![]() |
| ਸ਼੍ਰੀ ਸੁਮੇਸ਼ਵਰ ਰਾਮ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਮਹੰਤ ਪਵਨ ਕੁਮਾਰ ਦਾਸ ਅਤੇ ਸੰਗਤਾਂ, ਇੰਨਸੈਟ ਵਿੱਚ ਸੁਮੇਸ਼ਵਰ ਰਾਮ ਦੀ ਤਸਵੀਰ। |
ਜੰਡੂ ਸਿੰਘਾ ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਦੇ ਸਵ. ਮਹੰਤ ਗੋਮਤੀ ਦਾਸ ਦੇ ਭਰਾ ਅਤੇ ਮੋਜੂਦ ਮਹੰਤ ਪਵਨ ਕੁਮਾਰ ਦਾਸ ਦਾ ਪਿਤਾ ਸੁਮੇਸ਼ਵਰ ਰਾਮ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਦੀ ਰਸਮ ਮੋਕੇ ਪੁੱਜੇ ਸੰਤ ਮਹਾਪੁਰਸ਼ਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੁਮੇਸ਼ਵਰ ਰਾਮ ਨਮਿਤ ਪੰਡਿਤ ਵਰਿੰਦਰ ਕੁਮਾਰ ਸ਼ਾਸ਼ਤਰੀ ਵਲੋਂ ਪਹਿਲਾ ਸ਼੍ਰੀ ਗਰੁੱੜ ਮਹਾਂ ਪੁਰਾਣ ਦੇ ਪਾਠ ਕੀਤੇ ਗਏ ਉਪਰੰਤ ਸੰਤ ਬਾਲਕ ਦਾਸ ਬੜਾ ਪਿੰਡ ਗੁਰਾਇਆ, ਪ੍ਰਗਿਆਨ ਮੁੰਨੀ ਭਾਰ ਸਿੰਘਪੁਰਾ ਫਿਲੋਰ, ਸੰਤ ਸਰਵਣ ਦਾਸ ਵਲੋਂ ਸੁਮੇਸ਼ਵਰ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਸੰਗਤਾਂ ਨੂੰ ਲੰਗਰ ਛਕਾਏ ਗਏ। ਇਸ ਮੌਕੇ ਸੁਮਿਤ ਕੁਮਾਰ, ਦਲੀਪ ਕੁਮਾਰ, ਸੰਦੀਪ ਕੁਮਾਰ, ਜਗਦੀਸ਼ ਦੀਸ਼ਾ, ਵਿੱਕੀ ਗੁਰਪ੍ਰੀਤ, ਨਰੇਸ਼ ਕੁਮਾਰ, ਤਜਿੰਦਰ ਰਿਸ਼ੀ, ਸਤਨਾਮ ਸਿੰਘ, ਕੁਲਦੀਪ ਭਾਰਤੀ, ਸੁਨੀਲ ਕੁਮਾਰ ਜ਼ੋਸ਼ੀ, ਰੋਬਿੰਨ ਜ਼ੋਸ਼ੀ, ਰੇਸ਼ਮ ਲਾਲ ਪਾਲ, ਸੁਨੀਲ ਦੱਤ ਪਾਲ, ਹੰਸ ਰਾਜ, ਮੰਗਤ ਰਾਮ ਸ਼ਰਮਾਂ, ਸੁਰਿੰਦਰ ਛਿੰਦਾ ਕੁੱਕ, ਮਹਿੰਦਰ ਜ਼ੋਸ਼ੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

No comments:
Post a Comment