ਸ. ਜਗਤਾਰ ਸਿੰਘ ਵੱਲੋਂ ਗੁਰੂਘਰ ਦੀ ਉਸਾਰੀ ਲਈ ਆਪਣੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਕੀਤਾ ਗਿਆ ਦਾਨ
ਹੁਸ਼ਿਆਰਪੁਰ 27 ਜੁਲਾਈ ( ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਦੇ ਸਮੂਹ ਮੈਂਬਰਾਂ ਅਤੇ ਸ਼ਿਵ ਰੱਤੂ, ਪਿਆਰਾ ਲਾਲ ਰੱਤੂ ਅਤੇ ਸਮੂਹ ਸਾਥੀਆਂ ਵੱਲੋਂ ਮਲੇਰਕੋਟਲਾ ਦੇ ਪਿੰਡ ਜੱਬੋ ਮਾਜਰਾ ਵਿਖੇ ਨਵ ਉਸਾਰੀ ਅਧੀਨ ਗੁਰਦੁਆਰਾ ਬੇਗਮਪੁਰਾ ਸਾਹਿਬ ਲਈ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਇਹ ਮਾਇਕ ਸੇਵਾ ਸਰਬੱਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਸੰਤ ਜਗੀਰ ਸਿੰਘ ਜੀ ਰਾਹੀਂ ਭੇਜੀ ਗਈ। ਜਿਸ ਨੂੰ ਸੰਤ ਜਗੀਰ ਸਿੰਘ ਵੱਲੋਂ ਆਪਣੇ ਸਾਥੀਆਂ ਸ. ਰਾਮ ਸਿੰਘ, ਸ੍ਰੀ ਅਮਿਤ ਕੁਮਾਰ ਪਾਲ, ਅਤੇ ਸਰੀ ਵਿਪੁਲ ਕੁਮਾਰ ਨਾਲ ਪਿੰਡ ਜੱਬੋ ਮਾਜਰਾ ਵਿਖੇ ਸੰਗਤਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਗੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਜਿੱਥੇ ਪਿੰਡਾਂ ਵਿਚ ਤਿੰਨ-ਤਿੰਨ ਗੁਰੂ ਘਰ ਹਨ ਉਨ੍ਹਾਂ ਨੂੰ ਸੰਗਤਾ ਵੱਲੋਂ ਏਕਤਾ ਦਾ ਸੰਦੇਸ਼ ਦਿੰਦਿਆਂ ਇੱਕ ਕੀਤਾ ਜਾ ਰਿਹਾ ਹੈ। ਪਰ ਕੁਝ ਇਲਾਕਿਆਂ ਵਿਚ ਅਜੇ ਵੀ ਊਚ-ਨੀਚ ਦਾ ਪ੍ਰਚੰਡ ਜਾਰੀ ਹੈ। ਜੋ ਕਿ ਪਿੰਡ ਜੱਬੋ ਮਾਜਰਾ ਵਿਖੇ ਵੀ ਦੇਖਣ ਨੂੰ ਮਿਲਿਆ ਹੈ। ਇੱਥੇ ਉੱਚ ਜਾਤੀ ਲੋਕਾਂ ਵੱਲੋਂ ਆਦਿ ਧਰਮੀ ਸੰਗਤਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਜਿਸ ਕਾਰਨ ਸੰਗਤਾਂ ਨੂੰ ਆਪਣੇ ਗੁਰੂਘਰ ਦੇ ਨਵ-ਉਸਾਰੀ ਕਰਨੀ ਪਈ। ਸੰਤ ਜਗੀਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਜਿੰਮੀਂਦਾਰ ਸ. ਜਗਤਾਰ ਸਿੰਘ ਸਪੁੱਤਰ ਮੁਖਤਿਆਰ ਸਿੰਘ ਨੇ ਏਕਤਾ ਦਾ ਸੰਦੇਸ਼ ਦਿੰਦਿਆਂ ਗੁਰੂਘਰ ਵਾਸਤੇ ਆਪਣੀ ਪੈਲੀ ਵਿਚੋਂ ਜਿੰਨੀ ਜ਼ਮੀਨ ਗੁਰੂਘਰ ਵਾਸਤੇ ਚਾਹੀਦੀ ਸੀ ਸੰਗਤਾਂ ਨੂੰ ਭੇਟ ਕਰ ਦਿੱਤੀ ਅਤੇ ਨਾਲ ਹੀ ਮਾਇਕ ਸਹਿਯੋਗ ਵੀ ਦਿੱਤਾ। ਸੰਤ ਜਗੀਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਦੇ ਸਮੂਹ ਮੈਂਬਰਾਂ ਅਤੇ ਸ਼ਿਵ ਰੱਤੂ, ਪਿਆਰਾ ਲਾਲ ਰੱਤੂ ਅਤੇ ਸਮੂਹ ਸਾਥੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰੂਘਰ ਦੀ ਉਸਾਰੀ ਲਈ ਬਹੁਤ ਵੱਡਾ ਯੋਗਦਾਨ ਸਾਡੇ ਰਾਹੀਂ ਇੱਥੇ ਭੇਜਿਆ ਹੈ। ਜੱਬੋ ਮਾਜਰਾ ਵਿਖੇ ਨਵ ਉਸਾਰੀ ਅਧੀਨ ਗੁਰਦੁਆਰਾ ਬੇਗਮਪੁਰਾ ਸਾਹਿਬ ਲਈ ਸ. ਕੁਲਦੀਪ ਸਿੰਘ, ਰੁਲਦੂ ਸਿੰਘ, ਜਸਪਾਲ ਸਿੰਘ, ਰਾਜਵੀਰ ਸਿੰਘ, ਮੰਗਾ ਸਿੰਘ, ਪ੍ਰਨਾਮ ਸਿੰਘ, ਜਗਤਾਰ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਕੌਰ, ਗੁਰਮੀਤ ਕੌਰ, ਹਰਬੰਸ ਕੌਰ, ਅਜੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਹਰਬੰਸ ਕੌਰ, ਹਰਬੰਸ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਚਰਨਜੀਤ ਕੌਰ ਪਤਨੀ ਸੁਖਦੇਵ ਸਿੰਘ, ਰੁਪਿੰਦਰ ਕੌਰ, ਦਲਜੀਤ ਕੌਰ, ਭਜਨ ਕੌਰ, ਨਵਪ੍ਰੀਤ ਕੌਰ, ਕਿਰਨਜੀਤ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਰਾਜਿੰਦਰ ਕੌਰ, ਜਸਪਾਲ ਕੌਰ, ਅਵਤਾਰ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਰਨੈਲ ਕੌਰ, ਸੁਖਦੇਵ ਸਿੰਘ, ਰਣਧੀਰ ਸਿੰਘ, ਪ੍ਰਦੀਪ ਸਿੰਘ, ਪ੍ਰਭਜੋਤ ਸਿੰਘ, ਪਰਮਵੀਰ ਸਿੰਘ, ਅਨਮੋਲ ਸਿੰਘ ਅਤੇ ਰਾਮ ਸਰੂਪ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਪਿੰਡ ਵਾਸੀਆਂ ਵੱਲੋਂ ਸੰਤ ਜਗੀਰ ਸਿੰਘ ਅਤੇ ਸਾਥੀਆਂ ਦਾ ਇੱਥੇ ਪੁੱਜਣ 'ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ ਅਤੇ ਇੰਗਲੈਂਡ ਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਗੁਰੂਘਰ ਦੀ ਉਸਾਰੀ ਲਈ ਵਿਸ਼ੇਸ਼ ਯੋਗਦਾਨ ਭੇਟ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ।
ਫੋਟੋ ਮੁਨੀਰ /ਦੱਤ

No comments:
Post a Comment