Wednesday, 25 August 2021

ਸਵਰਗੀ ਸੁਖਵਿੰਦਰ ਮਾਨ ਉਰਫ਼ ਗਾਇਕ ਸੁੱਖਾ ਦਿੱਲੀ ਵਾਲਾ ਦਾ ਆਖਰੀ ਟਰੈਕ “ ਦ ਗ੍ਰੇਟ ਰੈਸਲਰ ਗਾਮਾ "


ਸਵਰਗੀ ਗਾਇਕ ਸੁੱਖਾ ਦਿੱਲੀ ਵਾਲਾ ਦਾ ਜਨਮ ਪਿੰਡ ਸੁਲਤਾਨੀ ਜਿਲਾ ਗੁਰਦਾਸਪੁਰ ਵਿਖੇ ਪਿਤਾ ਸ. ਚਰਨ ਸਿੰਘ ਮਾਤਾ ਚੰਨਣ ਕੌਰ ਦੇ ਘਰ ਜਨਮ ਹੋਇਆ। ਸੁੱਖੇ ਨੇ ਮੁੱਢਲੀ ਸਿੱਖਿਆ ਪਿੰਡ ਅਤੇ ਉੱਚ ਵਿੱਦਿਆ ਗੁਰਦਾਸਪੁਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਤੋ ਇਲਾਵਾ ਓਸ ਨੂੰ ਗਾਇਕੀ ਤੇ ਖੇਡਾਂ ਦਾ ਵੀ ਬਹੁਤ ਸ਼ੌਂਕ ਸੀ ਸੁੱਖਾ ਦਿੱਲੀ ਵਾਲਾ ਇਕ ਬਹੁਤ ਅੱਛਾ ਅਥਲੀਟ ਸੀ ਉਹ ਪੰਦਰਾਂ ਸੌ ਮੀਟਰ ਤੱਕ ਦੌੜ ਲੈਂਦਾ ਸੀ। ਗਾਇਕੀ ਦੇ ਸ਼ੋਂਕ ਨਾਲ ਓਹ ਇਕ ਦਿਨ ਆਪਣਾ ਵਾਜਾ ਲੈ ਕੇ ਘਰ ਦੱਸਿਆ ਬਗੈਰ ਦਿੱਲੀ ਚਲਾ ਗਿਆ ਅਤੇ  ਦਿੱਲੀ ਵਿਚ ਗਦਰਮ ਮਹਾਂਵਿਦਿਆਲਿਆ ਵਿੱਚ ਸੰਗੀਤ ਸਿੱਖਦਾ ਰਿਹਾ ਅਤੇ ਉਸਨੇ ਸੰਗੀਤ ਵਿਦਿਆਲੇ ਤੋਂ ਸੰਗੀਤ ਦੀ ਪੀ.ਐਚ.ਡੀ ਕੀਤੀ। ਫਿਰ ਇੱਕ ਦਿਨ ਸੁੱਖਾ ਦਿੱਲੀ ਵਾਲੇ ਦੀ ਇੱਕ ਪ੍ਰੋਗਰਾਮ ਦੌਰਾਨ ਯੂਨੀਵਰਸਲ ਮਿਊਜ਼ਿਕ ਕੰਪਨੀ ਦੇ ਮਾਲਕ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਨੇ ਸੁੱਖਾ ਦਿੱਲੀ ਵਾਲੇ ਨੂੰ ਆਪਣੀ ਕੰਪਨੀ ਵਿਚ  ਗਾਣਾ ਗਾਉਣ ਦਾ ਮੌਕਾ ਦਿੱਤਾ ਸੁੱਖੇ ਦਾ ਪਹਿਲੀ ਐਲਬਮ ਲੜਕੇ ਦਿਲ ਮੰਗਦੇ ਸੀ, ਜਿਸ ਦਾ ਸੰਗੀਤ ਪੌਪ ਸਿੰਗਰ ਮੀਕਾ ਵੱਲੋ ਅਤੇ ਲੇਖਕ ਰਾਣਾ ਵਾਲਾ ਦੀ ਐਲਬਮ ਪੂਰੇ ਵਿਸ਼ਵ ਵਿੱਚ ਹਿਟ ਹੋ ਗਈ ਅਤੇ ਦੂਜੀ ਐਲਬਮ ਜੱਟਾ ਨੇ ਪੀਣੀ ਦਾਰੂ ਮੈਕਸ ਕੰਪਨੀ ਤੋ ਰਿਲੀਜ਼ ਹੋਈ। ਇਸ ਗਾਣੇ ਦੇ ਵੀਡੀਓ ਵਿਚ ਬਾਲੀਵੁੱਡ ਐਕਟਰ ਨਾਨਾ ਪਾਟੇਕਰ ਨੇ ਅਦਾਕਾਰੀ ਕੀਤੀ ਹਿੱਟ ਹੋ ਗਈ। ਫਿਰ ਐਲਬਮ ਜੁੱਤੀ ਝਾੜ ਕੇ ਚੜੀ ਮੁਟਿਆਰੇ ਗੱਡੀ ਹੈ ਸ਼ੌਕੀਨ ਜੱਟ ਦੀ ਜਿਸ ਦਾ ਸੰਗੀਤ ਪੌਪ ਸਿੰਗਰ ਮੀਕਾ ਸਿੰਘ ਨੇ ਤਿਆਰ ਕੀਤਾ ਸੀ।

