਿੱਧੂ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।

ਪਤੀ ਨੇ ਸਹੁਰੇ ਘਰ ਜਾ ਕੇ ਪਤਨੀ, ਬੇਟਾ ਬੇਟੀ, ਤੇ ਸੱਸ ਸਹੁਰੇ ਨੂੰ ਪੈਟਰੋਲ ਪਾ ਕੇ ਜਿੰਦਾ ਸਾਡ਼ਿਆ

ਜਲੰਧਰ, ਅਕਤੂਬਰ (ਕਰਮਵੀਰ ਸਿੰਘ ਵਰਿੰਦਰ ਸ਼ਰਮਾ)-: ਬੀਤੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ ,ਬੇਟਾ ਗੁਰਮੋਹਲ, ਬੇਟੀ ਅਰਸ਼ਦੀਪ ਕੌਰ, ਸੱਸ ਜੰਗਿਦਰੋ ਬਾਈ,ਸੁਹਰਾ ਸੁਰਜਨ ਸਿੰਘ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ। ਸੁਰਜਨ ਸਿੰਘ ਨੇ 8 ਕੁਝ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਪਰਮਜੀਤ ਕੌਰ ਪਤੀ ਦੀ ਮੌਤ ਮਗਰੋਂ ਆਪਣੇ ਦੋ ਬੱਚੇ ਗੁਲਮੋਹਰ ਤੇ ਅਰਸ਼ਦੀਪ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਸੁਰਜਨ ਸਿੰਘ ਮਹਿਨਤ ਮਜਦੂਰੀ ਕਰਕੇ ਧੀ ਤੇ ਉਸ ਦੇ ਦੋਵਾਂ ਬੱਚਿਆਂ ਨੂੰ ਪਾਲਣ ਲੱਗ ਪਿਆ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਆਪਣੇ ਸੂਹਰੇ ਘਰ ਚੱਲੀ ਗਈ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾਂ ਰਿਹਾ ਸੀ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਕਾਲੂ ਨਸ਼ਾ ਕਰਕੇ ਪਤਨੀ ਤੇ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਲੱਗ ਪਿਆ। ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਕੱਲ ਰਾਤ ਕਾਲੂ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ। ਕਾਲੂ ਨੇ ਪਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ, ਧੀ ਦੋਹਤਾ ਦੋਹਤੀ ਦੀ ਮੌਤ ਹੋ ਗਈ। ਦੋਸ਼ੀ ਅੱਗ ਲਗਾ ਕੇ ਆਪਣੀ ਪਤਨੀ ਨੂੰ ਕਹਿ ਕੇ ਗਿਆ ਕੇ ਉਸ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਫਰਾਰ ਹੋ ਗਿਆ। ਫਿਲਹਾਲ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਲ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

ਪਿੰਡ ਪੋਲੀਆ ਵਿਖੇ ਸੰਤ ਰਤਨ ਦਾਸ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਏ


ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ, ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਕੀਤਾ ਨਿਹਾਲ 

ਅਮਰਜੀਤ ਸਿੰਘ ਜੰਡੂ ਸਿੰਘਾ- ਸੰਤ ਰਤਨ ਦਾਸ ਜੀ ਅਤੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਡੇਰਾ ਸ਼੍ਰੀ ਨਿਊ ਰਤਨਪੁਰੀ ਪਿੰਡ ਪੋਲੀਆਂ ਜਿਲ੍ਹਾ ਉੂਨਾਂ ਵਿਖੇ ਸਲਾਨਾ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜ਼ਿ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ 9 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਛਾਕੇ ਪਹਿਨਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਸੰਤ ਪਰਮਜੀਤ ਦਾਸ ਨਗਰ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਨਿਭਾਈ ਅਤੇ ਸ਼੍ਰੀ ਸ਼ੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਕਰਵਾਏ ਗਏ, ਸੰਤ ਸਮਾਗਮ ਵਿੱਚ ਸੰਤ ਸਰਵਣ ਦਾਸ ਬੋਹਣ ਵਾਲੇ, ਸੰਤ ਨਿਰਮਲ ਦਾਸ ਬਾਬੇ ਜੋੜੇ ਵਾਲੇ, ਸੰਤ ਪਰਮਜੀਤ ਦਾਸ ਨਗਰ ਵਾਲੇ, ਸੰਤ ਸਰਵਣ ਦਾਸ ਸਲੇਮਟਾਬਰੀ ਲੁਧਿਆਣਾ, ਸੰਤ ਲੱਡੂ ਰਾਮ, ਬਾਬਾ ਗੁਰਮੀਤ ਰਾਮ, ਸੰਤ ਸਤਨਾਮ ਦਾਸ ਰਾਹੋਂ, ਸੰਤ ਸਤਨਾਮ ਦਾਸ ਮਾਹਿਲਪੁਰ, ਸੰਤ ਸੁਰਿੰਦਰ ਦਾਸ ਖੁਰਾਲਗ੍ਹੜ ਸਹਿਬ, ਸੰਤ ਕਰਮ ਚੰਦ ਖੁਰਾਲਗ੍ਹੜ ਸਾਹਿਬ, ਕੇਵਲ ਸਿੰਘ ਨੰਗਲ, ਦਇਆ ਸਿੰਘ, ਮੀਕਾ ਪੋਲੀਆ, ਸੰਤ ਬਲਵੀਰ ਦਾਸ, ਬਾਬਾ ਜੋਗਾ ਸਿੰਘ, ਬੀਬੀ ਹਰਬੰਸ ਕੌਰ ਕੋਟਫਤੂਹੀ, ਸੰਤ ਹਰਬੰਸ ਸਿੰਘ ਬਬੇਬੀ, ਸੰਤ ਸਰੂਪ ਸਿੰਘ ਹੁਸ਼ਿਆਰਪੁਰ ਅਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਜੀਵ ਕੁਮਾਰ ਲਾਡੀ ਬੋਲੀਨਾ ਅਤੇ ਗਾਇਕ ਮੁਹੰਮਦ ਬੂਟਾ ਵਲੋਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸਲਾਨਾ ਸਮਾਗਮ ਮੌਕੇ ਤੇ ਰਵਿਦਾਸ ਸੈਨਾਂ ਦੇ ਪ੍ਰਧਾਨ ਦਿਲਾਵਰ ਸਿੰਘ ਆਪਣੇ ਸਾਥੀਆਂ ਸਮੇਤ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਦੋਰਾਨ ਡੇਰੇ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਮੂਹ ਸੰਗਤਾਂ ਨੂੰ ਰਲਮਿੱਲ ਕੇ ਰਹਿਣ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਸੰਤ ਰਤਨ ਦਾਸ ਜੀ ਅਤੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਦੀਆਂ ਸਿਖਿਆਵਾਂ ਤੇ ਚੱਲ ਕੇ ਸਾਦਾ ਜੀਵਨ ਬਤੀਤ ਕਰਨਾਂ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਸ ਮੌਕੇ ਤੇ ਬੀਬੀ ਬੰਤੋਂ ਬੋਲੀਨਾ, ਹੁਸਨ ਲਾਲ ਬਾਘਾ, ਰਾਕੇਸ਼ ਕੁਮਾਰ ਰਿੱਕੀ, ਰਜਿੰਦਰ ਕੁਮਾਰ, ਜੋਗੇਸ਼, ਮੁਕੇਸ਼, ਮੁਨੀਸ਼, ਆਸਾ ਰਾਣੀ, ਮਮਤਾ ਰਾਣੀ, ਭਾਵਿਕਾ, ਦਿਲਸ਼ਾਂਤ, ਹਰਮੇਸ਼ ਲਾਲ, ਦਵਿੰਦਰ, ਬੱਬਲੂ, ਸੋਨੀਆਂ, ਲਾਡੀ, ਸੋਨੀਆਂ ਬੋਲੀਨਾ, ਦਵਿੰਦਰ, ਮੁਕੇਸ਼, ਲਖਵਿੰਦਰ ਕੌਰ, ਰੇਸ਼ਮ ਕੋਰ, ਬੀਨਾ ਰਾਣੀ, ਗਿਰਧਾਰੀ ਲਾਲ, ਡਾ. ਇੰਦਰਜੀਤ ਸਿੰਘ, ਬਿੱਲਾ ਨਗਰ, ਸੰਤੋਖ ਕੁਮਾਰ, ਸਾਧੂ ਰਾਮ ਤਰਖਾਣ ਮਜਾਰਾ, ਕੁਲਦੀਪ ਚੰਦ, ਜੈਪਾਲ, ਅਗਮਲ ਰਾਏ, ਕੁਲਦੀਪ ਜੌਹਲ, ਲਸ਼ਮਣ ਦਾਸ, ਓਮ ਪ੍ਰਕਾਸ਼, ਸਤਪਾਲ, ਸੁਰੇਸ਼ ਕੁਮਾਰ, ਅਵਤਾਰ ਪਨੇਸਰਾ, ਗਿਆਨੀ ਪਨੈਸਰਾ, ਹਰਭਜਨ ਦਾਸ, ਡਾ. ਟੇਕ ਚੰਦ, ਬੂਟਾ ਰਾਮ, ਡੋਗਰ, ਦੇਵ ਰਾਜ ਰਾਮਪੁਰ, ਹੰਸ ਰਾਜ ਯੂ.ਕੇ, ਦੀਪਕ, ਗੋਗੀ, ਬੁੱਧ ਰਾਮ, ਹੈਪੀ, ਜੋਨੀ ਅਹਿਮਦਗ੍ਹੜ, ਸੰਦੀਪ ਸਰਹਾਲੀ, ਮੰਗਾ, ਜੋਗੇਸ਼, ਪਰਮਜੀਤ ਸਿੰਘ, ਸੰਦੀਪ ਦੀਪੂ, ਚਰਨ ਦਾਸ, ਦੀਪੂ ਨਗਰ, ਦਵਿੰਦਰ ਨਗਰ, ਗੋਪੀ ਨਗਰ, ਭਾਜੀ ਨਗਰ, ਰਾਣਾ ਨਗਰ, ਪ੍ਰਦੀਪ ਲਲਵਾਨ, ਬੀਬੀ ਚਰਨੋਂ, ਪ੍ਰਕਾਸ਼ ਰਾਮ ਅਤੇ ਹੋਰ ਬਾਘਾ ਪਰਿਵਾਰ ਮੈਂਬਰ ਅਤੇ ਹੋਰ ਸੰਗਤਾਂ ਹਾਜ਼ਰ ਸਨ।    


