Saturday, 31 July 2021

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

 


ਪਤਾਰਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ 12ਵੀਂ ਜਮਾਤ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਸੈਕਟਰੀ ਸਰਦਾਰ ਸੁਰਜੀਤ ਸਿੰਘ ਚੀਮਾ, ਅਤੇ ਡਾਇਰੈਕਟਰ ਨਿਸ਼ਾ ਮੜੀਆ, ਪਿ੍ਰੰਸੀਪਲ ਅਮਿਤਾਲ ਕੌਰ ਨੇ 100% ਨਤੀਜਾ ਆਉਣ ਤੇ ਸਾਰੇ ਬੱਚਿਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਨਿਸ਼ਾ ਮੜੀਆ ਨੇ ਦੱਸਿਆ ਕਿ ਨੰਦਿਨੀ ਨੇ ਮੈਡੀਕਲ ਗਰੂਪ ਵਿਚੋਂ 93%, ਸੁਖਪ੍ਰੀਤ ਕੌਰ ਨੇ ਸੁਪਰ ਮੈਡੀਕਲ ਗਰੂਪ 88%, ਕਾਮਰਸ ਗਰੁੱਪ ਵਿੱਚ ਹਰਵੀਨ ਕੌਰ ਨੇ 90% ਅਤੇ ਗੀਤਾਂਜਲੀ ਨੇ ਹਿਉਮੈਨਟੀ ਗਰੂਪ ਵਿਚੋਂ 86% ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰਗਰੇਜ਼ੀ ਵਿਸ਼ੇ ਵਿਚੋਂ ਨੰਦਿਨੀ ਨੇ 99, ਰਣਜੀਤ ਸਿੰਘ ਨੇ 95, ਸ਼ਰਨਜੀਤ ਸਿੰਘ ਨੇ 95, ਹਰਵੀਨ ਕੌਰ ਨੇ 94, ਸੁਖਪ੍ਰੀਤ ਕੌਰ ਨੇ 94, ਗੀਤਾਂਜਲੀ  ਨੇ 92 ਅਤੇ ਹਰਸ਼ਪ੍ਰੀਤ ਨੇ 91 ਅੰਕ ਹਾਸਿਲ ਕੀਤੇ। ਫਿਜ਼ਿਕਸ ਵਿੱਚ ਨੰਦਨੀ ਨੇ 96, ਸੁਖਪ੍ਰੀਤ ਨੇ 91 ਅੰਕ ਪ੍ਰਾਪਤ ਕੀਤ, ਬਾਇਓਲੋਜੀ ਵਿੱਚ ਨੰਦਨੀ ਨੇ 91 ਅੰਕ ਪ੍ਰਾਪਤ ਕੀਤੇ। ਬਿਜ਼ਨੈੱਸ ਸਟੱਡੀ ਵਿੱਚ ਹਰਵੀਨ ਕੌਰ ਨੇ 96 ਅੰਕ, ਸ਼ਰਨਜੀਤ ਸਿੰਘ ਨੇ 92 ਅੰਕ ਪ੍ਰਾਪਤ ਕੀਤੇ, ਅਕਾਊਂਟਸ ਵਿੱਚ ਹਰਵੀਨ ਕੌਰ ਨੇ 91 ਅੰਕ ਪ੍ਰਾਪਤ ਕੀਤੇ। ਫਿਜ਼ੀਕਲ ਐਜੂਕੇਸ਼ਨ ਵਿੱਚ ਸੁਖਪ੍ਰੀਤ ਕੌਰ ਨੇ 97, ਨੰਦਨੀ ਨੇ 95, ਹਰਵੀਨ ਕੌਰ ਨੇ 94, ਹਰਸ਼ਪ੍ਰੀਤ ਸਿੰਘ ਨੇ 91 ਅੰਕ ਪ੍ਰਾਪਤ ਕੀਤੇ  ਗੀਤਾਂਜਲੀ ਨੇ ਪੰਜਾਬੀ ਵਿਚ 95 ਅੰਕ  ਕੀਤੇ। ਹਿਸਟਰੀ ਵਿੱਚ ਹਰਮਨਪ੍ਰੀਤ ਸਿੰਘ ਨੇ 94 ਅੰਕ ਪ੍ਰਾਪਤ ਕੀਤੇ।







No comments:

Post a Comment