Saturday, 30 July 2022

ਦਸੂਹਾ ਨਜ਼ਦੀਕ ਸਕੂਲ ਬੱਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਹੋਈ ਦਰਦਨਾਕ ਮੌਤ

ਫੋਟੋ ਮੁਨੀਰ 

ਹੁਸ਼ਿਆਰਪੁਰ 29 ਜੁਲਾਈ (ਤਰਸੇਮ ਦੀਵਾਨਾ)- ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲ ਬੱਸਾਂ ਦੇ ਹਾਦਸਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਚੱਬੇਵਾਲ ਅਤੇ ਸ਼ੇਰਗੜ੍ਹ ਬਾਈਪਾਸ 'ਤੇ ਵਾਪਰੇ ਸਕੂਲ ਬੱਸ ਹਾਦਸਿਆਂ ਤੋਂ ਬਾਦ ਹੁਣ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਦਸੂਹਾ ਨਜ਼ਦੀਕ ਸੇਂਟ ਪਾਲ ਕਾਨਵੈਂਟ ਸਕੂਲ ਦੀ ਬੱਸ ਹਾਦਸਾਗ੍ਰਸਤ ਹੋਣ ਕਾਰਨ ਇਕ ਨੌਵੀਂ ਕਲਾਸ ਦੇ ਵਿਦਿਆਰਥੀ ਹਰਮਨ ਸੈਣੀ ਪੁੱਤਰ ਪ੍ਰਦੀਪ ਸਿੰਘ ਪਿੰਡ ਲੋਧੀ ਚੱਕ ਦੀ ਦਰਦਨਾਕ ਮੌਤ ਹੋ ਗਈ ਅਤੇ 15 ਕਰੀਬ ਕਈ ਹੋਰ ਬੱਚੇ ਅਤੇ 2 ਸਟਾਫ ਮੈਂਬਰ ਜ਼ਖ਼ਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ ਅਤੇ ਜ਼ਿਆਦਾਤਰ ਬੱਚੇ ਪਿੰਡ ਮੂਨਕਾਂ ਤੇ ਟਾਂਡਾ ਦੇ ਆਸ ਪਾਸ ਦੇ ਇਲਾਕੇ ਨਾਲ ਸਬੰਧਤ ਸਨ। ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਮੌਕੇ ਤੇ ਪਹੁੰਚ ਕੇ ਜਖਮੀ ਹੋਏ ਬੱਚਿਆਂ ਦੇ ਇਲਾਜ ਬਾਰੇ ਜਾਣਕਾਰੀ ਲਈ ਤੇ ਹਾਲਾਤਾਂ ਦਾ ਜਾਇਜਾ ਲਿਆ।

           


ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਹਾਦਸੇ ਵਿਚ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਅਤੇ ਜ਼ਖ਼ਮੀ ਹੋਏ ਸਾਰੇ ਵਿਦਿਆਰਥੀਆਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਾਉਣ ਦਾ ਐਲਾਨ ਕੀਤਾ ਹੈ। ਬੱਸ ਸੁਪਰਵਾਈਜ਼ਰ ਅਤੇ ਦੋ ਗੰਭੀਰ ਜ਼ਖਮੀ ਬੱਚਿਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।


ਗਣਿਤ ਮੇਲੇ ਬੱਚਿਆਂ ਵਿੱਚ ਗਣਿਤ ਪ੍ਰਤੀ ਰੋਚਕਤਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ : ਡਾ: ਬਾਲੀ


ਫੋਟੋ ਮੁਨੀਰ

ਰੇਲਵੇ ਮੰਡੀ ਸਕੂਲ ਵਿੱਚ ਕਰਵਾਇਆ ਗਿਆ ਗਣਿਤ ਮੇਲਾ
 

ਹੁਸ਼ਿਆਰਪੁਰ 30 ਜੁਲਾਈ ( ਤਰਸੇਮ ਦੀਵਾਨਾ ) ਜ਼ਿਲ੍ਹਾ ਸਿੱਖਿਆ ਅਫਸਰ (ਸ) ਜੀ ਦੀਆਂ ਹਦਾਇਤਾਂ ਅਨੁਸਾਰ ‘ਪੜ੍ਹੋ ਪੰਜਾਬਪੜਾਓ ਪੰਜਾਬਦੇ ਅੰਤਰਗਤ ਗਣਿਤ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ 29 ਜੁਲਾਈ  ਨੂੰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲਰੇਲਵੇ ਮੰਡੀ (ਹੁਸ਼ਿ) ਵਿਖੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ ਗਣਿਤ ਮੇਲੇ ਦਾ ਆਯੋਜਿਨ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਹੱਡੀਆਂ ਦੇ ਮਾਹਿਰ ਡਾ:ਜਮੀਲ ਬਾਲੀ ਦੁਆਰਾ ਕੀਤਾ ਗਿਆ। ਇਸ ਵਿੱਚ ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੇ ਗਣਿਤ ਦੇ ਵੱਖ-ਵੱਖ ਵਿਸ਼ਿਆਂ ਤੇ ਬਹੁਤ ਹੀ ਸੁੰਦਰ ਅਤੇ ਗਿਆਨ ਭਰਪੂਰ ਮਾਡਲ ਬਣਾਏ। ਡਾ: ਬਾਲੀ ਨੇ ਬੱਚਿਆਂ ਤੋਂ ਮਾਡਲ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜਿਹਨਾਂ ਦਾ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ। ਇਸ ਮੌਕੇ ਤੇ ਡਾ: ਬਾਲੀ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਕਿਹਾ ਕਿ ਅਜਿਹੇ ਗਣਿਤ ਮੇਲੇ ਬੱਚਿਆਂ ਵਿੱਚ ਗਣਿਤ ਪ੍ਰਤੀ ਰੋਚਕਤਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਸ ਮੇਲੇ ਵਿੱਚ  ਐਸ.ਐਮ.ਸੀ. ਕਮੇਟੀ ਦੇ ਮੈਂਬਰਾਂਮਾਪਿਆਸੈਮੀਨਾਰ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂਸ਼ਹਿਰ ਦੇ ਪਤਵੰਤੇਸੱਜਣਾਂ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਰਪੂਰ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਨੇ ਡਾ:ਬਾਲੀ ਅਤੇ ਸਾਰੇ ਪਤਵੰਤੇ ਸੱਜਣਾਂ ਦਾ ਮੇਲੇ ਤੇ ਪੁੱਜਣ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮੇਲੇ ਦੀ ਸਫਲਤਾ ਪਿੱਛੇ ਮੇਰੇ ਸਕੂਲ ਦੇ ਮਿਹਨਤੀ ਗਣਿਤ ਅਧਿਆਪਕ ਸ਼੍ਰੀਮਤੀ ਸੁੰਮਨ ਬਾਲਾ,  ਹਰਦੀਪ ਕੌਰਜਸਪ੍ਰੀਤ ਕੌਰਪੰਕਜ ਦਿਉਲਨੀਰੂ ਸੁਮਰਾਸਾਕਸ਼ੀ ਬਾਲਾਬੰਦਨਾ ਸਿੱਧੂਡਾ: ਮੀਨੂ ਅਤੇ ਵਿਦਿਆਰਥੀਆਂ ਦਾ ਭਰਪੂਰ ਯੋਗਦਾਨ ਰਿਹਾ।  

"ਆਈਵੀ ਵਰਲਡ ਸਕੂਲ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ"


ਜਲੰਧਰ (ਅਮਰਜੀਤ ਸਿੰਘ)- ਆਈਵੀ ਵਰਲਡ ਸਕੂਲ ਜਲੰਧਰ, ਵਾਸਲ ਐਜੂਕੇਸ਼ਨ ਸੁਸਾਇਟੀ ਦੀ ਸਰਪ੍ਰਸਤੀ ਹੇਠ, ਵਿਦਿਆਰਥੀਆਂ ਵਿੱਚ ਉਨ੍ਹਾਂ ਦੇ ਦੇਸ਼ ਪ੍ਰਤੀ ਨਿਸ਼ਠਾ ਦੇ ਮੁੱਲ ਨੂੰ ਵਿਕਸਿਤ ਕਰਕੇ ਇੱਕ ਪ੍ਰੀਖਿਆ ਸਥਾਪਤ ਕਰਦਾ ਹੈ। ਇਹ ਸਾਡੇ ਦੇਸ਼ ਦੇ ਸੈਨਿਕਾਂ ਵੱਲੋਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕੀਤੇ ਗਏ ਬਲੀਦਾਨਾਂ ਦੀ ਸ਼ਲਾਘਾ ਅਤੇ ਸਤਿਕਾਰ ਕਰਦਾ ਹੈ। ਵਿਦਿਆਰਥੀਆਂ ਨੂੰ ਇਸ ਮੌਕੇ ਜਾਗਰੂਕ ਕਰਨ ਲਈ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਭਾਰਤੀ ਆਰਮਡ ਫੋਰਸਿਜ਼, ਈ-ਪੋਸਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸੁੰਦਰ ਪੋਸਟਰ ਤਿਆਰ ਕਰਕੇ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਨਾਲ ਵਿਦਿਆਰਥੀਆਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਹੋਵੇਗੀ।        

               ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁਕਾਬਲੇ, ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੀ ਅਕੈਲੀਡੋਸਕੋਪ ਸੀ ਜਿਸ ਨਾਲ ਇਸ ਦਿਨ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਇਆ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ਼੍ਰੀਮਤੀ ਅਦਿੱਤੀ ਵਾਸਲ ਨੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਡਾ. ਨਰੇਸ਼ ਬੱਠਲਾ ਨੇ ਸੀ.ਐਚ.ਸੀ ਆਦਮਪੁਰ ਵਿਖੇ ਐਸ.ਐਮ.ਉ ਦਾ ਅਹੁੱਦਾ ਸੰਭਾਲਿਆ

 ਆਦਮਪੁਰ ਸੀ.ਐਚ.ਸੀ ਵਿਖੇ ਨਵੇਂ ਆਏ ਡਾ. ਨਰੇਸ਼ ਬੱਠਲਾ ਐਸ.ਐਮ.ਉ 

ਹਲਕਾ ਆਦਮਪੁਰ ਵਾਸੀਆਂ ਨੂੰ ਸਿਹਤ ਸਹੂਲਤਾ ਪਹਿਲ ਦੇ ਅਧਾਰ ਤੇ ਮਿਲਣਗੀਆਂ

ਆਦਮਪੁਰ (ਅਮਰਜੀਤ ਸਿੰਘ)- ਆਦਮਪੁਰ ਸੀ.ਐਚ.ਸੀ ਵਿਖੇ ਨਵੇਂ ਆਏ ਡਾ. ਨਰੇਸ਼ ਬੱਠਲਾ ਨੇ ਐਸ.ਐਮ.ਉ ਦਾ ਅਹੁੱਦਾ ਸੰਭਾਲ ਲਿਆ ਹੈ। ਪ੍ਰੈਸ ਨਾਲ ਗੱਲਬਾਤ ਦੋਰਾਨ ਡਾ. ਨਰੇਸ਼ ਬੱਠਲਾ ਨੇ ਕਿਹਾ ਉਹ ਜਿਲ੍ਹਾ ਹੈਲਥ ਅਫਸਰ (ਡੀ.ਐਚ.ਉ) ਤੋਂ ਬਦਲ ਕੇ ਆਦਮਪੁਰ ਵਿਖੇ ਬਤੋਰ ਐਸ.ਐਮ.ਉ ਵਜੋਂ ਸੇਵਾਵਾਂ ਨਿਭਾਉਣ ਲਈ ਆਏ ਹਨ ਅਤੇ ਜਿਲ੍ਹਾ ਜਲੰਧਰ ਸਿਵਲ ਹਸਪਤਾਲ ਵਿਖੇ ਕਰੀਬ 16 ਸਾਲ ਛਾਤੀ ਅਤੇ ਟੀ.ਬੀ ਰੋਗਾਂ ਦੇ ਮਾਹਰ ਵਜੋਂ ਉਨ੍ਹਾਂ ਨੇ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਆਦਮਪੁਰ ਵਾਸੀਆਂ ਦੀ ਸੇਵਾ ਵਿੱਚ ਉਹ ਹਰ ਵੇਲੇ ਹਾਜ਼ਰ ਹਨ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਤੇ ਸਿਹਤ ਸਹੂਲਤਾਂ ਦਾ ਲੋਕ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਆਦਮਪੁਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੀ ਭਿਆਨਕ ਬੀਮਾਰੀ ਅਤੇ ਡੇਂਗੂ ਰੋਗ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਇਸ ਮੋਸਮ ਵਿੱਚ ਪਾਣੀ ਨੂੰ ਉਬਾਲ ਕੇ ਅਤੇ ਸਾਫ ਪਾਣੀ ਪੀਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਧਰਾ ਰੱਖਣ ਵਿੱਚ ਹਰ ਇੱਕ ਸ਼ਹਿਰ ਵਾਸੀ ਪਹਿਲਕਦਮੀ ਕਰੇ ਉਨ੍ਹਾਂ ਕਿਹਾ ਹਰ ਇੱਕ ਆਦਮਪੁਰ ਵਾਸੀ ਸੀ.ਐਚ.ਸੀ ਆਦਮਪੁਰ ਵਿੱਖੇ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਵੇ। ਉਨ੍ਹਾਂ ਕਿਹਾ ਉਹ ਆਪਣੀ ਇਹ ਐਸ.ਐਮ.ਉ ਦੀ ਡਿਉੂਟੀ ਪੂਰੀ ਸੇਵਾ ਭਾਵਨਾਂ ਨਾਲ ਨਿਭਾਉਣਗੇ। 


Friday, 29 July 2022

ਆਦਮਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ


ਆਦਮਪੁਰ (ਅਮਰਜੀਤ ਸਿੰਘ)- ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਮਨਜੀਤ ਕੌਰ ਪੀ.ਪੀ. ਐਸ ਜਿਲਾ ਕਮਿਊਨਿਟੀ ਪੁਲਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ  ਡੀ.ਐਸ.ਪੀ ਸਰਬਜੀਤ ਰਾਏ ਪੀ.ਪੀ.ਐਸ ਸਬ ਡਵੀਜ਼ਨ ਆਦਮਪੁਰ ਅਤੇ ਥਾਣਾ ਮੁਖੀ ਆਦਮਪੁਰ ਰਾਜੀਵ ਕੁਮਾਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ.ਆਈ ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੀ ਵਰਤੋਂ ਲਈ ਰਾਸ਼ਨ ਦਿੱਤਾ ਗਿਆ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112, ਅਤੇ ਬੂਟੇ ਲਗਾਏ ਗਏ , ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ  ਸੀਨੀਅਰ ਸਿਪਾਹੀ ਪ੍ਰੇਮ ਕਪੂਰ,  ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਏ.ਐਸ.ਆਈ ਗੁਰਦੇਵ ਸਿੰਘ, ਮਹਿਲਾ ਸਿਪਾਹੀ ਰੀਟਾ ਰਾਣੀ, ਮਹਿਲਾ ਸਿਪਾਹੀ ਕੀਰਤੀ  ਅਤੇ ਮੁੱਖ ਮੁਨਸ਼ੀ ਏ.ਐਸ.ਆਈ  ਸਰਬਜੀਤ ਸਿੰਘ ਆਦਿ ਹਾਜ਼ਰ ਸਨ। 

Tuesday, 26 July 2022

गांव सैमी में आधी रात को एक धार्मिक स्थल के सेवादार की हुई हत्या

जालंधर (अमरजीत सिंह)- गांव सैमी में बीते सोमवार आधी रात को एक धार्मिक स्थल के सेवादार की हत्या कर दी गई। धार्मिक स्थल से गुजरते लोगो की नजर शव के ऊपर पड़ी जिसके बाद गांववासियों ने पुलिस को सूचना दी। सूचना मिलते ही घटनास्थल पर एस.पी इनवेस्टीगेशन सर्वजीत सिंह बाहिया, डी.एस.पी सर्वजीत राए मौके पर पहुँचे। मृतक की पहचान जगदीश लाल पुत्र जीत राम के रूप में हुई है। मृतक जगदीश राज के सिर पर तेजधार हथियारों से वॉर कर हत्या किया गया है। एस.पी सर्वजीत सिंह बाहिया ने बताया कि सेवादार जगदीश राज कई सालों से अलग गांव सैमी से बाहर पीर बाबा की जगह पर रह रहा था। जबकि उसका परिवार गांव में ही रहता है। फ़िलहाल पतारा पुलिस सरे मामले की जांच कर रही है।

ਭਗਵੰਤ ਮਾਨ ਸਰਕਾਰ 600 ਯੂਨਿਟ ਬਿਜਲੀ ਫ੍ਰੀ ਦੇਣ ਦੇ ਵਾਅਦੇ ਤੋਂ ਮੁੱਕਰੀ - ਖੁਣ ਖੁਣ


ਹੁਸ਼ਿਆਰਪੁਰ 26 ਜੁਲਾਈ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਗਰੰਟੀਆਂ ਕੀਤੀਆਂ ਸਨ। ਜਿਨ੍ਹਾਂ ਵਿੱਚੋਂ ਹਰ ਘਰ ਨੂੰ 600 ਯੂਨਿਟ ਫ੍ਰੀ ਬਿਜਲੀ ਪੱਕੀ ਦੀ ਗਰੰਟੀ ਦਾ ਵੱਡਾ ਵਾਅਦਾ ਕੀਤਾ ਸੀ। ਪਰ ਹੁਣ ਸਰਕਾਰ ਬਣਨ ਤੋਂ ਬਾਅਦ ਸਖ਼ਤ ਸ਼ਰਤਾਂ ਦੀ ਆੜ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਦੀ ਨਜ਼ਰ ਆ ਰਹੀ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖ਼ਤ ਵਿਰੋਧ ਕਰਦੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਇਸ ਸਮੇਂ ਕਿਹਾ ਕਿ ਸਵੈ ਘੋਸ਼ਣਾ ਪੱਤਰ ਦੇ ਮੁਤਾਬਿਕ ਖਪਤਕਾਰ ਨੂੰ ਸਖ਼ਤ ਸ਼ਰਤਾਂ ਦੇ ਨਾਲ ਹੀ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਕੋਈ ਵੀ ਵਿਅਕਤੀ ਜੋ ਕਿਸੇ ਵੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਜਾਂ ਸਾਬਕਾ ਮੁਲਾਜ਼ਮ ਜਾਂ ਜਿਹੜੇ ਇਨਕਮ ਟੈਕਸ ਭਰਦੇ ਹਨ ਉਹਨਾਂ  ਨੂੰ ਪੰਜਾਬ ਵਿੱਚ ਸਰਕਾਰੀ ਫ੍ਰੀ ਬਿਜਲੀ ਸੇਵਾ ਵਿਚੋਂ ਬਾਹਰ ਰੱਖਿਆ ਗਿਆ ਹੈ। ਸੋ ਸਿੱਧੀ ਸਿੱਧੀ ਗੱਲ ਹੈ ਕਿ ਪੰਜਾਬ ਦੇ ਕੁਝ ਕੁ ਪਰਿਵਾਰ ਹੀ ਫਾਇਦਾ ਲੈ ਸਕਣਗੇ। ਇਸ ਫੈਸਲੇ ਦਾ ਪੰਜਾਬ ਦੇ ਜੁਝਾਰੂ ਅਤੇ ਸੂਝਵਾਨ ਲੋਕ ਸਖ਼ਤੀ ਨਾਲ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਮੁਡ਼ ਆਪਣੇ ਫ਼ੈਸਲੇ ਤੇ ਵਿਚਾਰਨ ਲਈ ਮਜਬੂਰ ਕਰਨਗੇ ਇਸ ਸਮੇਂ ਸਾਬਕਾ ਕੌਂਸਲਰ ਗੁਰਦੀਪ ਸਿੰਘ ਗੜ੍ਹਦੀਵਾਲਾ, ਜਥੇਦਾਰ ਸਤਵੰਤ ਸਿੰਘ ਸਰਕਲ ਪ੍ਰਧਾਨ ਟਾਂਡਾ, ਜੱਥੇਦਾਰ ਸਰੂਪ ਸਿੰਘ ਪੰਡੋਰੀ ਸੂਮਲਾਂ, ਸਤਵੰਤ ਸਿੰਘ ਮੁਰਾਦਪੁਰ, ਲੰਬੜਦਾਰ ਮਨਜੀਤ ਸਿੰਘ ਖੁਣਖੁਣ, ਰਣਧੀਰ ਸਿੰਘ ਕਡਿਆਣਾ, ਸੁਖਦੇਵ ਸਿੰਘ ਸੁੱਖਾ, ਅਮਨਦੀਪ ਸਿੰਘ ਮੋਨਾ ਕਲਾਂ, ਕਰਨੈਲ ਸਿੰਘ ਲਵਲੀ ਸਿਮਰਜੀਤ ਸਿੰਘ ਸੇਮਾ,ਸੁਖਰਾਜ ਸਿੰਘ, ਨਵਰਾਜ ਸਿੰਘ, ਹਰਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ। 


