Tuesday, 31 August 2021

ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਪੰਜਾਬ ਪੁੱਜਣ ਤੇ ਨਿੱਘਾ ਸਵਾਗਤ ਕੀਤਾ


ਜਲੰਧਰ (ਖ਼ਬਰਸਾਰ ਪੰਜਾਬ)- ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਅਲਖ ਜਗਾਓ ਰੈਲੀ ਵਿੱਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁੱਜੇ ਰਾਸ਼ਟਰੀ ਕੋਆਰਡੀਨੇਟਰ  ਆਕਾਸ਼ ਆਨੰਦ, ਆਨੰਦ ਰਾਓ ਅਤੇ ਰਾਜ ਸਭਾ ਮੈਂਬਰ ਸ਼੍ਰੀ ਰਾਮ ਜੀ ਗੌਤਮ ਇੰਚਾਰਜ ਪੰਜਾਬ ਦਾ ਪੰਜਾਬ ਪੁੱਜਣ ਤੇ  ਸ਼੍ਰੀ ਰਣਧੀਰ ਸਿੰਘ ਬੇਨੀਵਾਲ ਇੰਚਾਰਜ ਪੰਜਾਬ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਮੌਜੂਦਗੀ ਵਿਚ ਬਸਪਾ ਸਾਬਕਾ ਸੂਬਾ ਸਕੱਤਰ ਰਾਜੇਸ਼ ਕੁਮਾਰ (ਸਾਬਕਾ ਬੀ.ਬੀ.ਐਫ ਕਨਵੀਨਰ ਪੰਜਾਬ) ਅਤੇ ਸਮੂਹ ਬੀ.ਬੀ.ਐਫ ਟੀਮ ਦੇ ਸਾਬਕਾ ਅਹੁੱਦੇਦਾਰਾਂ ਵਲੋਂ ਇਕ ਨਿੱਜੀ ਹੋਟਲ ਵਿੱਚ ਸਵਾਗਤ ਨਿੱਘਾ ਕੀਤਾ ਗਿਆ ਅਤੇ ਵਿਸ਼ੇਸ਼ ਮੁਲਾਕਾਤ ਦੋਰਾਨ ਰਾਜੇਸ਼ ਕੁਮਾਰ ਅਤੇ ਹੋਰ ਮੈਂਬਰਾਂ ਵਲੋਂ ਸ਼੍ਰੀ ਅਕਾਸ਼ ਅਨੰਦ ਨਾਲ ਪੰਜਾਬ ਵਿੱਚ ਗਠਜੋੜ ਤੋਂ ਬਾਅਦ ਬਸਪਾ ਦੇ ਮਸਲਿਆਂ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਸ਼੍ਰੀ ਅਨੰਦ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਮਜ਼ਬੂਤ ਸੀਟਾਂ ਹੀ ਬਸਪਾ ਦੇ ਹਿੱਸੇ ਆਉਣਗੀਆਂ। ਉਨ੍ਹਾਂ ਸਮੂਹ ਬਸਪਾ ਦੇ ਸਿਪਾਹੀਆਂ ਨੂੰ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇੱਕ ਕਰਨ ਪ੍ਰੇਰਿਤ ਕੀਤਾ। ਇਸ ਮੌਕੇ ਲਲਿਤ ਕੁਮਾਰ ਸਾਬਕਾ ਪ੍ਰਧਾਨ ਆਦਮਪੁਰ, ਨਰੇਸ਼ ਕੁਮਾਰ, ਰਵਿੰਦਰ ਬੱਧਣ, ਰਾਜ ਜਨਾਗਲ, ਰਿੰਕੂ ਮੋਗਾ, ਗੁਰਮੇਲ ਦਾਸ ਗੋਲਡੀ, ਲਾਲੀ ਲਾਂਬੜਾ ਅਤੇ ਹੋਰ ਸਾਬਕਾ ਬੀ.ਬੀ.ਐਫ ਕਨਵੀਨਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

No comments:

Post a Comment