Monday, 17 October 2022

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਸੀਨੀਅਰ ਜਰਨਲਿਸਟ ਪਰਮਜੀਤ ਸਿੰਘ ਜਰਨਲ ਸਕੱਤਰ ਅਤੇ ਯੋਗੇਸ਼ ਸੂਰੀ ਬਣੇ ਚੀਫ਼ ਅਡਵਾਈਜ਼ਰ
ਜਲੰਧਰ (ਅਮਰਜੀਤ ਸਿੰਘ)- ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਪੱਤਰਕਾਰਾਂ ਦੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ (ਸੀਨੀਅਰ ਜਰਨਲਿਸਟ) ਦੇ ਆਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਸੀਨੀਅਰ ਪੱਤਰਕਾਰ ਵੱਲੋਂ ਜਲੰਧਰ ਜਿਲ੍ਹੇ ਦੇ ਸੀਨੀਅਰ ਪੱਤਰਕਾਰਾਂ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸੀਨੀਅਰ ਜਰਨਲਿਸਟ ਪਰਮਜੀਤ ਸਿੰਘ ਨੂੰ ਜਰਨਲ ਸਕੱਤਰ ਅਤੇ ਰਜਿੰਦਰ ਸਿੰਘ ਠਾਕੁਰ, ਮਹਿੰਦਰ ਸਿੰਘ ਚਾਵਲਾ, ਜਸਪਾਲ ਸਿੰਘ, ਅਮਰਜੀਤ ਸਿੰਘ ਨਿੱਝਰ, ਪ੍ਰੋ. ਬਲਵਿੰਦਰ ਪਾਲ ਸਿੰਘ, ਗੁਰਨੇਕ ਸਿੰਘ ਵਿਰਦੀ, ਨਰਿੰਦਰ ਸਿੰਘ ਸੱਤੀ ਅਤੇ ਜੇ.ਐਸ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਐਚ.ਐਸ ਚਾਵਲਾ ਨੂੰ ਪੀ.ਆਰ.ਓ ਨਿਯੁਕਤ ਕੀਤਾ ਗਿਆ।  
       ਉਨ੍ਹਾਂ ਦਸਿਆ ਕਿ ਸੀਨੀਅਰ ਜਰਨਲਿਸਟ ਕੁਲਵੰਤ ਸਿੰਘ ਮਠਾਰੂ, ਪ੍ਰਦੀਪ ਸਿੰਘ ਬਸਰਾ, ਕੁਲਬੀਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਬਾਹੀਆ, ਜਸਪਾਲ ਕੈਂਥ , ਅਮਰਜੀਤ ਸਿੰਘ ਜੰਡੂ ਸਿੰਘਾ, ਨਿਰਮਲ ਸਿੰਘ, ਜਸਵਿੰਦਰ ਸਿੰਘ ਬੱਲ ਅਤੇ ਪੁਸ਼ਪਿੰਦਰ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀਨੀਅਰ ਪੱਤਰਕਾਰ ਰਮੇਸ਼ ਕੁਮਾਰ ਵਰਿਆਣਾ, ਕਮਲਜੀਤ ਤੁਸਾਮੜ੍ਹ, ਸੌਰਭ ਮਹਿਤਾ ਅਤੇ ਬਿਮਲ ਰਾਏ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।
       ਚਾਹਲ ਨੇ ਦਸਿਆ ਕਿ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਬਾਬਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਕਮਲਜੀਤ ਸਿੰਘ, ਪਰਮਿੰਦਰ ਸਿੰਘ (ਪੀ.ਐਸ ਅਰੋੜਾ), ਬਲਬੀਰ ਬੈਂਸ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ।
      ਚਾਹਲ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਪਾਪੀ ਨੂੰ ਸੀਨੀਅਰ ਐਡਵਾਈਜ਼ਰ, ਯੋਗੇਸ਼ ਸੂਰੀ ਨੂੰ ਚੀਫ਼ ਅਡਵਾਈਜ਼ਰ, ਵਿਨੋਦ ਮਰਵਾਹਾ ਨੂੰ ਐਡਵਾਈਜ਼ਰ, ਹਰਵਿੰਦਰ ਸਿੰਘ ਬੀਰ ਨੂੰ ਚੀਫ ਕੋਆਰਡੀਨੇਟਰ ਅਤੇ ਸੀਨੀਅਰ ਐਡਵੋਕੇਟ ਕੇ.ਪੀ.ਐੱਸ ਗਿੱਲ, ਐਡਵੋਕੇਟ ਪੰਕਜ ਕੁਮਾਰ ਸ਼ਰਮਾ, ਐਡਵੋਕੇਟ ਪੰਕਜ ਕੁਮਾਰ ਨੂੰ ਸੀਨੀਅਰ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
       ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਅਨਿਲ ਦੁੱਗਲ ਨੂੰ ਪ੍ਰਧਾਨ ਜਲੰਧਰ ਕੈਂਟ, ਕਰਮਵੀਰ   ਸਿੰਘ ਨੂੰ ਪ੍ਰਧਾਨ ਆਦਮਪੁਰ, ਕੰਵਰਪਾਲ ਸਿੰਘ ਕਾਹਲੋ ਨੂੰ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਨੂੰ ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ ਨੂੰ ਪ੍ਰਧਾਨ ਲਾਂਬੜਾ, ਕਿਸ਼ਨਗੜ੍ਹ ਤੋਂ ਸੰਦੀਪ ਵਿਰਦੀ ਨੂੰ ਪ੍ਰਧਾਨ, ਨਕੋਦਰ ਤੋਂ ਸੁਰਿੰਦਰ ਕੁਮਾਰ ਛਾਬੜਾ ਨੂੰ ਪ੍ਰਧਾਨ, ਸ਼ਾਹਕੋਟ ਤੋਂ ਸੁਖਦੀਪ ਸਿੰਘ ਨੂੰ ਪ੍ਰਧਾਨ, ਫਿਲੌਰ ਤੋਂ ਰਾਜ ਕੁਮਾਰ ਨੰਗਲ ਨੂੰ ਪ੍ਰਧਾਨ ਅਤੇ ਗੁਰਾਇਆ ਤੋਂ ਮੁਨੀਸ਼ ਕੁਮਾਰ ਨੂੰ ਪ੍ਰਧਾਨ ਬਣਾਇਆ ਗਿਆ।

Saturday, 15 October 2022

ਮੰਚ ਵੱਲੋਂ ਮੱਖਣ ਗੁਪਤਾ ਦਾ ਜਨਮ ਦਿਵਸ ਮਨਾਇਆ - ਡਾਕਟਰ ਖੇੜਾ

ਜਲੰਧਰ (ਰਵਿੰਦਰ ਬਾਲੀ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਬਲਾਕ ਚੇਅਰਮੈਨ ਧਰਮ ਸਿੰਘ ਸਰਕੱਪੜਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਰਘਬੀਰ ਸਿੰਘ ਰਾਣਾ ਕੌਮੀ ਚੇਅਰਮੈਨ ਬੁੱਧੀਜੀਵੀ ਸੈਲ ਅਤੇ ਨਰਿੰਦਰ ਸ਼ਰਮਾ ਕਾਲਕਾ ਹਰਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਮੱਖਣ ਗੁਪਤਾ ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ ਅਤੇ ਅਰਮਾਨ ਸਿੰਘ ਦਾ ਜਨਮ ਦਿਨ ਬੜੀ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਆਏ ਹੋਏ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ  ਵਧਾਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਲੰਮੀਂ ਉਮਰ ਦੀ ਕਾਮਨਾ ਕੀਤੀ ਗਈ। ਸਾਰਿਆਂ ਵੱਲੋਂ ਪਰਮਾਤਮਾ ਨੂੰ ਅਰਦਾਸ ਕੀਤੀ ਗਈ ਕਿ ਇਨ੍ਹਾਂ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦਾ ਬਲ ਬਖ਼ਸ਼ੋ ਜੀ। ਜਲਦੀ ਹੀ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਕੀਤੀ ਜਾਵੇ ਗੀ ਜਿਸ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮੂਹ ਸਮਾਜ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਿਲਾਵਟੀ ਪਦਾਰਥ ਵਰਤਨ ਤੋਂ ਸੰਕੋਚ ਕੀਤਾ ਜਾਵੇ ਤਾਂ ਜੋ ਇੰਨਸਾਨ ਦੀ ਜ਼ਿੰਦਗੀ ਨਾਲ ਕੋਈ ਵੀ ਵਿਅਕਤੀ ਖਿਲਵਾੜ ਨਾ ਕਰ ਸਕੇ। ਅਗਰ ਕੋਈ ਵੀ ਮਠਿਆਈਆਂ ਨੂੰ ਸਟੋਰ ਕਰ ਰਿਹਾ ਹੈ ਉਸ ਬਾਰੇ ਮਨੁੱਖੀ ਅਧਿਕਾਰ ਮੰਚ ਦੇ ਮੈਂਬਰ ਜਾਂ ਅਹੁਦੇਦਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਮਰੀਕ ਸਿੰਘ ਪਟਿਆਲਾ, ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ, ਉਂਕਾਰ ਸਿੰਘ ਮੀਤ ਪ੍ਰਧਾਨ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਅਤੇ ਹਰਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਡੇਰਾ ਚਹੇੜੂ ਵਿਖੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ 17 ਅਕਤੂਬਰ ਨੂੰ

ਸੰਤ ਕ੍ਰਿਸ਼ਨ ਨਾਥ ਜੀ   

ਡੇਰਾ ਚਹੇੜੂ ਵਿਖੇ 17 ਅਕਤੂਬਰ ਦਿਨ ਸੋਮਵਾਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਅਤੇ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਵਸ ਮਨਾਉਣਗੀਆਂ ਸਮੂਹ ਸੰਗਤਾਂ