Monday, 25 July 2022

ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਵਣ ਮਹਾਂਉਤਸਵ ਮਨਾਇਆ

ਜਲੰਧਰ (ਅਮਰਜੀਤ ਸਿੰਘ)- ਥਾਣਾ ਪਤਾਰਾ ਦਿਹਾਤੀ ਦੀ ਪੁਲਸ ਨੇ ਅੱਜ ਵਣ ਮਹਾਂ ਉਤਸਵ ਮਨਾਉਂਦੇ ਹੋਏ ਥਾਣਾ ਪਤਾਰਾ ਵਿਖੇ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਜਿਸ ਦੀ ਰਸਮੀ ਸ਼ੁਰੂਆਤ ਥਾਣਾ ਥਾਣਾ ਮੁਖੀ ਐੱਸ ਆਈ ਮੈਡਮ ਅਰਸ਼ਪ੍ਰੀਤ ਕੌਰ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤੀ। ਇਸ ਮੌਕੇ ਮੈਡਮ ਅਰਸ਼ਪ੍ਰੀਤ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਹ ਵਣ ਮਹਾਂਉਤਸਵ ਸੰਨ 1950 ਤੋਂ ਜੁਲਾਈ ਦੇ ਮਹੀਨੇ ਮਨਾਇਆ ਜਾਂਦਾ ਹੈ, ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਸ਼ੁੱਧ ਵਾਤਾਵਰਨ ਦਾ ਸੁੱਖ ਮਾਣ ਸਕੇ। ਪੌਦੇ ਲਗਾਉਣ ਸਮੇਤ ਏਐਸਆਈ ਬਲਜੀਤ ਸਿੰਘ, ਏਐਸਆਈ ਹਰਪ੍ਰੀਤ ਸਿੰਘ ਅਤੇ ਥਾਣਾ ਪਤਾਰਾ ਦੇ ਹੋਰ ਮੁਲਾਜ਼ਮ ਹਾਜ਼ਰ ਸਨ।

ਪਿੰਡ ਜਲਭੈ ਵਿੱਚ ਵਿਆਕਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ


ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਾਲਿਆਂ ਨੇ, ਵਿਆਕਤੀ ਦਾ ਕਤਲ ਕਰਕੇ ਉਸਨੂੰ ਤੇਲ ਪਾ ਕੇ ਸਾੜਿਆ

ਆਦਮਪੁਰ - (ਅਮਰਜੀਤ ਸਿੰਘ)- ਆਦਮਪੁਰ ਦੇ ਕਠਾਰ ਨਜ਼ਦੀਕੀ ਪਿੰਡ ਜਲਭੈ ਵਿੱਚ ਵਿਆਕਤੀ ਦੀ ਲਾਸ਼ ਮਿਲਣ ਨਾਲ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾਂਸਥੱਲ ਤੇ ਡੀ.ਐਸ.ਪੀ ਸਰਬਜੀਤ ਸਿੰਘ ਰਾਏ, ਸੀ.ਏ ਸਟਾਫ ਦਿਹਾਤੀ ਇੰਚਾਰਜ਼ ਐਸ.ਆਈ ਪੁਛਪ ਬਾਲੀ, ਇੰਸਪੈਕਟਰ ਰਾਜੀਵ ਕੁਮਾਰ ਥਾਣਾ ਆਦਮਪੁਰ ਮੁੱਖੀ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਮਿ੍ਰਤਕ ਦੀ ਪਹਿਚਾਣ ਲਵਲੀਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਹਾਲ ਵਾਸੀ ਪਿੰਡ ਜਲਭੈ ਵਜੋਂ ਹੋਈ ਹੈ। ਮਿ੍ਰਤਕ ਦੇ ਪਿਤਾ ਰਜਿੰਦਰ ਕੁਮਾਰ ਨੇ ਦਸਿਆ ਉਸਦੇ ਪੁੱਤਰ ਲਵਲੀਨ ਕੁਮਾਰ ਨੇ ਲਵ ਮੈਰਿਜ਼ ਕਰਵਾਈ ਹੋਈ ਸੀ। ਉਨ੍ਹਾਂ ਕਿਹਾ ਫਿਲਹਾਲ ਉਹ ਉਪਕਾਰ ਨਗਰ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਨਾਲ ਪਿੰਡ ਜਲਭੈ ਵਿੱਚ ਰਹਿ ਰਿਹਾ ਸੀ। ਲਵਨੀਲ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਸਵੇਰੇ ਲਵਲੀਨ ਦੀ ਪਤਨੀ ਦਾ ਫੋ੍ਨ ਆਇਆ ਕਿ ਪਿੰਡ ਵਿੱਚ ਲਵਲੀਨ ਦੀ ਸ੍ਹੜੀ ਲਾਸ਼ ਮਿਲੀ ਹੈ। ਲਵਲੀਨ ਦੇ ਪਿਤਾ ਰਜਿੰਦਰ ਕੁਮਾਰ ਨੇ ਦਸਿਆ ਕਿ ਲਵਲੀਨ ਕਰੀਬ 10 ਪਹਿਲਾ ਘਰੋਂ ਚਲਾ ਗਿਆ ਸੀ। ਜੋ ਕਿ ਆਪਣੀ ਪਤਨੀ ਅਤੇ ਬਚਿਆਂ ਸਮੇਤ ਉਨ੍ਹਾਂ ਦੇ ਘਰ ਤੋਂ ਬਾਹਰ ਹੀ ਰਹਿ ਰਿਹਾ ਸੀ। ਉਨ੍ਹਾਂ ਕਿਹਾ ਲਵਲੀਨ ਦੇ ਬੇਟਾ ਤੇ ਬੇਟੀ ਹਨ ਜਿਨ੍ਹਾਂ ਵਿਚੋਂ ਪਿਛਲੇ ਕੁਝ ਮਹੀਨੇ ਪਹਿਲਾ ਉਸਦੇ ਬੇਟੇ ਦੀ ਮੋਤ ਹੋ ਗਈ ਸੀ। ਫਿਲਹਾਲ ਆਦਮਪੁਰ ਪੁਲਿਸ ਲਵਲੀਨ ਦੀੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

               ਘਟਨਾਂਸਥੱਲ ਤੇ ਪੁੱਜੇ ਡੀ.ਐਸ.ਪੀ ਸਰਬਜੀਤ ਸਿੰਘ ਨੇ ਦਸਿਆ ਇਹ ਲਾਸ਼ ਨੂੰ ਤੇਲ ਪਾ ਕੇ ਸਾੜਿਆ ਗਿਆ ਹੈ। ਜਿਸਦੀ ਪਹਿਚਾਣ ਛਪਾਉਣ ਲਈ ਜਿਸਨੂੰ ਮਾਰ ਕੇ ਮੂੰਹ ਵਿੱਚ ਕੱਪੜਾ ਪਾ ਕੇ ਇਸ ਨੂੰ ਅੱਗ ਲਗਾ ਦਿਤੀ ਗਈ। ਉਨ੍ਹਾਂ ਕਿਹਾ ਫਿਲਹਾਲ ਜਾਂਚ ਚੱਲ ਰਹੀ ਹੈ।



Sunday, 24 July 2022

"ਆਈ ਵੀ ਵਰਲਡ ਸਕੂਲ ਦਾ ਦਸਵੀਂ ਦੀ ਪ੍ਰੀਖਿਆ ਵਿੱਚ ਹਰ ਸਾਲ ਦੀ ਤਰ੍ਹਾਂ ਸਰਵੋਤਮ ਪ੍ਰਦਰਸ਼ਨ।"

 


ਜਲੰਧਰ (ਅਮਰਜੀਤ ਸਿੰਘ)- ਸਾਲ 2021-22 ਦੀ ਸੀ.ਬੀ.ਐੱਸ.ਸੀ ਦੁਆਰਾ ਐਲਾਨੀ ਗਈ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ ਆਈ ਵੀ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਨਾਲ-ਨਾਲ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਵਿਦਿਆਰਥੀਆਂ ਨੇ ਇਸ ਸਫਲਤਾ ਨਾਲ ਇਹ ਸਾਬਿਤ ਕਰ ਦਿੱਤਾ ਕਿ ਸਹੀ ਮਾਰਗ ਦਰਸ਼ਨ ਅਤੇ ਲਗਨ ਨਾਲ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿੱਚ 12 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ। ਇਸ ਨਤੀਜੇ ਵਿੱਚ ਲਵਿਨਦੀਪ ਸਿੰਘ ਨੇ 95.6% ਅੰਕ (ਪਹਿਲਾ ਸਥਾਨ), ਸੁਜੋਏ ਭਾਰਦਵਾਜ ਨੇ 94.2% ਅੰਕ (ਦੂਜਾ ਸਥਾਨ), ਜਨਤ ਮਾਗੋ ਨੇ 92.6% ਅੰਕ (ਤੀਜਾ ਸਥਾਨ), ਵਤਸਲ ਜੈਨ ਨੇ 92.2% ਅੰਕ , ਕੋਨਾਰਕ ਜੇਤਲੀ ਨੇ 92% ਅੰਕ, ਜਾਨ੍ਹਵੀ ਬਹਿਲ ਨੇ 92% ਅੰਕ, ਸਮਰਥ ਬਡੋਲਾ ਨੇ 91.4% ਅੰਕ, ਅਰਪਿਤ ਬਿਜਅਨ ਨੇ 91% ਅੰਕ, ਹਰਲੀਨ ਕੌਰ ਨੇ 90.6% ਅੰਕ, ਹੀਤਿਕਾ ਬਹਿਲ ਨੇ 90.4%, ਪ੍ਰਨੀਤ ਸਿੰਘ ਨੇ 90.4% ਅੰਕ ਹਾਸਿਲ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਖਾਸ ਗੱਲ ਇਹ ਰਹੀ ਕਿ ਕੋਨਾਰਕ ਜੇਤਲੀ ਨੇ ਸਾਇੰਸ ਵਿਸ਼ੇ ਵਿੱਚੋਂ 100/100 ਅੰਕ ਹਾਸਲ ਕੀਤੇ।

       


ਆਈ ਵੀ ਵਰਲਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਜੀ ਨੇ ਇਸ ਮੌਕੇ 'ਤੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ, ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਵਾਸਲ ਐਜੁਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ਾ ਸ਼੍ਰੀਮਤੀ ਈਨਾ ਵਾਸਲ, ਸੀਈਓ ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ਼੍ਰੀਮਤੀ ਅਦਿੱਤੀ ਵਾਸਲ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੂੰ ਜੀਵਨ ਵਿੱਚ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ।

ਤਹਿਸੀਲਦਾਰ ਪ੍ਰਦੀਪ ਕੁਮਾਰ ਨੂੰ ਲੱਗਾ ਭਾਰੀ ਸਦਮਾ, ਪਿਤਾ ਜੀ ਦਾ ਸਵਰਗਵਾਸ

ਤਹਿਸੀਲਦਾਰ ਸ੍ਰੀ ਪ੍ਰਦੀਪ ਕੁਮਾਰ ਦੇ ਪਿਤਾ ਸ੍ਰੀ ਕਿਸ਼ੋਰ ਚੰਦ ਦੀ ਤਸਵੀਰ।  

ਜਲੰਧਰ 24 ਜੁਲਾਈ (ਅਮਰਜੀਤ ਸਿੰਘ)- ਤਹਿਸੀਲ ਜਲੰਧਰ-2 ਦੇ ਤਹਿਸੀਲਦਾਰ ਸ੍ਰੀ ਪ੍ਰਦੀਪ ਕੁਮਾਰ ਨੂੰ ਅੱਜ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਕਿਸ਼ੋਰ ਚੰਦ ਦਾ ਦਿਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 23 ਜੁਲਾਈ ਨੂੰ ਬੀ.ਐਸ.ਐਫ ਚੌਕ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਵਲੋਂ ਦਿੱਤੀ ਗਈ। ਸੰਸਕਾਰ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਤਹਿਸੀਲ ਕੰਪਲੈਕਸ ਦੇ ਅਫਸਰਾਂ ਤੋਂ ਇਲਾਵਾ, ਗੁਰਦੁਆਰਾ ਸਿੰਘ ਸਭਾ ਰਣਜੀਤ ਨਗਰ ਦੇ ਪ੍ਰਧਾਨ ਪਲਵਿੰਦਰ ਸਿੰਘ, ਅਸ਼ਵਨੀ ਕੁਮਾਰ ਗੁਪਤਾ, ਸੈਕਟਰੀ ਮੱਖਣ ਸਿੰਘ ਭੋਗਲ, ਵੈਲਫੇਅਰ ਕਮੇਟੀ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਪ੍ਰਧਾਨ ਆਤਮ ਪ੍ਰਕਾਸ਼ ਗੁਪਤਾ, ਸੈਕਟਰੀ ਭੁਪਿੰਦਰਪਾਲ ਸਿੰਘ, ਮਲਕੀਤ ਸਿੰਘ ਬਰਾੜ, ਮਨਜੀਤ ਸਿੰਘ ਨੀਟਾ, ਰਜਿੰਦਰ ਸਿੰਘ ਭੱਟੀ, ਸੇਵਾ ਸਿੰਘ ਗੋਮਰਾ, ਦਰਸ਼ਨ ਸਿੰਘ, ਸਾਬਕਾ ਕੌਂਸਲਰ ਜਗਜੀਤ ਸਿੰਘ ਜੀਤਾ, ਬਲਜੀਤ ਸਿੰਘ ਲਵਲੀ, ਬੀ.ਐਮ.ਬੇਦੀ, ਹਰੀਸ਼ ਕੁਮਾਰ ਵਰਮਾ, ਜਸਬੀਰ ਸਿੰਘ ਤੇ ਪ੍ਰਦੀਪ ਕੁਮਾਰ ਦੇ ਰਿਸ਼ਤੇਦਾਰ ਸ਼ਹਿਰ ਵਾਸੀ ਮੁਹੱਲਾ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ। ਪਰਿਵਾਰ ਦੇ ਨਜ਼ਦੀਕੀ ਮਲਕੀਤ ਸਿੰਘ ਬਰਾੜ ਨੇ ਦੱਸਿਆ ਕਿ ਸ੍ਰੀ ਕਿਸ਼ੋਰ ਚੰਦ ਨਮਿਤ ਰਸਮ ਪਗੜੀ 26 ਜੁਲਾਈ ਦਿਨ ਮੰਗਲਵਾਰ ਨੂੰ ਕਮਿਊਨਿਟੀ ਸੈਂਟਰ ਨੇੜੇ ਗੁਰੁਦਆਰਾ ਸ੍ਰੀ ਗੁਰੂ ਸਿੰਘ ਸਭਾ ਰਣਜੀਤ ਨਗਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।  

ਪਿੰਡ ਬੋਲੀਨਾ ਦੋਆਬਾ ਵਿਖੇ ਫ੍ਰੀ ਫਿਜ਼ੀਓਥਰੈਪੀ ਕੈਂਪ ਲਗਾਇਆ

ਪਿੰਡ ਬੋਲੀਨਾ ਦੋਆਬਾ ਵਿਖੇ ਲਗਾਏ ਫ੍ਰੀ ਫਿਜ਼ੀਉਥਰੈਪੀ ਕੈਂਪ ਦੋਰਾਨ ਡਾਕਟਰ ਸਹਿਬਾਨਾਂ ਦਾ ਸਨਮਾਨ ਕਰਦੇ ਸਰਪੰਚ ਕੁਲਵਿੰਦਰ ਬਾਘਾ, ਡਾ. ਰਾਕੇਸ਼ ਕੁਮਾਰ, ਪੰਚ ਕਿਰਨ ਅਰੋੜਾ ਅਤੇ ਹੋਰ। 

70 ਮਰੀਜ਼ਾਂ ਨੇ ਲਿਆ ਫ੍ਰੀ ਫਿਜ਼ੀਉਥਰੈਪੀ ਕੈਂਪ ਦਾ ਲਾਹਾ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ- ਪਿੰਡ ਬੋਲੀਨਾ ਦੋਆਬਾ ਵਿਖੇ ਸਮੂਹ ਪਿੰਡ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮੂਹ ਗਾ੍ਰਮ ਪੰਚਾਇਤ ਦੀ ਨਿਗਰਾਨੀ ਹੇਠ ਫ੍ਰੀ ਫਿਜ਼ੀਓਥਰੈਪੀ ਕੈਂਪ ਪੰਚਾਇਤ ਘਰ ਵਿਖੇ ਲਗਾਇਆ ਗਿਆ। ਜਿਸ ਵਿੱਚ ਦਿ ਮਾਸਟਰ ਫਿਜ਼ੀਉਥਰੈਪੀ ਕਲੀਨਿਕ ਆਦਮਪੁਰ ਦੇ ਡਾ. ਰਜਿੰਦਰਪਾਲ ਸਿੰਘ ਬੱਧਣ, ਡਾ. ਦਿਵਿਆ ਚੰਦੇਲ ਦੀ ਟੀਮ ਵਲੋਂ 70 ਮਰੀਜ਼ਾਂ ਦਾ ਸਰਵਾਈਕਲ, ਡਿਸਕ, ਗਰਦਨ ਦਰਦ, ਕਮਰ, ਰੀਹ, ਮਾਸਪੇਸ਼ੀਆਂ, ਅਧਰੰਗ ਅਤੇ ਹੋਰ ਸਰੀਰਕ ਦਰਦਾਂ ਦਾ ਇਲਾਜ ਫਿਜ਼ੀਉਥਰੈਪੀ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿਤੀਆਂ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ, ਡਾ. ਰਾਕੇਸ਼ ਕੁਮਾਰ ਬੋਲੀਨਾ, ਪੰਚ ਕਿਰਨ ਅਰੋੜਾ ਅਤੇ ਹੋਰਾਂ ਵਲੋਂ ਇਹ ਕੈਂਪ ਲਗਾਉਣ ਲਈ ਸਮੂਹ ਡਾਕਟਰ ਸਹਿਬਾਨਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰੀਤਮ ਸਿੰਘ ਬੋਲੀਨਾ, ਭਾਈ ਸੁਖਦੇਵ ਸਿੰਘ, ਡਾਕਟਰਾਂ ਦੀ ਟੀਮ ਚੋਂ ਮੁਸਕਾਨ, ਅੰਜਲੀ, ਪੰਕਜ਼, ਰੀਨਾ, ਉੂਸ਼ਾ ਅਤੇ ਹੋਰ ਹਾਜ਼ਰ ਸਨ। 




Friday, 22 July 2022

ਦ੍ਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ

ਨਵੀਂ ਦਿੱਲੀ (ਖ਼ਬਰਸਾਰ ਪੰਜਾਬ)-ਦ੍ਰੋਪਦੀ ਮੁਰਮੂ ਨੇ ਇਤਿਹਾਸ ਰਚ ਦਿੱਤਾ ਹੈ। ਯੂਪੀਏ ਉਮੀਦਵਾਰ ਯਸ਼ਵੰਤ ਸਿਨ੍ਹਾਂ ਨੂੰ ਹਰਾ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਉਹ ਪਹਿਲੇ ਮਹਿਲਾ ਆਦਿਵਾਸੀ ਰਾਸ਼ਰਪਤੀ ਬਣ ਗਏ ਹਨ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਹਨ। 25 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਚੋਣ ਜਿੱਤਣ ਮਗਰੋਂ ਦ੍ਰੌਦਪੀ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਮਿਲ ਰਹੇ ਲੋਕਾਂ ਦੇ ਸਮਰਥਨ ਤੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ।

