Tuesday, 10 May 2022

ਖੇਡਾਂ ਦੇ ਖੇਤਰ ਵਿੱਚ ਆਪਣੇ ਪਿੰਡਾਂ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਾਨੂੰ ਹੌਸਲਾ ਅਫ਼ਜਾਈ ਕਰਨੀਂ ਚਾਹੀਦੀ ਹੈ- ਭਾਈ ਸੁਖਜੀਤ ਸਿੰਘ ਡਰੋਲੀ ਕਲਾਂ


ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵਲੋਂ ਪਿੰਡ ਬੋਲੀਨਾਂ ਦੋਆਬਾ ਦੀ ਕ੍ਰਿਕਟ ਟੀਮ ਨੂੰ ਮੈਚਾਂ ਵਿੱਚ ਜੈਤੂ ਰਹਿਣ ਤੇ 51 ਸੋ ਰੁਪਏ ਦੀ ਨਗਦ ਰਾਸ਼ੀ ਦੇ ਕੇ ਨਿਵਾਜ਼ਿਆ

ਟੂਰਨਾਂਮੈਂਟ ਵਿੱਚ 21000 ਹਜ਼ਾਰ ਰੁਪਏ ਦਾ ਦੂਜਾ ਇਨਾਮ ਜਿੱਤ ਕੇ ਪਿੰਡ ਬੋਲੀਨਾ ਦਾ ਨਾਂਅ ਰੋਸ਼ਨ ਕੀਤਾ 

ਆਦਮਪੁਰ (ਅਮਰਜੀਤ ਸਿੰਘ)- ਬੀਤੇ ਦਿਨੀਂ ਪਿੰਡ ਢੱਕੋਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਕਿ੍ਰਕਟ ਅਤੇ ਬਾਲੀਵਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾਂ ਸਥਾਨ ਕਿਲਾ ਬਰੂਨ ਅਤੇ ਦੂਜਾ ਸਥਾਨ ਪਿੰਡ ਬੋਲੀਨਾਂ ਦੋਆਬਾ ਦੀ ਕਿ੍ਰਕਟ ਟੀਮ ਵੱਲੋਂ ਪ੍ਰਾਪਤ ਕੀਤਾ ਗਿਆ। ਪਿੰਡ ਬੋਲੀਨਾ ਦੇ ਸਰਪੰਚ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਅਤੇ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਬੋਲੀਨਾ ਕ੍ਰਿਕਟ ਟੀਮ ਦੀ ਹੋਸਲਾ ਅਫਜਾਈ ਕਰਦੇ ਹੋਏ ਅਤੇ ਮੈਚ ਜਿੱਤਣ ਦੀ ਖੁਸ਼ੀ ਵਿੱਚ 51 ਸੋ ਰੁਪਏ ਦਾ ਸ਼ਪੈਸ਼ਲ ਨਗਦ ਇਨਾਮ ਟੀਮ ਨੂੰ ਭੇਟ ਕੀਤਾ ਗਿਆ। ਭਾਈ ਸੁਖਜੀਤ ਸਿੰਘ ਨੇ ਡਰੋਲੀ ਕਲਾਂ ਨੇ ਦਸਿਆ ਇਹ 51 ਸੋ ਰੁਪਏ ਦਾ ਇਨਾਮ ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਡਵਿੱਡਾ ਅਹਰਿਆਣਾ ਦੇ ਸਰਪ੍ਰਸਤ ਸ. ਹਰਮਨਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਵਿੱਚ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਹ ਸਾਰੇ ਟੂਰਨਾਮੈਂਟ ਦਾ ਪ੍ਰਬੰਧ ਹਰਿੰਦਰ ਬੈਂਸ ਅਤੇ ਉਹਨਾਂ ਦੀ ਸਮੁੱਚੀ ਟੀਮ ਦਸ਼ਮੇਸ਼ ਯੂਥ ਕਲੱਬ ਢੱਕੋਵਾਲ ਵੱਲੋਂ ਕਰਵਾਇਆ ਗਿਆ। ਭਾਈ ਸੁਖਜੀਤ ਸਿੰਘ ਨੇ ਕਿਹਾ ਸਾਡੇ ਪੰਜਾਬ ਦੇ ਖਿਡਾਰੀ ਸਾਡਾ ਮਾਣ ਹਨ। ਜਿਨ੍ਹਾਂ ਨੇ ਮੇਹਨਤਾਂ ਕਰਕੇ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਸਾਡੇ ਪੰਜਾਬ ਦਾ ਨਾਂਅ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਖਿਡਾਰੀਆਂ ਦਾ ਬਣਦੇ ਮਾਣ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਉਤਸ਼ਾਹਤ ਹੋ ਕੇ ਹੋਰ ਜੀਅ ਤੋ੍ਹੜ ਮੇਹਨਤ ਕਰਦੇ ਹੋਏ ਖੇਡਾਂ ਦੇ ਖੇਤਰ ਵਿੱਚ ਵੱਧ ਤੋਂ ਵੱਖ ਧਿਆਨ ਦੇਣ ਅਤੇ ਹੋਰ ਨੋਜਵਾਨ ਪੀ੍ਹੜੀ ਵੀ ਉਨ੍ਹਾਂ ਨੂੰ ਦੇਖ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਨੋਜਵਾਨ ਖੇਡਾਂ ਨਾਲ ਜੁੜਨ ਕੇ ਤਾਂ ਨਸ਼ਿਆਂ ਅਤੇ ਹੋਰ ਮਾੜੀਆਂ ਕੁਰੈਤਾਂ ਤੋਂ ਬਚੇ ਰਹਿਣਗੇ। ਉਨ੍ਹਾਂ ਕਿਹਾ ਪਿੰਡ ਬੋਲੀਨਾ ਦੀ ਕ੍ਰਿਕਟ ਨੂੰ ਸਰਪੰਚ ਕੁਲਵਿੰਦਰ ਬਾਘਾ ਸਮੂਹ ਗਾ੍ਰਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਭਰਭੂਰ ਸਹਿਯੋਗ ਮਿੱਲ ਰਿਹਾ ਹੈ। ਉਨ੍ਹਾਂ ਕਿਹਾ ਖਿਡਾਰੀਆਂ ਦੀ ਤਰੱਕੀ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। 



No comments:

Post a Comment