Tuesday, 27 July 2021

ਅਕਾਲੀ ਬਸਪਾ ਦੀ ਸਰਕਾਰ ਬਣਦਿਆਂ ਮੁੜ ਸ਼ੁਰੂ ਕਰਵਾਏ ਜਾਣਗੇ ਵਿਕਾਸ ਕਾਰਜ- ਠੰਡਲ



ਹੁਸ਼ਿਆਰਪੁਰ, 27 ਜੁਲਾਈ (ਤਰਸੇਮ ਦੀਵਾਨਾਂ) ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੌੜ ਦੇ ਹਲਕਾ ਚੱਬੇਵਾਲ ਤੋਂ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਸਿਆਸੀ ਸਰਗਰਮੀਆਂ ਤੇਜ ਕਰਦਿਆਂ ਹਲਕੇ ਦੇ ਵੱਖ-ਵੱਖ ਸਰਕਲਾਂ 'ਚ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਗਿਆ ਹੈ। ਅੱਜ ਉਨ੍ਹਾਂ ਸਰਕਲ ਕੋਟਫਤੂਹੀ ਦੇ ਈਸਪੁਰ, ਚੇਲਾ, ਕਾਲੇਵਾਲ ਫੱਤੂ, ਕੋਟਫਤੂਹੀ ਆਦਿ ਪਿੰਡਾਂ 'ਚ ਅਕਾਲੀ ਬਸਪਾਂ ਵਰਕਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਗਰਸ ਨੇ ਸਾਢੇ ਚਾਰ ਸਾਲਾਂ 'ਚ ਕੋਈ ਵਿਕਾਸ ਕਾਰਜ ਨਹੀ ਕੀਤਾ ਅਤੇ ਹੁਣ ਸਿੱਧੂ ਨੂੰ ਅੱਗੇ ਕਰ ਕੇ ਕਾਗਰਸ ਸਰਕਾਰ ਦੀਆਂ ਨਕਾਮੀਆ ਨੂੰ ਲੁਕਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੀਆਂ ਲੂਬੜ ਚਾਲਾਂ 'ਚ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ ਉਹ ਸਰਕਾਰ ਬਣਨ 'ਤੇ ਪੂਰਾ ਕੀਤਾ ਹੈ ਅਤੇ 2022 'ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਦਿਆ ਹੀ ਕਾਗਰਸ ਸਰਕਾਰ ਦੀ ਨਲਾਇਕੀ ਨਾਲ ਸੂਬੇ ਦੇ ਰੁੱਕੇ ਵਿਕਾਸ ਨੂੰ ਮੁੜ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਠੰਡਲ, ਜਥੇਦਾਰ ਪਰਮਜੀਤ ਸਿੰਘ ਪੰਜੌੜ, ਮਾਂ. ਰਸ਼ਪਾਲ ਸਿੰਘ ਜਲਵੇੜਾ, ਪਰਮਜੀਤ ਸਿੰਘ ਰੱਕੜ, ਹਰਮੇਲ ਸਿੰਘ ਮੋਲੀ, ਮੋਹਨ ਲਾਲ ਸੰਮਤੀ ਮੈਂਬਰ, ਜਸਵਿੰਦਰ ਸਿੰਘ ਨੰਗਲ ਠੰਡਲ, ਹਰਪਿੰਦਰ ਪਿੰਦਾ, ਦੇਸ ਰਾਜ, ਅਮਰਨਾਥ ਕੋਟਲਾ, ਡਾਂ.ਜੋਗਿੰਦਰ ਸਿੰਘ, ਰਵਿੰਦਰ ਸਿੰਘ ਢਿਲੋਂ, ਰਣਜੀਤ ਸਿੰਘ ਸੈਕਟਰੀ, ਨੰਬਰਦਾਰ ਜੋਗਿੰਦਰ ਸਿੰਘ, ਮਹਿੰਦਰ ਪੰਚ, ਮਾਂ.ਪਿਆਰਾ ਲਾਲ, ਕਮਲਜੀਤ ਸਿੰਘ ਭੋਲਾ, ਨੰਬਰਦਾਰ ਚਰਨ ਦਾਸ, ਬਲਵਿੰਦਰ ਸਿੰਘ ਸਾਬਕਾ ਪੰਚ, ਕਰਨੈਲ ਸਿੰਘ ਕੋਟਲਾ, ਅਜੀਤ ਸਿੰਘ ਮਾਹਲ, ਪਰਮਜੀਤ ਸਿੰਘ ਪੰਚ, ਗੁਰਮੀਤ ਰਾਮ, ਸੱਜਣ ਸਿੰਘ ਮਾਹਲ, ਸੁੱਚਾ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਕਮਲਜੀਤ ਸਿੰਘ ਮੂਨਕ, ਬਲਵਿੰਦਰ ਸਿੰਘ, ਪ੍ਰੇਮ ਲਾਲ, ਮਨਜੀਤ ਸਿੰਘ ਢਿਲੋਂ, ਮਾਂ. ਜੀਵਰਾਮ, ਅਮ੍ਰਿੰਤਪਾਲ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਪ੍ਰੀਤਮ ਚੰਦ, ਜਗਤਾਰ ਸਿੰਘ, ਕਮਲ ਲਾਲ, ਕੁਲਵਿੰਦਰ ਸਿੰਘ, ਟੇਕ ਚੰਦ, ਰਾਜੂ, ਬਲਵੀਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

No comments:

Post a Comment