ਤੀਸਰੇ ਰਾਊਂਡ ਦੀ ਗਿਣਤੀ ਵਿੱਚ ਦ੍ਰੌਪਦੀ ਮੁਰਮੂ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ। 100 ਤੋਂ ਵੱਧ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ। ਅਸਮ ਤੇ ਝਾਰਖੰਡ ਵਿੱਚ ਜ਼ਬਰਦਸਤ ਕ੍ਰਾਸ ਵੋਟਿੰਗ ਹੋਈ।

ਦ੍ਰੌਪਦੀ ਮੁਰਮੂ ਇੱਕ ਆਦਿਵਾਸੀ ਨੇਤਾ ਹਨ। ਦੇਸ਼ ਨੂੰ ਹੁਣ ਤੱਕ ਕੇਆਰ ਨਰਾਇਣਨ ਅਤੇ ਰਾਮ ਨਾਥ ਕੋਵਿੰਦ ਦੇ ਰੂਪ ਵਿੱਚ ਦੋ ਦਲਿਤ ਰਾਸ਼ਟਰਪਤੀ ਮਿਲ ਚੁੱਕੇ ਹਨ। ਪਰ ਕਬਾਇਲੀ ਭਾਈਚਾਰੇ ਦਾ ਕੋਈ ਵੀ ਆਗੂ ਉੱਚ ਸੰਵਿਧਾਨਕ ਅਹੁਦੇ ਤੱਕ ਨਹੀਂ ਪਹੁੰਚ ਸਕਿਆ। ਦੇਸ਼ ਨੂੰ ਕਬਾਇਲੀ ਭਾਈਚਾਰੇ ਵਿੱਚੋਂ ਨਾ ਤਾਂ ਪ੍ਰਧਾਨ ਮੰਤਰੀ ਮਿਲਿਆ ਅਤੇ ਨਾ ਹੀ ਰਾਸ਼ਟਰਪਤੀ। ਇੱਥੋਂ ਤੱਕ ਕਿ ਦੇਸ਼ ਦੇ ਹੋਰ ਉੱਚ ਅਹੁਦਿਆਂ ਯਾਨੀ ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਆਦਿਵਾਸੀ ਭਾਈਚਾਰੇ ਨੂੰ ਨਹੀਂ ਮਿਲੇ ਪਰ ਹੁਣ ਮੁਰਮੂ ਨੇ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ।

ਜ਼ੀ.ਟੀ.ਬੀ ਸਕੂਲ ਦੀ ਦਸਵੀਂ ਅਤੇ ਬਾਰੵਵੀਂ ਕਲਾਸ ਦਾ ਨਤੀਜਾ 100% ਰਿਹਾ


ਜਲੰਧਰ (ਅਮਰਜੀਤ ਸਿੰਘ) - ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਹੇ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ ਦਸਵੀਂ ਅਤੇ ਬਾਰੵਵੀਂ ਕਲਾਸ ਦਾ ਨਤੀਜਾ 100% ਰਿਹਾ। ਪ੍ਰਿੰਸੀਪਲ ਅਮਿਤਾਲ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚੋਂ ਅਨੂੰ ਨੇ 92%, ਸ਼ਰਨਜੀਤ ਨੇ 86%, ਮਨਜੋਤ ਕੌਰ ਨੇ 84% ਅੰਕ ਹਾਸਲ ਕਰਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਦਸਵੀਂ ਜਮਾਤ ਵਿੱਚੋਂ ਬਲਦੀਪ ਕੌਰ ਨੇ 91%, ਕਨਿਕਾ ਕੋਸ਼ਲ ਨੇ 90% ਅਤੇ ਰਾਜਵੀਰ ਕੌਰ ਨੇ 88%ਅੰਕ ਹਾਸਲ ਕਰਕੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੀ। ਇਸ ਮੌਕੇ ਸਕੱਤਰ ਸੁਰਜੀਤ ਸਿੰਘ ਚੀਮਾ ਅਤੇ ਡਾਇਰੈਕਟਰ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਜੀ ਨੇ ਇਸ ਪ੍ਰਾਪਤੀ ਲਈ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਹੋਣ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ।

ਆਈਵੀਵਰਲਡ ਸਕੂਲ ਦਾ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ


ਜਲੰਧਰ (ਅਮਰਜੀਤ ਸਿੰਘ)- ਸਾਲ 2021-22 ਦੀ ਏ.ਆਈ.ਐੱਸ.ਐੱਸ.ਸੀ.ਈ. ਦੁਆਰਾ ਐਲਾਨੀ ਗਈ ਬਾਰ੍ਹਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ ਦੇਸ਼ ਭਰ ਦੇ ਸਕੂਲਾਂ ਦੇ ਅਨੇਕਾਂ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਆਈਵੀ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਇਸ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਨਾਲ਼-ਨਾਲ਼ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿੱਚ 11 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਪਹਿਲੇ ਦਰਜੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ। ਵਿਦਿਆਰਥੀਆਂ ਨੇ ਇਸ ਸਫ਼ਲਤਾ ਨਾਲ਼ ਇਹ ਸਾਬਿਤ ਕਰ ਦਿੱਤਾ ਕਿ ਸਹੀ ਮਾਰਗ ਦਰਸ਼ਨ ਅਤੇ ਲਗਨ ਨਾਲ਼ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸਾਇੰਸ ਸਟ੍ਰੀਮ ਵਿੱਚ ਅੰਸ਼ੀਕਾ ਨੇ 97.8% ਨਾਲ਼ ਪਹਿਲਾ ਸਥਾਨ, ਪਰਾਚੀ ਤਰੇਹਨ ਨੇ 96.4%, ਜਪਜਾਪ ਸਿੰਘ ਤਲਾਹ ਨੇ 95%, ਮਨਕਿਰਨ ਕੌਰ ਨੇ 92% ਅੰਕ ਅਤੇ ਮਹਿਕ ਗੁਲਾਟੀ ਨੇ 91.8% ਅੰਕ ਹਾਸਲ ਕੀਤੇ। ਕਾਮਰਸ ਸਟ੍ਰੀਮ ਵਿੱਚ ਅਰਸ਼ੀਆਂ ਜੈਨ ਨੇ 94.8% ਨਾਲ਼ ਪਹਿਲਾ ਸਥਾਨ, ਗੁਨਜੀਤ ਸਿੰਘ ਨੇ 94.6%, ਹਰਨੀਤ ਕੌਰ ਨੇ 91.2%, ਖਾਮਿਨੀ ਨੇ 90.2%, ਨੇ ਅੰਕ ਹਾਸਲ ਕੀਤੇ।ਹਿਊਮੈਨਟੀਜ਼ ਸਟ੍ਰੀਮ ਵਿੱਚ ਚਰਨਪ੍ਰੀਤ ਕੌਰ ਨੇ 92.6% ਅੰਕ ਨਾਲ਼ ਪਹਿਲਾ ਸਥਾਨ, ਬਲਪ੍ਰੀਤ ਕੌਰ ਨੇ 92.2% ਅੰਕ ਹਾਸਲ ਕੀਤੇ। ਖ਼ਾਸ ਗੱਲ ਇਹ ਰਹੀ ਕਿ ਅਰਸ਼ੀਆ ਜੈਨ ਨੇ ਬਿਜਨਸ ਸਟੱਡੀ ਵਿੱਚੋਂ 100/100, ਬਲਪ੍ਰੀਤ ਕੌਰ ਨੇ ਸਾਈਕਾਲਜ਼ੀ ਵਿੱਚੋਂ 100/100 ਅਤੇ ਪਰਾਚੀ ਤਰੇਹਨ ਅਤੇ ਮਹਿਕ ਗੁਲਾਟੀ ਨੇ ਫ਼ਿਜੀਕਲ ਐਜੁਕੇਸ਼ਨ ਵਿੱਚੋਂ 100/100 ਅੰਕ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। 

          ਇਸ ਮੌਕੇ ਉੱਪਰ ਆਈਵੀ ਵਰਲਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਨੇ ਸਕੂਲ ਦੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਨਾਲ਼ ਹੀ ਸਕੂਲ ਦੇ ਅਧਿਆਪਕਾਂ ਦੀ ਜੀਅ-ਤੋੜ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜੇ ਦੇਣ ਦੀ ਪ੍ਰੇਰਨਾ ਦਿੱਤੀ। ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਸ਼੍ਰੀ ਕੇ.ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ਾ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਆਦਿਤੀ ਵਾਸਲ ਜੀ ਨੇ ਵਿਿਦਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ।

ਵਿਸ਼ਵ ਦਿਮਾਗ ਦਿਵਸ 22 ਜੁਲਾਈ 2022 "ਸਭ ਲਈ ਦਿਮਾਗ ਦੀ ਸਿਹਤ" ਥੀਮ ਨੂੰ ਸਮਰਪਿਤ ਹੈ - ਡਾ. ਭੁਪਿੰਦਰ ਸਿੰਘ


ਸਰਕਾਰ ਵੱਲੋ ਵਿੱਢੀ ਗਈ ਕੋਰੋਨਾ ਖਿਲਾਫ ਜੰਗ ਵਿੱਚ ਡਟੇ ਸਿਹਤ ਕਾਮਿਆਂ ਨੂੰ ਲੋਕਾ ਦਾ ਭਰਵਾਂ ਯੋਗਦਾਨ ਮਿਲੀਆਂ ਸੀਨੀਅਰ ਮੈਡੀਕਲ ਅਫਸਰ

ਇਹ ਦਿਵਸ ਲੋਕਾਂ ਵਿਚ ਦਿਮਾਗੀ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਹਾਇਕ ਹੁੰਦੇ ਹਨ

ਬੱਸੀ ਪਠਾਣਾਂ/ਫਤਹਿਗੜ੍ਹ ਸਾਹਿਬ (ਅਮਰਜੀਤ ਸਿੰਘ)- ਵਿਸ਼ਵ ਦਿਮਾਗ ਦਿਵਸ 22 ਜੁਲਾਈ 2022 "ਸਭ ਲਈ ਦਿਮਾਗ ਦੀ ਸਿਹਤ" ਥੀਮ ਨੂੰ ਸਮਰਪਿਤ ਹੈ। ਵਿਸ਼ਵ ਦਿਮਾਗ ਦਿਵਸ ਦਾ ਮਕਸਦ ਦਿਮਾਗ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ ਅਤੇ ਇੱਕ ਵਿਸ਼ਵਵਿਆਪੀ ਯਤਨ ਸ਼ੁਰੂ ਕਰਨਾ ਹੈ ਜੋ ਦਿਮਾਗ ਦੇ ਮਹੱਤਵਪੂਰਣ ਵਿਕਾਰ, ਦਿਮਾਗ ਦੀਆਂ ਬਿਮਾਰੀਆਂ ਦੇ ਪ੍ਰਸਾਰ ਪ੍ਰਤੀ ਜਾਗਰੂਕਤਾ, ਮਨੁੱਖਤਾ ਲਈ ਦਿਮਾਗ ਦੀ ਭੂਮਿਕਾ, ਅਤੇ ਅਸੀਂ ਸੰਸਾਰ ਵਿੱਚ ਦਿਮਾਗੀ ਵਿਕਾਰ ਦੇ ਬੋਝ ਨੂੰ ਕਿਵੇਂ ਘਟਾ ਸਕਦੇ ਹਾਂ ਆਦਿ ਉਪਰ ਕੇਂਦਰਿਤ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਸਿਵਲ ਸਰਜਨ ਫਤਿਹਗੜ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਅਤੇ ਸਮੂਹ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ। ਇਸ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਵੱਖ-ਵੱਖ ਰਾਸ਼ਟਰੀ ਸੰਗਠਨ, ਵੱਖ-ਵੱਖ ਦਿਮਾਗੀ ਬਿਮਾਰੀਆਂ ਸਬੰਧੀ ਹੋਰ ਵੀ ਦਿਵਸ ਮਨਾਏ ਜਾਂਦੇ ਹਨ, ਜਿਵੇਂ ਕਿ ਸਟਰੋਕ ਦਿਵਸ, ਮਿਰਗੀ ਦਿਵਸ, ਰੈਬਿਸ ਦਿਵਸ ਆਦਿ। ਇਹ ਦਿਵਸ ਲੋਕਾਂ ਵਿਚ ਦਿਮਾਗੀ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਹਾਇਕ ਹੁੰਦੇ ਹਨ। ਪਹਿਲੀ ਵਾਰ ਵਿਸ਼ਵ ਦਿਮਾਗ ਦਿਵਸ 22 ਜੁਲਾਈ 2014 ਨੂੰ ਮਨਾਇਆ ਗਿਆ ਸੀ। ਇਸ ਬਿਮਾਰੀ ਦਾ ਕਾਰਨ ਦਿਮਾਗ ਦੀ ਸੋਜਿਸ਼ ਕਾਰਨ ਮਾਈਲਨ ਦਾ ਨੁਕਸਾਨ ਹੋਣਾ ਹੈ। ਮਾਈਲਨ ਇਕ ਤਰ੍ਹਾਂ ਦੀ ਚਰਬੀ ਦੀ ਪਰਤ ਹੈ ਜੋ ਕਿ ਨਾੜੀਤੰਤਰ ਨੂੰ ਸੁੱਰਖਿਆ ਪ੍ਰਦਾਨ ਕਰਦੀ ਹੈ। ਇਸ ਕਾਰਨ ਰੀੜ ਦੀ ਹੱਡੀ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ। ਦਿਮਾਗ ਦਿਵਸ ਦੇ ਇਸ ਮੋਕੇ ਤੇ ਉਨ੍ਹਾਂ ਦੱਸਿਆ ਕਿ ਚੰਗੀ ਦਿਮਾਗੀ ਸਿਹਤ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਵਿਅਕਤੀ ਆਪਣੀ ਕਾਬਲੀਅਤ ਦਾ ਅਹਿਸਾਸ ਕਰ ਸਕਦਾ ਹੈ ਅਤੇ ਜੀਵਨ ਦੀਆਂ ਸਥਿਤੀਆਂ ਨਾਲ ਨਿਬੜਨ ਲਈ ਆਪਣੇ ਬੋਧਾਤਮਕ, ਭਾਵਨਾਤਮਕ, ਮਨੋਵਿਿਗਆਨਕ ਅਤੇ ਵਿਹਾਰਕ ਕਾਰਜਾਂ ਨੂੰ ਅਨੁਕੂਲ ਬਣਾ ਸਕਦਾ ਹੈ। ਉਨ੍ਹਾਂ ਇਸ ਮੋਕੇ ਕੋਰੋਨਾ ਵੈਕਸੀਨੇਸ਼ਨ ਦਾ ਜਿਕਰ ਕਰਦਿਆਂ ਕਿਹਾ ਕਿ ਮਿਤੀ 15 ਜੁਲਾਈ ਤੋਂ ਇਹ ਬੂਸਟਰ ਡੋਜ਼ ਪੀ.ਐੱਚ.ਸੀ ਨੰਦਪੁਰ ਕਲੌੜ ਅਧੀਨ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ ਜੋ ਕਿ ਪਹਿਲਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਲਾਗਤ ਨਾਲ ਲਗਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਜਾਦੀ ਦੇ 75 ਵਰੇਗੰਢ ਦੇ ਅਮ੍ਰਿਤ ਮਹੋਤਸਵ ਅਤੇ ਕੋਰੋਨਾ ਟੀਕਾਕਰਨ ਦਾ 200 ਕਰੋੜ ਦਾ ਟੀਕਾਕਰਨ ਪਾਰ ਕਰਨਾ ਦੇਸ਼ ਲਈ ਇਕ ਵੱਡੀ ਉਪਲਬਧੀ ਹੈ, ਉਨ੍ਹਾਂ ਦੇਸ਼ ਵਿੱਚ ਚਲਾਈ ਗਈ ਇਨ੍ਹੀਂ ਵੱਡੀ ਟੀਕਾਕਰਨ ਡਰਾਈਵ ਨੂੰ ਅਤੇ ਸਿਹਤ ਕਾਮਿਆਂ ਦਾ ਕੋਰੋਨਾ ਨੂੰ ਹਰਾੳਣ ਦੇ ਜਨੂਨ ਪ੍ਰਤੀ ਸ਼ਲਾਘਾ ਕੀਤੀ। ਉਨ੍ਹਾਂ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਵੱਲੋ ਵਿੱਢੀ ਗਈ ਕੋਰੋਨਾ ਖਿਲਾਫ ਜੰਗ ਵਿੱਚ ਡਟੇ ਸਿਹਤ ਕਾਮਿਆਂ ਨੂੰ ਲੋਕਾ ਦਾ ਭਰਵਾਂ ਯੋਗਦਾਨ ਮਿਲੀਆਂ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲਾਂ ਦਾ ਨਿਰੀਖਣ ਕੀਤਾ

ਆਦਮਪੁਰ (ਅਮਰਜੀਤ ਸਿੰਘ)- ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲਾਂ ਦਾ ਨਿਰੀਖਣ ਕੀਤਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਲੋਚਨ ਸਿੰਘ ਨੇ ਜ਼ਿਲ੍ਹੇ ਦੇ ਐਲੀਮੈਂਟਰੀ ਸਕੂਲਾਂ ਪੁਰਹੀਰਾ, ਰਹੀਮਪੁਰ, ਮਰਨਈਆ ਖੁਰਦ, ਅਹਰਣਾ  ਸਕੂਲਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਲਾਸਾਂ ਵਿੱਚ ਬੱਚਿਆਂ ਤੋਂ ਸਵਾਲ ਵੀ ਪੁੱਛੇ। ਜਿਸ 'ਤੇ ਬੱਚਿਆਂ ਨੇ ਇਕ-ਦੋ ਸਵਾਲਾਂ ਨੂੰ ਛੱਡ ਕੇ ਸਹੀ ਜਵਾਬ ਦਿੱਤੇ। ਇਸ ’ਤੇ ਸਿੱਖਿਆ ਅਧਿਕਾਰੀ ਨੇ ਉਨ੍ਹਾਂ ਨੂੰ ਵਧਾਈ ਦੇ ਕੇ ਹੌਸਲਾ ਦਿੱਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਲੋਚਨ ਸਿੰਘ ਵੀਰਵਾਰ ਸਵੇਰੇ 7.45 ਵਜੇ ਸਕੂਲ ਪੁੱਜੇ ਅਤੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਸੰਬੋਧਨ ਕੀਤਾ।ਉਨ੍ਹਾਂ ਸਕੂਲ ਦਾ ਹਾਜ਼ਰੀ ਰਜਿਸਟਰ ਦੇਖਿਆ। ਕਲਾਸਾਂ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਿਤਾਬਾਂ ਪੜ੍ਹ ਕੇ ਸੁਣਾਈਆਂ।ਕੁਝ ਬੱਚਿਆਂ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਕੁਝ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ 'ਤੇ ਅਧਿਕਾਰੀ ਨੇ ਉਸ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਜਿਨ੍ਹਾਂ ਸਕੂਲਾਂ ਨੇ ਈ-ਪੰਜਾਬ ਪੋਰਟਲ 'ਤੇ ਕਿਤਾਬਾਂ ਅਪਲੋਡ ਨਹੀਂ ਕੀਤੀਆਂ ਸਨ, ਉਨ੍ਹਾਂ ਦੀ ਸਖ਼ਤ ਨੋਟਿਸ ਲਿਆ। ਇਸ ਦੌਰਾਨ ਉਨ੍ਹਾਂ ਅਧਿਆਪਕਾਂ ਦੀ ਡਾਇਰੀ ਵੀ ਦੇਖੀ। ਉਨ੍ਹਾਂ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਪੋਸਟਰ, ਬੈਨਰ ਅਤੇ ਵਾਲਪੇਪਰ ਆਦਿ ਰਾਹੀਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਲੋਚਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਚੰਗੀਆਂ ਪੁਸਤਕਾਂ ਹੀ ਸਾਡਾ ਚੰਗਾ ਜੀਵਨ ਬਣਾਉਂਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੜ੍ਹ ਕੇ ਜ਼ਿੰਦਗੀ ਨੂੰ ਪਰਖਣਾ ਸਿੱਖਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਵਰੁਣ ਜੈਨ ਵੀ ਉਨ੍ਹਾਂ ਦੇ ਨਾਲ ਸਨ।