ਜਲੰਧਰ (ਅਮਰਜੀਤ ਸਿੰਘ, ਬਾਲੀ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ (ਫਗਵਾੜਾ) ਵਿਖੇ 17 ਅਕਤੂਬਰ ਦਿਨ ਸੋਮਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਥੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਵੇਗਾ ਉਥੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਵੀ ਸੰਤ ਕ੍ਰਿਸ਼ਨ ਨਾਥ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਮਲਾਂ ਨਾਲ ਕਰਨਗੇ। ਜਿਕਰਯੋਗ ਹੈ ਕਿ ਅੱਜ 17 ਅਕਤੂਬਰ ਵਾਲੇ ਦਿਨ ਰਵਿਦਾਸੀਆ ਕੌਮ ਦੀ ਬੁਲੰਦ ਆਵਾਜ਼, ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਡੇਰਾ ਚਹੇੜੂ ਵਿਖੇ ਸਮੂਹ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦੇ ਡੇਰਾ ਚਹੇੜੂ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਬੇਅੰਤ ਕੀਰਤਨੀ ਜਥੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਅੱਜ ਦੇ ਪਵਿੱਤਰ ਦਿਹਾੜੇ ਤੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਹੋਵੇਗਾ। ਜਿਸ ਵਿੱਚ 17 ਅਕਤੂਬਰ ਨੂੰ ਉਦਘਾਟਨ ਦੇ ਪਹਿਲੇ ਦਿਨ 125 ਬੱਚੇ ਦਾਖਲੇ ਸਮੇਤ ਸਿਖਿਆ ਪ੍ਰਾਪਤ ਕਰਨ ਦੀ ਸ਼ੁਰੂਆਤ ਕਰਨਗੇ। ਗੁਰੂ ਘਰ ਦੇ ਸੈਕਟਰੀ ਸਾਹਿਬ ਨੇ ਦਸਿਆ ਇਹ ਫ੍ਰੀ ਟਿਊਸ਼ਨ ਸੈਂਟਰ ਵਿੱਚ ਦਾਖਲੇ ਲਈ ਬੱਚੇ ਭਾਰੀ ਉਤਸ਼ਾਹ ਦਿਖਾ ਰਹੇ ਹਨ ਅਤੇ ਜਲਦ ਇਹ ਗਿਣਤੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਆਸ਼ਰੀਵਾਦ ਸਦਕਾ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸਨ ਨਾਥ ਜੀ ਦੀ ਅਗਵਾਹੀ ਵਿੱਚ ਸੰਗਤਾਂ ਸਹਿਯੋਗ ਨਾਲ ਸ਼ੁਰੂ ਕੀਤੇ ਜਾ ਰਹੇ ਟਿਊਸ਼ਨ ਸੈਂਟਰ ਵਿੱਚ ਜਿਥੇ ਬਚਿਆਂ ਨੂੰ ਪਹਿਲੀ ਕਲਾਸ ਤੋਂ 12ਵੀਂ ਕਲਾਸ ਦੀ ਟਿਉੂਸ਼ਨ ਫ੍ਰੀ ਦਿੱਤੀ ਜਾਵੇਗੀ ਉਥੇ ਉਨ੍ਹਾਂ ਨੂੰ ਇੰਗਲਿਸ਼ ਟਿਊਸ਼ਨ ਅਤੇ ਇੰਗਲਿਸ਼ ਸਪੀਕਿੰਗ ਕੋਰਸ ਦੀ ਸਿਖਲਾਈ ਵੀ ਫ੍ਰੀ ਦਿੱਤੀ ਜਾਵੇਗੀ। ਇਹ ਟਿਊਸ਼ਨ ਸੈਂਟਰ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਦਾ ਉਪਰਾਲਾ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਹਾਂਪੁਰਖਾ ਦੀ ਅਗਵਾਹੀ ਵਿੱਚ ਫ੍ਰੀ ਕੀਤਾ ਜਾਵੇਗਾ। ਸੰਤ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 



Friday, 14 October 2022

ਦੋ ਦਿਨਾਂ ਜ਼ਿਲ੍ਹਾ ਪੱਧਰੀ "ਟੀਚਰ ਫੈਸਟ" ਦੀ ਹੋਈ ਸ਼ੁਰੂਆਤ


ਜਲੰਧਰ 14 ਅਕਤੂਬਰ (ਅਮਰਜੀਤ ਸਿੰਘ)- ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਧਿਆਪਨ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਅੱਜ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ (ਸੈਕੰਡਰੀ ਸਿੱਖਿਆ) ਦੀ ਅਗਵਾਈ ਵਿੱਚ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਜ਼ਿਲ੍ਹਾ ਪੱਧਰੀ "ਟੀਚਰ ਫੈਸਟ" ਕਰਵਾਇਆ ਗਿਆ। ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਰੌਚਕ ਬਣਾਉਣ ਦੇ ਮੰਤਵ ਨਾਲ ਵੱਖ-ਵੱਖ ਵਿਸ਼ੇ ਦੇ ਅਧਿਆਪਕਾਂ ਵੱਲੋਂ ਆਪਣੇ ਵਿਸ਼ਿਆਂ ਨਾਲ ਸਬੰਧਤ ਅਧਿਆਪਨ ਦੀਆਂ ਨਵੀਆਂ ਤਕਨੀਕਾਂ, ਮਾਡਲ, ਚਾਰਟ, ਗੇਮਾਂ ਅਤੇ ਐਪ ਤਿਆਰ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਲਾਕ ਪੱਧਰੀ ਟੀਚਰ ਫੈਸਟ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵੱਲੋਂ ਇਸ ਟੀਚਰ ਫੈਸਟ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਗਿਆ। ਅੱਜ ਦੇ ਗਣਿਤ ਵਿਸ਼ੇ ਨਾਲ ਸਬੰਧਤ ਮੁਕਾਬਲੇ ਵਿੱਚ ਧਰਮਪਾਲ ਸਿੰਘ ਨੇ ਪਹਿਲਾ, ਜਤਿਨ ਕੁਮਾਰ ਨੇ ਦੂਸਰਾ ਅਤੇ ਹਰਪਾਲ ਸਿੰਘ ਅਤੇ ਰੀਤੀ ਸ਼ਰਮਾ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ ਦੇ ਮੁਕਾਬਲੇ ਵਿੱਚ ਸੁਰੇਸ਼ ਕੁਮਾਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ ਅਤੇ ਸੁੱਖਵਰਸ਼ਾ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿਸ਼ੇ ਦੇ ਮੁਕਾਬਲਿਆਂ ਵਿੱਚ ਸੁਖਵਿੰਦਰ ਸਿੰਘ ਨੇ ਪਹਿਲਾ, ਇੰਦਰਮੋਹਨ ਸਿੰਘ ਨੇ ਦੂਸਰਾ ਅਤੇ ਰੂਪ ਲਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੰਪਿਊਟਰ ਦੇ ਮੁਕਾਬਲਿਆਂ ਵਿੱਚ ਅਮਨਦੀਪ ਸਿੰਘ ਨੇ ਪਹਿਲਾ, ਪੂਜਾ ਨੇ ਦੂਸਰਾ ਅਤੇ ਪ੍ਰਦੀਪ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡਰਾਇੰਗ ਵਿਸ਼ੇ ਦੇ ਮੁਕਾਬਲਿਆਂ ਵਿਚ ਸੁਖਵਿੰਦਰ ਸਿੰਘ ਨੇ ਪਹਿਲਾ, ਕੁਲਵਿੰਦਰ ਪਾਲ ਨੇ ਦੂਸਰਾ ਅਤੇ ਪੂਜਾ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਵਲੋਂ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਅੱਜ ਦੇ ਮੁਕਾਬਲਿਆਂ ਵਿੱਚ ਬਣਾਏ ਗਏ ਮਾਡਲ, ਚਾਰਟ ਅਤੇ ਹੋਰ ਸਿੱਖਿਆ ਸਮੱਗਰੀ ਦਾ ਵਿਦਿਆਰਥੀਆਂ ਨੂੰ ਵਧੇਰੇ ਲਾਭ ਮਿਲੇਗਾ। ਅੱਜ ਦੇ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ   ਜ਼ਿਲ੍ਹਾ ਮੈਂਟਰ (ਸਾਇੰਸ) ਹਰਜੀਤ ਬਾਵਾ, ਜ਼ਿਲ੍ਹਾ ਮੈਂਟਰ (ਗਣਿਤ) ਜਸਵਿੰਦਰ ਸਿੰਘ, ਹਰਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਇੰਸ ਅਤੇ ਗਣਿਤ ਵਿਸ਼ੇ ਦੇ ਸਮੂਹ ਬੀ.ਐਮ ਦੀ ਟੀਮ ਦਾ ਅਹਿਮ ਯੋਗਦਾਨ ਰਿਹਾ। ਪ੍ਰਿੰਸੀਪਲ ਸੁਰਿੰਦਰ ਕੁਮਾਰ, ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ, ਬਿਪਨ ਕੁਮਾਰ, ਜਤਿੰਦਰਪਾਲ ਸਿੰਘ ਅਤੇ ਪਵਨ ਕੁਮਾਰ ਵੱਲੋਂ ਟੀਚਰ ਫੈਸਟ ਵਿਖੇ ਵਿਸ਼ੇਸ਼ ਦੌਰਾ ਕੀਤਾ ਗਿਆ।

ਅੱਜ ਪਹਿਲੇ ਦਿਨ ਦੇ ਮੁਕਾਬਲਿਆਂ ਦੌਰਾਨ ਪ੍ਰਿੰਸੀਪਲ ਦਮਨਜੀਤ ਕੌਰ, ਦਿਨੇਸ਼ ਵਰਮਾ, ਲੈਕਚਰਾਰ ਮਨੋਜ ਕੁਮਾਰ, ਮਨਪ੍ਰੀਤ ਸਿੰਘ ਅਨੀਤਾ ਪੁਰੀ, ਰੋਹਿਤ ਸੈਣੀ, ਸ਼ਮਾ ਕਲੇਰ, ਬਲਜੀਤ ਕੌਰ, ਅਮਨਦੀਪ ਕੌਰ, ਰਣਜੀਤ ਕੌਰ, ਜਤਿੰਦਰਪਾਲ ਸਿੰਘ, ਮਾਸਟਰ ਅਸ਼ੋਕ ਕੁਮਾਰ, ਪਰਿਮਲ ਸਿੰਘ, ਰਿਤੂ, ਰਾਜਵਿੰਦਰ ਕੌਰ ਅਤੇ ਮਨਦੀਪ ਕੌਰ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਸਾਇੰਸ ਬੀਐਮ ਕੰਚਨ ਵੱਲੋਂ ਨਿਭਾਈ ਗਈ। ਇਸ ਮੌਕੇ ਭਾਗ ਲੈਣ ਵਾਲੇ ਸਮੂਹ ਅਧਿਆਪਕ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਾਇੰਸ, ਹਿੰਦੀ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ ਅਤੇ ਵੋਕੇਸ਼ਨਲ ਵਿਸ਼ਿਆਂ ਦੇ ਮੁਕਾਬਲੇ ਸ਼ਨੀਵਾਰ ਨੂੰ ਟੀਚਰ ਟੈਸਟ ਦੇ ਦੂਸਰੇ ਦਿਨ ਕਰਵਾਏ ਜਾਣਗੇ।

