Wednesday, 4 May 2022

ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਸਮੇਤ ਅੋਰਤ ਨੂੰ ਕਾਬੂ ਕੀਤਾ


ਜਲੰਧਰ (ਅਮਰਜੀਤ ਸਿੰਘ)- ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਇੱਕ ਅੋਰਤ ਨੂੰ 10 ਗ੍ਰਾਮ ਹੀਰੋਇਨ ਅਤੇ 50 ਹਜ਼ਾਰ ਰੁਪਏ ਦੀ ਨਸ਼ਾਂ ਰਾਸ਼ੀ ਸਮੇਤ ਅੋਰਤ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਪਤਾਰਾ ਐਸ.ਆਈ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਐਸ.ਆਈ ਜਸਪਾਲ ਸਿੰਘ ਮੁਲਾਜਮਾਂ ਸਮੇਤ ਪਿੰਡ ਤੱਲਣ ਵਿੱਚ ਮੋਜੂਦ ਸੀ ਅਤੇ ਪਿੰਡ ਤੱਲਣ ਦੀ ਤਰਫੋਂ ਇੱਕ ਐਕਟਿਵਾ ਸਕੂਟਰੀ ਨੰਬਰ ਪੀਬੀ08-ਈ.ਆਰ-0388 ਤੇ ਸਵਾਰ ਅੋਰਤ ਆ ਰਹੀ ਸੀ ਜਿਸਦੀ ਐਕਟਿਵਾ ਦੀ ਤਲਾਸ਼ੀ ਲੈਣ ਦੋਰਾਨ ਉਸਤੋਂ 10 ਗਾ੍ਰਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਕਰੰਸੀ ਬਰਾਮਦ ਹੋਈ। ਇਸ ਐਕਟਿਵਾ ਚਾਲਕ ਅੋਰਤ ਦੀ ਨਾਂਅ ਜਸਵਿੰਦਰ ਕੋਰ ਪਤਨੀ ਬਲਵਿੰਦਰਪਾਲ ਵਾਸੀ ਪਿੰਡ ਤੱਲਣ ਥਾਣਾ ਪਤਾਰਾ ਵਜ਼ੋਂ ਹੋਈ। ਜਿਸਦੇ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਐਸ.ਐਚ ਉ ਪਤਾਰਾ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਇਸ ਅੋਰਤ ਤੇ ਰਾਮਾਮੰਡੀ ਵਿਖੇ ਪਹਿਲਾ ਇੱਕ ਅਤੇ ਥਾਣਾ ਪਤਾਰਾ ਵਿਖੇ ਤਿੰਨ ਮਾਮਲੇ ਦਰਜ਼ ਹਨ।   


No comments:

Post a Comment