Thursday, 13 January 2022
ਮੋਹਾਲੀ ਵਿਖੇ 60 ਪ੍ਰੀਵਾਰਾਂ ਨਾਲ ਮਨਾਈ ਲੋਹੜੀ- ਡਾਕਟਰ ਖੇੜਾ
ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਨੇ ਸਾਂਝੇ ਤੌਰ ਤੇ ਧੀਆਂ ਦੀ ਲੋਹੜੀ ਫੇਸ 11 ਵਿਖੇ ਰਮਨੀਤ ਐਸ ਮੁਖਰਜੀ ਚੇਅਰਪਰਸਨ ਐਂਟੀ ਕਰਾਇਮ ਸੈਲ ਇੰਡੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਟੀਮ ਦੇ ਸਹਿਯੋਗ ਨਾਲ ਲੱਗਭਗ 60 ਪ੍ਰੀਵਾਰਾਂ ਨੂੰ ਲੋਹੜੀ ਉਪਹਾਰ ਦੇ ਕੇ ਬੱਚਿਆਂ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਕੁਝ ਐਸੇ ਵਿਅਕਤੀ ਵੀ ਵਸਦੇ ਹਨ ਜ਼ੋ ਆਪਣੇ ਬੱਚਿਆਂ ਨੂੰ ਤਿੱਥ ਤਿਉਹਾਰ ਵੇਲੇ ਵੀ ਖੁਸ਼ ਨਹੀਂ ਕਰ ਸਕਦੇ ਉਨ੍ਹਾਂ ਗਰੀਬ ਲੋਕਾਂ ਤੋਂ ਵੋਟਾਂ ਲੈਣ ਲਈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸਬਜ਼ ਬਾਗ਼ ਦਿਖਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ। ਪ੍ਰੰਤੂ ਅਜਿਹੇ ਤਿਉਹਾਰਾਂ ਵੇਲੇ ਇਹ ਫਰੀ ਵੋਟਾਂ ਪਾਉਣ ਵਾਲੇ ਲੋਕ ਦਿਸਦੇ ਹੀ ਨਹੀਂ। ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੀਆਂ ਹਨ। ਹੋਰਨਾਂ ਤੋਂ ਇਲਾਵਾ ਐਡਵੋਕੇਟ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ, ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਪਰਮਪਾਲ ਸਿੰਘ ਅਡਵਾਈਜ਼ਰ ਐਂਟੀ ਕਰਾਇਮ ਸੈਲ ਜ਼ਿਲ੍ਹਾ ਮੋਹਾਲੀ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਅਮਨਦੀਪ ਸਿੰਘ ਉਪ ਚੇਅਰਮੈਨ ਮੋਹਾਲੀ ਅਤੇ ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
Subscribe to:
Post Comments (Atom)
No comments:
Post a Comment