ਸੰਤ ਰਤਨ ਦਾਸ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਸਮਾਗਮ 16 ਅਕਤੂਬਰ ਦਿਨ ਐਤਵਾਰ ਨੂੰ

ਤਸਵੀਰ ਸੰਤ ਰਾਮ ਸਰੂਪ ਗਿਆਨੀ ਜੀ।   

ਅਮਰਜੀਤ ਸਿੰਘ ਜੰਡੂ ਸਿੰਘਾ- ਸੰਤ ਰਤਨ ਦਾਸ ਜੀ ਅਤੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਡੇਰਾ ਸ਼੍ਰੀ ਨਿਊ ਰਤਨਪੁਰੀ ਪਿੰਡ ਪੋਲੀਆਂ ਜਿਲ੍ਹਾ ਉੂਨਾਂ ਵਿਖੇ ਸਲਾਨਾਂ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜ਼ਿ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ 16 ਅਕਤੂਬਰ ਦਿਨ ਐਤਵਾਰ ਨੂੰ ਬਹੁਤ ਉਤਸ਼ਾਹ ਅਤੇ ਸਤਿਕਾਰ ਸਹਿਤ ਮਨਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 16 ਅਕਤੂਬਰ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਜੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਪਰੰਤ ਸ਼੍ਰੀ ਸ਼ੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਉਨ੍ਹਾਂ ਕਿਹਾ 16 ਅਕਤੂਬਰ ਨੂੰ ਹੀ ਸਵੇਰੇ 11 ਤੋਂ 1 ਵਜੇ ਤੱਕ ਸੰਤ ਸਮਾਗਮ ਹੋਵੇਗਾ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਅਤੇ ਗੁਰਬਾਣੀ ਕੀਰਤਨ ਰਾਹੀਂ ਨਿਹਾਨ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਗੱਦੀ ਨਸ਼ੀਨ ਸੰਤ ਰਾਮ ਸਰੂਪ ਗਿਆਨੀ ਜੀ ਬੋਲੀਨੇ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।



Thursday, 13 October 2022

1 ਕਿੱਲੋ 200 ਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ (ਅਮਰਜੀਤ ਸਿੰਘ)- ਜਲੰਧਰ ਦਿਹਾਤੀ CIA STAFF ਦੀ ਪੁਲਿਸ ਨੇ 1 ਕਿੱਲੋ 200 ਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 1 ਕਿੱਲੋ 200 ਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।

         ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 11-10-2022 ਨੂੰ ਏ.ਐਸ.ਆਈ ਗੁਰਮੀਤ ਰਾਮ ਨੇ ਬਾ-ਹੱਦ ਰਕਬਾ ਗੇਟ ਪਿੰਡ ਬੇਗਮਪੁਰਾ ਏਰੀਆ ਥਾਣਾ ਪਤਾਰਾ ਤੋਂ ਇੱਕ ਵਿਅਕਤੀ ਕੁਲਵੀਰ ਚੰਦ ਉਰਫ ਕਾਲਾ ਪੁੱਤਰ ਗੁਰਦੇਵ ਚੰਦ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ 1 ਕਿੱਲੋ 200 ਗ੍ਰਾਮ ਅਫੀਮ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਸੀ, ਜਿਸਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 79 ਮਿਤੀ 11-10-2022 ਜੁਰਮ 18-ਬੀ 61-85-NDPS Act ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਸੇ ਹੋਣ ਦੀ ਸੰਭਾਵਨਾ ਹੈ।

ਡਾ. ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਹਰੇਕ ਵਰਗ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ : ਬੇਗਮਪੁਰਾ ਟਾਈਗਰ ਫੋਰਸ


ਬੇਗਮਪੁਰਾ ਟਾਈਗਰ ਫੋਰਸ ਰਜਿ. ਦੀ ਮੀਟਿੰਗ ਪਿੰਡ ਸੀਣਾਂ ਵਿਖੇ ਹੋਈ   

ਹੁਸ਼ਿਆਰਪੁਰ 13 ਅਕਤੂਬਰ (ਤਰਸੇਮ ਦੀਵਾਨਾ)- ਦੇਸ਼ ਵਿਦੇਸ਼ ਦੇ ਹਰ ਕੋਨੇ ਵਿੱਚ ਯੂਨਿਟ ਸਥਾਪਤ ਕਰਨ ਲਈ ਬੇਗਮਪੁਰਾ ਟਾਈਗਰ ਫੋਰਸ ਰਜਿ. ਵੱਲੋਂ ਚਲਾਈ ਮੁਹਿੰਮ ਤਹਿਤ ਸਨੀ ਸੀਣਾ ਪ੍ਰਧਾਨ ਹਲਕਾ ਚੱਬੇਵਾਲ ਬੇਗਮਪੁਰਾ ਟਾਈਗਰ ਫੋਰਸ ਰਜਿ. ਦੀ ਵਿਸ਼ੇਸ਼ ਅਗਵਾਈ ਵਿੱਚ ਪਿੰਡ ਸੀਣਾ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਵੀਰਪਾਲ ਠਰੋਲੀ ਪੰਜਾਬ ਪ੍ਰਧਾਨ, ਸੰਜੀਵ ਕੁਮਾਰ ਅੱਤੋਵਾਲ ਪੰਜਾਬ ਸਕੱਤਰ, ਹੰਸਰਾਜ ਅਸਲਾਮਾਬਾਦ ਦੋਆਬਾ ਪ੍ਰਧਾਨ, ਹਰਨੇਕ ਅਜਨੋਹਾ ਸੀਨੀਅਰ ਉੱਪ ਪ੍ਰਧਾਨ ਦੋਆਬਾ, ਜੱਸਾ ਨੰਦਨ ਇੰਚਾਰਜ ਦੋਆਬਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪੰਜਾਬ ਸਕੱਤਰ ਸੰਜੀਵ ਕੁਮਾਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਹੋਣੀ ਜ਼ਰੂਰੀ ਹੈ। ਉਸ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਜਿਸ ਦੇਸ਼ ਦੀ ਸਰਕਾਰ ਆਮ ਜਨਤਾ ਦੀ ਹਰੇਕ ਸਮੱਸਿਆ ਪ੍ਰਤੀ ਜਾਗਰੂਕ ਹੋਵੇ। ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਲਿਖੇ ਸੰਵਿਧਾਨ ਵਿੱਚ ਹਰੇਕ ਵਰਗ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ। ਪ੍ਰੰਤੂ ਕੁਝ ਰਾਜਨੀਤਕ ਪਾਰਟੀਆਂ ਦੇ ਲੀਡਰ ਅਜਿਹੇ ਸੰਵਿਧਾਨ ਨਾਲ ਛੇੜਛਾੜ ਕਰ ਰਹੇ ਹਨ। ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਫੋਰਸ ਦੀ ਪੰਜਾਬ ਬਾਡੀ ਦਾ ਵਿਸਥਾਰ ਕਰਦਿਆਂ ਭੁਪਿੰਦਰ ਭਿੰਦਾ ਨੂੰ ਪਿੰਡ ਸੀਣਾ ਦਾ ਪ੍ਰਧਾਨ, ਸੰਦੀਪ ਕੁਮਾਰ ਜੱਲੋਵਾਲ ਨੂੰ ਹਲਕਾ ਚੱਬੇਵਾਲ ਤੋਂ ਸੀਨੀਅਰ ਮੀਤ ਪ੍ਰਧਾਨ ਅਤੇ ਬਿੰਦਰ ਖਨੂਰ ਨੂੰ ਪਿੰਡ ਖਨੂਰ ਦਾ ਪਿੰਡ ਪੱਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾਂ ਦੇ ਨਾਲ ਵਿਜੇ ਕੁਮਾਰ, ਪਵਨ ਕੁਮਾਰ, ਓਮ ਦੱਤ, ਸਰਬਜੀਤ, ਮਨਦੀਪ, ਰੇਸ਼ਮ ਚੰਦ, ਜਸਵਿੰਦਰ ਕਪਿਲਾ ਆਦਿ ਨੂੰ ਸੰਗਠਨ ਦੇ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਫੋਰਸ ਵਲੋ ਨਵ ਨਿਯੁਕਤ ਕੀਤੇ ਅਹੁਦੇਦਾਰਾ ਅਤੇ ਮੈਬਰਾ ਨੇ ਪ੍ਰਣ ਕੀਤਾ ਕਿ ਫੋਰਸ ਵਲੋ ਸੌੰਪੀ ਗਈ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗੇ ਫੋਰਸ ਵਲੋ ਦਿੱਤੇ ਗਏ ਸੰਦੇਸ਼ ਨੂੰ ਹਰ ਪਿੰਡ ਵਿੱਚ ਪਹੁੰਚਾਣ ਵਿੱਚ ਦਿੱਨ ਰਾਤ ਇੱਕ ਕਰਾਗੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਸੀਣਾਂ ਦੇ ਅਹੁਦੇਦਾਰ ਬਿਸ਼ਨ ਚੰਦ, ਮਿਹਤਰ ਸਿੰਘ, ਨਿਰੰਜਣ ਸਿੰਘ, ਦੇਵਰਾਜ ਨੰਬਰਦਾਰ, ਬਲਜੀਤ ਸਿੰਘ, ਮੇਜਰ ਸਿੰਘ ਆਦਿ ਨੇ ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬੇਗਮਪੁਰਾ ਟਾਈਗਰ ਫੋਰਸ ਰਜਿ.ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਰਹਿਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਹੋਰਾਂ ਤੋਂ ਇਲਾਵਾ, ਅਸ਼ੋਕ ਕੁਮਾਰ ਕਟੋਚ ਜ਼ਿਲ੍ਹਾ ਸਕੱਤਰ, ਸੁਸ਼ਾਂਤ ਮੰਮਣ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਮਹਿੰਦਰ ਸਿੰਘ ਅੱਤੋਵਾਲ, ਬਿਸ਼ਨਪਾਲ ਸ਼ਹਿਰੀ ਪ੍ਰਧਾਨ, ਕਮਲਜੀਤ ਮਾਂਝੀ ਸੀਨੀਅਰ ਬਲਾਕ ਪ੍ਰਧਾਨ ਆਦਿ ਵੀ ਮੌਜੂਦ ਸਨ। 

