ਕਲਾਕਾਰਾਂ ਦਾ ਗੜ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੀ ਹਜ਼ੂਰੀ ਬਾਗ ਕਲੋਨੀ ਭੱਟੀਆਂ ਬੇਟ ਵਿਚ ਰਹਿਣ ਵਾਲੀ, ਪਿਤਾ ਬਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਪਾਕਿ ਕੁੱਖੋਂ ਜਨਮੀ ਕੌਰ ਹਰਸ਼ ਦੱਸਦੀ ਹੈ ਕਿ ਉਸਨੂੰ ਸਕੂਲ ਸਮੇਂ ਤੋਂ ਹੀ ਹੇਕਾਂ ਲਾਉਣ ਦਾ ਸ਼ੌਂਕ ਜਾਗ ਪਿਆ ਸੀ। ਪੜਾਈ ਪੂਰੀ ਕਰਨ ਉਪਰੰਤ ਉਸਨੇ ਕਿਸੇ ਸਕੂਲ ਵਿੱਚ ਟੀਚਰ ਦੇ ਤੌਰ ’ਤੇ ਪੜਾਉਂਣਾ ਵੀ ਸ਼ੁਰੂ ਕੀਤਾ, ਪਰ ਉਸਦੇ ਸਿਰ ਗਾਇਕੀ ਦਾ ਭੂਤ ਐਸਾ ਸਵਾਰ ਹੋਇਆ ਪਿਆ ਸੀ ਕਿ ਟੀਚਰ ਦੀ ਨੌਕਰੀ ਵਿਚ ਵਿਚਾਲੇ ਹੀ ਛੱਡਕੇ ਉਹ ਹੌਲੀ ਹੌਲੀ ਗਾਇਕੀ ਖੇਤਰ ਵਿਚ ਨਿਕਲ ਤੁਰੀ। ਉਸਨੇ ਸੰਗੀਤਕਾਰ ਤੇਜਵੰਤ ਕਿੱਟੂ ਜੀ ਨੂੰ ਆਪਣਾ ਉਸਤਾਦ ਧਾਰ ਕੇ ਉਨਾਂ ਪਾਸੋਂ ਗੀਤ-ਸੰਗੀਤ ਦੀਆਂ ਬਾਰੀਕੀਆਂ ਦੀ ਵਿੱਦਿਆ ਹਾਸਲ ਕੀਤੀ। ਹੁਣ ਉਹ ਹਰਮੋਨੀਅਮ ਸਿੱਖਣ ਲਈ ਲੁਧਿਆਣਾ ਦੀ ਸੰਗੀਤ ਅਕੈਡਮੀ ਵੀ ਜਾਂਦੀ ਹੈ। ਹਰਸ਼ ਨੇ ਕਿਹਾ, ‘‘ਮੈਨੂੰ ਫੇਸਬੁੱਕ ਤੇ ਯੂ-ਟਿਊਬ ਉਤੇ ਵੀ ਗੀਤ ਪਾਉਣ ਦਾ ਬਹੁਤ ਸ਼ੌਂਕ ਹੈ। ਮੈਂ ਅਪਣੇ ਰਿਕਾਰਡ ਹੋਏ ਗੀਤ ਯੂ- ਟਿਊਬ ਤੇ ਫੇਸਬੁੱਕ ਉਤੇ ਪਾਉਦੀ ਰਹਿੰਦੀ ਹਾਂ।’’
ਕੌਰ
ਹਰਸ਼ ਦੇ ਸੁਪਰ ਹਿੱਟ ਹੋਏ ਗੀਤਾਂ ਵਿਚ, ‘ਕੈਪ ਬੁਆਏ’ (ਗੀਤਕਾਰ ਜੰਗ ਚਾਪੜਾ, ਡਾਇਰੈਕਟਰ ਅਵਤਾਰ ਧੀਮਾਨ),
‘ਸੋਹਣੀ ਜੱਟੀ’ (ਗੀਤਕਾਰ ਕੁਲਦੀਪ ਦੁੱਗਲ, ਡਾਇਰੈਕਟਰ
ਸੁਖਪਾਲ ਸਿੱਧੂ), ‘ਗੂੜੀਆਂ ਪ੍ਰੀਤਾਂ’ ਸਹਿਯੋਗੀ ਗਾਇਕ- ਰਣਜੀਤ ਮਣੀ (ਗੀਤਕਾਰ - ਕੁਲਵੰਤ
ਗਿੱਲ ਰਾਖੜੀ, ਪ੍ਰਡਿਊਸਰ - ਜਾਦੂ ਭੁੱਲਰ) ਆਦਿ ਵਰਣਨ ਯੋਗ ਹਨ। ਹਰਸ਼ ਦੇ ਗੀਤ, ‘ਸਰਦਾਰੀ’ ਤੇ ਗੁਰੂ
