Wednesday, 19 January 2022

ਪੰਚਕੂਲਾ ਵਿਖੇ ਮੰਚ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਪੰਚਕੂਲਾ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪੰਚਕੂਲਾ ਸਟੇਟ ਹਰਿਆਣਾ ਵਿਖੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਸੀਮਾ ਨਾਗਪਾਲ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ,ਅਤੇ ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਜਨੀ ਬਾਲਾ ਚੇਅਰਪਰਸਨ ਐਂਟੀ ਕਰਾਇਮ ਸੈਲ, ਅਸ਼ਵਨੀ ਕੁਮਾਰ ਉਪ ਚੇਅਰਮੈਨ ਐਂਟੀ ਕਰਾਇਮ ਸੈਲ ਅਤੇ ਪੂਨਮ ਸੁਬਰਾਮਨੀਅਮ ਉਪ ਪ੍ਰਧਾਨ ਇਸਤਰੀ ਵਿੰਗ ਪੰਚਕੂਲਾ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੇਂ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਡਾਇਰੀਆ ਵੀ ਦਿਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਹਰਿਆਣਾ ਸਟੇਟ ਵਿੱਚ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਕਿਉਂਕਿ ਹਰਿਆਣਾ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ । ਸਟੇਟ ਹਰਿਆਣਾ ਦਾ ਯੂਥ ਵਿੰਗ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ । ਹੋਰਨਾਂ ਤੋਂ ਇਲਾਵਾ ਐਚ ਆਰ ਐਮ ਪਰਮਪਾਲ ਸਿੰਘ ਅਡਵਾਈਜ਼ਰ, ਰੁਪਿੰਦਰ ਕੌਰ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮੱਖਣ ਗੁਪਤਾ ਪਟਿਆਲਾ, ਕਿਰਨਦੀਪ ਕੌਰ ਪ੍ਰਧਾਨ ਅਮਲੋਹ, ਅਮਰਜੀਤ ਕੌਰ, ਪ੍ਰਭਪ੍ਰੀਤ ਸਿੰਘ ਉਪ ਪ੍ਰਧਾਨ ਅਤੇ ਬਲਵਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment