Sunday, 29 August 2021

ਫਿਟਨੈੱਸ ਮੰਤਰਾ ਹੈਲਥ ਕੇਅਰ ਵੱਲੋਂ ਮੈਡੀਕਲ ਕੈਂਪ ਲਗਾਇਆ

80 ਮਰੀਜ਼ਾਂ ਦੀ ਕੀਤੀ ਮੈਡੀਕਲ ਜਾਂਚ    ਜਲੰਧਰ (ਖ਼ਬਰਸਾਰ ਪੰਜਾਬ)- ਰਾਮਾਮੰਡੀ ਦੇ ਬੇਅੰਤ ਨਗਰ ਦੇ  ਗੁਰਦੁਆਰਾ ਸਿੰਘ ਸਭਾ ਵਿਖੇ ਫਿਟਨੈੱਸ ਮੰਤਰਾ ਹਰਬਲ ਨੈਚੁਰਲ ਕੇਅਰ ਸੈਂਟਰ ਵੱਲੋਂ ਡਾ. ਗਗਨਦੀਪ ਸਿੰਘ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 80 ਦੇ ਕਰੀਬ ਮਰੀਜ਼ਾਂ ਦੀ ਅੱਖਾਂ, ਹੱਡੀਆਂ ਦੀ ਜਾਂਚ ਅਤੇ ਹੋਰ ਮੈਡੀਕਲ ਚੈੱਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ। ਡਾ. ਗਗਨਦੀਪ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਦੌਰਾਨ 80 ਮਰੀਜ਼ਾਂ ਨੂੰ ਅੱਖਾਂ ਦੀ ਤੰਦਰੁਸਤੀ ਵਾਸਤੇ ਆਈ ਡਰੋਪ ਵੀ ਫ੍ਰੀ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਦਲਜੀਤ ਸਿੰਘ ਗੁਰਦੁਆਰਾ ਸਿੰਘ ਸਭਾ ਸੇਵਾਦਾਰ ਰਣਜੀਤ ਸਿੰਘ ਅਤੇ ਹੋਰ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।  

No comments:

Post a Comment