Tuesday, 3 May 2022

ਈਦ ਦੇ ਮੁਬਾਰਕ ਮੌਕੇ ਸਿੱਖ ਭਾਈਚਾਰੇ ਨੇ ਲੰਗਰ ਲਗਾਏ


ਜਲੰਧਰ (ਅਮਰਜੀਤ ਸਿੰਘ)- ਸਮਾਜ ਸੇਵੀ ਹਰਿੰਦਰ ਸਿੰਘ ਅਤੇ ਆਪ ਆਗੂ ਅਸ਼ੋਕ ਕੁਮਾਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ "ਈਦ ਮੁਬਾਰਕ" ਕਿਹਾ ਆਦਮਪੁਰ (ਖ਼ਬਰਸਾਰ ਬਿਊਰੌ)- ਆਦਮਪੁਰ ਹਲਕੇ ਦੇ ਪਿੰਡ ਦੁਹੜੇ ਵਿਖੇ "ਈਦ" ਦਾ ਪਵਿੱਤਰ ਦਿਹਾੜਾ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਆਗੂ ਲਤੀਫ ਮੁਹੱਮਦ ਨੇ ਪਿੰਡ ਦੁਹੜੇ ਅਤੇ ਨੇੜਲੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਈਦ ਮਨੳਣ ਲਈ ਹਰ ਧਰਮ ਦੇ ਭਾਈਚਾਰੇ ਨੂੰ ਸੱਦਾ ਦਿੱਤਾ। ਤਕਰੀਬਨ 500 ਤੋਂ ਵੱਧ ਗਿਣਤੀ ਵਿੱਚ ਸਾਰੇ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਪਿੰਡ ਦੀ ਖਾਸ ਗਲ ਏਹ ਰਹੀ, ਈਦ ਦੀ ਨਮਾਜ਼ ਤੋਂ ਬਾਅਦ, ਮੁਸਲਿਮ ਭਾਈਚਾਰੇ ਲਈ ਚਾਹ, ਪਕੌੜੇ ਅਤੇ ਮਿਠਾਈ ਦਾ ਲੰਗਰ ਪਿੰਡ ਦੇ ਸਮੂਹ ਸਿੱਖ ਭਾਈਚਾਰੇ ਅਤੇ ਗੁਰੂ ਸਿੰਘ ਸਭਾ ਗੁਰਦੁਆਰਾ ਦੇ ਪ੍ਰਬੰਧਕ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਰਤਾਇਆ ਗਿਆ।

ਇਸ ਮੋਕੇ ਆਦਮਪੁਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜ ਸੇਵੀ ਹਰਿੰਦਰ ਸਿੰਘ ਅਤੇ ਆਪ ਆਗੂ ਅਸ਼ੋਕ ਕੁਮਾਰ,  ਤਰਲੋਚਨ ਬੱਧਣ, ਆਦਿ ਅਨੇਕਾ ਨੇ ਹਾਜਰੀ ਲੁਆਈ। ਆਪ ਆਗੂ ਅਤੇ ਸਰਕਲ ਪ੍ਰਧਾਨ, ਲਤੀਫ ਮੁਹੱਮਦ ਪਿਛਲੇ ਕਈ ਮਹੀਨਿਆਂ ਤੋਂ ਪੈਰ ਦੀ  ਸੱਟ ਨਾਲ ਜੂਝ ਰਹੇ ਹਨ। ਜਖਮੀ ਹਾਲਤ ਵੀ ਉਨ੍ਹਾਂ ਇਹ ਜਿੰਮੇਵਾਰੀ ਨਿਭਾਈ। ਇਸ ਮੋਕੇ ਤੇ ਹਰਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਈਦ ਮੁਬਾਰਕਬਾਦ ਦਿੱਤੀ ਅਤੇ ਪਿੰਡ ਦੇ ਸਿੱਖ ਭਾਈਚਾਰੇ ਵਲੋਂ ਲਗਾਏ ਲੰਗਰ ਦੀ ਸ਼ਲਾਘਾ ਕੀਤੀ। ਉਨ੍ਹਾਂ ਅਰਦਾਸ ਅਤੇ ਦੁਆ ਕੀਤੀ ਕਿ ਇਹ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹੇ। ਅਸ਼ੋਕ ਕੁਮਾਰ ਕਪੂਰ ਪਿੰਡ ਨੇ ਵੀ ਪਿੰਡ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਲਤੀਫ ਮੁਹੱਮਦ ਨੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।

No comments:

Post a Comment