Thursday, 13 January 2022
ਲੋੜਵੰਦ ਲੋਕਾਂ ਨਾਲ ਰਲਮਿਲ ਕੇ ਲੋਹੜੀ ਮਨਾਈ- ਡਾਕਟਰ ਖੇੜਾ
ਫ਼ਤਹਿਗੜ੍ਹ ਸਾਹਿਬ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਕਦਮ ਚੁੱਕੇ ਗਏ। ਜਿਸ ਵਿਚ ਹਰਨੂਰ ਮਧੁਰ ਅਤੇ ਅੰਕਿਤਾ ਗੋਇਲ ਨੇ ਵਿਸ਼ੇਸ਼ ਤੌਰ ਤੇ ਇਨ੍ਹਾਂ ਲੋੜਵੰਦਾਂ ਲਈ ਇਹ ਠੋਸ ਉਪਰਾਲਾ ਕੀਤਾ । ਇਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਬਰਾਬਰਤਾ ਦੀ ਜ਼ਰੂਰਤ ਹੈ ਜ਼ੋ ਸਾਡੇ ਸਮਾਜ ਵਿਚ ਨਹੀਂ ਹੈ ਕਿਉਂਕਿ ਆਮ ਮਨੁੱਖਤਾਂ ਨੂੰ ਇੱਕ ਬਰਾਬਰ ਨਾ ਸਮਝਣ ਵਾਲੇ ਲੋਕ ਆਪਣੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਬਣਾਈ ਬੈਠੇ ਹਨ ਪ੍ਰੰਤੂ ਸਮਾਜ ਵਿਚ ਗ਼ਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵੱਲੋਂ ਇਨ੍ਹਾਂ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਆਪ ਨੂੰ ਭਾਗਾਂਵਾਲੇ ਸਮਝ ਰਹੇ ਹਾਂ ।ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪਰਮਪਾਲ ਸਿੰਘ ਅਡਵਾਈਜ਼ਰ ਐਂਟੀ ਕਰਾਇਮ ਸੈਲ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਐਡਵੋਕੇਟ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ ਅਤੇ ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ ਸਾਥੀਆ ਸਮੇਤ ਲੋਹੜੀ ਵੰਡਣ ਲਈ ਆਏ ਹੋਏ ਸਨ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ, ਹੁੰਦਾ ਹੈ ਸਾਡੇ ਗੁਰੂਆਂ ਪੀਰਾਂ ਦੀ ਸਿਖਿਆ ਅਨੁਸਾਰ ਥੋੜਾ ਬਹੁਤਾ ਦਾਨ ਪੁੰਨ ਲੋੜਵੰਦ ਲੋਕਾਂ ਲਈ ਕਰਨਾ ਹਰ ਇੰਨਸਾਨ ਦਾ ਇਖਲਾਕੀ ਫਰਜ਼ ਬਣਦਾ ਹੈ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ, ਹਰਚਰਨ ਸਿੰਘ, ਕਰਮਜੀਤ ਕੌਰ, ਕਿਸ਼ਾਂਵਲ ਗੁਪਤਾ ਅਤੇ ਬਲਜੀਤ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।
Subscribe to:
Post Comments (Atom)
No comments:
Post a Comment