Thursday, 21 July 2022

ਪੌਦੇ ਲਗਾਉਣ ਦੇ ਨਾਲ ਇਨਾ ਦੀ ਸਾਭ ਸੰਭਾਲ ਵੀ ਜਰੂਰੀ : ਰਾਮ ਜੀ ਲਾਲ


ਆਦਮਪੁਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਵਲੋਂ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਤੇ ਸਰਪ੍ਰਸਤ ਰਿਟਾਇਰ ਐਸ.ਪੀ ਰਾਮ ਜੀ ਲਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੰਚ ਵਲੋਂ ਅਵਤਾਰ ਸਿੰਘ ਸੰਧੂ ਚੇਅਰਮੈਨ ਐਟੀਕਰਾਇਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਨਮ ਦਿਨ ਮੌਕੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਨਿੰਰਕਾਰੀ ਸਤਸੰਗ ਭਵਨ ਰਾਹੋ ਵਿਖੇ 100 ਤੋਂ ਜਿਆਦਾ ਪੌਦੇ ਲਗਾਏ। ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਸਰਪ੍ਰਸਤ ਰਾਮ ਜੀ ਲਾਲ ਨੇ ਕਿਹਾ ਕਿ ਹਰ ਸਾਲ ਪੰਜਾਬ ਦੀਆਂ ਅਨੇਕਾਂ ਸੰਸਥਾਵਾਂ ਵਲੋਂ ਵਾਤਾਵਰਣ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਹਜਾਰਾ ਦੀ ਗਿਣਤੀ ਚ ਪੌਦੇ ਲਗਾਏ ਜਾਦੇ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ ਪਰ ਕਈ ਜਗਾ ਦੇਖਣ ਚ ਆਇਆ ਹੈ ਕਿ ਕੁਝ ਲੋਕ ਪੌਦੇ ਲਗਾ ਕੇ ਫੋਟੋਆਂ ਕਰਵਾ ਕੇ ਚਲੇ ਜਾਦੇ ਹਨ ਤੇ ਉਨ੍ਹਾਂ ਦੁਬਾਰਾ ਲਗਾਏ ਪੌਦੇ ਚੰਗੀ ਦੇਖਭਾਲ ਨਾ ਹੋਣ ਕਰਕੇ ਵੱਡੇ ਨਹੀ ਹੁੰਦੇ ਇਸ ਲਈ ਜੇ ਕੋਈ ਵੀ ਸੰਸਥਾ ਪੌਦੇ ਲਗਾਉਦੀ ਹੈ ਤਾ ਉਨਾ ਦੀ ਸਾਭ ਸੰਭਾਲ ਵੀ ਬਹੁਤ ਜਰੂਰੀ ਹੈ। ਇਸ ਮੌਕੇ ਸਰਪ੍ਰਸਤ ਡਾ.ਰਾਮ ਜੀ ਲਾਲ,ਚੇਅਰਮੈਨ ਗੁਰਬਚਨ ਸਿੰਘ ਸੈਣੀ, ਪੰਜਾਬ ਮੁੱਖ ਬੁਲਾਰਾ ਸੁਖਜਿੰਦਰ ਸਿੰਘ ਬਖਲੌਰ, ਦੋਆਬਾ ਜੋਨ ਚੇਅਰਮੈਨ ਗੁਰਦੀਪ ਸਿੰਘ ਸੈਣੀ, ਪੰਜਾਬ ਮੀਡੀਆ ਕੰਟਰੋਲਰ ਨਵਕਾਤ ਭਰੋਮਜਾਰਾ, ਜਿਲ੍ਹਾ ਪ੍ਰਧਾਨ ਅਮਰੀਕ ਸਿੰਘ, ਬਲਾਕ ਮੁਕੰਦਪੁਰ ਮਹਿਲਾ ਪ੍ਰਧਾਨ ਅਨੀਤਾ ਗੋਤਮ, ਜਰਨਲ ਸੈਕਟਰੀ ਪੰਜਾਬ ਹਰਭਜਨ ਲਾਲ ਸਾਗਰ, ਪਰਸਨਲ ਸੈਕਟਰੀ ਹੁਸਨ ਲਾਲ ਸੂੰਢ, ਰੋਹਿਤ ਬੀਕਾ ਤੋਂ ਇਲਾਵਾ ਸਤਸੰਗ ਭਵਨ ਰਾਹੋ ਦੇ ਮੈਂਬਰ ਅਹੁਦੇਦਾਰ ਹਾਜ਼ਰ ਸਨ।

ਖਾਲਸਾ ਹੈਰੀਟੇਜ ਵਲੋਂ ਜਲੰਧਰ ਵਿਖੇ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਗਿਆ


ਜਲੰਧਰ 19 ਜੁਲਾਈ (ਖ਼ਬਰਸਾਰ ਪੰਜਾਬ ਬਿਊਰੋ)- ਜਲੰਧਰ ਦੇ ਦਾਤਾਰ ਨਗਰ, ਸਾਹਮਣੇ ਡਾਕਘਰ, ਨੇੜੇ ਲੱਧੇਵਾਲੀ ਵਿਖੇ ਖਾਲਸਾ ਹੈਰੀਟੇਜ ਵਲੋਂ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਭਲਾਈ ਸੇਵਾਵਾਂ ਲਗਾਤਾਰ ਜਾਰੀ ਹਨ। ਜਿਸ ਤਹਿਤ ਰਾਮਾ ਮੰਡੀ-ਜਲੰਧਰ, ਫਗਵਾੜਾ ਅਤੇ ਲੁਧਿਆਣਾ ਵਿਖੇ ਸੰਗੀਤ ਅਕੈਡਮੀਆਂ ਚੱਲ ਰਹੀਆਂ ਹਨ। ਜਿਸ ਵਿਚ ਗੁਰਬਾਣੀ ਸੰਥਿਆ, ਸ਼ੁੱਧ ਉਚਾਰਣ, ਗਤਕਾ ਅਤੇ ਦਸਤਾਰ ਸਿਖਲਾਈ ਦਿੱਤੀ ਜਾਂਦੀ ਹੈ। ਇਸੇ ਲੜੀ ਅਧੀਨ ਲੱਧੇਵਾਲੀ ਸੈਂਟਰ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਇਲਾਕੇ ਦੇ ਐਮ.ਐਲ.ਏ. ਰਮਨ ਅਰੋੜਾ ਜੀ ਵਲੋਂ ਕੀਤਾ ਗਿਆ। ਇਸ ਮੌਕੇ ਤੇ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਜੀ, ਜਸਵਿੰਦਰ ਸਿੰਘ ਆਜਾਦ, ਭਾਈ ਲਖਬੀਰ ਸਿੰਘ ਜੀ ਤਰਨਾ ਦਲ ਵਾਲੇ, ਪ੍ਰੋਫੈਸਰ ਗੁਰਨਾਦਰ ਸਿੰਘ ਜੀ ਪਟਿਆਲਾ ਵਾਲੇ, ਸੁਖਵਿੰਦਰ ਸਿੰਘ ਜੀ (ਖਾਲਸਾ ਹੈਰੀਟੇਜ), ਬੀਬੀ ਬਲਜਿੰਦਰ ਕੌਰ ਜੀ ਖਡੂਰ ਸਾਹਿਬ, ਭਾਈ ਤਰਲੋਕ ਸਿੰਘ, ਮਨਜੀਤ ਸਿੰਘ ਸੋਢੀ, ਗੁਰਵਿੰਦਰ ਕੌਰ (ਲੁਧਿਆਣਾ), ਕੈਮਰਾਮੈਨ ਅਸ਼ੋਕ ਭਗਤ, ਹਿਤੇਸ਼ ਚੱਢਾ, ਸਿਮਰਪ੍ਰੀਤ ਸਿੰਘ ਅਤੇ ਗੁਰਸਿਮਰਨ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਤੇ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਨੇ ਪਹਿਲਾਂ ਇਕ ਸ਼ਬਦ ਪੜ੍ਹਿਆ ਅਤੇ ਬਾਅਦ ਵਿੱਚ ਐਮ.ਐਲ.ਏ. ਰਮਨ ਅਰੋੜਾ ਵਲੋਂ ਵੀ ਇਕ ਭਜਨ ਗਾਇਆ ਗਿਆ।

                               ਇਸ ਸੈਂਟਰ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਚਾਹਵਾਨ ਲੜਕੀਆਂ ਤੋਂ ਸਿਲਾਈ ਸਿੱਖਣ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ, ਸਗੋਂ ਮੁਫਤ ਵਿੱਚ ਸਿਖਲਾਈ ਕਰਵਾਈ ਜਾਵੇਗੀ। ਖਾਲਸਾ ਹੈਰੀਟੇਜ ਤੇ ਅਗਲਾ ਉਪਰਾਲਾ ਵੀ ਬਹੁਤ ਵਧੀਆ ਹੈ। ਆਉਣ ਵਾਲੇ ਦਿਨਾਂ ਵਿੱਚ ਲੈਬੋਰਟਰੀ ਟੈਸਟਿੰਗ, ਐਂਬੂਲੈਂਸ ਅਤੇ ਅੰਗਰੇਜੀ ਦਵਾਈਆਂ ਦੀ ਸੇਵਾ ਸ਼ੁਰੂ ਕਰਨ ਦਾ ਹੈ। ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਖਾਲਸਾ ਹੈਰੀਟੇਜ ਵਲੋਂ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ।

"ਦ ਟ੍ਰੀਨਿਟੀ ਸਕੂਲ ਅਸਲਪੁਰ ਦਾ ਨਤੀਜਾ ਸੌ ਪ੍ਰਤੀਸ਼ਤ ਛੱਡ ਰਿਹਾ


ਹੁਸ਼ਿਆਰਪੁਰ 20 ਜੁਲਾਈ ( ਤਰਸੇਮ ਦੀਵਾਨਾ )  ਨਜ਼ਦੀਕੀ ਪਿੰਡ ਅਸਲਪੁਰ ਦੇ  "ਦ ਟ੍ਰੀਨਿਟੀ ਸਕੂਲ ਹੁਸ਼ਿਆਰਪੁਰ ਦੇ ਸੈਸ਼ਨ 2021-2022 ਆਈ. ਸੀ. ਐਸ .ਸੀ. ਦਸਵੀਂ ਜਮਾਤ ਦਾ ਨਤੀਜਾ 17 ਜੁਲਾਈ,2022 ਨੂੰ ਐਲਾਨਿਆ ਗਿਆ। ਸਕੂਲ ਦੀ ਪ੍ਰਿੰਸੀਪਲ ਅਨੀਤਾ ਲਾਰੈਂਸ ਅਤੇ ਸਕੂਲ ਦੇ ਸਟਾਫ ਨੇ ਦੱਸਿਆ ਕਿ  ਇਹ ਦੱਸਦੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਤੀਜਾ ਸੌ ਪ੍ਰਤੀਸ਼ਤ ਰਿਹਾ ਸਭ ਤੋਂ ਵੱਧ ਪ੍ਰਤੀਸ਼ਤ ਅੰਕ 98%  ਰਹੀ। ਤਾਲਾਬੰਦੀ ਤੋਂ ਬਾਅਦ ਦੀਆਂ ਚੁਣੌਤੀਆਂ ਵਿੱਚੋਂ ਲੰਘੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਸਿੱਕਾ ਜਮ੍ਹਾਂ ਦਿੱਤਾ। ਸਕੂਲ ਦੇ ਡਾਇਰੈਕਟਰ- ਪ੍ਰਿੰਸੀਪਲ  ਦੀਆਂ ਲਗਾਤਾਰ ਕੋਸ਼ਸ਼ਾਂ , ਮਾਪਿਆਂ ਤੇ ਵਿਦਿਆਰਥੀਆਂ ਦੇ ਨਾਲ ਲਗਾਤਾਰ ਸੰਪਰਕ ਅਤੇ ਸੁਯੋਗ ਅਗਵਾਈ ਕਾਰਨ ਇਹ ਨਤੀਜਾ ਪ੍ਰਾਪਤ ਹੋਇਆ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਪ੍ਰੀਸਾ਼ ਮਲਹੋਤਰਾ(98%), ਮਾਧਵ ਗੁਪਤਾ (98%) , ਰਜਤ ਰਾਮਪਾਲ (97.2%), ਅਨਿਰੁੱਧ ਪਰਾਸ਼ਰ (97.2%),ਕਾਰਤੀਕੇ ਖੁੱਲਰ(96.8%) ਅਤੇ ਹੁਤਾਸ਼ ਸ਼ਰਮਾ ,(96.6) ਨੇ ਬੇਹਤਰੀਨ ਕਾਰਗੁਜ਼ਾਰੀ ਦਿਖਾਈ। ਇਹਨਾਂ ਇਮਤਿਹਾਨਾਂ ਵਿੱਚ ਬੈਠੇ ਵਿਦਿਆਰਥੀਆਂ ਵਿੱਚੋਂ 49% ਬੱਚਿਆਂ ਦੇ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਆਏ ਹਨ ਅਤੇ 30 % ਬੱਚਿਆਂ ਦੇ 80 ਪ੍ਰਤੀਸ਼ਤ ਤੋਂ ਵੱਧ ਅੰਕ ਆਏ ਹਨ। ਉਨ੍ਹਾਂ ਕਿਹਾ ਕਿ  ਇਸ ਬੇਮਿਸਾਲ ਨਤੀਜੇ ਲਈ "ਦ ਟ੍ਰੀਨਿਟੀ ਸਕੂਲ  ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਾ ਹੈ।

ਜ਼ਿਲ੍ਹੇ 'ਚ 105 ਮਾਲ ਪਟਵਾਰੀਆਂ ਦੀ ਨਿਯੁਕਤੀ


ਡਿਪਟੀ ਕਮਿਸ਼ਨਰ ਅਤੇ ਵਿਧਾਇਕਾਂ ਨੇ ਸੌਂਪੇ ਨਿਯੁਕਤੀ ਪੱਤਰ

ਨਵੇਂ ਪਟਵਾਰੀਆਂ 'ਚ 30 ਲੜਕੀਆਂ ਅਤੇ 75 ਲੜਕੇ ਸ਼ਾਮਿਲ, ਸਟੇਟ ਪਟਵਾਰ ਸਕੂਲ 'ਚ ਮਿਲੇਗੀ ਟਰੇਨਿੰਗ

ਆਉਂਦੇ ਸਮੇਂ 'ਚ ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਲੋਕਾਂ ਦੇ  ਰੋਜ਼ਾਨਾ ਦੇ ਕੰਮਾਂ 'ਚ ਆਵੇਗੀ ਤੇਜੀ

ਜਲੰਧਰ (ਅਮਰਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਮਾਲ ਮਹਿਕਮੇ ਨਾਲ ਸਬੰਧਿਤ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਵਿੱਚ ਕੀਤੀ ਗਈ ਪਟਵਾਰੀਆਂ ਦੀ ਭਰਤੀ ਰਾਹੀਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਵਿਧਾਇਕਾਂ ਦੀ ਮੌਜੂਦਗੀ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ | ਇਨ੍ਹਾਂ ਨਵ ਨਿਯੁਕਤ ਪਟਵਾਰੀਆਂ ਵਿੱਚ 30 ਲੜਕੀਆਂ ਅਤੇ 75 ਲੜਕੇ ਸ਼ਾਮਿਲ ਹਨ |

                    ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 105 ਪਟਵਾਰੀਆਂ ਵਿਚੋਂ 91 ਨੇ ਅੱਜ ਆਪਣੇ ਪੱਤਰ ਪ੍ਰਾਪਤ ਕਰ ਲਏ ਹਨ ਅਤੇ ਬਾਕੀ ਰਹਿੰਦੇ ਵੀ ਇਕ-ਦੋ ਦਿਨਾਂ ਵਿੱਚ ਹਾਸਿਲ ਕਰ ਲੈਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ  ਪਟਵਾਰੀਆਂ ਦੇ ਆਉਣ ਨਾਲ ਆਉਂਦੇ ਕੁਝ ਮਹੀਨਿਆਂ ਉਪਰੰਤ ਮਾਲ ਵਿਭਾਗ ਦੇ ਰੋਜ਼ਾਨਾਂ ਦੇ ਕੰਮਾਂ ਵਿੱਚ ਵੱਡੇ ਪੱਧਰ 'ਤੇ ਤੇਜ਼ੀ ਆਵੇਗੀ ਜਿਸ ਨਾਲ ਲੋਕਾਂ ਨੂੰ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਵੱਡੀ ਰਾਹਤ ਮਿਲੇਗੀ |

                    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੂੰ ਸਟੇਟ ਪਟਵਾਰ ਸਕੂਲ ਵਿਖੇ ਟਰੇਨਿੰਗ ਦੇਣ ਉਪਰੰਤ ਕੁਝ ਸਮਾਂ ਫੀਲਡ ਟਰੇਨਿੰਗ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸਹੂਲਤਾਂ ਦੇਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤਾ ਜਾ ਰਹੇ ਹਨ ਜਿਨ੍ਹਾਂ ਵਿੱਚ ਪਿਛਲੇ ਦਿਨੀ ਇੰਤਕਾਲ ਦੇ ਬਕਾਇਆ ਕੇਸਾਂ ਨੂੰ ਤਰਜੀਹ ਦੇ ਅਧਾਰ 'ਤੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਦੌਰਾਨ 1298 ਇੰਤਕਾਲ ਕੀਤੇ ਗਏ |

                    ਵਿਧਾਇਕਾਂ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ, ਰਮਨ ਅਰੋੜਾ ਅਤੇ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਸਲਾਹੁਤਾਯੋਗ ਫ਼ੈਸਲੇ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਦੇ ਆਉਣ ਨਾਲ ਲੋਕਾਂ ਦੇ ਰੋਜ਼ਾਨਾ ਦੇ ਕੰਮ ਅਸਾਨੀ ਨਾਲ ਤੁਰੰਤ ਅਤੇ ਘੱਟ ਸਮੇਂ ਵਿੱਚ ਹੋ ਜਾਇਆ ਕਰਨਗੇ ਜਿਨ੍ਹਾਂ ਲਈ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ |

                    ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਡਾ.ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਐਸ.ਡੀ.ਐਮ. ਲਾਲ ਵਿਸਵਾਸ਼, ਐਸ.ਡੀ. ਐਮ. ਰਣਦੀਪ ਸਿੰਘ ਹੀਰ, ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਕੁਮਾਰ, ਜੀਤ ਲਾਲ ਭੱਟੀ, ਦਿਨੇਸ਼ ਢੱਲ, ਰਾਜਵਿੰਦਰ ਕੌਰ, ਮੰਗਲ ਸਿੰਘ ਆਦਿ ਮੌਜੂਦ ਸਨ |

ਆਦਮਪੁਰ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ


ਆਦਮਪੁਰ ਸ਼ਹਿਰ ਰਿਹਾ ਬੰਦ ਜੇ ਕਰ ਪ੍ਰਸ਼ਾਸਨ ਨੇ ਹੱਲ ਨਾ ਕੀਤਾ ਤਾਂ 25 ਜੁਲਾਈ ਤੋਂ ਅਣਮਿਥੇ ਸਮੇਂ ਲਈ ਆਵਾਜਾਈ ਜਾਮ ਕਰਨ ਦਾ ਐਲਾਨ

