Saturday, 22 January 2022

ਕਿਸਾਨ ਆਗੂ ਸੁਰਿੰਦਰਜੀਤ ਸਿੰਘ ਸੇਮਾ ਨਮਿਤ ਪਿੰਡ ਡਰੋਲੀ ਖੁਰਦ ਵਿੱਖੇ ਅੰਤਿਮ ਅਰਦਾਸ ਹੋਈ


ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਦਿੱਲੀ ਵਿਖੇ ਪੂਰਾ ਇੱਕ ਸਾਲ ਕਿਸਾਨੀ ਸਘੰਰਸ਼ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਅਤੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪਿੰਡ ਡਰੋਲੀ ਖੁਰਦ ਦੇ ਕਿਸਾਨ ਸੁਰਿੰਦਰਜੀਤ ਸਿੰਘ ਸੇਮਾ ਨਮਿਤ ਅੰਤਿਮ ਅਰਦਾਸ ਦੀ ਰਸਮ ਪਿੰਡ ਡਰੋਲੀ ਖੁਰਦ ਵਿਖੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ੍ਰੀ ਸਹਿਜਪਾਠ ਸਾਹਿਬ ਦੇ ਭੋਗ ਉਪਰੰਤ ਹੋਈ। ਇਸ ਮੌਕੇ ਰਾਗੀ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲੇ ਅਤੇ ਸਾਥੀਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਸੁਰਿੰਦਰਜੀਤ ਸਿੰਘ ਸੇਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਘੇ ਕਿਸਾਨ ਆਗੂ ਅਮਰਜੀਤ ਸਿੰਘ ਬੈਂਸ ਆਦਮਪੁਰ, ਬੀ.ਕੇ.ਯੂ ਦੇ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸੁਰਿੰਦਰਜੀਤ ਸਿੰਘ ਸੇਮਾ ਨੇ ਜਦੋਂ ਕਿਸਾਨ ਸਘੰਰਸ਼ ਸ਼ੁਰੂ ਹੋਇਆ ਉਸੇ ਦਿਨ ਤੋਂ ਲੈ ਕੇ ਸਘੰਰਸ਼ ਦੀ ਜਿੱਤ ਤੱਕ ਕਿਸਾਨ ਭਰਾਵਾਂ ਦਾ ਪੂਰਾ ਸਾਥ ਦਿਤਾ ਅਤੇ ਆਪਣੇ ਵਲੋਂ ਅਤੇ ਆਪਣੇ ਹਲਕੇ ਦੇ ਸਹਿਯੋਗੀਆਂ ਵਲੋਂ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਉਹ ਇੱਕ ਇਨਾਮਦਾਰ ਅਤੇ ਨਿੱਡਰ ਕਿਸਾਨ ਸਨ। ਜੋ ਕਿ ਹਮੇਸ਼ਾ ਕਿਸਾਨੀ ਯੋਧਿਆਂ ਦੀ ਗਿਣਤੀ ਵਿੱਚ ਕਿਸਾਨ ਭਰਾਵਾਂ ਦੇ ਮਨ੍ਹਾਂ ਵਿੱਚ ਵਸਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਸਮੂਹ ਕਿਸਾਨ ਭਾਈਚਾਰਾ ਸੁਰਿੰਦਰਜੀਤ ਸਿੰਘ ਸੇਮਾ ਦੇ ਪਰਿਵਾਰ ਨਾਲ ਜਿਥੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਉਥੇ ਹਰ ਵੇਲੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਡਰੋਲੀ ਖੁਰਦ ਵਿੱਖੇ ਅੰਤਿਮ ਅਰਦਾਸ ਦੀ ਰਸਮ ਵਿੱਚ ਹੋਰ ਵੱਖ ਵੱਖ ਬੁਲਾਰਿਆਂ ਨੇ ਵੀ ਸੁਰਿੰਦਰਜੀਤ ਸਿੰਘ ਸੇਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਅਰਦਾਸ ਦੀ ਰਸਮ ਦਾ ਸਮਾਗਮ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਸ. ਸੁਰਿੰਦਰਜੀਤ ਸਿੰਘ ਸੇਮਾ ਆਪਣੇ ਪਿਛੇ ਪਤਨੀ ਰਵਿੰਦਰ ਕੌਰ ਅਤੇ ਦੋ ਬੇਟੇ ਛੱਡ ਗਏ ਹਨ। ਇਸ ਮੌਕੇ ਮਨਜੀਤ ਸਿੰਘ ਡਰੋਲੀ, ਸੁਖਵਿੰਦਰ ਸਿੰਘ ਡਰੋਲੀ ਖੁਰਦ, ਸੁਰਿੰਦਰਜੀਤ ਸਿੰਘ ਬੱਬੀ ਸਾਬਕਾ ਸਰਪੰਚ ਮਨਸੂਰਪੁਰ ਵਡਾਲਾ, ਰਿੰਪਾ ਡਰੋਲੀ ਖੁਰਦ, ਹਰਮਨਦੀਪ ਸਿੰਘ, ਗੁਰਮੁੱਖ ਸਿੰਘ ਚੱਕੋਵਾਲ, ਰੋਮੀ ਮਿਨਹਾਸ ਅਤੇ ਹੋਰ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ। 


No comments:

Post a Comment