Thursday, 29 June 2023

ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ


ਆਦਮਪੁਰ/ਜਲੰਧਰ 29 ਜੂਨ (ਅਮਰਜੀਤ ਸਿੰਘ)-
ਪਿੰਡ ਮੁਹੱਦੀਪੁਰ ਅਰਾਈਆਂ ਵਿੱਚ ਮੋਜੂਦ ਦਰਗਾਹ ਖਾਨਗਾਹ ਪੀਰ ਵਿਖੇ ਦੋ ਦਿਨਾਂ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ। ਅੱਜ ਇਸ ਜੋੜ ਮੇਲੇ ਸਬੰਧੀ ਪਹਿਲਾ ਬਾਬਾ ਜੀ ਦੀ ਦਰਗਾਹ ਤੇ ਚਿਰਾਗ ਰੋਸ਼ਨ ਕੀਤੇ ਗਏ। ਉਪਰੰਤ ਸੰਗਤਾਂ ਨੇ ਝੰਡੇ ਅਤੇ ਚਾਦਰ ਦੀ ਰਸਮ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੌਕੇ ਤੇ ਬਬਲੀ ਨਕਾਲ ਐਂਡ ਪਾਰਟੀ ਵੱਲੋਂ ਜਿਥੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਉਥੇ ਹਾਸਰਸ ਸਕਿੱਟਾਂ ਰਾਹੀਂ ਲੋਕਾਂ ਦੀ ਮੰਨੋਰੰਜਨ ਵੀ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਦਰਗਾਹ ਤੇ ਜੁੜੀਆਂ ਸਰਬੱਤ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਬਾਬਾ ਜੀ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ, ਪੰਚ ਹਰਜੀਤ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਰੁਲਦਾ ਸਿੰਘ, ਪੰਚ ਸੁਨੀਤਾ, ਪੰਚ ਸੁਖਵਿੰਦਰ ਕੌਰ, ਅਵਤਾਰ ਸਿੰਘ ਖੁਨਖੁਨ, ਮਨਜੀਤ ਸਿੰਘ ਸੁੱਖਾ, ਅਜੀਤ ਰਾਮ ਨੰਬਰਦਾਰ, ਕਾਮਰੇਡ ਸੁਰਜੀਤ ਸਿੰਘ ਕਨੇਡਾ, ਕਰਨਲ ਬੂਟਾ ਰਾਮ ਸਿੱਧੂ, ਗੁਰਦੇਵ ਸਿੰਘ ਕਨੇਡਾ, ਨਰਿੰਦਰ ਸਿੰਘ ਯੂ.ਕੇ, ਸੋਡੀ ਯੂ.ਕੇ, ਸੁਰਿੰਦਰ ਸਿੰਘ ਫੋਜ਼ੀ, ਗੁਰਿੰਦਰ ਸਿੰਘ ਗਿੰਦਾ ਤੇ ਜਤਿੰਦਰ ਸਿੰਘ ਯੂ.ਐਸ.ਏ,  ਬਲਜਿੰਦਰ ਸਿੰਘ ਗੋਲਾ, ਬਿਹਾਰੀ ਲਾਲ, ਜਗਦੀਸ਼ ਚੰਦਰ ਸਾਬਕਾ ਪੰਚ, ਬਲਵੀਰ ਕੌਰ, ਕੁਲਜੀਤ ਕੌਰ ਸਾਬਕਾ ਸੰਮਤੀ ਮੈਂਬਰ, ਮੈਡਮ ਰੂਬੀ, ਜਸਵੀਰ ਕੌਰ, ਕੁਲਵਿੰਦਰ ਕੌਰ ਸਾਬਕਾ ਪੰਚ, ਮਨਜੀਤ ਕੌਰ, ਗੁਰਬਖਸ਼ ਕੌਰ, ਗੁਰਦੇਵ ਕੌਰ, ਬਾਸ਼ਾ, ਦਲਵਿੰਦਰ ਸਿੰਘ, ਕਸ਼ਮੀਰੀ ਲਾਲ, ਸੰਤੋਖ ਰਾਮ (ਐਸ.ਬੀ.ਆਈ), ਗੋਪੀ, ਅਬੀ, ਦੀਪਾ ਢੋਲੀ, ਸ਼ਾਨੂੰ, ਬਿੰਦੂ, ਤੰਨੂੰ ਤੇ ਹੋਰ ਸੇਵਾਦਾਰ ਹਾਜ਼ਰ ਸਨ।


ਜੰਡੂ ਸਿੰਘਾ ਵਿੱਚ ਚਾਦਰ ਤੇ ਝੰਡੇ ਦੀ ਰਸਮ ਨਾਲ ਤਕੀਏ ਦੇ ਮੇਲੇ ਦੀ ਹੋਈ ਸ਼ੁਰੂਆਤ

 


ਅਮਰਜੀਤ ਸਿੰਘ ਜੰਡੂ ਸਿੰਘਾ-
ਨਗਰ ਵਿੱਚ ਮੌਜੂਦ ਪੁਰਾਤਨ ਦਰਗਾਹ ਪੀਰ ਬਾਬਾ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲੇ ਸਬੰਧੀ ਅੱਜ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਚਾਦਰ ਤੇ ਝੰਡੇ ਦੀ ਰਮਸ ਪ੍ਰਬੰਧਕਾਂ, ਗ੍ਰਾਮ ਪੰਚਾਇਤ ਮੈਂਬਰਾਂ, ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਅਦਾ ਕੀਤੀ ਗਈ। ਅੱਜ ਸਵੇਰ ਤੱੜਕਸਾਰ ਤੋਂ ਹੀ ਸੰਗਤਾਂ ਦਰਗਾਹ ਵਿਖੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦੇ ਦਰਬਾਰ ਵਿਖੇ ਚਾਦਰ ਅਤੇ ਨਿਆਜ਼ਾਂ ਭੇਟ ਕੀਤੀਆਂ ਗਈਆਂ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਤੇ ਹੋਰ ਮੈਂਬਰਾਂ ਨੇ ਦਸਿਆ ਅੱਜ ਜੋੜ ਮੇਲੇ ਦੇ ਸਬੰਧ ਵਿੱਚ 10 ਤੋਂ 12 ਵਜੇ ਤੱਕ ਮਹਿਫਿਲੇ-ਏ- ਕੱਵਾਲੀ ਅਤੇ 11 ਤੋਂ 2 ਵਜੇ ਤੱਕ ਨਕਲਾਂ ਦਾ ਸਮਾਗਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲਿਆਂ ਵੱਲੋਂ ਪੇਸ਼ ਕੀਤਾ ਗਿਆ ਅਤੇ ਦੁਪਿਹਰ 2 ਵਜੇ ਤੋਂ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਪ੍ਰਬੰਧਕਾਂ ਨੇ ਕਿਹਾ  30 ਜੂਨ ਦੇ ਸਮਾਗਮਾਂ ਵਿੱਚ 11 ਤੋਂ 1 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਅਤੇ 1 ਤੋ 5 ਵਜੇ ਤੱਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਣਗੇ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਕੁਸ਼ਤੀ ਮੁਕਾਬਲੇ ਹੋਣਗੇ। ਜਿਸ ਵਿੱਚ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਰੋਜ਼ੀ ਕਪੂਰਥਲਾ ਅਤੇ ਕਾਲੂ ਬਾਰੋਵਾਲੀਆ ਵਿਚਕਾਰ ਹੋਣਗੇ। ਜਿਨਾਂ ਵਿੱਚੋਂ ਜੈਤੂ ਪਹਿਲਵਾਨ ਨੂੰ ਯੂ.ਕੇ ਵਾਲੇ ਵੀਰਾਂ ਵੱਲੋਂ ਦੋ ਮੋਟਰਸਾਇਕਲ ਤੇ 80 ਹਜ਼ਾਰ ਰੁਪਏ ਦਾ ਇਨਾਮ ਨਗਦ ਦਿਤਾ ਜਾਵੇਗਾ। ਇਸ ਮੌਕੇ ਤੇ ਮੰਨ ਜੰਡੂ ਸਿੰਘਾ ਕਬੱਡੀ ਖਿਡਾਰੀ ਵੱਲੋਂ ਐਨ.ਆਰ.ਆਈ ਵੀਰਾਂ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਛਿੰਜ਼ ਦਾ ਅਖਾੜਾ 29 ਤੇ 30 ਜੂਨ ਨੂੰ ਸ਼ਾਮ 6 ਵਜੇ ਦੋ ਦਿਨ ਲਗਾਤਾਰ ਹੋਵੇਗਾ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਰਾਤ 8 ਵਜੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ। ਇਸ ਜੋੜ ਮੇਲੇ ਮੌਕੇ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੇ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਚੰਪਾ ਜ਼ੋਸ਼ੀ, ਪੰਚ ਮਨਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ  ਹਾਜ਼ਰ ਸਨ।



ਪਿੰਡ ਜੈਤੇਵਾਲੀ ਵਿਖੇ ਸੰਤ ਬਾਬਾ ਫੂਲ ਨਾਥ ਜੀ ਦਾ 72ਵਾਂ ਸਲਾਨਾ ਜੋੜ ਮੇਲਾ ਮਨਾਇਆ



ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਤਪ ਅਸਥਾਨ ਸੰਤ ਬਾਬਾ ਫੂਲ ਨਾਥ ਜੀ ਕੁੱਟੀਆ ਜੈਤੇਵਾਲੀ (ਜਲੰਧਰ) ਵਿਖੇ ਸੰਤ ਬਾਬਾ ਫੂਲ ਨਾਥ ਜੀ ਦਾ 72ਵਾਂ ਸਲਾਨਾ ਜੋੜ ਮੇਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਛਾਕੇ ਪਹਿਨਾਏ ਗਏ ਅਤੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਬਲਵੀਰ ਕੁਮਾਰ ਮਹਿਮੀ ਤੇ ਸਾਥੀ ਤਾਜਪੁਰ ਜਲੰਧਰ ਵਾਲੇ, ਕਵੀਸ਼ਰ ਭਾਈ ਸਕੱਤਰ ਸਿੰਘ ਚਾਹਲ (ਸ਼ੇਰੋ) ਵੱਲੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਕੁੱਲੀ ਵਾਲੀ ਸਰਕਾਰ ਬਾਬਾ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਦੌਰਾਨ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿੱਚ ਬੱਚਿਆਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੀ ਵੱਲੋਂ ਰੱਖਿਆ ਗਿਆ ਤੇ ਇਸ ਮੌਕੇ ਕਈ ਸੇਵਾਦਾਰਾਂ ਵੱਲੋਂ ਇਸ ਕਾਰਜ਼ ਵਿੱਚ ਬਣਦਾ ਯੋਗਦਾਨ ਵੀ ਪਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪਿ੍ਰੰਸੀਪਲ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਹਿਯੋਗ ਰਿਹਾ ਤੇ ਸ਼ਹੀਦ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਟਕਲ ਕਲਾਂ ਤੋਂ ਪਿ੍ਰੰਸੀਪਲ ਰਾਜਵਿੰਦਰ ਕੌਰ ਵੀ ਸਮਾਗਮ ਵਿੱਚ ਪੁੱਜੇ। ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਰਾਮ ਕੁਮਾਰ ਨਵੀਂ ਦਿੱਲੀ, ਮਾ. ਸੋਮ ਰਾਜ ਗੋਲਡ ਮੈਡਲਿਸਟ, ਅਸ਼ੋਕ ਸੰਧੂ, ਮਹਿੰਦਰ ਸੰਧੂ ਮਹੇੜੂ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਰਾਮ ਰਤਨ, ਬਿੰਦਰਪਾਲ, ਭਗਤ ਰਾਮ, ਕਾਂਸ਼ੀ ਰਾਮ ਤੇ ਸਤਿਗੁਰੂ ਰਵਿਦਾਸ ਸਕੂਲ ਦੀ ਮੈਂਨੇਜ਼ਮੈਂਟ ਅਤੇ ਸਕੂਲ ਸਟਾਫ ਦੇ ਹਾਜ਼ਰ ਸਨ।  



Wednesday, 28 June 2023

ਦਰਗਾਹ ਖਾਨਗਾਹ ਪੀਰ ਪਿੰਡ ਮੁਹੱਦੀਪੁਰ ਲਈ 50 ਹਜ਼ਾਰ ਦੀ ਰਾਸ਼ੀ ਭੇਂਟ


ਆਦਮਪੁਰ/ਜਲੰਧਰ 28 ਜੂਨ (ਅਮਰਜੀਤ ਸਿੰਘ)-
ਪਿੰਡ ਮੁਹੱਦੀਪੁਰ ਅਰਾਈਆਂ ਵਿੱਚ ਮੋਜੂਦ ਦਰਗਾਹ ਖਾਨਗਾਹ ਪੀਰ ਵਿਖੇ ਅੱਜ ਦੋ ਦਿਨਾਂ ਸਲਾਨਾ ਜੋੜ ਮੇਲੇ ਦੀ ਸ਼ਰੂਆਤ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋਈ। ਇਸ ਮੌਕੇ ਦਰਗਾਹ ਤੇ ਨਤਮਸਤਕ ਹੋਣ ਲਈ ਰਿਟਾਇੰਡ ਕਰਨਲ ਬੂਟਾ ਰਾਮ ਸਿੱਧੂ ਪੁੱਤਰ ਲੱਖਾ ਰਾਮ ਸਿੱਧੂ ਵਾਸੀ ਪਿੰਡ ਮੁਹੱਦੀਪੁਰ ਹਾਲ ਵਾਸੀ ਪ੍ਰੋਫੈਸਰ ਕਾਲੋਨੀ ਜਲੰਧਰ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਵੱਲੋਂ ਦਰਗਾਹ ਤੇ ਗੁੰਬਦ ਬਣਾਉਣ ਲਈ 50 ਹਜ਼ਾਰ ਦੀ ਰਾਸ਼ੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਸਿੱਧੂ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ ਅਤੇ ਹੋਰਾਂ ਨੂੰ ਭੇਟ ਕੀਤੀ। ਸਰਪੰਚ ਸ਼ਾਮ ਲਾਲ ਮੁਹੱਦੀਪੁਰ ਨੇ ਕਿਹਾ ਪਹਿਲਾ ਵੀ ਕਰਨਲ ਸ਼੍ਰੀ ਬੂਟਾ ਰਾਮ ਪਿੰਡ ਵਾਸਤੇ ਆਪਣਾ ਬਣਦਾ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੱਦਦ ਲਈ ਪ੍ਰਬੰਧਕਾਂ ਅਤੇ ਪੰਚਾਇਤ ਵੱਲੋਂ ਸ਼੍ਰੀ ਬੂਟਾ ਰਾਮ ਧੰਨਵਾਦ ਕੀਤਾ ਗਿਆ। 


ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ ਭੱਲਕੇ 29 ਜੂਨ ਨੂੰ


ਦਰਗਾਹ ਖਾਨਗਾਹ ਪੀਰ ਵਿੱਖੇ ਦੁਪਿਹਰ 1 ਵਜੇ ਹੋਵੇਗੀ, ਝੰਡੇ ਅਤੇ ਚਾਦਰ ਦੀ ਰਸਮ

ਪ੍ਰਬੰਧਕਾਂ ਨੇ ਸਰਬੱਤ ਸੰਗਤਾਂ ਨੂੰ ਜੋੜ ਮੇਲੇ ਵਿੱਚ ਸ਼ਿਰਕਤ ਕਰਨ ਦੀ ਕੀਤੀ ਅਪੀਲ

ਆਦਮਪੁਰ/ਜਲੰਧਰ 28 ਜੂਨ (ਅਮਰਜੀਤ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਮੋਜੂਦ ਦਰਗਾਹ ਖਾਨਗਾਹ ਪੀਰ ਵਿਖੇ ਅੱਜ ਦੋ ਦਿਨਾਂ ਸਲਾਨਾ ਜੋੜ ਮੇਲੇ ਦੀ ਸ਼ਰੂਆਤ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋਈ। ਅੱਜ ਖਾਨਗਾਹ ਪੀਰ ਬਾਬਾ ਜੀ ਦੇ ਦਰਬਾਰ ਵਿਖੇ ਗੁਰਮੇਲ ਰਾਮ ਦਿੱਤਰਾ ਨਕਾਲ ਪਾਰਟੀ ਕੁਦਵਿਆਲ ਗੁਰਾਇਆ, ਤਾਨੀਆ ਨਕਾਲ ਐਂਡ ਲੁਧਿਆਣਾ ਵੱਲੋਂ ਜਿਥੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ ਉਥੇ ਹਾਸਰਸ ਸਕਿੱਟਾਂ ਪੇਸ਼ ਕਰਕੇ ਸੰਗਤਾਂ ਦਾ ਮੰਨੋਰੰਜ਼ਨ ਵੀ ਕੀਤਾ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੇਵਾਦਾਰ ਦਲਜੀਤ ਪਾਲ ਨੇ ਸਰੱਬਤ ਸੰਗਤਾਂ ਨੂੰ ਜਿਥੇ ਜੋੜ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਭੱਲਕੇ 29 ਜੂਨ ਨੂੰ ਵੀ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਭੱਲਦੇ ਦੁਪਿਹਰ ਕਰੀਬ 1 ਵਜੇ ਝੰਡੇ ਤੇ ਚਾਦਰ ਦੀ ਰਸਮ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਅਦਾ ਕੀਤੀ ਜਾਵੇਗੀ। ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਪੰਚ ਹਰਜੀਤ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਅਵਤਾਰ ਸਿੰਘ, ਪੰਚ ਰੁਲਦਾ ਸਿੰਘ, ਪੰਚ ਸੁਨੀਤਾ, ਮਨਜੀਤ ਸਿੰਘ ਖੁਨਖੁਨ, ਬਾਸ਼ਾ, ਦਲਵਿੰਦਰ ਸਿੰਘ, ਕਸ਼ਮੀਰੀ ਲਾਲ, ਸੰਤੋਖ ਰਾਮ (ਐਸ.ਬੀ.ਆਈ), ਗੋਪੀ, ਅਬੀ, ਦੀਪਾ ਢੋਲੀ, ਸ਼ਾਨੂੰ, ਬਿੰਦੂ, ਤੰਨੂੰ ਤੇ ਹੋਰ ਸੇਵਾਦਾਰ ਹਾਜ਼ਰ ਸਨ।


Tuesday, 27 June 2023

ਜੰਡੂ ਸਿੰਘਾ ਵਿੱਚ ਤਕੀਏ ਦਾ ਮੇਲਾ 29 ਤੇ 30 ਜੂਨ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ


ਆਦਮਪੁਰ/ਜਲੰਧਰ 27 ਜੂਨ (ਅਮਰਜੀਤ ਸਿੰਘ)- ਜੰਡੂ ਸਿੰਘਾ ਜਲੰਧਰ ਵਿੱਚ ਮੌਜੂਦ ਪੁਰਾਤਨ ਦਰਗਾਹ ਬਾਬਾ ਪੀਰ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 29 ਤੇ 30 ਜੂਨ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਤੇ ਹੋਰ ਮੈਂਬਰਾਂ ਨੇ ਦਸਿਆ ਕਿ ਜੋੜ ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਜੋੜ ਮੇਲੇ ਸਬੰਧੀ 29 ਜੂਨ ਨੂੰ ਸਵੇਰੇ 9 ਵਜੇ ਪਹਿਲਾ ਝੰਡੇ, ਚਾਦਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਜਾਵੇਗੀ। ਉਪਰੰਤ 10 ਤੋਂ 11 ਵਜੇ ਤੱਕ ਮਹਿਫਿਲੇ-ਏ- ਕੱਵਾਲੀ ਅਤੇ 11 ਤੋਂ 2 ਵਜੇ ਤੱਕ ਨਕਲਾਂ ਦਾ ਸਮਾਗਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲੇ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਦਸਿਆ ਦੁਪਿਹਰ 2 ਵਜੇ ਤੋਂ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।

ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ 30 ਜੂਨ ਦੇ ਸਮਾਗਮਾਂ ਵਿੱਚ 11 ਤੋਂ 1 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਅਤੇ 1 ਤੋ 5 ਵਜੇ ਤੱਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਣਗੇ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਕੁਸ਼ਤੀ ਮੁਕਾਬਲੇ ਹੋਣਗੇ। ਜਿਸ ਵਿੱਚ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਰੋਜ਼ੀ ਕਪੂਰਥਲਾ ਅਤੇ ਕਾਲੂ ਬਾਰੋਵਾਲੀਆ ਵਿਚਕਾਰ ਹੋਣਗੇ। ਜਿਨਾਂ ਵਿੱਚੋਂ ਜੈਤੂ ਪਹਿਲਵਾਨ ਨੂੰ ਯੂ.ਕੇ ਵਾਲੇ ਵੀਰਾਂ ਵੱਲੋਂ ਦੋ ਮੋਟਰਸਾਇਕਲ ਤੇ 80 ਹਜ਼ਾਰ ਰੁਪਏ ਦਾ ਇਨਾਮ ਨਗਦ ਦਿਤਾ ਜਾਵੇਗਾ। ਇਸ ਮੌਕੇ ਤੇ ਮੰਨ ਜੰਡੂ ਸਿੰਘਾ ਕਬੱਡੀ ਖਿਡਾਰੀ ਵੱਲੋਂ ਐਨ.ਆਰ.ਆਈ ਵੀਰਾਂ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਛਿੰਜ਼ ਦਾ ਅਖਾੜਾ 29 ਤੇ 30 ਜੂਨ ਨੂੰ ਸ਼ਾਮ 6 ਵਜੇ ਦੋ ਦਿਨ ਲਗਾਤਾਰ ਹੋਵੇਗਾ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਰਾਤ 8 ਵਜੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ। ਇਸ ਜੋੜ ਮੇਲੇ ਮੌਕੇ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੇ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ।   



ਸ਼ਿਵਸੈਨਾ ਦੇ ਸਗੰਠਨ ਮੰਤਰੀ ਤੇ ਹਮਲਾ ਨਿੰਦਣਯੋਗ : ਅਰੋੜਾ



ਜਲੰਧਰ 27 ਜੂਨ (ਅਮਰਜੀਤ ਸਿੰਘ)-
ਸ਼ਿਵਸੈਨਾ ਸਮਾਜਵਾਦੀ ਦੇ ਸਗੰਠਨ ਮੰਤਰੀ ਰਜੀਵ ਮਹਾਜਨ, ਉਸ ਦੇ ਭਰਾ ਅਨਿਲ ਮਹਾਜਨ ਤੇ ਬੇਟੇ ਮਾਨਵ ਮਹਾਜਨ ਤੇ ਬਟਾਲਾ ਸ਼ਹਿਰ ਵਿੱਚ ਹੋਇਆ ਹਮਲਾ ਬਹੁਤ ਹੀ ਨਿੰਦਣਯੋਗ ਹੈ, ਇਹ ਸ਼ਬਦ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।
     ਅਰੋੜਾ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਹੁਣ ਵੀ ਬਟਾਲਾ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਹੋਰ ਵੀ ਸੰਗਠਨਾਂ ਨੂੰ ਨਾਲ ਲੈ ਕੇ ਭਾਰੀ ਤੌਰ ਤੇ ਸਘੰਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਜ਼ਿੰਮੇਵਾਰੀ ਸ਼ਾਸਨ ਪ੍ਰਸ਼ਾਸਨ ਦੀ ਹੀ ਹੋਵੇਗੀ।
     ਇਸ ਮੌਕੇ ਸ੍ਰੀ ਅਰੋੜਾ ਦੇ ਨਾਲ ਚੇਅਰਮੈਨ ਉੱਤਰ ਭਾਰਤ ਕਾਲਾਂ ਬਾਬਾ ਜੀ, ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂੰ, ਪੰਜਾਬ ਮੀਡੀਆ ਪ੍ਰਭਾਰੀ ਰੋਹਿਤ ਦੱਤਾ, ਪੰਜਾਬ ਮੀਤ ਪ੍ਰਧਾਨ ਜੱਸਾ ਅਲੀਪੁਰੀਆ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਜ਼ਿਲਾਂ ਮੀਤ ਪ੍ਰਧਾਨ ਪਰਮਜੀਤ ਬਾਘਾ ਆਦਿ ਨੇ ਕਿਹਾ ਕਿ ਜੇਕਰ ਸਾਡੇ ਸਗੰਠਨ ਮੰਤਰੀ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਦੀ ਅਗਵਾਈ ਹੇਠ ਭਾਰੀ ਤੌਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ।

Monday, 26 June 2023

ਜੰਡੂ ਸਿੰਘਾ ਦੇ ਇੰਦਰਜੀਤ ਸ਼ਰਮਾਂ (ਬਾਰਾ ਅੰਕਲ) ਦਾ ਦੇਹਾਂਤ, ਭੱਲਕੇ 27 ਜੂਨ ਦਿਨ ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

 

ਆਦਮਪੁਰ/ਜਲੰਧਰ 26 ਜੂਨ (ਅਮਰਜੀਤ ਸਿੰਘ)-
ਜੰਡੂ ਸਿੰਘਾ ਦੇ ਨੀਰਜ਼ ਸ਼ਰਮਾਂ ਅਤੇ ਨਰੇਸ਼ ਸ਼ਰਮਾਂ (ਨੀਰਜ਼ ਜਰਨਲ ਸਟੋਰ ਨਜ਼ਦੀਕ ਐਸ.ਬੀ.ਆਈ ਬੈਂਕ) ਦੇ ਸਤਿਕਾਰਯੋਗ ਪਿਤਾ ਇੰਦਰਜੀਤ ਸ਼ਰਮਾਂ (ਬਾਰਾ ਅੰਕਲ, 80 ਸਾਲ) ਦਾ ਬੀਤੇ ਦਿਨ ਅਚਾਨਕ ਹਾਰਟ ਅਟੈਕ ਹੋਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਭੱਲਕੇ 27 ਜੂਨ ਦਿਨ ਮੰਗਲਵਾਰ ਨੂੰ ਬੈਸਾਂ ਪੱਟੀ ਦੇ ਸ਼ਮਸ਼ਾਨਘਾਟ ਵਿੱਖੇ ਹੋਵੇਗੀ। ਜਿਕਰਯੋਗ ਹੈ ਕਿ ਇੰਦਰਜੀਤ ਸ਼ਰਮਾਂ ਬਾਰਾ ਅੰਕਲ ਨੇ ਅੱਜ ਤੋਂ ਕਰੀਬ 32 ਸਾਲ ਪਹਿਲਾ ਐਸ.ਬੀ.ਆਈ ਬੈਂਕ ਬ੍ਰਾਂਚ ਨਜ਼ਦੀਕ ਸਟੇਸ਼ਨਰੀ ਅਤੇ ਮਨਿਆਰੀ ਦੀ ਦੁਕਾਨ ਖੋ੍ਹਲੀ ਸੀ ਜੋ ਕਿ ਅੱਜ ਵੀ ਬਾਰਾ ਅੰਕਲ ਦੇ ਨਾਮ ਨਾਲ ਜੰਡੂ ਸਿੰਘਾ ਵਿੱਚ ਮਸ਼ਹੂਰ ਹੈ। ਉਨ੍ਹਾਂ ਦੇ ਸਵਰਗਵਾਸ ਨਾਲ ਸ਼ਰਮਾਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਦਾਰਾ ਸੂਰਮਾ ਪੰਜਾਬ ਅਤੇ ਖ਼ਬਰਸਾਰ ਪੰਜਾਬ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਇਸ ਨੇਕ ਦਿਲ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਮੂਹ ਸ਼ਰਮਾਂ ਪਰਿਵਾਰ ਨੂੰ ਸਤਿਗੁਰੂ ਦਾ ਭਾਣਾ ਮੰਨਣ ਦਾ ਬੱਲ ਬਖਸ਼ੇ।

Saturday, 24 June 2023

ਸ਼੍ਰੀ ਪਰਮਦੇਵਾ ਮਾਤਾ ਦੇ ਦਰਬਾਰ ਕਪੂਰ ਪਿੰਡ ਵਿਖੇ ਅਲਾਵਲਪੁਰ ਵਾਲੀ ਸਰਕਾਰ ਦਾ ਮੇਲਾ ਕਰਵਾਇਆ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਕਪੂਰ ਪਿੰਡ ਜਲੰਧਰ ਵਿੱਚ ਮੌਜੂਦ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿਖੇ ਅਲਾਵਲਪੁਰ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਗਾਇਕ ਕੇ. ਕੁਲਦੀਪ, ਗਾਇਕ ਵਿਜੇ ਅਤੇ ਹੋਰ ਕਲਾਕਾਰਾਂ ਦਰਬਾਰ ਵਿੱਚ ਆਪਣੀ ਹਾਜ਼ਰੀ ਭਰੀ ਅਤੇ ਮਹਾਂਮਾਈ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਸਮਾਗਮਾਂ ਮੌਕੇ ਦੂਰ ਦੁਰਾਂਡਿਉ ਸੰਗਤਾਂ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਅਲਾਵਲਪੁਰ ਵਾਲੀ ਸਰਕਾਰ ਦੇ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿਤੀਆਂ ਤੇ ਵੱਡਿਆ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ।

ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ ਪਿੰਡ ਜੋਹਲ ਬੋਲੀਨਾ ਵਿਖੇ ਦੋ ਦਿਨਾਂ ਸਲਾਨਾ ਮੇਲਾ ਕਰਵਾਇਆ

   


ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ, ਪਿੰਡ ਜੋਹਲ ਬੋਲੀਨਾਂ (ਜਲੰਧਰ) ਵਿਖੇ ਸਲਾਨਾ ਜੋੜ ਮੇਲਾ ਸਮੂਹ ਦਰਬਾਰ ਪ੍ਰਬੰਧਕ ਕਮੇਟੀ ਤੇ ਬਾਬਾ ਜੀਤਾ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਕਰਵਇਆ ਗਿਆ। ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਬੋਲੀਨਾ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਮੇਲੇ ਦੇ ਸਬੰਧ ਵਿੱਚ ਪਹਿਲਾ ਬਾਬਾ ਜੀ ਦੇ ਦਰਬਾਰ ਤੇ ਚਾਦਰ, ਝੰਡੇ, ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ।
    

ਉਪਰੰਤ ਗਾਇਕ ਅਨੁਰਾਧਾ, ਫਰਿਆਦ ਅਲੀ, ਦਲੇਰ ਅਲੀ, ਹਰਸ਼ ਧੀਰ, ਨੂਰ ਸਾਂਈ ਜੀ, ਪਰਮਜੀਤ ਜੀ, ਸਰਬਜੀਤ ਕਵਾਲ, ਕੰਗਨਾਂ ਨਕਾਲ ਐਂਡ ਪਾਰਟੀ ਵੱਲੋਂ ਪ੍ਰੋਗਰਾਮ ਵਿੱਚ ਹਾਜ਼ਰੀ ਭਰਦੇ ਹੋਏ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦੇਸ ਰਾਜ ਬੰਗਾ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰਬੰਧਕਾਂ ਨੇ ਦਸਿਆ ਕਿ ਇਸ ਮੇਲੇ ਦੌਰਾਨ ਨੈਸ਼ਨਲ ਆਈ ਹਸਪਤਾਲ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਲੰਮਾਂ ਪਿੰਡ ਦਰਬਾਰ ਕੁੱਲੀ ਵਾਲੇ ਤੋਂ ਮਹਾਂਪੁਰਸ਼ ਵਿਜੇ ਕੁਮਾਰ, ਖਾਨਖੰਨੀ ਤੋਂ ਬਿੱਟੂ ਭਾਜੀ, ਸੰਤ ਰਾਮ ਸਰੂਪ ਗਿਆਨੀ ਜੀ ਬੋਲੀਨਾ ਵਾਲੇ ਅਤੇ ਤਾਰ੍ਹਾਗ੍ਹੜ ਤੋਂ ਮਹਾਂਪੁਰਸ਼ ਅਤੇ ਉਚੇਚੇ ਤੋਰ ਤੇ ਸੇਵਾਦਾਰ ਬਲਜੀਤ ਕੌਰ ਬੀਰੋ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਸਰਵਣ ਰਾਮ ਬੋਲੀਨਾ, ਉਮ ਪ੍ਰਕਾਸ਼ ਬਾਘਾ, ਸੁਰਿੰਦਰ ਬਾਘਾ, ਹੈਪੀ ਬਾਘਾ, ਜੋਗਿੰਦਰ ਬੰਗੜ, ਤਿਲਕ ਰਾਜ ਬਾਘਾ ਪੁੱਜੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਲਾਨਾ ਮੇਲੇ ਦੇ ਸਬੰਧ ਵਿੱਚ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ੍ਹ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ।

Friday, 23 June 2023

ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ 29ਵਾਂ ਸਲਾਨਾ ਜੋੜ ਮੇਲਾ ਕਰਵਾਇਆ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- 
ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ ਦੇਸ਼ਾਂ ਵਿਦੇਸ਼ਾਂ, ਨਗਰ, ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤ ਦੇ ਸਹਿਯੋਗ ਨਾਲ 29ਵਾਂ ਸਲਾਨਾ ਜੋੜ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਤੇ ਚਿਰਾਗ ਰੋਸ਼ਨ ਕੀਤੇ ਗਏ। ਉਪਰੰਤ ਬਾਬਾ ਜੀ ਦੇ ਦਰਬਾਰ ਤੇ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪਹਿਲੇ, ਦੂਜੇ, ਤੀਜੇ ਦਰਜ਼ੇ ਤੇ ਅੱਵਲ ਆਉਣ ਵਾਲੇ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਦੁਪਿਹਰ ਵੇਲੇ ਪੀਰਾਂ ਦਾ ਲੰਗਰ ਵੀ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਰਾਤ ਦੇ ਸਮਾਗਮ ਵਿੱਚ ਸੂਫੀ ਕਵਾਲ ਬਲਵਿੰਦਰ ਸਿਤਾਰਾ ਐਂਡ ਪਾਰਟੀ, ਕੁਲਦੀਪ ਕਾਦਰ ਐਂਡ ਪਾਰਟੀ, ਬਿੱਟੂ ਆਲਮ ਕਵਾਲ ਐਂਡ ਪਾਰਟੀ ਅਤੇ ਨਕਾਲ ਮਿਸ਼ਰੀ ਐਂਡ ਪਾਰਟੀ ਆਪਣੇ ਫੰਨ ਦਾ ਮੁਜ਼ਾਹਰਾਂ ਕੀਤਾ। 23 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਚਮਨ ਲਾਲ ਜੀ ਵੱਲੋਂ ਸਰਬੱਤ ਸੰਗਤਾਂ ਨੂੰ 29ਵੇਂ ਜੋੜ ਮੇਲੇ ਦੀਆਂ ਜਿਥੇ ਵਧਾਈਆਂ ਦਿੱਤੀਅਾਂ ਉੱਥੇ ਉਨ੍ਹਾਂ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਮੌਕੇ ਚਮਨ ਲਾਲ ਜੀ, ਵਿਜੇ ਕੁਮਾਰ ਸੋਹਪਾਲ, ਗੁਰਚਰਨ ਸਿੰਘ, ਮਦਨ ਲਾਲ, ਅਮਰਜੀਤ, ਮਨਜੀਤ, ਚੰਨੀ, ਸੰਨੀ, ਮਨੀ, ਨੰਨੀ, ਹੈਰੀ, ਚਾਂਦੀ ਰਾਮ ਸੋਹਪਾਲ, ਸਰਪੰਚ ਸਿਧਾਂਤ ਸੋਹਪਾਲ, ਸੁਖਦੇਵ ਸਿੰਘ, ਜਗਤਾਰ ਰਾਜ, ਬਰੋਨੀ, ਹਰਜੀਤ ਕੈਂਥ, ਅਜੈ, ਰਾਣੀ, ਰਜਿੰਦਰ ਕੁਮਾਰ ਮਾਧੋਪੁਰ, ਹਰਪਾਲ ਕੈਂਥ, ਪਸ਼ੋਤਮ ਕੈਂਥ, ਹਜਾਰਾ ਰਾਮ ਕੈਂਥ, ਗੁਲਜਾਰੀ ਰਾਮ ਸੋਹਪਾਲ, ਸ਼ਤੀਸ਼ ਕੁਮਾਰ ਇਟਲੀ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Wednesday, 21 June 2023

