Tuesday, 31 August 2021

ਜੰਡੂ ਸਿੰਘਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸੰਗਤਾਂ ਦੀਆਂ ਲੱਗੀਆਂ ਰੌਣਕਾਂ


ਜਲੰਧਰ (ਖ਼ਬਰਸਾਰ ਪੰਜਾਬ)- 
ਜੰਡੂ ਸਿੰਘਾ ਵਿਖੇ ਮੌਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਬਹੁਤ ਪਿਆਰ ਸਤਿਕਾਰ ਨਾਲ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਈ ਗਈ। ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਖਣ ਮਿਸਰੀ ਦਾ ਇਸ਼ਨਾਨ ਕਰਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਗਈ ਅਤੇ ਚਰਨਾਂ ਅਮਿ੍ਰਤ ਸਮੂਹ ਸੰਗਤਾਂ ਨੂੰ ਵੰਡਿਆ ਗਿਆ। ਇਸ ਮੌਕੇ ਮਹੰਤ ਪਵਨ ਕੁਮਾਰ ਨੇ ਦਸਿਆ ਇਹ ਸਮਾਗਮ ਰਾਤ ਕਰੀਬ 12 ਵਜੇ ਤੱਕ ਚਲਿਆ। ਜਿਸ ਦੋਰਾਨ ਪਿੰਡ ਦੀਆਂ ਸਮੂਹ ਮਹਿਲਾਵਾਂ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਨਗਾਨ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਵੀ ਝੁਲਾਇਆ ਗਿਆ। ਇਸ ਮੌਕੇ ਵੀਨਾ ਜੋਸ਼ੀ, ਚੰਪਾ ਜੋਸ਼ੀ, ਸੀਮਾ ਜੋਸ਼ੀ, ਅਮਰਜੀਤ ਅੰਬੋ, ਸੁਦੇਸ਼ ਕੁਮਾਰੀ, ਸੀਮਾ ਸ਼ਰਮਾਂ, ਰੈਨੂੰ ਜ਼ੋਸੀ, ਅਨਾਮਿਕਾ ਸ਼ਰਮਾਂ, ਨੀਲਮ, ਪੂਜਾ ਦੇਵੀ, ਦਲੀਪ ਕੁਮਾਰ, ਨਰੇਸ਼ ਕੁਮਾਰ, ਜਗਦੀਸ਼ ਕੁਮਾਰ, ਸੁਨੀਲ ਜੋਸ਼ੀ, ਰੋਬਿੰਨ ਜੋਸ਼ੀ, ਸੰਤ ਸਰਵਣ ਦਾਸ, ਜਗਦੀਸ਼ ਕੁਮਾਰ ਦੀਸ਼ਾ, ਸ਼ਤਕੀ, ਐਸ.ਆਈ ਸੁਰਿੰਦਰ ਕੁਮਾਰ, ਹਰਜਿੰਦਰ ਕੁਮਾਰ ਬੋਲੀਨਾ, ਰਾਣੀ, ਜਤਿੰਦਰ, ਮੁਨੀਸ਼, ਸੋਨੂੰ, ਸੂਰਜ, ਰੋਸ਼ਨ, ਭੁਪਿੰਦਰ ਸਿੰਘ ਅਤੋ ਹੋਰ ਸੇਵਾਦਾਰ ਹਾਜ਼ਰ ਸਨ। 

No comments:

Post a Comment