![]() |
| ਸਿਕੰਦਰਪੁਰ ਧੋਗੜੀ ਵਿਖੇ ਹੋਣ ਜਾ ਰਹੇ ਮੇੇਲੇ ਸਬੰਧੀ ਜਾਣਕਾਰੀ ਦਿੰਦੇ ਸੇਵਾਦਾਰ। |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਸਿਕੰਦਰਪੁਰ ਧੋਗੜੀ ਵਿੱਚ ਮੋਜੂਦ ਦਰਬਾਰ ਹਜ਼ਰਤ ਸਾਂਈ ਫੱਜੇ ਸ਼ਾਹ, ਬਾਬਾ ਇੱਛਾਧਾਰੀ ਸ਼ਿਵ ਮੰਦਿਰ ਵਿਖੇ ਸਲਾਨਾਂ ਜੋੜ ਮੇਲਾ 30 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮੁੱਖ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਨੇ ਦਸਿਆ ਕਿ ਇਸ ਮੇਲੇ ਸਬੰਧੀ ਸੰਗਤਾਂ ਅਤੇ ਸੇਵਾਦਾਰ ਜਿਥੇ ਤਿਆਰੀਆਂ ਵਿੱਚ ਲੱਗੇ ਹੋਏ ਹਨ ਉਥੇ ਬਾਬਾ ਜੀ ਦੇ ਦਰਬਾਰ ਨੂੰ ਵੀ ਸੁੰਦਰ ਰੰਗ (ਪੇਂਟ) ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਮੇਲੇ ਦੋਰਾਨ 30 ਜੂਨ ਨੂੰ ਪਹਿਲਾ ਚਿਰਾਗ ਰੋਸ਼ਨ ਅਤੇ ਝੰਡੇ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਪਰੰਤ ਪੰਜਾਬ ਭਰ ਵਿਚੋਂ ਪੁੱਜੇ ਪ੍ਰਸਿੱਧ ਕਲਾਕਾਰ ਮੇਲੇ ਦੋਰਾਨ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਨਗੇ। ਉਨ੍ਹਾਂ ਦਸਿਆ ਕੋਰੋਨਾ ਕਾਲ ਦੋਰਾਨ ਮੇਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਨਾਇਆ ਗਿਆ ਸੀ। ਪਰ ਇਸ ਬਾਰ ਮੇਲਾ ਧੂਮਧਾਮ ਨਾਲ ਕਰਵਾਇਆ ਜਾਵੇਗਾ। ਜਾਣਕਾਰੀ ਦੇਣ ਸਮੇਂ ਗੁਰਪਿੰਦਰ ਸਿੰਘ ਸੂਸ, ਰਣਧੀਰ ਸਿੰਘ ਸੂਸ, ਕੁਲਵਿੰਦਰ ਕੌਰ ਸੂਸ, ਜਸਵਿੰਦਰ ਕੌਰ, ਬੂਟਾ ਰਾਮ ਸੈਕਟਰੀ ਧੋਗੜੀ, ਬੀਰੀ, ਜੈ ਕਪੂਰ, ਬਲਵਿੰਦਰ ਸਿੰਘ, ਹੈਪੀ, ਅਵਤਾਰ ਤਾਰੀ, ਸ਼ੇਰੀ, ਲਵ, ਇਕਬਾਲ ਸਿੰਘ ਢਿੱਲੋਂ, ਬਲਿਹਾਰ, ਅਕਾਸ਼ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

No comments:
Post a Comment