ਕਪੂਰ ਪਿੰਡ ਵਿਖੇ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ 11 ਵਜੇ ਅਦਾ ਕੀਤੀ ਗਈ ਤੇ ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਗਈ। ਇਸ ਮੌਕੇ ਤੇ ਗਾਇਕ ਸੁਖਦੇਵ ਸ਼ੇਰਾ ਤੇ ਪਰਮਜੋਤ ਡਿਊਟ ਜੋੜੀ, ਰੇਸ਼ਮ ਨਰੰਗਪੁਰੀ, ਬਿੱਲਾ ਹਰੀਪੁਰੀਆ, ਰੂਪ ਲਾਲ, ਹਰੀ ਕਿਸ਼ਨ ਅਣਖੀ, ਆਸ਼ੂ ਬਿਲਗਾ, ਸੁਰਿੰਦਰਪਾਲ ਲੀਰ, ਮੀਨਾ ਮੱਟੂ, ਰਾਕੇਸ਼ ਡਮੁੰਡਾ, ਸ਼ਿੰਗਾਰ ਨਿਮਾਣਾ, ਸੁਰਮੀਤ ਕਲਸੀ, ਮਨੀ ਮਾਨ, ਜੋਤੀ ਸਿਤਾਰਾ, ਕਾਂਤਾ ਰਾਣੀ, ਲਖਵਿੰਦਰ ਲੱਕੀ, ਤਮੰਨਾ ਕਡਿਆਣਾ, ਰਵੀ ਨਰੰਗਪੁਰੀ, ਬਲਵੀਰ ਸਿੰਘ ਵੱਲੋਂ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਦਾ ਪ੍ਰਧਾਨ ਦਰਸ਼ਨ ਰਾਮ ਸਿਆਣ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਸਾਬਕਾ ਸਰਪੰਚ ਚਮਨ ਲਾਲ ਅਤੇ ਸਰਪੰਚਪਤੀ ਅਸ਼ੋਕ ਕੁਮਾਰ ਨੇ ਕਿਹਾ ਸਾਨੂੰ ਆਪਣੇ ਵਡੇਰਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਸੇਵਾ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਸੰਤ ਬਲਵੀਰ ਦਾਸ ਕੁਟੀਆ ਕਪੂਰ ਪਿੰਡ ਤੋਂ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ ਨਰੰਗਪੁਰ, ਸਰਪੰਚਪਤੀ ਅਸ਼ੋਕ ਕੁਮਾਰ, ਸਰਪੰਚ ਸੋਨੀਆ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਬਲਵੀਰ ਕੌਰ ਪੰਚ, ਐਡਵੋਕੇਟ ਤੇ ਸਾਬਕਾ ਸਰਪੰਚ ਪ੍ਰਵੀਨ ਕੁਮਾਰ ਕੰਗਣੀਵਾਲ, ਹਰੀ ਰਾਮ, ਮਨਜਿੰਦਰ ਸਿਆਣ, ਜੋਨੀ ਸਿਆਣ, ਵਿਕਰਮਜੀਤ, ਕੇਵਲ ਕਿ੍ਰਸ਼ਨ, ਕਾਲਾ, ਹਰੀ ਲਾਲ, ਅਵਤਾਰ ਬਿਲਗਾ, ਗਗਨਦੀਪ ਬਿਲਗਾ, ਸੰਦੀਪ ਢਹਿਪਈ, ਨਰਿੰਦਰ ਬਿਲਗਾ, ਸੋਨੂੰ ਸਿਆਣ, ਹੰਸ ਰਾਜ ਬਿਲਗਾ, ਵਰਿੰਦਰ ਅਤੇ ਸਰਪੰਚ ਲੋ੍ਹਹਗ੍ਹੜ, ਦਵਿੰਦਰ ਕੁਮਾਰ, ਓਮ ਪ੍ਰਕਾਸ਼, ਪਿ੍ਰਤਪਾਲ, ਕਮਲਜੀਤ ਰੌਕੀ, ਰਛਪਿੰਦਰ, ਰਿਸ਼ੀ, ਪ੍ਰਸ਼ਾਤ, ਮੁਲਖ ਰਾਜ, ਬਿੱਟੂ, ਅਸ਼ੋਕ ਲਾਲ, ਸੁਖਦੇਵ ਬੱਗਾ, ਸੋਨੀ ਸਈਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।    

ਸ਼੍ਰੀ ਪਰਮਦੇਵਾ ਮਾਤਾ ਦੇ ਦਰਬਾਰ ਕਪੂਰ ਪਿੰਡ ਵਿਖੇ ਅਲਾਵਲਪੁਰ ਵਾਲੀ ਸਰਕਾਰ ਦਾ ਮੇਲਾ 22 ਜੂਨ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਸਰਕਲ ਪਤਾਰਾ ਦੇ ਕਪੂਰ ਪਿੰਡ ਵਿੱਚ ਮੌਜੂਦ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿਖੇ ਅਲਾਵਲਪੁਰ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਮੁੱਖ ਗੱਦੀ ਸੇਵਾਦਾਰ ਅਤੇ ਚੇਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 22 ਜੂਨ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮੰਦਿਰ ਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਸਮਾਗਮ ਦੌਰਾਨ ਗਾਇਕ ਕੇ. ਕੁਲਦੀਪ ਅਤੇ ਹੋਰ ਕਲਾਕਾਰ ਦਰਬਾਰ ਵਿੱਚ ਆਪਣੀ ਹਾਜ਼ਰੀ ਭਰਨਗੇ। ਉਨ੍ਹਾਂ ਦਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਮੰਦਿਰ ਵਿਖੇ ਹਾਜ਼ਰ ਭਰਨਗੀਆਂ, ਜਿਨ੍ਹਾਂ ਲਈ ਸਾਰੇ ਚੰਗੇ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਹ ਮੇਲਾ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਸਮੇਂ ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਜਿਸਨੂੰ ਸੰਗਤਾਂ ਦੇ ਸਹਿਯੋਗ ਨਾਲ ਅੱਜ ਵੀ ਪ੍ਰਬੰਧਕਾਂ ਦਾ ਦੇਖਰੇਖ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਇਸ ਮੌਕੇ ਤੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ।    


ਦੀ ਇੰਪੀਰੀਅਲ ਸਕੂਲ ਵਿੱਚ ਯੋਗਾ ਦਿਵਸ ਮਨਾਇਆ



ਜਲੰਧਰ 18 ਜੂਨ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ ਅਤੇ ਡਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਾਸੂਦੇਵ ਕੁਟੁੰਬਕਮ ਪ੍ਰੋਗਰਾਮ ਦੇ ਅੰਤਰਗਤਿ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਮੈਨੇਜਮੈਂਟ ਪ੍ਰਬੰਧਕ ਕਮੇਟੀ, ਉਨ੍ਹਾਂ ਦੇ ਪਰਿਵਾਰ ਮੈਂਬਰ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਜੀ, ਸਿਟੀ ਕੈਂਪਸ ਦੇ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਦੋਵੇਂ ਸਕੂਲਾਂ ਦੇ ਅਧਿਆਪਕ, ਨਾਨ ਟੀਚਿੰਗ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਭਾਗ ਲਿਆ।
        ਇਸ ਯੋਗ ਕੈਂਪ ਦਾ ਸੰਚਾਲਨ ਦੀ ਇੰਪੀਰੀਅਲ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਦੁਆਰਾ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਪਤੰਜਲੀ ਯੋਗਪੀਠ ਦੇ ਕਾਰਜਕਰਤਾਵਾਂ ਸ਼੍ਰੀਮਤੀ ਸੰਗੀਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਸ਼੍ਰੀਮਤੀ ਨੀਤਿਕਾ ਅਤੇ ਸ਼੍ਰੀਮਤੀ ਪ੍ਰਿਅੰਕਾ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਅਲੱਗ-ਅਲੱਗ ਆਸਣਾਂ ਦੇ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਾਭ ਦੱਸੇ। ਇਹ ਕੈਂਪ ਲਗਭਗ 1ਘੰਟਾ 20 ਮਿੰਟ ਵਿੱਚ ਪੂਰਨ ਹੋਇਆ। ਜਿਸ ਵਿੱਚ ਸ਼ਾਮਲ ਸਭ ਪਤਵੰਤਿਆਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਉੱਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਆਏ  ਮਹਿਮਾਨਾਂ ਨੂੰ ਤੋਹਫੇ ਵੀ ਦਿੱਤੇ ਗਏ ਅਤੇ ਸਭ ਨੂੰ ਆਵਲਾ ਜੂਸ ਵੀ ਪਿਲਾਇਆ ਗਿਆ ਤਾਂ ਜੋ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਵਧੀਆ ਹੋ ਸਕੇ।

Tuesday, 20 June 2023

ਗੁਰਦੁਆਰਾ ਤੱਲਣ ਸਾਹਿਬ ਵਿਖੇ ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦਾ ਹੋਇਆ ਸਨਮਾਨ


ਪਿੰਡ ਤੱਲਣ ਦੇ ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਜੀ ਵਿੱਖੇ 72ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਰਸੀਵਰ ਓੁਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ ਮਨਾਇਆ ਗਿਆ। ਇਸ ਮੌਕੇ ਕਰਵਾਏ ਮਹਾਨ ਢਾਡੀ ਦਰਬਾਰ ਦੌਰਾਨ ਐਸ.ਜੀ.ਪੀ.ਸੀ ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ ਦਾ ਵਿਸੇਸ਼ ਸਨਮਾਨ ਕਰਦੇ ਮੈੈਂਨੇਜ਼ਰ ਬਲਜੀਤ ਸਿੰਘ, ਗੁਰੂ ਘਰ  ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ, ਰਾਗੀ ਭਾਈ ਜਸਵਿੰਦਰ ਸਿੰਘ ਜਾਚਕ ਅਤੇ ਹੋਰ।

Friday, 16 June 2023

ਬਾਬਾ ਸ਼ਾਹ ਕਮਾਲ ਜੀ ਦਾ ਸਲਾਨਾ ਦੋ ਰੋਜ਼ਾ ਉਰਸ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ



ਉਰਸ ਦੇ ਦੋਵੇਂ ਦਿਨ ਕਵਾਲਾਂ, ਗਾਇਕਾਂ ਨੇ ਦਰਬਾਰ ਤੇ ਭਰੀ ਹਾਜ਼ਰੀ
ਆਦਮਪੁਰ 16 ਜੂਨ (ਅਮਰਜੀਤ ਸਿੰਘ)-
ਪਿੰਡ ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਦੋ ਰੋਜ਼ਾ ਉਰਸ ਨਗਰ ਵਾਸੀਆਂ, ਇਲਾਕਾ ਵਾਸੀਆਂ, ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਦੀ ਦੇਖਰੇਖ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਉਰਸ ਦੇ ਪਹਿਲੇ ਦਿਨ ਦਰਬਾਰ ਵਿਚ ਚਿਰਾਗ ਬੀਬੀ ਸ਼ਰਾਫਾ ਜੀ, ਸੰਤ ਮਹਾਪੁਰਸ਼ਾਂ ਅਤੇ ਸੰਗਤਾਂ ਵਲੋਂ ਰੋਸ਼ਨ ਕੀਤੇ ਗਏ। ਇਸ ਉਪਰੰਤ ਕਰਾਮਤ ਅਲੀ ਕਵਾਲ, ਸਲਾਮਤ ਅੱਲੀ ਕਵਾਲ, ਹਰਮੇਸ਼ ਰੰਗੀਲ ਕਵਾਲ, ਸ਼ੌਕਤ ਅਲੀ ਮੂੰਨਾਂ ਕਵਾਲ, ਕੁਲਦੀਪ ਗੁਲਾਮ ਕਾਦਰੀ ਕਵਾਲ, ਮੁਹਮੰਦ ਅਸ਼ੀਸ ਕਵਾਲ ਸਮੇਤ ਹੋਰ ਕਵਾਲਾਂ ਨੇ ਦਰਬਾਰ ਵਿਚ ਦੇਰ ਰਾਤ ਤੱਕ ਹਾਜ਼ਰੀ ਲਗਾਈ। ਦੂਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬੀਬੀ ਸ਼ਰੀਫਾਂ ਜੀ ਵਲੋਂ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਸੰਤ ਗੁਰਬਚਨ ਦਾਸ ਚੱਕ ਲਾਧੀਆਂ, ਸੰਤ ਰਣਜੀਤ ਸਿੰਘ ਡਿਗਾਣਾ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਡੇਰਾ ਜੱਬੜ ਸਾਹਿਬ, ਮਹੰਤ ਕਿਰਨਾ, ਬੀਬੀ ਦੀਪੀਕਾ, ਮਹੰਤ ਸੋਨੀਆ ਜੰਡੂਸਿੰਘਾ, ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ, ਬਾਬਾ ਮੋਹਨਾ ਸੈਲਾ, ਸੰਤ ਮਹਾਂਬੀਰ ਸਿੰਘ, ਸੰਤ ਅਮਰਜੀਤ ਸਿਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਸੋਢੀ, ਬਾਬ ਮੰਨਜੂਰ ਅਹਿਮਦ, ਸੰਤ ਅਮਰਜੀਤ ਸਿੰਘ ਅਰਜਣਵਾਲ, ਸੰਤ ਪ੍ਰੀਤਮ ਦਾਸ, ਸੰਤ ਅੰਨਦਪੁਰੀ, ਸੰਤ ਪ੍ਰਦੀਪ ਦਾਸ, ਸੰਤ ਦਲੀਪ ਦਾਸ ਜੀ, ਪਿ੍ਰਥੀਪਾਲ ਸਿੰਘ ਬਾਲੀ, ਬਾਬਾ ਮੱਖਣ ਦਾਸ , ਬਾਬਾ ਹਰਜਿੰਦਰ ਸਿੰਘ ਅਣਖੀ, ਬਾਬਾ ਬਲਵੰਤ ਸਿੰਘ, ਬਾਬਾ ਸੁਰਿੰਦਰ ਦਾਸ, ਸੰਤ ਹਰਜਿੰਦਰ ਸਿੰਘ ਚਾਹ ਵਾਲੇ, ਸੰਤ ਧਰਮਜੀਤ ਸਿੰਘ, ਸੰਤ ਸਰਵਣ ਸਿੰਘ ਜੱਬੜ ਵਾਲੇ  ਸਮੇਤ ਹੋਰ ਮਹਾਂਪੁਰਸਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਵਿਸ਼ੇਸ਼ ਤੌਰ’ਤੇ ਪਹੁੰਚੇ। ਇਸ ਉਪਰੰਤ ਸਰਦਾਰ ਅਲੀ, ਬੂਟਾ ਮੁਹਮੰਦ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਰਾਜਣ, ਰਾਣੀ ਰਣਦੀਪ, ਸੋਹਣ ਸ਼ੰਕਰ, ਨੂੂਰ, ਦਿਨੇਸ਼ ਐਕਨਰ ਸਮੇਤ ਅਨੇਕਾਂ ਗਾਇਕਾਂ ਨੇ ਸੁਫਿਆਨਾਂ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਗੁਰਨਾਮ ਸਿੰਘ, ਜਸਬੀਰ ਸਿੰਘ, ਬੀਬੀ ਅਮਰਜੀਤ ਕੌਰ, ਬਲਜੀਤ ਸਿੰਘ, ਅਵਤਾਰ ਸਿੰਘ ਦਿਓਲ, ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਦਿਓਲ, ਤਿ੍ਰਪਤਾ ਦੇਵੀ ਸਰਪੰਚ, ਬੀਬੀ ਅਮਰਜੀਤ ਕੌਰ, ਜਸਵਿੰਦਰ ਸਿੰਘ  ਸਰਪੰਚ, ਬਲਜੀਤ ਸਿੰਘ ਦਿਓਲ, ਗੁਰਮੁਖ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਥਿਆੜਾ, ਬਿੱਕਰ, ਸੋਨੂੰ, ਜਸਵੀਰ ਸਿੰਘ,  ਕਰਮਜੀਤ ਸਿੰਘ ਸਾਬੀ, ਪਰਮਿੰਦਰ ਸਿੰਘ ਸੋਢੀ (ਬਲਾਕ ਸੰਮਤੀ ਮੈਂਬਰ), ਕੁਲਵਿੰਦਰ ਸਿੰਘ, ਧੀਰਜ, ਅਵਤਾਰ ਸਿੰਘ, ਜਸਵਿੰਦਰ ਸਿੰਘ ਯੋਗੀ, ਹਰਜੀਤ ਸਿੰਘ, ਰਿੰਕੂ ਸਰਪੰਚ, ਸੁਰਿਦਰ ਪੰਚ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਹਰਜਿੰਦਰ ਪਾਲ ਸਰਪੰਚ ਸੱਤੋਵਾਲੀ, ਸਤਵੰਤ ਸਿੰਘ ਹਰੀਪੁਰ, ਬਹਾਦਰ ਸਿੰਘ, ਵਿਨੋਦ ਕੁਮਾਰ ਬੋਬੀ ਸਰਪੰਚ, ਲਾਡੀ ਪੰਚ, ਲਖਵੀਰ ਸਿੰਘ ਬਿੱਲੂ, ਹਰਦੀਪ ਸਿੰਘ, ਲੰਬੜਦਾਰ ਅੰਮ੍ਰਿਤ ਪਾਲ ਸਿੰਘ, ਸਿੰਦੂ ਯੂ.ਐਸ.ਏ, ਬੂਟਾ ਮੁਹਮੰਦ, ਮਨਮੋਹਨ ਸਿੰਘ ਬਾਬਾ, ਡਾ. ਸਰਬਮੋਹਨ ਟੰਡਨ, ਰਾਜ ਕੁਮਾਰ ਪਾਲ (ਪਾਲ ਇੰਪੋਰੀਅਮ ਆਦਮਪੁਰ), ਵਿਜੇ ਬੱਧਣ, ਮੀਕਾ ਤੇ ਹੋਰ ਸੰਗਤਾ ਨੇ ਸਹਿਯੋਗ ਦਿੱਤਾ।

