![]() |
| ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਸੁਖਵਿੰਦਰ ਕੋਟਲੀ ਐਮ.ਐਲ.ਏ, ਸਰਪੰਚ ਕੁਲਵਿੰਦਰ ਬਾਘਾ, ਸੰਤ ਰਾਮ ਸਰੂਪ ਗਿਆਨੀ ਜੀ ਅਤੇ ਹੋਰ। |
ਪਿੰਡ ਬੋਲੀਨਾ ਗ੍ਰਾਮ ਪੰਚਾਇਤ ਨੇ ਨਗਰ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ, 72 ਮਰੀਜਾਂ ਨੇ ਕੈਂਪ ਦਾ ਲਿਆ ਲਾਭ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਬੋਲੀਨਾ ਦੋਆਬਾ ਵਿਖੇ ਲੋਕ ਸੇਵਾ ਤਹਿਤ ਇੱਕ ਫ੍ਰੀ ਮੈਡੀਕਲ ਕੈਂਪ ਸਮੂਹ ਗਾ੍ਰਮ ਪੰਚਾਇਤ ਵਲੋਂ ਸਰਪੰਚ ਕੁਲਵਿੰਦਰ ਬਾਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਗਿਆ। ਜਿਸਦਾ ਉਦਘਾਟਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸਰਪੰਚ ਕੁਲਵਿੰਦਰ ਬਾਘਾ ਨੇ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿੱਚ 72 ਮਰੀਜ਼ਾਂ ਦੇ ਦਿਮਾਗ ਦੇ ਰੋਗਾਂ ਦੀ ਜਾਂਚ, ਰੀੜ੍ਹ ਦੀ ਹੱਡੀ ਦੇ ਰੋਗਾਂ ਦੀ ਜਾਂਚ ਅਤੇ ਜੋੜਾਂ ਦੇ ਦਰਦਾਂ ਦੀ ਜਾਂਚ ਮਾਹਰ ਡਾਕਟਰ ਦੀਪਾਂਸ਼ੂ ਸਚਦੇਵਾ, ਡਾ. ਪ੍ਰਮੋਦ, ਤਿ੍ਰਸ਼ਲਾ ਸ਼ਰਮਾਂ ਅਤੇ ਹੋਰ ਡਾਕਟਰ ਸਹਿਬਾਨਾਂ ਦੀ ਟੀਮ ਵਲੋਂ ਕੀਤੀ ਗਈ। ਕੈਂਪ ਦੋਰਾਨ ਐਮ.ਐਲ.ਏ ਸੁਖਵਿੰਦਰ ਕੋਟਲੀ ਦੇ ਪੁੱਜਣ ਤੇ ਸਰਪੰਚ ਕੁਲਵਿੰਦਰ ਬਾਘਾ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੋਰ ਤੇ ਨਿੱਘਾ ਸਵਾਗਤ ਕੀਤਾ। ਇਸ ਕੈਂਪ ਦੋਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿਤੀਆਂ ਗਈਆਂ। ਇਸ ਮੌਕੇ ਤੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਸਰਪੰਚ ਕੁਲਵਿੰਦਰ ਬਾਘਾ ਅਤੇ ਗਾ੍ਰਮ ਪੰਚਾਇਤ ਵਲੋਂ ਕੈਂਪ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਜੋ ਬਜੁਰਗ ਲੋਕ ਜੋੜਾਂ ਦੇ ਦਰਦਾਂ ਤੋਂ ਪ੍ਹੀੜਤ ਹਨ ਉਹ ਇਲਾਜ ਵਾਸਤੇ ਸ਼ਹਿਰ ਨਹੀਂ ਜਾ ਸਕਦੇ ਉਨ੍ਹਾਂ ਨੂੰ ਪਿੰਡ ਵਿੱਚ ਦਵਾਈਆਂ ਅਤੇ ਚੰਗੇ ਮਾਹਰ ਡਾਕਟਰ ਉਪਲੱਬਧ ਕਰਵਾਉਣਾਂ ਚੰਗਾ ਉਪਰਾਲਾ ਹੈ। ਇਸ ਮੌਕੇ ਪੰਚ ਕਿਰਨ ਅਰੋੜਾ, ਪੰਚ ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਵਿਜੈ ਅਰੋੜਾ, ਬਾਬਾ ਜਗਦੇਵ ਸਿੰਘ ਪੇਂਟਰ, ਸੰਤ ਗਿਆਨੀ ਰਾਮ ਸਰੂਪ ਜੀ, ਰਜਿੰਦਰ ਬਾਘਾ, ਡਾ. ਰਾਕੇਸ਼, ਪ੍ਰੀਤਮ ਸਿੰਘ ਅਤੇ ਹੋਰ ਪਿੰਡ ਦੇ ਮੈਹਤਵਰ ਵਿਆਕਤੀ ਹਾਜ਼ਰ ਸਨ।

No comments:
Post a Comment