ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 29 ਜਨਵਰੀ, 2022 : ਲੁਧਿਆਣਾ ਤੋਂ ਨਿਕਲਦੇ ਹਰਮਨ ਪਿਆਰੇ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’ ਦੀ ਵਰੇ ਗੰਢ ’ਤੇ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਗਾਇਕ ਤੇ ‘ਫਿਲਮੀ ਫੋਕਸ’ ਦੇ ਮੁੱਖ ਸੰਪਾਦਕ ਨਰਿੰਦਰ ਨੂਰ ਜੀ, ਬਲਬੀਰ ਸਿੰਘ ਕੁਲਾਰ ਤੇ ਜਰਨੈਲ ਸਿੰਘ ਤੂਰ ਨੇ ਦੱਸਿਆ ਕਿ ‘ਫਿਲਮੀ ਫੋਕਸ’ ਦੀ ਬਾਰਵੀਂ ਵਰੇ ਗੰਢ ਬੜੀ ਸ਼ਾਨੋ-ਸ਼ੌਕਤ ਅਤੇ ਪੂਰੇ ਚਾਅਵਾਂ ਨਾਲ 13 ਫਰਵਰੀ ਨੂੰ ਨੇੜੇ ਦਸ਼ਹਿਰਾ ਗਰਾਊਂਡ, ਛੋਟੀ ਸਬਜ਼ੀ ਮੰਡੀ, ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਸੱਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ ਦੇ ਰੂਪ ਵਿਚ ਮਨਾਈ ਜਾ ਰਹੀ ਹੈ। ਜਿਸ ਵਿੱਚ ਮਿਊਜ਼ਿਕ ਲਾਈਨ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੇਲੇ ਵਿਚ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਪੰਜਾਬੀ ਸ਼੍ਰੋਮਣੀ ਲੋਕ-ਗਾਇਕ ਸੁਰਿੰਦਰ ਛਿੰਦਾ, ਗਾਇਕ ਰਣਜੀਤ ਮਣੀ, ਗਾਇਕ ਦਲਵਿੰਦਰ ਦਿਆਲਪੁਰੀ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਕੌਰ ਬਿੱਲੋ, ਨਰਾਇਣ ਨਿੰਦੀ, ਅਸ਼ਵਨੀ ਵਰਮਾ, ਨਰਿੰਦਰ ਨੂਰ, ਮੰਜੂ ਮਾਨ, ਵਿਜੇ ਮਹਿਤਾ, ਵਰਿੰਦਰ ਸਿੱਧੂ, ਵੀਡੀਓ ਡਾਇਰੈਕਟਰ ਗੋਪੀ ਢਿੱਲੋਂ, ਵਰਿਆਮ ਸਰੋਏ, ਨਿਸ਼ਾ ਸਿਸਟਰ, ਪਰਮ ਗਿੱਲ, ਬਿੱਟੂ ਕੈਨੇਡਾ (ਪ੍ਰਮੋਟਰ ਅਤੇ ਪ੍ਰੋਡਿਊਸਰ), ਬਿੰਨੀ ਹੰਸ, ਕਿਰਨ ਜੋਤ, ਅਮਰਜੋਤ ਢਿੱਲੋਂ, ਮੰਗਤ ਫੁਰਤੀਲਾ, ਕਿਦਰ ਸਿੰਘ ਸ਼ੌਂਕੀ ਤੇ ਅਰਮਾਨ ਸਿੱਧੂ ਆਦਿ ਆਪੋ-ਆਪਣੀਆਂ ਹਾਜ਼ਰੀਆਂ ਭਰ ਕੇ ਸਰੋਤਿਆਂ /ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨਗੇ। ਇਸ ਸੁਭਾਗੇ ਅਵਸਰ ’ਤੇ ਕਲੱਬ-ਮੈਂਬਰ ਮਨਜੀਤ ਸਿੰਘ ਸ਼ਿਮਲਾਪੁਰੀ, ਦਵਿੰਦਰ ਸਿੰਘ ਅਰੋੜਾ, ਹਰਵਿੰਦਰ ਸਿੰਘ ਕਲੇਰ ਤੇ ਬਲਬੀਰ ਸਿੰਘ ਕੁਲਾਰ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਬੜੇ ਆਦਰ-ਸਤਿਕਾਰ ਨਾਲ ਸਨਮਾਨ ਕੀਤਾ ਜਾਵੇਗਾ।
No comments:
Post a Comment