ਸੋਹਣਾ ਜਿਹਾ ਸੰਸਾਰ
ਮੈਂ ਚਾਹਵਾਂ ਸੋਹਣਾ ਜਿਹਾ ਸੰਸਾਰ
ਜਿਥੇ ਹੋਵੇ ਨਾ ਕਿਸੇ ਨੂੰ ਹੰਕਾਰ
ਨਾਹੀਂ ਕਰੇ ਕੋਈ ਝੂਠਾ ਵਿਉਪਾਰ
ਸੱਚਾ ਸੁੱਚਾ ਹੋਵੇ ਇੱਥੇ ਕਾਰੋਬਾਰ
ਹਰ ਕੋਈ ਕਰੇ ਸਭ ਦਾ ਸਤਿਕਾਰ
ਨਫਰਤ ਨਹੀਂ ਬਸ ਪਿਆਰ ਹੀ ਪਿਆਰ
ਜਿਧਰ ਦੇਖਾਂ ਹੋਵੇ ਸਵਰਗ ਦਾ ਨਕਸ਼ਾ
ਰੱਬ ਕਰੇ, ਇਥੇ ਸਭ ਦੀ ਰਖਸ਼ਾ
ਚਾਰ ਚੁਫੇਰੇ ਸਦਾ ਹੀ ਹਰਿਆਲੀ ਹੋਵੇ
ਸਭਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਹੋਵੇ
ਰੰਗ ਬਿਰੰਗੇ ਫੁੱਲਾਂ ਦੀ ਬਹਾਰ ਰਹੇ
ਇੱਥੇ ਰੱਬ ਵੀ ਸਦਾ ਪਹਿਰਦਾਰ ਰਹੇ
ਜਿੰਦ ਦੀ ਇੱਛਾ ਹੋ ਜਾਵੇ ਰੱਬਾ ਪੂਰੀ
ਸਭ ਨੂੰ ਚਾਹੀਦਾ, ਸੋਹਣਾ ਜਿਹਾ ਸੰਸਾਰ ਜਰੂਰੀ॥
ਲੇਖਕ
ਰਾਜਿੰਦਰ ਕੌਰ
ਸਾਬਕਾ ਹੈੱਡ ਟੀਚਰ
ਹਰਿਆਣਾ (ਹੁਸ਼ਿਆਰਪੁਰ)
ਮੋਬਾ. 6239090797

No comments:
Post a Comment