ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 31 ਜਨਵਰੀ, 2022 : ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਵੱਲੋਂ 02 ਅਪ੍ਰੈਲ, 2021 ਤੋਂ ਈ-ਸਮਾਗਮ ਦੀ ਤੋਰੀ ਲੜੀ ਵਿਚ ਨਵੀਆਂ ਕੜੀਆਂ ਜੋੜਦਿਆਂ ਜਨਵਰੀ, 2022 ਵਿਚ ਪੰਜ ਨਵੇਕਲੇ ਅਤੇ ਸਮਾਜ ਲਈ ਰਾਹ ਦਸੇਰਾ ਬਣਨਯੋਗ ਸਮਾਗਮ ਕਰਵਾਏ ਗਏ। ਨਵੇਂ ਸਾਲ ਦੀ ਆਮਦ ਦੇ ਦੂਜੇ ਦਿਨ ਭਾਵ 02 ਜਨਵਰੀ, 22 ਨੂੰ ‘ਉਚੇਰੀ ਸਿੱਖਿਆ : ਦਸ਼ਾ ਤੇ ਦਿਸ਼ਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰ . ਡਾ. ਪਰਮਜੀਤ ਕੌਰ ਜੱਸਲ ਅਤੇ ਪ੍ਰਿੰ . ਡਾ. ਅਵਤਾਰ ਸਿੰਘ ਹੁਰਾਂ ਵਿਸ਼ਾ ਮਾਹਰ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਆਪਣੇ ਖੋਜੀ ਅਨੁਭਵ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਅਤੇ ਉਚੇਰੀ ਸਿੱਖਿਆ ਲਈ ਲੋੜੀਂਦੇ ਰਾਹਾਂ ’ਤੇ ਤੁਰਨ ਦਾ ਸੁਨੇਹਾ ਦਿੱਤਾ। ਇਸ ਮਗਰੋਂ ਗਿਆਰਾਂ ਜਨਵਰੀ, 22 ਨੂੰ ‘ਚੋਣਾਂ ਵਿੱਚ ਸਿਹਤ ਦਾ ਮੁੱਦਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ਾ ਮਾਹਿਰ ਵਜੋਂ ਡਾ. ਸ਼ਿਆਮ ਸੁੰਦਰ ਦੀਪਤੀ ਸ਼ਾਮਲ ਹੋਏ ਅਤੇ ਮੰਚ ਸੰਚਾਲਨ ਰਾਜੂ ਸੋਨੀ ਹੁਰਾਂ ਕੀਤਾ। 12 ਜਨਵਰੀ, 22 ਨੂੰ ‘ਕਾਵਿ-ਰਿਸ਼ਮਾਂ’ ਸਿਰਲੇਖ ਅਧੀਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਡਾ. ਗੋਪਾਲ ਸਿੰਘ ਬੁੱਟਰ, ਹਰਮੀਤ ਵਿਦਿਆਰਥੀ, ਕੁਲਵੰਤ ਸੈਦੋਕੇ, ਅਮਰਜੀਤ ਸਿੰਘ ਅਮਨੀਤ, ਪ੍ਰੀਤ ਲੱਧੜ ਅਤੇ ਪ੍ਰੋ. ਜਸਵੀਰ ਸਿੰਘ ਸ਼ਾਇਰ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਉਪਰੰਤ ਅਗਲੇ ਹੀ ਦਿਨ 13 ਜਨਵਰੀ ਨੂੰ ‘ਚੋਣਾਂ ਵਿੱਚ ਸਿੱਖਿਆ ਦਾ ਮੁੱਦਾ’ ਵਿਸ਼ੇ ’ਤੇ ਅਹਿਮ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਰਨੈਲ ਫਿਲੌਰ ਹੁਰਾਂ ਵਿਸ਼ਾ ਮਾਹਿਰ ਵਜੋਂ ਅਤੇ ਰਾਜੂ ਸੋਨੀ ਹੁਰਾਂ ਮੰਚ ਸੰਚਾਲਕ ਵਜੋਂ ਭੂਮਿਕਾ ਨਿਭਾਈ।
ਜਨਵਰੀ, 22 ਦਾ ਪੰਜਵਾਂ ਪ੍ਰੋਗਰਾਮ ਸਤਾਰਾਂ ਤਰੀਕ ਨੂੰ
‘ਮਾਨਸਿਕ ਰੋਗ ਅਤੇ ਇਲਾਜ’ ਵਿਸ਼ੇ ’ਤੇ ਕਰਵਾਇਆ ਗਿਆ। ਜਿਸ ਵਿੱਚ ਐੱਮ. ਡੀ. ਡਾ. ਅਮਨ ਸੂਦ (ਮਨੋਵਿਗਿਆਨਕ
ਮਾਹਰ) ਹੁਰਾਂ ਮਾਹਰ ਵਜੋਂ ਸ਼ਿਰਕਤ ਕੀਤੀ ਅਤੇ ਮੰਚ ਸੰਚਾਲਨ ਰਾਜੂ ਸੋਨੀ ਹੁਰਾਂ ਹੀ ਕੀਤਾ। ਲਫ਼ਜ਼ਾਂ ਦੀ
ਦੁਨੀਆ ਸਾਹਿਤ ਸਭਾ, ਨਕੋਦਰ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹਰ ਹਾਲ ਆਮ ਲੋਕਾਂ ਲਈ ਪ੍ਰੋਗਰਾਮ ਉਲੀਕਦੇ
ਹਾਂ। ਉਨਾਂ ਦੇ ਮਨ ਦੇ ਸੰਤੁਲਨ, ਸੁਹਜ ਲਈ ਸਾਹਿਤਕਤਾ ਅਤੇ ਰੁਜ਼ਗਾਰ ਲਈ ਹੀ ਸੰਜੀਦਾ ਯਤਨ ਕਰਦੇ ਹਾਂ।
ਇਹ ਸਾਰੇ ਪ੍ਰੋਗਰਾਮ ਐੱਲ. ਡੀ. ਡੀ. ਟੀ. ਵੀ. ’ਤੇ ਲਾਈਵ ਟੈਲੀਕਾਸਟ ਕੀਤੇ ਗਏ।
No comments:
Post a Comment