ਡੇਰਾ ਚਹੇੜੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ



ਹਾੜ੍ਹ ਦੀ ਸੰਗਰਾਂਦ ਤੇ ਡੇਰਾ ਚਹੇੜੂ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਮਹਾਨ ਤਪੱਸਵੀ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਨਾਨਕ ਨਗਰੀ ਜ਼ੀ.ਟੀ. ਰੋ੍ਹਡ ਚਹੇੜੂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਅਤੇ ਹਾੜ੍ਹ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਸ ਮੌਕੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਜਿਕਰਯੋਗ ਹੈ ਕਿ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਵਿਦੇਸ਼ ਦੀ ਧਰਤੀ ਤੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਹੈੱਡ ਗ੍ਰੰਥੀ ਡੇਰਾ ਚਹੇੜੂ ਭਾਈ ਪ੍ਰਵੀਨ ਕੁਮਾਰ ਜੀ, ਭਾਈ ਮੰਗਤ ਰਾਮ ਮਿਹਮੀ ਦਕੋਹੇ ਵਾਲੇ, ਭਾਈ ਦਰਸ਼ਨ ਸਿੰਘ ਜਲੰਧਰ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਬੇਬੀ ਵਰਸ਼ਾਂ ਬਾਵਾ, ਅਤੇ ਗਾਇਕ ਕਮਲ ਤੱਲਣ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਲਾਇਵ ਹੋ ਕੇ ਵਿਦੇਸ਼ ਦੀ ਧਰਤੀ ਤੋਂ ਪ੍ਰਵੱਚਨਾਂ ਨਾਲ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਸੰਤ ਅਵਤਾਰ ਦਾਸ ਚਹੇੜੂ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਅਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

ਲ੍ਹੋੜਵੰਦਾਂ ਦੀ ਬਾਂਹ ਫੜ੍ਹਕੇ ਉਸਦੀ ਮੱਦਦ ਕਰਨਾਂ ਹੀ ਮੁੱਖ ਮਕਸਦ ਹੈ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਦਾ : ਭਾਈ ਸੁਖਜੀਤ ਸਿੰਘ ਡਰੋਲੀ ਕਲਾਂ



ਆਦਮਪੁਰ/ਜਲੰਧਰ 14 ਜੂਨ (ਅਮਰਜੀਤ ਸਿੰਘ)-
ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਪਿਛਲੇ ਲੰਮੇ ਸਮੇਂ ਤੋਂ ਸੇਵਾ ਸੁਸਾਇਟੀ ਨਾਲ ਜੁੜੇ ਐਨ ਆਰ ਆਈ ਵੀਰਾਂ, ਭੈਣਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਉਸ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਵੱਚਨਬੱਧ ਹੈ ਜੋਂ ਜਿੰਦਗੀ ਵਿਚ ਕਿਸੇ ਨਾਂ ਕਿਸੇ ਕਾਰਨ ਆਰਥਿਕ ਹਲਾਤਾਂ ਨਾਲ ਜੂੱਝ ਰਹੇ ਹਨ। ਇਸੇ ਲੜੀ ਤਹਿਤ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਗਿਆ। ਜਾਣਕਾਰੀ ਦਿੰਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਇਸ ਵਾਰ ਸੇਵਾ ਸੁਸਾਇਟੀ ਵੱਲੋਂ ਕਰੀਬ 90 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜਿਨ੍ਹਾਂ ਵਿੱਚ ਜ਼ਿਆਦਾਤਰ ਵਿੱਧਵਾ, ਬਜੁਰਗ ਮਾਤਾਵਾਂ, ਭੈਣਾਂ ਅਤੇ ਹੋਰ ਲੋ੍ਹੜਵੰਦ ਪਰਿਵਾਰ, ਵਿਕਲਾਂਗ ਪਰਿਵਾਰ ਹਨ। ਜਿਨ੍ਹਾਂ ਨੂੰ ਸੇਵਾ ਸੁਸਾਇਟੀ ਵੱਲੋਂ ਇਹਨਾਂ ਦੇ ਆਰਥਿਕ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਮਹੀਨਾਵਾਰ ਰਾਸ਼ਨ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਦਿੱਤਾ ਜਾਂਦਾ ਹੈ। ਇਸ ਕਾਰਜ ਲਈ ਜਸਬੀਰ ਸਿੰਘ ਜੀ ਸਾਬੀ ਪਧਿਆਣਾ ਤੇ ਸੁਜੀਤ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਇੰਦਰ ਮਿਨਹਾਸ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।   

Wednesday, 14 June 2023

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਮਹਾਨ ਢਾਡੀ ਦਰਬਾਰ 18 ਜੂਨ ਨੂੰ : ਰਸੀਵਰ ਉਕਾਰ ਸਿੰਘ ਸੰਘਾ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ -
ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ 16 ਤੋਂ 18 ਜੂਨ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧ ਵਿੱਚ 18 ਜੂਨ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਢਾਡੀ ਮਨਵੀਰ ਸਿੰਘ ਪਹੁਵਿੰਡ, ਢਾਡੀ ਜਸਵੀਰ ਕੌਰ ਜੱਸ, ਗਿਆਨੀ ਮਹਿਲ ਸਿੰਘ ਚੰਡੀਗ੍ਹੜ, ਢਾਡੀ ਬਲਵੀਰ ਸਿੰਘ ਪਾਰਸ, ਢਾਡੀ ਗੁਰਪ੍ਰੀਤ ਸਿੰਘ ਲਾਡਰਾ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸ. ਉਕਾਰ ਸਿੰਘ ਸੰਘਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਅਤੇ ਗੁਰੂ ਘਰ ਦੀ ਸਮੂਹ ਮੈਂਨੇਜ਼ਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।




ਵੱਧ ਰਹੇ ਪ੍ਰਦੂਸ਼ਣ ਦਾ ਅੱਖਾਂ ‘ਤੇ ਹੋ ਰਿਹਾ ਬਹੁਤ ਮਾੜਾ ਅਸਰ : ਐਸ.ਐਚ.ਓ ਸਿਟੀ ਅਮਨਦੀਪ ਨਾਹਰ



ਸਰਬ ਨੌਜਵਾਨ ਸਭਾ ਨੇ ਲੋੜਵੰਦ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ
ਫਗਵਾੜਾ 14 ਜੂਨ (ਹਰੀਸ਼ ਭੰਡਾਰੀ)-
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਨੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ ਵਲੋਂ ਪ੍ਰਾਪਤ ਹੋਏ ਆਰਥਿਕ ਸਹਿਯੋਗ ਸਦਕਾ ਆਪਣੇ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’  ਤਹਿਤ ਇਕ ਲੋੜਵੰਦ ਵਿਅਕਤੀ ਦੀ ਅੱਖ ਦਾ ਆਪ੍ਰੇਸ਼ਨ ਡਾ: ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਵੱਧਦਾ ਹੋਇਆ ਪ੍ਰਦੂਸ਼ਣ ਅੱਖਾਂ ਲਈ ਬਹੁੁਤ ਹੀ ਨੁਕਸਾਨਦਾਇਕ ਬਣ ਰਿਹਾ ਹੈ। ਸਰੀਰ ਦੇ ਸਭ ਤੋਂ ਨਾਜੁਕ ਅੰਗਾਂ ‘ਚ ਸ਼ੁਮਾਰ ਅੱਖਾਂ ਦੇ ਬਚਾਅ ਲਈ ਸਾਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਬਨਾਉਣ ‘ਚ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਲੋੜਵੰਦਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾ ਕੇ ਬਹੁਤ ਪਰਉਪਕਾਰੀ ਕੰਮ ਕਰ ਰਹੀ ਹੈ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਜ਼ਰੂਰਤਮੰਦਾਂ ਦੀਆਂ ਅੱਖਾਂ ਦੀ ਬਹੁਤ ਘੱਟ ਚੁੱਕੀ ਰੋਸ਼ਨੀ ਨੂੰ ਵਾਪਿਸ ਲਿਆਉਣ ਵਿਚ ਵਢਮੁੱਲਾ ਯੋਗਦਾਨ ਪਾ ਰਹੀਆਂ ਹਨ ਜੋ ਸ਼ਲਾਘਾਯੋਗ ਹੈ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰੇਗਾ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਲਈ ਜਾਗਰੁਕਤਾ ਅਤੇ ਸਮੇਂ ਸਿਰ ਡਾਕਟਰੀ ਇਲਾਜ ਜ਼ਰੂਰੀ ਹੈ। ਅੱਜ ਜਦੋਂ ਕੰਪਿਊਟਰ, ਮੋਬਾਇਲ ਦਾ ਦੌਰ ਹੈ ਤਾਂ ਅੱਖਾਂ ਇਸ ਦੌਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਇਹਨਾ ਦੇ ਬਚਾਅ ਲਈ ਸਾਰਥਕ ਯਤਨ ਜ਼ਰੂਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਦੀ ਅੱਖ ਦਾ ਸਫਲ ਆਪਰੇਸ਼ਨ ਕਰਦੇ ਹੋਏ ਡਾ. ਤੁਸ਼ਾਰ ਅੱਗਰਵਾਲ ਦੀ ਟੀਮ ਵਲੋਂ ਫੋਲਡੇਬਲ ਲੈਂਸ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸਰਬ ਨੌਜਵਾਨ ਸਭਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਦਿੰਦੀ ਹੈ ਉੱਥੇ ਹੀ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਡਾ: ਨਰੇਸ਼ ਬਿੱਟੂ, ਅਨੂਪ ਦੁੱਗਲ, ਨਰਿੰਦਰ ਸਿੰਘ ਸੈਣੀ, ਰਾਕੇਸ਼ ਕੋਛੜ, ਵਿਨੋਦ ਭਾਸਕਰ, ਅਰੁਣ ਕੁਮਾਰ ਆਦਿ ਹਾਜ਼ਰ ਸਨ।    

ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ ਵਿਖੇ ਸੰਗਰਾਂਦ ਦਾ ਦਿਹਾੜਾ 15 ਜੂਨ ਨੂੰ ਮਨਾਇਆ ਜਾਵੇਗਾ : ਪ੍ਰਧਾਨ ਜਥੇਦਾਰ ਮਨੋਹਰ ਸਿੰਘ

ਆਦਮਪੁਰ/ਜਲੰਧਰ 13 ਜੂਨ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ 15 ਜੂਨ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਦੁਪਿਹਰ 2.30 ਵਜੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਅਤੇ ਢਾਡੀ ਦਰਬਾਰ ਸਜਾਏ ਜਾਣਗੇ। ਜਿਸ ਵਿੱਚ ਹਜੂਰੀ ਰਾਗੀ ਭਾਈ ਲਖਵੀਰ ਸਿੰਘ ਜੀ ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ, ਹਜੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਅਜਮੇਰ ਸਿੰਘ ਜੀ ਕਾਲਰੇ ਵਾਲੇ,  ਪ੍ਰਚਾਰਕ ਭਾਈ ਜਸਵਿੰਦਰ ਸਿੰਘ ਛਾਪਾ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼ੋ.ਗੁ. ਪ੍ਰਬੰਧਕ ਕਮੇਟੀ ਸ਼੍ਰੀ ਅਮਿ੍ਰਤਸਰ ਸਾਹਿਬ ਅਤੇ ਇਟਰਨੈਸ਼ਨਲ ਢਾਡੀ ਜਥਾ ਭਾਈ ਗੁਰਭੇਜ ਸਿੰਘ ਜੋਹਲ ਸ਼੍ਰੀ ਤਾਰਨ ਤਾਰਨ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ, ਕਥਾ ਵਿਚਾਰਾਂ ਅਤੇ ਗੁਰੂ ਇਤਿਹਾਸ ਸਰਵਣ ਕਰਵਾ ਕੇ ਗੁਰੂ ਚਰਨਾਂ ਨਾਲ ਜੋੜਨਗੇ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਨਿਭਾਉਣਗੇ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਹੋਰ ਮੈਂਬਰਾਂ ਨੇ ਦਸਿਆ ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਲਰਤਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।





Tuesday, 13 June 2023

ਦਰਗਾਹ ਬਾਬਾ ਚੁਸ਼ਮਾ ਸ਼ਾਹ ਜੀ ਪਿੰਡ ਜੋਹਲ ਬੋਲੀਨਾ ਵਿਖੇ ਦੋ ਦਿਨਾਂ ਸਲਾਨਾ ਮੇਲਾ 21 ਅਤੇ 22 ਜੂਨ ਨੂੰ


ਜਲੰਧਰ 14 ਜੂਨ (ਅਮਰਜੀਤ ਸਿੰਘ, ਵਿਜੇ ਕੁਮਾਰ ਅਰੋੜਾ)-
ਦੋਆਬੇ ਦੇ ਮਸ਼ਹੂਰ ਪਿੰਡ ਬੋਲੀਨਾ ਦੋਆਬਾ ਵਿਖੇ ਮੋਜੂਦ ਦਰਗਾਹ ਬਾਬਾ ਚੁਸ਼ਮਾ ਸ਼ਾਹ ਜੀ, ਪਿੰਡ ਜੋਹਲ ਬੋਲੀਨਾਂ (ਜਲੰਧਰ) ਵਿਖੇ ਸਲਾਨਾ ਜੋੜ ਮੇਲਾ ਸਮੂਹ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਅਤੇ ਬਾਬਾ ਜੀਤਾ ਦੀ ਦੇਖਰੇਖ ਹੇਠ 21 ਤੇ 22 ਜੂਨ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਬੋਲੀਨਾ ਨੇ ਦਸਿਆ ਕਿ ਮੇਲੇ ਦੀ ਰਸਮਾਂ ਤਹਿਤ ਪਹਿਲਾ ਬਾਬਾ ਜੀ ਦੇ ਦਰਬਾਰ ਤੇ ਚਾਦਰ, ਝੰਡੇ ਦੀ ਰਸਮ ਤੋਂ ਇਲਾਵਾ ਮੇਲੇ ਦਾ ਸ਼ੁਰੂਆਤ ਚਿਰਾਗ ਰੋਸ਼ਨ ਕਰਨ ਨਾਲ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਮੇਲੇ ਵਿੱਚ ਅਨੁਰਾਧਾ ਜੀ, ਫਰਿਆਦ ਅਲੀ, ਦਲੇਰ ਅਲੀ, ਹਰਸ਼ ਧੀਰ, ਨੂਰ ਸਾਂਈ ਜੀ, ਪਰਮਜੀਤ ਜੀ, ਸਰਬਜੀਤ ਕਵਾਲ, ਕੰਗਨਾਂ ਨਕਾਲ ਐਂਡ ਪਾਰਟੀ ਉਚੇਚੇ ਤੋਰ ਤੇ ਪੁੱਜ ਰਹੇ ਹਨ। ਇਸ ਮੌਕੇ ਪੁੱਜੀਆਂ ਕਵਾਲ ਅਤੇ ਨਕਾਲ ਪਾਰਟੀਆਂ ਤੋਂ ਇਲਾਵਾ ਵੱਖ ਵੱਖ ਕਲਾਕਾਰ ਆਪਣੇ ਫੱਨ੍ਹ ਦਾ ਮੁਜ਼ਾਹਰਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ ਨੇ ਦਸਿਆ ਕਿ ਇਸ ਮੇਲੇ ਦੌਰਾਨ 22 ਜੂਨ ਨੂੰ ਨੈਸ਼ਨਲ ਆਈ ਹਸਪਤਾਲ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਲਾਕਾ ਵਾਸੀਆਂ ਦੀਆਂ ਅੱਖਾਂ ਦਾ ਚੈਕਅਪ ਕਰਨਗੇ ਅਤੇ ਲੋ੍ਹੜਵੰਦ ਮਰੀਜ਼ਾਂ ਨੂੰ ਅੱਖਾਂ ਦੀ ਦਵਾਈ ਵੀ ਫ੍ਰੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਸਮਾਗਮ ਦੇ ਦੋਵੇਂ ਦਿਨ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ੍ਹ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ।  