ਆਦਮਪੁਰ (ਬਲਬੀਰ ਸਿੰਘ ਕਰਮ, ਅਮਰਜੀਤ ਸਿੰਘ, ਸਾਬੀ ਪੰਡੋਰੀ)- ਆਦਮਪੁਰ `ਚ ਬਣ ਰਹੇ ਪੁੱਲ ਦੇ ਰੁਕੇ ਕੰਮ ਅਤੇ ਸਰਵਿਸ ਲੇਨ ਨੂੰ ਲੈ ਕੇ ਬੰਦ ਦੀ ਕਾਲ ਦਾ ਅਸਰ ਭਾਰੀ ਮੀਹ੍ਹ ਦੇ ਬਾਵਜੂਦ ਅੱਜ ਭਰਵਾਂ ਵੇਖਣ ਨੂੰ ਮਿਲਿਆ । ਸਵੇਰੇੇ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕਾ ਵਾਸੀ ਭਾਰੀ ਮੀਹ੍ਹ ਵਿਚ ਛਤਰੀਆਂ ਲੈ ਕੇ ਸਥਾਨਕ ਘੰਟਾ ਘਰ ਵਿਖੇ ਜਲੰਧਰ ਹੁਸ਼ਿਆਰਪੁਰ ਮੁੱਖ ਸਡ਼ਕ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਦਮਪੁਰ ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਰਿਹਾ ਇੱਥੋਂ ਤੱਕ ਕਿ ਰੇਹਡ਼ੀ ਵਾਲੇ ਵੀ ਬੰਦ ਵਿੱਚ ਸ਼ਾਮਿਲ ਰਹੇ ਅਤੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪੁੱਲ ਦਾ ਕੰਮ ਲਟਕਣ ਤੋ ਬਾਅਦ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਆਉਣ ਜਾਣ ਵਾਲੇ ਪ੍ਰੇਸ਼ਾਨੀ ਝੱਲ ਰਹੇ ਹਨ। ਆਦਮਪੁਰ ਇਲਾਕੇ ਖ਼ਾਸਤੌਰ ਤੇ ਸ਼ਹਿਰ ਅੰਦਰ ਵਿਉਪਾਰ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਜਾ ਚੁੱਕਾ ਹੈ। ਉਨਾਂ ਵੱਲੋਂ ਵਿਧਾਇਕ ਬਣਦੀਆਂ ਹੀ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਅਤੇ ਸੂਬੇ ਪੱਧਰ ਤੱਕ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਪਰ ਹਮੇਸ਼ਾ ਲਾਰਿਆਂ ਤੋ ਸਿਵਾ ਕੁੱਝ ਨਹੀਂ ਮਿਲਿਆ ਅਤੇ ਬੀਤੇ ਦਿਨ ਵੀ ਉਨਾਂ ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਆਲਾ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਲੈ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਵੀ ਪਹੁੰਚ ਕਰਨਗੇ ਤੇ ਇਸ ਮਾਮਲੇ ਦੇ ਹੱਲ ਤੱਕ ਆਰਾਮ ਨਾਲ ਨਹੀਂ ਬੈਠਣਗੇ। 


ਇਸ ਮੌਕੇ ਪੁੱਲ ਸੰਘਰਸ਼ ਕਮੇਟੀ ਦੇ ਪ੍ਰਧਾਨ ਪਵਨ ਆਵਲ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸੱਤਪਾਲ ਬਜਾਜ, ਜਗਦੀਸ਼ ਪਸਰੀਚਾ, ਰਾਜ ਕੁਮਾਰ ਪਾਲ, ਦਸਵਿੰਦਰ ਕੁਮਾਰ ਚਾਂਦ, ਰਾਕੇਸ਼ ਅਗਰਵਾਲ, ਭੁਪਿੰਦਰ ਸਿੰਘ ਭਿੰਦਾ, ਸਰਵਮੋਹਨ ਟੰਡਨ, ਆਸੂ ਟੰਡਨ, ਵਿਉਪਾਰ ਮੰਡਲ ਦੇ ਪ੍ਰਧਾਨ ਸਤਵਿੰਦਰ ਅਰੋਡ਼ਾ, ਸੰਜੂ ਨੀਈਅਰ, ਜੋਗੀ ਗਾਂਧੀ,  ਵਿਸ਼ਾਲ ਵਰਮਾ, ਰਾਜੀਵ ਸਿੰਗਲਾ, ਪ੍ਰਵੀਨ ਟੰਡਨ,ਅਤੇ ਰੋਮੀ ਤੇ ਪ੍ਰਸ਼ੋਤਮ ਹੀਰ ਹੋਰਨਾਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਕੱਲ ਦੀ ਗੱਲ ਬਾਤ ਵਿੱਚ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਸਾਰੇ ਸ਼ਹਿਰ ਵਾਸੀ ਹੁਣ ਇਸ ਮਾਮਲੇ ਦਾ ਹੱਲ ਚਾਹੁੰਦੇ ਹਨ। ਇਸ ਮੌਕੇ ਰਵੀ ਚੁੰਬਰ,ਦੀਪੂ ਹੰਸ, ਰਵੀ ਵਾਲੀਆ, ਰਮਨ ਪੁਆਰ, ਅਗਮ ਦੂਆ, ਧਰਮਪਾਲ ਕਠਾਰ, ਸੋਹਣ ਜੱਸੀ, ਦਵਿੰਦਰ ਡੀ ਸੀ, ਦਵਿੰਦਰ ਸੂਰੀ, ਮਨਜੀਤ ਸੈਣੀ,ਅਮਰੀਕ ਕਰਵਲ, ਅਮਰਜੀਤ ਭੋਗਪੁਰੀਆ, ਬਲਵੀਰ ਸਿੰਘ ਅਟਵਾਲ, ਵਿੱਕੀ ਬੱਗਾ, ਅਮਰੀਕ ਸਾਬੀ, ਰਿੰਕੂ ਟੰਡਨ, ਨਵੀਨ ਟੰਡਨ, ਦੀਨਕਾਰ ਸਿੰਗਲਾ, ਅਜੇ ਸ਼ਿੰਗਾਰੀ, ਰਣਜੀਤ ਰਾਣਾ, ਕੈਪਟਨ ਗੁਰਮੀਤ ਸਿੰਘ, ਪ੍ਰੇਮ ਰਾਜਾ ਕਠਾਰ, ਦੀਪਾ ਦੂੱਗਲ, ਆਦਮਪੁਰ ਵਿਖੇ ਦੇਰ ਪੰਜ ਵਜੇ ਤੱਕ ਲੱਗਾ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ਜਿਸਤੇ ਪੁੱਲ ਸੰਘਰਸ਼ ਕਮੇਟੀ ਵੱਲੋਂ ਅੱਜ ਦੇ ਧਰਨੇ ਦੀ ਸਮਾਪਤੀ ਉਪਰੰਤ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 25 ਜੁਲਾਈ ਤੱਕ ਮਸਲੇ ਦੇ ਹੱਲ ਸੰਬੰਧੀ ਪਹਿਲਕਦਮੀ ਨਾ ਹੋਈ ਤਾਂ ਸ਼ਹਿਰ ਵਾਸੀ ਅਣਮਿੱਥੇ ਸਮੇਂ ਲਈ ਸੰਘਰਸ਼ ਨੂੰ ਮਜਬੂਰ ਹੋਣਗੇ।

Tuesday, 19 July 2022

ਪਿੰਡ ਕੋਟ ਕਲਾਂ ਜਲੰਧਰ ਦੇ ਨੋਜਵਾਨ ਨੇ ਇਟਲੀ ਵਿੱਚ ਆਪਣੇ ਪੰਜਾਬ ਦਾ ਨਾਂਅ ਚਮਕਾਇਆ


ਸ਼੍ਰੀ ਸਤਪਾਲ ਪਾਲ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ

ਜਲੰਧਰ/ਮਿਲਾਨ/ਇਟਲੀ (ਅਮਰਜੀਤ ਸਿੰਘ)- ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਨੇ ਆਪਣੇ ਜਿਲੇ੍, ਪੰਜਾਬ ਅਤੇ ਭਾਰਤ ਦੇਸ਼ ਦਾ ਨਾਂਅ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਜਿਸਦੀ ਤਾਜ਼ਾ ਮਿਸਾਲ ਪਿੰਡ ਕੋਟ ਕਲਾਂ ਜਿਲ੍ਹਾ ਜਲੰਧਰ (ਨਜ਼ਦੀਕ ਰਾਮਾਂਮੰਡੀ) ਦੇ ਮਾਸੀਮੋ ਪਾਲ ਹਾਲ ਵਾਸੀ ਕਸੈਰਤਾ ਸ਼ਹਿਰ ਇਟਲੀ ਨੇ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਦੇ ਡਿਪਲੋਮੇ ਵਿੱਚ ਟੌਪ ਕਰਕੇ ਦਿੱਤੀ ਹੈ। ਜਿਸਦੇ ਚੱਲਦੇ ਸ਼੍ਰੀ ਸਤਪਾਲ ਦੇ ਗ੍ਰਹਿ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਆਈ.ਟੀ ਦੀ ਵਿਦਿਆ ਵਿੱਚ ਮਾਸੀਮੋ ਪਾਲ ਨੇ ਟੋਪ ਕਰਕੇ ਆਪਣੇ ਸਮੂਹ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ। ਵਿਦਿਆ ਦੇ ਖੇਤਰ ਵਿੱਚ ਆਪਣੀ ਇਸ ਪ੍ਰਾਪਤੀ ਤੇ ਗੱਲਬਾਤ ਕਰਦਿਆਂ ਮਾਸੀਮੋ ਪਾਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇ ਤੋ ਆਪਣੇ ਪਰਿਵਾਰ ਨਾਲ ਇਟਲੀ ਦੇ ਸ਼ਹਿਰ ਕਸੈਰਤਾ ਵਿੱਚ ਰਹਿ ਰਿਹਾ ਹੈ ਅਤੇ ਉਸਨੂੰ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਬਹੁਤ ਜ਼ਿਆਦਾ ਸੀ। ਉਸਨੇ ਕਿਹਾ ਇਸ ਮੰਜ਼ਿਲ ਤੇ ਪੁਹੁੱਚਣ ਲਈ ਉਸਨੂੰ ਕਾਫੀ ਸਘੰਰਸ਼ ਅਤੇ ਮੇਹਨਤ ਕਰਨੀ ਪਈ। ਜਿਸ ਲਈ ਉਸਨੇ ਆਪਣੀ ਮਾਤਾ ਸੁਨੀਤਾ ਦੇਵੀ ਅਤੇ ਪਿਤਾ ਸਤਪਾਲ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਮੰਜ਼ਿਲ ਤੇ ਕਾਮਯਾਬੀ ਨੂੰ ਹਾਸਲ ਕੀਤਾ ਹੈ। ਜਿਕਰਯੋਗ ਹੈ ਕਿ ਮਾਸੀਮੋ ਪਾਲ ਦੇ ਵੱਡੇ ਭਰਾ ਲੂਈਜ਼ੀ ਪਾਲ ਨੇ ਵੀ 2020 ਵਿੱਚ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਵਿੱਚ ਵਿਦੇਸ਼ ਦੀ ਧਰਤੀ ਤੇ ਟੋਪ ਕੀਤਾ ਸੀ। ਮਾਸੀਮੋ ਨੇ ਕਿਹਾ ਉਸਨੇ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਦੇ ਡਿਪਲੋਮੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਹਨ। ਉਘੇ ਸਮਾਜ ਸੇਵਕ ਅਤੇ ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਸ਼੍ਰੀ ਤਰਸੇਮ ਲਾਲ ਪੁਆਰ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਮਾਸੀਮੋ ਪਾਲ ਦੀ ਇਸ ਪ੍ਰਾਪਤੀ ਦੇ ਲਈ ਸਮੂਹ ਪਾਲ ਪਰਿਵਾਰ ਨੂੰ ਮੁਬਾਰਕਬਾਦ ਦਿਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਅਤੇ ਤਰੱਕੀ ਲਈ ਮਾਲਕ ਅੱਗੇ ਅਰਦਾਸ ਕੀਤੀ ਹੈ ਕਿ ਉਹ ਹਮੇਸ਼ਾਂ ਤਰੱਕੀ ਦੀ ਲੀਹਾਂ ਤੇ ਕਾਮਯਾਬੀ ਹਾਸਲ ਕਰਨ।  


ਡਿਪਟੀ ਕਮਿਸ਼ਨਰ ਵਲੋਂ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਐਕਸਪ੍ਰੈਸਵੇਅ ਲਈ ਕਿਸਾਨਾਂ ਨੂੰ ਜ਼ਮੀਨਾਂ ਦੇਣ ਦੀ ਅਪੀਲ


ਸ਼ਾਹਕੋਟ ਖੇਤਰ ਦੇ ਕਿਸਾਨਾਂ ਨਾਲ ਅਹਿਮ ਵਿਚਾਰਾਂ, ਹਰ ਸੰਭਵ ਮਦਦ ਅਤੇ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ

ਜਲੰਧਰ 19 ਜੁਲਾਈ (ਅਮਰਜੀਤ ਸਿੰਘ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ, ਉਨਾਂ ਕਿਸਾਨਾਂ ਨੂੰ ਜਿਨਾਂ ਦੀਆਂ ਜ਼ਮੀਨਾਂ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਐਕਸਪ੍ਰੈਸਵੇਅ ਵਿੱਚ ਆਉਂਦੀਆਂ ਹਨ, ਨੂੰ ਅਪੀਲ ਕੀਤੀ ਕਿ ਉਹ ਜਲਦ ਆਪਣੀਆਂ ਜ਼ਮੀਨਾਂ ਸਬੰਧਿਤ ਅਥਾਰਟੀ ਦੇ ਸਪੁਰਦ ਕਰਨ ਤਾਂ ਜੋ ਇਸ ਵੱਕਾਰੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਸਕੇ।

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਰੋਡ ਸੰਘਰਸ਼ ਕਮੇਟੀ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਐਕਸਪ੍ਰੈਸਵੇਅ ਸਬੰਧੀ ਵਿਚਾਰਾਂ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨੀ ਛੇਤੀਂ ਕਿਸਾਨਾਂ ਵਲੋਂ ਪ੍ਰਾਜੈਕਟ ਲਈ ਲੋੜੀਂਦੀਆਂ ਜ਼ਮੀਨਾਂ ਸਪੁਰਦ ਕੀਤੀਆਂ ਜਾਣਗੀਆਂ ਉਨੀ ਜਲਦੀ ਬਣਦੀਆਂ ਅਦਾਇਗੀਆਂ ਵੀ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਵੀ ਗਹੁ ਨਾਲ ਵਿਚਾਰਕੇ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਦੀ ਨਿਕਲਣ ਵਾਲੇ ਐਕਸਪ੍ਰੈਸਵੇਅ ਕਾਰਨ ਭਵਿੱਖ ਵਿੱਚ ਵਾਹੀ ਲਈ ਆਉਣ ਵਾਲੀਆਂ ਮੁਸ਼ਕਲਾਂ ਦਾ ਵੀ ਯੋਗ ਹੱਲ ਕੀਤਾ ਜਾਵੇਗਾ। ਕਿਸਾਨਾਂ ਵਲੋਂ  ਸੌਂਪੇ ਗਏ 10 ਨੁਕਾਤੀ ਮੰਗ ਪੱਤਰ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਮੁਆਵਜ਼ੇ ਦੀ ਰਕਮ ਵਿੱਚ ਕੋਈ ਫ਼ਰਕ ਹੋਵੇਗਾ ਤਾਂ ਉਸ ਨੂੰ ਆਰਬੀਟਰੇਸ਼ਨ ਵਿੱਚ ਲਿਜਾ ਕੇ ਇਹ ਮਸਲਾ ਵੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਐਸ.ਡੀ.ਐਮ. ਸ਼ਾਹਕੋਟ ਨੂੰ ਕਿਹਾ ਕਿ ਜ਼ਮੀਨਾਂ ਦੀ ਸਪੁਰਦਗੀ ਸਬੰਧੀ ਉਹ ਲਗਾਤਾਰ ਸਮੀਖਿਆ ਕਰਦੇ ਰਹਿਣ ਤਾਂ ਜੋ 12 ਪਿੰਡਾਂ ਨਾਲ ਸਬੰਧਿਤ ਐਕਸਪ੍ਰੈਸਵੇਅ ਲਈ ਸ਼ਨਾਖਤ ਕੀਤੀਆਂ ਲੋੜੀਂਦੀਆਂ ਜ਼ਮੀਨਾਂ ਪ੍ਰਾਪਤ ਕਰਕੇ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾ ਸਕੇ।

ਮੀਟਿੰਗ ਦੌਰਾਨ ਰਤਨ ਸਿੰਘ ਕਾਕੜ ਕਲਾਂ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਮੁਆਵਜ਼ੇ ਦੀ ਰਕਮ ਇਕਮੁਸ਼ਤ ਜਾਰੀ ਕਰਨ ਦੀ ਮੰਗ ਰੱਖੀ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨਾਂ ਸਪੁਰਦ ਕਰਨ ਨਾਲ ਹੀ ਅਦਾਇਗੀਆਂ ਅਤੇ ਬਣਦੇ ਵਿਆਜ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਰਜ਼ਾਮੰਦੀ ਨਾਲ ਘਰੇਲੂ ਵੰਡ ਹੋ ਚੁੱਕੀ ਹੈ ਉਨ੍ਹਾਂ ਵਿੱਚ ਧਿਰਾਂ ਦੀ ਸਹਿਮਤੀ ਨਾਲ ਮੁਆਵਜ਼ਾ ਜਾਰੀ ਕੀਤਾ ਜਾਵੇ।

ਜਸਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਵਾਜਿਬ ਮੰਗਾਂ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ.ਸ਼ਾਹਕੋਟ ਲਾਲ ਵਿਸਵਾਸ਼, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਤੋਂ ਇਲਾਵਾ ਐਨ.ਐਚ.ਏ.ਆਈ. ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਮੈਂਬਰ ਸਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ, ਜੇ.ਐਸ. ਨੰਬਰਦਾਰ, ਜਸਪਾਲ ਸ਼ਰਮਾ ਆਦਿ ਵੀ ਮੌਜੂਦ ਸਨ। 

ਪਿੰਡਾਂ ਨੂੰ ਕੌਮੀ ਮਾਰਗ ਨਾਲ ਜੋੜੇਗੀ ਜਲੰਧਰ ਛਾਉਣੀ ਦੇ ਬਾਹਰੋ-ਬਾਹਰ ਬਣਨ ਵਾਲੀ 12 ਕਿਲੋਮੀਟਰ ਲੰਬੀ ਸੜਕ


ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਦੇ ਵੱਖ-ਵੱਖ ਪੱਖ ਘੋਖੇ, ਜ਼ਿਲ੍ਹਾ ਮਾਲ ਅਫ਼ਸਰ ਦੀ ਅਗਵਾਈ ’ਚ ਬਣਾਈ ਕਮੇਟੀ  

ਜਲੰਧਰ 19 ਜੁਲਾਈ (ਅਮਰਜੀਤ ਸਿੰਘ)- ਛਾਉਣੀ ਖੇਤਰ ਦੇ ਆਲੇ-ਦੁਆਲੇ ਦੇ ਖੇਤਰਾਂ ਅਤੇ ਪਿੰਡਾਂ ਦੀ ਸਹੂਲਤ ਲਈ ਕੈਂਟ ਦੇ ਬਾਹਰੋ-ਬਾਹਰ 12 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ ਜਿਹੜੀ ਕਿ ਬੜਿੰਗ ਪਿੰਡ ਰਾਹੀਂ ਸਿੱਧੀ ਨੈਸ਼ਨਲ ਹਾਈਵੇਅ ਨਾਲ ਜੁੜੇਗੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸੜਕ ਸਬੰਧੀ ਅਹਿਮ ਮੀਟਿੰਗ ਕਰਦਿਆਂ ਜ਼ਿਲ੍ਹਾ ਮਾਲ ਅਫ਼ਸਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਜਿਹੜੀ ਜਲਦ ਹੀ ਮੌਕੇ ’ਤੇ ਜਾ ਕੇ ਇਸ ਕਾਰਜ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਨੂੰ ਵਿਚਾਰਕੇ ਵਿਸਥਾਰਿਤ ਰਿਪੋਰਟ ਦੇਵੇਗੀ।


ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਸੜਕ ਨਾਲ ਸਬੰਧਿਤ ਪੱਖ ਘੋਖਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਧਿਰ ਦੇ ਹਿੱਤ ਨਜ਼ਰਅੰਦਾਜ਼ ਨਹੀਂ ਹੋਣੇ ਚਾਹੀਦੇ ਅਤੇ ਕਮੇਟੀ ਵਲੋਂ ਦਿੱਤੀ ਰਿਪੋਰਟ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਅਗਵਾਈ ਜ਼ਿਲ੍ਹਾ ਮਾਲ ਅਫ਼ਸਰ ਕਰਨਗੇ ਜਦਕਿ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ (ਬੀ.ਐਂਡ ਆਰ.), ਨਗਰ ਨਿਗਮ ਜਲੰਧਰ ਦੇ ਕਾਰਜਕਾਰੀ ਇੰਜੀਨੀਅਰ ਅਤੇ ਜਲੰਧਰ ਵਿਕਾਸ ਅਥਾਰਟੀ ਦੇ ਕਾਰਜਕਾਰੀ ਇੰਜੀਨੀਅਰ (ਸਿਵਲ) ਮੈਂਬਰ ਹੋਣਗੇ।  


