Friday, 14 January 2022

ਸੰਤ ਬਾਬਾ ਚਰਨ ਸਿੰਘ ਜੀ ਭੀਖੋਵਾਲ ਵਾਲਿਆਂ ਦੀ 11ਵੀ ਬਰਸੀ ਮਨਾਉਣ ਸਬੰਧੀ ਤਿਆਰੀਆ ਮੁਕੰਮਲ

ਫੋਟੋ ਮੁਨੀਰ 

ਹੁਸ਼ਿਆਰਪੁਰ 14 ਜਨਵਰੀ (ਤਰਸੇਮ ਦੀਵਾਨਾ)- ਇੱਥੋਂ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਭੀਖੋਵਾਲ ਦੇ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਸਾਹਿਬ ਪਿੰਡ ਭੀਖੋਵਾਲ ਵਿਖੇ ਧੰਨ ਧੰਨ ਸੰਤ ਬਾਬਾ ਚਰਨ ਸਿੰਘ ਜੀ ਭੀਖੋਵਾਲ ਵਾਲਿਆਂ ਦੀ 16 ਜਨਵਰੀ ਨੂੰ ਮਨਾਈ ਜਾਣ ਵਾਲੀ ਬਰਸੀ ਦੀਆ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ। ਇਸ ਸਬੰਧੀ ਸਮੂਹ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਚਰਨ ਸਿੰਘ ਜੀ ਦੀ ਬਰਸੀ ਪ੍ਰਬੰਧਕ ਕਮੇਟੀ ਦੇ ਸਾਰੇ ਸੇਵਾਦਾਰ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਭਾਵਨਾ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 14 ਜਨਵਰੀ ਤੋ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ 16 ਜਨਵਰੀ ਨੂੰ ਸਵੇਰੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੰਗਤ ਦੀ ਹਰ ਸੁੱਖ ਸਹੂਲਤ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਸ ਤੋਂ ਉਪਰੰਤ ਗੁਰੂ ਘਰ ਦੇ ਰਾਗੀ ਢਾਡੀ ਕੀਰਤਨੀ ਜਥੇ ਇਤਿਹਾਸ ਅਤੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਨਗੇ ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। 


No comments:

Post a Comment