Friday, 14 January 2022
ਮਨੁੱਖੀ ਅਧਿਕਾਰ ਮੰਚ ਨੇ ਲੜਕੀ ਦੇ ਵਿਆਹ ਦੀ ਜ਼ੁਮੇਵਾਰੀ ਨਿਭਾਈ- ਅਵਤਾਰ ਸਿੰਘ
ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੇ ਅਵਤਾਰ ਸਿੰਘ ਚੇਅਰਮੈਨ ਐਂਟੀ ਕਰਾਇਮ ਸੈਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬੀਤੇ ਦਿਨੀਂ ਮਾਣਯੋਗ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਲੋੜਵੰਦ ਲੜਕੀ ਦਾ ਵਿਆਹ ਦਾ ਪੂਰਾ ਖ਼ਰਚਾ ਕਰਕੇ ਇੱਕ ਉਘਾ ਸਮਾਜ ਸੇਵਕ ਹੋਣ ਦਾ ਸਬੂਤ ਦਿੱਤਾ। ਇਹ ਲੋੜਵੰਦ ਪਰਿਵਾਰ ਪਿੰਡ ਹਿਆਲਾ ਨੇੜੇ ਨਵਾਂ ਸ਼ਹਿਰ ਦੀ ਰਹਿਣ ਵਾਲਾ ਹੈ।ਇਸ ਵਿਆਹ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰ ਹਰਭਜਨ ਲਾਲ ਸਾਗਰ ਜਨਰਲ ਸਕੱਤਰ ਅਤੇ ਮਾਲਕ ਸਾਗਰ ਰਿਸੋਟਰ ਦੇ ਜਾਡਲਾ ਰੋਡ ਰਾਹੋਂ, ਮਧੂ ਸੂਦਨ, ਰਵਿੰਦਰ ਕੁਮਾਰ ਮੈਂਬਰ ਅਤੇ ਰਮਨਦੀਪ ਸਾਗਰ ਦੇ ਸਹਿਯੋਗ ਨਾਲ ਬੀਬੀ ਮਨਪ੍ਰੀਤ ਕੌਰ ਸਪੁੱਤਰੀ ਮਦਨ ਲਾਲ ਦੀ ਸ਼ਾਦੀ ਦਾ ਸਾਰਾ ਖਰਚਾ ਵਹਿਗੁਰੂ ਜੀ ਦੀ ਕਿਰਪਾ ਨਾਲ ਕੀਤਾ ਗਿਆ। ਇਸ ਮੌਕੇ ਸੋਹਰੇ ਪਰਿਵਾਰ ਅਤੇ ਰਿਸ਼ਤੇਦਾਰ ਸਾਕ ਸੰਬੰਧੀ ਤੋਂ ਇਲਾਵਾ ਹੁਸਨ ਲਾਲ ਸੂੰਡ, ਅਮਰੀਕ ਸਿੰਘ ਅਤੇ ਨਿਰਮਲ ਲਾਲ ਆਦਿ ਵੀ ਕਾਰਜ ਕਰਨ ਵੇਲੇ ਮੌਜੂਦ ਰਹੇ। ਸਾਰਿਆਂ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਮਾਲਕਾਂ ਜਿਥੇ ਧੀਆਂ ਨੂੰ ਜਨਮ ਦਿੰਦਾ ਏ ਉਥੇ ਉਨ੍ਹਾਂ ਦੀ ਪਰਵਰਿਸ਼ ਅਤੇ ਹੱਥ ਪੀਲੇ ਕਰਨ ਜੋਗੀ ਸਮੱਰਥਾ ਵੀ ਬਖਸ਼ ਦਿਆ ਕਰੋ ਜੀ। ਲੋੜਵੰਦ ਲੋਕਾਂ ਦੀ ਮੱਦਦ ਕਰਨ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ।
Subscribe to:
Post Comments (Atom)
No comments:
Post a Comment