  


ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੁਸਾਇਟੀ ਨੇ ਖੂਨਦਾਨ ਕੈਂਪ ਲਗਾਇਆ


ਮੰਤਰੀ ਗਗਨ ਅਲਮੋਲ ਦੇ ਭਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਮੋਹਾਲੀ 14 ਜੂਨ (ਅਮਰਜੀਤ ਸਿੰਘ)- ਦੁਨੀਆਂ ਵਿੱਚ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਜਾਂਦੀ ਹੈ ਅਤੇ ਇਸੇ ਦੇ ਲਈ ਪੁਕਾਰ ਹੈਲਪਿੰਗ ਹੈਂਡ ਚੈਰੀਟੇਬਲ ਸੁਸਾਇਟੀ ਵੱਲੋਂ ਵਾਰਡ ਨੰਬਰ 16 ਦੇ ਗੁਰਦੁਆਰਾ ਸ਼੍ਰੀ ਹਰਰਾਇ ਸਾਹਿਬ ਮੁੰਡੀ ਖਰੜ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 30 ਦੇ ਕਰੀਬ ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ ਲੋਕਾਂ ਨੇ ਵੀ ਉਤਸ਼ਾਹ ਦੇ ਨਾਲ ਖੂਨ ਦਾਨ ਕੀਤਾ। ਇਸ ਖੂਨਦਾਨ ਕੈਂਪ ਦੇ ਵਿੱਚ ਖੂਨ ਇਕੱਠਾ ਕਰਨ ਦੇ ਲਈ ਜਲੰਧਰ ਤੋਂ ਵਿਸ਼ੇਸ਼ ਟੀਮ ਡਾਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੀ।


ਇਸ ਖੂਨ ਦਾਨ ਕੈਂਪ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦੇ ਭਰਾ ਨਵਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਕਾਰ ਹੈਲਪਿੰਗ ਹੈਂਡ ਸੋਸਾਇਟੀ ਦੇ ਸੰਸਥਾਪਕ ਅਵਤਾਰ ਸਿੰਘ ਵਾਲੀਆ, ਸੂਬਾ ਪ੍ਰਧਾਨ ਦੀਪਕ ਕੁਮਾਰ ਅਤੇ ਜਿਲ੍ਹਾ ਪ੍ਰਧਾਨ ਗੁਰਿੰਦਰ ਕੌਰ ਵਲੋਂ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਦੇ ਲਈ ਆਏ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਕੇਲੇ ਪੰਜੀਰੀ ਦੁੱਧ ਅਤੇ ਹੋਰ ਸਮੱਗਰੀ ਖਾਣ ਲਈ ਦਿੱਤੀ ਗਈ ਅਤੇ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਜਿਲ੍ਹਾ ਪ੍ਰਧਾਨ ਗੁਰਿੰਦਰ ਕੌਰ ਅਤੇ ਸੰਸਥਾਪਕ ਅਵਤਾਰ ਸਿੰਘ ਵਾਲੀਆ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪ ਹੋਰ ਵੀ ਲਗਾਏ ਜਾਣਗੇ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਖੂਨ ਦੀ ਲੋੜ ਹੈ ਉਨ੍ਹਾਂ ਨੂੰ ਖੂਨ ਮੁਹਈਆ ਕਰਵਾਇਆ ਜਾ ਸਕੇ ਅਤੇ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਣ। ਇਸ ਮੌਕੇ ਮਨਿੰਦਰਪਾਲ ਸਿੰਘ, ਅਵਤਾਰ ਸਿੰਘ ਹਾਜ਼ੀਪੁਰ, ਸ਼ਿਵ ਕੁਮਾਰ ਸੂਦ, ਜਸਮੇਲ ਸਿੰਘ, ਸੰਜੀਵ ਕੁਮਾਰ, ਹੈਪੀ ਸਿੰਘ ਆਦਿ ਸ਼ਾਮਲ ਸਨ। ਗੁਰਦੁਆਰਾ ਸ੍ਰੀ ਹਰਰਾਇ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਇਸ ਕੈਂਪ ਲਗਾਉਣ ਦੇ ਵਿੱਚ ਬਹੁਤਾ ਸਹਿਯੋਗ ਦਿੱਤਾ।    

  



ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸਮਾਗਮ 16 ਤੋਂ 18 ਜੂਨ ਤੱਕ : ਰਸੀਵਰ ਉਕਾਰ ਸਿੰਘ ਸੰਘਾ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ -
ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ 16 ਤੋਂ 18 ਜੂਨ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੈਨੇਜ਼ਮੈਂਟ ਅਤੇ ਸੇਵਾਦਾਰਾਂ ਵਲੋਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਕਿਹਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ 16 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਜਾਣਗੇ। 17 ਜੂਨ ਦਿਨ ਸ਼ਨੀਵਾਰ ਨੂੰ ਦੁਪਿਹਰ 3.30 ਵਜੇ ਰਾਤ 10.30 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਾਗੀ ਬੀਬੀ ਬਲਜੀਤ ਕੌਰ, ਰਾਗੀ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਗੁ. ਸਾਹਿਬ, ਭਾਈ ਕਿਰਪਾਲ ਸਿੰਘ ਹਜੂਰੀ ਕਥਾ ਵਾਚਕ, ਬੀਬੀ ਜਸਪ੍ਰੀਤ ਕੌਰ ਖਾਲਸਾ ਜਲੰਧਰ ਵਾਲੇ, ਭਾਈ ਪਰਵਿੰਦਰ ਸਿੰਘ ਹਜੂਰੀ ਕਥਾ ਵਾਚਕ, ਭਾਈ ਜਸਵਿੰਦਰ ਸਿੰਘ ਜਾਚਕ ਹਜੂਰੀ ਰਾਗੀ ਗੁ. ਸਾਹਿਬ, ਭਾਈ ਕਰਨ ਸਿੰਘ ਮੀਤ ਗ੍ਰੰਥੀ ਸੋਦਰ ਰਹਿਰਾਸ ਸਾਹਿਬ, ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ ਅਰਦਾਸ ਤੇ ਹੁਕਮਨਾਮਾ ਸਾਹਿਬ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਪ੍ਰਬੰਧਕਾਂ ਨੇ ਦਸਿਆ 18 ਜੂਨ ਦਿਨ ਐਤਵਾਰ ਨੂੰ ਮਹਾਨ ਢਾਡੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਢਾਡੀ ਮਨਵੀਰ ਸਿੰਘ ਪਹੁਵਿੰਡ, ਢਾਡੀ ਜਸਵੀਰ ਕੌਰ ਜੱਸ, ਗਿਆਨੀ ਮਹਿਲ ਸਿੰਘ ਚੰਡੀਗ੍ਹੜ, ਢਾਡੀ ਬਲਵੀਰ ਸਿੰਘ ਪਾਰਸ, ਢਾਡੀ ਗੁਰਪ੍ਰੀਤ ਸਿੰਘ ਲਾਡਰਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।

ਸਲਾਨਾ ਜੋੜ ਮੇਲੇ ਤੇ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ


ਜੰਡੂ ਸਿੰਘਾ/ਪਤਾਰਾ-
ਪਿੰਡ ਤੱਲਣ ਵਿੱਖੇ ਤਿੰਨ ਦਿਨਾਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਚੈਰੀਟੇਬਲ ਹਸਪਤਾਲ ਪਿੰਡ ਤੱਲਣ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਚੈਅਕੱਪ ਕੈਂਪ ਰਸੀਵਰ ਸ. ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਹਸਪਤਾਲ ਦੇ ਪ੍ਰਬੰਧਕੀ ਅਫਸਰ ਮੈਡਮ ਰੀਤੂ ਚੱਡਾ ਨੇ ਦਸਿਆ ਕਿ ਇਹ ਫ੍ਰੀ ਮੈਡੀਕਲ ਕੈਂਪ ਲਗਾਤਾਰ ਤਿੰਨ ਦਿਨ 16 ਤੋਂ 18 ਤਰੀਕ ਤੱਕ ਚੱਲੇਗਾ ਇਸ ਕੈਂਪ ਵਿੱਚ ਸੰਗਤਾਂ ਦੀਆਂ ਜਰਨਲ ਬੀਮਾਰੀਆਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਮੈਡਮ ਰੀਤੂ ਚੱਡਾ ਨੇ ਦਸਿਆ ਕਿ 18 ਜੂਨ ਨੂੰ ਜੋੜ ਮੇਲੇ ਵਿੱਚ ਚੱਲ ਰਹੇ ਫ੍ਰੀ ਮੈਡੀਕਲ ਕੈਂਪ ਦੇ ਨਾਲ ਨਾਲ 18 ਜੂਨ ਨੂੰ ਹੀ ਇੱਕ ਵਿਸ਼ਾਲ ਖੂਨਦਾਨ ਕੈਂਪ, ਦੰਦਾਂ ਦਾ ਫ੍ਰੀ ਚੈਅਕੱਪ ਕੈਂਪ ਅਤੇ ਫੀਜੋਥੈਰੇਪੀ ਕੈਂਪ ਵੀ ਲਗਾਇਆ ਜਾ ਰਿਹਾ ਹੈ। ਜਿਸਦਾ ਗੁਰੂ ਘਰ ਪੁੱਜੀਆਂ ਸੰਗਤਾਂ ਵੱਧ ਤੋਂ ਵੱਧ ਲਾਭ ਉਠਾਉਣ। ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਸ. ਉਕਾਰ ਸਿੰਘ ਸੰਘਾ ਅਤੇ ਗੁਰੂ ਘਰ ਦੀ ਮੈਨੇਜ਼ਮੈਂਟ ਨੇ ਵੀ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  


Sunday, 11 June 2023

ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਦੀ ਟੀਮ ਨੇ ਮੁਫਤ ਮੈਡੀਕਲ ਕੈਂਪ ਲਗਾਇਆ


ਹੁਸ਼ਿਆਰਪੁਰ 14 ਜੂਨ (ਅਮਰਜੀਤ ਸਿੰਘ)-
ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਸੂਫ਼ੀ ਸੰਤ ਨਸੀਬ ਸ਼ਾਹ ਜੀ ਦੀ ਨਿੱਘੀ ਯਾਦ ਵਿੱਚ ਗੱਦੀਨਸ਼ੀਨ ਸਾਹਿਬਜੋਤ ਮਹਾਰਾਜ ਜੀ ਦੀ ਅਗਵਾਹੀ ਵਿੱਚ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਜਿਲ੍ਹਾ ਹੁਸ਼ਿਆਰਪੁਰ ਦੀ ਸਮੂਹ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾਂ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦੀ ਉਦਘਾਟਨੀ ਰਸਮ ਮਾਲਿਕ ਸਾਹਿਬਜੋਤ ਮਹਾਰਾਜ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤੀ। ਇਸ ਕੈਂਪ ਵਿੱਚ ਵੈਦ ਬਲਜਿੰਦਰ ਰਾਮ ਦੀ ਟੀਮ ਵੱਲੋਂ ਕਰੀਬ 840 ਮਰੀਜ਼ਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਦਾ ਦੇਸੀ ਆਯੂਰਵੈਦਿਕ ਦਵਾਈਆਂ ਫ੍ਰੀ ਦਿੱਤੀਆਂ। ਇਸ ਮੌਕੇ ਉਦਘਾਟਨੀ ਰਸਮ ਮੌਕੇ ਤੇ ਮਾਲਿਕ ਸਾਹਿਬਜੋਤ ਮਹਾਰਾਜ ਜੀ ਨੇ ਕਿਹਾ ਸਦੀਆਂ ਤੋਂ ਪੁਰਾਣੇ ਮਹਾਂਰਿਸ਼ੀ ਪਹਿਲਾ ਆਯੂਰਵੈਦਿਕ ਨਾਲ ਮਨੁੱਖ ਦਾ ਇਲਾਜ ਕਰਦੇ ਸਨ ਅਤੇ ਅੱਜ ਦੇ ਦੌਰ ਵਿੱਚ ਵੀ ਆਯੂਰਵੈਦਿਕ ਦਵਾਈਆਂ ਨੇ ਲੋਕਾਂ ਦੇ ਦੁੱਖਾਂ ਨੂੰ ਦੂਰ ਕੀਤਾ ਹੈ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਆਯੂਰਵੈਦਿਕ ਦਵਾਈ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੰੁਦਾ ਸਗੋਂ ਫਾਇਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਮਰੀਜ਼ਾਂ ਨੂੰ ਆਯੂਰਵੈਦ ਨਾਲ ਜੁੱੜ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵੈਦ ਬਲਜਿੰਦਰ ਰਾਮ ਦੀ ਟੀਮ ਵਿੱਚ ਵੈਦ ਮਨੀਸ਼ਾਂ ਕੁੰਡਲ, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਵਿੰਦਰ ਕੌਰ, ਵੈਦ ਦਵਿੰਦਰ ਕੁਮਾਰ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ ਉਚੇਚੇ ਤੋਰ ਤੇ ਪੁੱਜੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵੈਦ ਬਲਜਿੰਦਰ ਰਾਮ ਨੇ ਜਿਥੇ ਮਾਲਿਕ ਸਾਹਿਬਜੋਤ ਮਹਾਰਾਜ ਜੀ ਅਤੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਆਪਣੀ ਸਮੂਹ ਟੀਮ ਦਾ ਵੀ ਧੰਨਵਾਦ ਕੀਤਾ।    

ਪਿੰਡ ਡਰੋਲੀ ਕਲਾਂ ਵਿੱਚ ਬੱਚਿਆਂ ਨੇ ਸਜਾਈਆਂ ਸੁੰਦਰ ਰੰਗ ਬਿਰੰਗੀਆਂ ਦਸਤਾਰਾਂ



ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ ਸੁੰਦਰ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

ਆਦਮਪੁਰ/ਜਲੰਧਰ 11 ਜੂਨ (ਅਮਰਜੀਤ ਸਿੰਘ)- ਮਾਨਵਤਾ ਦੀ ਸੇਵਾ ਕਰਨ ਵਾਲੀ ਦੁਆਬੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਵੱਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਚੱਲ ਰਹੇ ਦਸ ਰੋਜ਼ਾ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੇ ਅੱਜ ਰੰਗ ਬਿਰੰਗੀਆਂ ਸੁੰਦਰ ਦਸਤਾਰਾਂ ਸਜਾਈਆਂ। ਅੱਜ 11 ਜੂਨ ਨੂੰ ਬੱਚਿਆਂ ਦੇ ਦਸਤਾਰ ਸਜਾਉਣ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸੁੰਦਰ ਦਸਤਾਰ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵੱਜੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਪੁੱਜੇ। ਇਸ ਮੌਕੇ ਬੱਚਿਆਂ ਦੀ ਹੋਸਲਾ ਅਫਜਾਈ ਕਰਨ ਵਾਸਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਸੈਕਟਰੀ ਰਣਵੀਰਪਾਲ ਸਿੰਘ, ਮਾ. ਸਾਬਾ ਜੀ ਵੀ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਦੁਆਬਾ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਗਏ ਇਨ੍ਹਾਂ ਦਸਤਾਰ ਮੁਕਾਬਲਿਆਂ ਵਿੱਚ ਹਰਸਿਮਰਨ ਸਿੰਘ ਨਵੀਂ ਡਰੋਲੀ ਪਹਿਲੇ ਸਥਾਨ ਤੇ, ਹਰਜੋਤ ਸਿੰਘ ਮਿਨਹਾਸ ਦੂਸਰੇ ਸਥਾਨ ਤੇ, ਹਰਪ੍ਰੀਤ ਸਿੰਘ ਨੰਗਲਾਂ ਤੀਸਰੇ ਸਥਾਨ ਤੇ ਰਹੇ। ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਆਕਰਸ਼ਕ ਇਨਾਮ ਦੇ ਕੇ ਉਨ੍ਹਾਂ ਦਾ ਹੋਸਲਾ ਅਫਜਾਈ ਕੀਤੀ। ਇਹ ਸਾਰੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਸਾਥੀਆਂ ਵੱਲੋਂ ਨਿਭਾਈ ਗਈ। ਜੱਜ ਸਾਹਿਬ ਦੀ ਭੂਮਿਕਾ ਮਨਦੀਪ ਸਿੰਘ ਸਿਆਣ, ਹਰਵਿੰਦਰ ਸਿੰਘ ਸੋਨੂੰ, ਕੁਲਜੀਤ ਸਿੰਘ ਕਿੰਗ ਨੇ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਈ ਸੁਖਜੀਤ ਸਿੰਘ ਸੇਵਾਦਾਰ ਵੱਲੋਂ ਸਾਰੇ ਸੇਵਾਦਾਰਾਂ ਐਨ.ਆਰ.ਆਈ ਵੀਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਕਰਨ ਪੰਚ, ਗੁਰਵਿੰਦਰ, ਬੋਬੀ, ਸੁੱਖੀ ਦਾਉਦਪੁਰੀਆ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Saturday, 10 June 2023

