20 ਤੋਂ 28 ਫਰਵਰੀ ਤੱਕ ਕੱਡੀਆਂ ਜਾਣਗੀਆਂ ਪ੍ਰਭਾਤ ਫੇਰੀਆਂ, ਮਹੰਤ ਪਵਨ ਕੁਮਾਰ ਦਾਸਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਦੇ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 20 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ। ਜਾਣਕਾਰੀ ਦਿੰਦੇ ਮਹੰਤ ਪਵਨ ਕੁਮਾਰ ਦਾਸ ਨੇ ਦਸਿਆ ਇਹ ਸਮਾਗਮ ਮਹੰਤ ਇੰਦਰ ਦਾਸ ਜੀ ਮੈਘੋਵਾਲ ਅਤੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਟਰੱਸਟ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਅਗਵਾਹੀ ਮਨਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ ਸੰਗਤਾਂ ਵਲੋਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਉਨਾਂ ਜਾਣਕਾਰੀ ਦਿੰਦੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਸੰਗਤਾਂ ਵਲੋਂ 20 ਫਰਵਰੀ ਨੂੰ ਪ੍ਰਭਾਤ ਫੇਰੀਆਂ ਅੰਰਭ ਕੀਤੀਆਂ ਜਾਣਗੀਆਂ। ਜੋ ਕਿ ਲਗਾਤਾਰ 28 ਫਰਵਰੀ ਤੱਕ ਚੱਲਣਗੀਆਂ ਅਤੇ 28 ਫਰਵਰੀ ਨੂੰ ਹੀ ਸ਼੍ਰੀ ਰਾਮਾਇਣ ਜੀ ਦੇ ਜਾਪ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 01 ਮਾਰਚ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ 11 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਭਜਨ ਕੀਰਤਨ ਅਤੇ ਸੰਤ ਸੰਮੇਲਨ ਹੋਵੇਗਾ। ਜਿਸ ਵਿੱਚ ਪੰਜਾਬ ਭਰ ਵਿਚੋਂ ਪੁੱਜੇ ਸੰਤ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਇਸ ਮੌਕੇ ਸੰਗਤਾਂ ਲਈ ਭੰਡਾਰਾ ਵੀ ਕਰਵਾਇਆ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
Sunday, 30 January 2022
ਜੰਡੂ ਸਿੰਘਾ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਦੇ ਸਮਾਗਮ 20 ਫਰਵਰੀ ਤੋਂ ਸ਼ੁਰੂ

Subscribe to:
Post Comments (Atom)
No comments:
Post a Comment