Saturday, 28 May 2022

ਪ੍ਰਸਿਧ ਕੰਪਨੀ ਅਲਾਪ ਰਿਕਾਰਡਜ ਮਿਊਜਿਕ ਆਰਟ ਤੇ ਦਰਸ਼ਨ ਸਿੰਘ ਨੂਰ ਦੀ ਧਾਰਮਿਕ ਪੇਸ਼ਕਸ਼ ‘ਸ਼ਹਾਦਤ ਪੰਜਵੇਂ ਪਾਤਸ਼ਾਹ’ 30 ਮਈ ਨੂੰ ਹੋਵੇਗਾ ਰਿਲੀਜ


ਚੰਡੀਗੜ (ਪ੍ਰੀਤਮ ਲੁਧਿਆਣਵੀ), 27 ਮਈ, 2022
: ਇੰਟਰਨੈਸ਼ਨਲ ਗੋਲਡਮੈਡਲਿਸਟ ਪੰਥਕ ਢਾਡੀ ਜੱਥਾ ਗਿਆਨੀ ਜਸਪਾਲ ਸਿੰਘ ਤਾਂਨ ਤੇ ਸਾਥੀ ਇੰਦਰਜੀਤ ਸਿੰਘ ਲੱਖਾ, ਬਲਵੀਰ ਸਿੰਘ ਨਿਹਾਲੂਵਾਲ, ਸਰੰਗੀ ਵਾਦਕ ਬਲਵਿੰਦਰ ਸਿੰਘ ਪਮਾਲ ਆਪਣੀਆਂ ਸੁਰੀਲੀਆਂ ਤੇ ਮਨਮੋਹਕ ਅਵਾਜਾਂ ਵਿਚ ਰਿਕਾਰਡ ਧਾਰਮਿਕ ਗੀਤ ‘ਸ਼ਹਾਦਤ ਪੰਜਵੇਂ ਪਾਤਸ਼ਾਹ’ ਦੀ ਨਾਲ ਸੰਗਤਾਂ ਦੀ ਕਚਹਿਰੀ ਵਿਚ ਹਾਜ਼ਰੀਆਂ ਭਰ ਰਹੇ ਹਨ।  ਇਸ ਗੀਤ ਨੂੰ ਕਲਮ ਬੱਧ ਕਰਨ ਵਾਲੇ, ਅਨਗਿਣਤ ਸਟੇਜਾਂ ਤੋਂ ਸਨਮਾਨੀ-ਸਤਿਕਾਰੀ ਪੰਥ ਦੀ ਸ਼ਾਨ ਦਰਸ਼ਨ ਸਿੰਘ ਨੂਰ ਸੇਹ ਵਾਲੇ ਜੀ ਹਨ। ਜਦਕਿ ਇਸ ਗੀਤ ਦੇ ਪ੍ਰਡਿਊਸਰ ਤੇ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਸਿੰਘ ਬੱਬੂ ਜੀ ਹਨ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਦਰਸ਼ਨ ਸਿੰਘ ਨੂਰ ਜੀ ਨੇ ਦੱਸਿਆ ਕਿ ਇਸਦਾ ਵੀਡੀਓ ਟਰੈਕ 30 ਮਈ, 2022 ਨੂੰ ਬੜੇ ਆਦਰ-ਸਤਿਕਾਰ ਨਾਲ ਰਿਲੀਜ ਕੀਤਾ ਜਾਵੇਗਾ।  ਇਸ ਦੇ ਵੀਡੀਓ ਡਾਇਰੈਕਟਰ ਸੋਨੀ ਸੋਹਲ ਜੀ ਹਨ, ਜਿਨਾਂ ਨੇ ਪੂਰੀ ਸ਼ਰਧਾ-ਭਾਵਨਾ ਵਿਚ ਡੁੱਬ ਕੇ ਇਸ ਦਾ ਵੀਡੀਓ ਤਿਆਰ ਕੀਤਾ ਹੈ। ਇਸ ਪ੍ਰੋਜੈਕਟ ਨੂੰ ਕਾਮਯਾਬੀ ਨਾਲ ਨੇਪਰੇ ਚਾੜਨ ਵਿਚ ਬਲਜੀਤ ਸਿੰਘ ਟੰਡਨ, ਰਣਜੀਤ ਸਿੰਘ ਰਾਣਾ ਖੰਨਾ ਤੇ ਸੁਰਿੰਦਰ ਸੇਖੋਂ ਮਾਨੂੰਪੁਰੀਆ ਜੀ ਦਾ ਖਾਸ ਸਹਿਯੋਗ ਰਿਹਾ, ਜਿਨਾਂ ਦਾ ਕਿ ਪੂਰੀ ਟੀਮ ਵੱਲੋਂ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ।  ਗੀਤਕਾਰ ਨੂਰ ਜੀ ਨੇ ਅੱਗੇ ਗੱਲਬਾਤ ਕਰਦਿਆਂ ਜਥੇ ਬਾਰੇ ਦੱਸਿਆ ਕਿ ਸ੍ਰ. ਜਸਪਾਲ ਸਿੰਘ ਤਾਂਨ ਜੀ ਦਾ ਜੱਥਾ ਅਮਰੀਕਾ, ਇੰਗਲੈਂਡ, ਕਨੇਡਾ, ਜਰਮਨ, ਬੈਲਜੀਅਮ, ਸਪੇਨ, ਸਿੰਘਾ ਪੁਰ ਤੇ ਮਲੇਸ਼ੀਆ ਆਦਿ ਅਨਗਿਣਤ ਦੇਸ਼ਾਂ ਵਿਚ ਸੰਗਤਾਂ ਨੂੰ ਸਿੱਖ ਪੰਥ ਦੀਆਂ ਲਾਸਾਨੀ ਸ਼ਹੀਦੀਆਂ ਭਰਿਆ ਇਤਿਹਾਸ ਸੁਣਾਕੇ ਨਿਹਾਲ ਕਰਦੇ ਰਹੇ ਹਨ। ਜਿਸ ਸਦਕਾ ਵਿਸ਼ਵ ਪੱਧਰ ’ਤੇ ਇਸ ਜਥੇ ਨੇ ਆਪਣੀ ਪੂਰੀ ਧਾਂਕ ਜਮਾ ਰੱਖੀ ਹੈ।


No comments:

Post a Comment