ਦੁਸਹਿਰਾ ਕਮੇਟੀ ਆਦਮਪੁਰ ਵਲੋਂ ਰਾਮ-ਭਰਤ ਮਿਲਾਪ ਦਾ ਕੀਤਾ ਗਿਆ, ਸੁੰਦਰ ਮੰਚਨ


ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਦੁਸਹਿਰਾ ਕਮੇਟੀ ਆਦਮਪੁਰ ਵੱਲੋਂ ਆਰੀਆ ਸਮਾਜ ਮੰਦਰ ਵਿਖੇ ਰਾਮ-ਭਰਤ ਮਿਲਾਪ ਦਾ ਸੁੰਦਰ ਮੰਚਨ ਦਾ ਆਯੋਜ਼ਨ ਦਸਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜੀਵ ਸਿੰਗਲਾ ਦੀ ਅਗਵਾਹੀ ਵਿੱਚ ਕੀਤਾ ਗਿਆ। ਮੰਚਨ ਵਿਚ ਦਿਖਾਇਆ ਗਿਆ, ਕਿ ਮਹਾਰਾਜਾ ਦਸ਼ਰਥ ਨੂੰ ਮਜਬੂਰ ਕੀਤਾ ਗਿਆ ਕਿ ਭਗਵਾਨ ਰਾਮ ਨੂੰ 14 ਸਾਲਾਂ ਦਾ ਵਨਵਾਸ ਦਿੱਤਾ ਜਾਵੇ ਅਤੇ ਭਰਤ ਨੂੰ ਰਾਜ ਸੌਂਪਿਆ ਜਾਵੇ। ਮਹਾਰਾਜ ਦਸ਼ਰਥ ਨੂੰ ਮਜਬੂਰ ਹੋ ਕੇ ਭਗਵਾਨ ਰਾਮ ਤੇ ਉਨ੍ਹਾਂ ਦੀ ਪਤਨੀ ਦੇਵੀ ਸੀਤਾ ਨੂੰ 14 ਸਾਲ ਦਾ ਵਨਵਾਸ ਦਾ ਹੁਕਮ ਦਿੱਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਦੇ ਛੋਟੇ ਭਰਾ ਲਛਮਣ ਨੇ ਵੀ ਜੰਗਲ ਵਿਚ ਨਾਲ ਜਾਣ ਦਾ ਫ਼ੈਸਲਾ ਕੀਤਾ । ਇਸ ਬਾਬਤ ਛੋਟੇ ਰਾਜ ਕੁਮਾਰਾਂ ਭਰਤ ਅਤੇ ਸ਼ਤਰੂਗਨ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਉਹ ਆਪਣੇ ਨਾਨਾ ਜੀ ਦੇ ਘਰ ਗਏ ਹੁੰਦੇ ਸਨ ਤੇ ਇਸ ਵਿਚ ਪੁੱਤਰ ਰਾਮ ਦੇ ਵਿਛੋੜੇ ਕਾਰਨ ਮਹਾਰਾਜ ਦਸ਼ਰਥ ਦੀ ਮੌਤ ਹੋ ਜਾਂਦੀ ਹੈ ਤੇ ਇਹ ਖ਼ਬਰ ਮਿਲਦੇ ਹੀ ਭਰਤ ਤੇ ਸ਼ਤਰੂਗਨ ਘਰ ਵਾਸ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਭਗਵਾਨ ਰਾਮ ਦੇ ਵਨਵਾਸ ਬਾਰੇ ਪਤਾ ਲੱਗਦਾ ਹੈ ਤੇ ਰਾਜ ਕੁਮਾਰ ਭਰਤ ਭਗਵਾਨ ਰਾਮ ਅਤੇ ਲਛਮਣ ਤੇ ਦੇਵੀ ਸੀਤਾ ਨੂੰ ਮਿਲਣ ਲਈ ਚਿਤਰਕੂਟ ਮਿਲਣ ਲਈ ਨਿਕਲ ਜਾਂਦੇ ਹਨ। ਇਸ ਤੋਂ ਬਾਅਦ ਰਾਮ ਤੇ ਭਰਤ ਮਿਲਾਪ ਦਾ ਸੁੰਦਰ ਮੰਚਨ ਕਲਾਕਾਰਾਂ ਵਲੋਂ ਬਾਖ਼ੂਬੀ ਪੇਸ਼ ਕੀਤਾ ਗਿਆ, ਜਿਸ ਵਿਚ ਦਿਖਾਇਆ ਗਿਆ ਕਿ ਰਾਜਕੁਮਾਰ ਭਰਤ ਭਗਵਾਨ ਰਾਮ ਨੂੰ ਵੇਖਦੇ ਸਾਰ ਹੀ ਉਨ੍ਹਾਂ ਦੇ ਪੈਰ ਵਿਚ ਗਿਰ ਕੇ ਨਮਨ ਕਰਦੇ ਹਨ ਤੇ ਪਿਤਾ ਮਹਾਰਾਜ ਦਸ਼ਰਥ ਦੀ ਮੌਤ ਦੀ ਜਾਣਕਾਰੀ ਦਿੰਦੇ ਹਨ।
ਇਸ ਮੌਕੇ ਪ੍ਰਧਾਨ ਸ਼੍ਰੀ ਰਾਜੀਵ ਸਿੰਗਲਾ, ਈ.ਓ ਰਾਮਜੀਤ ਨਗਰ ਕੌਂਸਲ ਆਦਮਪੁਰ, ਮਨਮੋਹਨ ਸਿੰਘ ਬਾਬਾ ਸਮਾਜ ਸੇਵਕ, ਸਮਾਜ ਸੇਵਕ ਰਾਜ ਕੁਮਾਰ ਪਾਲ, ਸੱਤਪਾਲ ਬਜਾਜ, ਰਾਜ ਕੁਮਾਰ, ਦਸ਼ਵਿੰਦਰ ਕੁਮਾਰ ਚਾਂਦ, ਦਲਜੀਤ ਸਿੰਘ ਭੱਟੀ, ਮਾਸਟਰ ਜੁਗਲ ਕਿਸ਼ੋਰ, ਅਕਸ਼ੈਦੀਪ ਸ਼ਰਮਾ, ਦਿਨਕਰ ਸਿੰਗਲਾ, ਮਾਨਵ ਕੋਚਰ, ਵਿਜੇ ਯਾਦਵ, ਲਵਲੀ ਯਾਦਵ, ਰਵੀ ਬਾਂਸਲ, ਬਲਵੀਰ ਗੀਰੀ, ਰਾਕੇਸ਼ ਅਗਰਵਾਲ, ਕਰਮਵੀਰ ਕੈਹੜ, ਸੁਦਾਮਾ ਭਗਤ, ਲੱਕੀ ਅਗਰਵਾਲ, ਸੁਰਿੰਦਰ ਬੱਗਾ, ਜੀ.ਐਂਸ ਬੋਪਾਰਾਏ, ਨਰਿੰਦਰ ਕੁੱਕੂ, ਸੁਸ਼ੀਲ ਡੋਗਰਾ, ਪਰਮਜੀਤ ਸਿੰਘ ਰਾਜਵੰਸ਼ ਪ੍ਰਧਾਨ, ਵਿਨੋਦ ਕੁਮਾਰ ਟੰਡਨ, ਜੈਮਿਨੀ ਜੱਗੀ, ਜਸਕਰਨ ਸਿੰਘ ਢਿੱਲੋਂ, ਕੁਲਵਿੰਦਰ, ਰਮਨ ਆਦਮਪੁਰ, ਸਤਵਿੰਦਰ ਅਰੋੜਾ, ਪਰਵੀਨ ਕੁਮਾਰ, ਰਮੇਸ਼ ਗੁਪਤਾ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

Wednesday, 12 October 2022

ਜ਼ਿਲ੍ਹਾ ਪੱਧਰੀ "ਕਲਾ ਉਤਸਵ" ਮੁਕਾਬਲੇ ਕਰਵਾਏ ਗਏ


ਜਲੰਧਰ (ਖ਼ਬਰਸਾਰ ਬਿਊਰੌ)- ਭਾਰਤ ਸਰਕਾਰ ਪ੍ਰੋਜੈਕਟ ਸਮੱਗਰਾ ਸਿੱਖਿਆ ਅਭਿਆਸ ਤਹਿਤ "ਕਲਾ ਉਤਸਵ" ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਸਥਾਨਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਅਤੇ ਐਸ.ਡੀ ਫੁੱਲਰਵਾਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਕਲਾ ਉਤਸਵ ਪ੍ਰਿੰਸੀਪਲ ਦਿਨੇਸ਼ ਵਰਮਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਕਲਾ ਉਤਸਵ ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਲਾਸੀਕਲ ਨਾਚ, ਲੋਕ ਨਾਚ, ਮੋਨੋ ਐਕਟਿੰਗ, ਪੇਂਟਿੰਗ, 3-ਡੀ ਆਰਟ, ਵੋਕਲ ਕਲਾਸੀਕਲ ਗੀਤ, ਲੋਕ-ਗੀਤ ਗਾਇਨ ਆਦਿ ਮੁਕਾਬਲਿਆਂ ਵਿੱਚ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਭਾਗ ਲਿਆ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੀਵ ਜੋਸ਼ੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਨੋਡਲ ਅਫਸਰ ਪ੍ਰਿੰਸੀਪਲ ਦਿਨੇਸ਼ ਵਰਮਾ, ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਪ੍ਰਿੰਸੀਪਲ ਮਨਿੰਦਰ ਕੌਰ, ਪ੍ਰਿੰਸੀਪਲ ਸੰਗੀਤਾ ਭਾਟੀਆ, ਪ੍ਰਿੰਸੀਪਲ ਪਰਮਿੰਦਰ ਫਲੋਰਾ, ਪ੍ਰਿੰਸੀਪਲ ਕੁਲਜੀਤ ਕੌਰ, ਪ੍ਰਿੰਸੀਪਲ ਹਰਜਿੰਦਰ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਵਿਚ ਲੈਕਚਰਰਾਰ ਵੰਦਨਾ ਸ਼ਰਮਾ, ਰਾਜਵਿੰਦਰ ਕੌਰ, ਜਯੋਤੀ, ਰਮੇਸ਼ ਪਾਲ, ਸੁਨੀਤਾ, ਪੁਨੀਤ, ਸੁਖਵਿੰਦਰ ਸਿੰਘ, ਮਨਦੀਪ ਕੌਰ ਅਤੇ ਵਿਕਰਮ ਸਿੰਘ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਜ਼ਿਲ੍ਹਾ ਮੈਂਟਰ ਜਸਵਿੰਦਰ ਸਿੰਘ, ਜ਼ਿਲ੍ਹਾ ਮੈਂਟਰ ਹਰਜੀਤ ਬਾਵਾ, ਲੈਕਚਰਾਰ ਹਰਦਰਸ਼ਨ ਸਿੰਘ, ਹਰਜੀਤ ਸਿੰਘ, ਹਨੀ, ਬਲਜੀਤ ਕੌਰ ਬੱਲ ਤੋਂ ਅਲਾਵਾ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਨਾਲ ਆਏ ਗਾਈਡ ਅਧਿਆਪਕ ਵੀ ਹਾਜ਼ਰ ਸਨ।