ਦੀ ਇੰਪੀਰੀਅਲ ਸਕੂਲ ਦੀ ਪਹਿਲੀ ਵਿੱਦਿਅਕ ਖੇਤਰ ਦੀ ਸੁਰਾਨੁੱਸੀ ਅਤੇ ਕਰਤਾਰਪੁਰ ਦੀ ਯਾਤਰਾ




ਆਦਮਪੁਰ/ਜਲੰਧਰ 10 ਜੂਨ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਦੇ ਵਿਦਿਆਰਥੀ ਸੁਰਾਨੁੱਸੀ ਵਿਖੇ ਪੰਜਾਬ ਕੇਸਰੀ ਪਿ੍ਰੰਟਿੰਗ ਪ੍ਰੈੱਸ, ਜੰਗ-ਏ-ਆਜ਼ਾਦੀ ਮੈਮੋਰੀਅਲ ਅਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਪਹਿਲਾ ਵਿੱਦਿਅਕ ਖੇਤਰ ਦਾ ਦੌਰਾ ਉਤਸ਼ਾਹਪੂਰਵਕ ਆਯੋਜਨ ਕੀਤਾ ਗਿਆ। ਇਹ ਵਿੱਦਿਅਕ ਯਾਤਰਾ ਸਕੂਲ ਮੈਨੇਜਮੈਂਟ ਦੁਆਰਾ ਗ੍ਰੇਡ ਤੋਂ ਤੱਕ ਦੇ ਇੰਪੀਰੀਅਲ ਵਿਦਿਆਰਥੀਆਂ ਲਈ (ਕ੍ਰਮਵਾਰ ਉਹਨਾਂ ਦੇ ਕਲਾਸ ਇੰਚਾਰਜ ਅਤੇ ਪ੍ਰਬੰਧਨ ਟੀਮ ਦੇ ਨਾਲ) ਆਯੋਜਨ ਕੀਤਾ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਪ੍ਰੈਕਟਿਕਲ ਗਿਆਨ ਵਿੱਚ ਵਾਧਾ ਕੀਤਾ। ਪਿ੍ਰੰਟਿੰਗ ਪ੍ਰੈੱਸ ਵਿੱਚ ਸ੍ਰੀ ਰਿਸਭ ਸੋਹੀ ਨੇ ਵਿਦਿਅਰਥੀਆਂ ਨੂੰ ਸਮਝਾਇਆ ਕਿ ਕਿਵੇਂ ਅਖਬਾਰਾਂ ਛਾਪੀਆਂ ਜਾਂਦੀਆਂ ਹਨ। ਫਿਰ ਕਰਤਾਰਪੁਰ ਵਿਖੇ ਵਿਦਿਅਰਥੀਆਂ ਨੇ ਜੰਗ-ਏ-ਆਜ਼ਾਦੀ ਮੈਮੋਰੀਅਲ ਵਿੱਚ ਮਿਸ ਸੰਗੀਤਾ ਗਾਈਡ ਨੇ ਪੰਜਾਬ ਦੇ ਅਣਗਿਣਤ ਨਾਇਕਾਂ ਦੇ ਸੁਤੰਤਰਤਾ ਸੰਗਰਾਮ ਬਾਰੇ ਸਮਝਾਇਆ ਅਤੇ ਇਸ ਵਿਸ਼ੇ ‘ਤੇ ਆਧਾਰਿਤ ਫਿਲਮ ਰਾਹੀਂ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਬਾਰੇ ਦਿਖਾਇਆ ਗਿਆ। ਪਿ੍ਰੰਟਿੰਗ ਪ੍ਰੈਸ ਅਤੇ ਇਤਿਹਾਸਕ ਮਹੱਤਵ ਵਾਲੀ ਯਾਦਗਾਰ ਦਾ ਦੌਰਾ ਕਰਨ ਉਪਰੰਤ ਇਸ ਯਾਤਰਾ ‘ਤੇ ਆਈ ਸਮੁੱਚੀ ਇੰਪੀਰੀਅਲ ਟੀਮ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿੱਖੇ ਪਰਮਾਤਮਾ ਅੱਗੇ ਸੀਸ ਝੁਕਾ ਕੇ ਗੁਰੂ ਦੀ ਗੋਦ ਦਾ ਅਨੰਦ ਮਾਣਿਆ ਅਤੇ ਅਰਦਾਸ ਕੀਤੀ। ਇਸ ਉਪਰੰਤ ਗੁਰੂਦੁਆਰਾ ਸਾਹਿਬ ‘ਚ ਗੁਰੂ ਕਾ ਲੰਗਰ ਛਕਿਆ ਅਤੇ ਵਰਤਾਇਆ।
            ਮਾਨਯੋਗ ਚੇਅਰਮੈਨ ਜਗਦੀਸ਼ ਲਾਲ ਜੀ ਨੇ ਆਪਣੇ ਅਣਮੋਲ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਯਾਤਰਾ ਉਹਨਾਂ ਲਈ ਕਿਵੇਂ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਦੇ ਗਿਆਨ ਨੂੰ ਪਹਿਲਾ ਤਜਰਬੇ ਦੁਆਰਾ ਅਨੁਭਵੀ ਸਿੱਖਣ ਦੀ ਪੇਸ਼ਕਸ਼ ਕਰਦਾ ਹੈ ਜੋ ਉਹਨਾਂ ਨੂੰ ਪ੍ਰਭਾਵਸ਼ਾਲੀ ਸਿਖਿਆਰਥੀਆਂ ਵਜੋਂ ਸਾਮਲ ਕਰਨ ਬਾਰੇ ਹੈ। ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ ਜੀ ਨੇ ਉਨ੍ਹਾਂ ਨਾਲ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਰਗਰਮ ਅਤੇ ਪ੍ਰੈਕਟੀਕਲ ਸਿੱਖਣ ਵਿੱਚ ਸਾਮਲ ਕਰਨਾ ਲਾਜ਼ਮੀ ਹੈ ਜੋ ਕਿ ਇਸ ਖੇਤਰੀ ਯਾਤਰਾ ਦਾ ਮੁੱਖ ਕੇਂਦਰ ਸੀ ਅਤੇ ਭਵਿੱਖ ਵਿੱਚ ਵੀ ਇੰਪੀਰੀਅਲ ਵਿਦਿਆਰਥੀਆਂ ਲਈ ਅਜਿਹੀਆਂ ਵਿੱਦਿਅਕ ਅਤੇ ਪ੍ਰੇਰਨਾਦਾਇਕ ਯਾਤਰਾਵਾਂ ਦੀ ਯੋਜਨਾ ਅਤੇ ਆਯੋਜਨ ਕੀਤਾ ਜਾਵੇਗਾ। ਪਿ੍ਰੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਵਿਦਿਆਰਥੀਆਂ ਨੂੰ ਖੇਤਰੀ ਯਾਤਰਾ ਸੁਰੂ ਕਰਨ ਤੋਂ ਪਹਿਲਾਂ ਪਾਲਣਾ ਕਰਨ ਲਈ ਕੁਝ ਦਿਸ਼ਾ-ਨਿਰਦੇਸ਼ ਦੇਣ ਦੇ ਨਾਲ-ਨਾਲ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਅਜਿਹੇ ਜਾਣਕਾਰੀ ਭਰਪੂਰ ਅਤੇ ਗਿਆਨ ਭਰਪੂਰ ਦੌਰਿਆਂ ਵਿੱਚ ਸਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸਕੂਲ ਦੀ ਵਾਪਸੀ ਦੀ ਯਾਤਰਾ ਕੀਤੀ ਗਈ ਜਿੱਥੋਂ ਸਾਰੇ  ਆਪਣੇ ਘਰਾਂ ਨੂੰ ਚੱਲ ਪਏ।   





ਸ਼੍ਰੀ ਦੇਵੀ ਮਾਤਾ ਮੰਦਿਰ ਆਦਮਪੁਰ ਵਿਖੇ ਮੂਰਤੀ ਸਥਾਪਨਾ ਸਮਾਰੋਹ ਕਰਵਾਇਆ ਗਿਆ



ਆਦਮਪੁਰ 11 ਜੂਨ (ਬਲਵੀਰ ਸਿੰਘ ਕਰਮ, ਵਰਿੰਦਰ ਬੈਂਸ)- ਬੀਤੇ ਦਿਨੀਂ ਸ਼੍ਰੀ ਦੇਵੀ ਮਾਤਾ ਮੰਦਿਰ ਮੇਨ ਬਜ਼ਾਰ ਆਦਮਪੁਰ ਵਿਖੇ 2 ਦਿਨਾਂ ਮੂਰਤੀ ਸਥਾਪਨਾ ਸਮਾਰੋਹ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਨਰਿੰਦਰ ਗਿਰ ਅਤੇ ਚੇਅਰਮੈਨ ਰਾਜ ਕੁਮਾਰ ਪਾਲ (ਪਾਲ ਇੰਪੋਰੀਅਮ ਆਦਮਪੁਰ) ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਕਰਵਾਇਆ ਗਿਆ। ਸਮਾਰੋਹ ਦੇ ਪਹਿਲੇ ਦਿਨ ਸਥਾਪਿਤ ਕੀਤੀਆਂ ਜਾ ਰਹੀਆਂ ਸ਼੍ਰੀ ਗਣੇਸ਼ ਮਹਾਰਾਜ ਜੀ, ਰਾਮ ਪਰਿਵਾਰ, ਸ਼ਿਵ ਪਰਿਵਾਰ, ਸ਼੍ਰੀ ਰਾਧਾ ਕਿ੍ਰਸ਼ਨ, ਬਾਬਾ ਬਾਲਕ ਨਾਥ ਜੀ, ਸਾਈ ਬਾਬਾ ਜੀ ਅਤੇ ਕਾਲੀ ਮਾਤਾ ਦੀ ਮੂਰਤੀਆਂ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿੱਚ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ, ਜਲੰਧਰ ਤੋਂ ਵਿਧਾਇਕ ਰਮਨ ਅਰੋੜਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਅੰਤਰ ਸਿੰਘ ਪੰਮਾ ਕਨੇਡਾ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸਾਬਕਾ ਪ੍ਰਧਾਨ ਪਵਿੱਤਰ ਸਿੰਘ, ਸਤਪਾਲ ਬਜਾਜ, ਚਾਂਦ ਸੈਣੀ, ਬਸੰਤ ਲਾਲ ਕਪੂਰ, ਗਗਨ ਪਸਰੀਚਾ, ਜਗਦੀਸ਼ ਲਾਲ ਪਸਰੀਚਾ, ਪਰਵੀਨ ਟੰਡਨ, ਗੁਲਸ਼ਨ ਦਿਲਬਾਗੀ, ਡਾ. ਸਰਬਮੋਹਨ ਟੰਡਨ, ਮਨਮੋਹਨ ਸਿੰਘ ਬਾਬਾ, ਬਲਬੀਰ ਗਿਰ, ਵਿਜੇ ਯਾਦਵ, ਸੁਦਾਮਾ ਭਗਤ, ਪਵਨ ਆਵਲ, ਵਿਸ਼ਾਲ ਵਰਮਾਂ, ਡਾ. ਰਵੀ ਕੁਮਾਰ,  ਜਗਮੋਹਨ ਅਰੋੜਾ, ਸਤਵਿੰਦਰ ਅਰੋੜਾ, ਸ਼ਿਵ ਭਗਤ ਬਾਬਾ ਬਾਲਕ ਨਾਥ ਮੰਦਰ ਦੇ ਮੁੱਖ ਸੇਵਾਦਾਰ ਪਵਨ ਅਗਨੀਹੋਤਰੀ ਅਤੇ ਹੋਰਨਾਂ ਵਲੋਂ ਸਾਂਝੇ ਤੌਰ ਤੇ ਜੋਤ ਜਗਾ ਕੇ ਸੋਭਾ ਯਾਤਰਾ ਦਾ ਸੁੱਭ ਅਰੰਭ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਿੱਚ ਪੁੱਜੇ ਆਗੂਆਂ ਅਤੇ ਪਤਵੰਤੇ ਸੱਜਣਾਂ, ਸੇਵਾਦਾਰਾ ਦਾ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  
       ਸ਼ੌਭਾ ਯਾਤਰਾ ਦੌਰਾਨ ਜਾਗਿਤੀ ਕਲੱਬ (ਰਜਿ.), ਧਾਰਮਿਕ ਉਤਸਵ ਸੰਮਤੀ, ਟੰਡਨ ਪਰਿਵਾਰ, ਸੱਭਰਵਾਲ ਪਰਿਵਾਰ ਅਤੇ ਹੋਰਨਾਂ ਸੰਸਥਾਵਾਂ ਵਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਸਮਾਰੋਹ ਦੇ ਦੂਸਰੇ ਦਿਨ ਦਰਬਾਰ ਸਾਂਈਂ ਜੁਮਲੇ ਸ਼ਾਹ ਉਦੇਸੀਆਂ ਦੇ ਗੱਦੀ ਨਸ਼ੀਨ ਅਤੇ ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ਬੀਬੀ ਸਰੀਫਾਂ ਜੀ ਅਤੇ ਧਾਰਮਿਕ ਉਤਸਵ ਸੰਮਤੀ ਦੇ ਚੇਅਰਮੈਨ ਸੁਵਾਮੀ ਰਾਮ ਭਾਰਤੀ ਦੀ ਅਗਵਾਈ ਹੇਠ ਵਿਦਵਾਨ ਪੰਡਿਤਾਂ ਅਤੇ ਸ਼ਾਸ਼ਤਰੀਆਂ ਵਲੋਂ ਮੰਦਿਰ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਪਾਲ, ਡਾ. Êਵਨ ਕੁਮਾਰ ਮਿਗਲਾਨੀ, ਪਰਵੀਨ ਉੱਪਲ, ਰਾਜੀਵ ਨਈਅਰ ਬੌਬੀ, ਨਰਿੰਦਰ ਗਿਰ, ਅੰਮਿਤ ਸੱਭਰਵਾਲ, ਮੁਨੀਸ਼ ਹਾਂਡਾ ਕੋਲੋ ਪੂਜਾ ਅਰਚਨਾਂ ਕਰਵਾਉਣ ਉਪਰੰਤ ਸਾਰੀਆਂ ਮੂਰਤੀਆਂ ਨੂੰ ਵਿੱਧੀ ਪੂਰਵਕ ਸਥਾਪਿਤ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਵਾਸਤੇ ਹਵਨ ਯੱਗ ਵਿਚ ਪੂਰਣ ਆਹੱੂਤੀਆਂ ਪਾਉਣ ਲਈ ਵਾਲਿਆਂ ਵਿਚ ਪੰਡਤ ਵੇਦ ਪ੍ਰਕਾਸ਼, ਸੰਜੀਵ ਨਈਅਰ, ਸੰਜੇ ਗੁਪਤਾ, ਕਿਸ਼ਨ ਕੁਮਾਰ ਬੱਗਾ, ਮਨੋਹਰ ਲਾਲ ਟੰਡਨ, ਗੁਰਨਾਮ ਸਿੰਘ, ਚਰਨਜੀਤ ਸ਼ੇਰੀ, ਰਾਜੀਵ ਗੌਤਮ, ਮਹਿੰਦਰਪਾਲ ਜੱਗੀ, ਜਗਭੂਸ਼ਨ ਆਵਲ, ਹਰੀਸ਼ ਕੁਮਾਰ, ਗੁਲਸ਼ਨ ਜੱਗੀ, ਕਰਮਵੀਰ ਕੈਹੜ, ਧਰਮਵੀਰ ਕੈਹੜ, ਨੀਲ ਕਮਲ ਕਪੂਰ, ਵਰੁਣ ਚੋਡਾ, ਭੁਪਿੰਦਰ ਸਿੰਘ ਭਿੰਦਾ, ਜਤਿੰਦਰ ਆਵਲ, ਲੰਕੇਸ਼ ਕਪੂਰ, ਮਿੰਟੂ ਭੱਲਾ, ਅਸ਼ਵਨੀ ਕਪੂਰ, ਪੰ. ਦੁਲੀ ਚੰਦ, ਪੰ. ਕਿਸ਼ਨ ਮੋਹਨ ਝਾ, ਰਾਜੇਸ਼ ਗੁੱਪਤਾ, ਪਰਮਜੀਤ ਰਾਜਵੰਸ ਚੇਅਰਮੈਨ ਮਾਰਕੀਟ ਕਮੇਟੀ, ਆਸ਼ੂ ਬਾਂਸਲ, ਰਾਕੇਸ਼ ਕਪੂਰ, ਸੁਭਾਸ਼ ਸਲੋਤਾ, ਅਕਾਸ਼ਦੀਪ ਪਾਲ (ਪਾਲ ਇੰਪੋਰੀਅਮ ਆਦਮਪੁਰ), ਨਿਰਮਲ ਕੁਮਾਰ, ਪੰ. ਜਗਮੋਹਨ ਸ਼ਰਮਾਂ, ਪੰ. ਦਲੀਪ ਕੁਮਾਰ, ਅਭਿ ਨਈਅਰ, ਮੁਨੀਸ਼ ਨਈਅਰ ਜਤਿੰਨ ਨਈਅਰ, ਰਾਜੂ ਥੰਮਣ, ਰਿੰਕੂ ਟੰਡਨ ਅਤੇ ਹੋਰਨਾਂ ਭਗਤਾਂ ਵਲੋਂ ਪੂਰਨ ਆਹੂਤੀ ਪਾਈ ਗਈ। ਇਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ਾਲ ਭੰਡਾਰਾ ਵੀ ਲਗਾਇਆ ਗਿਆ। ਇਨ੍ਹਾਂ ਸਮਾਗਮਾਂ ਮੌਕੇ ਸਮੂਹ ਆਦਮਪੁਰ ਵਾਸੀਆਂ ਨੇ ਵੱਧਚੱੜ੍ਹ ਕੇ ਭਾਗ ਲਿਆ।
ਫੋਟੋ ਕੈਪਸਨ : ਸ਼੍ਰੀ ਦੇਵੀ ਮਾਤਾ ਮੰਦਿਰ ਆਦਮਪੁਰ ਵਿਖੇ ਕਰਵਾਏ ਗਏ ਮੂਰਤੀ ਸਥਾਪਨਾ ਸਮਾਰੋਹ ਦੀਆਂ ਮੁੱਖ ਝਲਕੀਆਂ।     