ਇਹ ਐਲਬਮ ਐਚ.ਐਮ.ਵੀ ਤੋਂ ਰਲੀਜ਼ ਹੋਈ ਸੀ ਜੋ ਕਿ ਬਹੁਤ ਹੀ ਸੁਪਰਹਿੱਟ ਗਈ ਸੀ ਫਿਰ ਸੁੱਖੇ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਟਿਕ-ਟਿਕ-ਟਿਕ 2001 ਪ੍ਰੋਗਰਾਮ ਵਿੱਚ ਗੀਤ ਮਿੱਤਰਾਂ ਨੇ ਠੇਕਾ ਲੈ ਲਿਆ ਤੇਰੀ ਕਾਲਜ ਦੀ ਕੰਟੀਨ ਦਾ ਉਸ ਸਾਲ ਦਾ ਸੁਪਰਹਿਟ ਗੀਤ ਸੀ ਇਹ ਗੀਤ ਟੀ-ਸੀਰੀਜ਼ ਕੰਪਨੀ ਵੱਲੋਂ ਰਿਲੀਜ ਕੀਤਾ ਗਿਆ। ਫਿਰ ਸੁੱਖੇ ਨੇ ਭਾਰਤ ਤੋ ਇਲਾਵਾ ਬਾਹਰਲੇ ਦੇਸ਼ਾਂ ਵਿੱਚ ਬਹੁਤ ਸ਼ੋ ਕੀਤੇ ਫਿਰ ਓਸ ਦੀ ਮੁਲਾਕਾਤ ਇੰਟਰਨੈਸਨਲ ਰੈਸਲਰ ਗਰੇਟ ਖਲੀ ਨਾਲ ਹੋਈ ਅਤੇ ਗ੍ਰੇਟ ਖਲੀ, ਰਾਖੀ ਸਾਵੰਤ, ਨਾਲ ਕਾਫੀ ਪ੍ਰੋਗਰਾਮ ਕੀਤੇ ਫਿਰ ਨਵੇ ਟਰੈਕ ਬੁੱਲਟ, ਸੈਲਫੀ ਕੁਵੀਨ, ਹਵਾ ਵਿਚ ਉਡਦਾ ਜਾਵੇ ਬਾਜ਼ ਮੇਰੇ ਗੋਬਿੰਦਾ, ਸੰਗਤਾਂ ਨੇ ਛਬੀਲ ਲਾਈਆਂ, ਸ਼ਹਿਰ ਤੇਰੇ ਦੀਆਂ ਗਲੀਆਂ, ਦਿਲ, ਖੜੀ ਹੋ ਕੇ ਇਹਨਾਂ ਪ੍ਰੋਜੈਕਟਾਂ ਨੂੰ ਟੀ-ਸੀਰੀਜ਼ ਕੰਪਨੀ ਵਲੋ ਰਿਲੀਜ ਕੀਤਾ ਗਿਆ। ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਦੀਆ ਭੇਟਾ ਰਿਲੀਜ ਹੋਈਆ। ਸੁੱਖਾ ਦਿੱਲੀ ਵਾਲੇ ਦਾ ਬਹੁਤ ਵੱਡਾ ਮਕਾਮ ਬਣ ਗਿਆ ਪਰ ਪਰਮਾਤਮਾ ਨੂੰ ਕੁੱਝ ਹੋਰ ਮੰਜੂੂਰ ਸੀ। ਸੁੱਖਾ ਦੇ ਆਉਣ ਵਾਲੇ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਪਰ ਉਹ ਸਾਡੇ ਵਿੱਚ ਵਿਛੋੜਾ ਪਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਫਿਰ ਇਸ ਗੀਤ ਨੂੰ ਇੰਟਰਨੈਸ਼ਨਲ ਰੈਸਲਰ ਗਰੇਟ ਖਲੀ, ਬਿੱਟੂ ਮਾਨ ਫ਼ਿਲਮਜ਼ ਨੇ ਪੂਰਾ ਕੀਤਾ ਇਹ ਗੀਤ ਗਰੇਟ ਰੈਸਲਰ ਗਾਮਾ ਸਿੰਘ ਦੇ ਉਪਰ ਗਾਇਆ ਹੈ ਇਸ ਦਾ ਸੰਗੀਤ ਬੰਟੀ ਸਹੋਤਾ, ਲੇਖਕ ਰਾਣਾ ਵੇਂਡਲ  ਵਾਲਾ, ਵੀਡੀਓ ਬਿੱਟੂ ਮਾਨ ਫ਼ਿਲਮਜ਼ ਅਤੇ ਇਸ ਪ੍ਰੋਜੈਕਟ ਨੂੰ ਐਸ.ਐਮ.ਆਰ ਇੰਟਰਟੇਨਮੈਂਟ ਕੰਪਨੀ ਰਿਲੀਜ ਕਰ ਰਹੀ ਹੈ ਇਸ ਦੇ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ, ਪ੍ਰੋਡਿਊਸਰ ਰੁਪਿੰਦਰ ਕਲੋਤਰਾ ਅਤੇ ਪ੍ਰੋਜੈਕਟ ਪੱਪੂ ਜੋਗਰ ਦਾ ਹੈਂ ਇਸ ਦਾ ਫਿਲਮਾਂਕਣ ਦੁਸਾਂਝ ਕਲਾਂ ਕੀਤਾ ਗਿਆ। ਗਾਇਕ ਸੁੱਖੇ ਦਿੱਲੀ ਦਾ ਆਖਰੀ ਟਰੈਕ ਨੂੰ ਸੁੱਖੇ ਦੇ ਦੋਸਤ ਸ਼ਰਧਾਂਜਲੀ ਤੌਰ ਤੇ ਅਤੇ ਇੰਟਰਨੈਸਨਲ ਰੈਸਲਰ ਗਰੇਟ ਖਲੀ, ਅਵਤਾਰ ਹੈਨਰੀ, ਬੇਦੀ ਸਾਹਿਬ, ਭਰਾ ਬਿੱਟੂ ਮਾਨ ਫ਼ਿਲਮਜ਼, ਪੌਪ ਸਿੰਗਰ ਮੀਕਾ ਸਿੰਘ, ਰਾਖੀ ਸਾਵੰਤ, ਪੱਪੂ ਜੋਗਰ, ਜਿੰਦ ਗਿੱਲ ਯੂ ਐੱਸ ਏ, ਰਾਹੁਲ ਨਿੱਜਰ, ਵਰੁਣ ਸ਼ਰਮਾ ਯੂ.ਕੇ ,ਪਲਵਿੰਦਰ ਸਿੰਘ ਦੁਸਾਂਝ, ਮਨੋਹਰ ਧਾਰੀਵਾਲ, ਟੀ-ਸੀਰੀਜ਼ ਵੱਲੋ ਸ਼੍ਰੀ ਦਰਸ਼ਨ ਕੁਮਾਰ, ਡੋਨ ਸਿਨੇਮਾ ਮਹਮੂਦ ਅਲੀ ਮੁੰਬਈ, ਡਾਇਰੈਕਟਰ ਸਾਗਰ ਸ਼ਰਮਾ, ਰਾਣਾ ਵੇਂਡਲ ਵਾਲਾ, ਬਿੱਟੂ ਮਾਨ ਫ਼ਿਲਮਜ਼ ਭਰਾ ਸੁੱਖਾ ਦਿੱਲੀ ਵਾਲਾ ਬਹੁਤ ਜਲਦੀ ਰਿਲੀਜ ਕਰ ਰਹੇ ਹਨ। ਗਾਇਕ ਸੁੱਖਾ ਦਿੱਲੀ ਵਾਲਾ ਨੂੰ ਇਸ ਪ੍ਰੋਜੈਕਟ ਨਾਲ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

                             ਪੇਸ਼ਕਸ਼ ਮਨੋਹਰ ਧਾਰੀਵਾਲ- 9872925951

No comments:

Post a Comment