ਫੌਜ ਦੇ ਅਧਿਕਾਰੀਆਂ ਵਲੋਂ ਸੜਕ ਨਾਲ ਸਬੰਧਿਤ ਕੁਝ ਅਹਿਮ ਪੱਖ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ’ਤੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਫੌਜ ਦੇ ਸਬੰਧਿਤ ਅਧਿਕਾਰੀਆਂ ਸਮੇਤ ਆਉਂਦੇ ਕੁਝ ਹੀ ਦਿਨਾਂ ਵਿੱਚ ਛਾਉਣੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਹਰ ਧਿਰ ਦਾ ਪੱਖ ਲੈਕੇ ਸੜਕ ਦੀ ਲੰਬਾਈ-ਚੌੜਾਈ ਅਤੇ ਬਣਤਰ ਰਿਪੋਰਟ ਕੀਤੀ ਜਾਵੇਗੀ ਤਾਂ ਜੋ ਇਸ ਦਾ ਕੰਮ ਸੁਚੱਜੇ ਢੰਗ ਨਾਲ ਸ਼ੁਰੂ ਕਰਵਾਕੇ ਮੁਕੰਮਲ ਕੀਤਾ ਜਾ ਸਕੇ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਇਸ 12 ਕਿਲੋਮੀਟਰ ਲੰਬੀ ਸੜਕ ਦਾ ਨਕਸ਼ਾ ਦਿਖਾਉਂਦਿਆਂ ਦੱਸਿਆ ਕਿ ਇਹ ਸੜਕ ਪੂਰੀ ਤਰ੍ਹਾਂ ਬਣ ਜਾਣ ਨਾਲ ਪੇਂਡੂ ਅਤੇ ਸ਼ਹਿਰੀ ਵਸੋਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ.ਜੈਇੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਮੌਜੂਦ ਸਨ। 

ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਕਾਵਿ ਪੁਸਤਕ ‘ਮਹਿਕਦੇ ਅਲਫਾਜ’ ਦਾ ਲੋਕ ਅਰਪਣ


ਚੰਡੀਗੜ (ਪ੍ਰੀਤਮ ਲੁਧਿਆਣਵੀ) 19 ਜੁਲਾਈ-: ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਡਾ. ਰਵਿੰਦਰ ਕੌਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਜੀ ਕੈਨੇਡਾ ਵੱਲੋਂ ਸੰਪਾਦਿਤ ਸਾਂਝਾ ਕਾਵਿ- ਸੰਗ੍ਰਹਿ ‘ਮਹਿਕਦੇ ਅਲਫਾਜ’ ਜਿਸ ਵਿਚ ਦੇਸ਼-ਵਿਦੇਸ਼ ਦੇ 70 ਉੱਘੇ ਕਵੀਆਂ ਦੀਆਂ ਰਚਨਾਵਾਂ ਹਨ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਲੋਕ-ਅਰਪਣ ਕੀਤਾ ਗਿਆ।  ਕੈਨੇਡਾ ਤੋਂ ਤਸ਼ਰੀਫ ਲਿਆਏ ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸੰਘਾ ਨੇ ਮੁੱਖ ਮਹਿਮਾਨ, ਡਾ. ਦੀਪਕ ਮਨਮੋਹਨ ਸਿੰਘ ਜੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੁਸਤਕ ਦੀ ਸੰਪਾਦਨਾਂ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਬਜਾਤੇ ਖੁਦ ਇਨਾਂ ਰਚਨਾਵਾਂ ਵਿਚਲੀ ਸਗੁਫਤਗੀ ਤੇ ਮਹਿਕ ਨੂੰ ਮਾਣਿਆ ਹੈ। ਉਨ੍ਹਾਂ ਕਵੀਆਂ ਨੂੰ ਉਤਸ਼ਾਹਿਤ ਵੀ ਕੀਤਾ ਤੇ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਵੀ ਕੀਤਾ। ਡਾ.ਰਵਿੰਦਰ ਕੌਰ ਭਾਟੀਆ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਇਸ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ। ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਾਵਿ ਪੁਸਤਕ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕੀਤੀ। ਉਨਾਂ ਨੇ ਸੰਪਾਦਕਾਂ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੇ 70 ਕਵੀਆਂ ਦੀਆਂ ਰਚਨਾਵਾਂ ਨੂੰ ਇਕ ਥਾਂ ਸੰਪਾਦਿਤ ਕਰਨਾ ਬੜਾ ਕਠਿਨ ਕਾਰਜ ਹੈ। ਮੀਨਾ ਮਹਿਰੋਕ ਨੇ ਪੇਪਰ ਪੜਦਿਆਂ ਕਿਹਾ ਕਿ ‘ਮਹਿਕਦੇ ਅਲਫਾਜ’ ਵਿਚਲੀਆਂ ਰਚਨਾਵਾਂ ਨੇ ਹੱਦਾਂ ਸਰਹੱਦਾਂ ਦੇ ਹੱਦ ਬੰਨੇ ਟੱਪ ਕੇ ਹਰ ਚੰਗੀ ਕਲਮ ਨੂੰ ਆਪਣੀ ਬੁੱਕਲ ਵਿੱਚ ਲਿਆ ਹੈ ਜੋ ਕਿ ਇਸ ਕਿਤਾਬ ਦੇ ਸੰਪਾਦਕਾਂ ਦੀ ਵੱਡੀ ਪ੍ਰਾਪਤੀ ਹੈ। ਡਾ. ਜੀ. ਐਸ. ਆਨੰਦ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਉੱਘੇ ਆਲੋਚਕ ਡਾ ਸ਼ਿੰਦਰ ਪਾਲ ਸਿੰਘ, ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਤੇ ਮੈਡਮ ਗੁਰਚਰਨ ਕੋਛੜ ਨੇ ਵੀ ਆਪਣੇ ਕੀਮਤੀ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। 

 


ਇਸ ਸਮਾਰੋਹ ਵਿੱਚ ਡਾ. ਰਵਿੰਦਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਜੀ ਵੱਲੋਂ ਪੁਸਤਕ ਵਿੱਚ ਯੋਗਦਾਨ ਪਾਉਣ ਵਾਲੇ ਕਵੀ /ਕਵਿੱਤਰੀਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਖੂਬਸੂਰਤ ਲੋਈਆਂ ਤੇ ਫੁਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਏ ਪ੍ਰੋ. ਕਵਲਜੀਤ, ਆਸ਼ਾ ਸਰਮਾ, ਕੁਲਦੀਪ ਧੰਜੂ, ਮੀਨਾ ਮਹਿਰੋਕ, ਸੁਦੇਸ਼ ਮੋਦਗਿਲ, ਭਾਰਤ ਭੂਸ਼ਣ, ਜੋਬਨਰੂਪ ਕੋਰ ਛੀਨਾ, ਸ਼ਾਇਰ ਭੱਟੀ, ਹਰਪ੍ਰੀਤ, ਗੁਲਸ਼ਨ ਕੋਮਲ, ਪਰਮਜੀਤ ਕਲਾਕਾਰ, ਗੁਰਦਰਸ਼ਨ ਗੁਸੀਲ, ਰਮਨਦੀਪ ਰਮੀ, ਹਰਪ੍ਰੀਤ, ਅਮਰਜੀਤ ਕੌਂਕੇ, ਕੰਵਰ ਜਸਵਿੰਦਰ, ਸਤਪਾਲ, ਸ਼ਿਵਨਾਥ ਦਰਦੀ, ਹਰਜੀਤ ਸੱਧਰ, ਹਰਜਿੰਦਰ ਸੱਧਰ ਆਦਿ ਕਵੀ /ਕਵਿੱਤਰੀਆਂ ਨੇ ਵੀ ਹਾਜਰੀ ਲਵਾਈ। ਪ੍ਰੋ. ਕਵਲਜੀਤ ਨੇ ਮੰਚ ਸੰਚਾਲਨ ਬੜੇ ਉਮਦਾ ਤੇ ਸਾਹਿਤਕ ਅੰਦਾਜ ਵਿਚ ਕੀਤਾ। ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ। ਹਰ ਕਿਸੇ ਦੇ ਦਿਲ ਵਿਚ ਇਕ ਅਨੋਖੀ ਖੁਸ਼ੀ ਸੀ। ਅੰਤ ਵਿਚ ਡਾ ਰਵਿੰਦਰ ਭਾਟੀਆ ਨੇ ਉਪਰਾਲੇ ਜਾਰੀ ਰੱਖਣ ਦਾ ਵਾਅਦਾ ਕਰਦਿਆਂ ਆਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ।  


ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਇੰਟਰ ਹਾਉਸ ਮੁਕਾਬਲੇ ਕਰਵਾਏ


ਜਲੰਧਰ (ਅਮਰਜੀਤ ਸਿੰਘ) - ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿੱਚ ਸਕੱਤਰ ਸ. ਸੁਰਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਵਿੱਚ ਬੱਚਿਆਂ ਦੇ ਵੱਖ ਵੱਖ ਇੰਟਰ ਹਾਉਸ ਮੁਕਾਬਲੇ ਕਰਵਾਏ ਗਏ। ਕੇ.ਜੀ ਵਿੰਗ ਵਿੱਚ ਯੈਲੋ ਡੇ   ਮਨਾਇਆ ਗਿਆ। ਜਿਸ ਵਿੱਚ ਬੱਚੇ ਆਪਣੇ ਮਨ ਪਸੰਦ ਪੀਲੇ ਰੰਗ ਦੀਆਂ ਪੁਸਾਕਾਂ ਪਾ ਕੇ ਆਏ ਅਤੇ ਨਾਲ ਹੀ ਬੱਚੇ ਪੀਲੇ ਰੰਗ ਦੇ ਪਕਵਾਨ ਅਤੇ ਫਰੂਟ ਲੈਕੇ ਸਕੂਲ ਵਿੱਚ ਪੁੱਜੇੇ। ਯੈਲੋ ਡੇ ਦਾ ਮਤਲਬ ਬੱਚਿਆਂ ਨੂੰ ਪੀਲੇ ਰੰਗ ਦੇ ਬਾਰੇ ਜਾਣਕਾਰੀ ਦੇਣਾ ਸੀ। ਬੱਚਿਆਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ। ਤੀਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦਾ ਇੰਗਲਿਸ਼ ਰੀਡਿੰਗ ਡੇ ਮੁਕਾਬਲਾ ਕਰਵਾਇਆ ਗਿਆ। ਭਾਈ ਮਤੀ ਦਾਸ ਜੀ ਸਦਨ ਦਾ ਵਿਦਿਆਰਥੀ ਹਰਵੀਰ ਸਿੰਘ, ਜਮਾਤ ਪੰਜਵੀ ਪਹਿਲੇ ਸਥਾਨ ਤੇ ਆਇਆ। ਭਾਈ ਸਤੀ ਦਾਸ ਜੀ ਸਦਨ ਦੀ ਵਿਦਿਆਰਥਣ ਅਕਾਨਸਾ ਤੀਸਰੀ ਜਮਾਤ, ਦੂਸਰੇ ਸਥਾਨ ਅਤੇ ਭਾਈ ਮਤੀ ਦਾਸ ਜੀ ਸਦਨ ਦਾ ਕਾਰਤਿਕ ਬੰਗਰ, ਜਮਾਤ ਪੰਜਵੀਂ ਅਤੇ ਜੋਗਿੰਦਰ ਸਿੰਘ, ਜਮਾਤ ਤੀਜੀ ਦੇ ਵਿਦਿਆਰਥੀ ਤੀਜੇ ਸਥਾਨ ਤੇ ਆਏ। ਅਜਿਹੇ ਸਕੂਲ ਦੇ ਵਿੱਚ ਛੇਵੀਂ ਤੋ ਅੱਠਵੀਂ ਕਲਾਸ ਦੇ ਚਾਰੋਂ ਸਦਨਾਂ ਦੇ ਵਿਦਿਆਰਥੀਆਂ ਵਿਚਕਾਰ ਸਮਾਜਿਕ ਸਿੱਖਿਆ ਦਾ ਵੀ ਕਿੳਜ ਕਰਵਾਇਆ ਗਿਆ। ਜਿਸ ਵਿੱਚ ਭਾਈ ਜੈਤਾ ਜੀ ਸਦਨ ਦੇ ਵਿਦਿਆਰਥੀ ਦਮਨਪ੍ਰੀਤ ਕੋਰ ਜਮਾਤ ਛੇਵੀਂ, ਨਵਰਾਜ ਕੌਰ ਜਮਾਤ ਸਤਵੀ, ਕਸ਼ਿਸ਼ ਜਮਾਤ ਅੱਠਵੀਂ ਦੇ ਵਿਦਿਆਰਥੀ ਪਹਿਲੇ ਸਥਾਨ ਤੇ ਭਾਈ ਮਤੀ ਦਾਸ ਜੀ ਸਦਨ ਦੇ ਵਿਦਿਆਰਥੀ ਲਵਪ੍ਰੀਤ ਕੌਰ ਜਮਾਤ ਅੱਠਵੀਂ, ਦਿਲਪ੍ਰੀਤ ਕੌਰ ਜਮਾਤ ਸੱਤਵੀਂ ਤੇ ਹਰਲੀਨ ਕੋਰ ਜਮਾਤ ਛੇਵੀਂ, ਦੂਜੇ ਸਥਾਨ ਤੇ ਰਹੇ। ਇਸ ਮੌਕੇ ਤੇ ਸਕੂਲ ਡਾਇਰੈਕਟਰ ਨਿਸਾ ਮੜੀਆਂ ਅਤੇ ਪਿ੍ਰੰਸੀਪਲ ਅਮਿਤਾਲ ਕੌਰ ਜੀ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਹੌਂਸਲਾ ਅਫਜਾਈ ਕੀਤੀ ਅਤੇ ਬੱਚਿਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।


Monday, 18 July 2022

ਬੇਗਮਪੁਰਾ ਟਾਈਗਰ ਫੋਰਸ ਦੀ ਹੋਈ ਵੱਡੀ ਜਿੱਤ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੀਂ ਸੀ.ਟੀ.ਸਕੈਨ ਮਸ਼ੀਨ ਸਥਾਪਿਤ



ਮਰੀਜ਼ਾਂ ਨੂੰ ਮਿਲੇਗੀ ਭਾਰੀ ਭਰਕਮ ਫੀਸਾਂ ਤੋ ਨਿਜਾਤ 
ਹੁਸ਼ਿਆਰਪੁਰ (ਤਰਸੇਮ ਦੀਵਾਨਾ) - ਲੋਕ ਹਿੱਤਾਂ ਲਈ ਡੱਟ ਕੇ ਸੰਘਰਸ਼ ਕਰਨ ਵਾਲੀ ਸੰਸਥਾ ਬੇਗਮਪੁਰਾ ਟਾਈਗਰ ਫੋਰਸ ਨੂੰ ਉਦੋਂ ਵੱਡੀ ਜਿੱਤ ਨਸੀਬ ਹੋਈ ਜਦੋਂ ਬੀਤੇ ਦਿਨੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਬਹੁਕਰੋੜੀ ਸੀ.ਟੀ.ਸਕੈਨ ਮਸ਼ੀਨ ਸਥਾਪਿਤ ਕਰਕੇ ਚਾਲੂ ਕਰ ਦਿੱਤੀ ਗਈ।ਇਸ ਮਸ਼ੀਨ ਨੂੰ ਸਥਾਪਿਤ ਕਰਨ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਭ੍ਰਿਸ਼ਟ ਮਾਫ਼ੀਆ ਤੰਤਰ ਵੱਲੋਂ ਲਗਾਤਾਰ ਲਟਕਾਇਆ ਜਾ ਰਿਹਾ ਸੀ।ਜਿਸ ਦੇ ਖਿਲਾਫ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਸੀ ਅਤੇ ਇਸ ਮਾਮਲੇ ਵਿਚ ਸਮਰੱਥ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦੇ ਨਾਲ ਨਾਲ ਭ੍ਰਿਸ਼ਟ ਸਿਹਤ ਅਧਿਕਾਰੀਆਂ ਦਾ ਪੁਤਲਾ ਵੀ ਕਈ ਵਾਰ ਫੂਕਿਆ ਗਿਆ ਸੀ।ਬੇਗਮਪੁਰਾ ਟਾਈਗਰ ਫੋਰਸ ਨੂੰ ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡੈਮੋਕ੍ਰੇਟਿਕ ਭਾਰਤੀਆ ਲੋਕ ਦਲ , ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦਾ ਵੀ ਭਰਵਾਂ ਸਹਿਯੋਗ ਮਿਲਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਸ਼ਹਿਰੀ ਪ੍ਰਧਾਨ ਹੰਸਰਾਜ ਅਸਲਾਮਾਬਾਦ ਅਸ਼ੋਕ ਕੁਮਾਰ ਕਟੋਚ ਜ਼ਿਲ੍ਹਾ ਸਕੱਤਰ  ਰੇਸ਼ਮ ਬਜਵਾੜਾ ਅਤੇ ਹੋਰ ਅਹੁਦੇਦਾਰਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਬੁਲਾਈ ਪ੍ਰਭਾਵਸ਼ਾਲੀ ਮੀਟਿੰਗ ਵਿੱਚ ਦੱਸਿਆ ਕਿ  ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਇੱਕ ਵਾਰ ਪਹਿਲਾਂ ਵੀ ਇਹ ਸੀਟੀ ਸਕੈਨ ਮਸ਼ੀਨ ਸਿਵਲ ਹਸਪਤਾਲ ਵਿੱਚ ਸਥਾਪਿਤ ਕਰ ਦਿੱਤੀ ਗਈ ਸੀ ਪਰ ਸ਼ੱਕੀ ਹਾਲਤਾਂ ਵਿੱਚ ਇਸ ਮਸ਼ੀਨ ਨੂੰ ਵਾਪਸ ਭੇਜ ਦਿੱਤਾ ਗਿਆ ਸੀ।ਇਸੇ ਦੌਰਾਨ ਨਿੱਜੀ ਸਕੈਨ ਸੈਂਟਰਾਂ ਦੇ ਮਾਲਕਾਂ ਦੀ ਕਥਿਤ ਮਿਲੀਭੁਗਤ ਸਦਕਾ ਸੱਤਾ ਧਿਰ ਦੇ ਪ੍ਰਭਾਵਸ਼ਾਲੀ ਆਗੂਆਂ ਦੀ ਸ਼ਹਿ ਤੇ ਸਿਹਤ ਵਿਭਾਗ ਨਾਲ ਸਬੰਧਤ ਕੁੱਝ ਅਧਿਕਾਰੀਆਂ ਵਲੋਂ ਅੜਚਨਾਂ ਡਾਹ ਕੇ ਮਨਜੂਰੀ ਨਾ ਦੇਣ ਕਾਰਣ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਵਾਪਿਸ ਭੇਜ ਦਿੱਤੀ ਗਈ ਸੀ। ਪ੍ਰੰਤੂ ਇਹ ਲੋਕ ਹਿੱਤ ਮੁੱਦਾ ਮੀਡੀਆ ਵਿੱਚ ਆ ਜਾਣ ਦੇ ਬਾਅਦ ਬੇਗਮਪੁਰਾ ਟਾਈਗਰ ਫੋਰਸ ਅਤੇ ਸਹਿਯੋਗੀ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਜਿਸ ਦੇ ਸਿੱਟੇ ਵੱਜੋਂ 6 ਜੂਨ 2022 ਨੂੰ ਇਹ ਸੀ.ਟੀ.ਸਕੈਨ ਮਸ਼ੀਨ ਮੁੜ ਤੋਂ ਹਸਪਤਾਲ ਵਿਖੇ ਸਥਾਪਿਤ ਤਾਂ ਕਰ ਦਿੱਤੀ ਗਈ, ਪਰ ਚਾਲੂ ਨਹੀਂ ਕੀਤੀ।ਜਿਸ ਦੇ ਖਿਲਾਫ ਇੱਕ ਵਾਰ ਫਿਰ ਫੋਰਸ ਵੱਲੋਂ ਮਾਮਲੇ ਨੂੰ ਲਾਈਮਲਾਈਟ ਵਿੱਚ ਲਿਆ ਕੇ ਇਸ ਦਾ ਸਖਤ ਨੋਟਿਸ ਲਿਆ ਗਿਆ।ਇਸ ਦੇ ਸਬੰਧ ਵਿੱਚ "ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ." ਪੰਜਾਬ ਇੰਡੀਆ  ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਸੀਨੀਅਰ ਅਧਿਕਾਰੀਆਂ ਕੋਲ ਮਾਮਲਾ ਉਠਾਇਆ‍ ਗਿਆ।
ਜਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ `ਚ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ `ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ `ਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ।ਹੁਣ ਮਸ਼ੀਨ ਦੇ ਸਥਾਪਿਤ ਹੋਣ ਨਾਲ ਲੋਕਾਂ ਨੂੰ ਭਾਰੀ ਭਰਕਮ ਆਰਥਿਕ ਬੋਝ ਤੋਂ ਛੁਟਕਾਰਾ ਮਿਲਿਆ ਹੈ ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਟੀ ਸਕੈਨ ਮਸ਼ੀਨ ਲੱਗਣ ਦੀ ਖੁਸ਼ੀ ਵਿਚਅਤੇ ਬੇਗਮਪੁਰਾ ਟਾਈਗਰ ਫੋਰਸ ਦੀ ਹੋਈ ਵੱਡੀ ਜਿੱਤ ਨੂੰ ਮੁੱਖ ਰੱਖਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ  । 