Tuesday, 11 October 2022

ਨਵੇਂ ਸਾਲ ਦੇ ਕਲੰਡਰ ਅਤੇ ਡਾਇਰੀ ਵਾਸਤੇ ਕੀਤੀ ਗਈ ਮੀਟਿੰਗ -ਡਾਕਟਰ ਖੇੜਾ।


ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ, ਮਨੇਸ ਕੁਮਾਰ ਯਾਦਵ ਕੌਮੀ ਉਪ ਚੇਅਰਮੈਨ, ਵਰਿੰਦਰ ਕੌਰ ਜਨਰਲ ਸਕੱਤਰ ਪੰਜਾਬ ਅਤੇ ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਨਵੇਂ ਸਾਲ 2023 ਦੀ ਡਾਇਰੀ ਅਤੇ ਨਵੇਂ ਸਾਲ 2023 ਦਾ ਕਲੰਡਰ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੇ ਇੱਕ ਅਹਿਮ ਫੈਸਲਾ ਲਿਆ ਗਿਆ ਕਿ ਜਿਵੇਂ ਕਲੰਡਰ ਵਾਸਤੇ ਫੰਡ ਆਵੇ ਗਾ ਉਵੇਂ ਹੀ ਸੀਰੀਅਲ ਵਾਇਜ਼ ਹੀ ਫੋਟੋਆਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੇ ਸੁਭਾਅ ਨੂੰ ਵਿਚਾਰ ਅਧੀਨ ਰੱਖਿਆ ਗਿਆ ਹੈ। ਜਲਦੀ ਹੀ ਇਸ ਤੇ ਵਿਚਾਰ ਕੀਤੀ ਜਾਵੇ ਗੀ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਨਾ ਵਰਤੀਆਂ ਜਾਣ ਕਿਉਂਕਿ ਜ਼ਿਆਦਾਤਰ ਦੁੱਧ ਤੋਂ ਬਣੀਆਂ ਚੀਜ਼ਾਂ ਵਨਾਵਟੀ ਦੁੱਧ ਤੋਂ ਤਿਆਰ ਕੀਤੀਆਂ ਜਾਣਗੀਆਂ ਕਿਉਂਕਿ ਜਿੰਨੇਂ ਦੁੱਧ ਦੀ ਖ਼ਪਤ ਹੈ ਅਸਲ ਵਿਚ ਉਨ੍ਹੇਂ ਦੁੱਧ ਦੀ ਪੈਦਾਵਾਰ ਨਹੀਂ ਹੈ। ਹੋਰਨਾਂ ਤੋਂ ਇਲਾਵਾ ਪਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਅੰਗਰੇਜ਼ ਸਿੰਘ ਚੇਅਰਮੈਨ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ ਚੰਡੀਗੜ੍ਹ,ਮਾਡਵੀ ਸਿੰਘ ਉਪ ਪ੍ਰਧਾਨ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਕੌਰ ਚੰਡੀਗੜ੍ਹ,ਰੀਚਾ ਰਾਣੀ ਕੁਮਾਰ,ਚੰਦਰਾ ਪ੍ਰਭਾ ਉਪਾਧਿਆਇ, ਕਸ਼ਿਸ਼ ਸ਼ਰਮਾ, ਸੰਜੀਵ ਕੁਮਾਰ ਐਡਵਾਇਜ਼ਰ, ਸਰਬਜੀਤ ਕੌਰ ਉਪ ਚੇਅਰਪਰਸਨ, ਮਨਦੀਪ ਕੌਰ ਮੋਹਾਲੀ , ਸ਼ਬਨਮ, ਇਕਬਾਲ ਕੌਰ ਮੀਤ ਪ੍ਰਧਾਨ, ਹਿਮਾਂਸ਼ੂ ਗਰਗ ਚੇਅਰਮੈਨ ਲੀਗਲ ਸੈੱਲ ਅਤੇ ਮਲਾਗਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਐੱਮ.ਐੱਲ.ਏ ਬਲਕਾਰ ਸਿੰਘ ਨੇ ਸਾਬਕਾ ਸੰਮਤੀ ਮੈਂਬਰ ਰਾਮ ਸਰੂਪ ਜੰਡੂ ਸਿੰਘਾ ਦੇ ਨੋਜਵਾਨ ਭਤੀਜੇ ਦੀ ਮੋਤ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ


ਜੰਡੂ ਸਿੰਘਾ ਵਿੱਚ ਰਾਮ ਸਰੂਪ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਐੱਮ.ਐੱਲ.ਏ ਬਲਕਾਰ ਸਿੰਘ ਅਤੇ ਸਾਥੀ, ਇੰਨਸੈਟ ਲਈ ਮਿ੍ਰਤਕ ਨੋਜਵਾਨ ਯੋਗਰਾਜ ਦੀ ਤਸਵੀਰ। 

ਆਦਮਪੁਰ (ਅਮਰਜੀਤ ਸਿੰਘ)– ਬੀਤੇ ਦਿਨ ਜੰਡੂ ਸਿੰਘਾ ਦੇ ਸਾਬਕਾ ਸੰਮਤੀ ਮੈਂਬਰ ਰਾਮ ਸਰੂਪ ਝੱਮਟ ਦੇ ਨੋਜਵਾਨ ਭਤੀਜੇ ਯੋਗਰਾਜ ਝੱਮਟ ਪੁੱਤਰ ਕਮਲਜੀਤ ਝੱਮਟ (25 ਸਾਲ) ਵਾਸੀ ਘਾਗ ਪੱਟੀ ਜੰਡੂ ਸਿੰਘਾ ਦਾ ਦੇਹਾਂਤ ਹੋ ਗਿਆ ਸੀ। ਜਿਸਦੇ ਚੱਲਦੇ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ ਬਲਕਾਰ ਸਿੰਘ ਅਤੇ ਸਾਥੀਆਂ ਨੇ ਅੱਜ ਰਾਮ ਸਰੂਪ ਝੱਮਟ ਦੇ ਸਕੇ ਭਰਾ ਕਮਲਜੀਤ ਅਤੇ ਸਮੂਹ ਝੱਮਟ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਪਰਿਵਾਰ ਦੇ ਇੱਕਲੋਤੇ ਨੋਜਵਾਨ ਪੁੱਤਰ ਦਾ ਅਚਾਨਕ ਸੰਸਾਰ ਤੋਂ ਚਲੇ ਜਾਣਾ ਬਹੁਤ ਦੁੱਖਦਾਈ ਸਮਾਚਾਰ ਹੈ ਅਤੇ ਝੱਮਟ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਰੂਪ ਲਾਲ, ਕਸ਼ਮੀਰੀ ਲਾਲ, ਜਸਵਿੰਦਰ ਸਿੰਘ ਕਬੂਲਪੁਰ, ਡਾ.ਵੀਰਪ੍ਰਤਾਪ ਸਿੰਘ, ਇੰਦਰਜੀਤ ਸਿੰਘ ਖਾਲਸਾ, ਸ਼ਿਵ ਕੁਮਾਰ ਛੱਬਾ, ਦੇਸ਼ ਪਾਲ, ਰਾਜਨ ਬੈਂਸ, ਮਨੋਜ ਬੈਂਸ, ਸੁਰਿੰਦਰ ਛਿੰਦਾ ਕੁੱਕ, ਪਾਲੀ, ਕਮਲਜੀਤ ਰਾਜੂ, ਰਾਜ ਕੁਮਾਰ ਬੰਗੜ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪੁੱਜੇ। 


ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ : ਬੇਗਮਪੁਰਾ ਟਾਈਗਰ ਫੋਰਸ


ਬੇਗਮਪੁਰਾ ਟਾਈਗਰ ਫੋਰਸ ਨੇ ਨਸ਼ੇ ਦੇ ਵਿਰੋਧ ਚ ਆਪ ਸਰਕਾਰ ਦਾ ਪੁਤਲਾ ਫੂਕਿਆ 

ਹੁਸ਼ਿਆਰਪੁਰ 09 ਅਕਤੂਬਰ (ਤਰਸੇਮ ਦੀਵਾਨਾ)- ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਅੱਜ ਦੇ ਨੌਜਵਾਨਾਂ ਦੇ ਮੋਢਿਆਂ ਤੇ ਹੀ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ। ਇਸ ਲਈ ਪੰਜਾਬ ਭਰ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਕਿਉਂਕਿ ਦੇਸ਼ ਦੀ ਜਵਾਨੀ ਨਸ਼ਿਆਂ ਵਿੱਚ ਪੈ ਕੇ ਖ਼ਤਮ ਹੁੰਦੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ ਰਜਿ. ਨੇ ਚੱਬੇਵਾਲ ਵਿਖੇ ਸੰਗਠਨ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਅਗਵਾਈ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਮੌਕੇ ਕੀਤਾ। ਇਸ ਮੌਕੇ ਹਾਜ਼ਰ ਫੋਰਸ ਦੇ ਹਲਕਾ ਚੱਬੇਵਾਲ ਤੋਂ ਪ੍ਰਧਾਨ ਸਨੀ ਸੀਣਾ, ਸੰਜੀਵ ਕੁਮਾਰ ਅੱਤੋਵਾਲ ਜਨਰਲ ਸਕੱਤਰ ਪੰਜਾਬ, ਦੋਆਬਾ ਪ੍ਰਧਾਨ ਹੰਸਰਾਜ ਇਸਲਾਮਾਬਾਦ, ਦੋਆਬਾ ਇੰਚਾਰਜ ਜੱਸਾ ਨੰਦਨ, ਹਰਨੇਕ ਅਜਨੋਹਾ ਸੀਨੀਅਰ ਮੀਤ ਪ੍ਰਧਾਨ ਦੁਆਬਾ, ਜ਼ਿਲ੍ਹਾ ਸਕੱਤਰ ਅਸ਼ੋਕ ਕੁਮਾਰ ਕਟੋਚ, ਸੀਨੀਅਰ ਮੀਤ ਪ੍ਰਧਾਨ ਸ਼ੈਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਫੋਰਸ ਦੇ ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਅਜਨੋਹਾ ਨੇ ਕਿਹਾ ਕਿ ਜਿੱਥੇ ਪੰਜਾਬ ਭਰ ਵਿਚ ਨਸ਼ੇ ਨੇ ਆਪਣੇ ਪੈਰ ਪਸਾਰੇ ਹੋਏ ਹਨ। ਇਸੇ ਤਰ੍ਹਾਂ ਪੰਜਾਬ ਦੇ ਹਰੇਕ ਥਾਣੇ ਦੇ ਇਲਾਕੇ ਵਿੱਚ ਨਸ਼ੇ ਦੀ ਕਾਫ਼ੀ ਭਰਮਾਰ ਹੈ ਅਤੇ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਪਰੰਤੂ ਪੁਲਸ ਪ੍ਰਸ਼ਾਸਨ ਵੱਲੋਂ ਮਾਈਨਿੰਗ ਤੋਂ ਇਲਾਵਾ ਹੋਰ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਫੋਰਸ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ। ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆ ਵਿੱਚ ਵਹਿਣ ਤੋਂ ਰੋਕਿਆ ਜਾ ਸਕੇ।

            ਸੰਗਠਨ ਦੇ ਵੱਖ ਵੱਖ ਅਹੁਦੇਦਾਰਾਂ ਨੇ ਸ਼ਰ੍ਹੇਆਮ ਵਿੱਕ ਰਹੇ ਨਸ਼ੇ ਦੇ ਸੰਬੰਧ ਵਿਚ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖ਼ਿਲਾਫ਼ ਇਸੇ ਤਰ੍ਹਾਂ ਹੀ ਢਿੱਲ ਵਰਤੀ ਜਾਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜਵਾਨੀ ਮੁੱਢ ਤੋਂ ਹੀ ਖਤਮ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਕੁਮਾਰ ਜੱਲੋਵਾਲ ਸੀਨੀਅਰ ਮੀਤ ਪ੍ਰਧਾਨ ਹਲਕਾ ਚੱਬੇਵਾਲ , ਕਮਲਜੀਤ ਮਾਂਝੀ ਸੀਨੀਅਰ ਬਲਾਕ ਪ੍ਰਧਾਨ, ਰਾਮ ਜੀ ਡਾਡਾ ਪ੍ਰਧਾਨ, ਮਨਜੀਤ ਬਲਾਕ ਵਾਈਸ ਪ੍ਰਧਾਨ, ਅਮਨਦੀਪ ਜਨਰਲ ਸਕੱਤਰ, ਮਨੀਸ਼ ਕੁਮਾਰ ਬਲਾਕ ਸਕੱਤਰ, ਲਖਵਿੰਦਰ ਸਿੰਘ, ਦਵਿੰਦਰ ਕੁਮਾਰ, ਨਿਤਿਨ ਕੁਮਾਰ, ਸੰਦੀਪ ਕੁਮਾਰ, ਬਿਸ਼ਨਪਾਲ ਸ਼ਹਿਰੀ ਪ੍ਰਧਾਨ, ਗਿਆਨ ਚੰਦ ਠਰੋਲੀ ਆਦਿ ਹਾਜ਼ਰ ਸਨ।


ਪਿੰਡ ਪੱਟੀ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ


ਸ਼ੋਭਾ ਯਾਤਰਾ ’ਚ ਸੰਗਤਾਂ ਦੀ ਵੱਖ-ਵੱਖ ਤਰਾਂ ਦੇ ਲੰਗਰ ਲਗਾ ਕੇ ਕੀਤੀ ਸੇਵਾ

ਹੁਸ਼ਿਆਰਪੁਰ, 9 ਅਕਤੂਬਰ: (ਤਰਸੇਮ ਦੀਵਾਨਾ)- ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜਿਥੇ ਪੂਰੀ ਦੁਨੀਆਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਉਥੇ ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ ’ਚ ਵੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਮੋਹਣ ਲਾਲ ਨੇ ਦੱਸਿਆ ਕਿ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ, ਸ਼ਬਦ ਕੀਰਤਨ, ਹਵਨ ਪਾਏ ਗਏ ਅਤੇ ਸੰਗਤਾਂ ਵਲੋਂ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ ਅਤੇ ਸਾਨੂੰ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਵਾਲਮੀਕ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਮੁੜ ਵਾਲਮੀਕ ਜੀ ਦੇ ਮੰਦਿਰ ’ਤੇ ਸਮਾਪਤ ਹੋਈ। ਰਸਤੇ ਵਿੱਚ ਪਿੰਡ ਵਾਸੀਆਂ ਵਲੋਂ  ਸੰਗਤਾਂ ਦੀ ਚਾਹ ਮਿਠਾਈਆਂ, ਫਲ ਅਤੇ ਹੋਰ ਵੱਖ-ਵੱਖ ਤਰਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਉਨਾਂ ਦੱਸਿਆ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜ ਪ੍ਰਭਾਤ ਫੇਰੀਆਂ ਵੀ ਉਲੀਕੀਆਂ ਗਈਆਂ ਸਨ। ਇਸ ਮੌਕੇ ’ਤੇ ਪੰਚ ਸੋਹਣ ਲਾਲ, ਦੀਪਕ, ਨਿਸ਼ਾਂਤ,  ਰਾਜੇਸ਼ ਕੁਮਾਰ, ਰੋਹਿਤ, ਪੁਨੀਤ, ਸਾਬੀ, ਸੰਦੀਪ, ਅਜੇ, ਆਸ਼ੂ, ਤਰਨਜੀਤ, ਰਵੀ, ਸਰਪੰਚ ਸ਼ਿੰਦਰ ਪਾਲ, ਸੋਹਣ ਸਿੰਘ ਬਡਵਾਲ, ਪੰਚ ਜਗਜੀਤ ਸਿੰਘ ਗਿੱਲ, ਪ੍ਰਗਟ ਸਿੰਘ ਖਾਬੜਾ, ਪਾਲ ਸਿੰਘ, ਪਵਨ ਨਿਊਜੀਲੈਂਡ, ਪਰਮਜੀਤ, ਅਸ਼ੋਕ ਕੁਮਾਰ, ਸੁਨੀਲ ਕੁਮਾਰ, ਸ਼ਿਵਾ, ਮਾਨਵ ਜੱਸੀ ਤੋਂ ਇਲਾਵਾ ਬੱਚੇ ਅਤੇ ਪਿੰਡ ਵਾਸੀ ਹਾਜ਼ਰ ਸਨ।


   

ਬੀਬੀ ਕਿਰਪਾਲ ਕੌਰ ਯਾਦਗਾਰੀ ਟਰੱਸਟ ਰੂਪਨਗਰ ਵੱਲੋਂ ਸੁਰਜੀਤ ਖੁਰਸ਼ੀਦੀ ਜੀ ਨੂੰ ਯਾਦ ਕਰਦਿਆਂ ਚੱਲਿਆ ਖੂਬਸੂਰਤ ਰਚਨਾਵਾਂ ਦਾ ਦੌਰ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 10  ਅਕਤੂਬਰ, 2022
: ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਵੱਲੋਂ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਕੀਤੀ ਗਈ ਇਕੱਤਰਤਾ ਵਿਚ ਚੱਲੇ ਸਾਹਿਤਕ ਦੌਰ ਦੌਰਾਨ ਮਰਹੂਮ ਲੇਖਕ ਸੁਰਜੀਤ ਖੁਰਸ਼ੀਦੀ ਜੀ ਨੂੰ ਯਾਦ ਕਰਦਿਆਂ ਸਾਹਿਤਕਾਰਾਂ ਨੇ ਆਪੋ- ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।  ਸੁਰਜੀਤ ਸਿੰਘ ਜੀਤ ਜੀ ਨੇ ਆਪਣੀ ਗ਼ਜ਼ਲ ‘ਜਦ ਵੀ ਕੋਲ ਬਿਠਾਇਆ ਖੁਦ ਨੂੰ’ ਨਾਲ, ਸੁਰਜੀਤ ਮੰਡ ਜੀ ਨੇ ਗ਼ਜ਼ਲ ‘ਆਵਣਗੇ ਲੈ ਕੇ ਮਸ਼ਕਾਂ’, ਮਨਦੀਪ ਰਿੰਪੀ ਨੇ ਰਚਨਾ ‘ਅੰਦਰਲਾ ਰਾਵਣ’, ਗੁਰਨਾਮ ਸਿੰਘ ਬਿਜਲੀ ਜੀ ਨੇ ਰਚਨਾ ‘ਤਹਿਜੀਬ‘ ਨਾਲ ਸਭ ਦੇ ਦਿਲਾਂ ਨੂੰ ਟੁੰਬਿਆ।  ਕੁਲਵਿੰਦਰ ਖੈਰਾਬਾਦ ਦੀ ਰਚਨਾ ‘ਅੱਜਕੱਲ ਦਿਲ ਉਦਾਸ ਹੈ’ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਯਤਿੰਦਰ ਮਾਹਲ, ਕਾਮਰੇਡ ਗੁਰਨਾਮ ਸਿੰਘ ਅਤੇ ਡਾ.ਗੁਰਪਾਲ ਸਿੰਘ ਜੀ ਨੇ ਅੱਜਕੱਲ ਦੇ ਦੌਰ ’ਤੇ ਬਹੁਤ ਸੰਜੀਦਾ ਵਿਚਾਰ ਪੇਸ਼ ਕੀਤੇ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਹਿਤਕ ਖੇਤਰ ਦੀ ਜਾਣੀ-ਪਛਾਣੀ ਸ਼ਖ਼ਸੀਅਤ ਸ੍ਰੀਮਤੀ ਮਨਦੀਪ ਰਿੰਪੀ ਨੇ ਦੱਸਿਆ ਕਿ ਪ੍ਰਧਾਨ ਯਤਿੰਦਰ ਕੌਰ ਮਾਹਲ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਹਾਜਰ ਸਾਹਿਤਕਾਰਾਂ ਨੇ ਸੁਰਜੀਤ ਖੁਰਸ਼ੀਦੀ ਜੀ ਬਾਰੇ ਨਿੱਠ ਕੇ ਵਿਚਾਰ- ਚਰਚਾ ਕੀਤੀ। ਯਾਦ ਰਹੇ ਕਿ ਸੁਰਜੀਤ ਖੁਰਸ਼ੀਦੀ ਜੀ ਨੇ ਭਾਸ਼ਾ ਵਿਗਿਆਨ ਦੀਆਂ ਤਿੰਨ ਪੁਸਤਕਾਂ, ਇੱਕ ਕਾਵਿ ਸੰਗਿ੍ਰਹ ਅਤੇ ‘ਮੀਨ ਪਿਆਸੀ’ ਨਾਮਕ ਕਹਾਣੀ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਇਆ ਹੈ। ਖੁਰਸ਼ੀਦੀ ਜੀ ਦੀਆਂ ਪੁਸਤਕਾਂ ‘ਆਓ ਸ਼ੁੱਧ ਪੰਜਾਬੀ ਸਿੱਖੀਏ’ ਅਤੇ ‘ਜਗਜੀਤ ਕੋਸ਼’ ’ਤੇ ਸਾਹਿਤਕ ਵਿਚਾਰਾਂ ਦੀ ਸਾਂਝ ਪਾਉਣ ਤੋਂ ਬਾਅਦ ਬੈਠਕ ਉਠਾ ਦਿੱਤੀ ਗਈ।

