ਜਲੰਧਰ (ਅਮਰਜੀਤ ਸਿੰਘ)- ਸਰਕਾਰੀ ਹਾਈ ਸਮਾਰਟ ਸਕੂਲ ਡਰੋਲੀ ਖੁਰਦ ਜਲੰਧਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ| ਜਿਸ ਵਿਚ ਐਨ.ਆਰ.ਆਈ. ਦਲਵਿੰਦਰ ਪਰਮਾਰ (ਯੂ.ਕੇ) ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ| ਇਸ ਮੌਕੇ ਸਕੂਲ ਦੇ ਸਟਾਫ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਸਮਾਗਮ ਦਾ ਅਰੰਭ ਕੀਤਾਗਿਆ| ਉਪਰਾਂਤ ਗਿੱਧਾ, ਭੰਗੜਾਂ ਅਤੇ ਸੱਭਿਆਚਾਰ ਪੌਗਰਾਮ ਪੇਸ਼ ਕੀਤਾ ਗਿਆ|ਦਲਵਿੰਦਰ ਪਰਮਾਰ ਜੀ ਦੇ ਨਾਲ ਆਏ ਹੋਏ ਡੈਲੀਗੇਸ਼ਨ ਨੇ ਬੱਚਿਆਂ ਦੀ ਖੁਬ ਤਾਰੀਫ ਕੀਤੀ ਅਤੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਨੇ ਸੱਭਿਆਚਾਰਕ ਪੋ੍ਗਰਾਮ ਰਾਹੀ ਸਭ ਦਾ ਮਨ ਮੋਹ ਲਿਆ| ਇਸ ਮੌਕੇ ਤੇ ਦਲਵਿੰਦਰ ਪਰਮਾਰ ਜੀ ਨੇ ਸਕੂਲ ਨੂੰ 31000 ਰੁਪਏ ਨਗਦ, 5 ਪੱਖੇ, ਅਤੇ ਸਾਊਂਡ ਸਿਸਟਮ ਦਾਨ ਕੀਤਾ| ਇੱਥੇ ਜ਼ਿਕਰਯੋਗ ਹੈ ਕਿ ਦਲਵਿੰਦਰ ਪਰਮਾਰ ਜੀ ਵਲੋਂ ਪ੍ੌਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਵੀ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ| ਇਸ ਮੌਕੇ ਸ਼ਿਗਾਰਾ ਸਿੰਘ, ਛਿੰਦਰ ਸਿੰਘ ਨੇ ਵੀ ਸਕੂਲ ਨੂੰ 10000 ਰੁਪਏ ਦਾਨ ਕੀਤੇ| ਇਸ ਮੌਕੇ ਤੇ ਸਕੂਲ ਸਟਾਫ ਵਲੋਂ ਸਾਰੇ ਹੀ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਤੇ ਉੱਘੇ ਸਮਾਜ ਸੇਵਕਤੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਸਰੋਆ, ਮੁੱਖ ਅਧਿਆਪਿਕਾ ਤਲਵਿੰਦਰ ਕੌਰ, ਜਸਮੀਤ ਕੌਰ, ਜੋਗਿੰਦਰ ਕੌਰ ਪਰਮਾਰ,ਪੇ੍ਮ ਸਿੰਘ, ਸਰਪੰਚ ਪ੍ਭੂ ਲਾਲ, ਨੰਬਰਦਾਰ ਮੰਟੀ, ਸਤਵੀਰ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ ਭੱਟੀ, ਬਲਵਿੰਦਰ ਜਸਵਾਲ, ਰਜਨੀ ਸੰਧੂ, ਨੀਲਮ, ਸਿਮਰਨ ਸਿੰਘ, ਰਾਜਵੀਰ ਸਿੰਘ, ਜਸਵੰਤ ਸਿੰਘ ਪਰਮਾਰ, ਕੁਲਦੀਪ ਮਿਨਹਾਸ, ਗੁਰਜੀਤ ਪਰਮਾਰ ਅਤੇ ਵੱਡੀ ਗਿਣਤੀ ਵਿਚ ਬੱਚੇ ਅਤੇ ਸਟਾਫ ਹਾਜ਼ਰ ਸਨ|
No comments:
Post a Comment