ਭਿਸ਼ਟ ਮਾਫੀਆ ਤੰਤਰ ਖਿਲਾਫ ਕੀਤੀ ਕਾਰਵਾਈ ਦੀ ਮੰਗ; 

ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆ ਨੇ ਕਿਹਾ ਕਿ ਫੋਰਸ ਅਜੇ ਵੀ ਭ੍ਰਿਸ਼ਟ ਸਿਹਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੇ ਕਾਇਮ ਹੈ।ਭਾਵੇਂ ਕਿ ਇਹ ਮਸ਼ੀਨ ਸਥਾਪਿਤ ਹੋ ਚੁੱਕੀ ਹੈ ਪਰ ਜਿਨ੍ਹਾਂ ਲੋਕਾਂ ਨੇ ਇਸ ਮਸ਼ੀਨ ਨੂੰ ਸਾਬਿਤ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਹੈ ਉਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸਾ ਨੰਦਨ, ਮਨਜੀਤ ਸਿੰਘ ਡਾਡਾ, ਚਰਨਜੀਤ ਡਾਡਾ, ਭਿੰਦਾ, ਰਾਮਜੀਤ, ਨਿੱਕਾ ਡਾਡਾ,ਸੰਜੀਵ ਕੁਮਾਰ ਵਿਜੇ ਕੁਮਾਰ ਸ਼ਰਮਾ, ਨਿਤਿਨ ਸੈਣੀ,  ਮਨੀਸ਼ ਸਾਬੀ, ਸੇਵਾ ਦਾਸ, ਅਸ਼ੋਕ ,ਬਬਲੂ, ਅਤੇ ਮੁਲਖਾ ਆਦਿ ਹਾਜ਼ਰ ਸਨ  । 

Friday, 15 July 2022

ਗੁਰੂ ਪੂਰਨਿਮਾ ਤੇ ਪ੍ਰੋਫੈਸਰ ਭੁਪਿੰਦਰ ਸਿੰਘ ਦੇ ਗ੍ਰਹਿ ਵਿਖੇ ਲਗਾਈ ਗਈ ਸੰਗੀਤ ਮਹਿਫ਼ਿਲ


ਜਲੰਧਰ (ਬਿਊਰੋ)- ਗੁਰੂ ਪੂਰਨਿਮਾ ਦਿਵਸ ਮੌਕੇ ਸੰਗੀਤ ਜਗਤ ਦੇ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਦੇ ਗ੍ਰਹਿ ਅੰਮ੍ਰਿਤ ਵਿਹਾਰ ਵਿਖੇ ਸੁਰਮਈ ਸੰਗੀਤ ਦੀ ਮਹਿਫ਼ਿਲ ਲਗਾਈ ਗਈ। ਜਿਸ ਵਿੱਚ ਸਰਗਮ ਸੰਗੀਤ ਕਲਾ ਕੇਂਦਰ, ਸੱਚਖੰਡ ਬੱਲਾਂ ਸੰਗੀਤ ਅਕੈਡਮੀ, ਖਾਲਸਾ ਹੈਰੀਟੇਜ ਕਲਾ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਏ ਗਏ। ਇਸ ਤੋਂ ਬਾਅਦ ਕਲਾਕਾਰਾਂ ਵਿੱਚ ਭਰਥ ਸੂਫੀ, ਦੀਪਕ ਕੁਮਾਰ, ਸੰਗੀਤ ਪ੍ਰੋਫੈਸਰ ਗੁਰਸਿਮਰਨ ਕੌਰ, ਗਾਇਕ ਸਿਮਰਪ੍ਰੀਤ ਸਿੰਘ, ਇੰਟਰਨੈਸ਼ਨਲ ਗਾਇਕ ਬੰਟੀ ਕਵਾਲ, ਗਾਇਕਾ ਰਿਹਾਨਾ ਭੱਟੀ, ਕ੍ਰਿਤਿਕਾ ਸ਼ਰਮਾ, ਟਿੰਕੂ ਸਨੋਤਰਾ, ਸੁਭਾਸ਼ ਸਿੰਘ ਅਤੇ ਰਾਕੇਸ਼ ਵਧਵਾ ਨੇ ਗਾਇਕੀ ਨਾਲ ਸਰੋਤਿਆਂ ਨੂੰ ਕੀਲ ਦਿੱਤਾ। ਸੰਗੀਤ ਮਹਿਫ਼ਿਲ ਵਿੱਚ ਸ਼ਾਮਲ ਹਸਤੀਆਂ ਜਿਨ੍ਹਾਂ ਵਿੱਚ ਸ. ਜਸਵਿੰਦਰ ਸਿੰਘ ਆਜ਼ਾਦ ਚੀਫ਼ ਐਡੀਟਰ ਪੰਜਾਬ ਨਿਊਜ਼ ਚੈਨਲ, ਸਤਿਕਾਰਯੋਗ ਸਾਈਂ ਦਲਬੀਰ ਸ਼ਾਹ, ਪ੍ਰੈਸ ਮੀਡੀਆ ਤੋਂ ਗੁਰਪ੍ਰੀਤ ਸਿੰਘ ਬੱਧਣ, ਡਾਕਟਰ ਮਹਿੰਦਰ ਪ੍ਰਤਾਪ ਸਿੰਘ, ਸ ਸੁਖਵਿੰਦਰ ਸਿੰਘ ਬਿੱਟੂ ਖਾਲਸਾ ਹੈਰੀਟੇਜ, ਸੀਮਾ ਭਗਤ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੂੰ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਸੀਮਾ ਭਗਤ ਵਲੋਂ ਕੀਤਾ ਗਿਆ। ਇਸ ਸੁਰਮਈ ਸੰਗੀਤ ਮਹਿਫ਼ਿਲ ਦੇ ਅਖੀਰ ਵਿੱਚ ਗੁਰੂ ਦਾ ਅਟੁੱਟ ਲੰਗਰ ਛਕਾਇਆ ਗਿਆ।

ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਓ : ਡਾ. ਜਸਵੰਤ ਖੇੜਾ


ਖਾਨਖਾਨਾ ਦੇ ਸਮਾਰਟ ਸਕੂਲ ਚ ਮਨੁੱਖੀ ਅਧਿਕਾਰ ਮੰਚ ਵਲੋਂ ਲਗਾਏ ਪੌਦੇ

ਬੰਗਾ/ਜਲੰਧਰ  (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਵਲੋ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਵਾਤਾਵਰਣ ਨੂੰ ਭਿਆਨਕ ਬਿਮਾਰੀਆਂ ਤੋਂ ਬਚਣ ਬਚਾਉਣ ਲਈ ਬਲਾਕ ਬੰਗਾ ਦੇ ਸਰਕਲ ਮੁਕੰਦਪੁਰ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਨੀਤਾ ਗੋਤਮ ਤੇ ਬਲਾਕ ਪ੍ਰਧਾਨ ਬਲਜਿੰਦਰ ਕੁਮਾਰ ਬਿੱਲਾ ਦੀ ਅਗਵਾਈ ਹੇਠ ਪਿੰਡ ਖਾਨਖਾਨਾ ਦੇ ਸਰਕਾਰੀ ਸਮਾਰਟ ਸਕੂਲ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਤਕਰੀਬਨ ਸਵਾ ਸੌ ਬੂਟਾ ਲਗਾਇਆ ਗਿਆ, ਜਿਨ੍ਹਾਂ ਵਿੱਚ ਅੰਬ, ਜਾਮਣ, ਅਨਾਰ, ਪਿੱਪਲ, ਆਂਵਲਾ ਅਤੇ ਡੇਕ ਆਦਿ ਸ਼ਾਮਲ ਸਨ। ਇਸ ਮੌਕੇ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਨੇ ਵਾਤਾਵਰਨ ਵਿਚ ਘਟ ਰਹੀ ਆਕਸੀਜਨ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸਕੂਲ ਸਟਾਫ ਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਮੰਚ ਵਲੋਂ ਹਰ ਜਿਲ੍ਹੇ ਵਿੱਚ ਯੂਨਿਟ ਬਣਾ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਬੂਟਿਆਂ ਦੀ ਦੇਖ ਭਾਲ਼ ਲਈ ਵੀ ਸਾਨੂੰ ਵਚਨਬੱਧ ਹੋਣਾ ਪਵੇਗਾ। ਸਰਪ੍ਰਸਤ ਰਾਮਜੀ ਲਾਲ ਨੇ ਵੀ ਸਕੁਲ ਸਟਾਫ ਦੀ ਬੂਟੇ ਲਗਾਉਣ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਬੂਟੇ ਮੁਹੱਈਆ ਕਰਾਉਣ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਸਰਪ੍ਰਸਤ ਰਾਮਜੀ ਲਾਲ,ਮੈਡਮ ਪ੍ਰਿਤਪਾਲ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਸੁਖਜਿੰਦਰ ਸਿੰਘ ਬਖਲੌਰ, ਨਵਕਾਤ ਭਰੋਮਜਾਰਾ, ਅਵਤਾਰ ਸਿੰਘ, ਗੁਰਬਚਨ ਸਿੰਘ, ਗੁਰਦੀਪ ਸਿੰਘ ਸੈਣੀ, ਹੁਸਨ ਲਾਲ ਸੂੰਢ, ਜਸਵੀਰ ਰਾਮ, ਕੁਲਦੀਪ ਸੂਦ, ਬਲਜਿੰਦਰ ਕੁਮਾਰ ਬਿੱਲਾ, ਅਨੀਤਾ ਗੌਤਮ, ਗੁਰਪ੍ਰੀਤ ਸਾਧਪੁਰੀ, ਬਲਵੀਰ ਸਾਧਪੁਰ, ਹੈਡ ਮਾਸਟਰ ਸੁਖਵਿੰਦਰ ਕੁਮਾਰ, ਰਣਦੀਪ ਸਿੰਘ, ਜਸਵੀਰ ਸਿੰਘ ਬੱਲੋਵਾਲ ਆਦਿ ਹਾਜ਼ਰ ਸਨ।

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਖੂਨਦਾਨ ਕੈਂਪ ਲਗਾਇਆ

ਖੂਨਦਾਨ ਕਰਨ ਵਾਲੇ ਸੇਵਾਦਾਰ ਨੂੰ ਸ੍ਰਟੀਫਕੇਟ ਅਤੇ ਮੈਡਲ ਦਿੰਦੇ ਹੋਏ ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਅਤੇ ਹੋਰ। 

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਜਨਮ ਅਸਥਾਨ ਪਿੰਡ ਬੱਡਲਾ ਵਿਖੇ ਸਮੂਹ ਸੰਗਤਾਂ ਵਲੋਂ ਬਾਬਾ ਮੱਤੀ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਜਲੰਧਰ (ਅਮਰਜੀਤ ਸਿੰਘ)- ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦਾ ਸਲਾਨਾ ਪ੍ਰਕਾਸ਼ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਜਨਮ ਅਸਥਾਨ ਪਿੰਡ ਬਡਲਾ ਵਿਖੇ ਬਹੁਤ ਹੀ ਪਿਆਰ ਸਤਿਕਾਰ ਨਾਲ ਸਮੂਹ ਪ੍ਰਬੰਧਕਾਂ ਦੀ ਦੇਖਰੇਖ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਢਾਡੀ ਭਾਈ ਜਰਨੈਲ ਸਿੰਘ ਬੈਂਸ ਦੇ ਜਥੇ ਸੰਗਤਾਂ ਨੂੰ ਇਤਿਹਾਸਕ ਵਾਰ੍ਹਾਂ ਦੇ ਗਾਇਨ ਰਾਹੀਂ ਨਿਹਾਲ ਕੀਤਾ। ਇਨ੍ਹਾਂ ਸਮਾਗਮਾਂ ਦੋਰਾਨ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਜਨਮ ਅਸਥਾਨ ਪਿੰਡ ਬਡਲਾ ਅਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਦੇ ਸਮੂਹ ਮੈਂਬਰ, ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।

         


ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ ਵਲੋਂ ਹਸਪਤਾਲਾਂ ਵਿੱਚ ਬੀਮਾਰ ਲੋ੍ਹੜਵੰਦ ਮਰੀਜ਼ਾਂ ਦੀ ਸੇਵਾ ਹਿੱਤ ਖੂਨਦਾਨ ਕੈਂਪ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦੋਰਾਨ ਸੰਗਤਾਂ ਵਲੋਂ 35 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਮੌਕੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਇਹ ਖੂਨਦਾਨ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾਂ ਚਾਹੀਦਾ ਹੈ। ਤਾਂ ਜੋ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀਆਂ ਕੀਮਤੀ ਜਾਂਨਾ ਬਚਾਈਆਂ ਜਾ ਸਕਣ। ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਕਿਹਾ ਇਹ ਖੂਨਦਾਨ ਕੈਂਪ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪ੍ਰਬੰਧਕ ਕਮੇਟੀ ਪਿੰਡ ਡਰੋਲੀ ਕਲਾਂ ਅਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਜਨਮ ਅਸਥਾਨ ਪਿੰਡ ਬਡਲਾ, ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਇਸ ਮੌਕੇ ਤੇ ਸਮੂਹ ਸੰਗਤਾਂ ਨੂੰ ਪੰਜ ਸੋ ਪੌਦੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੰਡੇ ਗਏ ਅਤੇ ਸੰਗਤਾਂ ਲਈ ਵੱਖ ਵੱਖ ਕੰਪਨੀਆਂ ਦੇ ਠੰਡਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸਾਬੀ, ਵਾਈਸ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਸੇਵਾਦਾਰ ਭਾਈ ਸੁਖਜੀਤ ਸਿੰਘ, ਗੁਰਵਿੰਦਰ, ਬੋਬੀ, ਅਕਾਸ਼, ਮੈਸੀ, ਸਤਨਾਮ, ਰਣਜੀਤ, ਸਾਬੂ, ਅਮਰਜੀਤ, ਪਿੰਦਰ, ਫੋਜੀ, ਗੁਰਵਿੰਦਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 



Thursday, 14 July 2022

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦਾ ਵਿਸ਼ੇਸ਼ ਸਨਮਾਨ


ਜਲੰਧਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸੈਕਟਰੀ ਲਖਵੀਰ ਸਿੰਘ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਸਮੂਹ ਮੈਂਬਰਾਂ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਅਤੇ ਇਲਾਕੇ ਦੇ ਸਮੂਹ ਸਰਪੰਚਾਂ ਵੱਲੋਂ ਵਾਤਾਵਰਨ ਪ੍ਰੇਮੀ, ਰਾਜ ਸਭਾ ਮੈਂਬਰ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਕੁਲਵਿੰਦਰ ਬਾਘਾ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸੈਕਟਰੀ ਲਖਵੀਰ ਸਿੰਘ ਅਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਸਰਪੰਚ ਸਤਪਾਲ ਦਾਸ ਪਤਾਰਾ, ਸਰਪੰਚ ਹਰਮੇਸ਼ ਲਾਲ ਬਡਿਆਣਾ, ਸਤਨਾਮ ਸਿੰਘ, ਨੱਥਾ ਸਿੰਘ, ਕੁਲਵੰਤ ਸਿੰਘ ਕਾਦੀਆਂ, ਬਲਵਿੰਦਰ ਸਿੰਘ ਫੂਲਪੁਰ ਸਰਪੰਚ ਨੇ ਕਿਹਾ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੀ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਬਹੁਤ ਵੱਡੀ ਦੇਣ ਹੈ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਪੰਜਾਬ ਦੀਆਂ ਸਮੂਹ ਸੰਗਤਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਇਆ ਹੈ। 

ਜੰਡੂ ਸਿੰਘਾ ਵਿੱਚ ਘਰ ਦੇ ਬਾਹਰ ਖੜੀ ਕਾਰ ਹੋਈ ਚੋਰੀ

ਹਰਿੰਦਰ ਸਿੰਘ ਸੰਘਾ ਦੇ ਪਰਿਵਾਰਕ ਮੈਂਬਰਾਂ ਤੋਂ ਕਾਰ ਚੋਰੀ ਹੋਣ ਸਬੰਧੀ ਜਾਣਕਾਰੀ ਹਾਸਲ ਕਰਦੇ ਐਸਆਈ ਸੁਖਵਿੰਦਰ ਸਿੰਘ । 

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ –
ਜੰਡੂ ਸਿੰਘਾ ਬਸ ਸਟੈਡ ਨਜ਼ਦੀਕ ਮੇਨ ਹੁਸ਼ਿਆਰਪੁਰ ਤੇ ਸਥਿਤ ਇੱਕ ਘਰ ਦੇ ਬਾਹਰ ਖੜੀ ਸਵਿੱਫਟ ਕਾਰ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ। ਕਾਰ ਮਾਲਕ ਹਰਿੰਦਰ ਸਿੰਘ ਸੰਘਾ ਪੁੱਤਰ ਸ. ਜੋਗਿੰਦਰ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਉਨ੍ਹਾਂ ਦੀ ਸਵਿੱਫਟ ਕਾਰ ਨੰਬਰ ਪੀਬੀ08-ਡੀ.ਈ-1967 ਹਰ ਰੋਜ਼ ਦੀ ਤਰਾਂ ਆਪਣੇ ਘਰ ਦੀ ਕੰਧ ਨਾਲ ਘਰ ਦੇ ਬਾਹਰ ਖੜੀ ਕਰਦੇ ਹਨ ਅਤੇ ਰਾਤ ਵੀ ਕਾਰ ਘਰ ਦੇ ਬਾਹਰ ਖੜੀ ਅਤੇ ਲੌਕ ਕਰਕੇ ਆਪਣੇ ਘਰ ਅੰਦਰ ਮੋਜੂਦ ਸਨ। ਉਨ੍ਹਾਂ ਕਿਹਾ ਜਦ ਸਵੇੇਰੇ ਉੱਠ ਕੇ ਬਾਹਰ ਦੇਖਿਆ ਤਾਂ ਘਰ ਦੇ ਬਾਹਰ ਕਾਰ ਮੋਜੂਦ ਨਹੀਂ ਸੀ। ਜਿਸਨੂੰ ਕੋਈ ਵਿਆਕਤੀ ਰਾਤ ਵੇਲੇ ਚੋਰੀ ਕਰਕੇ ਲੈ ਗਿਆ। ਉਨ੍ਹਾਂ ਕਿਹਾ ਇਸ ਚੋਰੀ ਸਬੰਧੀ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਆਦਮਪੁਰ ਦੇ ਸੱਗਰਾਂ ਮੁਹੱਲਾ ਵਿਚੋਂ ਵੀ ਕੈਲਾਸ਼ ਰਾਣੀ ਪਤਨੀ ਕਮਲਜੀਤ ਵਾਸੀ ਫਰੈਂਡ ਕਾਲੋਨੀ ਉੂਨਾਂ ਹਿਮਾਚਲ ਪ੍ਰਦੇਸ਼ ਦੀ ਵੀ ਬੀਤੇ ਦੋ ਦਿਨ ਪਹਿਲਾ ਇੱਕ ਸਵਿੱਫਟ ਡਿਜ਼ਾਇਰ ਕਾਰ ਐਚਪੀ20-ਈ-2888 ਚੋਰੀ ਹੋ ਗਈ ਸੀ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਕਿਸੇ ਨਿੱਜੀ ਕੰਮ ਵਾਸਤੇ ਆਦਮਪੁਰ ਸੱਗਰਾਂ ਮੁਹੱਲੇ ਵਿੱਚ ਆਏ ਹੋਏ ਸਨ। ਜੰਡੂ ਸਿੰਘਾ ਵਿੱਖੇ ਘਟਨਾਂਸਥੱਲ ਤੇ ਮੌਕਾ ਦੇਖਣ ਲਈ ਆਦਮਪੁਰ ਐਸ.ਐਚ.ਉ ਇੰਸਪੈਕਟਰ ਰਾਜੀਵ ਕੁਮਾਰ ਅਤੇ ਜੰਡੂ ਸਿੰਘਾ ਚੋਕੀ ਇੰਚਾਰਜ਼ ਐਸ.ਆਈ ਸੁਖਵਿੰਦਰ ਸਿੰਘ ਮੁਲਾਜਮਾਂ ਸਮੇਤ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਇਨ੍ਹਾਂ ਕਾਰ ਚੋਰਾਂ ਨੂੰ ਜਲਦ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 