ਥਾਣਾ ਸਿਟੀ ਪੁਲੀਸ ਨੇ ਚੋਰੀ ਦੇ ਸਾਮਾਨ ਸਮੇਤ ਕੀਤਾ ਇੱਕ ਕਾਬੂ


ਹੁਸ਼ਿਆਰਪੁਰ,10 ਅਕਤੂਬਰ (ਤਰਸੇਮ ਦੀਵਾਨਾ)- ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਦੇਸ ਰਾਜ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਤੇ ਪਲਵਿੰਦਰ ਸਿੰਘ ਪੀਪੀਐਸ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਸਾਗ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਦੀਪ ਨਗਰ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਐਸਐਚਓ ਦੇਸਰਾਜ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਕੋਈ ਵਿਅਕਤੀ ਜੋ ਚੋਰੀਆਂ ਕਰਨ ਦਾ ਆਦੀ ਹੈ,ਚੋਰੀ ਦੇ ਸਾਮਾਨ ਸਮੇਤ ਰੇਲਵੇ ਸਟੇਸ਼ਨ ਤੋਂ ਫ਼ਗਵਾੜਾ ਰੋਡ ਵੱਲ ਨੂੰ ਜਾ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਏਐਸਆਈ  ਦੀਪੰਕਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਕਤ ਵਿਅਕਤੀ ਕੋਲ ਮੌਜੂਦ ਪਲਾਸਟਿਕ ਦੇ ਬੋਰੇ ਦੀ ਤਲਾਸ਼ੀ ਲਈ ਤੇ ਉਸ ਵਿੱਚੋਂ ਪਾਣੀ ਵਾਲੀਆਂ ਟੂਟੀਆਂ ਬਰਾਮਦ ਹੋਈਆਂ ਜਿਸ ਤੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰਬਰ 260 ਧਾਰਾ 379,411 ਆਈ ਪੀ ਸੀ ਤਹਿਤ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Sunday, 9 October 2022

ਲਵਲੀ ਯੂਨੀਵਸਿਟੀ ਦੇ ਵਿਦਿਆਰਥੀਆਂ ਨੇ ਰੁਪਏ ਦੀ ਬੱਚਤ ਕਰਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ


ਪਿੰਡ ਤੱਲਣ ਵਿੱਖੇ ਗੁਰੂ ਘਰ ਨਜ਼ਦੀਕ ਲਗਾਇਆ ਜਾਗਰੂਕਤਾ ਕੈਂਪ


ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਤੱਲਣ ਦੇ ਗੁਰੂ ਘਰ ਨਜ਼ਦੀਕ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਸ.ਈ.ਬੀ.ਆਈ ਦੇ ਸਹਿਯੋਗ ਨਾਲ ਅਤੇ ਪ੍ਰੋਫੈਸਰ ਅਨੂਪ ਮੋਨਟੀ ਦੀ ਦੇਖਰੇਖ ਹੇਠ ਲੋਕਾਂ ਨੂੰ ਰੁਪਏ ਦੀ ਬੱਚਤ ਕਰਨ ਅਤੇ ਬੀਮੇ ਦੀਆਂ ਸਕੀਮਾਂ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਰਾਜੀਵ ਠਾਕੁੱਰ ਜਲੰਧਰ ਬ੍ਰਾਂਚ ਹੈੱਡ ਹੈਲਥ ਇੰਸ਼ੋਰੈਨਸ ਐਚ.ਡੀ.ਐਫ.ਸੀ, ਹਿੰਮਾਂਸ਼ੂ ਸੂਰਮਾ ਏਜੰਸੀ ਮੈਨੇਜਰ ਨੇ ਉਚੇਚੇ ਤੋਰ ਤੇ ਪੁਹੱਚ ਕੇ ਲੋਕਾਂ ਨੂੰ ਜਿੰਦਗੀ ਵਿੱਚ ਰੁਪਏ ਦੀ ਬੱਚਤ ਕਰਨ, ਬੀਮਾ ਪਾਲਿਸੀਆਂ ਅਤੇ ਹੋਰ ਵੱਖ-ਵੱਖ ਸਾਧਨਾਂ ਦੀ ਜਾਣਕਾਰੀ ਦਿੱਤੀ ਗਈ। ਮੌਕੇ ਮੋਜੂਦ ਲੋਕਾਂ ਨੇ ਬੈਂਕ ਅਧਿਕਾਰੀਆਂ ਤੋਂ ਆਪਣੇ ਤੋਰ ਤੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਲਵਲੀ ਯੂਨੀਵਸਿਟੀ ਦੇ ਵਿਦਿਆਰਥੀ ਜੋਏਦੀਪ, ਸੁੰਦਾਨਸ਼ੂ, ਅਰਪਿੱਤਾ ਨੇ ਬੈਂਕ ਮੁਲਾਜ਼ਮਾਂ ਅਤੇ ਮੌਕੇ ਤੇ ਪੁੱਜੇ ਲੋਕਾਂ ਦਾ ਜਾਗਰੂਤਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।


ਬਣਾਵਟੀ ਦੁੱਧ ਨਾਲ ਤਿਆਰ ਮਿਠਿਆਈਆਂ ਲੋਕਾਂ ਨੂੰ ਬੀਮਾਰੀਆਂ ਵੱਲ ਨੂੰ ਧਕੇਲ ਸਕਦੀਆਂ ਹਨ- ਡਾਕਟਰ ਖੇੜਾ

ਸੀਮਾ ਸੈਣੀ ਬਣੀ ਬਲਾਕ ਚੇਅਰਪਰਸਨ ਇਸਤਰੀ ਵਿੰਗ


ਅੰਬਾਲਾ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੀ ਮਹੀਨਾਵਾਰ ਮੀਟਿੰਗ ਵਿਕਾਸ ਕਲੀਨਿਕ ਘੇਲ ਰੋਡ ਅੰਬਾਲਾ ਵਿਖੇ ਪਰਮੋਦ ਜੈਨ ਜ਼ਿਲ੍ਹਾ ਚੇਅਰਮੈਨ ਨੇ ਕਰਵਾਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਬੁੱਧੀਜੀਵੀ ਸੈਲ ਰਘਬੀਰ ਸਿੰਘ ਰਾਣਾ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ.ਟੀ.ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸੀਮਾ ਸੈਣੀ ਚੇਅਰਪਰਸਨ ਇਸਤਰੀ ਵਿੰਗ ਬਲਾਕ ਬੁਵੈਣ, ਪੰਕਜ਼ ਸੈਣੀ ਪ੍ਰਧਾਨ ਬਲਾਕ ਬੁਬੈਣ ਅਤੇ ਜਸਵੀਰ ਕੁਮਾਰ ਉਪ ਚੇਅਰਮੈਨ ਮੈਡੀਕਲ ਸੈੱਲ ਜ਼ਿਲ੍ਹਾ ਅੰਬਾਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਿਉਹਾਰ ਆ ਰਹੇ ਹਨ ਇਨ੍ਹਾਂ ਤਿਉਹਾਰਾਂ ਵਿੱਚ ਲੋਕਾਂ ਨੇ ਦੁੱਧ ਤੋਂ ਬਣੀਆਂ ਮਿਠਿਆਈਆਂ ਧੜਾਧੜ ਖਰੀਦਨੀਆ ਹਨ ਜਿਹੜੀਆਂ ਲੱਗਭਗ ਬਣਾਵਟੀ ਦੁੱਧ ਨਾਲ ਤਿਆਰ ਕੀਤੀਆਂ ਜਾਣਗੀਆਂ ਉਹ ਆਮ ਲੋਕਾਂ ਨੂੰ ਬੀਮਾਰੀਆਂ ਵੱਲ ਨੂੰ ਧਕੇਲ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਨਾ ਵਰਤਨ। ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਡਾਕਟਰ ਪਰਦੀਪ ਸੈਣੀ ਚੇਅਰਮੈਨ ਮੈਡੀਕਲ ਸੈੱਲ, ਰਾਮ ਕੁਮਾਰ ਵਰਮਾ ਮੀਡੀਆ ਕੰਟਰੋਲਰ, ਅਸ਼ੋਕ ਕੁਮਾਰ, ਅਮੀ ਚੰਦ ਜਨਰਲ ਸਕੱਤਰ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਵਿਕਾਸ ਕੁਮਾਰ ਸੈਣੀ, ਉਂਕਾਰ ਸਿੰਘ ਉਪ ਪ੍ਰਧਾਨ ਅਤੇ ਪਰਮਿੰਦਰ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।