Friday, 9 June 2023

ਡੇਰਾ ਚਹੇੜੂ ਵਿਖੇ 72ਵੇਂ ਸਲਾਨਾ ਜੋੜ ਮੇਲੇ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ 72ਵਾਂ ਸਲਾਨਾ ਜੋੜ ਮੇਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਸਬੰਧ ਵਿੱਚ ਪਹਿਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਸੰਗਤਾਂ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ ਹੈੱਡ ਗ੍ਰੰਥੀ ਪਿੰਡ ਜੈਤੇਵਾਲੀ, ਭਾਈ ਮਨਦੀਪ ਕੁਮਾਰ ਜੀ ਬੂਟਾ ਮੰਡੀ ਵਾਲੇ, ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਾਲੇ, ਭਾਈ ਪਵਨ ਕੁਮਾਰ ਜਲੰਧਰ ਵਾਲੇ, ਸੰਤ ਬਾਬਾ ਫੂਲ ਨਾਥ ਜੀ ਭਜਨ ਮੰਡਲੀ ਚਹੇੜੂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਪੰਜਾਬੀ ਗਾਇਕਾ ਗਿੰਨੀ ਮਾਹੀ ਨੇ ਧਾਰਮਿਕ ਗੀਤਾਂ ਰਾਹੀ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਕਰਨੈਲ ਸਿੰਘ ਸੰਧੂ ਕੈਲੇਫੋਰਨੀਆ, ਸੰਧੂ ਬ੍ਰਦਰਜ਼ ਅਤੇ ਹਰਮੇਸ਼ ਸਿੰਘ ਢੰਡਾ ਕੈਲਫੋਰਨੀਆ ਵਲੋਂ ਡੇਰੇ ਵਿੱਖੇ ਚੱਲ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉੂਸ਼ਨ ਸੈਂਟਰ ਵਾਸਤੇ 20 ਕੰਪਿਉਟਰਾਂ ਦੀ ਸੇਵਾ ਸੰਗਤਾਂ ਵਿੱਚ ਸੈਂਟਰ ਦੇ ਬਚਿਆਂ ਵਾਸਤੇ ਭੇਟ ਕੀਤੀ।

ਇਸ ਸਮਾਗਮ ਮੌਕੇ ਤੇ ਸਚਖੰਡ ਬੱਲਾਂ ਤੋਂ ਸੰਤ ਨਿਰੰਜਣ ਦਾਸ ਮਹਾਰਾਜ ਜੀ, ਸੰਤ ਸਾਗਰ ਨਾਥ ਜੀ ਗੰਗਾ ਨਗਰ, ਸੰਤ ਲੇਖ ਰਾਜ ਨੂਰਪੁਰ, ਸਾਂਈ ਪੱਪਲ ਸ਼ਾਹ ਭਰੋਮਜਾਰਾ, ਸੰਤ ਟਹਿਲ ਨਾਥ ਨੰਗਲ ਖੇੜਾ, ਪ੍ਰਸਿੱਧ ਲੇਖਕ ਪੰਛੀ ਡੱਲੇਵਾਲੀਆ, ਮਹਿੰਦਰ ਮਹੇੜੂ, ਰਾਜ਼ੇਸ਼ ਬਾਘਾ ਬੋਲੀਨਾ, ਭਰਤ ਯੂ.ਪੀ, ਰਜਿੰਦਰ ਅੰਬਾਲਾ, ਮਾ. ਸੋਮ ਰਾਜ ਫਗਵਾੜਾ, ਅਸ਼ੋਕ ਸੰਧੂ ਨੇ ਵੀ ਵਿਸ਼ੇਸ਼ ਤੋਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸੈਟਕਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਠੰਡੇ ਮਿੱਠੇ ਜਲ੍ਹ ਦੀਆਂ ਛਬੀਲਾਂ ਵਰਤਾਈਆਂ ਗਈਆਂ।

ਇਸ ਸਮਾਗਮ ਦੋਰਾਨ ਪੰਜਾਬ, ਰਾਜਸਥਾਨ, ਰਹਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਵਿਚੋਂ ਸੰਗਤਾਂ ਡੇਰੇ ਵਿਖੇ ਪੁੱਜੀਆਂ। ਇਸ ਮੌਕੇ ਤੇ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਰੱਲ ਮਿੱਲ ਕੇ ਰਹਿਣ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਵਾਸਤੇ ਪ੍ਰੇਰਿਆ ਅਤੇ 72ਵੇਂ ਸਲਾਨਾ ਜੋੜ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।


Thursday, 8 June 2023

ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ



ਆਦਮਪੁਰ/ਜਲੰਧਰ 04 ਜੂਨ (ਅਮਰਜੀਤ ਸਿੰਘ)-
ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਘੱਲੂਘਾਰਾ ਜੂਨ 1984 ਵਿੱਚ ਹੋਏ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿੱਤ ਸ਼ਹੀਦੀ ਦਿਹਾੜਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਮਨਾਇਆ ਗਿਆ। ਇਸ ਮੌਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਲਖਵੀਰ ਸਿੰਘ ਜੀ ਹਜ਼ੂਰੀ ਰਾਗੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਰਾਗੀ ਭਾਈ ਹਰਚੰਦ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਤਸਰ, ਢਾਡੀ ਭਾਈ ਗੁਰਮੀਤ ਸਿੰਘ ਸ਼੍ਰੀ ਅਮਿ੍ਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਰਾਗੀ ਜਥਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੋਰਾਨ ਪ੍ਰਬੰਧਕਾਂ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਇੰਚਾਰਜ਼ ਜਰਨੈਲ ਸਿੰਘ, ਹੈੱਡ ਗ੍ਰੰਥੀ ਦਿਲਬਾਗ ਸਿੰਘ, ਲੰਗਰ ਇੰਚਾਰਜ਼ ਕਰਮ ਸਿੰਘ, ਹਰਦਿਆਲ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।   

ਪਿੰਡ ਢੱਡੇ ਵਿੱਖੇ 29ਵਾਂ ਸਲਾਨਾ ਜੋੜ ਮੇਲਾ 22 ਜੂਨ ਨੂੰ


ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ 22 ਜੂਨ ਨੂੰ ਸੰਗਤਾਂ ਦੀ ਭਾਰੀ ਰੌਣਕਾਂ ਲੱਗਣਗੀਆਂ

ਆਦਮਪੁਰ/ਜਲੰਧਰ 08 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ (ਜਲੰਧਰ) ਦੇ ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦੇ ਆਸ਼ੀਰਵਾਦ ਨਾਲ ਦੇਸ਼ਾਂ ਵਿਦੇਸ਼ਾਂ, ਨਗਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਨਗਰ ਪੰਚਾਇਤ ਦੇ ਸਹਿਯੋਗ ਨਾਲ 29ਵਾਂ ਸਲਾਨਾ ਜੋੜ ਮੇਲਾ 22 ਜੂਨ ਨੂੰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਵਿਜੇ ਕੁਮਾਰ ਸੋਹਪਾਲ ਨੇ ਦਸਿਆ ਕਿ ਇਸ 29ਵੇਂ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ 11 ਵਜੇ ਝੰਡੇ ਦੀ ਰਸਮ ਤੇ ਚਿਰਾਗ ਰੋਸ਼ਨ ਕੀਤੇ ਜਾਣਗੇ। ਉਪਰੰਤ ਬਾਬਾ ਜੀ ਦੇ ਦਰਬਾਰ ਤੇ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪਹਿਲੇ, ਦੂਜੇ, ਤੀਜੇ ਦਰਜ਼ੇ ਤੇ ਅੱਵਲ ਆਉਣ ਵਾਲੇ ਬੱਚਿਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਦੁਪਿਹਰ ਵੇਲੇ ਪੀਰਾਂ ਦਾ ਲੰਗਰ ਵੀ ਸੰਗਤਾਂ ਨੂੰ ਅਤੁੱਟ ਵਰਤਾਇਆ ਜਾਵੇਗਾ। ਵਿਜੇ ਕੁਮਾਰ ਨੇ ਦਸਿਆ ਕਿ ਰਾਤ ਵੇਲੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਸੂਫੀ ਕਵਾਲ ਬਲਵਿੰਦਰ ਸਿਤਾਰਾ ਐਂਡ ਪਾਰਟੀ, ਕੁਲਦੀਪ ਕਾਦਰ ਐਂਡ ਪਾਰਟੀ, ਬਿੱਟੂ ਆਲਮ ਕਵਾਲ ਐਂਡ ਪਾਰਟੀ ਅਤੇ ਨਕਾਲ ਮਿਸ਼ਰੀ ਐਂਡ ਪਾਰਟੀ ਆਪਣੇ ਫੰਨ ਦਾ ਮੁਜ਼ਾਹਰਾਂ ਕਰਨਗੇ। ਉਨ੍ਹਾਂ ਦਸਿਆ 23 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਜਾਵੇਗੀ।  


Wednesday, 7 June 2023

11 ਜੂਨ ਨੂੰ ਹੋਣਗੇ ਦਸਤਾਰ ਸਿਖਲਾਈ ਕੈਂਪ ਦੇ ਫਾਇਨਲ ਮੁਕਾਬਲੇ



ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸਸਿਾਇਟੀ ਵੱਲੋਂ ਕੀਤਾ ਗਿਆ ਹੈ ਵਿਸ਼ੇਸ਼ ਉਪਰਾਲਾ
ਆਦਮਪੁਰ/ਜਲੰਧਰ (ਅਮਰਜੀਤ ਸਿੰਘ)-
ਮਾਨਵਤਾ ਦੀ ਸੇਵਾ ਕਰਨ ਵਾਲੀ ਦੁਆਬੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਵੱਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਚੱਲ ਰਹੇ ਦਸ ਰੋਜ਼ਾ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ 11 ਜੂਨ ਤਰੀਕ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਅਤੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਦੁਆਬਾ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਸੇਵਾ ਸੁਸਾਇਟੀ ਵੱਲੋਂ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਲਈ ਸੱਭ ਤੋਂ ਵੱਡਾ ਸਹਿਯੋਗ ਸੇਵਾ ਸੁਸਾਇਟੀ ਨਾਲ ਪਹਿਲੇ ਦਿਨ ਤੋਂ ਜੁੜੇ ਸਮੂਹ ਐਨ.ਆਰ.ਆਈ ਵੀਰਾਂ ਭੈਣਾਂ ਦਾ ਹੈ ਜੋਂ ਸਾਡੇ ਤੇ ਬੇਹੱਦ ਭਰੋਸਾ ਕਰ ਆਪਣੀ ਕਿਰਤ ਕਮਾਈ ਵਿਚੋਂ ਸੇਵਾ ਸੁਸਾਇਟੀ ਨੂੰ ਪਹਿਲ ਦੇ ਆਧਾਰ ਤੇ ਦਸਵੰਧ ਭੇਜ ਇਹ ਸਾਰੇ ਹੀ ਕਾਰਜ ਕਰਨ ਦੇ ਯੋਗ ਬਣਾਉਂਦੇ ਰਹਿੰਦੇ ਹਨ। ਜਿਸ ਦੇ ਲਈ ਅਸੀਂ ਹਮੇਸਾ ਹੀ ਸਮੁੱਚੀ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ।   

Tuesday, 6 June 2023

ਡੇਰਾ ਚਹੇੜੂ ਵਿਖੇ 9 ਜੂਨ ਨੂੰ ਮਨਾਏ ਜਾ ਰਹੇ, 72ਵੇਂ ਸਲਾਨਾ ਜੋੜ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ : ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ


ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9 ਜੂਨ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ, 72ਵਾਂ ਸਲਾਨਾ ਜੋੜ ਮੇਲਾ

ਫਗਵਾੜਾ/ਜਲੰਧਰ 6 ਜੂਨ (ਅਮਰਜੀਤ ਸਿੰਘ)— ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ 9 ਜੂਨ ਦਿਨ ਸ਼ੁਕਰਵਾਰ ਨੂੰ 72ਵਾਂ ਸਲਾਨਾ ਜੋੜ ਮੇਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 8 ਜੂਨ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਕੀਤੀ ਜਾਵੇਗਾ।


9 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਖੁੱਲੇ ਪੰਡਾਲਾਂ ਵਿੱਚ 11 ਵਜੇ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ ਹੈੱਡ ਗ੍ਰੰਥੀ ਪਿੰਡ ਜੈਤੇਵਾਲੀ, ਭਾਈ ਮਨਦੀਪ ਕੁਮਾਰ ਜੀ ਬੂਟਾ ਮੰਡੀ ਵਾਲੇ, ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਗੁਰੂ ਚਰਨਾਂ ਨਾਲ ਜੋੜਨਗੇੇ। ਇਨ੍ਹਾਂ ਕੀਰਤਨ ਦੀਵਾਨਾਂ ਤੋਂ ਬਾਅਦ ਪੰਜਾਬੀ ਗਾਇਕਾ ਗਿੰਨੀ ਮਾਹੀ ਧਾਰਮਿਕ ਗੀਤਾਂ ਰਾਹੀ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ। ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਅਤੇ ਡੇਰਾ ਮੈਨੇਜ਼ਮੈਂਟ ਨੇ ਸੰਗਤਾਂ ਨੂੰ ਸਮਾਗਮਾਂ ਵਿੱਚ ਹੰੁਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  


19 ਜੂਨ ਨੂੰ ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦੇ ਸਲਾਨਾਂ ਜੋੜ ਮੇਲਾ ਮਨਾਇਆ ਜਾਵੇਗਾ : ਪ੍ਰਧਾਨ ਦਰਸ਼ਨ ਰਾਮ ਸਿਆਣ


ਆਦਮਪੁਰ/ਜਲੰਧਰ 06 ਮਈ (ਅਮਰਜੀਤ ਸਿੰਘ)-
ਸਕਰਲ ਪਤਾਰਾ ਦੇ ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸੇਸ਼ ਨਿਗਰਾਨੀ ਹੇਠ 19 ਜੂਨ ਦਿਨ ਸੋਮਵਾਰ ਨੂੰ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 19 ਜੂਨ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ 11 ਵਜੇ ਅਦਾ ਕੀਤੀ ਜਾਵੇਗੀ ਅਤੇ ਉਪਰੰਤ ਵਡੇਰਿਆਂ ਦੀ ਪੂਜਾ ਅਤੇ ਪੁੱਜੀਆਂ ਕੀਰਤਨੀ ਮੰਡਲੀਆਂ ਅਤੇ ਕਲਾਕਾਰ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਜਾਣਕਾਰੀ ਦੇਣ ਸਮੇ ਅਤੇ ਸਿਆਣ ਪਰਿਵਾਰਾਂ ਵਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਮੌਕੇ ਸਿਆਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ ਨਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਹਰੀ ਰਾਮ, ਮਨਜਿੰਦਰ ਸਿਆਣ, ਜੋਨੀ ਸਿਆਣ, ਵਿਕਰਮਜੀਤ, ਕੇਵਲ ਕ੍ਰਿਸ਼ਨ, ਕਾਲਾ, ਹਰੀ ਲਾਲ, ਅਵਤਾਰ ਬਿਲਗਾ, ਗਗਨਦੀਪ ਬਿਲਗਾ, ਸੰਦੀਪ ਢਹਿਪਈ, ਨਰਿੰਦਰ ਬਿਲਗਾ, ਸੋਨੂੰ ਸਿਆਣ, ਹੰਸ ਰਾਜ ਬਿਲਗਾ, ਵਰਿੰਦਰ ਅਤੇ ਸਰਪੰਚ ਲੋ੍ਹਗ੍ਹੜ, ਦਵਿੰਦਰ ਕੁਮਾਰ, ਓਮ ਪ੍ਰਕਾਸ਼, ਪਿ੍ਤਪਾਲ, ਕਮਲਜੀਤ ਰੌਕੀ, ਰਛਪਿੰਦਰ, ਰਿਸ਼ੀ, ਪ੍ਰਸ਼ਾਤ, ਮੁਲਖ ਰਾਜ, ਬਿੱਟੂ, ਅਸ਼ੋਕ ਲਾਲ, ਸੁਖਦੇਵ ਬੱਗਾ, ਸੋਨੀ ਸਈਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  

ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਰਾਜੇਸ਼ ਭਬਿਆਣਾ ਦੀ ਪੁਸਤਕ "ਮਾਤਾ ਰਮਾਬਾਈ ਅੰਬੇਡਕਰ" ਕੀਤੀ ਲੋਕ ਅਰਪਣ


ਫਗਵਾੜਾ 06 ਜੂਨ (ਅਮਰਜੀਤ ਸਿੰਘ)-
ਡਾ. ਅੰਬੇਡਕਰ ਚੇਤਨਾ ਮਾਰਚ ਕਮੇਟੀ ਜਲੰਧਰ ਵਲੋਂ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦਾ ਸ਼ਹੀਦੀ ਦਿਹਾੜਾ ਆਬਾਦਪੁਰਾ ਜਲੰਧਰ ਵਿਖੇ ਮਨਾਇਆ ਗਿਆ। ਜਿਸ ਵਿੱਚ ਅਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਗੱਦੀ ਨਸ਼ੀਨ ਡੇਰਾ ਸੰਤ ਫੂਲ ਨਾਥ ਜੀ ਨਾਨਕ ਨਗਰੀ ਚਹੇੜੂ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਤ ਕ੍ਰਿਸ਼ਨ ਨਾਥ ਜੀ ਵਲੋਂ ਆਪਣੇ ਕ੍ਰਾਂਤੀਕਾਰੀ ਪ੍ਰਵਚਨਾਂ ਨਾਲ ਸੰਗਤਾਂ ਨੂੰ ਰਹਿਬਰਾਂ ਦੇ ਮਿਸ਼ਨ ਤੋਂ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਅਵਾਜ਼ ਏ ਕੌਮ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਬਹੁਜਨ ਸਮਾਜ ਦੇ ਪ੍ਰਸਿੱਧ ਲੇਖਕ ਅਨੇਕਾਂ ਪੁਸਤਕਾਂ ਦੇ ਰਚੇਤਾ ਰਾਜੇਸ਼ ਭਬਿਆਣਾ ਜੀ ਦੀ ਨਵੀਂ ਪੁਸਤਕ ਮਾਤਾ ਰਮਾਬਾਈ ਅੰਬੇਡਕਰ ਲੋਕ ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਰਾਜੇਸ਼ ਭਬਿਆਣਾ ਜੀ ਨੇ ਪਹਿਲਾਂ ਵੀ ਕਈ ਪੁਸਤਕਾਂ ਸਮਾਜ ਦੀ ਝੋਲੀ ਪਾਈਆਂ ਹਨ। ਰਾਜੇਸ਼ ਭਬਿਆਣਾ ਜੀ ਬਹੁਜਨ ਰਹਿਬਰਾਂ ਨੂੰ ਸਮਰਪਿਤ ਲੇਖਕ ਹੈ, ਉਹ ਬਹੁਜਨ ਰਹਿਬਰਾਂ ਦੇ ਮਿਸ਼ਨ ਨੂੰ ਭਲੀ ਭਾਂਤ ਜਾਣਦਾ ਹੈ ਅਤੇ ਨਿਰੰਤਰ ਆਪਣੀ ਕਲਮ ਨੂੰ ਚਲਾ ਰਿਹਾ ਹੈ ਅਤੇ ਆਪਣੀ ਕਲਮ ਨਾਲ ਬਹੁਜਨ ਰਹਿਬਰਾਂ ਦੇ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।

108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆ ਦਾ 65 ਵੀ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਮਨਾਇਆ ਜਾਵੇਗਾ : ਮਹੰਤ ਹਰੀ ਦਾਸ ਜੀ

ਹੁਸ਼ਿਆਰਪੁਰ 6 ਜੂਨ (ਦਲਜੀਤ ਅਜਨੋਹਾ)- ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਜੀ ਗਊਸ਼ਾਲਾ ਲੰਗੇਰੀ ਰੋਡ ਮਾਹਿਲਪੁਰ ਵਿਖੇ ਬਾਬਾ ਧਿਆਨ ਦਾਸ ਜੀ ਦਾ 65 ਵਾਂ ਸਲਾਨਾ ਬਰਸੀ ਸਮਾਗਮ 16 ਜੂਨ ਨੂੰ ਸਮੂਹ ਸੰਗਤਾਂ ਵਲੋਂ ਮਜੂਦਾ ਮਹੰਤ ਹਰੀ ਦਾਸ ਜੀ ਚੇਲਾ ਬ੍ਰਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਦੀ ਅਗਵਾਈ ਵਿੱਚ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਬਰਸੀ ਸਮਾਗਮ ਨੂੰ ਸਮਰਪਿਤ 10 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੋਵੇਗੀ, 16 ਜੂਨ ਨੂੰ ਇਸ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਤੇ ਸੰਤ ਮਹਾਪੁਰਸ਼ ਸੰਗਤਾਂ ਨੂੰ ਪ੍ਰਵਚਨਾਂ  ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਪਹੁੰਸ਼ੇ ਮਹਾਂਪੁਰਸ਼ਾਂ ਦਾ ਮਹੰਤ ਜੀ ਵਲੋਂ ਸਤਿਕਾਰ ਵੀ ਕੀਤਾ ਜਾਵੇਗਾ ਤੇ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।

ਬਾਬਾ ਗੋਬਿੰਦ ਦਾਸ ਜੀ ਦਾ ਸਲਾਨਾ ਸਮਾਗਮ ਤੇ ਭੰਡਾਰਾ 15 ਜੂਨ ਨੂੰ : ਸੰਤ ਰਵਿੰਦਰ ਦਾਸ ਜੀ


ਹੁਸ਼ਿਆਰਪੁਰ 6 ਜੂਨ (ਦਲਜੀਤ ਅਜਨੋਹਾ)-
ਡੇਰਾ ਬਾਬਾ ਗੋਬਿੰਦ ਦਾਸ ਜੀ ਖ਼ਾਨਪੁਰ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਸਾਲਾਨਾ ਸਮਾਗਮ ਤੇ ਭੰਡਾਰਾ ਮੋਜੂਦਾ ਗੱਦੀ ਨਸ਼ੀਨ ਸੰਤ ਰਵਿੰਦਰ ਦਾਸ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਰਵਿੰਦਰ ਦਾਸ ਜੀ ਨੇ ਦੱਸਿਆ ਇਸ ਸਮਾਗਮ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ 13 ਜੂਨ ਨੂੰ ਆਰੰਭ ਕੀਤੇ ਜਾਣਗੇ ਅਤੇ 15 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਨਿਸ਼ਾਨ ਸਾਹਿਬ ਚੜ੍ਹਾਏ ਜਾਣਗੇ ਕੀਰਤਨੀ ਜਥਿਆਂ ਵਲੋਂ ਕੀਰਤਨ ਹੋਵੇਗਾ ਉਪਰੰਤ ਸੰਤ ਮਹਾਪੁਰਸ਼ ਸੰਗਤਾਂ ਨੂੰ ਪ੍ਰਵਚਨ ਕਰਨਗੇ। ਉਪਰੰਤ ਗੱਦੀ ਦੀ ਰਸਮ ਹੋਵੇਗੀ ਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।

ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ


ਆਦਮਪੁਰ/ਜਲੰਧਰ 5 ਮਈ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ 5 ਜੂਨ 2023-ਟੀ ਆਈ ਐੱਸ-ਜੀ ਸੀ ਵਿਖੇ ਪ੍ਰਬੰਧਨ ਧਰਤੀ ਨੂੰ ਇੱਕ ਗ੍ਰਹਿ ਦੇ ਰੂਪ ਵਿੱਚ ਆਪਣੇ ਸਰੋਤਾਂ ਨੂੰ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਅਤੇ ਵਿਲੱਖਣ ਤਰੀਕਿਆਂ ਨਾਲ ਮਹੱਤਵਪੂਰਨ ਦਿਨ ਮਨਾਉਣ 'ਤੇ ਕੇਂਦ੍ਰਿਤ ਹੈ। ਇਹ ਵਿਸ਼ੇਸ਼ ਦਿਨ  ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵੱਲੋਂ ਸੋਮਵਾਰ 5 ਜੂਨ 2023 ਨੂੰ  ਮਨਾਇਆ ਗਿਆ। ਇੰਪੀਰੀਅਲ ਵੱਖ-ਵੱਖ  ਗਤੀਵਿਧੀਆਂ ਜਿਵੇਂ ਕਿ ਪਲਾਸਟਿਕ ਲਿਫਾਫਿਆਂ ਨਾਲ ਭਰੀਆਂ ਬੋਤਲਾਂ ਦੀਆਂ ਇੱਟਾਂ ਤਿਆਰ ਕਰਨਾ ਜੋ ਕਿ ਰੀਸਾਈਕਲਿੰਗ ਗਤੀਵਿਧੀ ਅਤੇ ਵਾਧੂ ਪੇਪਰ ਦੀ ਮੁੜ ਵਰਤੋਂ  ਨਾਲ ਸਬੰਧਤ ਵਿਸ਼ਿਆਂ ਦੇ ਨਾਲ ਇੱਕ ਰੀਸਾਈਕਲਿੰਗ  ਗਤੀਵਿਧੀ ਵਿੱਚ ਰੁੱਝੇ ਹੋਏ ਸਨ।

ਇਸ ਵਿਸ਼ੇਸ਼ ਦਿਨ 'ਤੇ ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵਿੱਚ ਬਹੁਤ ਹੀ ਵਿਸ਼ੇਸ਼ ਮਹਿਮਾਨਾਂ ਨੂੰ ਬੁਲਾਇਆ ਜਾਣਾ ਇੰਪੀਰੀਅਲ ਭਾਈਚਾਰੇ ਲਈ ਮਾਣ ਵਾਲੀ ਗੱਲ ਸੀ। ਇਸ ਮੌਕੇ 'ਤੇ ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਹਰਿੰਦਰ ਸਿੰਘ ਪ੍ਰਧਾਨ, ਮੰਗਾ ਸਿੰਘ ਜੋਇੰਟ ਸਕਰਟ੍ਰੀ, ਇੰਦਰਜੀਤ ਸਿੰਘ (ਸਤੋਵਾਲੀ) ਵਿਖੇ ਸਰਕਲ ਇੰਚਾਰਜ, ਸਰਕਲ ਇੰਚਾਰਜ ਹਰਨਿੰਦਰ ਸਿੰਘ, ਸਮਾਜ ਸੇਵਕ ਗੁਰਮੀਤ ਸਿੰਘ ਨਿੱਝਰ ਅਤੇ ਸ੍ਰੀ ਬਲਵਿੰਦਰ ਸਿੰਘ, ਜਿਨ੍ਹਾਂ ਸਾਰਿਆਂ ਨੇ ਟੀ.ਆਈ ਐਸ-ਜੀ.ਸੀ ਮੈਨੇਜਮੈਂਟ ਵੱਲੋਂ ਹਰੇਕ ਵਿਦਿਆਰਥੀ ਨੂੰ ਬੂਟੇ ਵੰਡੇ। ਇਸ ਦੀ ਸ਼ੁਰੂਆਤ ਪਿਛਲੇ ਅਕਾਦਮਿਕ ਸੈਸ਼ਨ 2022-23 ਵਿੱਚ 'ਹਰ ਇੱਕ, ਇੱਕ ਬੂਟਾ' ਪ੍ਰੋਜੈਕਟ ਦੇ ਤਹਿਤ ਕੀਤੀ ਗਈ ਸੀ ਅਤੇ ਇਹ ਮੌਜੂਦਾ ਅਕਾਦਮਿਕ ਸੈਸ਼ਨ 2023-24 ਵਿੱਚ ਇੱਕ ਵਿਰਾਸਤ ਵਜੋਂ ਜਾਰੀ ਹੈ। ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਉਣ ਦੀ ਇਹ ਰੀਤ ਚੇਅਰਮੈਨ ਜਗਦੀਸ਼ ਲਾਲ ਅਨੁਸਾਰ ਭਵਿੱਖ ਵਿੱਚ ਵੀ ਜਾਰੀ ਰਹੇਗੀ। ਵਿਦਿਆਰਥੀਆਂ ਨੂੰ ਵੀ ਸੁਚੇਤ ਕੀਤਾ ਗਿਆ ਕਿ ਆਪਣੇ ਬੂਟਿਆਂ ਦਾ ਪਾਲਣ- ਪੋਸ਼ਣ ਕਰਨਾ ਚਾਹੀਦਾ ਹੈ। ਇਸ ਦਿਨ ਦੀ ਰੰਗਤ ਨੂੰ ਹੋਰ ਬੁਲੰਦ ਕਰਨ ਲਈ ਚੇਅਰਮੈਨ ਸ੍ਰੀ ਜਗਦੀਸ਼ ਲਾਲ ਅਤੇ ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ ਤੋਂ ਇਲਾਵਾ ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਮਿਲ ਕੇ ‘ਵਾਤਾਵਰਣ ਨੂੰ ਬਚਾਉਣ’ ਦੇ ਉਦੇਸ਼ ਨੂੰ ਪ੍ਰਸ਼ੰਸਾ ਅਤੇ ਹੌਸਲਾ ਅਫ਼ਜ਼ਾਈ ਦੇ ਸ਼ਬਦਾਂ ਰਾਹੀਂ ਅੱਗੇ ਵਧਾਇਆ। ਮੁੱਖ ਅਕਾਦਮਿਕ ਸਲਾਹਕਾਰ ਨੇ ਸਭ ਦਾ ਅੰਤ ਵਿੱਚ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣੇ ਵਾਤਾਵਰਨ ਦੀ ਸੰਭਾਲ ਲਈ ਸਭ ਨੂੰ ਵਚਨਬੱਧ ਕੀਤਾ ਗਿਆ।

ਭਾਜਪਾ ਸਰਕਲ ਆਦਮਪੁਰ ਦੀ ਮੀਟਿੰਗ ਪ੍ਰਧਾਨ ਰਾਜੀਵ ਸਿੰਗਲਾ ਦੀ ਅਗਵਾਈ ਚ ਹੋਈ


ਆਦਮਪੁਰ 5 ਮਈ (ਅਮਰਜੀਤ ਸਿੰਘ)-
ਭਾਜਪਾ ਸਰਕਲ ਆਦਮਪੁਰ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਸਾਬਕਾ ਵਿਧਾਇਕ, ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਅਤੇ ਸੁਖਵੀਰ ਕੁੱਕੀ ਜ਼ਿਲ੍ਹਾ ਸਪੋਕਸਪਰਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮੁੱਖ ਮਹਿਮਾਨ ਸਰਬਜੀਤ ਸਿੰਘ ਮੱਕੜ ਨੇ ਸਰਕਲ ਆਦਮਪੁਰ ਦੀ ਸਮੁੱਚੀ ਟੀਮ ਨੂੰ ਨਿਯੁਕਤੀ ਪੱਤਰ ਵੰਡੇ। ਸਰਬਜੀਤ ਮੱਕੜ ਨੇ ਕਿਹਾ ਕਿ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਦੀ ਅਗਵਾਈ 'ਚ ਭਾਜਪਾ ਸਰਕਲ ਆਦਮਪੁਰ 'ਚ ਕਾਫੀ ਮਜ਼ਬੂਤ ​​ਹੋਈ ਹੈ। ਉਪਰੰਤ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜ਼ਿਮਨੀ ਚੋਣ ਵਿਚ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਸੀ, ਉਸੇ ਤਰ੍ਹਾਂ ਉਹ ਹੁਣ ਵੀ ਆਪਣੀ ਪੂਰੀ ਟੀਮ ਨਾਲ ਮਿਲ ਕੇ ਹੋਰ ਵੀ ਮਿਹਨਤ ਕਰਨਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ | ਇਸ ਮੌਕੇ ਹਰੀਸ਼ ਚੰਦਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਮੈਂਬਰ, ਦਿਨੇਸ਼ ਗਾਂਧੀ, ਦੀਪਕ ਮਾਣਕ, ਮਨਜਿੰਦਰ ਸਿੰਘ, ਸਰਬਜੀਤ ਬਿੱਟੂ, ਧਰਮਵੀਰ ਸ਼ਰਮਾ, ਭੂਸ਼ਨ ਆਂਵਲ, ਨਵਜੋਤ ਅਗਰਵਾਲ, ਅਸ਼ਵਨੀ ਸ਼ਾਰਦਾ, ਤਜਿੰਦਰ ਸਿੰਘ ਚੁਖੀਆਰਾ, ਬਲਵਿੰਦਰ ਸਿੰਘ ਡਰੋਲੀ ਖੁਰਦ, ਜਗਜੀਤ ਸਿੰਘ ਚੋਮੋ, ਡੈਨੀਅਲ  ਚੋਮੋ, ਗੁਰਦੀਪ ਸਿੰਘ ਭੇਲਾ, ਜਸਵਿੰਦਰ ਸਿੰਘ ਚੁਖਿਆਰਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।