ਆਦਮਪੁਰ ਵਿਖੇ ਘਰ ਦੇ ਬਾਹਰ ਖੜ੍ਹੀ ਕਾਰ ਚੋਰੀ


ਆਦਮਪੁਰ (ਅਮਰਜੀਤ ਸਿੰਘ)- ਆਦਮਪੁਰ ਦੇ ਮੁਹੱਲਾ ਸੱਗਰਾਂ 'ਚ ਘਰ ਦੇ ਬਾਹਰੋਂ ਖੜ੍ਹੀ ਕਾਰ ਚੋਰੀ ਹੋ ਗਈ। ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਗੋਪਾਲ ਭਾਟੀਆ ਪੁੱਤਰ ਚਰਨ ਦਾਸ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਕੈਲਾਸ਼ ਰਾਣੀ ਪਤਨੀ ਕਮਲਜੀਤ ਵਾਸੀ ਊਨਾ ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦਾ ਪਰਿਵਾਰ ਸਾਨੂੰ ਮਿਲਣ ਲਈ ਆਦਮਪੁਰ ਆਏ ਤਾਂ ਰਾਤ ਨੂੰ ਉਨ੍ਹਾਂ ਨੇ ਕਾਰ ਨੰ. ਐੱਚਪੀ-ਬੀਈ-2888 ਉਨ੍ਹਾਂ ਦੇ ਘਰ ਦੇ ਬਾਹਰ ਮੇਨ ਗੇਟ ਦੇ ਅੱਗੇ ਖੜ੍ਹੀ ਕਰ ਦਿੱਤੀ ਅਤੇ ਜਦ ਸਵੇਰ ਨੂੰ ਉੱਠੇ ਤਾਂ ਗੱਡੀ ਉੱਥੋਂ ਗਾਇਬ ਸੀ। ਉਨ੍ਹਾਂ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਇਕ ਗੱਡੀ 'ਚੋਂ ਉਤਰਿਆ ਇਕ ਵਿਅਕਤੀ ਜਿਸ ਨੇ ਮੂੰਹ ਸਿਰ ਲਪੇਟਿਆ ਹੋਇਆ ਸੀ, ਘਰ ਦੇ ਬਾਹਰੋਂ ਖੜ੍ਹੀ ਗੱਡੀ ਚੋਰੀ ਕਰ ਕੇ ਲੈ ਗਿਆ। ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Wednesday, 13 July 2022

ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਵੱਡੀ ਦੇਣ- ਸਰਪੰਚ ਕੁਲਵਿੰਦਰ ਬਾਘਾ


ਸਰਪੰਚ ਯੂਨੀਅਨ ਵਲੋਂ ਮਹਾਂਪੁਰਸ਼ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ - ਵਾਤਾਵਰਨ ਪ੍ਰੇਮੀ, ਰਾਜ ਸਭਾ ਮੈਂਬਰ ਅਤੇ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਵਿੱਚ ਵਡਮੁੱਲੀ ਦੇਣ ਹੈ ਉਨ੍ਹਾਂ ਪੰਜਾਬ ਵਿੱਚ ਹਰਿਆਵਲ ਲਿਆਉਣ ਲਈ ਜਿਥੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਉਥੇ ਖੁੱਦ ਆਪ ਅਤੇ ਸੇਵਾਦਾਰਾਂ ਵਲੋਂ ਲੱਖਾਂ ਬੂਟੇ ਲਗਾਏ ਹਨ ਅਤੇ ਲਗਾਉਣ ਲਈ ਹੋਰਨਾਂ ਨੂੰ ਪ੍ਰੇਰਿਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੋਲੀਨਾਂ ਦੋਆਬਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਪ੍ਰਧਾਨ ਸਰਪੰਚ ਯੂਨੀਅਨ ਜਲੰਧਰ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦਾ ਵਿਸ਼ੇਸ਼ ਸਨਮਾਨ ਕਰਨ ਵੇਲੇ ਪ੍ਰੈਸ ਨਾਲ ਸਾਂਝਾ ਕੀਤਾ। ਸਰਪੰਚ ਯੂਨੀਅਨ ਦੇ ਸਮੂਹ ਮੈਬਰ ਸਹਿਬਾਨਾਂ ਵਲੋਂ ਅੱਜ ਉਚੇਚੇ ਤੋਰ ਤੇ ਜਿਥੇ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਪੰਜਾਬ ਦੇ ਗੰਦਲੇ ਹੋ ਰਹੇ ਵਾਤਾਵਰਨ ਅਤੇ ਪਾਣੀ ਬਚਾਉਣ ਅਤੇ ਪਿੰਡ-ਪਿੰਡ ਸੀਚੇਵਾਲ ਮਾਡਲ ਬਣਾਉਣ ਲਈ ਵਿਸ਼ੇਸ਼ ਤੋਰ ਤੇ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਕਿਹਾ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਜਿਥੇ ਪਹਿਲਾ ਬੂਟੇ ਲਗਾਉਣ ਦੇ ਕਾਰਜ਼ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ ਹੋਰ ਤੇਜ਼ੀ ਲਿਆ ਕੇ ਪਿੰਡਾਂ ਵਿੱਚ ਵੀ ਇਹ ਮੁਹਿੰਮ ਤੇਜ਼ੀ ਨਾਲ ਚਲਾਈ ਜਾਵੇਗੀ। ਉਨ੍ਹਾਂ ਕਿਹਾ ਵਾਤਾਵਰਨ ਨੂੰ ਹਰਿਆ ਭਰਿਆ ਰੱਖਣਾਂ ਸਾਡਾ ਪਹਿਲਾ ਫਰਜ਼ ਹੈ। ਇਸ ਮੌਕੇ ਕੁਲਵਿੰਦਰ ਬਾਘਾ ਸਰਪੰਚ, ਸਰਪੰਚ ਸਤਪਾਲ ਦਾਸ ਪਤਾਰਾ, ਸਰਪੰਚ ਹਰਮੇਸ਼ ਲਾਲ ਬਡਿਆਣਾ, ਸਰਪੰਚ ਸਤਨਾਮ ਸਿੰਘ ਭੋਡੇਸਪਰਾਏ, ਸਰਪੰਚ ਨੱਥਾ ਸਿੰਘ ਚੰਨਣਪੁਰ, ਸਰਪੰਚ ਕੁਲਵੰਤ ਸਿੰਘ ਕਾਦੀਆਂ, ਬਲਵਿੰਦਰ ਸਿੰਘ ਫੂਲਪੁਰ ਸਰਪੰਚ, ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸੈਕਟਰੀ ਲਖਵੀਰ ਸਿੰਘ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਅਤੇ ਹੋਰ ਪਤਵੰਤੇ ਸੱਜਣ ਅਤੇ ਸਰਪੰਚ ਹਾਜ਼ਰ ਸਨ।

ਕੈਪਸ਼ਨ- ਸੰਤ ਬਲਵੀਰ ਸਿੰਘ ਸੀਚੇਵਾਲ ਦਾ ਸਨਮਾਨ ਕਰਦੇ ਸਰਪੰਚ ਕੁਲਵਿੰਦਰ ਬਾਘਾ ਅਤੇ ਸਰਪੰਚ ਯੂਨੀਅਨ ਦੇ ਮੈਂਬਰ। 


ਸੰਤ ਠਾਕਰ ਸਿੰਘ ਜੀ ਚਾਹ ਵਾਲਿਆਂ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 14 ਜੁਲਾਈ ਨੂੰ


ਆਦਮਪੁਰ (ਅਮਰਜੀਤ ਸਿੰਘ)- ਨਾਮ ਬਾਣੀ ਦੇ ਰਸੀਏ, ਬ੍ਰਹਮ ਗਿਆਨੀ ਸੰਤ ਠਾਕਰ ਸਿੰਘ ਜੀ ਚਾਹ ਵਾਲਿਆਂ ਦੀ ਨਿੱਘੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 14 ਜੁਲਾਈ ਦਿਨ ਵੀਰਵਾਰ ਨੂੰ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿੱਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਗੁਰਮਤਿ ਸਮਾਗਮ ਵਿੱਚ ਪੁੱਜੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਜਥੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਸਮੂਹ ਸੰਗਤਾਂ ਵਲੋਂ ਆਪਣੇ ਘਰਾਂ ਵਿੱਚ ਕੀਤੇ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਸਵੇਰੇ ਗੁਰੂ ਘਰ ਵਿਖੇ 9 ਵਜੇ ਪਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  

Monday, 11 July 2022

ਜਲੰਧਰ ਕਮਲ ਵਿਹਾਰ ਵੈਲਫੇਅਰ ਸੋਸਾਇਟੀ ਵਲੋਂ ਸ਼ਾਨਦਾਰ ਪ੍ਰੋਗਰਾਮ

   


ਜਲੰਧਰ 11 ਜੁਲਾਈ (ਅਮਰਜੀਤ ਸਿੰਘ)- ਜਲੰਧਰ ਦੇ ਵਾਰਡ ਨੰਬਰ 75 ਦੇ ਕਮਲ ਵਿਹਾਰ, ਲੈਦਰ ਕੰਪਲੈਕਸ ਰੋਡ ਵਿਖੇ ਕਮਲ ਵਿਹਾਰ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਪ੍ਰੋਗਰਾਮ ਕਰਵਾਇਆ ਗਿਆ। ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪ੍ਰਤੀ ਮਹੀਨਾ 300 ਯੂਨਿਟ ਅਤੇ ਇਕ ਬਿਲਿੰਗ ਸਾਈਕਲ ਦੌਰਾਨ 600 ਯੂਨਿਟ ਮੁਫਤ ਕਰਨ ਦੇ ਐਲਾਨ ਤੋਂ ਬਾਅਦ ਕਮਲ ਵਿਹਾਰ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਰਾਜਵਿੰਦਰ ਕੌਰ (ਪ੍ਰਧਾਨ ਵੂਮੈਨ ਵਿੰਗ, ਪੰਜਾਬ), ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੰਗਲ ਸਿੰਘ (ਲੋਕ ਸਭਾ ਇੰਚਾਰਜ), ਰਾਜਨ ਅੰਗੁਰਾਲ (ਸ਼ੀਤਲ ਅੰਗੁਰਾਲ ਐਮ.ਐਲ.ਏ. ਦੇ ਵੱਡੇ ਭਰਾ), ਐਡਵੋਕੇਟ ਪੁਸ਼ਪਿੰਦਰ ਕੌਰ ਵਿਸ਼ੇਸ਼ ਤੌਰ ਤੇ ਰਾਜ਼ਰ ਸਨ। ਪ੍ਰਧਾਨ ਪ੍ਰਗਟ ਸਿੰਘ, ਜਨਰਲ ਸੈਕਟਰੀ ਕਮਲਜੀਤ ਸਿੰਘ ਅਤੇ ਰਾਜਿੰਦਰ ਕੌਰ ਨੇ ਮੈਡਮ ਰਾਜਵਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮਹਿਮਾਨ ਨਿਵਾਜੀ ਕੀਤੀ।

ਸਭ ਤੋਂ ਪਹਿਲਾਂ ਵਾਰਡ ਨੰ. 56 ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਰੁਨਪਾਲ ਸਿੰਘ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਗਰੁਕ ਕਰਵਾਇਆ ਜਿਸ ਨੂੰ ਲੋਕਾਂ ਨੇ ਬਹੁਤ ਧਿਆਨ ਨਾਲ ਸੁਣਿਆ। ਉਸ ਤੋਂ ਬਾਅਦ ਬਹੁਤ ਹੀ ਸੂਝਵਾਨ ਸਾਹਿਤਕਾਰ ਬਹਾਦਰ ਸਿੰਘ ਚੱਢਾ ਜੀ ਨੇ ਲੋਕਾਂ ਨੂੰ ਬਹੁਤ ਵਧੀਆ ਗੱਲਾਂ ਨਾਲ ਸੁਚੇਤ ਕੀਤਾ। ਇਸ ਤੋਂ ਬਾਅਦ ਰਾਜਨ ਅੰਗੁਰਾਲ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਸਾਰਾ ਪਰਿਵਾਰ ਪੂਰੀ ਤਰ੍ਹਾਂ ਲੋਕਾਂ ਦੇ ਕੰਮ ਕਰਨ ਲਈ ਹਰ ਵਕਤ ਹਾਜ਼ਰ ਹਾਂ। ਉਨ੍ਹਾਂ ਇਸ ਮੌਕੇ ਤੇ ਤਿੰਨ ਹੈਲਪਲਾਈਨ ਨੰਬਰ ਵੀ ਲੋਕਾਂ ਨੂੰ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਸਾਡੀਆਂ ਸੇਵਾਵਾਂ ਲੈ ਸਕਦਾ ਹੈ।

ਇਸ ਤੋਂ ਬਾਅਦ ਵਾਰੀ ਆਈ ਮੈਡਮ ਰਾਜਵਿੰਦਰ ਕੌਰ ਦੀ, ਜਿਨ੍ਹਾਂ ਨੇ ਆਉਣ ਵਾਲੀਆਂ ਮਿਊਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਵੀ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਭ ਨੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਸਰਕਾਰ ਬਣਵਾਈ ਹੈ, ਉਸੇ ਤਰ੍ਹਾਂ ਹੀ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਸਾਥ ਦੇਵੋ ਤਾਂ ਜੋ ਪੰਜਾਬ ਵਿੱਚ ਅਸੀਂ ਆਪਣੇ ਮੇਅਰ ਬਣਾ ਸਕੀਏ ਅਤੇ ਮੁੜ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ।

ਪ੍ਰੋਗਰਾਮ ਦੇ ਅੰਤ ਵਿਚ ਜਨਰਲ ਸੈਕਟਰੀ ਕਮਲਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਭਰੋਸਾ ਦਿਵਾਇਆ ਕਿ ਪੂਰੇ ਇਲਾਕੇ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਅਸੀਂ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਾਂਗੇ।

ਇਸ ਤੋਂ ਬਾਅਦ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕ ਕਮੇਟੀ ਵਿਚ ਖਾਸ ਤੌਰ ਤੇ ਪ੍ਰਧਾਨ ਪ੍ਰਗਟ ਸਿੰਘ, ਵਾਈਸ ਪ੍ਰਧਾਨ ਭਗਵੰਤ ਰਾਏ (ਬੰਟੀ), ਚੇਅਰਮੈਨ ਹਨੀ ਬਹਿਲ, ਜਨਰਲ ਸੈਕਟਰੀ ਕਮਲਜੀਤ ਸਿੰਘ, ਵਿਕਾਸ ਕਰੀਰ ਜੁਆਇੰਟ ਸੈਕਟਰੀ, ਕੈਸ਼ੀਅਰ ਹਰਮਿੰਦਰ ਸਿੰਘ, ਸਹਾਇਕ ਕੈਸ਼ੀਅਰ ਪਿੰਕੂ ਕੋਹਲੀ, ਸੀਨੀਅਰ ਐਡਵਾਈਜ਼ਰ ਚੰਦਰ ਸ਼ੇਖਰ, ਪ੍ਰੈਸ ਸੈਕਟਰੀ ਲਖਵਿੰਦਰ ਸਿੰਘ ਅਤੇ ਲੀਗਲ ਅਡਵਾਈਜ਼ਰ ਐਡਵੋਕੇਟ ਪੁਸ਼ਪਿੰਦਰ ਕੌਰ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸੀਨੀਅਰ ਲੀਡਰ ਆਈ.ਐਸ. ਬੱਗਾ, ਕਾਰਪੋਰੇਸ਼ਨ ਤੋਂ ਮੈਡਮ ਸੁਮਨ, ਐਡਵੋਕੇਟ ਬਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸੈਂਕੜੇ ਹੀ ਵਰਕਰ ਹਾਜ਼ਰ ਸਨ। ਸਟੇਜ ਸੰਚਾਲਨ ਜਸਵਿੰਦਰ ਸਿੰਘ ਆਜਾਦ ਨੇ ਬਾਖੂਬੀ ਨਿਭਾਈ।

ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਦਸਵੀਂ ਕਲਾਸ ਦਾ ਨਤੀਜਾ 100% ਰਿਹਾ

         


ਜਲੰਧਰ (ਅਮਰਜੀਤ ਸਿੰਘ)-
ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਜੈਤੇਵਾਲੀ ਵਿਖੇ ਚਲਾਏ ਜਾ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਦਸਵੀਂ ਕਲਾਸ ਦਾ ਨਤੀਜਾ 100% ਰਿਹਾ। ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਸਕੂਲ ਦੇ 16 ਬੱਚਿਆਂ ਨੇ ਭਾਗ ਲੈਂਦੇ ਹੋਏ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਸਕੂਲ ਦੇ 16 ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ ਜਿਸ ਵਿੱਚ ਪਹਿਲੇ ਨੰਬਰ ਤੇ ਲਵਨੀਤ ਕੌਰ ਨੇ 90%, ਦੂਜੇ ਨੰਬਰ ਤੇ ਸਿਮਰਨ ਬਾਘਾ ਨੇ 85% ਅਤੇ ਤੀਜੇ ਨੰਬਰ ਤੇ ਗੁਰਪ੍ਰੀਤ ਨੇ 84% ਨੰਬਰ ਹਾਸਲ ਕੀਤੇ ਹਨ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਜੀਤ ਰਾਮ, ਸੂਬੇਦਾਰ ਲਹਿਬਰ ਸਿੰਘ, ਪ੍ਰਧਾਨ ਬਖਸ਼ੀ ਰਾਮ ਸਿੱਧੂ, ਸਰਬਜੀਤ ਭੂਤਾਂ ਅਤੇ ਕੈਸ਼ੀਅਰ ਭਗਤ ਰਾਮ ਵੀ ਉਚੇਚੇ ਤੋਰ ਤੇ ਹਾਜ਼ਰ ਹੋਏ ਅਤੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਸਮੂਹ ਸਟਾਫ ਦੇ ਮੈਡਮ ਮਾਲਤੀ, ਦੀਕਸ਼ਾ, ਸੁਖਵਿੰਦਰ ਕੌਰ, ਕਾਜਲ, ਰਮਾ ਰਾਣੀ, ਕੁਸਮ ਲਤਾ, ਮਨਿੰਦਰ ਕੌਰ, ਰਜਨੀ, ਰਾਣੀ, ਸਰਬਜੀਤ, ਵਰਿੰਦਰ ਕੌਰ, ਹਰਪ੍ਰੀਤ ਕੌਰ, ਪ੍ਰਵੀਨ, ਪਰਮਿੰਦਰ ਕੌਰ, ਸੁਨੀਤਾ ਦੇਵੀ, ਦਲਜਿੰਦਰ ਕਜਲਾ,  ਮੋਹਨ ਕੁਮਾਰ, ਰਜਨੀ, ਰਿਤਿਕਾ ਅਤੇ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।