ਹੁਸ਼ਿਆਰਪੁਰ 23 ਜਨਵਰੀ (ਤਰਸੇਮ ਦੀਵਾਨਾ)- ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਦੇ ਹੈੱਡ ਕੁਆਰਟਰ ਅਲਾਵਲਪੁਰ ਵਿਖੇ ਹੋਈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਦੀ ਅਗਵਾਈ ਹੇਠ ਹੋਈ। ਉਨਾਂ ਦੇ ਨਾਲ ਰਾਸ਼ਟਰੀ ਵਾਇਸ ਪ੍ਰਧਾਨ ਡਾਕਟਰ ਹਰਵਿੰਦਰ ਬਿੰਦੂ ਰਾਸ਼ਟਰੀ ਜਨਰਲ ਸਕੱਤਰ, ਪਿ੍ੰਸੀਪਲ ਸ੍ਰੀ ਮੋਹਨ ਲਾਲ ਖੋਸਲਾ ਨੈਸ਼ਨਲ ਸਕੱਤਰ, ਕੇ.ਕੇ ਸੱਭਰਵਾਲ ਪੰਜਾਬ ਪ੍ਰਧਾਨ, ਜੁਗਰਾਜ ਸਿੰਘ ਜੈਮਲ ਵਾਲਾ ਮਾਝਾ ਜ਼ੋਨ ਪ੍ਰਧਾਨ, ਗੁਰਵਿੰਦਰ ਸਿੰਘ ਕਾਹਲਵਾਂ ਜਿਲਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਜਿਲ੍ਹਾ ਖਜਾਨਚੀ, ਭਗਵਾਨ ਸਿੰਘ ਢੋਟੀਆਂ, ਜਗਤਾਰ ਸਿੰਘ ਪ੍ਰਧਾਨ ਮਾਲਵਾ ਜ਼ੋਨ ਨੇ ਹਿੱਸਾ ਲਿਆ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਿੰਦਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੌਰਾਨ ਦੱਸਿਆ ਕਿ ਸਾਡੀ ਪਾਰਟੀ ਇੱਕ ਪਰਿਵਾਰ ਹੈ। ਹਰ ਵਰਗ ਦੀ ਜਨਤਾ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਅਸੀਂ ਹਰ ਵਰਗ ਹਰ ਧਰਮ ਨੂੰ ਨਾਲ ਲੈਕੇ ਚੱਲ ਰਹੇ ਹਾਂ। ਪੰਜਾਬ ਵਿੱਚ ਬਹੁਤ ਵਰਕਰ ਨੇ ਜੋ ਅੱਗੇ ਆਣ ਕੇ ਕੰਮ ਕਰਨਾ ਚਾਹੁੰਦੇ ਨੇ। ਪਰ ਦੂਸਰੀਆਂ ਪਾਰਟੀਆਂ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਖੁਸ਼ ਨਹੀਂ ਹੈ। ਸਾਡੀ ਪਾਰਟੀ ਹਮੇਸ਼ਾ ਤੋਂ ਹੀ ਆਪਣੇ ਵਰਕਰਾਂ ਨਾਲ ਵਫ਼ਾਦਾਰ ਰਹੀ ਹੈ। ਸਾਡੀ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਜੂਨੀਅਰ ਆਗੂ ਮੋਤੀਆਂ ਦੀ ਤਰ੍ਹਾਂ ਇੱਕ ਮਾਲਾ ਵਿੱਚ ਪਿਰੋਏ ਹੋਏ ਨੇ। ਪਾਰਟੀ ਦਾ ਹੁਕਮ ਸਾਰੇ ਵਰਕਰ ਮੰਨਦੇ ਨੇ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜੁਗਰਾਜ ਸਿੰਘ ਜੈਮਲ ਵਾਲਾ ਨੂੰ ਧਰਮ ਕੋਟ ਤੋਂ ਬੀਬੀ ਪਰਮਜੀਤ ਕੌਰ ਨੂਰਪੁਰ ਹਕੀਮਾਂ ਨੂੰ ਨਿਹਾਲ ਸਿੰਘ ਵਾਲਾ ਤੋਂ ਕੇਵਲ ਕ੍ਰਿਸ਼ਨ ਨੂੰ ਕਰਤਾਰਪੁਰ ਤੋਂ ਮਨਜੀਤ ਸਿੰਘ ਸੇਖੋਂ ਨੂੰ ਪੱਟੀ ਹਲਕੇ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਅਤੇ ਗਿੱਲ ਨੇ ਕਿਹਾ ਕਿ ਪਾਰਟੀ ਜਲਦੀ ਤੋਂ ਜਲਦੀ ਦੂਸਰੀ ਲਿਸਟ ਜਾਰੀ ਕਰੇਗੀ। ਇਸ ਮੌਕੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਿੱਤਣ ਲਈ ਸੁਭਕਾਮਨਾਵਾ ਦਿੱਤੀਆਂ ਗਈਆਂ। ਇਸ ਮੌਕੇ ਤੇ ਐਲਾਨੇ ਗਏ ਉਮੀਦਵਾਰਾਂ ਨੇ ਕਿਹਾ ਕਿ ਅਸੀਂ ਇਹ ਚੋਣ ਜਿੱਤ ਕੇ ਸੀਟ ਸ੍ਰੀ ਰਾਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਦੀ ਝੋਲੀ ਵਿੱਚ ਪਾਵਾਂਗੇ। ਪ੍ਰਧਾਨ ਮਾਝਾ ਜ਼ੋਨ ਗੁਰਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਪੰਜਾਬ ਵਿੱਚ ਜਲਦੀ ਹੀ ਆਪਣਾ ਨਾਮ ਰੋਸ਼ਨ ਕਰੇਗੀ। ਪਾਰਟੀ ਹਮੇਸ਼ਾ ਹੀ ਹੋਣਹਾਰ ਵਰਕਰਾਂ ਨੂੰ ਅੱਗੇ ਵਧਾਉਣ ਲਈ ਤਿਆਰ ਰਹਿੰਦੀ ਹੈ। ਪੰਜਾਬ ਵਿੱਚ ਨਸ਼ਿਆਂ ਨਾਲ ਦਿਨੋ ਦਿਨ ਮੌਤਾਂ ਹੋ ਰਹੀਆਂ ਨੇ ਤੇ ਬੇਰੁਜ਼ਗਾਰੀ ਵੱਧ ਰਹੀ ਹੈ। ਆੳ ਰਹ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਈਏ ।
ਫੋਟੋ ਮੁਨੀਰ
No comments:
Post a Comment