Tuesday, 24 August 2021

ਐਂਟੀ ਕਰਾਈਮ, ਐਂਟੀ ਕੁਰੱਪਸ਼ਨ 1 ਸਤੰਬਰ ਨੂੰ ਪਤਵੰਤੇ ਸੱਜਣਾਂ ਅਤੇ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕਰੇਗੀ- ਸੁਰਿੰਦਰ ਸਿੰਘ ਕੈਰੋਂ


ਜਲੰਧਰ (ਖ਼ਬਰਸਾਰ ਪੰਜਾਬ)- 
ਐਂਟੀ ਕਰਾਈਮ ਐਂਟੀ ਕੁਰੱਪਸ਼ਨ ਰਜ਼ਿ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਨਿਗਰਾਨੀ ਹੇਠ ਲੰਮਾਂ ਪਿੰਡ ਵਿਖੇ ਹੋਈ। ਇਸ ਮੌਕੇ ਪ੍ਰਧਾਨ ਸ. ਕੈਰੋਂ ਨੇ ਕਿਹਾ ਇਸ ਸੁਸਾਇਟੀ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਰੀਬ ਇੱਕ ਸਾਲ ਬੀਤ ਚੁੱਕਾ ਹੈ। ਜਿਸ ਦੌਰਾਨ ਲੋਕਾਂ ਦੀ ਸੇਵਾ ਹਿੱਤ ਚੰਗੀਆਂ ਸੇਵਾਵਾਂ ਦੇਣ ਵਾਲੇ ਪਤਵੰਤੇ ਸੱਜਣਾਂ ਅਤੇ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਜਲੰਧਰ ਵਿੱਖੇ 1 ਸਤੰਬਰ ਨੂੰ ਲਾਇਨਜ਼ ਕਲੱਬ ਜਲੰਧਰ ਵਿਖੇ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਦੋਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਸੁਸਾਇਟੀ ਨੇ ਹਮੇਸ਼ਾਂ ਗਰੀਬ ਅਤੇ ਲੋ੍ਹੜਵੰਦ ਲੋਕਾਂ ਦੀ ਅੱਗੇ ਹੋ ਮੱਦਦ ਕੀਤੀ ਹੈ ਅਤੇ ਕਰਦੀ ਰਹੇਗੀ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ, ਉਪ ਪ੍ਰਧਾਨ ਲਲਿਤ ਲਵਲੀ, ਜਰਨਲ ਸੈਕਟਰੀ ਲਖਵਿੰਦਰ ਸਿੰਘ, ਸਟੇਜ ਸਕੱਤਰ ਕੁਲਜੀਤ ਸਿੰਘ ਚਾਵਲਾ, ਸੈਕਟਰੀ ਯਸ਼ਪਾਲ ਸਫ਼ਰੀ, ਰਾਮ ਕੁਮਾਰ ਘਈ ਦਿਹਾਤੀ ਪ੍ਰਧਾਨ, ਮਹਿੰਦਰਪਾਲ ਪ੍ਰਧਾਨ ਕਰਤਾਰਪੁਰ, ਦਲਜੀਤ ਅਰੌੜਾ, ਹਰਵਿੰਦਰ ਸਿੰਘ ਚਟਕਾਰਾ, ਨਿਤਿਨਪਾਲ, ਸਵਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ, ਬਲਰਾਜ ਕੁਮਾਰ, ਵਿਨੋਧ ਕੁਮਾਰ, ਰਾਜ ਕੁਮਾਰ ਰਾਜੂ, ਮੋਹਨ ਲਾਲ, ਗੁਰਸ਼ਰਨ ਸਿੰਘ, ਹਰਦੇਵ ਸਿੰਘ, ਲਵ ਸ਼ਰਮਾਂ ਅਤੇ ਹੋਰ ਹਾਜ਼ਰ ਸਨ।

No comments:

Post a Comment