Thursday, 19 August 2021

ਨੇਕ ਦਿਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ, ਉਸਤਾਦ ਪੀ.ਸੀ ਰਾਓੁਤ ਰਾਜਪੂਤ


ਭੋਗਪੁਰ 17 ਅਗਸਤ (ਹਰਨਾਮ ਸਿੰਘ ਖਾਲਸਾ)-
ਤੇਜ ਰਫ਼ਤਾਰ ਜਿੰਦਗੀ ਵਿੱਚ ਹਰ ਇਨਸਾਨ ਆਪਣੀ ਹੀ ਜਿੰਦਗੀ ਜਿਉਂਦਾ ਹੈ ਅਤੇ ਸਾਰੀ ਉਮਰ ਆਪਣੇ ਅਤੇ ਆਪਣੇ ਪਰਿਵਾਰ ਨੂੰ ਸਪਰਪਿਤ ਹੋ ਜਾਂਦਾ ਹੈ। ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣਿਆਂ ਦੇ ਨਾਲ ਨਾਲ ਸਮਾਜ ਭਲਾਈ ਲਈ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਇਹੋ ਜਿਹਾ ਹੀ ਇੱਕ ਨੇਕਦਿੱਲ ਇਨਸਾਨ ਹੈ ਜੋ ਕੇ ਪੱਤਰਕਾਰੀ ਦੇ ਖੇਤਰ ਵਿੱਚ  ਅਤੇ ਸੰਗੀਤ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਭੋਗਪੁਰ ਵਿਖੇ ਰਹਿਣ ਵਾਲੇ ਉਸਤਾਦ ਪੀ.ਸੀ ਰਾਉਤ ਰਾਜਪੂਤ ਜੀ ਦੀ। ਜਿਨ੍ਹਾ ਦਾ ਜਨਮ 15 ਜੁਲਾਈ 1978 ਨੂੰ ਮਾਤਾ ਰੰਗਾ ਲਤਾ ਅਤੇ ਪਿਤਾ ਬਨਮਾਲੀ ਰਾਉਤ ਦੇ ਘਰ ਪਿੰਡ ਕੋਚਲਾ ਬਲਾਕ ਆਲੀ ਜ਼ਿਲ੍ਹਾ ਕੇਦਰਾਪੁਰ (ਉਡੀਸਾ) ਵਿਖੇ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਉਨ੍ਹਾ ਨੇ ਬਚਪਨ ਵਿੱਚ ਹੀ ਸਕੂਲੀ ਪੜ੍ਹਾਈ ਦੇ ਨਾਲ ਸੰਗੀਤ ਸਿੱਖਣ ਦਾ ਸ਼ੌਕ ਵੀ ਪਾ ਲਿਆ ਸੀ। ਪੀ.ਸੀ ਰਾਊਤ ਨੇ ਇਲਾਕੇ ਦੇ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਦੀ ਵਿੱਦਿਆ ਦੇਣ ਲਈ ਭੋਗਪੁਰ (ਜਲੰਧਰ) ਵਿੱਚ ਸੁਰ-ਸਰਗਮ ਸੰਗੀਤ ਵਿਦਿਆਲਿਆ ਖੋਲਿਆ ਜਿੱਥੇ ਅਨੇਕਾਂ ਸੰਗੀਤ ਪ੍ਰੇਮੀ ਸੰਗੀਤ ਦੀ ਵਿੱਦਿਆ ਲੈ ਚੁੱਕੇ ਹਨ ਅਤੇ ਲੈ ਰਹੇ ਹਨ। ਪੀ.ਸੀ ਰਾਊਤ ਦਾ ਵਿਆਹ ਸੂਫ਼ੀ ਗਾਇਕ ਦੇਵ ਦਿਲਦਾਰ ਦੀ ਬੇਟੀ ਸੁਮਨ ਲਤਾ ਨਾਲ ਹੋਇਆ ਜੋ ਕਿ ਇੱਕ ਸਕੂਲ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।  ਸ਼੍ਰਈ ਰਾਉਤ ਜੀ ਜਿਥੇ ਸੁਰ ਸਰਗਮ ਸੰਗੀਤ ਵਿਦਿਆਲਿਆ ਭੋਗਪੁਰ ਨੂੰ ਸਫ਼ਲਤਾ ਨਾਲ ਚਲਾ ਰਹੇ ਹਨ ਉੱਥੇ ਉਹ ਸੇਂਟ ਸੋਲਜਰ ਗਰੁੱਪ ਦੇ ਸਾਰੇ ਹੀ ਕਾਲਜਾਂ ਅਤੇ ਸਕੂਲਾਂ ਦੇ ਸੰਗੀਤ ਡਾਇਰੈਕਟਰ ਵੀ ਹਨ। ਉਨ੍ਹਾਂ ਦੇ ਦੋ ਬੇਟੇ ਹਨ ਇੱਕ ਬੇਟਾ ਹਾਰਦਿਕ ਰਾਊਤ ਰਾਜਪੂਤ ਵੀ ਸੰਗੀਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪੀ.ਸੀ ਰਾਊਤ ਕਈ ਵਾਰ ਦੂਰਦਰਸ਼ਨ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਨਾਲ ਕੁਝ ਸੰਗੀਤ ਪ੍ਰੋਗਰਾਮਾਂ ’ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਸੰਗੀਤ ਨੂੰ ਪਿਆਰ ਕਰਨ ਵਾਲਾ ਅਤੇ ਯਾਰਾਂ ਦਾ ਯਾਰ ਪੀ.ਸੀ ਰਾਊਤ ਰਾਜਪੂਤ ਸਮਾਜ ਦੇ ਚੰਗੇ ਕੰਮਾਂ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਵੇਲੇ ਲੱਗਭਗ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪ੍ਰੇਸ਼ਾਨ ਹੈ ਕੰਮ ਕਾਰ ਤੋਂ ਬਹੁਤ ਸਾਰੇ ਲੋਕ ਵਿਹਲੇ ਬੈਠੇ ਹਨ। ਪਰ ਇਸ ਦੁੱਖ ਦੀ ਘੜੀ ਵਿੱਚ ਬਹੁਤ ਸਾਰੇ ਗਰੀਬਾਂ ਅਤੇ ਸੰਗੀਤ ਨਾਲ ਸਬੰਧਤ ਲੋਕਾਂ ਸ਼੍ਰੀ ਰਾਉਤ ਵਲੋਂ ਕਈ ਵਾਰ ਮੱਦਦ ਕੀਤੀ ਗਈ ਹੈ ਅਦਾਰਾ ਖ਼ਬਰਸਾਰ ਪੰਜਾਬ ਦੁਆ ਕਰਦਾ ਹੈ ਕਿ ਪੀ. ਸੀ ਰਾਊਤ ਰਾਜਪੂਤ ਅਤੇ ਉਨ੍ਹਾਂ ਦਾ ਸਮੂਹ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।  

No comments:

Post a Comment