ਰਵਿਦਾਸ ਜੀ ਦਾ ਧਾਰਮਿਕ ਸ਼ਬਦ, ‘ਯਾਰ ਗਰੀਬਾਂ ਦਾ’ ਆਦਿ ਸਮੇਤ ਕਈ ਪ੍ਰੋਜੈਕਟ ਅੰਤਮ ਸਟੇਜ ’ਤੇ ਹਨ ਜਿਹੜੇ
ਕਿ ਬਹੁਤ ਜਲਦ ਹੀ ਰਿਲੀਜ ਹੋਣ ਵਾਲੇ ਹਨ।
ਇਕ
ਸਵਾਲ ਦਾ ਜੁਵਾਬ ਦਿੰਦਿਆਂ ਹਰਸ਼ ਨੇ ਕਿਹਾ, ‘‘ਮੇਰੇ ਮਨ-ਪਸੰਦ ਗਾਇਕ ਗੁਰਨਾਮ ਭੁੱਲਰ, ਰਣਜੀਤ ਮਣੀ,
ਬੱਬੂ ਮਾਨ ਤੇ ਮਾਸਟਰ ਸਲੀਮ ਜੀ ਹਨ। ਇਨਾਂ ਗਾਇਕਾਂ ਦੇ ਗੀਤ ਮੈਂ ਛੋਟੇ-ਮੋਟੇ ਪ੍ਰੋਗਰਾਮਾਂ ’ਤੇ ਅਕਸਰ
ਹੀ ਗਾਉਂਦੀ ਰਹਿੰਦੀ ਹਾਂ।’’ ਹਰਸ਼ ਦਾ ਕਹਿਣ ਹੈ ਕਿ ਪੁਰਾਣੇ ਵੱਡਮੁੱਲੇ ਪੰਜਾਬੀ ਵਿਰਸੇ ਨੂੰ ਤਵਿਆਂ,
ਟੇਪਾਂ ਰੀਲਾਂ ਤੇ ਸੀਡੀਆਂ ਦੇ ਰੂਪ ਵਿਚ ਸੰਭਾਲਦਿਆਂ ਹਿੱਕੜੀ ਨਾਲ ਲਾਈ ਬੈਠੇ ਬਲਜੀਤ ਟੰਡਨ (ਮਾਣਕਿਆਂ,
ਪੰਚਕੂਲਾ ਚੰਡੀਗੜ) ਜੀ ਤੇ ਗੀਤਕਾਰ ਜੋਗਿੰਦਰ ਸਿੰਘ ਸੰਧੂ ਜੀ ਦਾ ਗਾਇਕੀ ਖੇਤਰ ਵਿਚ ਅੱਗੇ ਵਧਣ ਲਈ
ਉਸਨੂੰ ਬਹੁਤ ਸਹਿਯੋਗ ਰਿਹਾ ਹੈ।
ਸਾਹਨੇਵਾਲ
ਵਿਖੇ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸਮਾਗਮ ਦੌਰਾਨ, ਭਾਰਤੀ ਕਲੋਨੀ ਕਾਰਾਬਾਰਾ ਲੁਧਿਆਣਾ ਵਿਖੇ
ਅਤੇ ਮਾਛੀਵਾੜਾ ਵਿਖੇ ਮਿਲੇ ਸਨਮਾਨਾਂ ਸਮੇਤ ਅਨਗਿਣਤ ਸਨਮਾਨ ਹਾਸਲ ਕਰ ਚੁੱਕੀ ਸੁਹਣੀ-ਸੁਨੱਖੀ ਤੇ ਖੂਬਸੂਰਤ
ਮੁਟਿਆਰ ਗਾਇਕਾ ਕੌਰ ਹਰਸ਼ ਤੋਂ ਗਾਇਕੀ-ਜਗਤ ਨੂੰ ਭਰਪੂਰ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ। ਰੱਬ ਕਰੇ
ਸੁਰੀਲੀ ਤੇ ਦਮਦਾਰ ਅਵਾਜ਼ ਦੀ ਇਹ ਮਲਿਕਾ ਆਪਣੇ ਮਾਰਗ ਉਤੇ ਡਟੀ ਸ਼ੁਹਰਤਾਂ ਖੱਟਦੀ ਪੰਜਾਬ, ਪੰਜਾਬੀ ਤੇ
ਪੰਜਾਬੀਅਤ ਦਾ ਨਾਂ ਪੂਰੇ ਵਿਸ਼ਵ ਵਿਚ ਰੁਸ਼ਨਾਉਂਦੀ ਰਵੇ।
ਪ੍ਰੀਤਮ ਲੁਧਿਆਣਵੀ, (ਚੰਡੀਗੜ)
9876428641
ਸੰਪਰਕ
: ਕੌਰ ਹਰਸ਼, 8437140212, 9646378192 .
No comments:
Post a Comment