ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਜੈਤੇਵਾਲੀ ਜਲੰਧਰ ਵਿੱਖੇ 108 ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਤਪ ਅਸਥਾਨ ਕੁਟੀਆ ਵਿੱਚ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪੰਜਵੀਂ ਕਲਾਸ ਦਾ ਨਤੀਜਾ 100% ਰਿਹਾ। ਜਿਕਰਯੋਗ ਹੈ ਕਿ ਪੰਜਵੀਂ ਕਲਾਸ ਦੀ ਨਤੀਜਾ ਪਿਛਲੇ ਦਿਨੀਂ ਐਲਾਨਿਆ ਗਿਆ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਸੁਚੱਜੇ ਢੰਗ ਨਾਲ ਪ੍ਰੀਖਿਆ ਵਿੱਚ ਭਾਗ ਲੈ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਪਿ੍ਰੰਸੀਪਲ ਹਰਦੀਪ ਕੌਰ ਦੀ ਵਿਸ਼ੇਸ਼ ਦੇਖਰੇਖ ਵਿੱਚ ਚੱਲ ਰਹੇ ਸਕੂਲ ਦੀ ਪੰਜਵੀਂ ਕਲਾਸ ਦੇ ਵਿਦਿਆਰਥੀ ਛਮਿਤਾ ਨੇ 500 ਵਿਚੋਂ 474 ਨੰਬਰ ਲੈ ਕੇ ਪਹਿਲਾ ਸਥਾਨ, ਮੰਨਤ ਨਵਲ ਨੇ 450 ਨੰਬਰ ਲੈ ਕੇ ਦੂਸਰਾ ਸਥਾਨ, ਨਿੱਧੀ ਮਹਿਮੀ ਨੇ 448 ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਸਕੂਲ ਦਾ ਮਾਣ ਵਧਾਇਆ ਹੈ। ਪਿ੍ਰੰਸੀਪਲ ਹਰਦੀਪ ਕੌਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿਤੀ ਹੈ। ਜਾਣਕਾਰੀ ਦੇਣ ਮੌਕੇ ਮੋਹਨ ਕੁਮਾਰ ਸ਼ਿੰਗਾਰੀ, ਦਲਜਿੰਦਰ ਕਜਲਾ, ਮੈਡਮ ਪਰਦੀਪ, ਪਰਵੀਨ, ਪਰਮਿੰਦਰ ਕੌਰ, ਰਜ਼ਨੀ, ਸੁਨੀਤਾ, ਕੁਸਮ ਲਤਾ, ਸੁਖਵਿੰਦਰ ਕੌਰ, ਮਨਿੰਦਰ ਕੌਰ, ਰਮਾ ਰਾਣੀ, ਅਮਨਦੀਪ ਕੌਰ, ਮਾਲਤੀ ਸ਼ਰਮਾਂ, ਹਰਪ੍ਰੀਤ ਕੌਰ, ਵਰਿੰਦਰ ਕੌਰ, ਸਰਬਜੀਤ ਕੌਰ, ਰੀਤਿਕਾ, ਕਾਜਲ ਮਹੇ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
No comments:
Post a Comment