Tuesday, 31 May 2022

ਜੰਡੂ ਸਿੰਘਾ ਵਿੱਚ ਬੰਗੜ ਜਠੇਰਿਆਂ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠ੍ਹਨ


ਰਜਿੰਦਰਪਾਲ ਬੰਗੜ ਨੇ ਪ੍ਰਧਾਨਗੀ ਦਾ ਅਹੁੱਦਾ ਸੰਭਾਲਿਆ

ਆਦਮਪੁਰ (ਦਲਬੀਰ ਸਿੰਘ)- ਜੰਡੂ ਸਿੰਘਾ ਵਿੱਚ ਮੋਜੂਦ ਬੰਗੜ ਜਠੇਰਿਆਂ ਦੇ ਸਥਾਨ (ਨਜ਼ਦੀਕ ਗੁ. ਜੰਡੋਆਣਾ ਸਾਹਿਬ) ਤੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਨਵੀਂ ਪ੍ਰਬੰਧਕ ਕਮੇਟੀ ਦਾ ਗਠ੍ਹਨ ਸਰਬਸੰਮਤੀ ਨਾਲ ਕੀਤੀ ਗਿਆ। ਜਿਸ ਵਿੱਚ ਪੈਟਰਨ ਹਰਭਜਨ ਰਾਮ (ਰਿਟਾ: ਡੀਆਈਜ਼ੀ) ਜੰਡੂ ਸਿੰਘਾ, ਬਾਬਾ ਬੂਟਾ ਰਾਮ ਕੰਗ ਸਾਬੂ ਅਤੇ ਰਜਿੰਦਰਪਾਲ ਬੰਗੜ (ਰਿਟਾ : ਲੇਬਰ ਕਮਿਸ਼ਨਰ) ਨੂੰ ਪ੍ਰਧਾਨ, ਤਰਸੇਮ ਲਾਲ ਅਤੇ ਗੁਰਨਾਮ ਦਾਸ ਕੰਗ ਸਾਬੂ ਮੀਤ ਪ੍ਰਧਾਨ, ਰਵੀ ਕੁਮਾਰ ਚੱਕ ਹਕੀਮ ਜਰਨਲ ਸਕੱਤਰ, ਸੰਦੀਪ ਕੁਮਾਰ ਉਪ ਸਕੱਤਰ, ਕੁਲਵਿੰਦਰ ਕੁਮਾਰ ਬੰਗੜ ਖਜ਼ਾਨਚੀ, ਮਨੋਜ ਕੁਮਾਰ ਉਪ ਖਜ਼ਾਨਚੀ, ਸੂਬੇਦਾਰ ਹੁਸਨ ਲਾਲ ਨੁੱਸੀ ਅਤੇ ਪ੍ਰੇਮ ਲਾਲ ਲਾਡੋਵਾਲੀ ਸਲਾਹਕਾਰ ਵਜੋਂ ਅਹੁੱਦੇ ਸੋਪੇ ਗਏ। ਇਨ੍ਹਾਂ ਸਮੂਹ ਮੈਂਬਰਾਂ ਅਤੇ ਹੋਰ ਸੇਵਾਦਾਰ ਨੇ ਪ੍ਰੱਣ ਲਿਆ ਕਿ ਹਰ ਸਾਲ ਕਰਵਾਏ ਜਾਂਦੇ ਸਮਾਗਮ ਇਸ ਸਾਲ ਹੋਰ ਵਧੇਰੇ ਧੂਮਧਾਮ ਨਾਲ ਮਨਾਏ ਜਾਣਗੇ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਠੇਰਿਆਂ ਦੇ ਸਥਾਨ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਸਮੂਹ ਸੰਗਤਾਂ ਨੇ ਨਵੀਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵਧਾਈਆਂ ਦਿਤੀਆਂ।  


No comments:

Post a Comment