Saturday, 28 May 2022

ਟਿੱਪਰ ਨਹਿਰ 'ਚ ਡਿੱਗਿਆ ਡਰਾਈਵਰ ਸਮੇਤ 3 ਕੀਮਤੀ ਜਾਨਾਂ ਦਾ ਬਚਾਅ


ਆਦਮਪੁਰ (ਅਮਰਜੀਤ)- ਪਿੰਡ ਕੰਦੋਲਾ ਨਜ਼ਦੀਕ ਟਿੱਪਰ ਨਹਿਰ ਵਿਚ ਜਾ ਡਿੱਗਿਆ ਜਿਸ ਕਾਰਨ ਟਿੱਪਰ 'ਚ ਡਰਾਈਵਰ ਸਮੇਤ ਸਵਾਰ 3 ਵਿਅਕਤੀ ਵਾਲ ਵਾਲ ਬੱਚ ਗਏ। ਜਾਣਕਾਰੀ ਅਨੁਸਾਰ ਰੋਪੜ ਆਦਮਪੁਰ ਬਿਸਤ ਦੁਆਬ ਨਹਿਰ ਨਵੀਨੀਕਰਨ ਦੇ ਚੱਲ ਰਹੇ ਕੰਮ ਦੋਰਾਨ ਸੜਕ ਕਿਨਾਰੇ ਮਿੱਟੀ ਪਾਉਣ ਦਾ ਕੰਮ ਕਰ ਰਿਹਾ ਟਿੱਪਰ ਨੰਬਰ ਪੀ ਬੀ 08-ਈ ਟੀ-0238 ਮਿੱਟੀ ਪਾ ਕੇ ਡਰੋਲੀ ਤੋਂ ਆਦਮਪੁਰ ਸਾਈਡ ਨੂੰ ਆ ਰਿਹਾ ਜਦੋ ਉਹ ਪਿੰਡ ਕੰਦੋਲਾ ਨਜ਼ਦੀਕ ਪੈਟਰੋਲ ਪੰਪ ਨਜਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਂਦਿਆ ਟਿੱਪਰ ਨਹਿਰ ਵਿਚ ਜਾ ਡਿਗਿਆ। ਟਿੱਪਰ ਵਿਚ ਡਰਾਈਵਰ ਸਮੇਤ ਸਵਾਰ 3 ਵਿਅਕਤੀ  ਵਾਲ-ਵਾਲ ਬੱਚ ਗਏ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ  ਇਲਾਜ ਲਈ ਹਸਪਤਾਲ ਲਿਜਾਇਆ ਗਿਆ।

No comments:

Post a Comment